ਨਵਾਂ ਜਹਾਨ/ਗ਼ਰੀਬ ਦਾ ਗੁਰਪੁਰਬ

ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51181ਨਵਾਂ ਜਹਾਨ — ਗ਼ਰੀਬ ਦਾ ਗੁਰਪੁਰਬ1945ਧਨੀ ਰਾਮ ਚਾਤ੍ਰਿਕ

ਗ਼ਰੀਬ ਦਾ ਗੁਰਪੁਰਬ.

ਬਾਬਾ! ਮੇਰੇ ਠੁਰਕਣ ਨਿਕੇ ਨਿਕੇ ਬਾਲ। ਟੇਕ-

੧.ਕੋਈ ਨੰਗਾ, ਅਧ ਕਜਿਆ ਕੋਈ,
ਕਿਸੇ ਦੀ ਪਜਾਮੀ ਪਾਟੀ ਹੋਈ,
ਉਤੋਂ ਨੱਸਾ ਨੱਸਾ ਆਵੇ ਸਿਆਲ।

ਬਾਬਾ! ਮੇਰੇ ਠੁਰਕਣ ਨਿਕੇ ਨਿਕੇ ਬਾਲ।


੨.ਪੱਲੇ ਪੈਂਦੀ ਏ ਖਿਚਵੀਂ ਮਜੂਰੀ,
ਕੋਈ ਲੋੜ ਨ ਹੋਵੇ ਪੂਰੀ,
ਅਤੇ ਦਾਣਿਆਂ ਦਾ ਪੈ ਗਿਆ ਕਾਲ।

ਬਾਬਾ! ਮੇਰੇ ਠੁਰਕਣ ਨਿਕੇ ਨਿਕੇ ਬਾਲ।


੩.ਸਿਦਕ ਸਬੂਰੀ ਤੋਸ਼ਾ ਮੇਰਾ,
ਨੰਗਿਆਂ ਤੇ ਭੁਖਿਆਂ ਨੂੰ ਆਸਰਾ ਤੇਰਾ,
ਮੇਰਾ ਹਲ ਕਰ ਰੋਟੀ ਦਾ ਸਵਾਲ।

ਬਾਬਾ! ਮੇਰੇ ਠੁਰਕਣ ਨਿਕੇ ਨਿਕੇ ਬਾਲ।


੪.ਤੂੰ ਮੇਰਾ ਸਤਿਗੁਰ, ਮੈਂ ਤੇਰਾ ਬੇਟਾ,
ਕੰਗਲੇ ਦੀ ਏ ਕਬੂਲੀਂ ਭੇਟਾ,
ਰੁਖੀ ਰੋਟੀ ਤੇ ਪਤਲੀ ਦਾਲ।
ਬਾਬਾ! ਮੇਰੇ ਠੁਰਕਣ ਨਿਕੇ ਨਿਕੇ ਬਾਲ।