ਪਾਰਸ/ਨਿਸ਼ ਕ੍ਰਿਤਿ/੩.
ਕਿ ਇਕ ਨਿਰਾਦਰ ਹੈ ਤਾਂ ਇਸ ਵੇਲੇ ਓਸ ਵਾਸਤੇ ਦੁਖ ਦਾ ਕਾਰਨ ਨਹੀਂ ਸੀ। ਉਹ ਦੇਸ ਵਿੱਚੋਂ ਬਹੁਤ ਸਾਰੇ ਫੈਸਨ ਸਿਖ ਕੇ ਆਇਆ ਹੈ। ਕਈ ਕੋਟ ਪੈਂਟ ਲੈ ਕੇ ਆਇਆ ਹੈ, ਇਸ ਤਰਾਂ ਉਹ ਆਪਣੇ ਆਪਨੂੰ ਬਹੁਤ ਉੱਚਾ ਸਮਝ ਰਿਹਾ ਹੈ। ਅਜੇ ਛੋਟੀ ਚਾਚੀ ਦੇ ਇਸ ਤਰਾਂ ਦੁਰਕਾਰਨ ਨਾਲ ਉਹਨੂੰ ਬਹੁਤ ਵੱਡਾ ਧੱਕਾ ਪਹੁੰਚਾ ਹੈ। ਇਸ ਤਰਾਂ ਉਹ ਆਪਣੇ ਵੱਡ-ਪਣੇ ਨੂੰ ਛੋਟਿਆਂ ਹੁੰਦਿਆਂ ਵੇਖ ਰਿਹਾ ਹੈ। ਉਹ ਹਰੀ ਨੂੰ ਇਸ਼ਾਰਾ ਕਰਕੇ ਗੁਸੇ ਨਾਲ ਬੋਲਿਆ, 'ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸੀ। ਸ੍ਰੀ ਅਤੁਲ ਚੰਦ੍ਰ ਚੰਦ੍ਰ ਸ਼ਰਮਾ....... ਗੁਸੇ ਵਿਚ ਆ ਕੇ ਕਿਸੇ ਚਾਚੀ ਚੂਚੀ ਦੀ ਕੇਅਰ 'Care ਕਰਨ ਨਹੀਂ ਸਿਖਿਆ ਹੋਇਆ ।
ਹਰਿਚਰਨ ਨੇ ਐਧਰ ਉਧਰ ਵੇਖ ਕੇ ਡਰਦੇ ਡਰਦੇ ਨੇ ਜੁਵਾਬ ਦਿੱਤਾ, “ਮੈਂ ਵੀ ਨਹੀਂ ਕਰਦਾ। ਚੁਪ ਕਨਿਆਈ ਆ ਰਿਹਾ ਏ। ਇਹ ਆਖ ਕੇ ਉਹ ਇਸ ਡਰ ਨਾਲ ਕਿ ਬੇਸਮਝ ਅਤੁਲ ਕਿਤੇ ਆਪਣੀ ਬਹਾਦਰੀ ਨਾ ਵਿਖਾ ਬੈਠੇ, ਉਠ ਖਲੋਤਾ।
ਕਨਿਆਈ ਤੇ ਵਿਚਕਾਰਲੇ ਦਰਵਾਜ ਵਿਚ ਖਲੋ ਕੇ ਮੁਗਲ ਬਾਦਸ਼ਾਹਾਂ ਦੇ ਨਕੀਬਾਂ ਵਾਗੂ ਅਵਾਜ ਦਿੱਤੀ। ਵਡੇ ਭਾਈ, ਵੱਡੇ ਭਾਈ, ਮਾਂ ਬੁਲਾ ਰਹੀ ਏ, ਛੇਤੀ ਚਲੋ।'
ਹਰਿਚਰਨ ਨੇ ਚਿਟੇ ਦੁਧ ਵਰਗੇ ਮੂੰਹ ਨਾਲ ਆਖਿਆ,'ਮੈਨੂੰ ? ਮੈਂ ਕੀ ਕੀਤਾ ਹੈ ?” ਮੈਨੂੰ ਨਹੀਂ, ਜਾਓ ਅਤੁਲ, ਤੈਨੂੰ ਛੋਟੀ ਚਾਚੀ ਸੱਦ ਰਹੀ ਹੈ।
ਕਨਿਆਈ ਨੇ ਆਖਿਆ, “ਦੋਵਾਂ ਨੂੰ! ਹੁਣੇ ਚਲੋ।' ਭਰਾ ਜੋ ਤੇਰਾ ਨਵਾਂ ਕੋਟ ਥਲੇ ਕਿਸ ਨੇ ਸੁਟ ਦਿਤਾ ਹੈ। ਇਹਦੇ ਜਵਾਬ ਵਿਚ ਤਿੰਨੇ ਜਣੇ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਏ ਤੇ ਜੁਵਾਬ ਕਿਸੇ ਨੂੰ ਵੀ ਕੁਝ ਨ ਸੁਝਿਆਂ ਕਨਿਆਈ ,ਕੋਟ ਚੁਕ ਕੇ ਕੁਰਸੀ ਦੀਆਂ ਬਾਹਾਂ ਤੇ ਰੱਖ ਕੇ ਚਲਿਆ ਗਿਆ।
ਹਰਿਚਰਨ ਨੇ ਸੁੱਕੇ ਹੋਏ ਸੰਘ ਨਾਲ, ਆਖਿਆ, ਮੈਨੂੰ ਹੋਰ ਡਰ ਹੀ ਕਿਸ ਗਲ ਦਾ ਹੈ ? ਮੈਂ ਤਾਂ ਕੁਝ ਨਹੀਂ ਕਿਹਾ। ਤੂੰ ਆਖਿਆ ਸੀ ਮੈਂ ਛੋਟੀ ਚਾਚੀ ਦੀ ਪ੍ਰਵਾਹ ਨਹੀਂ ਕਰਦਾ।
ਮੈਂ ਇਕੱਲਿਆਂ ਥੋੜਾ ਆਖਿਆ ਸੀ ਤੂੰ ਵੀ ਤਾਂ ਆਖਿਆ ਹੀ ਸੀ, ਆਖਦਾ ਹੋਇਆ ਅਤੁਲ ਬੜੇ ਮਾਣ ਨਾਲ ਘਰ ਜਾ ਵੜਿਆ, ਖਿਆਲ ਇਹ ਸੀ ਕਿ ਲੋੜ ਪੈਣ ਤੇ ਇਹ ਸਾਰੀਆਂ ਦੱਸ ਦੇਵਾਂ। ਹਰਿ ਚਰਨ ਦਾ ਚਿਹਰਾ ਹੋਰ ਵੀ ਖਰਾਬ ਹੋ ਗਿਆ, ਇਕ ਤਾਂ ਇਹ ਕਿ ਛੋਟੀ ਚਾਚੀ ਕਿਉ ਸਦ ਰਹੀ ਹੈ ? ਦੂਜੇ ਪਤਾ ਨਹੀ ਇਹ ਬੇਅਕਲ ਅਤੁਲ ਕੀ ਆਖ ਦੇਵੇ ? ਇਕ ਵਾਰ ਸੋਚਿਆ ਇਹ ਵੀ ਪਿਛੋਂ ਦੀ ਚਲਿਆ ਜਾਏ ਤੇ ਸਾਰੀਆਂ ਸ਼ਕਾਇਤਾਂ ਦਾ ਬਾਕਾਇਦਾ ਮੋੜ ਮੋੜੇ,ਪਰ ਕੋਈਗਲ ਕਰ ਸਕਣ ਦਾ ਉਹਦਾ ਹੌਸਲਾ ਨ ਪੈ ਸਕਿਆ, ਹੁਣ ਪੇਸ਼ੀ ਦਾ ਵੇਲਾ ਵੀ ਲਾਗੇ ਲਾਗੇ ਆ ਰਿਹਾ ਹੈ, ਕਨਿਆਈ ਸੰਮਨ ਦੇ ਗਿਆ ਹੈ, ਇਸ ਵਾਰੀ ਜਰੂਰ ਵਰੰਟ ਲੈ ਕੇ ਆਵੇਗਾ, ਹਰਿਚਰਨ ਇਸ ਵੇਲੇ ਆਪਣੇ ਬਚਾ ਦਾ ਹੋਰ ਕੋਈ ਉਪਾ ਨਾ ਵੇਖਕੇ ਲੋਟਾ ਲੈਕੇ ਇਕ ਪਾਸੇ ਤੁਰ ਪਿਆ ਹੈ। ਛੋਟੀ ਚਾਚੀ ਪਾਸੋਂ ਸਾਰੇ ਘਰ ਦੇ ਜੀ ਸ਼ੇਰ ਵਾਂਗੂ ਡਰਦੇ ਹਨ। ਅਤੁਲ ਨੇ ਅੰਦਰ ਜਾ ਕੇ ਪਤਾ ਕੀਤਾ ਕਿ ਛੋਟੀ ਚਾਚੀ ਰਸੋਈ ਵਿਚ ਹੈ। ਉਹ ਛਾਤੀ ਚੌੜੀ ਕਰਕੇ ਦਰਵਾਜੇ ਵਿਚ ਜਾ ਖਲੋਤਾ,ਸਬਬ ਇਹ ਕੇ ਘਰ ਦੇ ਬਾਕੀ ਦੇ ਬਚਿਆਂ ਵਾਂਗੂੰ ਇਸ ਨੂੰ ਛੋਟੀ ਚਾਚੀ ਦੇ ਪਛਾਨਣ ਦਾ ਮੌਕਾ ਨਹੀਂ ਸੀ ਮਿਲ ਸਕਿਆ। ਇਸਤਰੀਆਂ ਵੀ ਲੋਹੇ ਵਰਗੀਆਂ ਸਖਤ ਹੋ ਸਕਦੀਆਂ ਹਨ। ਇਸ ਦਾ ਇਹਨੂੰ ਪਤਾ ਨਹੀਂ ਸੀ, ਨਾਲ ਹੀ ਸਾਧਾਰਨ ਕਮਜ਼ੋਰ ਦਿਲ ਵਾਲੇ ਤੇ ਮਰਦਾ ਜਹੇ ਸਭਾ ਵਾਲੇ ਮਾਪਿਆਂ ਪਾਸੋਂ ਮੁੱਢ ਤੋਂ ਹੀ ਇਹ ਖਿਆਲ ਮਿਲਦੇ ਰਹਿਣ ਕਰਕੇ ਉਸਨੂੰ ਯਕੀਨ ਹੋ ਚੁਕਾ ਸੀ ਕਿ ਮਾਂ ਪਿਉ ਚਾਚਾ ਚਾਚੀ, ਤਾਇਆ ਤਾਈ, ਆਦਿ ਸਭ ਵੱਡ ਵਡੇਰਿਆਂ ਦੇ ਸਾਹਮਣੇ ਸਖਤ ਤੋਂ ਸਖਤ ਜਵਾਬ ਦੇਣ ਨਾਲ ਹੀ ਕੰਮ ਬਣ ਜਾਂਦਾ ਹੈ। ਤੇ ਇਸਤਰਾਂ ਇਹ ਚੁੱਪ ਕਰ ਜਾਂਦੇ ਹਨ। ਮਤਲਬ ਇਹ ਕਿ ਆਪਣੀ ਮਰਜੀ ਜ਼ੋਰ ਨਾਲ ਪ੍ਰਗਟ ਕਰਨੀ ਚਾਹੀਦੀ ਹੈ ਤਾਂ ਹੀ ਇਹ ਆਪਣੀ ਰਾਏ ਦੇ ਦੇਂਦੇ ਹਨ, ਨਹੀਂ ਤਾਂ ਨਹੀਂ। ਜੋ ਲੜਕਾ ਏਦਾਂ ਨਹੀਂ ਕਰਦਾ ਉਹਨੂੰ ਹਮੇਸ਼ ਹੀ ਆਪਣੇ ਆਪ ਨੂੰ ਠਗਾਉਣਾ ਪੈਂਦਾ ਹੈ।
ਹਰਿਚਰਨ ਦੀ ਪੁਸ਼ਾਕ ਆਦਿ ਠੀਕ ਨਹੀਂ ਸੀ ਇਸ ਦੀ ਗੁੱਝੀ ਤਰਕੀਬ ਇਸ ਨੂੰ ਉਸ ਨੂੰ ਸਮਝਾ ਵੀ ਦਿੱਤੀ ਸੀ। ਫੇਰ ਵੀ ਇਸਨੂੰ ਆਪਣੇ ਬਾਰੇ ਹੋਈ ਤਰਕੀਬ ਨਹੀਂ ਸੀ ਸੁਝ ਸਕੀ। ਛੋਟੀ ਚਾਚੀ ਦੀ ਪਟੋਕੀ ਖਾਕੇ ਜਵਾਬ ਦੇਣਾਂ ਤਾਂ ਬਹੁਤ ਦੂਰ ਦੀ ਗੱਲ ਸੀ, ਕਿਸੇ ਤਰਾਂ ਦਾ ਮਾਮੂਲੀ ਜਵਾਬ ਵੀ ਉਸਦੀ ਜਬਾਨ ਤੇ ਨ ਆ ਸਕਿਆ, ਚੁੱਪ ਚਾਪ ਬੁੱਤ ਵਾਂਗੂੰ ਓਸ ਵੇਲੇ ਉਹ ਬਾਹਰ ਚਲਿਆ ਆਇਆ ਸੀ। ਹੁਣ ਆਪਣੇ ਅਪਮਾਨ ਦਾ ਕੌਡੀ ਕੌਡੀ ਦਾ ਬਦਲਾ ਮੁਕੌਣ ਲਈ ਓਹ ਛਾਤੀ ਚੌੜੀ ਕਰਕੇ ਬੂਹੇ ਵਿਚ ਆ ਖਲੋਤਾ ਸੀ। ਇਥੇ ਸ਼ੈਲਜਾਂ ਦੇ ਮੂੰਹ ਦਾ ਕੁਝ ਹਿੱਸਾਸਾਫ ਸਾਫ ਦਿਸ ਰਿਹਾ ਸੀ, ਇਥੋਂ ਤੱਕ ਕਿ ਸਿਰ ਉੱਚਾ ਚੁੱਕਦਿਆਂ ਹੀ ਉਸਦੀ ਨਜ਼ਰ ਅਤੁਲ ਤੇ ਪੈ ਸਕਦੀ ਸੀ, ਪਰ ਰਸੋਈ ਵਿਚ ਲਗਿਆਂ ਹੋਣ ਕਰਕੇ ਨਹੀਂ ਉਸਨੇ ਉਸਦੇ ਪੈਰਾਂ ਦਾ ਖੜਾਕ ਸੁਣਿਆਂ ਤੋਂ ਨਾ ਹੀ ਓਹ ਉਸਨੂੰ ਵੇਖ ਸਕੀ। ਅਜ ਅਤੁਲ ਨੇ ਚਾਚੀ ਨੂੰ ਚੰਗੀ ਤਰਾਂ ਵੇਖ ਲਿਆ ਸੀ, ਭਾਵੇਂ ਘੜੀ ਤੇ ਭਾਂਵੇ ਅਧੀ ਘੜੀ, ਉਸ ਨੂੰ ਮਲੂਮ ਹੋ ਗਿਆ ਕਿ ਇਹ ਮੂੰਹ ਉਸਦੀ ਮਾਂ ਤੋਂ ਤਾਈ ਦੋਹਾਂ, ਵਰਗਾ ਨਹੀਂ ਹੈ । ਇਹੋ ਜਹੇ ਮੂੰਹ ਦੇ ਸਾਹਮਣੇ ਖੜੇ ਹੋ ਕੇ ਆਪਣੇ ਖਿਆਲਾਂ ਨੂੰ ਸਾਫ ਸਾਫ ਦੱਸ ਦੇਣ ਦੀ ਸ਼ਕਤੀ, ਹੋਰ ਭਾਵੇਂ ਕਿਸੇ ਵਿਚ ਹੋਵੇ ਤੇ ਭਾਵੇਂ ਨ ਹੋਵੇ, ਇਸ ਵਿਚ ਬਿਲਕੁਲ ਨਹੀਂ ਸੀ। ਇਹਦੀ ਫੁਲੀ ਹੋਈ ਛਾਤੀ ਆਪਣੇ ਆਪ ਹੀ ਸੁਕੜ ਗਈ। ਉਹ ਚੁਪ ਚੁਪ ਖਲੋਤਾ ਰਿਹਾ। ਉਹਨੂੰ ਏਨੀ ਹਿੰਮਤ ਵੀ ਨਾ ਪਈ, ਕਿ ਕੋਈ ਖੜਾਕ ਕਰਕੇ ਹੀ ਛੋਟੀ ਚਾਚੀ ਦਾ ਧਿਆਨ ਆਪਣੇ ਵੱਲ ਖਿੱਚ ਸਕੇ ।
ਨੀਲਾ ਕਿਸੇ ਕੰਮ ਏਧਰ ਆ ਰਹੀ ਸੀ। ਅਤੁਲ ਨੂੰ ਵੇਖ ਕੇ ਉਹ ਦੰਦਾਂ ਥਲੇ ਜੁਬਾਨ ਲੈ ਕੇ ਖੜੀ ਹੋ ਗਈ। ਡਰਦੀ ਮਾਰੀ ਉਹ ਇੱਥੇ ਹੀ ਘਬਰਾ ਕੇ ਉਸਨੂੰ ਇਸ਼ਾਰੇ ਕਰਨ ਲੱਗੀ, 'ਭਰਾ ਇਹ ਜੁਤੀ ਪਾ ਕੇ ਖਲੋਣ ਵਾਲੀ ਥਾਂ ਨਹੀਂ, ਜੁਤੀ ਲਾਹ ਦਿਹ।' ਛੋਟੀ ਚਾਚੀ ਦੇ ਮੂੰਹ ਵੱਲ ਚੋਰ ਅੱਖਾਂ ਨਾਲ ਵੇਖ ਕੇ ਅਤੁਲ ਦੇ ਅੰਦਰ ਕੁਝ ਕੁਝ ਹੋ ਰਿਹਾ ਸੀ। ਪਹਿਲਾਂ ਤਾਂ ਸੋਚਣ ਲੱਗਾ, ਕਿਧਰੇ ਭੱਜ ਹੀ ਜਾਂਵਾਂ। ਫੇਰ ਸੋਚਿਆ ਇਥੇ ਖਲੋਤਾ ਹੀ ਕਿਉਂ ਨੇ ਜੁਤੀ ਲਾਹ ਕੇ ਵਿਹੜੇ ਵਿਚ ਸੁਟ ਦਿਆਂ। ਪਰ ਭੈਣ ਦੇ ਸਾਹਮਣੇ ਆਪਣੇ ਆਪ ਨੂੰ ਡਰੂ ਜਿਹਾ ਸਾਬਤ ਕਰਨ ਵਿਚ ਉਸਨੂੰ ਸ਼ਰਮ ਜਹੀ ਆ ਰਹੀ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਇਥੇ ਜੁਤੀ ਪਾ ਕੇ ਨਹੀਂ ਆਈ ਦਾ। ਉਹਨੇ ਜਾਣ ਬੁਝ ਕੇ ਇਹ ਕੰਮ ਨਹੀਂ ਸੀ ਕੀਤਾ। ਮਾਤਾ ਪਿਤਾ ਦਾ ਅਵਰਗੀ ਤੇ ਬੇਲੋੜ ਸਿਖਿਆ ਦੇ ਕਾਰਨ ਉਹ ਕਿਸੇ ਕੰਮ ਨੂੰ ਕਰਕੇ ਫੇਰ ਉਸ ਪਾਸੋਂ ਪਿਛੇ ਹੱਟਣਾ ਮਰਨ ਦੇ ਬਰਾਬਰ ਸਮਝਦਾ ਸੀ। ਇਹੋ ਜਿਹਾ ਅਭਿਮਾਨੀ ਸੁਭਾ ਸੀ। ਡਰ ਨਾਲ ਮੂੰਹ ਬੱਗਾ ਹੋ ਜਾਣ ਤੇ ਵੀ, ਇਹ ਜਾਣ ਕੇ ਵੀ ਕਿ ਮੇਰੀ ਇਸ ਭੁੱਲ ਦੇ ਕਾਰਨ ਚੰਗੀ ਸੇਵਾ ਹੋਵੇਗੀ, ਇਹ ਅਭਿਮਾਨੀ ਦੁਰਯੋਧਨ ਵਾਰੀ ਉਹ ਥਾਂ ਨਹੀਂ ਸੀ ਛੱਡ ਸਕਦਾ।
ਸ਼ੈਲਜਾ ਨੇ ਸਿਰ ਚੁਕਿਆ। ਉਹ ਸਨੇਹ ਨਾਲ ਮਿੱਠਾ ਜਿਹਾ ਹਾਸਾ ਹੱਸ ਕੇ ਬੋਲੀ, 'ਤੂੰ ਆ ਗਿਆ, ਠਹਿਰ ਬੇਟਾ, ਇਹ ਕੀ ? ਜੁਤੀ ਸਣੇ ! ਉਤਰ ਜਾਂ ਹੇਠਾਂ ਉਤਰ ਜਾ ’!
ਘਰ ਦਾ ਹੋਰ ਕੋਈ ਬੱਚਾ ਜੇ ਐਨੀ ਵੱਡੀ ਸ਼ੈਲਜਾ ਦੇ ਹਥੋਂ ਛੁਟਕਾਰਾ ਪਾ ਸਕਦਾ ਤਾਂ ਭੱਜ ਕੇ ਜਾਨ ਬਚਾ ਲੈਂਦਾ, ਪਰ ਅਤੁਲ ਧੋਣ ਨੀਵੀਂ ਪਾਈ ਖਲੋਤਾ ਰਿਹਾ।
ਸ਼ੈਲਜਾ ਨੇ ਉਠ ਕੇ ਆਖਿਆ, 'ਜੁਤੀ ਪਾ ਕੇ ਇਥੇ ਨਹੀਂ ਆਈ ਦਾ, ਅਤੁਲ ਥੱਲੇ ਚਲਿਆ ਜਾਹ।' ਅਤੁਲ ਨੇ ਸੁਕੇ ਮੂੰਹ ਨਾਲ ਆਖਿਆ, ਮੈਂ ਤਾਂ ਬੂਹੇ ਦੀਆਂ ਦਲੀਜਾਂ ਤੋਂ ਬਾਹਰ ਖਲੋਤਾ ਹੋਇਆ ਹਾਂ। ਇਥੇ ਕੀ ਡਰ ਹੈ ?
ਸ਼ੈਲਜਾ ਨੇ, ਵਡਿਆਂ ਵਾਗੂੰ ਆਖਿਆ, ਡਰ ਹੈ, ਆਖਿਆ ਜੂ ਹੈ, ਚਲਿਆ ਜਾਹ।
ਅਤੁਲ ਫੇਰ ਵੀ ਨਾ ਗਿਆ। ਉਹ ਆਪਣੀਆਂ ਅੱਖੀਆਂ ਨਾਲ ਵੇਖ ਰਿਹਾ ਸੀ ਕਿ ਹਰਿਚਰਨ ਕਨਿਆਈ, ਵਿਪਿਨ ਆਦਿ ਸਭ ਬੂਹਿਆਂ ਪਿਛੇ ਖਲੋਤੇ ਉਸਦੀ ਇਸ ਬੇਇਜ਼ਤੀ ਦਾ ਮਜ਼ਾ ਵੇਖ ਰਹੇ ਸਨ ਉਸੇ ਤਰਾਂ ਹੀ ਉਹ ਭੈੜਾ ਘੋੜੇ ਵਾਰੀ ਧੌਣ ਹਿਲਾ ਕੇ ਆਖਣ ਲੱਗਾ, ਅਸੀ ‘ਚੁਚਡਾ’ ਵਿਚ ਤਾਂ ਜੁਤੀ ਸਣੇ ਹੀ ਰਸੋਈ ਵਿਚ ਚਲੇ ਜਾਂਦੇ ਹਾ-ਇਥੋਂ ਦਰਵਾਜੇ ਦੀ ਦਲੀਜ ਤੇ ਬਾਹਰ ਖੜੇ ਹੋਣ ਵਿਚ ਕੋਈ ਦੋਸ਼ ਨਹੀਂ।
ਇਸ ਬੇਵਕੂਫੀ ਨੂੰ ਵੇਖਕੇ ਸ਼ੈਲਜਾ ਨ ਸਹਾਰੇ ਜਾ ਸਕਣ ਵਾਲੀ ਹਰਿਆਨਰੀ ਵਿਚ ਬੁੱਤ ਜਹੀ ਬਣ ਕੇ ਖਲੋਤੀ ਰਹੀ, ਉਹਦੀਆਂ ਅਖਾਂ ਵਿਚ ਚੰਗਿਆੜੀਆਂ ਜਹੀਆਂ ਨਿਕਲਣ ਲਗ ਪਈਆਂ।
ਠੀਕ ਉਸੇ ਵੇਲੇ ਹਰਿਚਰਨ ਦਾ ਵਡਾ ਭਰਾ ਮਣੀ ਨੰਦ ਡੰਡ ਕਢ ਕੇ ਤੇ ਬੁਗਦਰ ਚੁੱਕ ਕੇ ਮੁੜਕੇ ਨਾਲ ਗੜੁਚ ਹੋਇਆ ਹੋਇਆ ਬਾਹਰ ਜਾ ਰਿਹਾ ਸੀ, ਸ਼ੈਲਜਾ ਦੀਆਂ ਅਖਾਂ ਵਲ ਵੇਖਕੇ ਉਸਨੇ ਹਰਿਆਨੀ ਨਾਲ ਪੁਛਿਆ, 'ਕੀ ਗੱਲ ਹੈ ਚਾਚੀ ਜੀ ?'
ਗੁਸੇ ਦੇ ਮਾਰਿਆਂ ਸ਼ੈਲਜਾ ਦੇ ਮੂੰਹੋਂ ਸਾਫ ਬੋਲਿਆ ਨ ਗਿਆ। ਲੀਲਾ ਖਲੋਤੀ ਸੀ ਉਸ ਨੇ ਅਤੁਲ ਦੇ ਪੈਰਾਂ ਵਲ ਉਂਗਲੀ ਕਰ ਕੇ ਆਖਿਆ, ਅਤੁਲ ਇਥੇ ਜੁੱਤੀ ਪਾਕੇ ਖਲੋਤਾ ਹੈ ਤੇ ਕਿਸੇ ਤਰਾਂ ਵੀ ਥਲੇ ਉਤਰਨ ਦਾ ਨਾ ਨਹੀਂ ਲੈਂਦਾ।
ਮਣੀ ਨੰਦ ਨੇ ਜ਼ੋਰ ਦੀ ਆਖਿਆ, ਓ! ਥਲੇ ਉਤਰ ਜਾਹ!’
ਅਤੁਲ ਉਸੇ ਤਰਾਂ ਜਿਦ, ਨਾਲ ਖਲੋਤਾ ਹੋਇਆ ਕਹਿਣ ਲੱਗਾ, ਇਥੇ ਖਲੋਣ ਵਿਚ ਕੀ ਦੋਸ਼ ਹੈ ? ਛੋਟੀ ਚਾਚੀ ਮੈਨੂੰ ਵੇਖ ਨਹੀਂ ਸੁਖਾਂਦੀ ਇਸੇ ਕਰਕੇ ਚਲਿਆ ਜਾਂ! ਚਲਿਆ ਜਾ ਕਰਦੀ ਹੈ।
ਮਣੀ ਨੰਦ ਨੇ ਉਤੇ ਆਕੇ ਅਤੁਲ ਦੇ ਮੂੰਹ ਤੇ ਇਕ ਜ਼ੋਰਦੀ ਚਪੇੜ ਕੱਢ ਮਾਰੀ ਤੇ ਕਹਿਣ ਲੱਗਾ, ਛੋਟੀ ਚਾਚੀ ਨਹੀਂ ਛੋਟੀ ਚਾਚੀ ਜੀ-ਕਰਦੀ ਹੈ ਨਹੀਂ ਕਰਦੇ ਹਨ, ਆਖਣਾ ਚਾਹੀਦਾ ਸੀ, ਨੀਚ ਕਿਸ ਥਾਂ ਦਾ ਨਾ ਹੋਵੇ ਤਾਂ।
ਇਕ ਤਾਂ ਮਣੀ ਨੰਦ ਅਗੇ ਹੀ ਘੁਲਣ ਵਾਲਾ ਮੁੰਡਾ ਸੀ ਦੂਜੇ ਚਪੇੜ ਵੀ ਕੱਸ ਕੇ ਮਾਰੀ ਸੀ ਇਸ ਕਰ ਕੇ ਅਤੁਲ ਨੂੰ ਹਨੇਰਨੀ ਆ ਗਈ ਤੇ ਉਹ ਉਥੇ ਹੀ ਬਹਿ ਗਿਆ।
ਮਣੀ ਨੰਦ ਨੂੰ ਬਹੁਤ ਹੀ ਸ਼ਰਮਿੰਦਾ ਜਿਹਾ ਹੋ ਗਿਆ। ਐਨੇ ਜ਼ੋਰ ਦੀ ਮਾਰਨ ਦਾ ਨ ਉਸਦਾ ਇਰਾਦਾ ਸੀ, ਤੇ ਨਾ ਹੀ ਇਸਦੀ ਲੋੜ ਸੀ, ਉਹਨੇ ਨੀਊਕੇ ਉਸ ਨੂੰ ਉਠਾਇਆ, ਉਹ ਉਠਦਿਆਂ ਸਾਰ ਹੀ ਜ਼ਖਮੀ ਚੀਤੇ ਵਾਂਗੂੰ ਉਸ ਦੇ ਗਲ ਪੈ ਗਿਆ ? ਖਰੂਡਾਂ ਨਾਲ ਉਸ ਨੂੰ ਲਹੂ ਲੁਹਾਨ ਕਰ ਦਿੱਤਾ, ਐਹੋ ਜਹੀਆਂ ਗਰਮਾਂ ਗਰਮ ਗਾਲਾਂ ਸੁਣਾਈਆਂ ਕਿ ਸੁਣਨ ਵਾਲੇ ਕੰਨ ਵਿੱਚ ਉਂਗਲਾਂ ਦੇ ਦੇ ਕੇ ਲੰਘਦੇ ਸਨ। ਮਣੀ ਨੰਦ ਹਰਿਆਨ ਪਰੇਸ਼ਾਨ ਰਹਿ ਗਿਆ।
ਇਹ ਮੈਡੀਕਲ ਕਾਲਜ ਵਿਚ ਸਭ ਤੋਂ ਉਚੀ ਕਲਾਸ ਵਿਚ ਪੜਦਾ ਹੈ ਤੇ ਛੋਟੇ ਭਰਾਵਾਂ ਨਾਲ ਉਮਰ ਵਿਚ ਕਾਫੀ ਵੱਡਾ ਹੈ। ਕੋਈ ਛੋਟਾ ਭਰਾ ਵਡੇ ਭਰਾ ਦੇ ਸਾਹਮਣੇ ਅੱਖਾਂ ਉਚੀਆਂ ਕਰਕੇ ਗਲ ਵੀ ਨਹੀਂ ਕਰ ਸਕਦਾ। ਉਹ ਹਮੇਸ਼ਾਂ ਤੋਂ ਇਸ ਘਰ ਵਿਚ ਇਹ ਵੇਖਦਾ ਆਇਆ ਹੈ। ਕੋਈ ਏਦਾਂ ਗੰਦ ਵੀ ਤੋਲ ਸਕਦਾ ਹੈ, ਇਹ ਉਹ ਕਦੇ ਸੋਚ ਵੀ ਨਹੀਂ ਸੀ ਸਕਦਾ। ਉਹਨੂੰ ਆਪਣੇ ਆਪ ਦੀ ਸੋਝੀ ਵੀ ਨ ਰਹੀ! ਉਹਨੇ ਅਤੁਲ ਦੀ ਧੌਣ ਫੜ ਕੇ ਉਹਨੂੰ ਪੌੜੀਆਂ ਤੋਂ ਪਟਕਾ ਕੇ ਮਾਰਿਆ ਤੇ ਉਤੋਂ ਲੱਤਾਂ ਮਾਰਦੇ ੨ ਨੇ ਥੱਲੇ ਵਿਹੜੇ ਵਿਚ ਸੁਟ ਦਿਤਾ। 'ਕਨਿਆਈਂ', 'ਪਟਲ’, ‘ਵਿਪਨ' ਆਦਿ ਸਭ ਜ਼ੋਰ ੨ ਦੀ ਚੀਕਾਂ ਮਾਰਨ ਲਗ ਪਏ। ਮਣੀ ਨੰਦ ਦੀ ਮਾਂ ਸਿਧੇਸ਼ਵਰੀ ਸੰਧਿਆ ਵਿਚੇ ਛੱਡ ਕੇ ਨੱਸੀ ਆਈ। ਵਿਚਕਾਰਲੀ ਨੋਂਹ ਇਕਾਂਤ ਕਮਰੇ ਵਿਚ ਬਹਿਕੇ ਇਕ ਦੋ ਰਸਗੁਲੇ ਖਾ ਕੇ ਦੁਧ ਪੀਣ ਦੀਆਂ ਤਿਆਰੀਆਂ ਕਰ ਰਹੀ ਸੀ। ਰੌਲਾ ਸੁਣਕੇ ਜੋ ਬਾਹਰ ਆ ਕੇ ਵੇਖਿਆ ਤਾਂ ਰੰਗ ਨੀਲਾ ਪੈ ਗਿਆ। ਮੂੰਹ ਵਿਚਲੇ ਰਸਗੁਲੇ ਉਦਾਂ ਹੀ ਬਾਹਰ ਕੱਢ ਕੇ ਉਹ ਰੋਂਦੀ ਹੋਈ, ਅਤੁਲ ਤੇ ਐਦਾਂ ਲੰਮੀ ਪੈ ਗਈ ਜਿਦਾਂ ਕੋਈ ਮਰ ਗਿਆ ਹੁੰਦਾ ਹੈ। ਸਾਰਿਆਂ ਜਣਿਆਂ ਰਲ ਕੇ ਐਨਾ ਰੌਲਾ ਪਾਇਆ ਕਿ ਬਾਹਰੋਂ ਲੋਕੀ ਕੰਮ ਕਾਜ ਛੱਡ ਕੇ ਅੰਦਰ' ਆ ਗਏ। ਸ਼ੈਲਜਾ ਰਸੋਈ ਵਿਚੋਂ ਮੂੰਹ ਕੱਢ ਕੇ ਮਣੀ ਨੂੰ ਬਾਹਰ ਚਲਿਆ ਜਾਹ' ਆਖ ਕੇ ਫੇਰ ਕੰਮ ਲੱਗ ਗਈ। ਮਣੀ ਚੁਪ ਕਰਕੇ ਬਾਹਰ ਚਲਿਆ ਗਿਆ। ਉਸਦੇ ਪਿਤਾ ਵੀ ਵੱਡੀ ਨੋਹ ਨੂੰ ਵੇਖ ਕੇ ਬਾਹਰ ਚਲੇ ਗਏ।
ਜਦੋਂ ਇਹ ਗਲ ਕੁਝ ਠੰਢੀ ਹੋਈ ਤਾਂ ਹਰੀਸ਼ ਨੇ ਲੜਕੇ ਪਾਸੋਂ ਪੁਛਿਆ। ਅਤੁਲ ਨੇ ਰੋਂਦੇ ੨ ਨੇ ਛੋਟੀ ਚਾਚੀ ਤੇ ਸਾਰਾ ਦੋਸ਼ ਥੱਪਦੇ ਹੋਏ ਨੇ ਕਿਹਾ, ਇਸ ਨੇ ਵਡੇ ਭਾਈ ਨੂੰ ਮਾਰਨ ਵਾਸਤੇ ਸਿਖਾ ਦਿੱਤਾ ਸੀ। ਰਈਸ ਨੇ ਗੁਸੇ ਨਾਲ ਆਖਿਆ, 'ਭਾਬੀ ਜੀ! ਕੀ ਤੁਸਾਂ ਇਹ ਖੂਨ ਕਰਨ ਵਾਸਤੇ ਮਣੀ ਨੂੰ ਸਿਖਾ ਦਿਤਾ ਸੀ ?'
ਨੀਲਾ ਨੇ, ਛੋਟੀ ਚਾਚੀ ਵਲੋਂ, ਰਸੋਈ ਵਿਚੋਂ ਜੁਵਾਬ ਦਿੱਤਾ, 'ਅਤੁਲ ਕਿਸੇ ਦੀ ਕੋਈ ਗਲ ਨਹੀਂ ਸੀ ਮੰਨਦਾ ਤੇ ਵੱਡੇ ਭਰਾ ਨੂੰ ਉਸ ਗਾਲੀਆਂ ਕਢੀਆਂ ਸਨ ਇਸ ਕਰਕੇ:-
ਨੈਨਤਾਰਾ ਨੇ ਲੜਕੇ ਵੱਲੋਂ ਆਖਿਆ, 'ਮੈਂ ਵੀ ਆਖਦਿਆਂ, ਛੋਟੀ ਬੀਬੀ ਜੀ ਦੇ ਹੁਕਮ ਨਾਲ ਜਦ ਮਣੀ ਇਸਨੂੰ ਮਾਰਨ ਲੱਗਾ ਹੋਵੇ ਤਾਂ ਇਸਨੇ ਵੀ ਅਗੋਂ ਗਾਲ ਕੱਢ ਦਿੱਤੀ ਹੋਵੇਗੀ, ਐਵੇਂ ਗਾਲ ਕੱਢਣ ਵਾਲਾ ਮੇਰਾ ਮੁੰਡਾ ਨਹੀਂ ਹੈ।
'ਹਾਂ ਬਿਲਕੁਲ ਇਹ ਆਖਦਿਆਂ ਹੋਇਆਂ ਹਰੀਸ਼ ਨੇ ਹੋਰ ਭੀ ਗੁਸੇ ਨਾਲ ਪੁਛਿਆ, 'ਆਪਣੀ ਛੋਟੀ ਚਾਚੀ ਨੂੰ ਪੁਛ ਤਾਂ ਸਹੀ ਲੀਲਾ ਉਹ ਕੌਣ ਹੁੰਦੀ ਹੈ ਅਤਲ ਨੂੰ ਮਾਰਨ ਦਾ ਹੁਕਮ ਦੇਣ ਵਾਲੀ ? ਜੇ ਅਤੁਲ ਗਲ ਨਹੀਂ ਸੀ ਮੰਨਦਾ ਜਾਂ ਅਮੋੜ ਸੀ ਤਾਂ ਉਹਨੇ ਸਾਡੇ ਸਾਹਮਣੇ ਸ਼ਕਾਇਤ ਕਿਉ ਨਹੀਂ ਕੀਤੀ ? ਉਹ ਕੌਣ ਹੁੰਦੀ ਹੈ ਆਪਣੇ ਆਪ ਹੀ ਸਜ਼ਾ ਦੇਣ ਵਾਲੀ, ਅਸੀਂ ਕਾਹਦੇ ਵਾਸਤੇ ਬੈਠੇ ਹੋਏ ਹਾਂ ?
ਲੀਲਾ ਨੇ ਇਨਾਂ ਤਿਨ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ, ਸਿਧੇਸ਼ਵਰੀ ਹੁਣ ਤਕ ਹਾਰੀ ਹੰਭੀ ਬਰਾਂਡੇ ਵਿਚ ਬੈਠੀ ਸਭ ਕੁਛ ਬਣ ਰਹੀ, ਓਹਦੇ ਬੀਮਾਰ ਸਰੀਰ ਲਈ ਇਹ ਭੱਜ ਨੱਸ ਤੇ ਕ੍ਰੋਧ ਬਹੁਤ ਜ਼ਿਆਦਾ ਥਕੇਵੇਂ ਦਾ ਕਾਰਨ ਹੋ ਗਿਆ ਸੀ, ਇਕ ਤਾਂ ਉਹ ਇਸ ਟੱਬਰ ਵਿਚ ਬਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਨ ਤੋਂ ਬਿਨਾਂ ਸਹਿਜ ਸੁਭਾ ਹੀ ਕਿਸੇ ਹੋਰ ਮੁਆਮਲੇ ਵਿਚ ਦਖਲ ਦੇਣਾ ਨਹੀਂ ਸੀ ਚਾਹੁੰਦੀ, ਸਬਬ ਇਹ ਸੀ ਕਿ ਉਸਨੇ ਆਪਣੇ ਮਨ ਅੰਦਰ ਇਹ ਖਿਆਲ ਬਣਾ ਲਏ ਸਨ ਕਿ ਰੱਬ ਨੇ ਇਸ ਘਰ ਨਾਲ ਇਨਸਾਫ ਨਹੀਂ ਕੀਤਾ, ਉਹਨੂੰ ਵੱਡ ਨੋਹ ਤੇ ਘਰ ਦੀ ਮਾਲਕਿਆਣੀ ਬਣਾ ਕੇ ਵੀ ਅਕਲ ਨਹੀ ਦਿਤੀ ਤੇ ਸ਼ੈਲਜਾ ਨੂੰ ਛੋਟੀ ਨੌਹ ਬਣਾ ਕੇ ਵੀ ਬਹੁਤ ਜ਼ਿਆਦਾ ਅਕਲ ਦੇ ਦਿਤੀ ਹੈ। ਹਿਸਾਬ ਕਰਨ ਵਿਚ, ਚਿੱਠੀ ਆਦਿ ਲਿਖਣ ਵਿਚ ਗੱਲ ਬਾਤ ਕਰਨ ਵਿਚ, ਬੀਮਾਰੀ ਤੇ ਮਰਨ ਦਾ ਹਿਰਖ ਕਰਨ ਵੇਲੇ ਸਭ ਪਾਸੇ ਦਾ ਧਿਆਨ ਰਖਣ ਵਿਚ, ਸਾਰਿਆਂ ਤੇ ਹੁਕਮ ਚਲਾਉਣ ਵਿਚ ਰਸੋਈ ਬਣਉਣ ਵਿਚ, ਰੋਟੀ ਖੁਆਉਣ ਵਿੱਚ ਤੇ ਘਰ ਦੇ ਸਜਾਉਣ ਵਿਚ ਇਸਦਾ ਕੋਈ ਵੀ ਟਾਕਰਾ ਨਹੀਂ ਸੀ ਕਰ ਸਕਦਾ, ਇਹ ਆਖਦੀ ਹੁੰਦੀ ਸੀ ਕਿ ਮੇਰੀ ਸ਼ੈਲਜਾ ਜੇ ਆਦਮੀ ਹੁੰਦੀ ਤਾਂ ਜਰੂਰ ਜੱਜ ਬਣ ਜਾਂਦੀ। ਉਸੇ ਸੈਲਜਾ ਨੂੰ ਜਦ ਵਿਚਕਾਰਲੇ ਬਾਬੂ ਚੰਗੀ ਮਾੜੀ ਆਖਣ ਲਗੇ ਤਾਂ, ਖਬਰੇ ਉਸਦੇ ਦਿਮਾਗ ਵਿਚ ਭਗਵਾਨ ਨੇ ਘਰ ਵਾਲੀ ਹੋਣਦਾ ਮਾਣ ਤੇ ਆਪਣੇ ਫਰਜ਼ ਨੂੰ ਸਮਝਣ ਦੀ ਸੋਝੀ ਪੈਦਾ ਕਰ ਦਿੱਤੀ ਜੋ ਉਹ ਜਰਾ ਗੁਸੇ ਜਹੇ ਨਾਲ ਕਹਿਣ ਲੱਗੀ, ਠੀਕ ਹੈ ਲਾਲਾ ਜੀ ਫੇਰ ਤੁਸੀਂ ਮੈਨੂੰ ਸ਼ਕਾਇਤ ਕਰਨ ਤੋਂ ਬਿਨਾਂ ਹੀ ਛੋਟੀ ਨੌਂਹ ਨੂੰ ਕਿਉ ਤਾੜ ਰਹੇ ਓ, ਮੈਂ ਜੀਉਂਦੀ ਹਾਂ, ਤੁਹਾਡੀ ਮਾਂ ਵੀ ਜੀਉਂਦੀ ਹੈ। ਜੇ ਨੂੰਹਾਂ ਨੂੰ ਝਿੜਕਣਾ ਹੋਵੇ ਤਾਂ ਅਸੀਂ ਆਪ ਝਿੜਕਾਗੀਆਂ ਤੁਸੀ ਜੇਠ ਹੋ, ਆਦਮੀ ਹੋ, ਜਾਓ ਬਾਹਰ ਚਲੇ ਜਾਓ, ਲੋਕ ਸੁਣਨਗੇ ਤਾਂ ਕੀ ਆਖਣਗੇ ?
ਹਰੀਸ਼ ਸ਼ਰਮਿੰਦਾ ਹੋ ਕੇ ਕਹਿਣ ਲੱਗਾ; ਜੇ ਤੂੰ ਸਾਰਿਆਂ ਨੂੰ ਇਕੋ ਜਿਹਾ ਜਾਣਦੀਓ ਤਾਂ ਚਿੰਤਾ ਹੀ ਕਿਸ ਗਲ ਦੀ ਸੀ ? ਭਾਬੀ ਜੀ, ਕੀ ਕੋਈ ਕਿਸੇ ਨੂੰ ਘਰ ਵਿਚ ਜਾਨੋਂ ਮਾਰ ਸਕਦਾ ਸੀ ? ਇਹ ਆਖਕੇ ਉਹ ਬਾਹਰ ਜਾਣਾ ਹੀ ਚਾਹੁੰਦੇ ਸੀ ਕਿ ਉਹ ਘਰ ਵਾਲੀ ਨੇ ਟੋਕ ਕੇ ਆਖਿਆ, 'ਚੰਗੀ ਗਲ ਹੈ। ਜ਼ਰਾ ਖਲੋਕੇ ਵੇਖ ਤਾਂ ਲੌ ਕਿ ਉਹ ਨੋਹਾਂ ਧੀਆਂ ਤੇ ਕਿਦਾ ਕਾਬੂ ਰੱਖਦੀ ਹੈ।
ਹਰੀਸ਼ ਬਿਨਾ ਕੋਈ ਜਵਾਬ ਦੇਣ ਤੋਂ ਬਾਹਰ ਚਲੇ ਗਏ।