ਆਓ ਪੰਜਾਬੀ ਸਿੱਖੀਏ/ਲਾਂ ਦਾ ਖੇਲ੍ਹ
ਲਾਂ ਦਾ ਖੇਲ੍ਹ
ਖੇਤੀ ਰੇਤੀ ਬੇਰ ਤੇ ਮੇਲ
ਇਹ ਸਭ ਹੈ ਇੱਕ 'ਲਾਂ' ਦਾ ਖੇਲ੍ਹ।
ਮੇਲਾ ਦੇਖਿਆ ਖਾਧੇ ਕੇਲੇ।
ਚੜ੍ਹਗੇ ਠੇਲੇ ਖਰਚੇ ਧੇਲੇ।
ਬੈਠੇ ਸੇਠ ਲਗਾ ਕੇ ਸੋਲ।
ਇਹ ਸਭ ਹੈ...........
ਨਿਆਣੇ ਕਹਿੰਦੇ ਲੈਣੇ ਝੂਟੇ।
ਸਿਆਣੇ ਲੈਂਦੇ ਫਿਰਦੇ ਬੂਟੇ।
ਪੇੜੇ ਸੇਬ ਤੇ ਪੇਠਾ ਵੇਲ।
ਇਹ ਸਭ ਹੈ..........
ਸਵੇਰ ਤੋਂ ਸੇਵਕ ਸੇਵਣ ਸੇਵਾ।
ਦੇਂਦੇ ਪਏ ਸੀ ਦੇਸੀ ਮੇਵਾ।
ਦੇਖ ਤੇਲ ਤੇ ਚਲਦੀ ਰੇਲ।
ਇਹ ਸਭ ਹੈ...........