੭.

ਰਾਤ ਦੇ ਦੋ ਢਾਈ ਬਜ ਗਏ ਸਨ, ਪਰ ਨਾਚ ਖਤਮ ਹੋਣ ਵਿਚ ਅਜੇ ਦੇਰ ਹੈ। ਵਿਸਵਕਰਮਾਂ ਦੀ ਪੂਜਾ ਤਾਂ ਖਤਮ ਹੋ ਚੁੱਕੀ ਪਰ ਅਜੇ ਤਕ ਉਸਦੀ ਜੋੜੀ ਬਾਕੀ ਚਲ ਰਹੀ ਸੀ। ਜਿਹਨੂੰ ਇਹ ਲੋਕ ਸ਼ਰਾਬ ਪੀਕੇ ਮਾਸ ਖਾਕੇ ਤੇ ਰੰਡੀਆਂ ਨਚਾਕੇ ਪੂਰਾ ਕਰ ਰਹੇ ਸਨ, ਕੁਝ ਲੋਕ ਤਾਂ ਆਪਣੇ ਹੋਸ਼ ਹਵਾਸ ਵੀ ਗਵਾ ਬੈਠੇ ਸਨ ਤੇ ਉਹਨਾਂ ਦੇ ਵਿਚਕਾਰ ਬੈਠੇ ਗੁਰਚਰਨ ਬਾਬੂ ਮੁਸਕਰਾ ਰਹੇ ਸਨ।

ਏਨੇ ਚਿਰ ਨੂੰ ਕੋਈ ਚਾਦਰ ਨਾਲ ਮੂੰਹ ਢੱਕੀ ਹੋਈ ਆਇਆ ਤੇ ਆ ਕੇ ਗੁਰਚਰਨ ਦੀ ਪਿੱਠ ਤੇ ਹੱਥ ਰੱਖ ਦਿਤਾ। ਗੁਰਚਰਨ ਇਕ ਦਮ ਅਬੜਵਾਹਿਆਂਵਾਗੂੰ ਤ੍ਰਹਬਕ ਪਿਆ। ਬੋਲਿਆ ਕੋਣ ?

ਆਉਣ ਵਾਲੇ ਨੇ ਆਖਿਆ, ਤਾਇਆ ਜੀ ਮੈਂ ਪਾਰਸ ਹਾਂ, ਘਰ ਚਲੋ।

ਗੁਰਚਰਨ ਨੇ ਕੋਈ ਮੋੜ ਨਹੀਂ ਮੋੜਿਆ। 'ਕਹਿਣ ਲੱਗੇ ਘਰ ? ਚੰਗਾ ਚਲੋ ਫੇਰ, ਤਿਉਹਾਰ ਵਾਲੇ ਥਾਂ ਦੀ ਮਾੜੀ ਜਹੀ ਰੌਸ਼ਨੀ ਰਸਤੇ ਵਿਚ ਪੈ ਰਹੀ ਸੀ। ਇਥੇ ਪੁਜ ਕੇ ਪਾਰਸ ਇਕ ਦਮ ਤਾਏ ਜੀ ਦੇ ਮੂੰਹ ਵਲ ਵੇਖਣ ਲੱਗ ਪਿਆ। ਅੱਖਾਂ ਵਿਚ ਉਹ ਨੂਰ ਨਹੀਂ, ਚਿਹਰੇ ਤੇ ਉਹ ਤੇਜ ਨਹੀਂ। ਥਲੇ ਤੋਂ ਲੱਗ ਕੇ ਉਤੇ ਤਕ ਬਿਲਕੁਲ ਭ੍ਰਿਸ਼ਟੇ ਜਹੇ ਹੋ ਗਏ ਹਨ। ਕਈਆਂ ਦਿਨਾਂ ਪਿੱਛੋਂ ਪਾਰਸ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗੇ ਤੇ ਉਹਨੂੰ ਸੁਝਿਆ ਕਿ ਲੋਕਾਂ ਦੇ ਸਾਹਮਣੇ ਸ਼ਰਮਾਉਣ ਵਾਲੀ ਕੋਈ ਗੱਲ ਵੀ ਤਾਇਆ ਜੀ ਕੋਲ ਨਹੀਂ ਰਹੀ। ਉਹ ਇਸ ਅੱਧੀ ਸੁਤੀ ਤੇ ਅੱਧੀ ਜਾਗਦੀ ਦੇਹ ਨੂੰ ਛੱਡ ਕੇ ਕਿਤੇ ਦੇ ਕਿਤੇ ਚਲੇ ਗਏ ਹਨ। ਪਾਰਸ ਨੇ ਕਿਹਾ, ਤਾਇਆ ਜੀ ਕਦੇ ਤੁਸੀਂ ਕਾਂਸ਼ੀ ਜਾਣ ਦੀਆਂ ਸਲਾਹਾਂ ਕਰਿਆ ਕਰਦੇ ਸੀ, ਹੁਣ ਇਰਾਦਾ ਹੈ?

ਗੁਰਚਰਨ ਕੰਗਾਲਾਂ ਵਾਂਗੂੰ ਬੋਲ ਉੱਠੇ ਇਰਾਦਾ ਤਾਂ ਹੈ ਪਰ ਖੜੇਗਾ ਕੌਣ ?

"ਪਾਰਸ ਨੇ ਆਖਿਆ, ਮੈਂ ਖੜਾਂਗਾ ਤਾਇਆ ਜੀ?"

ਚੰਗਾ, ਚਲ ਫੇਰ ਇਕ ਵਾਰੀ ਘਰੋਂ ਚਲ ਕੇ ਚੀਜ਼ ਵਸਤ ਲੈ ਆਈਏ ?"

ਪਾਰਸ ਨੇ ਆਖਿਆ, “ਤਾਇਆ ਜੀ ਉਸ ਘਰ ਵਿਚ ਜਾਣਦੀ ਲੋੜ ਨਹੀਂ। ਅਸਾਂ ਉਸ ਘਰ ਦਾ ਕੁਝ ਨਹੀਂ ਖੜਨਾਂ।"

ਗੁਰਚਰਨ ਨੂੰ ਹੋਸ਼ ਆ ਗਈ, ਘੜੀ ਕੁ ਭਰ ਚੁਪ ਰਹਿਕੇ ਕਹਿਣ ਲੱਗੇ, “ਕੁਛ ਨਹੀਂ ਚਾਹੀਦਾ ਦਾ ਉਸ ਘਰ ਦਾ ਕੁਝ ਨਹੀਂ ਚਾਹੀਦਾ ? ਪਾਰਸ ਨੇ ਆਪਣੀਆਂ ਅੱਖਾਂ ਪੂੰਝਦੇ ਹੋਏ ਨੇ ਆਖਿਆ, ਨਹੀਂ ਤਾਇਆ ਜੀ ਸਾਨੂੰ ਕੁਝ ਨਹੀਂ ਚਾਹੀਦਾ ਉਸ ਘਰ ਦੀਆਂ ਚੀਜ਼ਾਂ ਨੂੰ ਲੈਣ ਵਾਲੇ ਕਈ ਆ ਗਏ ਹਨ ਸਾਨੂੰ ਕੋਈ ਲੋੜ ਨਹੀਂ।

"ਚਲੋ।" ਆਖ ਕੇ ਗੁਰਚਰਨ ਨੇ ਪਾਰਸ ਦਾ ਹੱਥ ਫੜ ਲਿਆ ਤੇ ਰਾਹ ਥਾਣੀ ਅਨੇਰੀ ਰਾਤ ਵਿਚ ਦੋਵੇਂ ਰੇਲਵੇ ਸਟੇਸ਼ਨ ਨੂੰ ਤੁਰ ਤਏ। Page ਫਰਮਾ:Custom rule/styles.css has no content.Script error: No such module "Custom rule".