ਵਿਕੀਸਰੋਤ:Edit ਵਿਕੀਸਰੋਤ ਮੁਹਿੰਮ/ਮਦਦ
EDIT ਵਿਕੀਸਰੋਤ ਮੁਹਿੰਮ
|
Edit ਵਿਕੀਸਰੋਤ! | ਐਡਿਟ Wikisource+Wikidata! | ਮਦਦ |
ਪੰਜਾਬੀ ਟਾਈਪਿੰਗ ਦੋ ਤਰੀਕਿਆਂ ਨਾਲ ਕਰੀ ਜਾ ਸਕਦੀ ਹੈ।
- ਵਿਕਸਰੋਤ ਵਿੱਚ ਦਿੱਤੇ ਗਏ “ਫੋਨੋਟਿਕ” ਕੀ-ਬੋਰਡ ਨਾਲ।
ਇਹ ਕੀ-ਬੋਰਡ “ਅੰਗ੍ਰੇਜ਼ੀ ਅੱਖਰਾਂ” ਅਤੇ “ਅਮ੍ਰਿਤ ਲਿਪੀ” ਫੌਂਟ ਨਾਲ ਕਾਫੀ ਰਲਦਾ ਮਿਲਦਾ ਹੈ ਅਤੇ ਵਰਤਣ ਵਿੱਚ ਕਾਫੀ ਸੌਖਾ ਹੈ। ਉਦਾਹਰਣ ਵਜੋਂ R=ਰ, T=ਟ, K=ਕ ਆਦਿ।
- Google Input Tools Extension ਨਾਲ:
ਇਸ ਟੂਲ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ Google Chrome ਵਿੱਚ Google Input Tools Extension ਸ਼ਾਮਲ ਕਰਨਾ ਹੋਵੇਗਾ। ਕਰਨ ਲਈ ਇਸ ਤੇ ਦੱਬੋ।
ਇਹ ਟੂਲ ਵਰਤੋਂ ਕਰਨ ਵਿੱਚ ਬਹੁਤ ਸੌਖਾ ਹੈ. ਜਿਵੇਂ ਕਿ ਤੁਸੀਂ “ਸਕੂਲ” ਲਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਟੂਲ ਰਾਹੀਂ skool ਲਿਖਣਾ ਹੋਵੇਗਾ। ਇਸ ਟੂਲ ਤੁਹਾਡੇ ਵੱਲੋਂ ਲਿਖੇ ਗਏ ਅੰਗ੍ਰੇਜੀ ਟੈਕਸਟ ਦਾ ਪੰਜਾਬੀ ਰੂਪ ਲਿਖ ਦੇਵੇਗਾ।
ਪਰੂਫ਼ਰੀਡਿੰਗ ਵਿਕੀਸਰੋਤ ਦੀ ਬੁਨਿਆਦ ਹੈ, ਜੋ ਸਾਡੀ ਲਾਇਬ੍ਰੇਰੀ ਵਿੱਚ ਵਧੀਆ ਗੁਣਵੱਤਾ ਵਾਲੇ ਟੈਕਸਟ ਪ੍ਰਦਾਨ ਕਰਦੀ ਹੈ। ਇਹ ਪ੍ਰਕਿਰਿਆ ਇੱਕ ਸਰੀਰਕ ਕਿਤਾਬ ਦੇ ਸਫ਼ੇ ਸਕੈਨ ਕਰਕੇ ਉਸਦਾ ਡਿਜ਼ੀਟਲ ਰੂਪ, ਆਮ ਤੌਰ ‘ਤੇ ਪੀਡੀਐਫ ਫਾਈਲ, ਤਿਆਰ ਕਰਨ 'ਤੇ ਅਧਾਰਤ ਹੈ। ਇਸਦੀ ਵਰਤੋਂ ਇੱਕ ਇੰਡੈਕਸ ਸਫ਼ੇ ਬਣਾਉਣ ਲਈ ਕੀਤੀ ਜਾਂਦੀ ਹੈ। ਕਿਤਾਬ ਦਾ ਹਰੇਕ ਸਫਾ "ਪੇਜ ਨੇਮਸਪੇਸ" ਵਿੱਚ ਇੱਕ ਵੱਖਰਾ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ੇ ਕਿਤਾਬ ਦੇ ਸਫ਼ਿਆਂ ਨਾਲ ਲਿੰਕ ਹੋ ਜਾਂਦੇ ਅਤੇ ਹਰ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਹੁੰਦੀ ਹੈ।
ਪ੍ਰਮਾਣਿਕਤਾ ਕਿਸੇ ਵਰਤੋਂਕਾਰ ਵੱਲੋਂ ਕੀਤੀ ਪਰੂਫ਼ਰੀਡਿੰਗ ਦੀ ਜਾਂਚ ਕਰਨਾ ਹੈ। ਵੈਲੀਡੇਸ਼ਨ ਪਰੂਫ਼ਰੀਡਿੰਗ ਦਾ ਆਖਰੀ ਕਦਮ ਹੈ। ਜਿਸ ਵਰਤੋਂਕਾਰ ਨੇ ਸਫ਼ੇ ਨੂੰ ਪਰੂਫ਼ਰੀਡ ਕੀਤਾ ਹੁੰਦਾ ਹੈ ਉਹ ਇਸਦੀ ਵੈਲੀਡੇਸ਼ਨ ਨਹੀਂ ਕਰ ਸਕਦਾ। ਇਹ ਕੰਮ ਕਿਸੇ ਹੋਰ ਵਰਤੋਂਕਾਰ ਦੁਆਰਾ ਕੀਤਾ ਜਾਂਦਾ ਹੈ।
ਟ੍ਰਾਂਸਕਲੂਜ਼ਨ ਟੈਕਸਟ ਨੂੰ ਪੇਜ ਨੇਮਸਪੇਸ ਤੋਂ ਮੇਨ ਨੇਮਸਪੇਸ ‘ਤੇ ਲਿਆਉਣ ਦਾ ਇੱਕ ਤਰੀਕਾ ਹੈ। ਪੇਜ ਨੇਮਸਪੇਸ ਉਹ ਥਾਂ ਹੈ ਜਿਥੇ ਟੈਕਸਟ ਨੂੰ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਮੇਨ ਨੇਮਸਪੇਸ ‘ਤੇ ਉਸ ਟੈਕਸਟ ਨੂੰ ਪੜ੍ਹਿਆ ਜਾਂਦਾ ਹੈ।
ਜਦੋਂ ਵੀ ਕੋਈ ਪਾਠਕ ਮੇਨਸਪੇਸ ਤੋਂ ਕੁਝ ਪੜ੍ਹਦਾ ਹੈ ਤਾਂ ਟ੍ਰਾਂਸਕਲੂਜ਼ਨ ਉਸਦੇ ਟੈਕਸਟ ਨੂੰ ਕਾਪੀ ਕਰਦਾ ਹੈ। ਪੇਜ ਨੇਮਸਪੇਸ ਨਾਲ ਜੁੜਿਆ ਹੋਣ ਕਰਕੇ ਜਦੋਂ ਵੀ ਟੈਕਸਟ ਵਿੱਚ ਕੀਤੀ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਹ ਮੇਨਸਪੇਸ ਵਿੱਚ ਵੀ ਦਿਖਾਈ ਦਿੰਦੀ ਹੈ।
ਇਹ ਵੀਡੀਓਜ਼ ਹਨ ਤਾਂ ਬਾਕੀ ਭਾਰਤੀ ਭਾਸ਼ਾਵਾਂ ਚ, ਪਰ ਸ਼ਾਇਦ ਇਹ ਵੀਡਿਓਜ਼ ਤੁਹਾਡੇ ਲਈ ਮਦਦਗਾਰ ਹੋਣ ਜੀ।
-
ਬੰਗਾਲੀ ਵਿਕੀਸਰੋਤ ਤੇ ਪ੍ਰੂਫ਼ਰੀਡ ਕਿਵੇਂ ਕਰੀਏ
-
ਸੰਸਕ੍ਰਿਤ ਵਿਕੀਸਰੋਤ ਤੇ ਪ੍ਰੂਫ਼ਰੀਡ ਕਿਵੇਂ ਕਰੀਏ
-
ਤਾਮਿਲ ਵਿਕੀਸਰੋਤ ਤੇ ਪ੍ਰੂਫ਼ਰੀਡ ਕਿਵੇਂ ਕਰੀਏ
-
ਮਰਾਠੀ ਵਿਚ ਵਿਕੀਸਰੋਤ ਟਿਊਟੋਰੀਅਲ
ਮਦਦ ਲਈ User:Satpal Dandiwal ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।