ਤਾਰਿਆਂ ਦੇ ਨਾਲ ਗੱਲਾਂ ਕਰਦਿਆਂ
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ
ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ
ਸੰਪਾਦਕ
ਸੁਲੱਖਣ ਸਿੰਘ ਸਰਹੱਦੀ
ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।
Tarian De Naal Gallan Kardian
Selected Gazals
by
Gurbhajan Singh Gill ©
113-F, Shaheed Bhagat Singh Nagar,
Pakhowal Road, Ludhiana -141013
Email : gurbhajansinghgill@gmail.com
Ph. 98726-31199
EDITOR:
Sulakhan Singh Sarhadi
P.O. Dehriwala Droga
Via Naushera Majha Singh
Distt : Gurdaspur-143518
Mobile : 94174-84337, 98764-90169
Phone : 01874-265416 (R)
e-mail : sarhaddi@yahoo.com
ਪਹਿਲੀ ਵਾਰ : 2014
ਪ੍ਰਕਾਸ਼ਕ:
ਤਰਕਭਾਰਤੀ ਪ੍ਰਕਾਸ਼ਨ
ਪੁਰਾਣੀ ਸਬਜ਼ੀ ਮੰਡੀ, ਕੱਚਾ ਕਾਲਜ ਰੋਡ, ਬਰਨਾਲਾ।
ਫੋਨ : 01679-241744, 233244 ਫੈਕਸ : 241744
Email: tarksheel@gmail.com
www.thepunjabi.com
ਛਾਪਕ : ਸ਼ਿਵ ਸ਼ਕਤੀ ਪ੍ਰਿੰਟਰਜ਼, ਨਵੀਂ ਦਿੱਲੀ।
ਕੀਮਤ : 120/-
ਮੇਰੇ ਪੁਰਖ਼ਿਆਂ ਦੇ ਨਾਂ
ਜਿੰਨ੍ਹਾਂ ਨੇ
ਹਮੇਸ਼ਾਂ
ਨੇਕੀ ਬੀਜਣ ਤੇ ਬਦੀ ਵੱਢਣ
ਦਾ
ਸਬਕ ਦਿੱਤਾ
ਗੁਰਭਜਨ ਗਿੱਲ ਦੀਆਂ ਹੋਰ ਰਚਨਾਵਾਂ:
- ਸ਼ੀਸ਼ਾ ਝੂਠ ਬੋਲਦਾ ਹੈ।
(ਕਾਵਿ-ਸੰਗ੍ਰਹਿ) 1978, 1992, 2003, 2012
- ਹਰ ਧੁਖ਼ਦਾ ਪਿੰਡ ਮੇਰਾ ਹੈ
(ਗ਼ਜ਼ਲ-ਸੰਗ੍ਰਹਿ) 1985, 2007
- ਬੋਲ ਮਿੱਟੀ ਦਿਆ ਬਾਵਿਆ
(ਕਾਵਿ-ਸੰਗ੍ਰਹਿ) 1992, 1999, 2003, 2009
- ਅਗਨ ਕਥਾ
(ਕਾਵਿ-ਸੰਗ੍ਰਹਿ) 2000, 2003, 2010
- ਮਨ ਦੇ ਬੂਹੇ ਬਾਰੀਆਂ
(ਚੋਣਵੀਆਂ ਗ਼ਜ਼ਲਾਂ 2003 ਤੀਕ) 2003, 2004
- ਖ਼ੈਰ ਪੰਜਾਂ ਪਾਣੀਆਂ ਦੀ
(ਕਾਵਿ-ਸੰਗ੍ਰਹਿ) 2005, 2006, 2009
- ਧਰਤੀ ਨਾਦ
(ਕਾਵਿ-ਸੰਗ੍ਰਹਿ) 2006, 2008
- ਫੁੱਲਾਂ ਦੀ ਝਾਂਜਰ
(ਗੀਤ-ਸੰਗ੍ਰਹਿ)2006, 2012
- ਪਾਰਦਰਸ਼ੀ
(ਕਾਵਿ-ਸੰਗ੍ਰਹਿ) 2008
- ਮੋਰ ਪੰਖ
(ਗ਼ਜ਼ਲ ਸੰਗ੍ਰਹਿ) 2010, 2014
- ਮਨ ਤੰਦੂਰ
(ਕਾਵਿ-ਸੰਗ੍ਰਹਿ) 2013, 2014
- ਕੈਮਰੇ ਦੀ ਅੱਖ ਬੋਲਦੀ
ਵਾਤਾਵਰਣ ਬਾਰੇ ਸਚਿੱਤਰ ਵਾਰਤਕ ਪੁਸਤਕ, 1999
(ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਸਮੇਤ)
0
ਸੁਪਨਿਆਂ ਦੀ ਨੈਂ ਝਨਾਂ ਨੂੰ ਤਰਦਿਆਂ।
ਉਮਰ ਬੀਤੀ ਹੈ ਰੋਜ਼ਾਨਾ ਮਰਦਿਆਂ।
ਉੱਠ ਕੇ ਵੇਖੋ ਤੇ ਦੱਸੋ ਕੌਣ ਹੈ,
ਮਰ ਗਏ ਜਿਸ ਦੇ ਤਸੀਹੇ ਜਰਦਿਆਂ।
ਤੂੰ ਲੁਕਾ ਬੇਸ਼ਕ ਮੈਨੂੰ ਹੈ ਪਤਾ,
ਦੱਸ ਦਿੱਤਾ ਸੱਚ ਇਨ੍ਹਾਂ ਪਰਦਿਆਂ।
ਕੌਣ ਤੈਨੂੰ ਮਾਰ ਸਕਦੈ ਸੋਹਣੀਏ,
ਆਖਿਆ ਕੱਚੇ ਘੜੇ ਨੇ ਖ਼ਰਦਿਆਂ।
ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀਹ?
ਪੁੱਛਿਆ ਕਈ ਵਾਰ ਮੈਨੂੰ ਘਰਦਿਆਂ।
ਮੇਰੇ ਕਿਹੜੇ ਕੰਮ ਆਈ ਸਾਦਗੀ,
ਜੀ ਕਰੇ ਇਹ ਪੰਡ ਏਥੇ ਧਰਦਿਆਂ।
ਤੇਰੇ ਪੱਲੇ ਕੀ ਬਚੇਗਾ ਦੱਸ ਫਿਰ,
ਮਰ ਗਈ ਗ਼ੈਰਤ ਜੇ ਪਾਣੀ ਭਰਦਿਆਂ।
ਲੰਘ ਜਾਊ ਰਾਤ ਵੀ ਇਹ ਦੋਸਤੋ!
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ।
*
ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉੱਤੇ ਬਹਿੰਦੇ ਨੂੰ | 52 |
ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ | 53 |
ਵੱਢਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ | 54 |
ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ | 55 |
ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ | 56 |
ਰੋਜ਼ ਸਵੇਰੇ ਘਰ ਵਿਚ ਆਉਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ | 57 |
ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ | 58 |
ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ | 59 |
ਯਾਰੀ ਪਾਉਂਦੇ ਜੇ ਨਾ ਰੰਗਲੇ ਗੁਬਾਰਿਆਂ ਦੇ ਨਾਲ | 60 |
ਸਿਰਾਂ 'ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ | 61 |
ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ | 62 |
ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ | 63 |
ਹਾਲ ਮੁਰੀਦਾਂ ਕਿਸ ਨੂੰ ਕਹੀਏ | 64 |
ਰੂਹ ਦੀ ਪਿਆਸ ਮਿਟਾਵਣ ਖ਼ਾਤਰ ਪੁੱਠੇ ਖੂਹ ਨਹੀਂ ਗੇੜੀਦੇ | 65 |
ਪੱਤਝੜ ਮਗਰੋਂ ਕੋਮਲ ਪੱਤਿਆਂ ਆਉਂਦੇ ਰਹਿਣਾ ਹੈ | 66 |
ਬੜ੍ਹਕਾਂ ਕੋਲੋਂ ਜੇ ਡਰ ਜਾਓਗੇ | 67 |
ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਐਸੀ ਸਜ਼ਾ | 68 |
ਕਦੇ ਸੁਪਨੇ ਵਿਚ ਕਦੇ ਜਾਗਦਿਆਂ ਸਾਨੂੰ ਸਰਾਪ ਦੋਮੂੰਹੇਂ ਡੰਗਦੇ ਰਹੇ | 69 |
ਸਿੱਧੇ ਰਾਹੀਂ ਤੁਰੇ ਜਾਂਦਿਆਂ, ਇਹ ਕੀ ਭਾਣਾ ਵਾਪਰਿਆ | 70 |
ਦਿਲ ਹੋਇਆ ਛਾਲੇ ਛਾਲੇ ਸੁੱਜੇ ਅੱਖੀਆਂ ਦੇ ਕੋਏ | 71 |
ਖ਼ਬਰੇ ਕਿਹੜੇ ਗ਼ਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ | 72 |
ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ | 73 |
ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ | 74 |
ਬੇਚੈਨੀ ਵਿਚ ਤੜਫ਼ਦੇ ਰਾਤਾਂ ਬਹੁਤ ਗੁਜ਼ਾਰੀਆਂ | 75 |
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ | 76 |
ਜਦੋਂ ਸੂਰਜ ਅਜੇ ਧਰਤੀ ਦੇ ਘਰ ਆਇਆ ਨਹੀਂ ਹੁੰਦਾ | 77 |
ਮੈਂ ਹਕੂਮਤ ਨੂੰ ਕਹਾਂਗਾ ਬੇਘਰਾਂ ਨੂੰ ਘਰ ਦਿਓ | 78 |
ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ | 79 |
ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ | 81 |
ਹੰਝੂਆਂ ਨਾਲ ਮੈਂ ਸੱਤੇ ਸਾਗਰ ਭਰ ਆਇਆ ਹਾਂ | 82 |
ਤੂੰ ਉਮੀਦਾਂ ਨੂੰ ਹਮੇਸ਼ਾ ਨਾਲ ਰੱਖੀਂ | 83 |
ਅਕਲਾਂ ਦਾ ਇਹ ਭਰਮ ਜਖ਼ੀਰਾ ਅਪਣੇ ਪੱਲੇ ਰਹਿਣ ਦਿਉ | 84 |
ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ | 85 |
ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ ਵਿਚ | 86 |
ਧਰਤੀ ਬੇਗ਼ਾਨੀ, ਨਾ ਕੋਈ ਮੈਨੂੰ, ਲੈ ਕੇ ਨਾਮ ਬੁਲਾਵੇ | 87 |
ਅੰਬਰ ਦੇ ਵਿਚ ਤਾਰੀ ਲਾਉਂਦਿਆਂ ਧਰਤ ਆਵਾਜ਼ਾਂ ਮਾਰਦੀ | 88 |
ਬਿਰਧ ਸਰੀਰ, ਬੇਗ਼ਾਨੀ ਧਰਤੀ, ਰਹਿ ਗਏ ਕੱਲ-ਮੁ-ਕੱਲੇ | 89 |
ਐਟਮ ਦਾ ਵਣਜ ਕਰਦੇ, ਘੁੱਗੀਆਂ ਉਡਾ ਰਹੇ ਨੇ | 90 |
ਨਦੀ ਤੁਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ | 91 |
ਰੀਝ ਕਦੇ ਵੀ ਦਿਲ ਦੇ ਉੱਤੇ ਭਾਰ ਨਹੀਂ ਹੁੰਦੀ | 92 |
ਗ਼ਜ਼ਲ ਕਾਹਦੀ ਕਿ ਜਿਸ ਨੂੰ ਸੁਣ ਕੇ ਦਿਲ ਸਰਸ਼ਾਰ ਨਾ ਹੋਵੇ | 93 |
ਉਦੋਂ ਤੀਕਰ ਨਹੀਂ ਸੌਣਾ ਜਦੋਂ ਤਕ ਰਾਤ ਬਾਕੀ ਹੈ | 94 |
ਰਾਤ ਹਨੇਰੀ, ਠੱਕਾ ਵਗਦਾ, ਦੀਵੇ ਲਾਟਾਂ ਡੋਲਦੀਆਂ | 95 |
ਵੀਹਵੀਂ ਸਦੀ ਗੁਜ਼ਾਰਨ ਮਗਰੋਂ ਬੰਦੇ ਦੇ ਤੂੰ ਕਾਰੇ ਵੇਖ | 96 |
ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿਚ ਆ ਜਾਂਦੇ ਨੇ | 97 |
ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ | 99 |
ਕਿਤਾਬਾਂ ਜੋ ਨਹੀਂ ਕਰ ਸਕਦੀਆਂ, ਆਵਾਜ਼ ਕਰਦੀ ਹੈ | 100 |
ਬਚਪਨ ਦੇ ਪਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ | 101 |
ਫਿਰਦੇ ਨੇ ਦਨਦਨਾਉਂਦੇ ਅੰਨ੍ਹੀ ਮਚਾਉਣ ਵਾਲੇ | 102 |
ਲਗਾਇਆ ਜ਼ੋਰ ਨ੍ਹੇਰੀ ਨੇ ਬਥੇਰਾ | 103 |
ਲੰਮ ਸਲੰਮੀਆਂ ਸੜਕਾਂ ਉੱਤੇ, ਪੈੜਾਂ ਪਿਛਲੇ ਪਹਿਰ ਦੀਆਂ | 104 |
ਰਾਤ ਹਨ੍ਹੇਰੀ ਰੁੱਖਾਂ ਵਿਚ ਦੀ ਜਿਉਂ ਚੰਨ ਪਾਵੇ ਝਾਤ ਜਹੀ | 105 |
ਆਸ ਬੇਗ਼ਾਨੀ ਤੇ ਜੇ ਰਹਿੰਦੇ, ਹਣ ਨੂੰ ਆਪਾਂ ਮਰ ਜਾਣਾ ਸੀ | 106 |
ਝੀਲ ਬਲੌਰੀ ਨੈਣਾਂ ਅੰਦਰ ਸੁਪਨੇ ਤਰਦੇ ਵੇਖ ਰਿਹਾ ਹਾਂ | 107 |
ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ | 108 |
ਬੰਦ ਨੇ ਬੂਹੇ ਅਤੇ ਬਾਰੀਆਂ ਸਾਡੇ ਪਿੰਡ ਨੂੰ ਕੀ ਹੋਇਆ ਹੈ | 109 |
ਛੱਡ ਪਗਡੰਡੀ ਸੜਕੀਂ ਚੜ੍ਹ ਪਏ ਪਿੰਡ ਚੱਲੇ ਹੁਣ ਸ਼ਹਿਰਾਂ ਨੂੰ | 110 |
ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ ਇਮਤਿਹਾਨ | 111 |
ਵੀਰਵਾਰ ਨੂੰ ਜਗਦੇ ਦੀਵੇ, ਸਾਡੇ ਪਿੰਡ ਦਰਗਾਹਾਂ ਅੰਦਰ | 114 |
ਧਰਤ 'ਤੇ ਆਇਆ ਜਦੋਂ ਵੀ ਹੈ ਕਿਤੇ ਵੀ ਜ਼ਲਜ਼ਲਾ | 115 |
ਮਾਲੀ ਨੂੰ ਵਿਸ਼ਵਾਸ ਨਹੀਂ ਹੁਣ, ਬਾਗ਼ ਬਹਾਰਾਂ ਉੱਤੇ | 116 |
ਆਪਣੇ ਹੀ ਘਰ ਗੁਆਚਿਆਂ ਇਹ ਵੀ ਕਮਾਲ ਹੈ | 117 |
ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ | 118 |
ਗ਼ਰਜ਼ ਬਿਨਾਂ ਨਾ ਭਰਦਾ ਕੋਈ ਹੁੰਗਾਰਾ ਹੈ | 119 |
ਕਿੰਨੇ ਚੋਰ ਲੁਕਾਏ ਨੇ ਮੈਂ, ਮਨ ਮੰਦਰ ਦੀ ਬਾਰੀ ਅੰਦਰ | 120 |
ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਹੋਇਆ ਦੁਨੀਆ ਸਾਰੀ ਦੇ ਵਿਚ | 121 |
ਤਪਦੇ ਥਲ ਦੇ ਉੱਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ | 122 |
ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ | 123 |
ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ | 124 |
ਮੈਂ ਸੁਲਝਾਉਂਦਾ ਉਲਝ ਗਿਆ ਹਾਂ, ਤੰਦਾਂ ਉਲਝੀ ਤਾਣੀ ਅੰਦਰ | 125 |
ਨੇਰ੍ਹਿਆਂ ਵਿਚ ਸ਼ਹਿਰ ਡੁੱਬਾ, ਬੋਲਦਾ ਕੋਈ ਨਹੀਂ ਹੈ | 126 |
ਜਮਾਤਾਂ ਨੂੰ ਜਦੋਂ ਵੀ ਜ਼ਾਤ ਲਈ ਕੁਰਬਾਨ ਕਰਦੀ ਹੈ | 127 |
ਕਿਸੇ 'ਤੇ ਰੋਸ ਕਰੇਂਦੀ ਜਿੰਦੇ, ਤੀਰਾਂ ਜਾਂ ਤਲਵਾਰਾਂ 'ਤੇ | 128 |
ਦਿਸਦੀ ਨਹੀਂ ਅਣਦਿਸਦੀ ਸ਼ਕਤੀ, ਜਿਉਂ ਬਿਜਲੀ ਦੀ ਤਾਰ ਦੇ ਅੰਦਰ | 129 |
ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ | 131 |
ਬੱਦਲਾਂ ਵਾਂਗੂ ਉੱਡਿਆ ਫਿਰਦੈਂ, ਅੱਖਾਂ ਵਿਚ ਸਮੰਦਰ ਲੈ ਕੇ | 132 |
ਤੁਰ ਪਈਏ, ਰੁਕ ਜਾਈਏ, ਏਦਾਂ ਕਰਦੇ ਰਹੇ | 133 |
ਗੁਰਭਜਨ ਗਿੱਲ-ਸਮਕਾਲੀ ਵਿਦਵਾਨਾਂ ਦੀ ਨਜ਼ਰ ਵਿਚ | 134 |