(੬)

ਸਿਧੇਸ਼ਵਰੀ ਦੀ ਸੇਵਾ ਦਾ ਭਾਰ ਨੈਨਤਾਰਾ ਨੇ ਆਪਣੇ ਸਿਰ ਲੈ ਲਿਆ ਸੀ। ਇਹ ਸੇਵਾ ਇਸਤਰਾਂ ਤਨ ਮਨ ਨਾਲ ਕੀਤੀ ਜਾਂਦੀ ਹੈ ਕਿ ਹੋਰ ਕਿਸੇ ਨੂੰ ਉਹ ਲਾਗੇ ਨਹੀਂ ਸੀ ਲਗਣ ਦੇਦੀ, ਸਿਧਸ਼ਵਰੀ ਨੇ ਇਹੋ ਜਹੀ ਸੇਵਾਂ ਸਾਰੀ ਉਮਰ ਕਿਸੇਪਾਸੋਂ ਨਹੀਂ ਸੀ ਕਰਵਾਈ, ਫੇਰਉਸਦਾ ਅਸ਼ਾਂਤ ਮਨ ਕਿਉਂ ਲੜਨ ਲਈ ਕਾਹਲਾ ਪੈ ਰਿਹਾ ਸੀ ਇਹ ਗਲ ਅੰਤਰਯਾਮੀ ਹੀ ਜਾਣ ਸਕਦਾ ਹੈ। ਉਸ ਦਿਨ ਛੇਆਂ ਮਹੀਨਿਆਂ ਦੇ ਰੋਗੀਆਂ ਦਾ ਸਿਧੇਸ਼ਵਰੀ ਰਸੋਈ ਦੇ ਬਰਾਂਡੇ ਵਿਚ ਜਾਕੇ ਥਕੀ ਰਹੀ ਤੇ ਮਾੜੀ ਜਹੀ ਅਵਾਜ਼ ਵਿਚ ਖਬਰੇ ਸਾਹਮਣੀ ਕੰਧ ਨੂੰ ਸੁਣਾਕੇ ਆਖਣ ਲੱਗੀ, "ਜੇ ਕੋਈ ਮੇਰੀ ਹੈ ਤਾਂ ਵਿਚਕਾਰਲੀ ਨੋਂਹ ਹੈ, ਜੇ ਇਹ ਨ ਹੁੰਦੀ ਤਾਂ ਮੈਨੂੰ ਖਬਰੇ ਸੜਕ ਤੇ ਮਰਨਾ ਪੈਦਾ । ਇਹੋ ਜਹੀ ਟਹਿਲ ਤਾਂ ਮੇਰੀ ਮਾਂ-ਭੈਣ ਵੀ ਨ ਕਰ ਸਕਦੀ ।'

ਸ਼ੈਲਜਾ ਰਸੋਈ ਵਿਚ ਰੋਟੀ ਪਕਾ ਰਹੀ ਸੀ ਉਸਨੇ ਸਭ ਕੁਝ ਸੁਣ ਲਿਆ, ਏਧਰ ਕਈਆਂ ਦਿਨਾਂ ਤੋਂ ਨ ਤਾਂ ਇਹ ਵੱਡੀ ਜਿਠਾਣੀ ਦੇ ਕਮਰੇ ਵਿਚ ਹੀ ਜਾਂਦੀ ਹੈ ਤੇ ਨਾ ਹੀ ਬੋਲਦੀ ਹੈ । ਹੁਣ ਵੀ ਉਹ ਚੁੱਪ ਚਾ੫ ਬੈਠੀ ਸੀ।

ਸਿਧੇਸ਼ਵਰੀ ਨੇ ਫੇਰ ਆਖਣਾ ਸ਼ੁਰੂ ਕੀਤਾ, ਬਿਗਾਨਿਆਂ ਨੂੰ ਖੁਆਉਣਾ ਸਿਰਫ ਪਾ੫ ਦਾ ਫਲ ਭੋਗਣਾ ਤੇ ਘਿਉ ਨੂੰ ਰੇਤ ਵਿਚ ਸੁੱਟਣ ਵਾਂਗੂੰ ਹੈ। ਵੇਲੇ ਸਿਰ ਕੋਈ ਕੰਮ ਨਹੀਂ ਆਉਂਦਾ । ਮੇਰੀ ਇਹ ਵਿਚਕਾਰਲੀ ਨੌਂਹ ਅਵਾਜ਼ ਮਾਰਨ ਤੋ ਪਹਿਲਾਂ ਚਲੀ ਆਉਂਦੀ ਹੈ। ਮੈਂ ਜਰਾ ਵੀ ਪੈਦਲ ਚਲਦੀ ਹਾਂ ਤਾਂ ਉਸਦਾ ਕਲੇਜਾ ਪਾਟਦਾ ਹੈ, ਮੇਰੀ ਭੈੜੀ ਕਿਸਮਤ ਕਿ ਇਹੋ ਜਹੀ ਆਪਣੀ ਨੋਂਹ ਨੂੰ ਵੀ ਮੈ ਦੂਜਿਆਂ ਦਾ ਕਹਿਣਾ ਸੁਣ ਕੇ ਬਗਾਨੀ ਸਮਝ ਰੱਖਿਆ ਸੀ ।

ਸ਼ੈਲਜਾ ਦੀਆਂ ਚੂੜੀਆਂ ਤੇ ਕੜਛੀ ਪਤੀਲੇ ਦੀ ਅਵਾਜ਼ ਸਭ ਉਹਦੀ ਕੰਨੀ ਪੈ ਰਿਹਾ ਹੈ ਐਨਾ ਪਾਪ ਹੁੰਦਿਆਂ ਹੋਇਆਂ ਵੀ ਜਦ ਉਸ ਨੇ ਐਨੇ ਵਡੇ ਝੂਠ ਦਾ ਕੋਈ ਜੁਵਾਬ ਨਹੀਂ ਦਿੱਤਾ ਤਦ ਤਾਂ ਉਹ ਬਹੁਤ ਹੀ ਘਬਰਾ ਗਈ, ਉਹਦੀ ਮੁਰਦਾ ਜਹੀ ਆਵਾਜ ਤੇ ਭਰਿਆ ਹੋਇਆ ਗਲ ਇਕੋ ਵੇਰ ਵੀ ਗੱਜ ਉਠਿਆ। ਉਹ ਕਹਿਣ ਲੱਗੀ, ਮਾਂ ਕੋਲੋਂ ਇਕ ਚਿੱਠੀ ਆਈ ਹੈ । ਉਹ ਕੋਈ ਪੜ੍ਹ ਕੇ ਸੁਣਾ ਦੇਵੇ, ਇਹ ਵੀ ਮੇਰੇ ਨਸੀਬ ਵਿਚ ਨਹੀਂ।

ਲੋਕਾਂ ਨੂੰ ਮੈ ਕਿਸ ਵਾਸਤੇ ਪਾਲਾਂ ਪੋਸਾਂ?

ਨੀਲਾ ਛੋਟੀ ਚਾਚੀ ਦੇ ਕੋਲ ਬੈਠੀ ਉਹਦੀ ਕੰਮ ਵਿਚ ਮਦਦ ਕਰ ਰਹੀ ਸੀ । ਉਹ ਉਥੋਂ ਹੀ ਬੋਲੀ, 'ਉਹ ਚਿੱਠੀ ਤਾਂ ਤੈਨੂੰ ਵਿਚਕਾਰਲੀ ਚਾਚੀ ਨੇ ਦੋ ਤਿੰਨ ਵਾਰ ਪੜ੍ਹ ਕੇ ਸੁਣਾ ਦਿੱਤੀ ਹੈ । ਕੀ ਕੋਈ ਹੋਰ ਚਿੱਠੀ ਆਈ ਹੈ ?"

"ਤੂੰ ਸਾਰੀਆਂ ਗੱਲਾਂ ਵਿਚ ਲੱਤ ਨ ਅੜਾਇਆ ਕਰ ਨੀਲਾ" ਲੜਕੀ ਏਦਾਂ ਤਾੜਕੇ ਫੇਰ ਬੋਲੀ, ਚਿੱਠੀ ਸੁਣਨ ਨਾਲ ਥੋੜਾ ਕੰਮ ਹੋ ਗਿਆ ਹੈ, ਚਿੱਠੀ ਦਾ ਜਵਾਬ ਵੀ ਤਾਂ ਭੇਜਣਾ ਹੈ । ਕੀ ਤੇਰੀ ਛੋਟੀ ਚਾਚੀ ਮਰ ਗਈ ਹੈ ਕਿ ਮੈਂ ਦੂਸਰੇ ਮਹੱਲੇ ਵਿਚੋਂ ਆਦਮੀ ਮੰਗਵਾਵਾਂ ਤੇ ਚਿੱਠੀ ਲਿਖਵਾਵਾਂ ?

ਨੀਲਾ ਨੇ ਵੀ ਗੁੱਸੇ ਵਿਚ ਆ ਕੇ ਆਖਿਆ, ਚਿੱਠੀ ਲਿਖਵਾਉਣ ਵਾਸਤੇ ਕੋਈ ਆਦਮੀ ਨਹੀਂ ਹੈ, ਅੱਜ ਸੰਗਰਾਂਦ ਦੇ ਦਿਨ ਚਾਚੀ ਨੂੰ ਮਾਰ ਰਹੀ ਏਂ ।

ਅਜ ਸੰਗਰਾਂਦ ਹੈ ਇਸ ਗਲ ਦਾ ਸਿਧੇਸ਼ਵਰੀ ਨੂੰ ਪਤ ਨਹੀਂ ਸੀ । ਉਹ ਇਕ ਵਾਰੀ ਹੀ ਫਿੱਕੀ ਪੈ ਗਈ, ਕਹਿਣ ਲੱਗੀ, ਤੂੰ ਲੋਹੜਾ ਮਾਰਿਆ ? ਮੈਂ ਮਰਨ ਦੀ ਬਾਬਤ ਕਦੋਂ ਮੂੰਹੋਂ ਲਫਜ ਕੱਢਿਆ ਹੈ। ਮੇਰੇ ਢਿੱਡ ਦੀ ਕੱਢੀ ਕੱਲ ਦੀ ਛੋਕਰੀ, ਮੇਰਾ ਮੂੰਹ ਬੰਦ ਕਰ ਰਹੀ ਹੈ, ਕਲ ਜਿਸਨੂੰ ਵਿਆਹਕੇ ਘਰ ਲਿਆਂਦਾ ਹੈ ਤੇ ਕੁਛੜ ਖਿਡਾ ੨ ਕੇ ਐਨਾ ਵਡਿਆਂ ਕੀਤਾ ਸੀ, ਓਹ ਮੇਰੀ ਵਾਤ ਵੀ ਨਹੀਂ ਪਛਦੀ। ਐਨਾ ਦੁਖ ਭੋਗਦੀ ਹਾਂ ਪਰ ਮੌਤ ਵੀ ਨਹੀਂ ਆਉਂਦੀ ਅਜ ਤੋਂ ਮੈਂ ਇੱਕ ਘੁੱਟ ਵੀ ਦਵਾ ਪੀ ਜਾਵਾਂ ਤਾਂ ਮੈਨੂੰ ਵਡੀ ਤੋਂ ਵਡੀ ਸੌਂਹ ਹੈ।

ਰੋਣ ਹਾਕੀ ਹੋਈ ਹੋਈ ਸਿਧੇਸ਼ਵਰੀ ਦਾ ਗਲਾ ਵੀ ਰੁੱਕ ਗਿਆ ਉਹ ਆਪਣੇ ਕਮਰੇ ਅੰਦਰ ਜਾਕੇ ਧੰਮ ਕਰਦੀ ਆਪਣੇ ਮੰਜੇ ਤੇ ਜਾ ਸੁੱਤੀ, ਨੈਨਤਾਰਾ ਲਾਗਲੇ ਕਮਰੇ ਵਿਚ ਖਲੋਤੀ ਹੋਈ ਖਿੜਕੀ ਥਾਣੀ ਸਭ ਕੁਝ ਵੇਖ ਰਹੀ ਸੀ। ਹੁਣ ਉਹ ਹੌਲੀ ਜਹੀ ਸਿਧੇਸ਼ਵਰੀ ਦੇ ਕਮਰੇ ਵਿਚ ਜਾ ਕੇ ਉਸ ਦੇ ਸਰਹਾਣੇ ਬੈਠ ਗਈ । ਫੇਰ ਹੌਲੀ ਜਹੀ ਆਖਣ ਲੱਗੀ, ਇਕ ਚਿੱਠੀ ਲ਼ਿਖਵਾਉਣ ਬਦਲੇ ਉਹਦੀਆਂ ਮਿੰਨਤਾਂ ਕਰਨ ਦੀ ਕੀ ਲੋੜ ਸੀ? ਮੈਨੂੰ ਹੁਕਮ ਕਰਦੀਓਂ ਤਾਂ ਮੈਂ ਇਕ ਛੱਡਕੇ ਸੌ ਚਿੱਠੀਆਂ ਲਿਖ ਦੇਂਦੀ ।

ਸਿਧੇਸ਼ਵਰੀ ਕੁਝ ਬੋਲੀ ਨਹੀਂ। ਕੰਧ ਵਲ ਪਾਸਾ ਮੋੜ ਕੇ ਬੈਠੀ ਰਹੀ । ਨੈਨਤਾਰਾ ਨੇ ਕੁਝ ਚਿਰ ਚੁ੫ ਕਰਕੇ ਫੇਰ ਪੁਛਿਆ, "ਕੀ ਹੁਣੇ ਜਵਾਬ ਲਿਖ ਦਿਆਂ ਬੀਬੀ ?" ਸਿਧੇਸ਼ਵਰੀ ਜ਼ਰਾ ਰੁਖੀ ਜੇਹੀ ਅਵਾਜ਼ ਨਾਲੋ ਬੋਲੀ, ਤੂ ਬੜੀ ਬੜਬੋਲੀ ਏਂ ਛੋਟੀ ਨੂੰਹ । ਮੈਂ ਕਹਿ ਤਾਂ ਰਹੀਂ ਹਾਂ ਕਿ ਅਜੇ ਰਹਿਣ ਦਿਹ । ਤੈਥੋਂ ਨਹੀਂ ਹੋ ਸਕਣਾ ।

ਨੈਨਤਾਰਾ ਗੁਸੇ ਨਹੀਂ ਹੋਈ । ਜਿੱਥੋਂ ਕੰਮ ਕੱਢਣਾ ਹੁੰਦਾ ਹੈ ਉਥੇ ਉਸ ਨੂੰ ਗੁੱਸਾ ਤੇ ਅਭਿਮਾਨ ਜ਼ਰਾ ਵੀ ਤੰਗ ਨਹੀਂ ਕਰਦੇ । ਉਹ ਚੁ੫ ਚਾ੫ ਉਠ ਗਈ ।

ਕਰੀਬ ਦੋ ਵਜੇ ਸਿਧੇਸ਼ਵਰੀ ਨੇ ਲੜਕੀ ਨੂੰ ਸੱਦ ਕੇ ਪੁਛਿਆ, 'ਕੀ ਤੇਰੀ ਛੋਟੀ ਚਾਚੀ ਨੇ ਰੋਟੀ ਖਾ ਲਈ ਹੈ?'

ਨੀਲਾ ਨੇ ਹੈਰਾਨ ਹੋਕੇ ਪੁਛਿਆ, "ਖਾਧੀ ਕਿਉਂ ਨਹੀਂ ਜਿਦਾਂ ਉਹ ਅੱਗੇ ਖਾਂਦੀ ਹੈ ਉਦਾਂ ਹੀ ਅੱਜ ਵੀ ਖਾਧੀ ਹੈ।'

ਸਿਧੇਸ਼ਵਰੀ ਨੂੰ ਕਹਿਕੇ ਚੁਪ ਚਾ੫ ਖੜੀ ਹੋ ਗਈ।

ਅਸੀਂ ਪਹਿਲਾਂ ਦੱਸ ਦੁਕੇ ਹਾਂ ਕਿ ਸ਼ੈਲਜਾ ਮੁੱਢ ਤੋ' ਹੀ ਬਹੁਤ ਅਭਿਮਾਨਣੀ ਹੈ। ਮਾਮੂਲੀ ਗੱਲੋਂ ਉਹ ਰੋਟੀ ਖਾਣੀ ਬੰਦ ਕਰ ਦੇਂਦੀ ਹੈ । ਇਸੇ ਗਲੋਂ ਹੀ ਸਿਧੇਸ਼ਵਰੀ ਦੀ ਹੈਰਾਨੀ ਦੀ ਕੋਈ ਹਦ ਨਹੀਂ ਸੀ। ਕਈ ਤਰ੍ਹਾਂ ਦੇ ਤਰਲੇ ਮਿੰਨਤਾਂ ਕਰਕੇ, ਸਿਰ ਤੇ ਹੱਥ ਫੇਰਕੇ ਉਹ ਇਸ ਨੂੰ ਰੋਟੀ ਖੁਆਇਆ ਕਰਦੀ ਸੀ । ਪਰ ਹੁਣ ਐਨਾਂ ਕੁਝ ਹੋਣ ਤੇ ਵੀ ਕਿਉਂ ਸ਼ੈਲਜਾ ਨੇ ਭੁਖ ਹੜਤਾਲ ਨਹੀਂ ਕਰ ਦਿੱਤੀ, ਇਸ ਗੱਲ ਦਾ ਉਹਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ । ਉਹਦਾ ਇਹ ਵਿਹਾਰ ਜਿਨਾਂ ਅਸੁਭਾਵਕ ਸੀ ਉਨਾਂ ਹੀ ਸਿਧੇਸ਼ਵਰੀ ਅੰਦਰੋਂ ਡਰ ਰਹੀ ਸੀ । ਕਿਸੇ ਤਰ੍ਹਾਂ ਮੂੰਹੋਂ ਮੂੰਹੀਂ ਹੋ ਜਾਈਏ ਤਾਂ ਦਿਲਾਂ ਦੀ ਹਵਾੜ ਨਿਕਲ ਜਾਏ, ਇਹ ਸਿਧੇਸ਼ਵਰੀ ਦੀ ਮਰਜੀ ਸੀ । ਪਰ ਸ਼ੈਲਜਾ ਲੜਾਈ ਦਾ ਮੌਕਾ ਨਹੀਂ ਸੀ ਦੇ ਰਹੀ । ਸਵੇਰ ਤੋਂ ਲੈਕੇ ਸ਼ਾਮ ਤਕ ਉਹ ਆਪਣਾ ਸਾਰਾ ਕੰਮ ਕਰਦੀ ਰਹਿੰਦੀ ਹੈ । ਉਹਦਾ ਅਚਰਣ ਕੋਈ ਵੀ ਨਹੀਂ ਸਮਝ ਸਕਦਾ। ਇਕ ਇਹੋ ਸਿਧੇਸ਼ਵਰੀ ਹੈ ਜਿਸ ਨੇ ਇਸ ਨੂੰ ਦਸ ਸਲ ਦੀ ਨੂੰ ਪਾਲ ਕੇ ਜਵਾਨ ਬਣਾਇਆ ਸੀ, ਤੇ ਇਹੋ ਹੀ ਵੇਖ ਰਹੀ ਹੈ ਕਿ ਸ਼ੈਲਜਾ ਕਿੰਨਾ ਬਦਲ ਰਹੀ ਹੈ। ਉਹਦੇ ਚੌਂਹ ਪਾਸੀਂ ਇਕ ਘੋਰ  ਉਦਾਸੀ ਛਾਈ ਜਾ ਰਹੀ ਹੈ । ਗੁਝੇ ਦਖ ਦੇ ਸੰਘਣੇ ਬੱਦਲ ਉਹਦੇ ਦਿਲ ਨੂੰ ਦਿਨ ਰਾਤ ਢੱਕ ਕੇ ਕਾਲਾ ਸ਼ਾਹ ਬਣਾ ਰਹੇ ਹਨ । ਇਹ ਵਿੱਚੇ ਵਿਚ ਘੁਲੀ ਜਾ ਰਹੀ ਹੈ।

ਨੀਲਾ ਨੇ ਆਖਿਆ, 'ਮਾਂ ਮੈਂ ਜਾਵਾਂ ?'

ਮਾਂ ਨੇ ਆਖਿਆ, 'ਕਿੱਥੇ ਦੱਸ ਤਾਂ ਸਹੀ ?'

ਨੀਲਾ ਚੁ੫ ਚਾਪ ਖਲੋਤੀ ਰਹੀ ।

ਸਿਧੇਸ਼ਵਰੀ ਹੁਣ ਸਾਰੇ ਜ਼ੋਰ ਨਾਲ ਕ੍ਰੋਧ ਨਾਲ ਭਰ ਪੀਤੀ ਉਠ ਕੇ ਬਹਿ ਗਈ । ਉੱਚੀ ਸਾਰੀ ਆਖਣ ਲੱਗੀ, 'ਕਿੱਥੇ ਜਾਣਾ ਹੈ ਤੂੰ ? ਛੋਟੀ ਚਾਚੀ ਨਾਲ ਤੇਰਾ ਐਨਾ ਪਿਆਰ ਪੈ ਗਿਆ ਹੈ ਕਿ ਤੂੰ ਇਕ ਘੜੀ ਵੀ ਮੇਰੇ ਪਾਸ ਨਹੀਂ ਖਲੋ ਸਕਦੀ । ਬੈਠੀ ਰਹੋ ਸਿਰਮੁੰਨੀਏਂ, ਇੱਥੇ ਹੀ ਬੈਠੀ ਰਹੋ। ਤੈਨੂੰ ਕਿਤੇ ਵੀ ਨਹੀਂ ਜਾਣ ਦਿਆਂਗੀ ।' ਇਹ ਆਖਕੇ ਉਹ ਧੰਮ ਕਰਦੀ ਬਿਸਤਟੇ ਤੇ ਲੰਮੀ ਪੈ ਗਈ ਤੇ ਦੂਜੇ ਪਾਸੇ ਮੂੰਹ ਮੋੜ ਲਿਆ ।

ਨੈਨਤਾਰਾ ਨੇ ਦੱਬੇ ਪੈਰੀਂ ਕਮਰੇ ਵਿਚ ਆਕੇ ਪਿਆਰ ਨਾਲ ਆਖਿਆ, 'ਵਾਹ ਬੱਚੀ ! ਹੁਣ ਤੂੰ ਮੁਟਿਆਰ ਹੋ ਗਈ ਏਂ । ਦੋ ਦਿਨਾਂ ਤਕ ਸਹੁਰੇ ਘਰ ਜਾਵੇਂਗੀ। ਹੁਣ ਜਿਨੇ ਦਿਨ ਹੋ ਸਕੇ ਮਾਂ ਪਿਓ ਦੀ ਸੇਵਾ ਕਰ ਲੈ । ਮਾਂ ਕੋਲ ਬਹੁ ਖਲੋ । ਕੋਲ ਬਹਿਕੇ ਕੁਝ ਮੱਤ ਵੀ ਸਿਖ ਲੈ। ਇਸ ਵੇਲੇ ਹਰ ਕਿਸੇ ਕੋਲ ਬਹਿਣਾ ਠੀਕ ਨਹੀਂ । ਜਾਹ ਜਾਕੇ ਪੈਰ ਹੀ ਘੱਟਣ ਲੱਗ ਜਾਹ ਬੀਬੀ ਜੀ ਸੌਂ ਜਾਣ । ਬੀਮਾਰ ਸਰੀਰ ਹੈ, ਕਈ ਚਿਰਾਂ ਤੋਂ ਜਾਗ ਰਹੀ ਹੈ ।

ਨੀਲਾ ਵਿਚਕਾਰਲੀ ਚਾਚੀ ਨਾਲ ਖੁਸ਼ ਨਹੀਂ ਸੀ। ਮੂੰਹ ਉਠਾਕੇ ਜਰਾ ਖਫਾ ਜਿਹਾ ਹੋਕੇ ਬੋਲੀ, 'ਘਰ ਵਿਚ ਤਾਂ ਰਹਿੰਦੀ ਹਾਂ ਗੈਰ ਕਿਸਦੇ ਕੋਲ ਜਾਂਦੀ ਹਾਂ ? ਕੀ ਤੂੰ ਛੋਟੀ ਦੀ ਗੱਲ ਕਰ ਰਹੀ ਏਂ ?'

ਇਸਦਾ ਗੁੱਸੇ ਭਰਿਆ ਚਿਹਰਾ ਵੇਖਕੇ ਨੈਨਤਾਰਾ ਹੈਰਾਨਗੀ ਤੇ ਵੱਟ ਜਿਹਾ ਕਰਕੇ ਬੋਲੀ, 'ਮੈਂ ਕਿਸੇ ਦੀ ਗੱਲ ਨਹੀਂ ਕੀਤੀ, ਮੈਂ ਇਹੋ ਚਾਹੁੰਦੀ ਹਾਂ ਕਿ ਤੈਨੂੰ ਆਪਣੇ ਕਮਜ਼ੋਰ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ ਹੈ।'

ਸਿਧੇਸ਼ਵਰੀ ਨੇ ਲੰਮੇ ਪਿਆਂ ਪਿਆਂ ਹੀ ਕਿਹਾ, 'ਇਹ ਜ਼ਰੂਰ ਸੇਵਾ ਕਵੇਗੀ। ਮੈਂ ਮਰ ਜਾਵਾਂਗੀ ਤਾਂ ਇਹ ਨੂੰ ਠੰਢ ਪਏਗੀ ।'

ਨੈਨਤਾਰਾ ਨੇ ਆਖਿਆ 'ਇਹ ਤਾਂ ਅਜੇ ਬੱਚੀ ਹੈ ਇਹਨੂੰ ਮਾੜੇ ਚੰਗੇ ਦੀ ਸਮਝ ਨਹੀਂ, ਪਰ ਛੋਟੀ ਨੋਂਹ ਤਾਂ ਨਿਆਣੀ ਨਹੀਂ। ਉਹਨੂੰ ਤਾਂ ਆਖਣਾ ਚਾਹੀਦਾ ਹੈ, ਜਾਹ ਧੀਏ ਜਾਕੇ ਮਾਂ ਕੋਲ ਬਹੁ । ਉਹ ਆ੫ ਤਾਂ ਆਉਂਦੀ ਨਹੀ ਕੁੜੀ ਨੂੰ ਤਾਂ ਅਉਣ ਦੇਵੇ ?"

ਨੀਲਾ ਕੁਝ ਜੁਵਾਬ ਦੇਣਾ ਚਾਹੁੰਦੀ ਸੀ। ਪਰ ਕਿਸੇ ਤਰ੍ਹਾਂ ਇਸ ਗੱਲ ਨੂੰ ਵਿਚੇ ਦਬਾਕੇ ਚੁੱਪ ਕਰ ਰਹੀ ।

ਸਿਧੇਸ਼ਵਰੀ ਨੇ ਮੂੰਹ ਫੇਰ ਕੇ ਆਖਿਆ ਤੈਨੂੰ ਸੱਚ ਆਖ ਰਹੀ ਹਾਂ ਧੀਏ, ਮੇਰਾ ਦਿਲ ਨਹੀਂ ਚਾਹੁੰਦਾ ਜੋ ਛੋਟੀ ਦਾ ਮੂੰਹ ਵੀ ਵੇਖ ਜਾਵਾਂ । ਉਹ ਤਾਂ ਮੇਰੇ ਵਾਸਤੇ ਇਕ ਜ਼ਹਿਰ ਹੋ ਗਈ ਹੈ । ਮੇਰੀਆਂ ਅੱਖਾਂ ਉਸ ਨੂੰ ਵੇਖ ਹੀ ਨਹੀਂ ਸੁਖਾਉਂਦੀਆਂ ।"

ਨੈਨਤਾਰਾ ਨੇ ਆਖਿਆ, 'ਏਦਾਂ ਨ ਆਖ ਬੀਬੀ ਜੀ! ਹਜ਼ਾਰ ਗੁੱਸਾ ਕਿਉਂ ਨਾ ਹੋਵੇ ਅਖੀਰ ਨੂੰ ਉਹ ਸਾਰਿਆਂ ਨਾਲੋਂ ਛੋਟੀ ਹੈ। ਛੋਟੀ ਚੀਜ਼ ਹਰ ਇਕ ਨੂੰ ਪਿਆਰੀ ਹੁੰਦੀ ਹੈ। ਜੇ ਤੂੰ ਗੁੱਸੇ ਹੋ ਗਈਓਂ ਤਾਂ ਉਸ ਵਾਸਤੇ ਕਿਹੜਾ ਥਾਂ ਰਹਿ ਜਇਗਾ ? ਹਾਂ ਚੇਤਾ ਆ ਗਿਆ ਇਸੇ ਮਹੀਨੇ ਪੰਜ ਸੌ ਰੁਪੈ ਮਿਲੋ ਹਨ ਉਹਨਾਂ ਵਿਚੋਂ' ਕੁਝ ਰੁਪੈ ਰੱਖ ਕੇ ਬਾਕੀ ਰੁਪੈ ਤੁਹਾਨੂੰ ਦੇ ਦੇਣ ਲਈ ਆਖਿਆ ਹੈ, ਸੋ ਆਹ ਲੈ ਬੀਬੀ ਜੀ ।' ਇਹ ਆਖ ਕੇ ਉਸਨੇ ਪੰਜ ਨੋਟ ਖੋਲਕੇ ਸਿਧੇਸ਼ਵਰੀ ਦੇ ਹੱਥ ਫੜਾ ਦਿਤੇ ।

ਉਦਾਸ ਚਿਹਰੇ ਨਾਲ ਸਿਧੇਸ਼ਵਰੀ ਨੇ ਹੱਥ ਅਗਾਂਹ ਕਰਕੇ ਰੁਪੈ ਫੜ ਲਏ ਤੇ ਨੀਲਾ ਨੂੰ ਕਹਿਣ ਲੱਗੀ 'ਜਾਹ ਆਪਣੀ ਛੋਟੀ ਚਾਚੀ ਨੂੰ ਸਦ ਲਿਆ । ਆਖੀਂ, ਰੁਪੈ ਸੰਦੂਕ ਵਿਚ ਰਖਣੇ ਹਨ ।'

ਨੈਨਤਾਰਾ ਦਾ ਚਿਹਰਾ ਕਾਲਾ ਹੋ ਗਿਆ ਇਹ ਰੁਪੈ ਦੇ ਕੇ ਜੋ ਉਹ ਆਪਣੇ ਮਨ ਅੰਦਰ ਨਕਸ਼ੇ ਬਣਾ ਰਹੀ ਸੀ ਸਭ ਸਾਫ ਹੋ ਗਏ । ਸਿਧੇਸ਼ਵਗੀ ਦੇ ਮੂੰਹ ਤੇ ਕੋਈ ਖੁਸ਼ੀ ਨਹੀਂ ਆਈ । ਇਸਤੋਂ ਬਿਨਾਂ ਰੁ੫ ਰੱਖਣ ਵਾਸਤੇ ਵੀ ਛੋਟੀ ਨੂੰਹ ਨੂੰ ਹੀ ਸਦਿਆ ਗਿਆ। ਸੰਦੂਕ ਦੀ ਕੁੰਜੀ ਹੁਣ ਵੀ ਉਸੇ ਦੇ ਪਾਸ ਹੈ। ਅਸਲ ਵਿਚ ਇਹਨਾਂ ਰੁਪਇਆਂ ਦੇ ਦੇਣ ਦਾ ਇਕ ਗੁਪਤ ਇਤਹਾਸ ਸੀ। ਹਰੀਸ਼ ਦੀ ਦੇਣ ਦੀ ਬਿਲਕੁਲ ਇੱਛਾ ਨਹੀਂ ਸੀ । ਸਿਰਫ ਨੈਨਤਾਰਾ ਹੀ ਇੱਕ ਚਲ ਚਲਣ ਵਾਸਤੇ ਬਦੋ ਬਦੀ ਪੜੀ ਪਾਸੋਂ ਰੁਪੈ ਕੱਢ ਲਿਆਈ ਸੀ । ਸਿਧੇਸ਼ਵਰੀ ਦੇ ਇਸ ਵਰਤਾਵ ਨਾਲ ਰੁਪੈ ਤਾਂ ਡੁਬ ਹੀ ਗਏ ਸਨ। ਉਪਰੋਂ ਹੋਰ ਕ੍ਰੋਧ ਨਾਲ ਜੀਅ ਐਹੋ ਜਿਹਾ ਭੈੜਾ ਹੋ ਗਿਆ ਕਿ ਮਰ ਜਾਨ ਨੂੰ ਜੀ ਕਰ ਰਿਹਾ ਸੀ ।

ਸ਼ੈਲਜਾ ਆ ਗਈ ਛੇਆਂ ਦਿਨਾਂ ਪਿਛੋਂ ਉਸਨੇ ਜਿਠਾਣੀ ਦੇ ਮੂੰਹ ਵਲ ਵੇਖ ਕੇ ਸਹਿਜ ਸੁਭਾ ਹੀ ਕਿਹਾ,

'ਤੁਸਾਂ ਮੈਨੂੰ ਸਦਿਆ ਸੀ ?'

ਸ਼ੈਲਜਾ ਦੇ ਇਹਨਾਂ ਸ਼ਬਦਾਂ ਨੇ ਸਿਧੇਸ਼ਵਰੀ ਦੇ ਕੰਨਾਂ ਵਿਚ ਅੰਮ੍ਰਿਤ ਚੋ ਦਿੱਤਾ ਸੀ। ਉਹ ਝੁੱਟ ਪਟ ਨਰਮ ਜਹੇ ਹੋਕੇ ਕਹਿਣ ਲੱਗੀ, "ਹਾਂ ਭੈਣ ਮੈਂ ਹੀ ਸਦਿਆ ਸੀ । ਬਹੁਤ ਸਾਰੇ ਰੁਪੈ ਬਾਹਰ ਸਨ ਮੈਂ ਆਖਿਆ ਆ ਕੇ ਸੰਦੂਕ ਵਿਚ ਰੱਖ ਜਾਏ । ਆਹ ਲੈ ਰਪੈ।' ਇਹ ਆਖ ਕੇ ਉਸਨੇ ਉਸਦੇ ਸੱਜੇ ਹੱਥ ਤੇ ਕੁਝ ਨੋਟ ਰਖ ਦਿੱਤੇ । ਇਹ ਵੀ ਉਸਨੇ ਨ ਕਿਹਾ ਕਿ ਇਹ ਕਿਸਦੇ ਹਨ ਜਾਂ ਕਿਸ ਪਾਸੋਂ ਮਿਲੇ ਹਨ ।

ਸ਼ੈਲਜਾ ਆਪਣੇ ਪੱਲੇ ਬੱਧੀ ਹੋਈ ਚਾਬੀ ਨਲ ਸੰਦੂਕ ਖੋਲ੍ਹਕੇ ਹੌਲੀ ਜਹੀ ਉਸ ਵਿਚ ਰੁ੫ਏ ਰੱਖਣ ਲੱਗ ਪਈ । ਇਹ ਨੈਨਤਾਰਾ ਪਾਸੋਂ ਸਹਾਰਿਆ ਨ ਗਿਆ । ਫੇਰ ਵੀ ਅੰਦਰਲਾ ਗੱਚ ਅੰਦਰ ਹੀ ਦਬਾ ਕੇ ਉਹ ਕੁਝ ਖੁਸ਼ਕ ਜਿਹਾ ਹਾਸਾ ਹੱਸਦੀ ਹੋਈ ਬੋਲੀ, 'ਇਸੇ ਕਰਕੇ ਤੁਹਾਡੇ ਦੇਉਰ ਮੈਨੂੰ ਆਖ ਰਹੇ ਸਨ, ਚਾਚੇ ਦਾ ਪੁਤ ਭਰਾ ਕੋਈ ਮਤੇਇਆ ਭਰਾ ਨਹੀਂ । ਆਪਣਾ ਸਕਾ ਭਰਾ ਹੈ ਜੇ ਇਹਨਾਂ ਦਾ ਨਹੀਂ ਖਾਵਾਂਗਾ ਤਾਂ ਹੋਰ ਕਿਸਦਾ ਖਾਵਾਂਗਾ ?' ਫੇਰ, ਵੀ ਜੇ ਇਸਤਰ੍ਹਾਂ ਪੰਜ ਛੇ ਸੌ ਰੁਪਇਆ ਮਹੀਨਾ ਜੇ ਭਰਾ ਨੂੰ ਸਹਾਇਤਾ ਦੇ ਸਕਾਂ ਤਾਂ ਬਹੁਤ ਚੰਗਾ ਹੋਵੇ । ਕਿਉਂ ਬੀਬੀ ਹੈ ਨ ਠੀਕ ?' ਸਿਧੇਸ਼ਵਰੀ ਦਾ ਹਸਦਾ ਹੋਇਆ ਚਿਹਰਾ ਗੰਭੀਰ ਹੋ ਗਿਆ। ਉਹ ਕੋਈ ਜੁਵਾਬ ਨ ਦੇਕੇ ਸ਼ੈਲਜਾ ਦੇ ਮੂੰਹ ਵੱਲ ਵੇਖਣ ਲੱਗ ੫ਈ । ਨੈਨਤਾਰਾ ਸ਼ਾਇਦ ਇਸਦੀ ਗੰਭੀਰਤਾ ਦਾ ਕਾਰਨ ਨਹੀਂ ਸੀ ਸਮਝ ਸਕੀ, ਆਖਣ ਲੱਗੀ, 'ਸ੍ਰੀ ਰਾਮ ਚੰਦ੍ਰ ਨੇ ਗਾਲੜ ਦੀ ਸਹਾਇਤਾ ਨਾਲ ਪੁਲ ਬੰਨ ਲਿਆਂ ਸੀ ।' ਇਸੇ ਕਰਕੇ ਉਹ ਕਦੇ ੨ ਆਖਦੇ ਰਹਿੰਦੇ ਹਨ ਕਿ ਵੱਡੀ ਭਾਬੀ ਕਿਸੇ ਪਾਸੋਂ ਹੱਥ ਟੱਡ ਕੇ ਕੁਝ ਨਹੀਂ ਮੰਗਦੀ । ਪਰ ਕੀ ਸਾਨੂੰ ਆਪਣੇ ਆਪ ਕੁਝ ਨਹੀਂ ਸੋਚਣਾ ਚਾਹੀਦਾ ? ਇਕ ਜਣਾ ਕਮਾਏ ਤੇ ਸਾਰਾ ਟੱਬਰ ਖਾਣ ਤੇ ਲੱਕ ਬੰਨ੍ਹ ਲਏ ਏਦਾਂ ਕਿਦਾਂ ਚਲ ਸਕਦਾ ਹੈ ? ਤੈਨੂੰ ਵੀ ਤਾਂ 'ਹਰੀ' ਤੇ 'ਮਣੀ' ਲਈ ਕੁਝ ਇੱਕਠਾ ਕਰ ਜਾਣਾ ਚਾਹੀਦਾ ਹੈ। ਸਾਡੇ ਲੋਕਾਂ ਵਾਸਤੇ ਸਭ ਕੁਛ ਖਰਚ ਕਰ ਦੇਣ ਨਾਲ ਕੰਮ ਕਿੱਦਾਂ ਚਲੇਗਾ। ਕਿਉਂ ਮੈਂ ਝੂਠ ਥੋੜਾ ਆਖਦੀ ਹਾਂ ਬੀਬੀ ਜੀ ?'

ਸਿਧੇਸ਼ਵਰੀ ਨੇ ਭਾਰਾ ਜਿਹਾ ਮੂੰਹ ਬਣਾਕੇ ਆਖਿਆ, "ਇਹ ਤਾਂ ਠੀਕ ਹੈ ।"

ਸ਼ੈਲਜਾ ਨੇ ਸੰਦੂਕ ਬੰਦ ਕਰਕੇ ਵੱਡੀ ਜਿਠਾਣੀ ਦੇ ਸਾਹਮਣੇ ਆ ਕੇ ਰਿੰਗ ਵਿਚੋਂ ਚਾਬੀ ਖੋਲ੍ਹਕੇ ਉਸਨੇ ਮੰਜੇ ਤੇ ਸਟ ਦਿਤੀ ਤੇ ਆ੫ ਜਾਣ ਲਈ ਤਿਆਰ ਹੋ ਪਈ । ਸਿਧੇਸ਼ਵਰੀ ਕ੍ਰੋਧ ਨਾਲ ਭੜਕ ਉਠੀ, ਪਰ ਆਪਣੇ ਆਪ ਨੂੰ ਸੰਭਾਲ ਕੇ ਸਹਿਜ ਨਾਲ ਕਿਹਾ, ਇਹ ਕੀ ਗੱਲ ?

ਸ਼ੈਲਜਾ ਮੂੰਹ ਭੁਆ ਕੇ ਖੜੀ ਹੋ ਗਈ ਤੇ ਆਖਣ ਲੱਗੀ,"ਕਈਆਂ ਦਿਨਾਂ ਤੋਂ ਸੋਚ ਰਹੀ ਸਾਂ ਕਿ ਇਹ ਚਾਬੀ ਹੁਣ ਮੇਰੇ ਕੋਲ ਨਹੀਂ ਰਹਿਣੀ ਚਾਹੀਦੀ, ਗਰੀਬੀ ਨਾਲ ਹੀ ਆਦਮੀ ਦਾ ਜੀਵਨ ਨਸ਼ਟ ਹੁੰਦਾ ਹੈ, ਮੇਰੇ ਤਾਂ ਸਭ ਪਾਸੀਂ ਗਰੀਬੀ ਹੀ ਗਰੀਬੀ ਹੈ । 'ਦੁੱਧ ਤੇ ਬੁਧ ਫਿਟਦਿਆਂ ਚਿਰ ਹੀ ਕਿੰਨਾਕੁ ਲਗਦਾ ਹੈ ?" ਠੀਕ ਹੈ ਨਾਂ ਛੋਟੀ ਵਿਚਕਾਰਲੀ ਬੀਬੀ ਜੀ?"

ਨੈਨਤਾਰਾ ਨੇ ਆਖਿਆ, "ਮੈਂ ਤਾਂ ਤੇਰੀ ਕਿਸੇ ਗਲ ਵਿਚ ਵੀ ਦਖਲ ਨਹੀਂ ਦੇਂਦੀ । ਮੈਨੂੰ ਕਿਉਂ ਝੂਠ ਮੂਠ ਹੀ ਧੂਹੀ ਫਿਰਦੀ ਏਂ ?"

ਸਿਧੇਸ਼ਵਰੀ ਨੇ ਆਖਿਆ, "ਹੁਣ ਤਕ ਬੁੱਧੀ ਕਿਉਂ ਨ ਫਿਟ ਗਈ ?'

ਸ਼ੈਲਜਾ ਨੇ ਆਖਿਆ, "ਜੇ ਹੁਣ ਤਕ ਬੁੱਧੀ ਨਹੀਂ ਫਿੱਟੀ ਤਾਂ ਇਸਦਾ ਇਹ ਮਤਲਬ ਨਹੀਂ ਕਿ ਕਦੇ ਵੀ ਦਿਲ ਬੇਈਮਾਨ ਨਹੀਂ ਹੋ ਸਕਦਾ । ਐਸੇ ਹੀ ਤਾਂ ਅਸੀਂ ਤੁਹਾਡੇ ਲੋਕਾਂ ਦਾ ਖਾ ਰਹੇ ਹਾਂ, ਪਹਿਨ ਰਹੇ ਹਾਂ । ਇਸ ਕਰਕੇ ਨ ਅਸੀਂ ਪੈਸੇ ਨਾਲ ਸਹਾਇਤਾ ਕਰ ਸਕਦੇ ਹਾਂ ਨ ਤਨ ਨਾਲ ੫ਰ ਕੀ ਹਮੇਸ਼ਾਂ ਏਦਾਂ ਹੈ ਕਰਦਿਆਂ ਰਹਣਾ ਠੀਕ ਹੈ ?'

ਸਿਧੇਸ਼ਵਰੀ ਦਾ ਚਿਹਰਾ ਕਰੋਧ ਨਾਲ ਲਾਲ ਹੈ ਗਿਆ ਕਹਿਣ ਲਗੀ, 'ਐਨੀ ਦੂਰ ਦੀ ਸੋਚਣ ਵਾਲੀ ਕਦੋਂ ਤੋਂ ਬਣ ਗਈ ਏਂ ? ੫ਹਿਲਾਂ ਤੁਹਾਡੀਆਂ ਇਹ ਵਿਚਾਰਾਂ ਕਿਥੇ ਸਨ ?'

ਸ਼ੈਲਜਾ ਨੇ ਕੰਬਦੀ ੨ ਅਵਾਜ਼ ਨਾਲ ਆਖਿਆ, "ਕਿਉਂ ਗੁੱਸਾ ਕਰਕੇ ਆਪਣੇ ਆਪ ਨੂੰ ਤਾਉਨੀਏਂ ਬੀਬੀ ਜੀ ! ਹੁਣ ਤੈਨੂੰ ਵੀ ਸਾਡਾ ਇਕੱਠਿਆਂ ਰਹਿਣਾ ਚੰਗਾ ਨਹੀਂ ਲੱਗਦਾ ਤੇ ਮੈਂ ਵੀ ਇਕੱਠਿਆਂ ਰਹਿਕੇ ਖੁਸ਼ ਨਹੀਂ।'

ਕ੍ਰੋਧ ਦੇ ਮਾਰਿਆਂ ਸਿਧੇਸ਼ਵਰੀ ਦੇ ਮੂੰਹੋਂ ਕੋਈ ਗਲ ਨ ਨਿਕਲ ਸਕੀ।

ਨੈਨਤਾਰਾ ਨੇ ਉਸ ਵਲੋਂ ਪੁਛਿਆ, "ਮੰਨ ਲਿਆ ਕਿ ਬੀਬੀ ਨੂੰ ਚੰਗਾ ਨਹੀਂ ਲਗਦਾ ਪਰ ਤੈਨੂੰ ਕਿਉਂ ਨਹੀਂ ਚੰਗਾ ਲਗਦਾ ?"

ਸ਼ੈਲਜਾ ਇਹਦਾ ਜਵਾਬ ਦੇਣ ਤੋਂ ਬਿਨਾਂ ਹੀ ਬਾਹਰ ਜਾ ਰਹੀ ਸੀ ਇਨੇ ਚਿਰ ਨੂੰ ਸਿਧੇਸ਼ਵਰੀ ਜ਼ੋਰ ਦੀ ਬੋਲ ਪਈ, "ਮੂੰਹ ਸੜੀਏ, ਆਖਦੀ ਜਾਹ ਕਦੋਂ ਕੁ ਇਥੋਂ ਦਫਾ ਹੋ ਜਾਇਗੀ ?' ਤੇਰੇ ਜਾਣ ਤੇ ਮੈਂ ਮਠਿਆਈ ਵੰਡਾਂਗੀ । ਮੇਰਾ ਸੋਨੇ ਵਰਗਾ ਘਰ ਤੁਸਾਂ ਫਸਾਦ ਪਾ ਪਾ ਕੇ ਖਾਕ ਸ਼ਾਹ ਕਰ ਦਿਤਾ ਹੈ। ਸਭ ਝਗੜੇ ਮਿਟ ਜਾਣਗੇ । ਵਿਚਕਾਰਲੀ ਨੋਂਹ ਝੂਠ ਤਾਂ ਨਹੀਂ ਕਹਿੰਦੀ ਕਿ ਆਦਮੀ ਪਾਸ ਜਰਾਂਦ ਨ ਹੋਵੇ ਤਾਂ ਉਹ ਬੋਲ ਨਹੀਂ ਸਕਦਾ । ਸੋ ਜਿਨੇ ਰੁਪੈ ਤੂੰ ਮੇਰੇ ਚੁਰਾਏ ਨੇ ਉਹਨਾਂ ਦਾ ਹਿਸਾਬ ਦੇ ਜਾਹ ।

ਸ਼ੈਲਜਾ ਮੁੜ ਕੇ ਖੜੀ ਹੋ ਗਈ। ਉਹਦਾ ਮੂੰਹ ਤੇ ਅੱਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਪਰ ਝੱਟ ਕੁ ਪਿੱਛੋਂ ਹੀ ਉਹ ਮੂੰਹ ਭੁਆ ਕੇ ਚੁਪ ਚਾ੫ ਚਲੀ ਗਈ ।

ਸਿਧੇਸ਼ਵਰੀ ਦਰਖਤ ਦੀ ਟੁੱਟੀ ਹੋਈ ਟਾਹਣੀ ਵਾਗੂੰ ਬਿਸਤਰੇ ਤੇ ਲੇਟ ਕੇ ਰੋਣ ਲੱਗ ਪਈ । ਆਖਦੀ ਸੀ, ਇਸ ਸਿਰ ਸੜੀ ਨੂੰ ਮੈਂ ਬੁਰਕੀਆਂ ਦੇ ਦੇ ਕੇ ਪਾਲਿਆ ਹੈ, ਪਰ ਅਜ ਇਹ ਮੇਰਾ ਨਿਰਾਦਰ ਕਰਕੇ ਚਲੀ ਗਈ ਹੈ । ਆ ਲੈਣ ਦਿਹ ਉਹਨੂੰ ਘਰ ਆ ਲੈਣ ਦਿਹ । ਜੇ ਮੈਂ ਇਹਨੂੰ ਵਿਹੜੇ ਵਿਚ ਜੀਉਂਦਿਆਂ ਨ ਦਬਵਾ ਦਿੱਤਾ ਤਾਂ ਮੇਰਾ ਨਾਂ ਸਿਧੇਸ਼ਵਰੀ ਨਹੀਂ।