ਮਦਦ:ਵੈਲੀਡੇਸ਼ਨ
ਪ੍ਰਮਾਣਿਕਤਾ ਕਿਸੇ ਵਰਤੋਂਕਾਰ ਵੱਲੋਂ ਕੀਤੀ ਪਰੂਫ਼ਰੀਡਿੰਗ ਦੀ ਜਾਂਚ ਕਰਨਾ ਹੈ। ਵੈਲੀਡੇਸ਼ਨ ਪਰੂਫ਼ਰੀਡਿੰਗ ਦਾ ਆਖਰੀ ਕਦਮ ਹੈ। ਜਿਸ ਵਰਤੋਂਕਾਰ ਨੇ ਸਫ਼ੇ ਨੂੰ ਪਰੂਫ਼ਰੀਡ ਕੀਤਾ ਹੁੰਦਾ ਹੈ ਉਹ ਇਸਦੀ ਵੈਲੀਡੇਸ਼ਨ ਨਹੀਂ ਕਰ ਸਕਦਾ। ਇਹ ਕੰਮ ਕਿਸੇ ਹੋਰ ਵਰਤੋਂਕਾਰ ਦੁਆਰਾ ਕੀਤਾ ਜਾਂਦਾ ਹੈ।
ਵੈਲੀਡੇਸ਼ਨ ਕਿਵੇਂ ਕਰੀਏ?
ਸੋਧੋ- ਪਰੂਫ਼ਰੀਡ ਕੀਤੇ ਹੋਏ ਸਫ਼ੇ ‘ਤੇ ਜਾਓ।
(ਓ) ਪਰੂਫ਼ਰੀਡ ਕੀਤਾ ਹੋਇਆ ਸਫ਼ਾ ਨੰਬਰ ਇੰਡੈਕਸ ਸਫ਼ੇ ‘ਤੇ ਪੀਲੇ ਰੰਗ ਵਿੱਚ ਨਜਰ ਆਵੇਗਾ
(ਅ) ਸਫ਼ੇ ਦੇ ਉੱਪਰ ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ ਲਿਖਿਆ ਹੋਵੇਗਾ। - ਸਫ਼ਾ ਸੋਧਣ ਲਈ “ਸੋਧੋ” ਬਟਨ ‘ਤੇ ਕਲਿੱਕ ਕਰੋ।
- ਪਰੂਫ਼ਰੀਡਿੰਗ ਵਾਂਗ ਸਕੈਨ ਹੋਏ ਸਫ਼ੇ ਵਿਚਲੇ ਟੈਕਸਟ ਨੂੰ ਕਿਤਾਬ ਦੇ ਪੰਨੇ ਵਿਚਲੇ ਟੈਕਸਟ ਨਾਲ ਮਿਲਾਓ।
(ਓ) ਜੇਕਰ ਸਫ਼ੇ ਵਿਚਲੇ ਟੈਕਸਟ ਵਿੱਚ ਕੁਝ ਗਲਤੀਆਂ ਹਨ ਤਾਂ:
(ਅ) ਗਲਤੀਆਂ ਠੀਕ ਕਰੋ। ਜਾਂ
(ੲ) “ਗਲਤੀਆਂ ਨਹੀਂ ਲਾਈਆਂ” (ਲਾਲ ਬਟਨ) ਜਾਂ “ਸਮੱਸਿਆਤਮਕ” (ਨੀਲਾ ਬਟਨ) 'ਤੇ ਟਿੱਕ ਕਰਕੇ ਸੋਧ ਸਾਰ ਵਿੱਚ ਕਾਰਨ ਲਿਖਕੇ ਸੇਵ ਕਰੋ। ਕੋਈ ਹੋਰ ਸਫ਼ਾ ਵੈਲੀਡੇਟ ਕਰੋ।
(ਸ) ਜੇਕਰ ਸਫ਼ੇ ਵਿੱਚ ਸਭ ਠੀਕ ਹੈ (ਜਾਂ ਤੁਸੀਂ ਠੀਕ ਕਰ ਦਿੱਤਾ ਹੈ) ਤਾਂ ਜਾਰੀ ਰੱਖੋ। - ਪ੍ਰਮਾਣਿਤ (ਹਰਾ ਬਟਨ) ‘ਤੇ ਟਿੱਕ ਕਰੋ। ਸੋਧ ਸਾਰ ਵਿੱਚ /* ਪ੍ਰਮਾਣਿਤ */ ਆ ਜਾਵੇਗਾ
- ਸਫ਼ਾ ਸੇਵ ਕਰੋ।
- ਸਫ਼ਾ ਹੁਣ ਵੈਲੀਡੇਟ ਹੋ ਚੁੱਕਿਆ ਹੈ।
(ਓ) ਸਫ਼ੇ ਦੇ ਉੱਪਰ ਇਹ ਸਫ਼ਾ ਪ੍ਰਮਾਣਿਤ ਹੈ ਲਿਖਿਆ ਆ ਜਾਵੇਗਾ।
(ਅ) ਇੰਡੈਕਸ ਸਫ਼ੇ ‘ਤੇ ਵੀ ਇਹ ਪੇਜ ਨੰਬਰ ਹਰੇ ਰੰਗ ਦਾ ਹੋ ਜਾਵੇਗਾ
ਵੈਲੀਡੇਸ਼ਨ ਦੇ ਨਿਯਮ
ਸੋਧੋ- ਸਫ਼ਾ ਵੈਲੀਡੇਟ ਕਰਨ ਲਈ ਤੁਸੀਂ ਰਜਿਸਟਰਡ ਵਰਤੋਂਕਾਰ ਹੋਣੇ ਚਾਹੀਦੇ ਹੋ।
- ਸਫ਼ਾ ਵੈਲੀਡੇਟ ਕਰਨ ਲਈ ਤੁਹਾਡਾ ਲਾਗ ਇਨ ਹੋਣਾ ਲਾਜ਼ਮੀ ਹੈ।
- ਤੁਸੀਂ ਆਪਣੇ ਵੱਲੋਂ ਪਰੂਫ਼ਰੀਡ ਕੀਤਾ ਹੋਇਆ ਸਫ਼ਾ ਵੈਲੀਡੇਟ ਨਹੀਂ ਕਰ ਸਕਦੇ।
- ਸਿਰਫ ਪਰੂਫ਼ਰੀਡ (ਪੀਲੇ) ਕੀਤੇ ਹੋਏ ਸਫ਼ੇ ਹੀ ਵੈਲੀਡੇਟ ਕੀਤੇ ਜਾ ਸਕਦੇ ਹਨ।