43555ਪਾਰਸ — ੫.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

(੫)

ਸਿਧੇਸ਼ਵਰੀ ਨੇ ਭਾਵੇਂ ਕਿੰਨੇ ਕ੍ਰੋਧ ਵਿਚ ਆਕੇ ਸਹਾਇਤਾ ਕਰਨੀ ਸ਼ੁਰੂ ਕੀਤੀ ਸੀ ਪਰ ਸ਼ੈਲਜਾ ਦੇ ਜਲਦੀ ਨਾਲ ਉਥੋਂ ਚਲੇ ਜਾਨ ਤੇ ਉਸ ਨੂੰ ਸੁਝ ਗਈ ਕਿ ਕੁਝ ਜ਼ਿਆਦਤੀ ਹੋ ਗਈ ਹੈ, ਪਤੀ ਦੇ ਸਬੰਧ ਵਿਚ ਕਹਿਣ ਸੁਣਨ ਤੇ ਸ਼ੈਲਜਾ ਨੂੰ ਜਰੂਰ ਦੁਖ ਹੋਇਆ ਹੋਵੇਗਾ, ਇਸ ਨੂੰ ਇਹ ਜਾਣਦੀ ਸੀ।

ਇਸਤਰੀ ਦੇ ਚੁੱਪ ਹੋ ਜਾਣ ਤੇ ਵਡੇ ਬਾਬੂ ਨੇ ਮੂੰਹ ਉਤਾਹਾਂ ਚੁੱਕ ਕੇ ਉਸ ਵਲ ਵੇਖਿਆ ਤੇ ਕਿਹਾ, ਮੈਂ ਚੰਗੀ ਤਰਾਂ ਤਾੜ ਦਿਆਂਗਾ, ਪਰ ਫੇਰ ਪਾਨ ਖਾਦਿਆਂ ਖਾਦਿਆਂ ਉਹਨੂੰ ਚੇਤਾ ਹੀ ਭੁੱਲ ਗਿਆ।

ਅਸਲ ਵਿਚ ਗਰੀਬ ਦਾ ਸੁਭਾ ਕੁਝ ਹੋਰ ਹੀ ਤਰਾਂ ਦਾ ਸੀ। ਅਦਾਲਤ ਤੇ ਮੁਕੱਦਮੇ ਤੋਂ ਛੁੱਟ ਹੋਰ ਕਈ ਗੱਲ ਉਹਨਾਂ ਦੇ ਦਿਮਾਗ ਵਿਚ ਰਹਿ ਹੀ ਨਹੀਂ ਸੀ ਸਕਦੀ। ਘਰ ਵਿਚ ਕੀ ਹੋ ਰਿਹਾ ਹੈ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ,ਕਿੰਨਾ ਖਰਚ ਹੋ ਰਿਹਾ ਹੈ, ਬੱਚੇ ਕੀ ਕਰਦੇ ਹਨ,ਕਿਸੇ ਚੀਜ ਦਾ ਉਸਨੇ ਪਤਾ ਨਹੀਂ ਸੀ ਕੀਤਾ। ਰੁਪੈ ਪੈਦਾ ਕਰਕੇ ਤੇ ਕਿਸੇ ਵੀ ਗਲ ਵਿਚੋਂ ਇਕ ਦੋ ਵਾਰੀ ਹੂੰ ਹਾਂ ਕਰਕੇ ਇਕ ਪਾਸੇ ਹੋ ਜਾਣਾ, ਇਹ ਉਹਨਾਂ ਦਾ ਫਰਜ਼ ਸੀ।

ਇਸੇ ਕਰਕੇ ਤਾੜ ਦਿਆਂਗਾ ਆਖ ਕੇ ਜਦ ਵਡੇ ਬਾਬੂ ਘਰ ਦੇ ਮੁਖੀ ਇੱਦਾਂ ਫਰਜ਼ ਅਦਾ ਕਰਕੇ ਚੁੱਪ ਹੋ ਗਏ ਤਾਂ ਸਿਧੇਸ਼ਵਰੀ ਨੇ ਵੀ ਨਾ ਪੁਛਿਆ ਕਿ ਕਿਸਨੂੰ ਤਾੜ ਦਿਉਗੇ, ਕਦਾਂ ਤਾੜੋਗੇ?

ਨੈਨਤਾਰਾ ਲਾਗਲੇ ਕਮਰੇ ਵਿਚ ਕੰਨ ਲਾਕੇ ਸਭ ਕੁਛ ਸੁਣ ਰਹੀ ਸੀ, ਜੇਠ ਤੇ ਜਠਾਣੀ ਦਾ ਇਰਾਦਾ ਸੁਣ ਕੇ ਉਹ ਖੁਸ਼ੀ ਨਾਲ ਉਥੋਂ ਉਠ ਕੇ ਚਲੀ ਗਈ ਸੀ । ਥੋੜੇ ਚਿਰ ਪਿਛੋਂ ਵਾਪਸ ਆਕੇ ਜਠਾਣੀ ਨੂੰ ਆਖਣ ਲਗੇ ? ਏਦਾਂ ਕਿਉ ਬੈਠੀ ਏ, ਬੀਬੀ ਜੀ, ਰੋਟੀ ਖਾਣ ਦਾ ਵੇਲਾ ਹੋ ਗਿਆ ਹੈ, ਬਲਕੇ ਜਿਨਾ ਕੁ ਖਾਣਾ ਹੈ, ਖਾ ਲੈ।

ਸਿਧੇਸ਼ਵਰੀ ਨੇ ਉਦਾਸ ਜਿਹਾ ਹੋਕੇ ਕਿਹਾ, ਅਜੇ ਹੁਣੇ ਰੋਟੀ ਖਾਣ ਦਾ ਵੇਲਾ ਕਿਥੇ ਹੋਗਿਆ ਅਜੇ ਤਾਂ ਸਿਰਫ ਗਿਆਰਾਂ ਹੀ ਵਜੇ ਹਨ।

ਗਿਆਰਾਂ ਵਜ ਜਾਣੇ ਕੋਈ ਥੋੜਾ ਚਿਰ ਹੈ ? ਤੂੰ ਬੀਮਾਰ ਏ ਤੈਨੂੰ ਤਾਂ ਨੌਂ ਵਜੇ ਤੋਂ ਪਹਿਲਾਂ ਹੀ ਖਾ ਲੈਣਾ ਚਾਹੀਦਾ ਹੈ।

ਇਸ ਵੇਲੇ ਸਿਧੇਸ਼ਵਰੀ ਨੂੰ ਖਾਣ ਪੀਣ ਦੀ ਗਲ ਬਾਤ ਚੰਗੀ ਨਹੀਂ ਸੀ ਲਗ ਰਹੀ, ਕਹਿਣ ਲੱਗੀ, ਜੇ ਚਿਰ ਹੋ ਗਿਆ ਹੈ ਤਾਂ ਹੋ ਲੈਣ ਦਿਹ। ਮੈਂ ਐਨੀ ਜਲਦੀ ਨਹੀਂ ਖਾਂਦੀ ਹੁੰਦੀ। ਮੈਂ ਜਰਾ ਵਡੇ ਦਿਨ ਹੀ ਰੋਟੀ ਖਾਂਦੀ ਹੁੰਦੀ ਹਾਂ।

ਨੈਨਤਾਰਾ ਨੇ ਗੱਲ ਛੱਡੀ ਨਹੀਂ। ਕੋਲ ਜਾਕੇ ਹੱਥ ਫੜ ਲਿਆ ਤੇ ਆਪਣੀ ਅਵਾਜ ਵਿਚ ਮਿੱਠਾਪਨ ਮਿਲਾਉਦੀ ਹੋਈ ਆਖਣ ਲਗੀ, ਇਸੇ ਕਰਕੇ ਤਾਂ ਭੁੱਖ ਦੇ ਪਿੱਤ ਪੈ ਕੇ ਸਰੀਰ ਦਾ ਇਹ ਹਾਲ ਹੋ ਗਿਆ ਹੈ, ਜੇ ਮੇਰੇ ਹੱਥ ਚੌਕਾ ਹੁੰਦਾ ਤਾਂ ਮੈਂ ਕਦੇ ਵੀ ਨੌ ਨਾ ਵਜਣ ਦੇਦੀ, ਜੇ ਤੂੰ ਖਾਵੇਗੀ ਤਾਂ ਕਿਸੇ ਦਾ ਕੀ ਵਿਗੜ ਜਾਣਾ ਹੈ, ਸਾਡੇ ਲੋਕ ਦਾ ਹੀ ਸਤਿਆਨਾਸ ਹੋਣਾ ਹੈ ਸੋ ਚਲੋ ਮੈਂ ਤੁਹਾਨੂੰ ਖੁਆ ਪਿਆਕੇ ਬੇਫਿਕਰ ਹੋਵਾਂ।

ਨੈਨਤਾਰਾ ਨੂੰ ਇਥੇ ਆਇਆਂ ਇਕ ਮਹੀਨੇ ਤੋਂ ਵੱਧ ਹੋ ਗਿਆ ਹੈ। ਜਿਠਾਣੀ ਵਾਸਤੇ ਰੋਜ ਇਸਤਰਾਂ ਦੇ ਧੱਕੇ ਧੋੜੇ ਖਾਂਦਿਆਂ ਵੀ ਕਿਉਂ ਟਿਕਾ ਪੈਦਾ ਨਹੀ ਕੀਤਾ। ਸਿਧੇਸ਼ਵਰੀ ਮਨ ਹੀ ਮਨ ਵਿੱਚ ਇਸਦਾ ਸਬੱਬ ਜਾਣ ਗਈ ਪਰ ਮਕਰਪੁਣੇ ਦੀ ਇਹੋ ਜਹੀਂ ਗਲ ਹੁੰਦੀ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਉਹ ਆਖਣ ਲੱਗੀ, ਤੂੰ ਮੇਰੀ ਆਪਣੀ ਈ ਏ ਤਾਂ ਏਦਾਂ ਕਰਨ ਡਹੀ ਹੋਈ ਏ ਤਾਂ ਮੇਰਾ ਆਪਣਾ ਹੈ ਕੌਣ, ਤੂੰ ਹੀ ਦੱਸ ?

ਨੈਨਤਾਰਾ ਹਥ ਫੜ ਕੇ ਸਿਧੇਸ਼ਵਰੀ ਨੂੰ ਰਸੋਈ ਵਿਚ ਲੈ ਗਈ। ਉਥੇ ਅਪਣੇ ਹੱਥੀਂ ਪਹੜਾ ਡਾਹ ਕੇ ਹੱਥ ਨਾਲ ਵਿਛਾਈ ਕਰਕੇ ਮਹਿਰੀ ਪਾਸੋਂ ਥਾਲ ਮੰਗਵਾ ਕੇ ਆਪਣੀ ਹੱਥੀਂ ਉਸ ਅਗੇ ਪਰੋਸ ਦਿਤੀ।

ਰਸੋਈ ਵਿੱਚ ਸ਼ੈਲਜਾ ਰਸੋਈ ਬਣਾ ਰਹੀ ਸੀ ਵਿਚਕਾਰਲੀ ਨੋਂਹ ਨੇ ਨੀਲਾ ਨੂੰ ਸੱਦ ਕੇ ਆਖਿਆ 'ਆਪਣੀ ਚਾਚੀ ਨੂੰ ਆਖ ਜੋ ਉਸਨੇ ਰਿਨਿਆ ਪਕਾਇਆ ਏ ਆਕੇ ਦੇ ਜਾਏ।

ਮਿੰਟ ਕੁ ਪਿੱਛੋਂ ਸ਼ੈਲਜਾ ਆਕੇ ਸਾਗ ਤਰਕਾਰੀ ਵਗੈਰਾ ਪਰੋਸ ਕੇ ਚੁਪ ਚਾਪ ਮੁੜੀ ਜਾਂਦੀ ਸੀ, ਕਿ ਸਿਧੇਸ਼ਵਰੀ ਨੇ ਵਿਚਕਾਰਲੀ ਨੌਹ ਵਲ ਇਸ਼ਾਰਾ ਕਰਕੇ ਬੀਮਾਰਾਂ ਵਾਲੀ ਆਵਾਜ਼ ਵਿਚ ਆਖਿਆ ਤੁਸੀ ਇਕੱਠੀਆਂ ਕਿਉਂ ਨਹੀਂ ਬਹਿ ਗਈਆਂ ?

ਵਿਚਕਾਰਲੀ ਨੋਂਹ ਨੇ ਆਖਿਆ ਅਸੀਂ ਕੋਈ ਤੁਹਾਡੇ ਵਾਂਗੂੰ ਮਰਨ ਵਾਲੇ ਨਹੀਂ ਤੂੰ ਖਾ ਲੈ ਮੈਂ ਤੇਰੀ ਥਾਲੀ ਵਿਚ ਹੀ ਖਾ ਲਵਾਂਗੀ। ਫੇਰ ਸ਼ੈਲਜਾਂ ਵੱਲੋਂ ਚੋਰ ਅੱਖੀਆਂ ਨਾਲ ਦੇਖ ਕੇ ਉੱਚੀ ਆਵਾਜ਼ ਵਿਚ ਆਖਿਆ, ਨਹੀਂ ਬੀਬੀ ਜੀ, ਆਪਣੀ ਜੀਉੱਦੀ ਜਾਨ ਮੈਂ ਤੈਨੂੰ ਏਸ ਤਰਾਂ ਧੋਖਾ ਦੇ ਕੇ ਭੱਜਣ ਨਹੀਂ ਦੇਵਾਂਗੀ। ਇਸ ਤੋਂ ਪਿਛੋਂ ਫੇਰ ਘੜੀ ਕੁ ਚੁਪ ਰਹਿਕੇ ਕਹਿਣ ਲੱਗੀ, ਇਹ ਦੋਵੇਂ ਜਿਸਤਰਾਂ ਇਕ ਮਾਂ ਦੇ ਸਕੇ ਭਰਾ ਹਨ ਇਸੇ ਤਰ੍ਹਾਂ ਅਸੀਂ ਵੀ ਤਾਂ ਸਕੀਆਂ ਭੈਣਾਂ ਹਾਂ। ਭਾਵੇਂ ਕਿਤੇ ਰਹੀਏ ਪਰ ਆਂਦਰਾਂ ਸਾਂਝ ਹੋਣ ਕਰਕੇ ਜਿੱਨਾ ਸੇਕ, ਤੇਰਾ ਮੈਨੂੰ ਆਉਣਾ ਹੈ। ਹੋਰ ਕਿਸੇ ਨੂੰ ਆ ਸਕਦਾ ਹੈ ? ਦੁਨੀਆਂ ਤਾਂ ਉਤੋਂ ਪਿਆਰ ਕਰੇਗੀ ਮੈਂ ਸੱਚੇ ਦਿਲੋਂ ਪਿਆਰ ਕਰਾਂਗੀ ਤੂੰ ਹੁਣ ਜੂ ਆਖਿਆ ਸੀ ਕਿ ਮੇਰਾ ਤੇਰੇ ਬਿਨਾਂ ਹੋਰ ਕੌਣ ਹੈ ਇਸ ਨੂੰ ਭੁਲ ਨਾ ਜਾਣਾ।

ਸਿਧੇਸ਼ਵਰੀ ਨੇ ਭਰੇ ਹੋਏ ਗਲੇ ਨਾਲ ਆਖਿਆ,ਭਲਾ ਇਹ ਗੱਲ ਕਿਦਾਂ ਭੁੱਲ ਸਕਦੀ ਹੈ ? ਐਨੇ ਦਿਨ ਤਕ ਤੈਨੂੰ ਪਹਿਚਾਣ ਨਹੀਂ ਸੱਕੀ ਖ਼ਬਰੇ ਪ੍ਰਮਾਤਮਾਂ ਉਸੇ ਦੀ ਸਜ਼ਾ ਦੇ ਰਿਹਾ ਹੈ।

ਵਿਚਕਾਲੀ ਨੋਹ ਅੱਖਾਂ ਪੂੰਝਦੀ ਹੋਈ ਨੇ ਕਿਹਾ, 'ਸਜ਼ਾ ਤਾਂ ਜੋ ਭਗਵਾਨ ਨੇ ਦੇਣੀ ਹੈ ਮੈਨੂੰ ਹੀ ਦਵੇ ਕਿਉਂਕਿ ਇਹ ਸਾਰਾ ਕਸੂਰ ਮੇਰਾ ਹੈ ਮੈਂ ਹੀ ਤੈਨੂੰ ਨਹੀਂ ਸਾਂ ਪਛਾਣ ਸੱਕੀ। ਥੋੜਾ ਚਿਰ ਖਲੋ ਕੇ ਫੇਰ ਆਖਣ ਲੱਗੀ, ਜੇ ਅਜ ਮੈਂ ਸਮਝ ਵੀ ਗਈ ਹਾਂ ਕਿ ਤੇਰੇ ਪੈਰਾਂ ਦੀਆਂ ਜੁਤੀਆਂ ਵਰਗੇ ਵੀ ਅਸੀ ਨਹੀਂ ਤਾਂ ਹੁਣ ਮੈਂ ਇਹ ਜਤਾਵਾਂ ਕਿਦਾਂ ? ਤੇਰੇ ਕੋਲ ਰਹਿ ਕੇ, ਤੇਰੀ ਸੇਵਾ ਕਰ ਸਕਦੀ, ਉਹ ਦਿਨ ਤਾਂ ਭਗਵਾਨ ਨੇ ਦਿਤਾ ਹੀ ਨਹੀਂ। ਅਸੀਂ ਲੋਕ ਤਾਂ ਛੋਟੀ ਵਹੁਟੀ ਦੇ ਅੱਖਾਂ ਦੇ ਰੋੜ ਹੋ ਰਹੇ ਹਾਂ।

ਸਿਧੇਸ਼ਵਰੀ ਜਰਾ ਤਮਕ ਕੇ ਬੋਲੀ, ਤਾਂ ਉਹ ਆਪਣੇ ਬਾਲਾਂ ਨੂੰ ਲੈ ਕੇ ਦੇਸ਼ ਦੇ ਘਰ ਵਿਚ ਜਾ ਰਹੇ। ਮੈਂ ਉਹਦੇ ਅੰਨੇ ਟੱਬਰ ਨੂੰ ਪਾਲ ਰਹੀ ਹਾਂ, ਕੀ ਆਪਣੇ ਟੱਬਰ ਦਾ ਨਾਸ ਕਰਵਾਉਣ ਲਈ, ਚਾਚੇ ਦਾ ਪੁੱਤ ਭਰਾ ਤੇ ਉਹਦੇ ਬੱਚੇ, ਇਹੋ ਤਾਂ ਸਾਕ ਹੈ। ਬਥੇਰਾ ਖੁਆ ਪਿਆ ਚੁਕੀ, ਬਥੇਰਾ ਪਹਿਨਾ ਚੁਕੀ, ਪਰ ਹੁਣ ਨਹੀਂ। ਨੌਕਰ ਨੌਕਰਿਆਣੀਆਂ ਵਾਂਗ ਜੇ ਮੂੰਹ ਬੰਦ ਕਰਕੇ ਸਾਡੇ ਟੱਬਰ ਵਿਚ ਰਹਿਣਾ ਚਾਹੋ ਤਾਂ ਰਹਿ ਸਕਦੀ ਏ, ਨਹੀਂ ਤਾਂ ਚਲੀ ਜਾਏ।'

ਸਿਧੇਸ਼ਵਰੀ ਨੂੰ ਇਹ ਸੁਪਨੇ ਵਿਚ ਵੀ ਖਿਆਲ ਨਹੀਂ ਸੀ ਕਿ ਪਾਸ ਹੀ ਬੂਹਾ ਫੜੀ ਸ਼ੈਲਜਾ ਖਲੋਤੀ ਹੋਈ ਹੈ। ਇਸਦੇ ਲੀੜੇ ਦੀ ਲਾਲ ਕਿਨਾਰੀ ਨੂੰ ਚੁਵਾਤੀ ਵਾਂਗੂੰ ਸਿਧੇਸ਼ਵਰੀ ਨੇ ਵੇਖਿਆ ਤੇ ਅਗਾਹ ਧੌਣ ਵਧਾ ਕੇ ਤਕਿਆ, ਠੀਕ ਸਾਹਮਣੇ ਬੂਹੇ ਦੀ ਪਿਛਾੜੀ ਸ਼ੈਲਜਾ ਖਲੋਤੀ ਹੋਈ ਸਭ ਗੱਲਾਂ ਸੁਣ ਰਹੀ ਸੀ। ਉਸੇ ਵੇਲੇ ਡਰਦਿਆਂ ਮਾਰਿਆਂ ਉਹਦੀ ਭੁੱਖ ਜਾਂਦੀ ਰਹੀ ਤੇ ਖਾਣ ਤੋਂ ਹਟ ਗਈ। ਉਹਨੂੰ ਸੁਣਿਆ ਕਿ ਜੇ ਕਿਸੇਤਰਾਂ ਵਿਚਕਾਰਲੀ ਨੋਹ ਨੂੰ ਨਾਲ ਲੈ ਕੇ ਉਹ ਕਿਧਰੇ ਭੱਜ ਜਾਏ ਤਾਂ ਇਸ ਦੀ ਜਾਨ ਸੌਖੀ ਹੋ ਜਾਏ। ਵਿਚਕਾਰਲੀ ਨੋਂਹ ਨੇ ਬੜੀ ਉੱਚੀ ਜਹੀ ਅਵਾਜ ਵਿਚ ਆਖਿਆ, 'ਇਹ ਕੀ ਬੀਬੀ ਜੀ, ਚੌਲ ਐਵੇਂ ਖਰਾਬ ਕਰ ਰਹੀਏ, ਖਾਂਦੀ ਕਿਉਂ ਨਹੀਂ ਨੇ ਰੋਣ ਵਾਲੀ ਅਵਾਜ ਵਿਚ ਆਖਿਆ। ਹੁਣ ਨਹੀਂ। ਵਿਚਕਾਰਲੀ ਨੋਹ ਨੇ ਆਖਿਆ ਮੇਰੇ ਸਿਰ ਦੀ ਸੌਂਹ, ਦੋ ਚਾਰ ਬੁਰਕੀਆਂ ਤਾਂ ਹੋਰ ਖਾ ਲੈ।'

ਉਹਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਸਿਧੇਸ਼ਵਰੀ ਸੜਕੇ ਕਹਿ ਬੈਠੀ ਕਿਉਂ ਐਵੇਂ ਤੰਗ ਕਰ ਰਹੀ ਏ, 'ਧੀਏ ਮੈਂ ਨਹੀਂ ਖਾਵਾਂਗੀ। ਤੂੰ ਮੇਰੇ ਸਾਮਣਿਉ ਚਲੀ ਜਾਹ। ਇਹ ਆਖ ਕੇ ਉਸਨੂੰ ਅਗੇ ਪਈ ਹੋਈ ਥਾਲੀ ਨੂੰ ਪਛਾਂ ਕਰ ਦਿੱਤਾ ਤੇ ਆਪ ਉਠ ਕੇ ਚਲ ਗਈ।

ਨੈਨਤਾਰਾ ਮੁੰਹ ਖੋਲੇ, ਲਕੜੀ ਦੀ ਪੁਤਲੀ ਵਾਰੀ ਵੇਖਦੀ ਹੀ ਰਹਿ ਗਈ ਇਹਦੇ ਮੂੰਹੋਂ ਕੋਈ ਗਲ ਵੀ ਨਾ ਨਿਕਲ ਸੱਕੀ, ਪਰ ਉਹ ਬੇਹਬਲ ਹੋਕੇ ਆਪਣਾ ਨੁਕਸਾਨ ਕਰ ਲਏ ਇਹੋ ਜਹੀ ਇਸਤਰੀ ਉਹ ਨਹੀਂ। ਸਿਧੇਸ਼ਵਰੀ ਜਿੱਥੇ ਹਥ ਧੋਣ ਬੈਠੀ ਸੀ, ਉਥੇ ਜਾ ਕੇ ਉਸਦਾ ਹੱਥ ਫੜ ਕੇ ਉਹ ਬੇਨਤੀ ਜਹੀ ਕਰਦੇ ਹੋਏ ਕਹਿਣ ਲੱਗੀ, ਬਿਨਾਂ ਸਮਝੇ ਜੋ ਕੋਈ ਕਸੂਰ ਵਾਲੀ ਗਲ ਆਖੀ ਗਈ ਹੋਵੇ ਤਾਂ ਮਾਫੀ ਮੰਗਦੀ ਹਾਂ। ਜੇ ਐਨੀ ਕਮਜ਼ੋਰ ਹੋਕੇ ਵੀ ਤੂੰ ਫਾਕੇ ਕਰੇਂਗੀ ਤਾਂ ਮੈਂ ਸਚ ਆਖਦੀ ਹਾਂ ਕਿ ਤੇਰੇ ਸਾਹਮਣੇ ਸਿਰ ਪਾੜ ਕੇ ਮਰ ਜਾਵਾਗੀ।

ਸਿਧੇਸ਼ਵਰੀ ਆਪਣੇ ਆਪ ਹੀ ਸ਼ਰਮਿੰਦੀ ਹੋ ਰਹੀ ਸੀ, ਵਾਪਸ ਆ ਕੇ ਜਿੰਨਾ ਖਾ ਸਕਦੀ ਸੀ ਖਾ ਕੇ ਚਲੀ ਗਈ। ਪਰ ਆਪਣੇ ਕਮਰੇ ਵਿਚ ਬੈਠ ਕੇ ਬੜੀ ਘਬਰਾਹਟ ਵਿਚ ਸੋਚਣ ਲੱਗੀ, ਮੈਂ ਅੱਜ ਐਨੀ ਸੱਟ ਸ਼ੈਲਜਾ ਨੂੰ ਮਰੀ ਕਿੱਦਾਂ ? ਇਸ ਚੋਟ ਦੀ ਮਾਰੇ ਜੇ ਉਹ ਭੁੱਖ ਹੜਤਾਲ ਹੁਣ ਸ਼ੁਰੂਕਰ ਦੇਵੇਗੀ ਤਾਂ ਇਹਦੇ ਵਿਚ ਉਹਨੂੰ ਕੋਈ ਸੁਖ ਨ ਰਿਹਾ। ਪਰ ਜਦੋਂ ਦੁਪਹਿਰ ਨੂੰ ਇਸ ਨੇ ਨੀਲਾ ਪਾਸੋਂ ਪੁਛਿਆ ਤਾਂ ਪਤਾ ਲਗਾ ਕਿ ਛੋਟੀ ਚਾਚੀ ਰੋਟੀ ਖਾਣ ਬੈਠੀ ਹੈ। ਇਸ ਵੇਲੇ ਇਹਨੂੰ ਕਿੰਨੀ ਖੁਸ਼ੀ ਹੋਈ ਦੱਸੀ ਨਹੀਂ ਜਾ ਸਕਦੀ। ਪਰ ਨਾਲ ਹੀ ਹੈਰਾਨੀ ਵੀ ਹੋਈ। ਸ਼ੈਲਜਾ ਆਪਣੀ ਆਦਤ ਨੂੰ ਛਡ ਕੇ ਕਿੱਦਾਂ ਐਨੀ ਸ਼ਾਂਤ ਤੇ ਸਹਾਰਨ ਵਾਲੀ ਹੋ ਗਈ। ਹੈ। ਇਸ ਗਲ ਦਾ ਉਹ ਕਿਸੇ ਤਰਾਂ ਨਿਰਣਾ ਨਾ ਕਰ ਸੱਕੀ।

ਗਰੀਸ਼ ਤੇ ਹਰੀਸ਼ ਦੋਵੇਂ ਕਚਹਿਰੀਓਂ ਆ ਕੇ ਇਕੱਠੇ ਹੀ ਰੋਟੀ ਖਾਣ ਬਹਿ ਗਏ। ਲਾਗ ਹੀ ਉਦਾਸ ਜਿਹਾ ਮੂੰਹ ਬਣਾਈ ਸਿਧੇਸ਼ਵਰੀ ਬੈਠੀ ਹੋਈ ਸੀ! ਅੱਜ ਉਸਦਾ ਸਰੀਰ ਤੇ ਮਨ ਕੁਝ ਵੀ ਚੰਗਾ ਨਹੀਂ ਸੀ।

ਘਰ ਵਾਲੀ ਦੇ ਮੂੰਹ ਵਲ ਵੇਖਦਿਆਂ ਹੀ ਗਰੀਸ਼ ਨੂੰ ਸਵੇਰ ਵਾਲੀ ਗਲ ਚਤੇ ਆ ਗਈ ਸਾਰੀਆਂ ਗੱਲਾਂ ਭਾਵ ਚੇਤੇ ਨਹੀਂ ਸਨ ਪਰ ਰਮਸ਼ ਨੂੰ ਤਾੜਨਾ ਕਰਨੀ ਹੈ, ਇਹ ਗੱਲ ਉਸਨੂੰ ਜ਼ਰੂਰ ਚੇਤੇ ਆ ਗਈ। ਦਰਵਾਜ਼ੇ ਦੇ ਕੋਲ ਹੀ ਨੀਲਾ ਖਲੋਤੀ ਹੋਈ ਸੀ, ਉਸੇ ਵੇਲੇ ਹੁਕਮ ਦਿਤਾ, 'ਜਾਹ ਆਪਣੇ ਛੋਟੇ ਚਾਚੇ ਨੂੰ ਬੁਲਾ ਲਿਆ ਨੀਲਾ।

ਗਰੀਸ਼ ਨ ਉਸੇ ਤਰਾਂ ਹੀ ਹਾਂ ਵਿਚ ਮਿਲਾਉਂਦੇ ਨੇ ਹੋਏ ਕਿਹਾ 'ਠੀਕ ਹੈ! ਠੀਕ ਹੈ।' ਉਹਨੂੰ ਰੁਪਿਆ ਦੇਣ ਦਾ ਮਤਲਬ ਤਾਂ ਇਹ ਹੈ ਕਿ ਰੁਪਿਆ ਖੂਹ ਵਿਚ ਸੁੱਟ ਦੇਣਾ ਉਹ ਕੋਈ ਆਦਮੀ ਥੋੜਾ ਹੈ?

ਹਰੀਸ਼ ਵੀ ਸ਼ਹਿ ਪਾਕੇ ਆਖਣ ਲੱਗਾ, ਇਹਦੇ ਨਾਲੋਂ ਤਾਂ ਚੰਗਾ ਹੈ ਕਿ ਉਸਨੂੰ ਕੋਈ ਨੌਕਰੀ ਲੱਭ ਦਿਤੀ ਜਾਵੇ। ਜੋ ਜਿਸ ਕੰਮ ਦੇ ਲਾਇਕ ਹੋਵੇ, ਉਸ ਪਾਸੋਂ ਉਹੋ ਕੰਮ ਕਰਵਾਉਣਾ ਚਾਹੀਦਾ ਹੈ। ਇਹ ਜੋ ਪੰਝੀ ਰੁਪਏ ਮਹੀਨਾ ਮਾਸਟਰ ਨੂੰ ਬੱਚਿਆਂ ਦੇ ਪੜਾਉਣ ਲਈ ਦੇਦੇ ਹਾਂ ਘੱਟ ਤੋਂ ਘਟ ਇਹ ਕੰਮ ਤਾਂ ਉਹ ਕਰ ਹੀ ਸਕਦਾ ਹੈ। ਇਤਨੇ ਰੁਪਏ ਬਚਾ ਕੇ ਉਹ ਟੱਬਰ ਦੀ ਚੰਗੀ ਮਦਦ ਕਰ ਸਕਦਾ ਹੈ। ਹੈ ਨਾਂ ਭਾਬੀ ਜੀ ਠੀਕ ?

ਪਰ ਭਾਬੀ ਦੇ ਜੁਵਾਬ ਤੋਂ ਪਹਿਲਾਂ ਹੀ ਗਰੀਸ਼ ਨੇ ਖੁਸ਼ ਹੋਕੇ ਆਖਿਆ, ਬਿਲਕੁਲ ਠੀਕ ਆਖਿਆ ਹੈ ਤੂੰ ? ਗਾਲੜ ਦੀ ਸਹਾਇਤਾ ਨਾਲ ਰਾਮ ਚੰਦ ਜੀ ਨੇ ਪੁਲ ਬੰਨ੍ਹ ਲਿਆ ਸੀ। ਇਸੇ ਤਰ੍ਹਾਂ ਹੀ ਥੋੜਿਆਂ ਤਾਂ ਬਹੁਤੇ ਹੋ ਜਾਂਦੇ ਹਨ।

ਫੇਰ ਇਸਤਰੀ ਵੱਲ ਵੇਖ ਕੇ ਆਖਿਆ, 'ਵੇਖਿਆ ਜੇ! ਮੈਂ ਮੁੱਢ ਤੋਂ ਹੀ ਵੇਖ ਰਿਹਾ ਹਾਂ ਕਿ ਰੁਪਏ ਪੈਸਿਆਂ ਦੇ ਸਬੰਧ ਵਿਚ ਇਸ ਦੀ ਬੁਧੀ ਬਹੁਤ ਤੇਜ ਹੈ। ਅੱਗੇ ਵਾਸਤੇ ਜਿਨਾਂ ਇਹ ਸੋਚ ਸਕਦਾ ਹੈ ਹੋਰ ਕੋਈ ਨਹੀਂ ਸੋਚ ਸਕਦਾ। ਜੇ ਇਹ ਨਾ ਦੱਸਦਾ ਤਾਂ ਮੈਂ ਤਾਂ ਐਨੇ ਰੁਪਏ ਐਵੇਂ ਭੰਗ ਦੇ ਭਾੜੇ ਹੀ ਸੁਟੀ ਦਾ ਰਿਹਾ ਸਾਂ। ਕੱਲ ਤੋਂ ਹੀ ਰਮੇਸ਼ ਮੁੰਡਿਆਂ ਨੂੰ ਪੜਾਉਣ ਲਗ ਪਏ। ਅਖਬਾਰ ਪੜ੍ਹ ੨ ਕੇ ਵਿਹਲਾ ਵੇਲਾ ਗੁਆਉਣਾ ਦਾ ਕੋਈ ਲਾਭ ਨਹੀਂ ?

ਸਿਧੇਸ਼ਵਰੀ ਨੇ ਕਿਹਾ, ਉਹਨੂੰ ਰੁਪਏ ਨਹੀਂ ਦਿਆਂਗੇ?

ਬਿਲਕੁਲ ਨਹੀਂ, ਤੇਰਾ ਮਤਲਬ ਹੈ ਕਿ ਮੈਂ ਫੇਰ ਵੀ ਉਹਨੂੰ ਰੁਪਏ ਦੇ ਦਿਆਂ?"

“ਉਹ ਪੜ੍ਹਾਏਗਾ ਹੀ ਕਿਉਂ, ਉਹਦੇ ਸਿਰ ਵਿਚ ਕੀੜਾ ਜ੍ਲਾਂਦਾ ਏ ?"

ਹਰੀਸ਼ ਨੇ ਆਖਿਆ, ਲਾਲਾ ਜੀ ਆਖ ਦਿਉ ਦੇ ਦਿਆਂਗਾ। ਆਖਿਆਂ ਕਿਤੇ ਸੱਚ ਮੁਚ ਹੀ ਦੇਣੇ ਥੋੜੇ ਪੈ ਜਾਦੇ ਹਨ। ਇਹਦਾ ਕੋਈ ਅਰਥ ਨਹੀਂ ਭਾਬੀ ਜੀ। ਮੈਂ ਤਾਂ ਭਰਾ ਹੋਰਾਂ ਦਾ ਸਕਾ ਭਰਾ ਹਾਂ ਮੇਰੀ ਸਲਾਹ ਵੀ ਲੈਣੀ ਚਾਹੀਦੀ ਹੈ। ਟੱਬਰ ਦੇ ਰੁਪੈ ਉੱਡਨ ਦਾ ਮੈਨੂੰ ਵੀ ਤਾਂ ਰੰਜ ਹੈ।

ਇਹੋ ਤਾਂ ਤੁਹਾਡੀਆਂ ਕੁਚਲ ਬੰਦੀਆਂ ਹਨ ਲਾਲਾ ਜੀ।' ਇਹ ਆਖ ਕੇ ਸਿਧੇਸ਼ਵਰੀ ਗੁੱਸੇ ਨਾਲ ਉਠਕੇ ਬਾਹਰ ਨੂੰ ਚਲੀ ਗਈ।