ਪਾਰਸ/ਨਿਸ਼ ਕ੍ਰਿਤਿ/1

(ਪਾਰਸ/'ਨਿਸ਼ ਕ੍ਰਿਤਿ' ਤੋਂ ਮੋੜਿਆ ਗਿਆ)

੧.

ਭਵਾਨੀ ਪੁਰ ਦੇ ਚਟਰ ਜੀ ਪਰਵਾਰ ਦਾ ਚੱਲਾ ਚੌਕਾ ਇਕੋ ਹੀ ਥਾਂ ਹੈ। ਦੋ ਜਣੇ ਗਰੀਸ਼ ਤੇ ਹਰੀਸ਼ਰਨ ਤੇ ਇਕੋ ਚਾਚੇ ਦਾ ਪੁੱਤ ਭਰਾ ਰਮੇਸ਼ ਹੈ। ਪਹਿਲਾਂ ਇਹਨਾਂ ਦੇ ਬਾਪ ਦਾਦੇ ਦੀ ਜਾਇਦਾਦ ਤੇ ਜ਼ਮੀਨ ਰੂਪਾ ਨਰਾਇਣ ਨਦੀ ਦੇ ਕੰਢੇ ਹੜਵਾ ਜ਼ਿਲੇ ਦੇ ਵਿਸ਼ਨ ਪੁਰ ਪਿੰਡ ਵਿਚ ਸੀ, ਉਸ ਵੇਲੇ ਹਾਰੀਸ਼ ਦੇ ਪਿਤਾ ਭਵਾਨੀ ਚਟਰ ਜੀ ਦੀ ਹਾਲਤ ਵੀ ਚੰਗੀ ਸੀ। ਪਰ ਅਚਾਨਕ ਹੀ ਇਕ ਵਕਤ ਰੂਪ ਨਰਾਇਣ ਨੇ ਢਾਹ ਲਾਕੇ ਭਵਾਨੀ ਚਟਰ ਜੀ ਦੀ ਜ਼ਮੀਨ ਏਦਾਂ ਖਾਣੀ ਸ਼ੁਰੂ ਕਰ ਦਿੱਤੀ ਕਿ ਪੰਜ ਛੇ ਸਾਲਾਂ ਦੇ ਅੰਦਰ ਹੀ ਬਾਕੀ ਕੁਝ ਨ ਰਹਿਣ ਦਿੱਤਾ। ਅਖੀਰ ਨੂੰ ਉਹਨਾਂ ਸਤਾਂ ਪੀੜੀਆਂ ਤੋਂ ਵਸਦੇ ਆ ਰਹੇ ਇਸ ਬ੍ਰਹਿਮਣ ਪ੍ਰਵਾਰ ਦਾ ਘਰ ਵੀ ਨਿਗਲ ਕੇ ਇਸ ਨੂੰ ਆਪਣੀ ਹੋਂਦ ਤੋਂ ਬਾਹਰ ਕਰ ਦਿੱਤਾ, ਭਵਾਨੀ ਨੇ ਪ੍ਰਵਾਰ ਸਮੇਤ ਭੱਜ ਕੇ ਭਵਾਨੀ ਪੁਰ ਵਿਚ ਆਕੇ ਆਸਰਾ ਲਿਆਂ ਇਹ ਸਭ ਪੁਰਾਣੀਆਂ ਗੱਲਾਂ ਹਨ। ਇਸ ਤੋਂ ਪਿਛੋਂ ਗਰੀਸ਼ ਤੇ ਹਰੀਸ਼ ਦੋਵੇਂ ਪੜ ਲਿਖ ਕੇ ਵਕੀਲ ਬਣ ਗਏ ਹਨ। ਕਾਫੀ ਧਨ ਦੌਲਤ ਕਮਾਇਆ ਹੈ। ਮਕਾਨ ਬਣਵਾਇਆ ਹੈ, ਮੁਕਦੀ ਗੱਲ ਇਹ ਕਿ ਜੋ ਕੁਝ ਉਹਨਾਂ ਦਾ ਦਰਿਆ ਨੇ ਖੋਹਿਆ ਸੀ ਉਸ ਪਾਸੋਂ ਚਾਰ ਗੁਣਾ ਪੈਦਾ ਕਰ ਲਿਆ ਹੈ। ਇਸ ਵੇਲੇ ਵਡੇ ਭਰਾ ਗੁਰੀਸ਼ ਦੀ ਆਮਦਨ ਹੈ ਚੌਵੀ ਪੰਝੀ ਹਜ਼ਾਰ ਰੁਪਇਆ ਸਾਲਾਨਾ ਤੇ ਛੋਟਾ ਭਰਾ ਹਰੀਸ ਵੀ ਪੰਜ ਛੇ ਹਜਾਰ ਰੁਪਇਆ ਸਾਲ ਕਮਾ ਲੈਂਦਾ ਹੈ। ਜੇ ਕੁੱਝ ਨਹੀਂ ਕਮਾ ਸਕਦਾ ਤਾਂ ਇਹ ਵਿਚਾਰਾ ਰਮੇਸ਼ ਹੈ। ਇਹ ਬਿਲਕੁਲ ਹੱਥ ਤੇ ਹਥ ਧਰ ਕੇ ਨਹੀਂ ਬਹਿ ਰਹਿੰਦਾ ਇਸ ਨੇ ਵੀ ਦੇ ਤਿੰਨ ਵਾਰੀ ਕਾਨੂੰਨ ਦਾ ਇਮਤਹਾਨ ਦਿਤਾ ਹੈ, ਪਰ ਵਿਚਾਰਾਂ ਪਾਸ ਨਹੀਂ ਹੋ ਸਕਿਆ। ਹੁਣੇ ਹੀ ਕਿਸੇ ਵਪਾਰ ਵਿਚ ਆਪਣੇ ਭਰਾ ਪਾਸੋਂ ਦੋ ਚਾਰ ਹਜ਼ਾਰ ਰੁਪਇਆ ਲੈ ਕੇ ਖਰਾਬ ਕਰ ਚੁੱਕਾ ਹੈ ਤੇ ਹੁਣ ਅਖਬਾਰਾਂ ਦੇ ਆਸਰੇ ਦੇਸ ਉਧਾਰ ਦੇ ਕੰਮ ਵਿਚ ਲੱਗ ਗਿਆ ਹੈ।

ਪਰ ਹੁਣ ਕੁਝ ਦਿਨਾਂ ਤੋਂ ਚੁੱਲਾ ਚੌਕਾ ਅਡੋ ਅਡ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਕਿਉਂਕਿ ਵਿਚਕਾਰਲੀ ਨੋਂਹ ਤੇ ਛੋਟੀ ਨੋਹ ਦੀ ਆਪੋ ਵਿਚ ਦੀ ਨਹੀਂ ਸੀ ਬਣਦੀ। ਹਰੀਸ਼ ਹੁਣ ਤੱਕ ਕਲਕਤੇ ਨਹੀਂ ਰਹਿੰਦੇ ਸਨ, ਪਰਵਾਰ ਸਮੇਤ ਮੁਸਟਿਲ ਵਿੱਚ ਪ੍ਰੈਕਟਿਸ ਕਰਕੇ ਗੁਜ਼ਾਰਾ ਕਰ ਲਿਆ ਕਰਦੇ ਸਨ।

ਕਦੇ ਕਦੇ ਦਸਾਂ ਪੰਜਾਂ ਦਿਨਾਂ ਤਕ ਉਹਨਾਂ ਦਾ ਪ੍ਰਵਾਰ ਸਮੇਤ ਘਰ ਆ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਜੇ ਏਨੇ ਚਿਰ ਵਿਚ ਦੋ ਨੌਹਾਂ ਦੀ ਆਪੇ ਵਿਚ ਵੀ ਨਹੀਂ ਵੀ ਬਣਦੀ ਸੀ ਤਾਂ ਵੀ ਝੱਟ ਲੰਘਦਾ ਜਾਂਦਾ ਸੀ।’ ਕੋਈ ਬਹੁਤਾ ਝਗੜਾ ਕਰਨ ਨੂੰ ਵਕਤ ਨਹੀਂ' ਸੀ ਲਭਦਾ। ੫ਰ ਹੁਣ ਲਗ ਭਗ ਇਕ ਮਹੀਨੇ ਤੋਂ ਹਰੀਸ਼ ਸ਼ਹਿਰ ਵਿਚ ਆ ਕੇ ਸਦਰ ਵਿਚ ਹੀ ਪ੍ਰੈਕਟਿਸ ਕਰ ਰਿਹਾ ਹੈ ਤੇ ਇਸ ਤਰ੍ਹਾਂ ‘ਕਲਾ ਕਲੰਦਰ ਵੱਸੇ ਤੇ ਘੜਿਉਂ ਪਾਣੀ ਨਸੇ’ ਦੇ ਅਨੁਸਾਰ ਫਸਾਦ ਰਹਿਣ ਕਰਕੇ ਘਰ ਦੀ ਬਰਕਤ ਉਡ ਦੀ ਜਾ ਰਹੀ ਹੈ।

ਫੇਰ ਵੀ ਜਦ ਤੇ ਇਹ ਲੋਕ ਆਏ ਸਨ ਇਨ੍ਹਾਂ ਦੋਹ ਨੋਹਾਂ ਦਾ ਮਨ ਮਨੌਤ ਦਾ ਮੁਆਮਲਾ ਕੋਈ ਬਹੁਤ ਵੱਡਾ ਨਹੀਂ ਸੀ ਹੋ ਸਕਿਆ। ਸਬੱਬ ਇਹ ਸੀ ਕਿ ਛੋਟੀ ਨੋਹ ਇਥੇ ਨਹੀਂ ਸੀ। ਰਮੇਸ਼ ਦੀ ਇਸਤਰੀ 'ਸ਼ੈਲਜਾ’ ਆਪਣੇ ਇਕੋ ਇਕ ਪੁਤ੍ਰ ‘ਪਦਲ’ ਤੇ ਸੌਕਣ ਦੇ ਲੜਕੇ 'ਕਨਾਈ ਲਾਲ ਨੂੰ ਵੱਡੀ ਜੇਠਾਣੀ ਦੇ ਸਪੁਰਦ ਕਰਕੇ ਆਪਣੇ ਮਰਣਾਊ ਪਿਉ ਨੂੰ ਵੇਖਣ ਵਾਸਤੇ ਕ੍ਰਿਸ਼ਨ ਨਗਰ ਚਲੀ ਗਈ ਸੀ। ਪਰ ਹੁਣ ਪਿਉ ਨੂੰ ਆਰਾਮ ਹੋਗਿਆ ਹੈ ਇਸ ਕਰਕੇ ਪੰਜਾਂ ਛਿਆਂ ਦਿਨਾਂ ਤੋਂ ਇਹ ਵੀ ਆ ਗਈ ਹੈ।

ਭਾਵੇਂ ਅਜੇ ਸੱਸ ਜੀਉਂਦੀ ਹੈ, ਪਰ ਫੇਰ ਵੀ ਵੱਡੀ ਨੇ ਸਿਧੇਸ਼ਵਰੀ’ ਹੀ ਦਰ-ਅਸਲ ਘਰ ਦੀ ਮਾਲਕ ਹੈ ਇਹਦੇ ਠੀਕ ਸੁਭਾ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਇਸੇ ਕਰਕੇ ਮਹੱਲੇ ਵਿਚ ਇਸਦੀ ਬੁਰਾਈ ਤੇ ਵਡਿਆਈ ਇੱਕੋ ਜਹੀ ਹੀ ਹੋ ਰਹੀ ਸੀ।

‘ਸਿਧੇਸ਼ਵਰੀ' ਦੇ ਗਰੀਬ ਮਾਂ ਪਿਉ ਹਾਲੇ ਵੀ ਜੀਉਦੇ ਹਨ। ਪਿਛਲੇ ਪੰਜਾਂ ਛੇਆਂ ਸਾਲਾਂ ਵਰਗੇ ਲਗਾਤਾਰ ਕੋਸ਼ਸ਼ ਕਰਕੇ ਉਹ ਆਪਣੀ ਧੀ ਨੂੰ ਇਕ ਵਾਰ ਵੀ ਪੂਜਾ ਦੇ ਮੌਕੇ ਤੇ ਕੁਝ ਨ ਕੁਝ ਦੇ ਗਏ ਸਨ। ਉਹ ਲੈਣ ਵੀ ਆਏ ਸਨ, ਪਰ ਸਿਧੇਸ਼ਵਰੀ ਆਪਣਾ ਘਰ ਛੱਡ ਕੇ ਬਹੁਤਾ ਚਿਰ ਉਥੇ ਜਾਕੇ ਰਹਿਣ ਤੇ ਰਜਾਮੰਦ ਨ ਹੋਈ। ਮਹੀਨੇ ਪਿੱਛੋਂ ਹੀ ਆ ਗਈ। ਆਉਦਿਆਂ ਹੋਇਆਂ ਮਲੇਰੀਆ ਬੁਖਾਰ ਵੀ ਨਾਲ ਹੀ ਲੈ ਆਈ। ਇਹਨੇ ਘਰ ਆ ਕੇ ਵੀ ਬਦ ਪਰਹੇਜ਼ੀ ਬੰਦ ਨਹੀਂ ਕੀਤੀ। ਰੋਜ਼ ਸਵੇਰੇ ਨਾਉਣ ਲੱਗੇ ਤੇ ਕੁਨੈਨ ਖਾਣ ਤੋਂ ਨੱਕ ਮੂੰਹ ਵੱਟਣ ਲਗੀ। ਇਸ ਕਰਕੇ ਕੀਤੇ ਦਾ ਫਲ ਭੁਗਤਣ ਲਗ ਪਈ। ਕਦੇ ਬੁਖਰ ਉਤਰ ਜਾਂਦਾ ਦੋ ਚਾਰ ਦਿਨ ਖਲੋ ਕੇ ਫੇਰ ਚੜ ਜਾਂਦਾ। ਨਤੀਜਾ ਇਹ ਕਿ ਦਿਨੋਂ ਦਿਨ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ। ਏਸੇ ਮੌਕੇ ਤੇ 'ਸ਼ੈਲ` ਨੇ ਆਕੇ ਇਲਾਜ਼ ਵਾਸਤੇ ਆਖਣਾ ਵੇਖਣਾ ਸ਼ੁਰੂ ਕਰ ਦਿਤਾ। ਇਹ ਮੁੱਢ ਤੋਂ ਹੀ ਵੱਡੀ ਨੋਂਹ ਪਾਸ ਰਹਿੰਦੀ ਆਈ ਹੈ। ਜਿਨਾਂ ਜ਼ੋਰ ਇਹ ਪਾ ਸਕਦੀ ਹੈ, ਹੋਰ ਕੋਈ ਨਹੀਂ ਪਾ ਸਕਦਾ। ਇਕ ਹੋਰ ਵੀ ਸਬਬ ਸੀ ਕਿ ਮਨ ਹੀ ਮਨ ਵਿਚ ਸਿਧੇਸ਼ਵਰੀ ਪਾਸੋਂ ਬਹੁਤ ਡਰਦੀ ਸੀ।

ਸ਼ੈਲੀ ਬਹੁਤ ਹੀ ਗੁਸੇ ਖੋਰ ਹੈ। ਉਹ ਐਸਾ ਸਖਤ ਫਾਕਾ ਕਰ ਸਕਦੀ ਹੈ ਕਿ ਇਕ ਵੇਰਾਂ ਨਾਂਹ ਕਰ ਦੇਣ ਤੇ ਫੇਰ ਤਿੰਨ ਦਿਨ ਉਸਦੇ ਅੰਦਰ ਕਿਸੇ ਤਰਾਂ ਵੀ ਪਾਣੀ ਤੱਕ ਨਹੀਂ ਭੇਜਿਆ ਜਾ ਸਕਦਾ। ਇਸੇ ਕਰਕੇ ਸਿਧੇਸ਼ਵਰੀ ਉਸ ਪਾਸੋਂ ਬਹੁਤ ਡਰਦੀ ਹੁੰਦੀ ਸੀ। 'ਸ਼ੈਲ' ਦੀ ਮਾਸੀ ਦਾ ਘਰ ‘ਪਟਲਡਾਂਗਾ’ ਵਿਚ ਸੀ। ਹੁਣ ਜਦ ਦੀ ਉਹ ਕ੍ਰਿਸ਼ਨ ਨਗਰੋਂ ਵਾਪਸ ਆਈ ਹੈ ਉਹਨਾਂ ਨੂੰ ਨਹੀਂ ਮਿਲ ਸਕੀ। ਅਜ ਇਕਾਦਸ਼ੀ ਹੈ। ਸਸ ਵਾਸਤੇ ਰੋਟੀ ਪਕਾਉਣ ਦੀ ਲੋੜ ਨਾ ਸਮਝਕ, ਸਿਧਸ਼ਵਰ ਨੂੰ ਸਵੇਰੇ ਹੀ ਵਿਚਕਾਰਲੇ ਲੜਕੇ ਤੇ ਦਵਾਈ ਪਿਲਾਉਣ ਦਾ ਭਾਰ ਸੁਟ ਕੇ ਉਹ ਮਾਸੀ ਪਾਸੇ ਚਲੀ ਗਈ ਸੀ।

ਸਿਆਲ ਦੇ ਕੁੱਕੜ ਉਡਾਰੀ ਦਿਨ, ਦੋ ਘੰਟਿਆਂ ਪਿਛੋਂ ਹੀ ਰਾਤ ਪੈਜਾਂਦੀ ਹੈ। ਕੱਲ ਸਵੇਰ ਤੋਂ ਹੀ ਸਿਧੇਸ਼ਵਰੀ ਦਾ ਠੀਕ ਤੌਰ ਤੇ ਬੁਖਾਰ ਨਹੀਂ ਉਤਰਿਆ। ਅਜੇ ਉਹ ਰਜਾਈ ਲੈ ਕੇ ਬਿਲਕੁਲ ਮੁਰਦਿਆਂ ਵਾਂਗ ਪਲੰਗ ਦੇ ਕੇ ਪਾਸੇ ਰਜਾਈ ਵਲੇਟ ਕੇ ਸੌਂ ਰਹੀ ਸੀ। ਉਸੇ ਪਲੰਘ ਤੇ ਤਿੰਨ ਚਾਰ ਬੱਚੇ ਰੌਲਾ ਰੱਪਾ ਪਾਕੇ ਖੇਡ ਰਹੇ ਸਨ। ਬਲੇ “ਕਨਿਆਈ ਲਾਲ’ ਬੈਠਾ, ਦੀਵੇ ਦੇ ਚਾਨਣੇ, ਜਗਰਾਫੀਏ ਨੂੰ ਘੋਟਾ ਲਾ ਰਿਹਾ ਸੀ। ਦੂਜੇ ਪਾਸੇ ਹਰਚਰਨ ਸਿਰਹਾਣੇ ਕੋਲ ਬੱਤੀ ਰਖ ਕੇ ਕਿਤਾਬ ਖੋਲ ਇਕਾਗਰ ਚਿਤ ਨਾਲ ਪੜਨ ਡਿਹਾ ਹੋਇਆ ਸੀ। ਖਬਰੇ ਇਮਤਿਹਾਨ ਵਾਸਤੇ ਪੜ ਰਿਹਾ ਸੀ ਕਿਉਕਿ ਐਨੇ ਰੌਲੇ ਵਿਚ ਵੀ ਉਹਦਾ ਧਿਆਨ ਨਹੀਂ ਸੀ ਉਲਟ ਰਿਹਾ। ਜਿਹੜੇ ਬਚੇ ਹੁਣ ਤਕ ਬਿਸਤਰੇ ਤੇ ਰੌਲਾ ਪਾ ਰਹੇ ਸਨ ਇਹ ਸਾਰੇ ਬਾਬੂ ਹਰੀਸ’ ਦੀ ਉਲਾਦ ਸਨ।

'ਵਿਪਿਨ ਨੇ ਝੁਕ ਕੇ ਸਿਧੇਸ਼ਵਰੀ ਦੇ ਮੂੰਹ ਤੇ ਮੂੰਹ ਕਰਕੇ ਆਖਿਆ, ਅੱਜ ਮੇਰੀ ਸੱਜੇ ਪਾਸੇ ਸੋਣ ਦੀ ਵਾਰੀ ਹੈ ਨਾ ਮਾਂ ? ਪਰ ਵਡੀ ਮਾਂ ਦੇ ਜੁਵਾਬ ਦੇਣ ਤੋਂ ਪਹਿਲਾਂ ਹੀ ਥਲਿਓ 'ਕਨਿਆਈ' ਜ਼ੋਰ ਨਾਲ ਆਖਣ ਲੱਗਾ', 'ਨਹੀਂ ਨਹੀਂ ਵਿਪਨ ਤੂੰ ਨਹੀਂ ਸੱਜੇ ਪਾਸੇ ਮੈਂ ਸਵਾਂਗਾ।

ਵਿਪਨ ਨੇ ਵਿਰੋਧਤਾ, ਕੀਤੀ, “ਕਲ ਤੂੰ ਤਾਂ ਸੁੱਤਾ ਈ ਸੈਂ, ਭਰਾ ਜੀ।

ਕੱਲ ਸੁੱਤਾ ਸਾਂ ਅੱਜ ਫੇਰ ਖਬੇ ਪਾਸੇ ਸਹੀਂ।”

ਉਹਦੇ ਇਹ ਆਖਣ ਦੀ ਡੇਰ ਸੀ ਕਿ ਝੱਟ ਹੀ ਇਕ ਛੋਟਾ ਜਿਹਾ ਸਿਰ ਰਜਾਈਓਂ ਬਾਹਰ ਨਿਕਲਿਆ ਇਹ ਪਟਲ ਸੀ। ਇਹ ਬੜੀ ਕੋਸ਼ਸ਼ ਕਰਕੇ ਤਾਈ ਦੇ ਸੱਜੇ ਪਾਸੇ ਰਜਾਈ ਵਿਚ ਦੜਿਆ ਬੈਠਾ ਸੀ। ਬੇਦਖਲ ਹੋ ਜਾਨ ਦੇ ਡਰ ਕਰਕੇ ਉਸਨੇ ਇਸ ਰੌਲੇ ਗੌਲੇ ਵਿਚ ਹਿੱਸਾ ਨਹੀਂ ਲਿਆ ਸੀ। ਉਹਨੇ ਫੋਣੀ ਜਹੀ ਅਵਾਜ਼ , ਬਣਾਕੇ ਆਖਿਆ, ਮੈਂ ਜਿਹੜਾ ਹੁਣ ਤਕ ਚੁਪ ਚਾਪ ਹੀ ਸੁੱਤਾ ਹੋਇਆ ਹਾਂ।

ਕਨਿਆਈ ਵਡੇ ਭਰਾ ਦੇ ਮਾਣ ਵਿਚ ਆਕੜ ਕੇ ਆਖਣ ਲੱਗਾ, “ਪਟਲ ਵਡੇ ਭਰਾ ਨਾਲ ਝਗੜਾ ਨ ਕਰ ਨਹੀਂ ਤਾਂ ਮਾਂ ਨੂੰ ਆਖ ਦਿਆਂਗਾ।'

ਪਟਲ ਵਿਚਾਰਾ ਹੋਰ ਕੋਈ ਰਾਹਨਾ ਵੇਖ ਕੇ ਭਾਈ ਜੀ ਦੇ ਗਲ ਨਾਲ ਜਾਂ ਚਿੰਬੜਿਆ ਰੋਣ ਵਾਲੀ ਅਵਾਜ਼ ਬਣਾਕੇ ਆਖਣ ਲੱਗਾ,ਮਾਂਮੇਂ ਜੋ ਐਨਾ ਚਿਰ ਦਾ ਸੁੱਤਾ ਹੋਇਆਂ ਹਾਂ!'

ਕਨਿਆਈ ਛੋਟੇ ਭਰਾ ਦੀ ਇਸ ਗੁਸਤਾਖੀ ਤੇ ਅੱਖਾਂ ਟੱਡ ਕੇ ਇਕੋ ਵੇਰਾਂ ਗਜਿਆ ਤੇ ਫੇਰ ਚੁੱਪ ਕਰ ਗਿਆ।

ਠੀਕ ਇਸ ਵੇਲੇ ਕਮਰੇ ਦੇ ਬਾਹਰ ਵਾਲੇ ਬਰਾਂਡੇ ਵਿਚੋਂ ਇਕ ਅਵਾਜ਼ ਆਈ, ਚੀਜੀ ਦੇ ਕਮਰੇ ਵਿਚ ਕੀ ਡਾਕਾ ਪੈ ਰਿਹਾ ਹੈ? ਇਹ ਅਵਾਜ਼ ਸ਼ੈਲਜਾ ਦੀ ਸੀ। ਇਹਦੇ ਨਾਲ ਹੀ ਝਟ ਪਟ ਸਭ ਕੁਝ ਉਲਟ ਪੁਲਟ ਹੋ ਗਿਆ ਉਸ ਬਿਸਤਰੇ ਦਾ।

ਹਰਚਰਨ ਆਪਣੀ ਪੜੀ ਜਾ ਰਹੀ ਕਿਤਾਬ ਨੂੰ ਛੱਤਾਂ ਨਾਲ ਸਿਰਹਾਣੇ ਥੱਲੇ ਲੁਕਾਕੇ ਹੁਣ ਸ਼ਾਇਦ ਕੋਈ ਹੋਰ ਈ ਕਿਤਾਬ ਨੂੰ ਇਕ ਟੋਕ ਵੇਖ ਰਿਹਾ ਸੀ, ਉਹਦੀਆਂ ਅੱਖਾਂ ਤੋਂ ਪਤਾ ਲਗਦਾ ਸੀ ਕਿ ਉਹ ਕਿਤਾਬ ਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਰਿਹਾ ਸੀ, 'ਕਨਿਆਈ' ਸੱਜੇ ਖੱਬੇ ਦੇ ਸਵਾਲ ਨੂੰ ਵਿਚੇ ਛੱਡਕੇ ਹੀ ਝੱਟ ਟਪਾਉਣ ਵਾਲੀ ਗਲ ਕੀਤੀ, ਬਚਿਆਂ ਦੀ ਉਧੜ ਧੁਮੀ ਜਾਦੂ ਦੇ ਤਮਾਸ਼ੇ ਵਾਂਗੂੰ ਪਤਾ ਨਹੀਂ ਕਿਧਰ ਗਾਇਬ ਹੋ ਗਈ, ਕੁਝ ਪਤਾ ਨਾ ਲੱਗਾ ਸ਼ੈਲਜਾ, ਹੁਣੇ ਹੀ ਕਲਕਤਉ ਆਕੇ ਵੱਡੀ ਜਠਾਨੀ ਵਾਸਤੇ ਦੁੱਧ ਦਾ ਕਟੋਰਾ ਲੈਦੇ ਕਮਰੇ ਵਿਚ ਦਾਖਲ ਹੋਈ ਸੀ; ਹੁਣ ਕਨਿਆਈ ਲਾਲ ਤੇ ਬੜੀ ਆਫਤਆਈ ਕਮਰੇ ਵਿਚ ਇਕ ਵਾਰ ਚੁਪ ਚਾਪ ਹੋ ਗਈ, ਦੂਜੇ ਪਾਸੇ ਹਰਿਚਰਨ ਏਦਾਂ ਸੰਥਾ ਯਾਦ ਕਰਨ ਲਗ ਪਿਆ ਕਿ ਜੇ ਉਸਦੀ ਪਿੱਠ ਤੇ ਹਾਬੀ ਵੀ ਲੰਘ ਜਾਏ ਤਾਂ ਉਸ ਨੂੰ ਪਤਾ ਨ ਲੱਗੇ। ਕਿਉਕਿ ਇਸ ਤੋਂ ਪਹਿਲਾਂ ਉਹ “ਅਨੰਦ ਮੱਠ' ਪੜ੍ਹ ਰਿਹਾ ਸੀ, ਉਹ ਦੇ ‘ਭਵਾ ਨੰਦ’ ਤੇ ‘ਜੀਵਾ ਨੰਦ ਛੋਟੀ ਚਾਚੀ ਦੇ ਚਰਨ ਪਾਉਣ ਤੇ ਕਿਧਰੇ ਉਡ ਪੁਡ ਗਏ। ਉਹ ਸੋਚ ਰਿਹਾ ਸੀ ਕਿ ਓਹ ਉਸਦੇ ਹੱਥ ਦੀ ਕਸਰਤ ਨੂੰ ਵੇਖ ਸਕੀ ਹੈ ਜਾਂ ਕਿ ਨਹੀਂ, ਇਸ ਗਲ ਨੂੰ ਚੰਗੀ ਤਰ੍ਹਾਂ ਨਾ ਜਾਣ ਸੱਕਣ ਤਕ ਉਸਦੀ ਛਾਤੀ ਧਕ ਧਕ ਕਰਦੀ ਰਹੀ।

ਸ਼ੈਲਜਾ ਨੇ ‘ਕਨਿਆਈ' ਵੱਲ ਵੇਖਦੀ ਹੋਈ ਨੇ ਆਖਿਆ ਹੁਣ ਤਕ ਕੀ ਕਰ ਰਿਹਾ ਸਾਂਏ ?

ਕਨਿਆਈਣੇ ਮੂੰਹ ਉਤਾਂਹ ਚੁੱਕ ਕੇ ਮੁਰਦਿਆਂ ਵਾਂਗੂੰ ਮਰੀ ਜਹੀ ਅਵਾਜ਼ ਵਿਚ ਨੱਕ ਵਿੱਚ ਬੋਲਦੇ ਹੋਏ ਨੇ ਕਿਹਾ ਮਾਂ ਮੈ ਨਹੀਂ ਸਾਂ, ਵਿਪਿਨ ਤੇ 'ਪਟਲ ਸ਼ਨ,ਕਿਉਕਿ ਇਹੋ ਹੀ ਉਸ ਦੇ ਸੱਜੇ ਤੇ ਖੱਬੇ ਸਉਣ ਤੇ ਆਪੋ ਵਿਚ ਦੀ ਲੜਨ ਵਾਲੇ ਵਡੇ ਵੈਰੀ ਸਨ, ਉਹਨੇ ਬਿਨਾਂ ਕਿਸੇ ਵਜਾ ਦੇ ਇਹਨਾਂ ਦੋਹਾਂ ਨਿਰਦੋਸ਼ੀਆਂ ਨੂੰ ਉਸਦੇ ਹੱਥ ਸੌਂਪ ਦਿੱਤਾ।

ਸ਼ੈਲਜਾ ਨੇ ਆਖਿਆ, ਕੋਈ ਨਹੀਂ ਇਸ ਦਾ ਪਤਾ ਨਹੀਂ ਕਿਧਰ ਭੱਜ ਗਏ ਨੇ ?' ।

ਹੁਣ ਤਾਂ ਕਨਿਆਈ ਨੇ ਬੜੇ ਹੌਸਲੇ ਨਾਲ ਖੜੇ ਹੋਕੇ ਹੱਬ ਦੇ ਇਸ਼ਾਰੇ ਨਾਲ ਵਿਛੋਣਾ ਦਿਖਾ ਕੇ ਆਖਿਆ, “ਮਾਂ ਕੋਈ ਕਿਤੇ ਨਹੀਂ ਗਿਆ , ਸਭ ਇਥੇ ਹੀ ਲੁਕੇ ਪਏ ਹਨ।'

ਇਹਦੀ ਗੱਲ ਸੁਣਕੇ ਤੇ ਅੱਖਾਂ ਤੇ ਮੂੰਹਦਾ ਰੰਗ ਢੰਗ ਵੇਖਕੇ ਸ਼ੈਲਜਾ ਨੂੰ ਹਾਸਾ ਆ ਗਿਆ। ਦੂਜੇ ਉਹਨੂੰ ਇਸੇ ਦੀ ਅਵਾਜ਼ ਜ਼ਿਆਦਾ ਸੁਣੀ ਸੀ। ਹੁਣ ਉਹ ਵੱਡੀ ਜਿਠਾਣੀ ਵੱਲ ਇਸ਼ਾਰਾ ਕਰ ਕੇ ਬੋਲੀ, “ਬੀਬੀ ਇਹ ਮੁੰਡੇ ਤੇਰਾ ਸਿਰ ਖਾ ਲੈਂਦੇ ਨੇ। ਜੇ ਤੂੰ ਇਹਨਾਂ ਨੂੰ ਮਾਰ ਨਹੀਂ ਸਕਦੀ ਤਾਂ ਤੈਥੋਂ ਇਹਨਾਂ ਨੂੰ ਡਰਾਇਆ ਵੀ ਜਾਂਦਾ ?” ਓ ਮੰਡਿਓ ਨਿਕਲੋ ਬਾਹਰ ਤੇ ਮੇਰੇ ਨਾਲ ਚਲੋ।

ਸਿਧੇਸ਼ਵਰੀ ਹੁਣ ਤੱਕ ਚੁਪ ਸੀ। ਮਹੀਨ ਜਹੀ ਅਵਾਜ਼ ਵਿਚ ਕੁਝ ਨਾਰਾਜ਼ ਜਹੀ ਹੋ ਕੇ ਆਖਣ ਲਗੀ ਇਹ ਬੱਚੇ ਆਪਣੇ ਆਪ ਹੀ ਖੇਡਦੇ ਰਹਿੰਦੇ ਹਨ। ਮੈਨੂੰ ਇਨ੍ਹਾਂ ਦਾ ਕੀ ਦੁਖ ਹੈ ? ਇਹ ਤੇਰੇ ਨਾਲ ਕਿਉਂ ਚਲੇ ਜਾਣ ?" "ਮੇਰੇ ਸਾਹਮਣੇ ਕਿਸੇ ਨੂੰ ਨਾ ਮਾਰਨਾ ! ਤੂੰ ਇੱਥੋਂ ਚਲੀ ਜਾਹ........।

ਸ਼ੈਲਜਾ ਨੇ ਥੋੜਾ ਜਿਹਾ ਹੱਸ ਕੇ ਆਖਿਆ, “ਮੈਂ ਸਿਰਫ ਮਾਰਨ ਕੁੱਟਣ ਵਾਲੀ ਹੀ ਹਾਂ ?"

ਬਹੁਤ ਵਾਧਾ ਕਰਦੀ ਏ ਤੂੰ ਸ਼ੈਲ।" ਛੋਟੀਆਂ ਭੈਣਾਂ ਵਾਂਗੂੰ ਓਹ ਨਾ ਲੈ ਕੇ ਹੀ ਬੁਲਾਇਆ ਕਰਦੀ ਸੀ। ਕਹਿਣ ਲੱਗੀ, ਤੈਨੂੰ ਵੇਖਕੇ ਤਾਂ ਇਹਨਾਂ ਦੇ ਮੂੰਹ ਉਡ ਜਾਂਦੇ ਹਨ। ਚੰਗਾ ਤੂੰ ਜਰਾ ਪਰਾਂ ਹੋ ਜਾ ਵਿਚਾਰੇ ਬਾਹਰ ਤਾਂ ਨਿਕਲ ਆਉਣ।”

"ਮੈਂ ਇਹਨਾਂ ਨੂੰ ਜਰੂਰ ਲੈ ਜਾਵਾਂਗੀ। ਜੇ ਇਹ ਦਿਨ ਰਾਤ ਇਸੇ ਤਰਾਂ ਪਰੇਸ਼ਾਨ ਕਰਦੇ ਰਹੇ ਤਾਂ ਤੈਨੂੰ ਆਰਾਮ ਨਹੀਂ ਹੋ ਸਕਣਾ। 'ਪਟਲ' ਸਾਰਿਆਂ ਨਾਲੋ ਬੀਬਾ ਮੁੰਡਾ ਹੈ। ਇਹੋ ਹੀ ਵੱਡੀ ਮਾਂ ਕੋਲ ਸੌ ਸਕਦਾ ਹੈ, ਬਾਕੀ ਸਾਰਿਆਂ ਨੂੰ ਮੇਰੇ ਫੋਲ ਸੌਣ ਪਏਗਾ। ਇਹ ਆਖਦਿਆਂ ਹੋਇਆਂ ਸ਼ੈਲਜ ਨੇ ਜੱਜ ਸਾਹਿਬ ਵਾਂਗੂੰ ਹੀ ਆਪਣੀ ਰਾਏ ਦੱਸਦੀ ਹੋਈ ਨੇ ਜਿਠਾਣੀ ਵੱਲ ਦੇਖ ਕੇ ਕਿਹਾ "ਤੁਸੀਂ ਉਠੋ ਤੇ ਦੁੱਧ ਪੀਉ। ਕਿਉਂ ਵੇ ਹਰੀ ! ਸਾਢੇ ਸੱਤ ਵਜੇ ਤੂੰ ਆਪਣੀ ਮਾਂ ਨੂੰ ਦਵਾ ਲਿਆ ਦਿੱਤੀ ਸੀ ਨਾਂ ?

ਸਵਾਲ ਸੁਣਦਿਆਂ ਹੀ ਹਰਿਚਰਣ ਦਾ ਚਿਹਰਾ ਪੀਲਾ ਪੈ ਗਿਆ। ਉਹ ਸੰਤਾਨ ਨਾਲ ਹੋਣ ਤਕ ਬਾਹਰ ਜੰਗਲ ਵਿਚ ਹੀ ਫਿਰਦਾ ਰਿਹਾ ਸੀ। ਦੇਸ਼ ਉਧਾਰ ਕਰ ਰਿਹਾ ਸੀ। ਮਾਮੂਲ ਦੜੀ ਦਵਾ ਦਾ ਤਾਂ ਉਹਨੂੰ ਚੇਤਾ ਹੀ ਭੁਲ ਗਿਆ ਸੀ, ਉਹ ਬੋਲ ਨ ਸਕਿਆ। ਪਰ ਸਿਧੇਸ਼ਵਰੀ ਸਾਫ ਬੋਲੀ, “ਦੜੀ ਦਵਾ ਮੈਂ ਨਹੀਂ ਪੀਆਂਗੀ, ਸ਼ੈਲ।"

"ਮੈਂ ਤੁਹਾਨੂੰ ਨਹੀਂ ਪੁਛ ਰਹੀ ਬੀਬੀ ਜੀ, ਤੁਸੀਂ ਚੁਪ ਰਹੋ। "ਆਖ ਕੇ ਹਰਿਚਰਨ ਦੇ ਬਿਸਤਰੇ ਦੇ ਬਹੁਤ ਕੋਲ ਜਾਕੇ ਉਹਨੇ ਪੁਛਿਆ, ਤੈਨੂੰ ਪੁਛਦੀ ਹਾਂ; ਦਵਾ ਦਿਤੀ ਸੀ ?

ਉਹਦੇ ਕਮਰੇ ਵਿਚ ਆਉਣ ਤੋਂ ਪਹਿਲਾਂ ਹੀ ਹਰਿਚਰਨ ਇਕੱਠਾ ਜਿਹਾ ਹੋ ਕੇ ਉਠ ਕੇ ਬੈਠ ਗਿਆ ਸੀ। ਹੁਣ ਇਹ ਡਰੀ ਜਹੀ ਅਵਾਜ਼ ਵਿਚ ਬੋਲਿਆ, “ਮਾਂ ਬੀਬੀ ਨਹੀਂ ਸੀ ਚਾਹੁੰਦੀ........."

ਸ਼ੈਲਜ ਨੇ ਫੇਰ ਸਮਝਾ ਕੇ ਆਖਿਆ, “ਫੇਰ ਗੱਲ ਉਲਟਾਉਂਦਾ ਏ। ਤੂੰ ਸਾਫ ਦੱਸ, ਤੂੰ ਦਵਾ ਦਿੱਤੀ ਸੀ। ਜਾਂ ਨਹੀਂ ?)"

ਚਾਚੀ ਦੀ ਸਖਤ ਹਕੂਮਤ ਤੇ ਲੜਕੇ ਦਾ ਛੁਟਕਾਰਾ ਕਰਾਉਣ ਲਈ ਸਿਧੇਸ਼ਵਰੀ ਵੀ ਗਰਮ ਹੋ ਗਈ ਤੇ ਉਠਕੇ ਬਹਿ ਗਈ। ਕਹਿਣ ਲੱਗੀ, 'ਕਿਉਂ ਤੂੰ ਅੱਧੀ ਰਾਤ ਐਨਾ ਝਗੜਾ ਕਰਨ ਆ ਗਈ ਏ। ਓ ਹਰਿਚਰਨ ਚਾਹ ਜਿਹੜੀ ਦੜੀ ਦਵਾ ਦੇਣੀ ਹੈ। ਹਰੀ ਚਰਨ ਜਰਾ ਹੌਸਲਾ ਕਰਕੇ ਪਲੰਗ ਤੋਂ ਦੂਜੇ ਪਾਸੇ ਉਤਰ ਪਿਆ। ਦਰਵਾਜੇ ਦੇ ਉਤੋਂ ਇਕ ਛੋਟੀ ਸ਼ੀਸ਼ੀ ਤੇ ਇਕ ਚਮਚਾ ਲੈਂ ਆਇਆ, ਉਹ ਸ਼ੀਸ਼ੀ ਦਾ ਡਕ ਖੋਲਣਾ ਹੀ ਚਾਹੁੰਦਾ ਸੀ ਕਿ ਸ਼ੈਲਜ ਨੇ ਉਥੇ ਹੀ ਖੜੀ ਖੜੀ ਨੇ ਕਿਹਾ, 'ਗਲਾਸ ਵਿਚ ਦਵਾ ਪਾਕੇ ਦੇ ਦੇਣ ਨਾਲ ਹੀ ਗੱਲ ਮੁਕ ਜਾਇਗੀ ? ਕਿਉਂ ਮੁੰਡਿਆ, ਪਾਣੀ ਦੀ ਲੋੜ ਨਹੀਂ ? ਦਵਾ ਦੇ ਪਿਛੋਂ ਕੁਝ ਮੂੰਹ ਵਿਚ ਪੌਣ ਨੂੰ ਨਹੀਂ ਚਾਹੀਦਾ ? ਇਹੋ ਜਹੀ ਵਿਚਾਰ ਪੂਰੀ ਕਰਨ ਦਾ ਕੀ ਲਾਭ ? ਖਲੋ ਜਾ ਮੈਂ ਤੇਰੀ ਖਬਰ ਲੈਂਦੀ ਹਾਂ।

ਦਵਾ ਦੀ ਸ਼ੀਸ਼ੀ ਨੂੰ ਫੜ ਕੇ ਹਰਿਚਰਨ ਨੂੰ ਭਰੋਸਾ ਹੋ ਗਿਆ ਸੀ ਕਿ · ਸ਼ਾਇਦ ਅੱਜ ਦੀ ਮੁਸੀਬਤ ਕੱਟੀ ਜਾਇਗੀ, ਪਰ ਇਸ ਮੂੰਹ ਵਿਚ ਪੌਣ ਦੇ ਸਵਾਲ ਨੂੰ ਸੁਣ ਕੇ ਉਹ ਡਰ ਗਿਆ ਉਹਨੇ ਲਾਚਾਰੀ ਨਾਲ ਇਧਰ ਉਧ: ਵੇਖ ਕੇ ਰੋਣ ਵਾਲੀ ਆਵਾਜ ਨਾਲ ਆਖਿਆ, 'ਚਾਚੀ ਜੀ ਇਥ ਕੁਝ ਵੀ ਤਾਂ ਨਹੀਂ ਦਿਸਦਾ ??

ਬਿਨਾ ਲਿਆਉਣ ਤੋਂ ਕੁਝ ਆਪੇ ਉਡ ਕੇ ਆ ਜਾਇਗਾ ?

ਸਿਧੇਸ਼ਵਰੀ ਨੇ ਗੁੱਸੇ ਵਿੱਚ ਆਕੇ ਆਖਿਆ, ਇਹ ਭਲਾ ਕਿਥੋਂ ਲਿਆਵੇਗਾ ? ਇਹ ਆਦਮੀਆਂ ਦੇ ਕੰਮ ਥੋੜੇ ਹਨ, ਤੇਰੀ ਤਾਂ ਜਿੰਨੀ ਚੌਧਰ ਹੈ, ਸਭ ਬੱਚਿਆਂ ਦੇ ਸਿਰ ਤੋਂ ਹੈ। ਨੀਲੀ ਨੂੰ ਕਿਉਂ ਨਹੀਂ ਕਹਿ ਗਈ ? ਉਹ ਵਿਚਕਾਰਲੀ ਲੜਕੀ ਤੇਰੇ ਚਲੇ ਜਾਣ ਪਿਛੋਂ ਮੇਰੇ ਕਮਰੇ ਵਲ ਤੱਕੀ ਵੀ ਨਹੀਂ। ਇਕ ਵੇਰੀ ਵੀ ਨਹੀਂ ਵੇਖਿਆਂ ਕਿ ਮਾਂ ਮਰ ਗਈ ਹੈ ਜਾਂ ਜੀਉਂਦੀ ਹੈ।

ਉਹ ਕਿਤੇ ਏਥੇ ਥੋੜੀ ਸੀ, ਮਾਂ ਉਹ ਤਾਂ ਮੇਰੇ ਨਾਲ 'ਪਟਲ ਡਾਂਗ ਗਈ ਸੀ।

ਕਿਉਂ ਗਈ ਸੀ ? ਕਿਸ ਖਿਆਲ ਨਾਲ ? ਤੇ ਉਹਨੂੰ ਨਾਲ ਲੈ ਗਈਸੈਂ'? ਦੇ ਦਿਹ ਹਰਿਚਰਨ ਤੂੰ ਦਵਾ, ਉਸੇ ਤਰ੍ਹਾਂ ਹੀ ਦੇ ਦੇਹ-ਮੈਂ ਇਸੇ ਤਰਾਂ ਪੀ ਲਉਂਗੇ ! ਇਹ ਆਖਕੇ ਸਿਧੇਸ਼ਵਰੀ ਨੇ ਗੈਰ ਹਾਜ਼ਰ ਲੜਕੀ ਸਿਰ ਸਾਰਾ ਕਸੂਰ ਪਾਕੇ ਦਵਾ ਵਾਸਤੇ ਹੱਬ ਅਗਾਂਹ ਕਰ ਦਿਤੇ।

ਜ਼ਰਾ ਠਹਿਰ ਹਰੀ, ਮੈਂ ਲਿਆਉਂਦੀ ਹਾਂ,ਆਖ ਕੇ ਸੈਲਜਾ ਕਮਰਿਉ ਬਾਹਰ ਚਲੀ ਗਈ।