ਰੇਲੂ ਰਾਮ ਦੀ ਬੱਸ/ਉੱਲੂ
ਉੱਲੂ
ਉੱਲੂਆ ਅਨਪੜ੍ਹ ਹੋਵੇਂਗਾ।
ਕਰਦਾ ਖੜ੍ਹ-ਖੜ੍ਹ ਹੋਵੇਂਗਾ।
ਤਾਹੀਉਂ ਰਾਤ ਨੂੰ ਮਰਦਾ ਏਂ।
ਚੌਂਕੀਦਾਰਾ ਕਰਦਾ ਏਂ।
ਸੂਰਜੋ ਮੁੱਖ ਲੁਕੋਨਾ ਏਂ।
ਨ੍ਹੇਰਾ ਈ ਬੱਸ ਢੋਨਾ ਏਂ।
ਜੇ ਦੋ ਅੱਖਰ ਪੜ੍ਹ ਲੈਂਦਾ।
ਸਾਡੇ ਬਰਾਬਰ ਖੜ੍ਹ ਲੈਂਦਾ।