ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51206ਨਵਾਂ ਜਹਾਨ — ਸੰਤ ਕਲਾਸ1945ਧਨੀ ਰਾਮ ਚਾਤ੍ਰਿਕ

ਸੰਤ ਕਲਾਸ.

ਪੂਜਾ ਗੁਸਾਈਂ, ਬਾਬਾ, ਸੰਤ

ਸਤਿਗੁਰ ਜੀ, ਮਹਾਰਾਜ, ਮਹੰਤ।


ਕੁਝ ਫਿਰਤੂ, ਕੁਝ ਗੱਦੀ ਦਾਰ,

ਛੜੇ ਛਾਂਟ ਕੁਝ ਸਣ ਪਰਿਵਾਰ।


ਭਾਂਤ ਭਾਂਤ ਦੇ ਪਹਿਨ ਲਿਬਾਸ,

ਉਪਜ ਪਈ ਇਕ ਸੰਤ ਕਲਾਸ।


ਪਰਮੇਸ਼ਰ ਦੇ ਸੋਲ ਇਜੰਟ,

ਮਜ਼ਹਬ ਨੂੰ ਰਖ ਲੈਣ ਸਟੰਟ।


ਲੰਮਾ ਚੋਗ਼ਾ, ਅੱਖਾਂ ਲਾਲ।

ਕੱਠਾ ਕਰਦੇ ਫਿਰਨਾ ਮਾਲ।


ਮਠ, ਮੰਦਿਰ, ਦਿਹੁਰਾ, ਗੁਰੁ ਧਾਮ,

ਜੋ ਚਾਹਿਆ, ਰਖ ਲੈਣਾ ਨਾਮ।


ਕਿਸੇ ਬੜੇ ਤੋਂ ਨੀਂਹ ਰਖਵਾ,
ਦੇਣੀ ਕਿਤੇ ਉਸਾਰੀ ਲਾ।

————————

ਕੱਚਾ ਪੱਕਾ ਕੰਮ ਸੁਆਰ,

ਬਸਤ ਜਾਣੀ ਆਪ ਡਕਾਰ।


ਟੱਬਰਦਾਰ ਗਰੀਬਾਂ ਨਾਲ,

ਹਰ ਵੇਲੇ ਸੇਵਾ ਦਾ ਸੁਆਲ।


ਮੂੰਹ ਮੰਗੀ ਮਿਲ ਜਾਏ ਮੁਰਾਦ,

ਸੁਖਣਾ ਨਾਲ ਮਿਲੇ ਔਲਾਦ।


ਜੇ ਕੋਈ ਕਰ ਬੈਠੇ ਤਕਰਾਰ

ਹੋ ਜਾਣਾ ਸਿਰ ਤੇ ਅਸਵਾਰ।


ਦੁਸ਼ਟ ਦੁਸ਼ਟ ਦੀ ਸ਼ਿਸਕਰ ਲਾ,
ਕੁੱਤੇ ਦੇਣ ਮਗਰ ਦੁੜਾ।

————————