ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51180ਨਵਾਂ ਜਹਾਨ — ਸ੍ਵਰਗ ਨਰਕ1945ਧਨੀ ਰਾਮ ਚਾਤ੍ਰਿਕ

ਸ੍ਵਰਗ ਨਰਕ.

ਸੁਰਗ ਨਰਕ ਦੇ ਸੋਹਲੇ ਸੁਣਾ,

ਲੁਟ ਲੁਟ ਖਾਨਾ ਏਂ ਕਾਹਨੂੰ?


ਨਰਕ ਦਾ ਨਕਸ਼ਾ ਦਿਖਾ,

ਰੋਜ ਡਰਾਨਾ ਏਂ ਕਾਹਨੂੰ?


ਮੈਂ ਤੇ ਦੋਹਾਂ ਤੋਂ ਨਿਡਰ,

ਹੋ ਕੇ ਨਿਆਰਾ ਬੈਠਾਂ,


ਫੇਰ ਭੀ ਫਤਵਿਆਂ ਦੇ,
ਤੀਰ ਚੁਭਾਨਾ ਏਂ ਕਾਹਨੂੰ?


————————