ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49406ਰੇਲੂ ਰਾਮ ਦੀ ਬੱਸ — ਘੁੱਗੀਚਰਨ ਪੁਆਧੀ

ਘੁੱਗੀ

ਘੁੱਗੀਏ! ਆਜਾ ਪੁੱਗੀਏ ਨੀ।
ਖੇਡ ਲੀਏ ਡੁਗ ਡੁਗੀਏ ਨੀ।

ਖੇਡਦੇ ਰਹਿਣਾ ਸੋਵੀਂ ਨਾ।
ਦਾਈ ਜੇ ਆਗੀ ਰੋਵੀਂ ਨਾ।

ਤੈਨੂੰ ਅਸੀਂ ਸਤਾਉਂਦੇ ਨੀ।
ਰੋੋਂਢ ਜ਼ਰਾ ਵੀ ਪਾਉਂਦੇ ਨੀ।

ਤੂੰ ਤੂੰਹੀ ਤੂੰ ਰੋਕੀਂ ਨਾ।
ਅਸੀਂ ਕਰਾਂਗੇ ਟੋਕੀਂ ਨਾ।