ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51179ਨਵਾਂ ਜਹਾਨ — ਨੀਂਦ1945ਧਨੀ ਰਾਮ ਚਾਤ੍ਰਿਕ

ਨੀਂਦ.

ਨੀਂਦ ਨਖੱਤੀ ਨੂੰ ਕੀ ਆਖਾਂ,

(ਜਿਹੜੀ) ਵੈਰ ਪਈ ਹੱਥ ਧੋ ਕੇ।


ਸਾਰੀ ਰਾਤ ਉਡੀਕਿਆ ਢੋਲਣ,

ਬੂਹੇ ਵਿੱਚ ਖਲੋ ਕੇ।


ਉਹ ਆਇਆ ਪਰ ਮੈਂ ਸ਼ਰਮਾ ਗਈ,

ਅਖੀਆਂ ਢੋ ਲਏ ਬੂਹੇ।


ਹਸਦਾ ਹਸਦਾ ਲੰਘ ਗਿਆ ਮਾਹੀ,
ਪਲਕਾਂ ਉਹਲੇ ਹੋ ਕੇ।

————————