ਸੁਆਦਲੀਆਂ ਕਹਾਣੀਆਂ

ਸੁਆਦਲੀਆਂ ਕਹਾਣੀਆਂ  (1960) 
ਬਲਬੀਰ ਲੰਮੇ
ਸੁਆਦਲੀਆਂ
ਕਹਾਣੀਆਂ

ਲੇਖਕ:——
ਬਲਬੀਰ 'ਲੰਮੇਂ'


ਪ੍ਰਕਾਸ਼ਕ :———
ਬਾਵਾ ਪਬਲਿਸ਼ਿੰਗ ਹਾਊਸ,
ਫੀਰੋਜ਼ਪੁਰ ਛਾਉਣੀ


ਸਭ ਹੱਕ ਰਾਖਵੇਂ ਹਨ



ਸੰਪਾਦਿਕਾ
: ਸੁਰਜੀਤ ਸੰਘੂ

ਪ੍ਰਕਾਸ਼ਕ
: ਬਾਵਾ ਇੰਦਰਜੀਤ ਸਿੰਘ

ਮਾਲਕ
:ਬਾਵਾ ਪਬਲਿਸ਼ਿੰਗ ਹਾਊਸ
ਫੀਰੋਜ਼ਪੁਰ ਛਾਉਣੀ




              

ਪਹਿਲੀ ਵਾਰ ਜੂਨ ੧੯੬੦



                  

ਕੀਮਤ੬੦ ਨਵੇਂ ਪੈਸੇ




ਪ੍ਰਿੰਟਰ
: ਸ੍ਰੀ ਹੰਸ ਰਾਜ ਸ਼ਰਮਾ
ਸੁਸਾਇਟੀ ਪਰੈਸ, ਲੁਧਿਆਣਾ

ਮੁਖ-ਬੰਦ

ਬਲਬੀਰ 'ਲੰਮੇਂ' ਦੀ ਇਹ ਨਿਕੀ ਤੇ ਪਹਿਲੀ ਪੁਸਤਕ ਹੈ। ਇਸ ਵਿਚ ਤਿੰਨ ਕਹਾਣੀਆਂ ਹਨ। ਸਿਆਣਾ ਬਘਿਆੜ ਤੇ ਅਧਰਮੀ ਰਾਜਾ, ਰਾਜੇ ਦਾ ਮੁੰਡਾ ਤੇ ਮਣੀ, ਅਤੇ ਏਕੇ ਦੀ ਬਰਕਤ। ਜੇਹਾ ਕਿ ਇਸ ਕਿਤਾਬ ਦੇ ਨਾਂ ਤੋਂ ਹੀ ਪ੍ਰਗਟ ਹੈ, ਕਹਾਣੀਆਂ ਬਹੁਤ ਦਿਲਚਸਪ ਹਨ। ਪਹਿਲੀ ਕਹਾਣੀ ਵਿਚ ਲਿਖਾਰੀ ਨੇ ਦਸਿਆ ਹੈ ਕਿ ਇਕ ਬੁਰੇ ਕੰਮ ਕਰਨ ਵਾਲੇ ਮਰੇ ਹੋਏ ਆਦਮੀ ਦੀ ਦੇਹ ਨੂੰ ਇਕ ਭੁਖਾ ਬਘਿਆੜ ਵੀ ਖਾਣ ਲਈ ਤਿਆਰ ਨਹੀਂ। ਦੂਜੀ ਕਹਾਣੀ ਭਾਵੇਂ ਕਾਫੀ ਲੰਮੀ ਹੈ, ਪਰ ਦਿਲਚਸਪ ਹੈ। ਤੀਜੀ ਕਹਾਣੀ ਮਿਲਵਰਤਣ ਵਿਚ ਸਫਲਤਾ ਦਾ ਪ੍ਰਭਾਵ ਪ੍ਰਗਟਾਉਂਦੀ ਹੈ।

ਰਸ ਕਹਾਣੀ ਦੀ ਜਿੰਦ ਜਾਨ ਹੈ। ਰਸ ਬਿਨਾਂ ਕਹਾਣੀ, ਕਹਾਣੀ ਨਹੀਂ, ਸਗੋਂ ਇਕ ਬੋਝ ਹੈ। ਸਿਖਿਆ ਠੋਸੀ ਹੋਈ ਨਹੀਂ, ਸਗੋਂ ਆਪ-ਮੁਹਾਰੇ ਆਉਣੀ ਚਾਹੀਦੀ ਹੈ। ਬਲਬੀਰ 'ਲੰਮੇ' ਵਿਚ ਉਪਰੋਕਤ ਗੁਣਾਂ ਦੇ ਝਲਕਾਰੇ ਨਜ਼ਰ ਆਉਂਦੇ ਹਨ।

ਬੋਲੀ ਵਿਚ ਸਾਦਗੀ ਹੈ, ਸਰਲਤਾ ਹੈ। ਹਰ ਵੇਲੇ ਬਚਿਆਂ ਨਾਲ ਵਾਹ ਪੈਣ ਸਦਕਾ ਉਹ ਬਾਲ-ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦਾ ਹੈ।

ਮੈਨੂੰ ਪੂਰਨ ਆਸ ਹੈ ਕਿ ਬਾਲ-ਪਾਠਕ ਬਲਬੀਰ 'ਲਮੇਂ' ਦੀ ਇਸ ਨਿੱਕੀ ਜਿਹੀ ਪੁਸਤਕ ਨੂੰ ਪਸੰਦ ਕਰਕੇ ਉਸ ਦਾ ਉਤਸ਼ਾਹ ਵਧਾਉਣਗੇ। ਤੇ ਬਲਬੀਰ ਲੰਮੇਂ ਜੁਆਨ ਉਤਸ਼ਾਹ ਸਦਕਾ ਮਿਹਨਤ ਕਰਦਾ ਹੋਇਆ ਛੇਤੀ ਹੀ ਇਕ ਚੰਗੀ ਕਹਾਣੀ ਲਿਖਣੀ ਸਿਖ ਜਾਵੇਗਾ।

ਰਾਜ ਦੁਲਾਰ

ਸਾਹਮਣੇ: ਦਿਆ ਨੰਦ ਹਸਪਤਾਲ

੨੮.੫.੬੦.

ਲੁਧਿਆਣਾ।

ਤਤਕਰਾ