ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49408ਰੇਲੂ ਰਾਮ ਦੀ ਬੱਸ — ਬੱਤਖਚਰਨ ਪੁਆਧੀ

ਬੱਤਖ

ਪਾਣੀ ਦੇ ਵਿੱਚ ਬੱਤਖ ਦੇਖੋ।
ਤੈਰ ਰਹੀ ਏ ਇਕ ਟੱਕ ਦੇਖੋ।

ਕੁਆਂਕ-ਕੁਆਂਕ ਉਚਾਰੀ ਜਾਂਦੀ।
ਜੀਵ ਫਸੇ ਜੋ ਫੜ੍ਹ-ਫੜ੍ਹ ਖਾਂਦੀ।

ਖੰਭ ਆਪਣੇ ਫੜ ਫੜਾਂਦੀ।
ਉਡ ਨੀ ਸਕਦੀ ਉਡਣਾ ਚਾਹੁੰਦੀ।

ਉਡ ਨੀ ਸਕਦੀ ਭਾਰੀ ਐ।
ਡੁੱਬ ਨੀ ਸਕਦੀ ਹੌਲ਼ੀ ਐ।