੪.

ਪੰਜ ਕੁ ਦਿਨ ਪਿੱਛੋਂ ਵਿਚਕਾਰਲੀ ,ਨੌਹ ਲਗ ਪਈ ਬੋਰੀਆ ਬਿਸਤਰਾ ਬੰਨਣ। ਸਿਧੇਸ਼ਵਰੀ ਨੂੰ ਪਤਾ ਲਗ ਗਿਆ ਤੇ ਉਹ ਦਰਵਾਜੇ ਅਗੇ ਆ ਕੇ ਖੜੀ ਹੋ ਗਈ। ਮਿੰਟ ਕੁ ਚੁਪ ਚਾਪ ਸਭ ਕੁਝ ਵੇਖ ਵਾਖ ਕੇ ਕਹਿਣ ਲੱਗੀ, “ਇਹ ਅੱਜ ਕੀ ਹੋ ਰਿਹਾ ਹੈ ?”

ਨੈਨਤਾਰਾ ਨੇ ਉਦਾਸ ਜਹੀ ਹੋਕੇ ਆਖਿਆ, “ਸਭ ਕੁਝ ਵੇਖ ਤਾਂ ਰਹੀ ਏਂ।"

'ਵੇਖ ਤਾਂ ਰਹੀ ਆਂ, ਪਰ ਤੂੰ ਕਿੱਥੇ ਜਾਣਦੀਆਂ ਤਿਆਰੀਆਂ ਕਰਨ ਲੱਗੀ ਹੋਈਏ ?

ਨੈਨਤਾਰਾ ਨੇ ਉਸੇ ਤਰਾਂ ਆਖਿਆ, ਜਿੱਥੇ ਰੱਬ ਲੈ ਜਾਇਗਾ।

'ਫੇਰ ਵੀ ਕੁਝ ਦੱਸ ਤਾਂ ਸਹੀ ?'

ਮੈਂ ਕਿੱਦਾਂ ਆਖਾਂ ਕਿਥੇ ਜਾਵਾਂਗੀ। ਉਹ ਘਰ ਠੀਕ ਕਰਨ ਗਏ ਹਨ ਜਦ ਤਕ ਮੁੜਕੇ ਨਹੀਂ ਆ ਜਾਂਦੇ ਮੈਂ ਕਿਦਾਂ ਆਖ ਸਕਦੀ ਹਾਂ ਕਿ ਕਿੱਥੇ ਜਾਵਾਂਗੀ ?

‘ਤੇਰੇ ਜੇਠ ਨੂੰ ਪਤਾ ਹੈ ?'

'ਉਹਨੂੰ ਪਤਾ ਕਰਨ ਦੀ ਕੀ ਲੋੜ ਹੈ ? ਜਿਹਨੂੰ ਲੋੜ ਹੈ, ਜਿਠਾਣੀ ਸਭ ਕੁਝ ਜਾਣਦੀ ਹੈ। ਝੀਤ ਥਾਣੀ ਇਕ ਵਾਰੀ ਵੇਖ ਵੀ ਗਈ ਹੈ। ਨੈਨਤਾਰਾ ਨੇ ਇਹ ਕੁੱਝ ਆਖਿਆ ਸੀ। ਸ਼ੈਲਜਾ ਨੂੰ ਤਾਂ ਸਵੇਰੇ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ ਹੁੰਦੀ। ਉਹਨੂੰ ਕੁਝ ਪਤਾ ਨਹੀਂ ਸੀ।

ਸਿਧੇਸ਼ਵਰੀ ਨੇ ਕੁਝ ਚਿਰ ਚੁਪ ਰਹਿਕੇ ਆਖਿਆ, ਵੇਖ ਧੀਏ ਆਪਣੇ ਵੱਡੇ ਜੇਠ ਦੀ ਮਰਯਾਦਾ ਤੁਸੀਂ ਘਰ ਵਾਲੀਆਂ ਨਹੀਂ ਸਮਝ ਸਕੀਆਂ। ਬਾਹਰੋਂ ਪੁਛ ਕੇ ਵੇਖੋ ਉਸਦੀ ਕਿੰਨੀ ਇਜ਼ਤ ਹੈ। ਜਨਮ ਜਨਮਾਂਤਾਂ ਦੇ ਪੁੰਨ ਕੀਤੇ ਹੋਣ, ਤਾਂ ਇਹੋ ਜਹੇ ਜੇਠ ਮਿਲਦੇ ਹਨ।

ਨੈਨਤਾਰਾ ਇਕ ਵਾਰੀ ਹੀ ਗਰਮ ਹੋ ਪਈ। ਬੋਲੀ, ਅਸੀ ਕਿਤੇ ਇਹ ਗੱਲ ਨਹੀਂ ਜਾਣਦੇ ? ਅਸੀਂ ਦਿਨ ਰਾਤ ਇਹੋ ਆਖਦੇ ਰਹਿੰਦੇ ਹਾਂ ਕਿ , ਸਿਰਫ ਜੇਠ ਹੀ ਨਹੀਂ, ਜਿਠਾਣੀ ਵੀ ਬੜੇ ਪੰਨਾਂ ਨਾਲ ਮਿਲਦੀ ਹੈ। ਤੇਰੇ ਘਰ ਤਾਂ ਅਸੀਂ ਨੌਕਰਾਂ ਵਾਂਗੂੰ ਝਾੜ ਦੇ ਕ ਤੇ ਪਾਣੀ ਢੋ ਢੋ ਕੇ ਵੀ ਰਹਿ ਸਕਦੇ ਹਾਂ। ਪਰ ਇਥੇ ਹੁਣ ਇਕ ਘੜੀ ਵੀ ਨਹੀਂ। ਅਜੇ ਨੈਨਤਾਰਾ ਦੇ ਗਲੇ ਵਿਚੋਂ ਐਹੋ ਜਹੀ ਦਰਦ ਭਰੀ ਆਵਾਜ਼ ਨਿਕਲ ਰਹੀ ਸੀ ਕਿ ਜਿਸਨੂੰ ਸੁਣ ਕੇ ਸਿਧੇਸ਼ਵਰੀ ਕਹਿਣ ਲੱਗੀ, ਇਹ ਮੇਰਾ ਘਰ ਨਹੀਂ, ਧੀਏ ਸਭ ਕੁਝ ਤੁਹਾਡਾ ਏ। ਮੈਂ ਤੁਹਾਨੂੰ ਇੱਥੇ ਕਿਤੇ ਵੀ ਨਹੀਂ ਜਾਣ ਦਿਆਂਗੀ।

ਨੈਨਤਾਰਾ ਨੇ ਧੌਣ ਹਿਲਾਕੇ ਭਰੇ ਹੋਏ ਗਲ ਨਾਲ ਕਿਹਾ, 'ਜੇ ਕਦੇ ਭਗਵਾਨ ਨੇ ਫੇਰ ਕੋਈ ਦਿਨ ਵਿਖਾਇਆ ਤਾਂ ਤੇਰੇ ਕੋਲ ਹੀ ਰਹਾਂਗੀ। ਪਰ ਹੁਣ ਤੂੰ ਇਥੇ ਇਕ ਦਿਨ ਵੀ ਠਹਿਰਨ ਵਾਸਤੇ ਨ ਆਖ, ਮੇਰਾ ਅਤੁਲ ਸਾਰਿਆਂ ਦੀਆਂ ਅੱਖਾਂ ਵਿਚ ਰੜਕਣ ਲਗ ਪਿਆ ਹੈ। ਮੈਨੂੰ ਆਗਿਆ ਦਿਹ ਕਿ ਉਸਨੂੰ ਲੈ ਕੇ ਮੈਂ ਹੋਰ ਥਾਂ ਚਲੀ ਜਾਵਾਂ।'

ਸਿਧੇਸ਼ਵਰੀ ਨੇ ਬਹੁਤ ਕ੍ਰੋਧ ਨਾਲ ਕਿਹਾ, ਇਹ ਕੀ ਪਾਣੀ ਮਾਰੀਆਂ ਗੱਲਾਂ ਕਰਦੀ ਏ ਧੀਏ! ਕੀ ਕਿਤੇ ਰੱਬ ਸਬੱਬੀ ਇਕ ਝਗੜਾ ਹੋ ਪਿਆ ਹੈ ਤਾਂ ਉਸਨੂੰ ਜਾਣ ਨਹੀਂ ਦੇਣਾ ? ਅਤੁਲ ਸਾਨੂੰ ਆਪਣਿਆਂ ਬਚਿਆਂ ਵਾਂਗ ਹੀ ਪਿਆਰਾ ਹੈ।

ਗੱਲ ਮੁਕਣ ਤੱਕ ਵੀ ਨੈਨਤਾਰਾ ਹੌਸਲਾ ਨ ਰੱਖ ਸਕੀ। ਆਖਣ ਲੱਗੀ ਕੋਈ ਗੱਲ ਵੀ ਚੇਤੇ ਨਹੀਂ ਰੱਖਦੀ ਤਾਂ ਹੀ ਤਾਂ ਉਹਨਾਂ ਦੀਆਂ ਜੁਤੀਆਂ ਖਾਂਦੀ ੨ ਮਰਦੀ ਜਾ ਰਹੀ ਹਾਂ। ਜਦੋਂ ਕੁਝ ਹੁੰਦਾ ਹੈ ਉਦੋਂ ਹੀ ਆਪਣੇ ਆਪ ਵਿਚ ਸਬਰ ਕਰਕੇ ਰੋ ਪਿਟ ਦੀ ਹਾਂ। ਪਰ ਘੜੀ ਮਗਰੋਂ ਫੇਰ ਉਹੋ ਗੰਗਾ ਜਲ ਵਾਂਗੂੰ ਸਾਫ ਮਨ, ਕੋਈ ਗੱਲ ਵੀ ਤਾਂ ਮੈਨੂੰ ਚੇਤੇ ਨਹੀਂ ਰਹਿੰਦੀ। ਮੈਂ ਤਾਂ ਸਭ ਕੁਝ ਭੁਲ ਬੈਣੀ ਸਾਂ.. ਗੁਸੇ ਦੀ ਗਲ ਨਹੀਂ, ਬੀਬੀ ਜੀ ਸਾਡੀ ਛੋਟੀ ਨੋਹ ਮਾਮੂਲੀ ਔਰਤ ਨਹੀਂ। ਸਾਰੇ ਘਰ ਵਾਲਿਆਂ ਨੂੰ ਉਸਨੇ ਸਿਖਾ ਦਿੱਤਾ ਹੈ। ਕੋਈ ਮੇਰੇ ਅਤੁਲ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ। ਬੱਚੇ ਦਾ ਸੁਕ ਜਿਹਾ ਮੂੰਹ ਵੇਖਕੇ ਹੀ ਮੈਂ ਪੁਛਿਆ ਤਾਂ ਪਤਾ ਲੱਗਾ ਕਿ ਕੀ ਗੱਲ ਹੈ! ਨਹੀਂ ਬੀਬੀ ਜੀ ਹੁਣ ਇਥੇ ਸਾਡੇ ਰਿਹਾਂ ਕੰਮ ਨਹੀਂ ਚਲ ਸਕਦਾ। ਇਥੇ ਰਹਿੰਦਆ ਜੇ ਮੇਰਾ ਬੱਚਾ ਏਦਾਂ ਹੀ ਆਪਣੇ ਆਪ ਵਿਚ ਨਪਿਆ ਘੁਟਿਆ ਫਿਰਦਾ ਰਿਹਾ ਤਾਂ ਬੀਮਾਰ ਹੋ ਜਾਇਗਾ। ਇਹਦੇ ਨਾਲੋਂ ਤਾਂ ਕਿਤੇ ਹੋਰ ਥਾਂ ਜਾ ਰਹਿਣਾ ਚੰਗਾ ਹੀ ਹੈ ਨਾਂ। ਬੱਚੇ ਦੀ ਵੀ ਛਾਤੀ ਠੰਢੀ ਰਹੇ ਤੇ ਮੈਂ ਵੀ ਸੌਖਾ ਸਾਹ ਲੈ ਸਕਾਗੀ। ਇਹ ਆਖਦਿਆਂ ਆਖਦਿਆਂ ਬੱਚੇ ਦੇ ਦੁੱਖ ਨਾਲ ਨੈਨਤਾਰਾ ਦੀਆਂ ਅੱਖੀਆਂ ਵਿੱਚੋਂ ਦੋ ਅੱਥਰੂ ਡਿਗ ਪਏ। ਜਿਨ੍ਹਾਂ ਨੇ ਸਿਧੇਸ਼ਵਰੀ ਨੂੰ ਭੀ ਮੋਮ ਕਰ ਦਿਤਾ, ਕਿਸੇ ਦੇ ਬੱਚੇ ਦਾ ਕੋਈ ਦੁੱਖ ਵੀ ਉਸ ਪਾਸੋਂ ਝਲਿਆ ਨਹੀਂ ਸੀ ਜਾਂਦਾ। ਆਪਣੇ ਪੱਲੇ ਨਾਲ ਨੈਨਤਾਰਾ ਦੇ ਅੱਥਰੂ ਪੂੰਝਕੇ ਉਹ ਚੁੱਪ ਹੋ ਰਹੀ, ਬਿਨਾਂ ਕੁਝ ਕਹੇ ਸੁਣੇ ਦੇ ਐਨੀ ਬੜੀ ਸਜ਼ਾ ਦੇਣ ਦਾ ਢੰਗ ਦੁਨੀਆਂ ਵਿਚ ਹੋਰ ਵੀ ਹੋ ਸਕਦਾ ਹੈ ਇਹਦਾ ਉਹ ਖਿਆਲ ਵੀ ਨਹੀਂ ਸੀ ਕਰ ਸਕਦੀ, ਇਕ ਲਮਾ ਸਾਰਾ ਹੌਕਾ ਲੈਕੇ ਕਹਿਣ ਲਗੀ, ਆਹ! ਬੱਚਾ ਮੇਰਾ ਉਸ ਨਾਲ ਕੋਈ ਗਲ ਵੀਂ ਨ ਕਰੇ, ਧੀਏ ਇਹ ਕੀ ਗਲ ਹੋਈ ?

ਨੈਨਤਾਰਾ ਨੇ ਵੀ ਇਕ ਲੰਮਾ ਸਾਰਾ ਸਾਹ ਲੈਕੇ ਆਖਿਆ, "ਜਰਾ ਪੁਛ ਕੇ ਤਾਂ ਵੇਖੋ।

ਹਰਿਚਰਨ ਨੂੰ ਓਥੇ ਹੀ ਸੱਦ ਕੇ ਸਿਧੇਸ਼ਵਰੀ ਨੇ ਪੁਛਿਆ ਹਰਿਚਰਨ ਨੇ ਤੇਜ਼ੀ ਨਾਲ ਉਸੇ ਵੇਲੇ ਹੀ ਜਵਾਬ ਦਿੱਤਾ, ਉਸ ਨੀਚ ਨਾਲ ਕੌਣ ਗੱਲ ਕਰੇਗਾ ਮਾਂ ਭਰਾ ਨੂੰ ਜੋ ਦਿਲ ਆਉਂਦੀ ਹੈ ਆਖਦਾ ਹੈ ਤੇ ਛੋਟੀ ਚਾਚੀ ਨੂੰ ਗਾਲੀਆਂ ਦੇਂਦਾ ਹੈ।'

ਸਿਧੇਸ਼ਵਰੀ ਪਾਸੋਂ ਕੋਈ ਜਵਾਬ ਨਾ ਦਿਤਾ ਗਿਆ। ਕੁਝ ਚਿਰ ਚੁਪ ਰਹਿਕੇ ਕਹਿਣ ਲੱਗੀ, ਪਿਛੇ ਜੋ ਹੋ ਗਿਆ ਸੋ ਹੋ ਗਿਆ ਬੱਚਾ ਹਰੀ! ਹੁਣ ਸਾਰੇ ਉਹਦੇ ਨਾਲ ਕੂਇਆ ਬੋਲਿਆ ਕਰੋ।' ਹਰਿਚਰਨ ਨੇ ਸਿਰ ਹਿਲਾਕੇ ਆਖਿਆ, ਉਹਦੇ ਨਾਲ ਕੂਣ ਵਾਲਿਆਂ ਦਾ ਕੋਈ ਘਾਟਾ ਨਹੀਂ ਮਾਂ। ਮਹੱਲੇ ਦੇ ਘੁੜਸਾਲਾ ਦੇ ਕਈ ਕੋਚਵਾਨ ਨੇ, ਕਮੀਣਾ ਤੇ ਚੁਹੜਿਆਂ ਦੇ ਮੁੰਡੇ ਨੇ, ਕਿਤੇ ਚਲਿਆ ਜਾਏ ਕਈ ਯਾਰ ਬਾਸ਼ ਮਿਲ ਪੈਂਦੇ ਨੇ।

ਨੈਨਤਾਰਾ ਸੜਕੇ ਬੋਲੀ, 'ਤੇਰੀ ਜੁਬਾਨ ਵੀ ਤਾਂ ਕੋਈ ਘਟ ਨਹੀਂ ਚਲਦੀ ਹਰੀ, ਤੂੰ ਇਹੋ ਜਿਹੀਆਂ ਗੱਲਾਂ ਸਾਨੂੰ ਆਖਦਾ ਏ। ਚੰਗਾ ਅਸੀਂ ਕੋਚਵਾਨਾ ਨਾਲ ਹੀ ਬੋਲ ਲਿਆ ਕਰਾਂਗੇ।' ਚਲ ਬੀਬੀ ਜੀ ਹੁਣ ਤੂੰ ਸਾਡਾ ਖਹਿੜਾ ਛੱਡ। ਨੌਕਰ ਸਾਰੀਆਂ ਚੀਜ਼ਾਂ ਵਸਤਾਂ ਬੰਨ ਕੇ ਤਿਆਰ ਕਰ ਲਵੇ।

ਹਰਿਚਰਨ ਨੇ ਮਾਂ ਵੱਲ ਵੇਖ ਕੇ ਆਖਿਆ, 'ਅਤੁਲ ਸਾਰਿਆਂ ਦੇ ਸਾਹਮਣੇ ਖੜਾ ਹੋ ਕੇ ਕੰਨ ਫੜੇ, ਨੱਕ ਰਗੜੇ ਤਾਂ ਅਸੀਂ ਉਹ ਦੇ ਨਾਲ ਬੋਲਾਂਗੇ। ਨਹੀਂ ਤਾਂ ਛੋਟੀ ਚਾਚੀ ਜੀ......ਨਹੀਂ ਅਸੀਂ ਨਹੀਂ ਬੋਲ ਸਕਦੇ।' ਇਹ ਆਖ ਕੇ ਉਹ ਹੋਰ ਕੁਝ ਝਗੜਨ ਨੂੰ ਨ ਵੇਖ ਕੇ ਚੁਪ ਚਾਪ ਕਮਰਿਉ ਬਾਹਰ ਚਲਿਆ ਗਿਆ।

ਸਿਧੇਸ਼ਵਰੀ ਉਦਾਸ ਹੋ ਕੇ ਬੈਠੀ ਰਹੀ। ਵਿਚਕਾਰਲੀ ਨੋਹ ਨੇ ਭਰੇ ਹੋਏ ਗੱਲ ਨਾਲ ਆਖਿਆ, 'ਜੇ ਛੋਟੀ ਚਾਚੀ ਇਕ ਵਾਰੀ, ਸਾਰਿਆਂ ਲੜਕਿਆਂ ਨੂੰ ਸੱਦ ਕੇ, ਆਖ ਦੇਵੇ ਤਾਂ ਝਗੜਾ ਨਾ ਮੁਕ ਜਾਏ।

ਸਿਧੇਸ਼ਵਰੀ ਨੇ ਹੌਲੀ ਜਹੀ ਸਿਰ ਹਿਲਾ ਕੇ ਆਖਿਆ, 'ਹਾਂ ਠੀਕ ਹੀਂ ਨਿਬੜ ਜਾਏ।' ਵਿਚਕਾਰਲੀ ਨੋਂਹ ਨੇ ਆਖਿਆ, ਤੂੰ ਆਪ ਹੀ ਵੇਖ ਲੈ, ਤਰੇ, ਬੱਚੇ ਵੱਡੇ ਹੋਕੇ ਤੈਨੂੰ ਕਿੰਨਾ ਕੁ ਪੁਛ ਕੇ ਤੁਰਨਗੇ। ਅੱਗੇ ਦੀਆਂ ਗੱਲਾਂ ਤਾ ਰਬ ਜਾਣੇ ਪਰ ਹੁਣੇ ਹੀ ਤੇਰੇ ਮੁੰਡੇ ਹਥੋਂ ਨਿਕਲ ਕੇ ਪਰਾਏ ਹੁੰਦੇ ਜਾ ਰਹੇ ਹਨ। ਮੇਰੇ ਅਤੁਲ ਨੂੰ ਭਾਵੇਂ ਜੋ ਮਰਜ਼ੀ ਹੈ ਆਖੋ, ਪਰ ਆਪਣੀ ਮਾਂ ਲਈ ਤਾਂ ਉਹ ਜਾਨ ਦੇਣ ਨੂੰ ਤਿਆਰ ਹੈ। ਮੈਂ ਆਖਾਂ ਤਾਂ ਉਹਦੀ ਤਾਕਤ ਨਹੀਂ ਜੋ ਇਸ ਨੂੰ ਇਸ ਤਰ੍ਹਾਂ ਧੌਂਸ ਦੱਸ ਕੋ ਬਾਹਰ ਨੂੰ ਚਲਿਆ ਜਾਏ। ਐਨੀ ਖੁਲ੍ਹ ? ਇਹ ਚੰਗਾ ਨਹੀ ਬੀਬੀ ਜੀ।'

ਸਿਧੇਸ਼ਵਰੀ ਇਹਨਾਂ ਸਾਰੀਆਂ ਗੱਲਾਂ ਨੂੰ ਮਨ ਵਿਚ ਨ ਵਸਾ ਸਕੀ, ਸ਼ਹਿਜ ਸੁਭਾ ਹੀ ਬੋਲੀ, ਇਹ ਤਾਂ ਹੈਈ। ਇਸੇ ਕਰਕੇ ਤਾਂ ਇਸ ਘਰ ਦੇ ਮਣੀ ਤੋਂ ਲੈ ਕੇ ਪਟਲ ਤੱਕ ਸਾਰੇ ਹੀ ਉਸ ਦੇ ਕਾਬੂ ਵਿਚ ਹਨ। ਉਹ ਜੋ ਚਾਹੇਗੀ ਜਾ ਕਹੇਗੀ , ਉਹੋ ਹੋਵੇਗਾ। ਮੈਨੂੰ ਤਾਂ ਕੋਈ ਕੁਝ ਜਾਣਦਾ ਹੀ ਨਹੀਂ।'

‘ਕੀ ਇਹ ਚੰਗੀ ਗਲ ਹੈ ?'

ਸਿਧੇਸ਼ਵਰੀ ਨੇ ਸਿਰ ਉੱਚਾ ਕਰਕੇ ਆਖਿਆ, 'ਧੀਏ ਲੀਲਾ ਜਾਹ ਜਰਾ ਆਪਣੀ ਚਾਚੀ ਨੂੰ ਸਦ ਲਿਆ।

ਲੀਲਾ ਕਿਸੇ ਕੰਮ ਏਧਰ ਆ ਰਹੀ ਸੀ, ਵਾਪਸ ਮੁੜ ਗਈ, ਨੈਨਤਾਰਾ ਹੋਰ ਕੁਝ ਨਹੀਂ, ਬੋਲੀ। ਸਿਧੇਸ਼ਵਰੀ ਵੀ ਬੜੀ ਚਾਹ ਨਾਲ ਰਾਹ ਤੱਕਣ ਲੱਗ ਪਈ।

ਸ਼ੈਲਜਾ ਦੇ ਕਮਰੇ ਵਿਚ ਵੜਦਿਆਂ ਹੀ ਉਹ ਬੋਲ ਪਈ, ਸਾਰਾ ਸਮਾਨ ਬੰਨਿਆ ਪਿਆ ਹੈ। ਕੀ ਹੁਣ ਇਹ ਚਲੇ ਜਾਣ ?

ਸ਼ੈਲਜਾ ਨੂੰ ਕੁਝ ਵੀ ਪਤਾ ਨਹੀਂ ਸੀ ਇਹ ਕੁਝ ਡਰ ਗਈ ਤੇ ਆਖਣ ਲੱਗੀ ਕਿਉਂ?

ਸਿਧੇਸ਼ਵਰੀ ਨੇ ਆਖਿਆ ਹੋਰ ਕੀ, ਕਿਹੋ ਜਿਹਾ ਪੱਥਰ ਦਾ ਦਿਲ ਹੈ ਤੇਰਾ ਸ਼ੈਲਜਾ! ਤੇਰੇ ਹੁਕਮ ਨਾਲ ਕੋਈ ਬੱਚਾ ਅਤੁਲ ਨਾਲ ਬੋਲਦਾ ਨਹੀਂ, ਬੱਚੇ ਦੇ ਦਿਨ ਕਿਦਾਂ ਪੂਰੇ ਹੋਣ, ਦੱਸ ਤਾਂ ਸਹੀਂ ? ਆਪਣੇ ਬੱਚੇ ਦੀ ਦਿਨ ਰਾਤ ਸੁਕਦੀ ਹੋਈ ਬੂਥੀ ਵੇਖਕੇ ਮਾਂ ਬਾਪ ਪਾਸੋਂ ਵੀ ਕਿਦਾਂ ਰਿਹਾ ਜਾਏ ? ਕੀ ਤੂੰ ਇਹਨਾਂ ਨੂੰ ਇਸ ਘਰ ਵਿਚ ਰਹਿਣ ਦੇਣਾ ਨਹੀਂ ਚਾਹੁੰਦੀ ?

ਨੈਨਤਾਰਾ ਨੇ ਗਲ ਟੋਕਦੀ ਹੋਈ ਨੇ ਆਖਿਆ, ਸਾਡੇ ਚਲੇ ਜਾਣ ਪਿਛੋਂ ਤਾਂ ਛੋਟੀ ਬੀਬੀ ਨੂੰ ਸਭ ਪਾਸਿਆਂ ਠੰਢ ਪੈ ਜਾਇਗੀ।

ਸ਼ੈਲਜਾ ਨੇ ਇਹ ਗਲ ਅਨਸੁਣੀ ਕਰਕੇ ਸਿਧੇਸ਼ਵਰੀ ਨੂੰ ਆਖਿਆ, ਇਹੋ ਜਹੇ ਬੱਚੇ ਦੇ ਨਾਲ ਮੈ ਘਰ ਦੇ ਕਿਸੇ ਬੱਚੇ ਨੂੰ ਕਦੇ ਵੀ ਮਿਲਣ ਗਿਲਣ ਨਹੀਂ ਦਿਆਂਗੀ ? ਉਹ ਐਡਾ ਬਿਗੜ ਗਿਆ ਹੈ ਕਿ ਆਖਣ ਦੀ ਗੱਲ ਹੀ ਨਹੀਂ ਰਹੀ।

ਹੁਣ ਤੇ ਨੈਨਤਾਰਾ ਪਾਸੋਂ ਹੋਰ ਨ ਸਹਾਰਿਆਂ ਗਿਆਂ ਉਹ ਕੁੱਟੀ ਹੋਈ ਸੱਪਣੀ ਵਾਂਗੂੰ ਵਿਹੋ ਘੋਲ ਦੀ ਹੋਈ ਫੁਕਾਰੇ ਮਾਰਨ ਲੱਗੀ, ਮੂਰਖ ਤੂੰ ਮਾਂ ਦੇ ਮੁੰਹ ਤੇ ਹੀ ਬੱਚੇ ਦੀ ਐਨੀ ਨਿੰਦਾ ਕਰਨ ਲਗ ਪਈ ਏ, ਮੇਰੇ ਕਮਰੇ ਵਿਚ ਦਫਾ ਹੋ ਜਾਹ! ਤੇਰੀ ਜੀਭ ਨੂੰ ਕੀੜੇ ਪੈ ਜਾਣ। ਮੈਂ ਕਦੈ ਤੇਰੇ ਕਮਰੇ ਵਿਚ ਆਪਣੇ ਆਪ ਨਹੀ ਆਉਂਦੀ, ਭੈਣ ਜੀ। ਪਰ ਤੂੰ ਤਾਂ ਮੁੰਡੇ ਦੀ ਜੱੜ ਹੀ ਪੁੱਟ ਛੱਡੀਏ' ਇਹ ਆਖਕੇ ਸ਼ੈਲਜਾ ਠੰਢੇ ਜਹੇ ਸੁਭਾ ਨਾਲ ਬਾਹਰ ਚਲੀ ਗਈ।

ਸਿਧੇਸ਼ਵਰੀ ਕਈ ਚਿਰ ਤੱਕ ਬੈਠੀ ਕਲਪਦੀ ਰਹੀ, ਉਹ ਸੋਚਦੀ ਰਹੀ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ, ਪਰ ਉਸਦੀ ਸਮਝ ਅੰਦਰ ਕੋਈ ਗਲ ਨਹੀਂ ਸੀ ਆ ਰਹੀ।

ਨੈਨਤਾਰਾ ਇਕ ਵੇਰਾਂ ਹੀ ਰੋ ਪਈ, ਆਖਣ ਲੱਗੀ, ਸਾਡਾ ਮੋਹ ਪਿਆਰ ਸਭ ਛਡ ਦੇ, ਅਸੀ ਚਲੇ ਜਾਂਦੇ ਹਾਂ। ਇਹ ਇਕ ਢਿੱਡ ਦੇ ਜੰਮੇ ਭਰਾ ਹਨ, ਇਸ ਕਰਕੇ ਤੂੰ ਸਾਨੂੰ ਨੱਪ ਘੁੱਟ ਕੇ ਇਕਠਿਆਂ ਰਖਣਾ ਚਾਹੁੰਦੀ ਏ। ਪਰ ਇਹ ਛੋਟੀ ਨੋਹ ਨਹੀਂ ਚਾਹੁੰਦੀ ਅਸੀ ਇਸ ਘਰ ਵਿਚ ਰਹੀਏ।

ਸਿਧੇਸ਼ਵਰੀ ਇਸ ਗਲ ਦਾ ਜਵਾਬ ਨਾ ਦੇ ਸਕੀ, ਗਲ ਨੂੰ ਅਗਾਂਹ ਤੋਰਦੀ ਹੋਈ ਕਹਿਣ ਲੱਗੀ, ਜਿੱਦਾਂ ਇਹ ਲੋਕ ਆਖਦੇ ਹਨ, ਅਤੁਲ ਉਸੇ ਤਰ੍ਹਾਂ ਕਿਉਂ ਨਹੀਂ ਕਰ ਲੈਂਦਾ ? ਇਹਨੇ ਵੀ ਤਾਂ ਚੰਗਾ ਕੰਮ ਨਹੀਂ ਕੀਤਾ ਧੀਏ।

ਮੈਂ ਕਦੋਂ ਆਖਦੀ ਹਾਂ ਕਿ ਉਸਨੇ ਚੰਗਾ ਕੰਮ ਕੀਤਾ ਹੈ ? ਜੇ ਉਸਨੂੰ ਸਮਝ ਹੋਵੇ ਤਾਂ ਉਹ ਵੱਡੇ ਭਰਾ ਨੂੰ ਗਾਲਾ ਕਿਦਾਂ ਦੇ ਸਕਦਾ ਹੈ ? ਚਲੋ ਮੈਂ ਉਸ ਵਲੋਂ ਤੁਹਾਡੇ ਸਾਰਿਆਂ ਦੇ ਪੈਰਾਂ ਤੇ ਸਿਰ ਰੱਖਦੀ ਹਾਂ। ਇਹ ਆਖ ਕੇ ਨੈਨਤਾਰਾ ਆਪਣਾ ਨੱਕ ਜ਼ਮੀਨ ਤੇ ਰਗੜਨ ਲਗ ਪਈ। ਫੇਰ ਸਿਰ ਉਠਾ ਕੇ ਆਖਿਆ, ਉਸਨੂੰ ਤੁਸੀ ਮਾਫ ਕਰ ਦਿਉ ਬੀਬੀ ਜੀ! ਉਹਦਾ ਮੂੰਹ ਵੇਖ ਕੇ ਮੇਰਾ ਕਲੇਜਾ ਪਾਟਦਾ ਜਾਂਦਾ ਹੈ। ਇਸ ਤੋਂ ਪਿੱਛੋਂ ਸ਼ਾਇਦ ਨੈਨਤਾਰਾਂ ਇਕ ਵਾਰੀ ਹੋਰ ਨੱਕ ਰਗੜਨ ਵਾਲੀ ਸੀ ਕਿ ਸਿਧੇਸ਼ਵਰੀ ਨੇ ਉਸਨੂੰ ਫੜ ਲਿਆ ਤੇ ਅੱਖਾਂ ਪੂੰਝ ਦਿਤੀਆਂ, ਆਪ ਵੀ ਰੋਣੋ ਹਟ ਗਈ।

ਦੁਪਹਿਰ ਨੂੰ ਰਸੋਈ ਵਿਚ ਬਹਿਕੇ ਜ਼ਦ ਸਿਧੇਸ਼ਵਰੀ ਸਿਰ ਦੀਆਂ ਸਾਰੀਆਂ ਠੀਕਰੀਆਂ ਭੰਨ ਕੇ ਵੀ ਸ਼ੈਲਜਾ ਨੂੰ ਰਾਜੀ ਨਾ ਕਰ ਸੱਕੀ ਤਾਂ ਗੁੱਸੇ ਵਿਚ ਆ ਕੇ ਕਹਿਣ ਲੱਗੀ, ਆਪਣੇ ਮਨ ਦੀ ਗਲ ਸਾਫ ਸਾਫ ਕਿਉਂ ਨਹੀਂ ਦਸਦੀ ਕੀ ਵਿਚਕਾਰਲੀ ਨੋਹ ਚਲੀ ਜਾਏ ?

ਇਹਦੇ ਜਵਾਬ ਵਿਚ ਸ਼ੈਲਜਾ ਨੇ ਇਕ ਵੇਰਾਂ ਸਿਰ ਉਠਾ ਕੇ ਚੰਗੀ ਤਰ੍ਹਾਂ ਵੇਖ ਲਿਆ। ਉਹਦੇ ਮੂੰਹ ਦੇ ਭਾਵਾਂ ਨੇ ਸਿਧੇਸ਼ਵਰੀ ਨੂੰ ਹੋਰ ਵੀ ਕ੍ਰੋਧ ਚੜਾ ਦਿੱਤਾ। ਉਹ ਬੋਲੀ, ਆਪਣੀ ਮਾਂ ਦੇ ਢਿੱਡੋਂ ਜੰਮੇ ਭਰਾ ਨੂੰ ਅੱਡ ਕਰ ਦੇਣ ਤੇ ਤੈਨੂੰ ਲੈਕੇ ਨਾਲ ਰਹਿਣ। ਦੁਨੀਆਂ ਸਾਡੇ ਮੂੰਹਾਂ ਤੇ ਭਰ ਭਰ ਕੇ ਜਤੀਆਂ ਮਾਰੇ ਤੇ ਅਸੀ ਕਿਤੇ ਵੀ ਨੱਕ ਦੇਣ ਜੋਗੇ ਨਾ ਰਹੇ ਜਾਈਏ। ਜੇ ਸਾਡੇ ਟੱਬਰ ਵਿਚ ਸਭ ਨਾਲ ਮਿਲ ਕੇ ਕਈ ਨਹੀਂ ਰਹਿ ਸਕਦੇ ਤਾਂ ਤੁਸੀਂ ਜਿਥੇ ਤੁਹਾਨੂੰ ਆਰਾਮ ਹੋਵੇ ਚਲੇ ਜਾਓ। ਮੈਂਥੋਂ ਹੁਣ ਨਹੀਂ ਸਹਾਰਿਆ ਜਾਂਦਾ ਉਹਨਾਂ ਨਾਲ ਤੁਸੀਂ ਲੋਕ ਕੋਈ ਜ਼ਿਆਦਾ ਲਾਲੂ ਲਵੇਰੇ ਨਹੀਂ ਇਹ ਆਖਕੇ ਸਿਧੇਸ਼ਵਰੀ ਉਥੋਂ ਉਠ ਕੇ ਖਲੋ ਗਈ। ਉਹਨੂੰ ਸ਼ਾਇਦ ਆਪਣੇ ਮਨ ਵਿਚ ਪੱਕੀ ਆਸ ਸੀ ਕਿ ਹੁਣ ਸ਼ੈਲਜਾਂ ਨਰਮ ਹੋ ਜਾਇਗੀ, ਪਰ ਜਦੋਂ ਉਹ ਬਿਨਾਂ ਕੁਝ ਕਹੇ ਸੁਣੇ ਦੇ ਰਸੋਈ ਦੇ ਕੰਮ ਵਿਚ ਕੜਛੀ ਤੇ ਪਤੀਲਾ ਖੜਕਾਉਂਦੀ ਰਹੀ ਤਾਂ ਇਹ ਸਚ ਮੁਚ ਹੀ ਬੜੇ ਕ੍ਰੋਧ ਨਾਲ ਭਰੀ ਪੀਤੀ ਉਠਕੇ ਕਿਧਰੇ ਹੋਰ ਥਾਂ ਚਲੀ ਗਈ।

ਦੁਪਹਿਰਾਂ ਨੂੰ ਜਦੋਂ ਵੱਡੇ ਬਾਬੂ ਰੋਟੀ ਖਾਣ ਬੈਠੇ ਤਾਂ ਸਿਧੇਸ਼ਧਵਰੀ ਨੇ ਪੱਖਾ ਝਲਦੇ ਨੇ ਇਹ ਸਾਰੀ ਗਲ ਉਸ ਨਾਲ ਛੇੜ ਦਿਤੀ। ਆਖਣ ਲੱਗੀ, ਮੈਂ ਰੋਜ਼ ਵੇਖਦੀ ਹਾਂ ਕਿ ਵਿਚਕਾਰਲੀ ਨੋਹ ਤੇ ਦੂਜੀਆਂ ਦਾ ਹੁਣ ਇਸ ਘਰ ਵਿਚ ਮੁਸ਼ਕਲ ਨਾਲ ਹੀ ਗੁਜ਼ਾਰਾ ਹੋ ਰਿਹਾ ਹੈ, ਅਜ ਹੀ ਇਕ ਜਣੀ ਬੋਰੀਆ ਬਿਸਤਰਾ ਬੰਨਕੇ ਕਿਧਰੇ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ।

ਗਰੀਸ਼ ਨੇ ਮੂੰਹ ਚੁਕ ਕੇ ਪੁਛਿਆ, ਕਿਉਂ ?'

ਸਿਧੇਸ਼ਵਰੀ ਨੇ ਆਖਿਆ, ਜੋ ਉਹ ਜਾਏ ਨਾ ਤਾਂ ਹੋਰ ਕੀ ਕਰੇ ? ਇਕ ਤਾਂ ਛੋਟੀ ਨੋਂਹ ਨਾਲ ਬਣਦੀ ਨਹੀਂ। ਦੂਜੇ ਛੋਟੀ ਨੋਹ ਨੇ ਸਭ ਨੂੰ ਸਿਖਾ ਦਿੱਤਾ ਹੈਕਿ ਕੋਈ ਬੱਚਾ ਅਤੁਲ ਨਾਲ ਨਾ ਬੋਲੇ। ਉਹ ਵਿਚਾਰਾ ਕਈਆਂ ਦਿਨਾਂ ਤੋਂ ਸੁਕ ਕੇ ਅੱਧਾ ਰਹਿ ਗਿਆ ਹੈ ।........'

ਇਸੇ ਵੇਲੇ ਸ਼ੈਲਜਾ ਦੁਧ ਦਾ ਕਟੋਰਾ ਲੈ ਕੇ ਦਰਵਾਜੇ ਵਿਚ ਆ ਖਲੋਤੀ। ਉਹ ਆਪਣੇ ਕਪੜਿਆਂ ਨੂੰ ਠੀਕ ਠਾਕ ਕਰਕੇ ਅੰਦਰ ਆਈ ਤੇ ਥਾਲੀ ਦੇ ਲਾਗੇ ਦੁੱਧ ਦਾ ਕਟੋਰਾ ਰੱਖ ਕੇ ਬਾਹਰ ਚਲੀ ਗਈ।

ਸਿਧੇਸ਼ਵਰੀ ਨੇ ਉਹਨੂੰ ਸੁਣਾ ਕੇ ਆਖਿਆ, ਇਹ ਜੋ ਛੋਟੀ ਵਹੁਟੀ ਹੈ........ਇਹ ਸੁਣਦਿਆਂ ਹੀ ਸ਼ੈਲਜਾ ਉਹਲੇ ਹੋ ਕੇ ਖਲੋ ਗਈ। ਦੂਜੇ ਪਾਸੇ ਭਾਵੇਂ ਕਿੰਨਾ ਹੀ ਕਸੂਰ ਹੋਵੇ, ਪਰ ਅਤੁਲ ਦਾ ਬਾਈਕਾਟ ਵੇਖਕੇ ਸਿਧੇਸ਼ਵਰੀ ਦਾ ਹਿਰਦਾ ਮਾਂ ਦੇ ਪਿਆਰ ਨਾਲ ਵਹਿ ਤੁਰਿਆ ਹੈ। ਕਿਸੇ ਤਰਾਂ ਇਹ ਬਾਈਕਾਟ ਬੰਦ ਹੋਵੇ ਤਾਂ ਇਸਦੀ ਜਾਨ ਵਿਚ ਜਾਨ ਆਵੇ। ਪਰ ਸ਼ੈਲਜਾ ਕਿਸੇ ਤਰਾਂ ਵੀ ਕੋਈ ਗਲ ਨਹੀਂ ਮੰਨਦੀ, ਇਸ ਕਰਕੇ ਇਸਦੀ ਦੇਹ ਸੜੀ ਜਾ ਰਹੀ ਹੈ। ਏਸੇ ਕਰਕੇ ਉਸਨੂੰ ਸਜ਼ਾ ਦਿਵਾਉਣ ਦੀ ਤਿਆਰੀ ਕਰੀ ਬੈਠੀ ਸੀ। ਕਹਿਣ ਲੱਗੀ,ਇਹ ਜੋ ਭਰਾਵਾਂ ਭਰਾਵਾਂ ਵਿਚ ਹੁਣੇ ਹੀ ਤੇੜ ਪਾ ਰਹੀ ਹੈ"! ਵੱਡਿਆਂ ਹੋ ਕੇ ਤਾਂ ਇਹ ਜਰੂਰ ਇਕ ਦੂਜੇ ਦਾ ਸਿਰ ਪਾੜ ਕੇ ਮਰ ਜਾਣਗੇ। ਇਹ ਕੋਈ ਚੰਗੀ ਗੱਲ ਹੈ।

ਵੱਡੇ ਬਾਬੂ ਨੇ ਮੂੰਹ ਵਿਚ ਬੁਰਕੀ ਤੁੰਨ, ਦਿਆਂ ਹੋਇਆਂ ਆਖਿਆ, 'ਬਹੁਤ ਹੀ ਬੁਰੀ ਗੱਲ ਹੋਵੇਗੀ।'

ਸਿਧੇਸ਼ਵਰੀ ਆਖਣ ਲੱਗੀ, ਇਸੇ ਕਰਕੇ ਤਾਂ ਮਣੀ ਨੇ ਅਤੁਲ ਨੂੰ ਏਦਾਂ ਮਾਰਿਆ ਸੀ। ਚਲੋ ਉਹਨੇ ਮਾਰਿਆ ਉਹਨੇ ਗਾਲਾਂ ਦਿੱਤੀਆਂ ਹਿਸਾਬ ਬਰਾਬਰ ਹੋਗਿਆ। ਫੇਰ ਕਿਉਂ ਕਿਸੇ ਨੂੰ ਉਸ ਨਾਲ ਬੋਲਣ ਨਹੀਂ ਦੇਂਦੀ ? ਅਜ ਤੁਸਾਂ ਮਣੀ ਤੇ ਹਰੀ ਨੂੰ ਸੱਦ ਕੇ ਆਖਣਾ ਕਿ ਉਹ ਅਤੁਲ ਨਾਲ ਬੋਲਿਆ ਕਰਨ ਨਹੀਂ ਤੇ ਇਹਨਾਂ ਲੋਕਾਂ ਦੇ ਚਲੇ ਜਾਣ ਤੇ ਲੋਕਾਂ ਨੇ ਸਾਡੇ ਮੂੰਹ ਵਿਚ ਛਿਬੀਆਂ ਦੇਣੀਆਂ ਹਨ।

ਗਲ ਵੀ ਠੀਕ ਹੈ। ਛੋਟੀ ਨੋਹ ਬਦਲੇ ਤੂੰ ਆਪਣੇ ਸਕੇ ਭਾਈ ਤੇ ਨੋਹ ਨੂੰ ਛਡ ਵੀ ਕਿੱਦਾਂ ਦੇਵੇਗਾਂ ?

'ਇਹ ਤਾਂ ਨਹੀਂ ਹੋ ਸਕਣਾ' ਇਹ ਆਖ ਕੇ ਉਹ ਰੋਟੀ ਖਾਣ ਲੱਗ ਪਿਆ।

‘ਚੰਗਾ ਛੋਟੇ ਲਾਲਾ ਜੀ ਕਦੇ ਕੋਈ ਰੋਜ਼ਗਾਰ ਕਰਨ ਦਾ ਫਿਕਰ ਨਹੀਂ ਕਰਨਗੇ ਤਾਕੀ ਏਸੇ ਤਰਾਂ ਸਾਰੀ ਉਮਰ ਲੰਘਾ ਦੇਣਗੇ!'

ਪਤੀ ਦੀ ਗੱਲ ਬਾਤ ਸੁਣਦਿਆਂ ਹੀ ਸ਼ੈਲਜਾ ਦੰਦਾਂ ਥੱਲੇ ਜੀਭ ਦੇ ਕੇ ਉਥੋਂ ਚਲੀ ਗਈ। ਜੇਠ ਜੀ ਦਾ ਜਵਾਬ ਵੀ ਨਾ ਉਡੀਕ ਸਕੀ। ਕੰਨ ਲਾ ਕੇ ਉਹ ਇਹ ਗੱਲ, ਕਦੀ ਨਹੀਂ ਸੁਣਦੀ ਤੇ ਨਾ ਸੁਣਨਾ ਚਾਹੁੰਦੀ ਹੈ। ਕਿਉਕਿ ਉਹਨੂੰ ਆਪ ਹੀ ਇਹ ਖਿਆਲ ਹੈ ਕਿ ਉਸਦੇ ਪਤੀ ਦੀ ਬਾਬਤ ਜੇ ਗਲ ਬਾਤ ਹੋਵੇਗੀ ਉਹ ਕਦੇ ਵੀ ਪ੍ਰਸੰਨਤਾਂ ਦੇਣ ਵਾਲੀ ਨਹੀਂ ਹੋਵੇਗੀ। ਭਾਵੇਂ ਸਚਾਈ ਨਾਲ ਇਹ ਸਾਰੀ ਉਮਰ ਹੀ ਪ੍ਰੇਮ ਕਰਦੀ ਆਈ ਹੈ, ਭਾਵੇਂ ਉਹ ਚੰਗਾ ਲੱਗੇ ਤੇ ਭਾਵੇਂ ਮੰਦਾ। ਸੱਚ ਸੁਨਣੋ ਤੇ ਸੱਚ ਕਹਿਣੋ ਇਹ ਕਦੇ ਨਹੀਂ ਝਿਜਕੀ। ਪਰ ਅਜੇ ਪਤਾ ਨਹੀਂ ਆਪਣੇ ਪਤੀ ਦੀ ਬਾਬਤ ਸੱਚ ਦੇ ਸੁਣਨ ਤੋਂ ਉਹ ਕਿਉਂ ਕੰਨੀ ਖਿਸਕਾ ਗਈ ਹੈ।