ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49407ਰੇਲੂ ਰਾਮ ਦੀ ਬੱਸ — ਭਾਲੂਚਰਨ ਪੁਆਧੀ

ਭਾਲੂ

ਵੱਜ ਰਿਹਾ ਏ ਡਮ ਡਮ ਡਮਰੂ।
ਜੀਹਦੀ ਧੁਨ ਤੇ ਨੱਚੇ ਭਾਲੂ।

ਹੱਥ ਮਦਾਰੀ ਰੋਕ ਲਵੇਗਾ।
ਭਾਲੂ ਨੱਚਣਾ ਬੰਦ ਕਰੇਗਾ।

ਕਹੇ ਮਦਾਰੀ ਸੁਣ, ਓ ਭੋਲੂ!
ਆਪਾਂ ਦੇ ਵਿੱਚ ਗੁਣ, ਓ ਭੋਲੂ!

ਜੇਕਰ ਗੁਣ ਦਿਖਾਵਾਂਗੇ।
ਰੱਜ ਕੇ ਰੋਟੀ ਖਾਵਾਂਗੇ।