੭.

ਕੋਈ ਪੰਜਾਂ ਛਿਆਂ ਦਿਨਾਂ ਪਿੱਛੋਂ ਇਕ ਦਿਨ ਦੁਪਹਿਰ ਨੂੰ ਵਿਪਿਨ ਉਦਾਸ ਜਹੇ ਚਿਹਰੇ ਨਾਲ ਘਰ ਆਇਆ ਤੇ ਆਉਂਦਿਆਂ ਹੀ ਕਹਿਣ ਲੱਗਾ, ਇਹ ਤੂੰ ਕੀ ਬਖੇੜਾ ਖੜਾ ਕਰ ਲਿਆ ਹੈ? ਕਿਸ਼ਨ ਤੇਰਾ ਕੀ ਲਗਦਾ ਹੈ ਜੋ ਤੂੰ ਉਸ ਪਰਾਏ ਲੜਕੇ ਦੇ ਥਾਂ ਘਰ ਵਾਲਿਆਂ ਨਾਲ ਲੜਾਈ ਪਾਈ ਰਖਦੀ ਏਂ? ਮੈਂ ਤਾਂ ਅਜ ਵੇਖਿਆ ਹੈ, ਭਰਾ ਹੋਰੀਂ ਵੀ ਗੁੱਸੇ ਹਨ।

ਇਹਦੇ ਨਾਲੋਂ ਕੁਝ ਦਿਨ ਪਹਿਲਾਂ ਆਪਣੇ ਘਰ ਵਿਚ ਬਹਿਕੇ ਜੇਠਾਣੀ ਨੇ ਜੋ ਆਪਣੇ ਸੁਵਾਮੀ ਨੂੰ ਤੀਰ ਮਾਰੇ ਸਨ ਉਹ ਖਾਲੀ ਕਿੱਦਾਂ ਜਾ ਸਕਦੇ ਸਨ। ਉਹਨਾਂ ਸਾਰਿਆਂ ਹੇਮਾਂਗਨੀ ਦੇ ਕਲੇਜੇ ਨੂੰ ਵਿੰਨ ਦਿੱਤਾ ਸੀ। ਇਹਨਾਂ ਤੀਰਾਂ ਦੀ ਵਿਹੁ ਨਾਲ ਉਸਦਾ ਕਲੇਜਾ ਸੜ ਰਿਹਾ ਸੀ। ਸਭ ਕੁਝ ਸਹਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।

ਪਿਛਲੇ ਜਮਾਨੇ ਵਿਚ ਮੁਸਲਮਾਨ ਜਿੱਦਾਂ ਅੱਗੇ ਗਊਆਂ ਨੂੰ ਲਾਕੇ ਰਾਜਪੂਤਾਂ ਤੇ ਹਮਲਾ ਕਰਦੇ ਹੁੰਦੇ ਸਨ ਉਸੇ ਤਰ੍ਹਾਂ ਜੇਠਾਣੀ ਦਿਰਾਣੀ ਨਾਲ ਕਰਦੀ ਸੀ। ਗੱਲਾਂ ਕਿਸੇ ਨਾਲ ਕਰਨੀਆਂ ਤੇ ਠੋਕਰਾਂ ਕਿਸੇ ਪਾਸੇ ਲਾਉਣੀਆਂ।

ਸੁਆਮੀ ਦੀ ਗੱਲ ਤੇ ਹੇਮਾਂਗਨੀ ਨੂੰ ਕੋਧ ਆਗਿਆ ਕਹਿਣ ਲੱਗੀ, “ਕੀ ਆਖਦੇ ਹੋ ਜੇਠ ਜੀ ਨਾਰਾਜ਼ ਹੋ ਗਏ ਹਨ। ਇਹ ਅਸਚਰਚ ਦੀ ਗੱਲ ਸੁਣਕੇ ਉਸਤੇ ਝੱਟਪੱਟ ਯਕੀਨ ਕਰਨ ਨੂੰ ਤਾਂ ਜੀ ਨਹੀਂ ਕਰਦਾ ਹੁਣ ਦੱਸੋ ਕੀ ਕਰਨ ਨਾਲ ਉਹਨਾਂ ਦਾ ਗੁਸਾ ਹਟ ਜਾਏਗਾ?

ਵਿਪਿਨ ਮਨ ਹੀ ਮਨ ਵਿਚ ਬੜਾ ਗੁਸੇ ਹੋਇਆ ਪਰ ਆਪਣੀ ਨਾਰਾਜ਼ਗੀ ਨੂੰ ਬਾਹਰ ਪ੍ਰਗਟ ਕਰਨ ਦਾ ਉਹਦਾ ਸੁਭਾ ਨਹੀਂ ਸੀ। ਉਹਨੇ ਆਪਣੇ ਭਾਵਾਂ ਨੂੰ ਅੰਦਰ ਅੰਦਰ ਹੀ ਰੋਕਕੇ ਆਖਿਆ ਕੁਝ ਵੀ ਹੋਵੇ ਵਡਿਆਂ ਦੇ ਸਬੰਧ ਵਿਚ...

ਗਲ ਪੂਰੀ ਹੋਣ ਤੋਂ ਪਹਿਲਾਂ ਹੀ ਹੇਮਾਂਗਨੀ ਨੇ ਆਖਿਆ, 'ਸਭ ਜਾਣਦੀ ਹਾਂ ਵੱਡਿਆਂ ਦੀ ਅਜ ਮਰਜਾਦਾ ਦਾ ਵੀ ਮੈਨੂੰ ਪਤਾ ਹੈ। ਪਰ ਮੈਂ ਉਸ ਮੁੰਡੇ ਨੂੰ ਚਾਹੁੰਦੀ ਹਾਂ ਇਸ ਕਰਕੇ ਮੈਨੂੰ ਵਿਖਾ ਵਿਖਾ ਕੇ ਉਹ ਉਸ ਗਰੀਬ ਨੂੰ ਤੰਗ ਕਰਦੈ ਹਨ।'

ਉਹਦੀ ਅਵਾਜ਼ ਕੁਝ ਨਰਮ ਹੋਗਈ। ਕਿਉਂਕਿ ਆਪਣੇ ਜੋਠ ਦੇ ਸਬੰਧ ਵਿਚ ਉਹ ਮਿਹਣਾ ਮਾਰਕੇ ਕੁਝ ਕੱਚੀ ਜਹੀ ਹੋ ਗਈ। ਪਰ ਉਸਦਾ ਸਰੀਰ ਵੀ ਬਹੁਤ ਥੱਕ ਗਿਆ ਸੀ, ਇਸ ਕਰਕੇ ਉਹ ਗੁਸੇ ਨੂੰ ਸੰਭਾਲ ਨਾ ਸਕੀ। ਵਿਪਿਨ ਅੰਦਰ ਹੀ ਅੰਦਰ ਉਹਨਾਂ ਦੇ ਪੱਖੀ ਸਨ। ਸਬਬ ਇਹ ਕਿ ਇਕ ਪਰਾਏ ਮੁੰਡੇ ਦੇ ਥਾਂ ਉਹ ਆਪਣੇ ਭਰਾ ਨਾਲ ਝਗੜਾ ਕਰਕੇ ਖੁਸ਼ ਨਹੀਂ ਸਨ। ਪਰ ਘਰ ਵਾਲੀ ਦੀ ਇਸ ਸ਼ਰਮ ਤੇ ਹੋਰ ਮੌਕਾ ਵੇਖਕੇ ਉਹਨਾਂ ਆਖਿਆ, “ਤੰਗ ਤੁੰਗ ਉਹ ਕੋਈ ਨਹੀਂ ਕਰਦੇ, ਆਪਣੇ ਮੁੰਡੇ ਨੂੰ ਕਾਬੂ ਵਿਚ ਰਖਦੇ ਹਨ। ਕੰਮ ਧੰਦਾ ਸਿਖਲਾਉਂਦੇ ਹਨ, ਇਹਦੇ ਨਾਲ ਜੇ ਤੈਨੂੰ ਦੁਖ ਹੋਵੇ ਤਾਂ ਕੰਮ ਕਿੱਦਾਂ ਚਲੇ? ਇਸਤੇ ਬਿਨਾਂ ਉਹ ਲੋਕ ਅਮੀਰ ਹਨ ਜਿੱਦਾਂ ਮਰਜ਼ੀ ਹੋਵੇ ਕਰਨ।

ਹੇਮਾਂਗਨੀ ਆਪਣੇ ਸੁਆਮੀ ਦੇ ਮੂੰਹ ਵੱਲ ਵੇਖਕੇ ਪਹਿਲਾਂ ਹੈਰਾਨ ਹੋਈ। ਸਬੱਬ ਇਹ ਕਿ ਉਹ ਇਸ ਘਰ ਨੂੰ ਪੰਦਰਾਂ ਸੋਲਾਂ ਸਾਲ ਤੋਂ ਚਲਾ ਰਹੀ ਹੈ। ਇਸ ਤੋਂ ਪਹਿਲ ਉਸਨੇ ਆਪਣੇ ਪਤੀ ਦਾ ਭਰਾ ਨਾਲ ਐਡਾ ਪਿਆਰ ਕਦੇ ਨਹੀਂ ਵੇਖਿਆ ਸੀ। ਪਰ ਇਕ ਵੇਰਾਂ ਹੀ ਉਹਦੇ ਸਾਰੇ ਸਰੀਰ ਨੂੰ ਅੱਗ ਜਹੀ ਲੱਗ ਗਈ। ਉਸਨੇ ਆਖਿਆ, ਜੇ ਉਹ ਵੱਡੇ ਗੁਰੂ ਜਨ ਹਨ ਤਾਂ ਮੈਂ ਵੀ ਤਾਂ ਮਾਂ ਹਾਂ। ਜੇ ਵੱਡੇ ਆਪਣੇ ਮਾਣ ਨੂੰ ਆਪ ਹੀ ਨਾ ਕਾਇਮ ਰੱਖਣ ਤਾਂ ਮੈਂ ਕਿਓ ਇਸਦਾ ਖਿਆਲ ਕਰਾਂ?

ਵਿਪਿਨ ਸ਼ਾਇਦ ਇਹਦਾ ਕੋਈ ਜੁਵਾਬ ਦੇਣਾ ਚਾਹੁੰਦੇ ਸਨ ਪਰ ਰੁਕ ਗਏ। ਬਾਹਰ ਦੇ ਦਰਵਾਜੇ ਵਿਚ ਇਕ ਦਰਦ ਭਰੀ ਅਵਾਜ਼ ਆਈ, “ਮੰਜ਼ਲੀ ਭੈਣ!"

ਸਵਾਮੀ ਤੇ ਪਤਨੀ ਦੀਆਂ ਅੱਖਾਂ ਮਿਲੀਆਂ! ਵਿਪਨ ਕੁਝ ਹੱਸੇ, ਪਰ ਇਹ ਹਾਸਾ ਪਿਆਰਦਾ ਨਹੀਂ ਸੀ। ਘਰਵਾਲੀ ਦੰਦਾਂ ਥੱਲੇ ਜਬਾਨ ਲੈਕੇ ਦਰਵਾਜੇ ਕੋਲ ਜਾ ਪੁਜੀ ਤੇ ਚੁਪਚਾਪ ਕਿਸ਼ਨ ਦੇ ਮੂੰਹ ਵੱਲ ਵੇਖਣ ਲੱਗ ਪਈ। ਉਹਨੂੰ ਵੇਖਦਿਆਂ ਹੀ ਕਿਸ਼ਨ ਖੁਸ਼ੀ ਨਾਲ ਮਸਤ ਹੋਗਿਆ ਉਹਦੇ ਮੂੰਹੋਂਂ ਸਭ ਤੋਂ ਪਹਿਲਾਂ ਇਹੋ ਨਿਕਲਿਆ, 'ਭੈਣ ਕੀ ਹਾਲ ਹੈ?'

ਹੇਮਾਂਗਨੀ ਪਲ ਕੁ ਤਾਂ ਚੁੱਪ ਕਰ ਗਈ। ਜਿਸ ਗਲ ਤੋਂ ਪਤੀ ਤੇ ਘਰ ਵਾਲੀ ਵਿੱਚ ਐਨਾ ਝਗੜਾ ਹੋ ਰਿਹਾ ਸੀ ਉਹ ਅਚਨਚੇਤ ਹੀ ਆ ਪਰਗਟ ਹੋਇਆ। ਹੇਮਾਂਗਨੀ ਨੇ ਹੌਲੀ ਜਹੀ ਪਰ ਜ਼ਰਾ ਕਰੜਾਈ ਨਾਲ ਆਖਿਆ, ਇਹ ਕੀ  ਤੂੰ ਰੋਜ਼ ਰੋਜ਼ ਇਥੇ ਕਿਉਂ ਆਉਂਦਾ ਏਂ?

ਕਿਸ਼ਨ ਦਾ ਕਲੇਜਾ ਧੜਕ ਗਿਆ। ਹੇਮਾਂਗਨੀ ਦੀ ਇਹ ਕੜਕਵੀਂ ਸੁਰ, ਸਚਮੁੱਚ ਹੀ ਉਹਨੂੰ ਬਹੁਤ ਬੁਰੀ ਲੱਗੀ, ਇਹ ਦਾ ਸਬੱਬ ਭਾਵੇਂ ਕੋਈ ਹੋਵੇ, ਪਰ ਇਸ ਅਭਾਗੇ ਨੂੰ ਸਾਫ ਪਤਾ ਲੱਗ ਗਿਆ ਕਿ ਇਹ ਮਖੌਲ ਨਹੀਂ ਹੈ, ਨਾਂ ਹੀ ਪਿਆਰ ਭਰੀ ਝਿੜਕ ਹੈ।

ਡਰ, ਲੱਜਾ ਤੇ ਹੈਰਾਨੀ ਦੇ ਮਾਰਿਆਂ ਉਸਦੇ ਚਿਹਰੇ ਤੇ ਕਾਲੋਂ ਆ ਗਈ, ਆਖਣ ਲੱਗਾ, ਤੈਨੂੰ ਵੇਖਣ ਆਇਆ ਹਾਂ।

ਵਿਪਿਨ ਨੇ ਹੱਸ ਕੇ ਆਖਿਆ, “ਤੁਹਾਨੂੰ ਵੇਖਣ ਆਇਆ ਹੈ।"

ਇਹ ਹਾਸਾ ਨਹੀਂ ਸੀ, ਜਾਣੀਦਾ ਹੇਮਾਂਗਨੀ ਦਾ ਮੂੰਹ ਖਰਾਕੇ ਨਿਰਾਦਰ ਕੀਤਾ ਗਿਆ ਸੀ, ਉਸ ਨੇ ਕੁੱਟੀ ਹੋਈ ਸਪਣੀ ਵਾਂਗ ਵਿਸ ਘੋਲਦੀ ਘੋਲਦੀ ਨੇ ਆਪਣੇ ਪਤੀ ਵੱਲ ਇਕ ਵਾਰ ਵੇਖਦੀ ਹੋਈ ਨੇ ਅਖਾਂ ਦੂਜੇ ਪਾਸੇ ਕਰ ਲਈਆਂ ਤੇ ਕਿਸ਼ਨ ਨੂੰ ਕਿਹਾ, 'ਹਣ ਇਥੇ ਨ ਆਂਵੀ ਜਾਹ!'

ਚੰਗਾ ਆਖ ਕੇ ਕਿਸ਼ਨ ਨੇ ਆਪਣੇ ਮੂੰਹ ਦੀ ਕਾਲੋਂ ਨੂੰ ਹੱਸ ਕੇ ਲੁਕਾਉਣ ਦਾ ਯਤਨ ਕੀਤਾ। ਪਰ ਉਸ ਦਾ ਮੂੰਹ ਹੋਰ ਵੀ ਕਾਲਾ ਹੋ ਗਿਆ, ਉਹ ਨੀਵੀਂਂ ਪਾਕੇ ਚਲਿਆ ਗਿਆ।

ਇਸ ਦਿਲ ਨੂੰ ਹਿਲਾ ਦੇਣ ਵਾਲੇ ਅਸਰ ਨੂੰ ਆਪਣੇ ਚਿਹਰੇ ਤੇ ਪ੍ਰਗਟ ਕਰਦੀ ਹੋਈ ਹੇਮਾਂਗਨੀ ਨੇ ਪੱਤੀ ਦੇ ਮੂੰਹ ਵਲ ਇਕ ਵਾਰ ਵੇਖਿਆ ਤੇ ਫੇਰ ਕਮਰਾ ਛਡਕੇ ਚਲੀ ਗਈ। ਚਾਰ ਪੰਜ ਦਿਨ ਲੰਘ ਗਏ, ਪਰ ਹੇਮਾਂਗਨੀ ਦਾ ਬੁਖਾਰ ਨ ਲੱਥਾ, ਕਲ ਡਾਕਟਰ ਆਖ ਗਿਆ ਸੀ ਕਿ ਛਾਤੀ ਵਿਚ ਠੰਢ ਬਹਿ ਗਈ ਹੈ,ਅਜੇ ਤਰਕਾਲਾਂ ਦੇ ਦੀਵੇ ਜਗੇ ਸਨ ਕਿ ‘ਲਲਤ' ਚੰਗੇ ਕਪੜੇ ਪਾਕੇ ਅੰਦਰ ਆਇਆ ਤੇ ਆਖਣ ਲੱਗਾ, 'ਮਾਂ ਅੱਜ ਦੱਤ ਬਾਬੂ ਦੇ ਘਰ ਪੁਤਲੀਆਂ ਦਾ ਤਮਾਸ਼ਾ ਹੋਵੇਗਾ ਮੈਂ ਵੇਖ ਆਵਾਂ?'

ਮਾਂ ਨੇ ਕੁਝ ਹੱਸ ਕੇ ਆਖਿਆ, ਕਿਉਂ ਵੇ ਲਲਤ! ਅੱਜ ਪੰਜਾਂ ਛੇਆਂ ਦਿਨਾਂ ਤੋਂ ਤੇਰੀ ਮਾਂ ਬੀਮਾਰ ਪਈ ਹੋਈ ਹੈ। ਤੇ ਕਦੇ ਇਕ ਵਾਰੀ ਕੋਲ ਆਕੇ ਵੀ ਨਹੀਂ ਬੈਠਾ।

ਲਲਤ ਸ਼ਰਮਿੰਦਾ ਜਿਹਾ ਹੋਕੇ ਸਿਰਹਾਣੇ ਆ ਬੈਠਾ। ਮਾਂ ਨੇ ਪਿਆਰ ਨਾਲ ਬੱਚੇ ਦੀ ਪਿੱਠ ਤੇ ਹੱਥ ਫੇਰ ਕੇ ਆਖਿਆ, ਜੇ ਮੈਂ ਰਾਜੀ ਨ ਹੋਵਾਂ ਤੇ ਮਰ ਜਾਵਾਂ ਤਾਂ ਤੂੰ ਕੀ ਕਰੇਗਾ? ਖੁਬ ਰੋਵੇਂਗਾ?

'ਛੱਡੋ ਮਾਂ ਜੀ ਇਹੋ ਜਹੀਆਂ ਗਲਾਂ ਨਾ ਕਰੋ, ਤੁਸੀਂ ਰਾਜੀ ਹੋ ਜਾਉਗੀਆਂ।' ਇਹ ਆਖ ਕੇ ਲਲਤ ਨੇ ਆਪਣੀ ਮਾਂ ਦੇ ਕਲੇਜੇ ਤੇ ਇਕ ਹੱਥ ਰੱਖ ਦਿੱਤਾ, ਮਾਂ ਬੱਚੇ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਚੁੱਪ ਹੋ ਰਹੀ। ਤਾਪ ਦੇ ਅੰਦਰ ਇਸ ਬੱਚੇ ਦੇ ਇਸ ਹੱਬ ਦੀ ਛੋਹ ਉਸ ਦੇ ਦਿਲ ਨੂੰ ਠੰਢ ਪਾ ਰਹੀ ਸੀ, ਉਹਦੀ ਇੱਛਾ ਹੋਈ ਕਿ ਸਮਾਂ ਏਦਾਂ ਹੀ ਬੀਤ ਜਾਏ। ਪਰ ਥੋੜੇ ਚਿਰ ਪਿਛੋਂ ਹੀ ‘ਲਲਤ’ ਜਾਣ ਵਾਸਤੇ ਤੜਫਣ ਲਗ ਪਿਆ, ਸ਼ਾਇਦ ਪੁਤਲੀਆਂ ਦਾ ਤਮਾਸ਼ਾ ਸ਼ਰੁ ਨ ਹੋ ਗਿਆ ਹੋਵੇ, ਇਸ ਖਿਆਲ ਨਾਲ ਓਹਦਾ ਮਨ ਡੋਲ ਰਿਹਾ ਸੀ। ਲੜਕੇ ਦੇ ਦਿਲ ਦੀ ਗੱਲ ਜਾਣਦੀ ਹੋਈ, ਮਾਂ ਨੇ ਮਨ ਹੀ ਮਨ ਵਿਚ ਹਸਦੀ ਹੋਈ ਨੇ ਆਖਿਆ, 'ਚੰਗਾ ਜਾਹ ਵੇਖ ਆ, ਪਰ ਬਹੁਤਾ ਚਿਰ ਨਾ ਲਾਈਂ'?

"ਨਹੀਂ ਮਾਂ ਮੈਂ ਛੇਤੀ ਹੀ ਆ ਜਾਊਂਗਾ"।
ਇਹ ਆਖ, ਲਲਤ ਚਲਿਆ ਗਿਆ ਪਰ ਦੋਂਹ ਮਿੰਟਾਂ ਪਿਛੋਂ ਉਹ ਫੇਰ ਵਾਪਸ ਆਗਿਆ ਤੇ ਕਹਿਣ ਲੱਗਾ, "ਮਾਂ ਮੈਂ ਇਕ ਗੱਲ ਆਖਾਂ?"
ਮਾਂ ਨੇ ਹਸਦਿਆਂ ਹਸਦਿਆਂ ਕਿਹਾ, "ਰੁਪਈਆ ਚਾਹੀਦਾ ਹੈ? ਉਸ ਆਲੇ ਵਿਚ ਰੱਖੇ ਹੋਏ ਹਨ ਵੇਖੀਂਂ "ਇਕ ਤੋਂ ਵਧ ਨ ਖੜੀਂਂ।"
“ਨਹੀਂ ਮਾਂ ਰੁਪਇਆ ਨਹੀਂ ਚਾਹੀਦਾ, ਦਸ ਮੇਰੀ ਗੱਲ ਸੁਣੇਗੀ?
ਮਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਕਿਹਾ,
"ਰੁਪਇਆ ਨਹੀਂ ਚਾਹੀਦਾ? ਫੇਰ ਹੋਰ ਕੀ ਗੱਲ ਹੈ?"
ਲਲਤ ਮਾਂ ਦੇ ਹੋਰ ਨੇੜੇ ਹੋਕੇ ਆਖਣ ਲਗਾ, "ਮਾਂ ਜ਼ਰਾ ਕਿਸ਼ਨ ਨੂੰ ਆਉਣ ਦਿਹ ਖਾਂ? ਉਹ ਜਾਣੇ ਉਹ ਅੰਦਰ ਨਹੀਂ ਆਉਂਦਾ ਦਰਵਾਜੇ ਵਿਚ ਖਲੋਕੇ ਹੀ ਤੈਨੂੰ ਵੇਖ ਜਾਇਗਾ। ਉਹ ਕੱਲ ਵੀ ਬਾਹਰ ਬਹਿ ਕੇ ਚਲਿਆ ਗਿਆ ਸੀ ਤੇ ਅੱਜ ਫੇਰ ਬਾਹਰ ਬੈਠਾ ਹੋਇਆ ਹੈ।"
ਹੇਮਾਂਗਨੀ ਬੇਚੈਨ ਜੇਹੀ ਹੋਕੇ ਉਠ ਬੈਠੀ ਤੇ ਕਹਿਣ ਲਗੀ, "ਜਾ! ਜਾ! ਜਾਕੇ ਕਿਸ਼ਨ ਨੂੰ ਭੇਜ ਵਿਚਾਰਾ ਬਾਹਰ ਬੈਠਾ ਹੋਇਆ ਹੈ ਤੁਸਾਂ ਮੈਨੂੰ ਕਿਉਂ ਨਹੀਂ ਦਸਿਆ?"
"ਉਹ ਡਰਦਾ ਮਾਰਿਆ ਅੰਦਰ ਜੋ ਨਹੀਂ ਆਉਣਾ ਚਾਹੁੰਦਾ।" ਇਹ ਆਖਕੇ 'ਲਲਤ' ਚਲਿਆ ਗਿਆ ਕੋਈ

ਇਕ ਮਿੰਟ ਪਿਛੋਂ ਕਿਸ਼ਨ ਅੰਦਰ ਆਇਆ ਤੇ ਜ਼ਮੀਨ ਵਲ ਵੇਖਦਾ ਹੋਇਆ ਕੰਧ ਨਾਲ ਲੱਗ ਕੇ ਖਲੋ ਗਿਆ।

ਹੇਮਾਂਗਨੀ ਨੇ ਆਖਿਆ "ਆ ਭਰਾਵਾ?"

ਕਿਸ਼ਨ ਉਸੇ ਤਰ੍ਹਾਂ ਚੁਪ ਚਾਪ ਖਲੋਤਾ ਰਿਹਾ ਹੇਮਾਂਗਨੀ ਨੇ ਆਪ ਹੀ ਉਠਕੇ ਉਹਨੂੰ ਬਾਹੋਂ ਫੜਿਆ ਤੇ ਵਿਛਾਉਣੇ ਤੇ ਲਿਆ ਬਠਾਇਆ। ਉਹਦੀ ਪਿੱਠ ਤੇ ਹੀ ਹਥ ਫੇਰਦੀ ਹੋਈ ਨੇ ਆਖਿਆ, “ਕਿਉ ਵੇ ਕਿਸ਼ਨਾ ਉਸ ਦਿਨ ਕੁਝ ਮੈਂ ਸਖਤ ਕੂਈ ਸਾਂ ਇਸੇ ਕਰਕੇ ਤੂੰ ਆਪਣੀ ਭੈਣ ਨੂੰ ਭੁੱਲ ਗਿਆ?"

ਇਕ ਵਾਰੀ ਹੀ ਕਿਸ਼ਨ ਫੁੱਟ ਫੁੱਟ ਕੇ ਰੋਣ ਲੱਗ਼ ਪਿਆ। ਹੇਮਾਂਗਨੀ ਕੁਝ ਹੈਰਾਨ ਹੋਈ। ਕਿਉਂਕਿ ਅੱਜ ਤਕ ਕਿਸੇ ਨੇ ਕਿਸ਼ਨ ਨੂੰ ਰੋਂਦਿਆਂ ਨਹੀਂ ਵੇਖਿਆ ਸੀ। ਐਨੀਆਂ ਔਖਿਆਈਆਂ ਮਿਲਣ ਤੇ ਵੀ ਉਹ ਕਦੇ ਨਹੀਂ ਰੋਇਆ ਸੀ। ਬੱਸ ਨੀਵੀਂ ਹੀਂ ਪਾਈ ਰਖਦਾ ਸੀ। ਇਹਦੇ ਸੁਭਾ ਨੂੰ ਜਾਣਦੀ ਹੋਈ ਹੇਮਾਂਗਨੀ ਅਸਚਰਜ ਨਾਲ ਬੋਲੀ ਵਾਹ ਰੋਣਾ ਕਿਸ ਗੱਲ ਦਾ? ਕਿਤੇ ਬੀਬੇ ਬੱਚੇ ਵੀ ਰੋਂਦੇ ਹਨ?

ਇਹਦੇ ਜਵਾਬ ਵਿਚ ਕਿਸ਼ਨ ਨੇ ਧੋਤੀ ਦੇ ਪੱਲੇ ਨੂੰ ਮੂੰਹ ਵਿਚ ਤੁੰਨ ਕੇ ਰੋਣ ਨੂੰ ਰੋਕਦੇ ਹੋਏ ਨੇ ਕਿਹਾ, "ਡਾਕਟਰ ਨੇ ਆਖਿਆ ਹੈ ਕਿ ਕਲੇਜੇ ਵਿਚ ਸਰਦੀ ਬੈਠ ਗਈ ਹੈ।"

ਹੇਮਾਂਗਨੀ ਨੇ ਹਸਦਿਆਂ ਹੋਇਆਂ ਆਖਿਆ, ਵਾਹ ਵਾਹ! ਤੇ ਚੰਗਾ ਮੁੰਡਾ ਏਂਂ ਇਸੇ ਕਰਕੇ ਰੋ ਰਿਹਾ ਏਂਂ?

ਇਹ ਆਖਦਿਆਂ ਹੀ ਹੇਮਾਂਗਨੀ ਦੀਆਂ ਅੱਖਾਂ ਵਿੱਚੋਂ ਅੱਥਰੂ ਟੱਪਕ ਪਏ। ਇਹਨੇ ਇਨ੍ਹਾਂ ਨੂੰ ਖੱਬੇ ਹੱਥ ਨਾਲ ਪੂੰਝਦੀ ਹੋਈ ਨੇ ਸੱਜਾ ਹੱਥ ਕਿਸ਼ਨ ਦੇ ਸਿਰ ਤੇ ਫੇਰ ਕੇ ਪਿਆਰ ਕਰਦੀ ਹੋਈ ਨੇ ਕਿਹਾ, 'ਠੰਢ ਛਾਤੀ ਵਿਚ ਬਹਿ ਗਈ ਹੈ, ਡਾਕਟਰ ਨੇ ਭਾਵੇਂ ਕਿਹਾ ਹੋਵੇ, ਪਰ ਜੇ ਮੈਂ ਮਰ ਗਈ ਤਾਂ ਤੂੰ ਤੇ ਲਲਤ ਮਿਲ ਕੇ ਗੰਗਾ ਛਡ ਆਉਗੇ? ਕਿਉਂਂ ਛੱਡ ਆਉਗੇ ਜਾਂ ਕਿ ਨਹੀਂ?

ਇਸੇ ਵੇਲੇ ਕਾਦੰਬਨੀ, 'ਸੁਣਾ ਭੈਣ ਕੀ ਹਾਲ ਈਂ' ਆਖਦੀ ਹੋਈ ਦਰਵਾਜੇ ਤੇ ਆ ਖੜੀ ਹੋਈ। ਥੋੜਾ ਚਿਰ ਕਿਸ਼ਨ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਦੀ ਰਹੀ। ਫੇਰ ਕਹਿਣ ਲੱਗੀ, 'ਆਹ ਲੌ ਇਹ ਮਰ ਮਿਟ ਜਾਣਾ ਅੱਗੇ ਦਾ ਅੱਗੇ ਹੀ ਰਹਿੰਦਾ ਹੈ। ਇਹ ਕੀ ਇਹ ਭੈਣ ਜੀ ਦੇ ਸਾਹਮਣੇ ਰੋ ਰੋ ਕੇ ਫਾਵਾ ਹੋ ਰਿਹਾ ਹੈ। ਇਹ ਪਾਖੰਡੀ ਕਿੰਨੇ ਪਖੰਡ ਕਰਨ ਜਾਣਦਾ ਹੈ।'

ਬਹੁਤ ਹੀ ਕਮਜ਼ੋਰ ਹੋ ਜਾਣ ਦੇ ਕਾਰਨ ਹੇਮਾਂਗਨੀ ਹੁਣੇ ਹੀ ਸਰਹਾਣੇ ਦੇ ਆਸਰੇ ਲੇਟੀ ਸੀ। ਹੁਣ ਉਹ ਤੀਰ ਵਾਗੂੰ ਸਿੱਧੀ ਉਠਕੇ ਬਹਿਗਈ ਤੇ ਬੋਲੀ, 'ਭੈਣ ਮੈਨੂੰ ਛਿਆਂ ਸਤਾਂ ਦਿਨਾਂ ਤੋਂ ਤਾਪ ਚੜ੍ਹ ਰਿਹਾ ਹੈ ਤੇਰੇ ਪੈਰੀ ਪੈਨੀ ਹਾਂ ਕਿ ਹੁਣ ਤੂੰ ਚਲੀ ਜਾਹ।'

ਕਾਦੰਬਨੀ ਪਹਿਲਾਂ ਤਾਂ ਕੁਝ ਝਿਝਕੀ ਪਰ ਫੇਰ ਆਪਣੇ ਆਪਨੂੰ ਸੰਭਾਲਕੇ ਬੋਲੀ, ਬੀਬੀ ਜੀ ਮੈਂ ਤੈਨੂੰ ਤਾਂ ਕੁਝ ਨਹੀਂ ਆਖਿਆ, ਆਪਣੇ ਭਰਾ ਨਾਲ ਹੀ ਚੰਗੀਆਂ ਮਾੜੀਆਂ ਕਰ ਰਹੀ ਹਾਂ ਇਸ ਗਲ ਤੋਂ ਤੂੰ ਕਿਉਂ ਵੱਢਣ ਪੈਨੀ ਏਂਂ? ਹੇਮਾਂਗਨੀ ਨੇ ਆਖਿਆ, ਤੇਰੀਆਂ ਝਿੜਕਾਂ ਤਾਂ ਰਾਤ ਦਿਨੇ ਹੀ ਚਲਦੀਆਂ ਰਹਿੰਦੀਆਂ ਨੇ। ਇਹਦੇ ਨਾਲ ਘਰ ਜਾਕੇ ਜਿੱਦਾਂ ਮਰਜੀ ਹੋਵ ਕਰ ਲੈਣਾ। ਇਥੇ ਮੇਰੇ ਸਾਹਮਣੇ ਇਹਨੂੰ ਕੁਝ ਆਖਣ ਦੀ ਲੋੜ ਨਹੀਂ ਤੇ ਨਾ ਹੀ ਮੈਂ ਕੁਝ ਆਖਣ ਹੀ ਦੇਣਾ ਹੈ।

'ਕਿਉਂ ਕੀਕੂੰ ਘਰੋਂ ਕਢ ਦੇਵੇਂਗੀ?'

ਹੇਮਾਂਗਨੀ ਨੇ ਹਥ ਜੋੜ ਕੇ ਆਖਿਆ, ਭੈਣ ਮੇਰੀ ਤਬੀਅਤ ਬਹੁਤ ਹੀ ਖਰਾਬ ਹੈ। ਮੈਂ ਤੇਰੇ ਪੈਰੀਂ ਪੈਨੀ ਹਾਂ ਜਾਂ ਤਾਂ ਚੁਪ ਰਹੋ ਤੇ ਜਾਂ ਚਲੀ ਜਾਹ।

ਕਾਦੰਬਨੀ ਨੇ ਆਖਿਆ, “ਆਪਣੇ ਭਰਾ ਨੂੰ ਵੀ ਨਹੀਂ ਤਾੜ ਸਕਦੀ?"

ਹੇਮਾਂਗਨੀ ਨੇ ਜਵਾਬ ਦਿੱਤਾ, 'ਆਪਣੇ ਘਰ ਜਾਕੇ।'

ਹਾਂ ਘਰ ਜਾ ਕੇ ਤਾਂ ਇਹਦੀ ਚੰਗੀ ਤਰ੍ਹਾਂ ਹੀ ਖਬਰ ਲਵਾਂਗੀ, ਮੇਰੇ ਨਾ ਦੀਆਂ ਚੁਗਲੀਆਂ ਜੋ ਕੀਤੀਆਂ ਗਈਆਂ ਹਨ ਸਭ ਇਸ ਦੇ ਢਿੱਡ ਵਿਚੋਂ ਕਢਾਂਗੀ। ਝੂਠਿਆਂਦਾ ਨਾਨਾ। ਮੈਂ ਆਖਿਆ ਜ਼ਰਾ ਬਾਹਰੋਂ ਘਾਹ ਖੋਤ ਲਿਆ ਤਾਂ ਆਖਣ ਲੱਗਾ, “ਭੈਣ ਹੱਥ ਜੁੜਾ ਲਾ ਅੱਜ ਪੁਤਲੀਆਂ ਦਾ ਤਮਾਸ਼ਾ ਵੇਖ ਲੈਣ ਦਿਹ।’’ ਕਿਉਂ ਵੇ ਤੇਰਾ ਪੁਤਲੀਆਂ ਦਾ ਤਮਾਸ਼ਾ ਇੱਥੇ ਹੋ ਰਿਹਾ ਏ ? ਇਹ ਆਖ ਕੇ ਕਾਦੰਬਨੀ ਦਬਾ ਦਬ ਚਲੀ ਗਈ।

ਹੇਮਾਂਗਨੀ ਕੁਝ ਚਿਰ ਬੁਤ ਵਾਂਗੂੰ ਬੈਠੀ ਰਹੀ, ਫੇਰ ਲੰਮੀ ਪੈਕੇ ਬੋਲੀ, ਕਿਸ਼ਨ ਤੂੰ ਪੁਤਲੀਆਂ ਦਾ ਤਮਾਸ਼ਾ ਵੇਖਣ ਕਿਉਂ ਨਹੀਂ ਗਿਆ? ਜੇ ਚਲਿਆ ਜਾਂਦੋਂ ਤਾਂ ਇਹ ਗੱਲਾਂ ਕਿਉਂ ਹੁੰਦੀਆਂ? ਜਦੋਂ ਇਹ ਤੈਨੂੰ ਨਹੀਂ ਆਉਣ ਦੇਂਦੇ ਤਾਂ ਮੇਰੇ ਕੋਲ ਨਾ ਆਇਆ ਕਰ।

ਕਿਸ਼ਨ ਬਿਨਾ ਕੁਝ ਕਹੇ ਸੁਣੇ ਦੇ ਚੁਪ ਚਾਪ ਚਲਿਆ ਗਿਆ, ਪਰ ਥੋੜੀ ਦੂਰੋਂ ਫੇਰ ਮੁੜ ਆਇਆ ਤੇ ਆਖਣ ਲੱਗਾ, “ਸਾਡੇ ਪਿੰਡ ਦੀ ਵਿਸ਼ਾਲੀ ਦੇਵੀ ਬਹੁਤ ਕਲਾ ਵਾਲੀ ਹੈ। ਉਹਦੀ ਪੂਜਾ ਦਿੱਤਿਆਂ ਸਭ ਬੀਮਾਰੀਆਂ ਹਟ ਜਾਂਦੀਆਂ ਹਨ, ਭੈਣ ਤੂੰ ਵੀ ਪੂਜਾ ਦੇ ਦਿਹ, ਰਾਜੀ ਹੋ ਜਾਏਂਂਗੀ।"

ਹੁਣ ਇਹ ਵਾਧੂ ਦਾ ਝਗੜਾ ਹੋ ਜਾਣ ਕਰਕੇ ਹੇਮਾਂਗਨੀ ਦਾ ਦਿਲ ਬਹੁਤ ਹੀ ਖਰਾਬ ਹੋ ਚੁਕਿਆ ਸੀ। ਲੜਾਈ ਝਗੜਾ ਤਾਂ ਰੋਜ ਹੁੰਦਾ ਹੈ, ਇਸ ਗਲੋਂ ਨਹੀਂ, ਪਰ ਇਹ ਬਹਾਨਾ ਹੱਥ ਆ ਜਾਣ ਨਾਲ ਕਿਸ਼ਨ ਵਿਚਾਰੇ ਨਾਲ ਕਿੱਦਾਂ ਹੋਵੇਗੀ । ਇਹ ਸੋਚ ਸੋਚ ਕੇ ਉਸ ਦੀ ਛਾਤੀ ਫਟੀ ਜਾ ਰਹੀ ਸੀ।

ਕਿਸ਼ਨ ਜਦੋਂ ਫੇਰ ਮੁੜ ਆਇਆ ਤਾਂ ਹੇਮਾਂਗਨੀ ਉਠ ਕੇ ਬਹਿ ਗਈ। ਉਹਨੂੰ ਆਪਣੇ ਕੋਲ ਬਿਠਾ ਕੇ ਉਹਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ, ਜੇ ਮੈਂ ਰਾਜੀ ਹੋ ਜਾਉਂਗੀ ਤਾਂ ਤੈਨੂੰ ਚੋਰੀ ੨ ਪੂਜਾ ਦੇਣ ਵਾਸਤੇ ਭੇਜ ਦੇਵਾਂਗੀ। ਇਕੱਲਾ ਚਲਿਆ ਜਾਵੇਂਗਾ?"

ਕਿਸ਼ਨ ਖੁਸ਼ੀ ਨਾਲ ਭੜਕ ਉਠਿਆ ਕਹਿਣ ਲੱਗਾ 'ਕਿਉਂ ਨਹੀਂ ? ਮੈਂ ਖੂਬ ਮਜ਼ੇ ਨਾਲ ਇਕੱਲਾ ਹੀ ਤੁਰ ਜਾਵਾਂਗਾ। ਭੈਣ ਤੂੰ ਮੈਨੂੰ ਹੁਣੇ ਹੀ ਕਿਉਂ ਨਹੀਂ ਭੇਜ ਦੇਂਂਦੀ, ਇਕ ਰੁਪੈ ਦੀ ਤਾਂ ਗੱਲ ਹੈ। ਮੈਂ ਕੱਲ ਹੀ ਪੂਜਾ ਦੇਕੇ ਤੈਨੂੰ ਪ੍ਰਸਾਦ ਲਿਆ ਦੇਵਾਂਗਾ ਜਿਸਨੂੰ ਖਾਕੇ ਤੂੰ ਤੰਦਰੁਸਤ ਹੋ ਜਾਵੇਂਂਗੀ।

ਹੇਮਾਂਗਨੀ ਨੇ ਵੇਖਿਆ ਕਿ ਇਹ ਜਾਣ ਲਈ ਕਿੰਨਾ ਕਾਹਲਾ ਪੈ ਰਿਹਾ ਹੈ। ਉਹਨੇ ਆਖਿਆ, ਪਰ ਤੇਰੇ ਜਾਣ ਤੇ ਮੁੜ ਆਉਣ ਦੀ ਖਬਰ ਨੂੰ ਜਦ ਉਹਨਾਂ ਸੁਣ ਲਿਆ ਤਾਂ ਫੇਰ ਕੀ ਬਣੇਗਾ?"

ਇਹ ਸੁਣਕੇ ਪਹਿਲਾਂ ਤਾਂ ਕਿਸ਼ਨ ਕੁਝ ਘਬਰਾਇਆ ਪਰ ਫੇਰ ਕਹਿਣ ਲੱਗਾ? ਉਹ ਜਾਣੇ ਜੋ ਹੋਊ ਵੇਖੀ ਜਾਊ ਜਾਨੋ ਤਾਂ ਨਹੀਂ ਮਾਰ ਦੇਂਦੇ।

ਹੇਮਾਂਗਨੀ ਦੀਆਂ ਅੱਖਾਂ ਵਿਚ ਫੇਰ ਪ੍ਰੇਮ ਆਂਸੂ ਆਏ ਕਹਿਣ ਲੱਗੀ, ਵੇ ਕਿਸ਼ਨ ਮੈਂ ਤੇਰੀ ਕੀ ਲੱਗਦੀਆਂ ਜੋ ਤੂੰ ਮੇਰਾ ਐਨਾ ਫਿਕਰ ਕਰਨ ਡਿਹਾ ਹੋਇਆਂ ਏਂਂ?

ਭਲਾ ਇਸ ਸਵਾਲ ਦਾ ਜੁਵਾਬ ਕਿਸ਼ਨ ਕੀ ਦੇਵੇ? ਉਹ ਕਿੱਦਾਂ ਦੱਸੇ ਕਿ ਉਸਦਾ ਦੁਖੀ ਦਿਲ ਰਾਤ ਦਿਨ ਮਾਂ ਦੇ ਪਿਆਰ ਨੂੰ ਲਭਦਾ ਫਿਰਦਾ ਹੈ ਤੇ ਉਸਦੀ ਨਿੱਘ ਇੱਥੋਂ ਹੀ ਮਿਲਦੀ ਹੈ। ਕਿਸ਼ਨ ਨੇ ਥੋੜਾ ਚਿਰ ਹੇਮਾਂਗਨੀ ਦੇ ਮੂੰਹ ਵੱਲ ਵੇਖ ਕੇ ਆਖਿਆ, ਤੇਰਾ ਰੋਗ ਜੋ ਨਹੀਂ ਹੱਟਦਾ, ਛਾਤੀ ਵਿਚ ਸਰਦੀ ਬਹਿ ਗਈ ਹੈ ਮੈਨੂੰ ਇਸੇ ਦਾ ਫਿਕਰ ਹੈ।

"ਸਰਦੀ ਬਹਿ ਗਈ ਹੈ ਤਾਂ ਤੈਨੂੰ ਐਨਾ ਫਿਕਰ ਕਿਉਂ ਹੈ?

ਕਿਸ਼ਨ ਨੇ ਹੈਰਾਨ ਹੋਕੇ, "ਚਿੰਤਾ ਕਿਉ ਨ ਹੋਏ ਭੈਣ ਸਰਦੀ ਦਾ ਬਹਿ ਜਾਣਾ ਕੋਈ ਮਾਮੂਲੀ ਗੱਲ ਹੈ, ਜੋ ਬੀਮਾਰੀ ਵਧ ਜਾਏ ਤਾਂ ਫੇਰ?"

"ਤਾਂ ਫੇਰ ਮੈਂ ਤੈਨੂੰ ਸਦ ਲਵਾਂਗੀ, ਪਰ ਬਿਨਾਂ ਸੱਦੇ ਨ ਆਉਣਾ।"

"ਕਿਉਂ ਭੈਣ?"

ਹੇਮਾਂਗਨੀ ਨੇ ਪੱਕੇ ਇਰਾਦੇ ਨਾਲ ਸਿਰ ਹਿਲਾਕੇ ਆਖਿਆ, "ਨਹੀਂ ਹੁਣ ਮੈਂ ਤੈਨੂੰ ਇੱਥੇ ਨਹੀਂ ਆਉਣ ਦਿਆਂਗੀ। ਜੇ ਤੂੰ ਬਿਨਾਂ ਮੇਰੇ ਸੱਦੇ ਦੇ ਆਵੇਂਗਾ ਤਾਂ ਮੈਂ ਸਖਤ ਨਾਰਾਜ਼ ਹੋਵਾਂਗੀ।’’

ਕਿਸ਼ਨ ਨੇ ਆਖਿਆ, ਚੰਗਾ ਕਲ ਸਵੇਰੇ ਕਿਸ ਵੇਲੇ ਸੱਦੇਂਗੀ?"

ਕੀ ਕੱਲ ਫੇਰ ਤੂੰ ਆਵੇਂਗਾ?

ਕਿਸ਼ਨ ਕੁਝ ਭੁਖਿਆ ਜਿਹਾ ਵਾਗੂੰ ਕਹਿਣ ਲੱਗਾ, "ਸਵੇਰੇ ਨਾ ਸਹੀ ਦੁਪਹਿਰ ਨੂੰ ਹੀ ਆ ਜਾਵਾਂਗਾ। ਇਸ ਵੇਲੇ ਇਹਦੇ ਚਿਹਰੇ ਤੇ ਐਹੋ ਜਹੇ ਬੇਚੈਨੀ ਤੇ ਭਾਵ ਆ ਗਏ ਕਿ ਜਿਨ੍ਹਾਂ ਨੂੰ ਵੇਖ ਕੇ ਖੁਦ ਹੇਮਾਂਗਨੀ ਨੂੰ ਬਹੁਤ ਤਰਸ ਆਇਆ। ਪਰ ਬਿਨਾਂ ਸਖਤ ਹੋਇਆਂ ਕੰਮ ਨਹੀਂ ਸੀ ਚਲ ਸਕਦਾ ਸਾਰਿਆਂ ਜਣਿਆਂ ਮਿਲਕੇ ਜੋ ਇਸ ਅਨਾਥ ਬਾਲਕ ਨੂੰ ਸਤਾਉਣਾ ਸ਼ੁਰੂ ਕੀਤਾ ਹੋਇਆ ਸੀ ਏਦਾਂ ਕੀਤੇ ਤੋਂ ਬਿਨਾਂ ਉਸ ਵਿਚ ਕੁਝ ਫਰਕ ਨਹੀਂ ਸੀ ਪੈ ਸਕਦਾ। ਉਹ ਤਾਂ ਭੈਣ ਨੂੰ ਵੇਖਣ ਲਈ ਹਰ ਦੰਡ ਨੂੰ ਸਿਰ ਤੇ ਸਹਾਰਕੇ ਵੀ ਆ ਸਕਦਾ ਸੀ, ਪਰ ਭੈਣ ਪਾਸੋਂ ਇਹ ਨਹੀਂ ਸੀ ਸਹਾਰਿਆ ਜਾਂਦਾ।

ਹੇਮਾਂਗਨੀ ਫੇਰ ਅਖਾਂ ਭਰ ਲਿਆਈ, ਉਹਨੇ ਮੂੰਹ ਦੂਜੇ ਪਾਸੇ ਕਰਕੇ ਕਿਹਾ, “ਮੈਨੂੰ ਤੰਗ ਨ ਕਰ ਕਿਸ਼ਨ ਏਥੋਂ ਚਲਿਆ ਜਾਹ। ਜਦੋਂ ਸੱਦਾਂ ਓਦੋਂ ਆਇਆ ਕਰ। ਜਦੋਂ ਤੇਰਾ ਜੀ ਚਾਹੇ ਓਦੋਂ ਹੀ ਆਕੇ ਮੈਨੂੰ ਤੰਗ ਨ ਕਰਿਆ ਕਰ।

'ਨਹੀਂ ਮੈਂ ਤੰਗ ਤਾਂ ਨਹੀਂ ਕਰਦਾ"।

ਇਹ ਆਖਕੇ ਆਪਣਾ ਸਹਿਮਿਆ ਮੂੰਹ ਲੈਕੇ ਉਹ ਵਾਪਸ ਚਲਿਆ ਗਿਆ।

ਹੁਣ ਹੇਮਾਂਗਨੀ ਦੀਆਂ ਅਖੀਆਂ ਵਿਚੋਂ ਸੋਮੇ ਵਾਂਗੂੰ ਅਥਰੂ ਵਗਣ ਲਗ ਪਏ ਓਹਨੂੰ ਸਾਫ ਦਿਸ ਪਿਆ ਕਿ ਇਹ ਵਿਚਾਰਾ ਆਪਣੀ ਮਾਂ ਗੁਆਕੇ ਮੈਨੂੰ ਹੀ ਆਪਣੀ ਮਾਂ ਸਮਝ ਰਿਹਾ ਹੈ। ਮੇਰੇ ਹੀ ਪਲੇ ਨੂੰ ਆਪਣੇ ਸਿਰ ਤੇ ਲੈਣ ਲਈ,ਕੰਗਾਲਾਂ ਵਾਂਗੂ ਪਤਾ ਨਹੀਂ ਕੀ ਕੀ ਕਰਦਾ ਫਿਰਦਾ ਹੈ।

ਹੇਮਾਂਗਨੀ ਨੇ ਅੱਖਾਂ ਪੂੰਝ ਕੇ ਆਖਿਆ ਕਿਸ਼ਨ ਤੂੰ ਤਾਂ ਸਿਰਫ ਉਦਾਸ ਜਿਹਾ ਮੂੰਹ ਬਣਾਕੇ ਹੀ ਚਲਿਆ ਗਿਆ ਏਂਂ। ਤੇਰੀ ਭੈਣ ਤਾਂ ਐਨੀ ਅਭਾਗੀ ਹੈ ਕਿ ਤੈਨੂੰ ਪਿਆਰ ਕਰਦਿਆਂ ਹੋਇਆਂ ਵੀ ਖਿੱਚ ਕੇ ਗਲ ਨਾਲ ਨਹੀਂ ਲਾ ਸਕਦੀ, ਇਹਦੇ ਨਾਲੋਂ ਵਧ ਕੇ ਤਰਸ ਯੋਗ ਹਾਲਤ ਕਿਸਦੀ ਹੈ।

ਉਮਾਂ ਨੇ ਆਖਿਆ, ਮਾਂ ਕਲ ਕਿਸ਼ਨ ਮਾਮਾ ਤਮਾਸ਼ੇ ਜਾਣ ਦੀ ਥਾਂ ਤੇਰੇ ਕੋਲ ਆ ਬੈਠਾ ਸੀ ਏਸ ਕਰਕੇ ਤਾਏ ਨੇ ਉਸ ਨੂੰ ਐਨਾਂ ਮਾਰਿਆ ਕਿ ਉਸਦੀਆਂ ਨਾਸਾਂ ਵਿਚੋਂ ਲਹੂ ਨਿਕਲ ਆਇਆ ਹੈ।

ਹੇਮਾਂਗਨੀ ਨੇ ਆਖਿਆ, 'ਚੰਗਾ ਜੋ ਹੋਗਿਆ ਸੋ ਠੀਕ ਹੈ ਤੂੰ ਇਥੋਂ ਭਜ ਜਾਹ।'

ਅਚਾਨਕ ਝਿੜਕ ਖਾਕੇ ਉਮਾਂ ਤ੍ਰਬਕ ਪਈ। ਉਹ ਹੋਰ ਕੁਝ ਨਾ ਆਖਕੇ ਚੁੱਪ ਚਾਪ ਜਾ ਰਹੀ ਸੀ ਕਿ ਮਾਂ ਨੇ ਫੇਰ ਬੁਲਾ ਲਿਆ। ਨੀ ਸੁਣ ਨੀਂ ਨਕੋਂ ਬਹੁਤਾ ਲਹੂ ਗਿਆ ਸੀ

ਉਮਾਂ ਨੇ ਆਖਿਆ ਨਹੀਂ, ਥੋੜਾ ਜਿਹਾ ਹੀ ਗਿਆ ਸੀ।
‘ਚੰਗਾ ਤੂੰ ਜਾਹ!'
ਦਰਵਾਜੇ ਕੋਲ ਪਹੁੰਚ ਕੇ ਉਮਾਂ ਨੇ ਆਖਿਆ ਵੇਖ ਮਾਂ, ਕਿਸ਼ਨ ਮਾਮਾ ਤਾਂ ਇਥੇ ਖੜੇ ਹਨ।
ਕਿਸ਼ਨ ਨੇ ਇਹ ਗਲ ਸੁਣ ਲਈ, ਉਸ ਨੇ ਉਥੋਂ ਹੀ ਆਖਿਆ ‘ਭੈਣ ਜੀ ਕੀ ਹਾਲ ਹੈ?'
ਦਰਦ ਤੇ ਅਪਮਾਨ ਦੇ ਮਾਰਿਆਂ ਹੇਮਾਂਗਨੀ ਪਾਗਲ ਵਾਂਗੂੰ ਚੀਕ ਪਈ, ਇਥੇ ਕੀ ਕਰਨ ਆਇਆਏਂ ਚਲਿਆ ਜਾਹ ਇਥੋਂ ਦਫਾ ਹੋ ਜਾਹ!'
ਕਿਸ਼ਨ ਬੇਵਕੂਫਾਂ ਵਾਂਗੂ ਅਖਾਂ ਪਾੜ ਪਾੜ ਕੇ ਵੇਖਣ ਲਗ ਪਿਆ। ਹੇਮਾਂਗਨੀ ਨੇ ਹੋਰ ਵੀ ਗੁੱਸੇ ਨਾਲ ਆਖਿਆ ਤੂੰ ਅਜੇ ਤੱਕ ਇਥੇ ਕੀ ਕਰਦਾ ਏਂ? ਗਿਆ ਕਿਉਂ ਨਹੀਂ?

ਕਿਸ਼ਨ, ‘ਚਲਿਆ ਜਾਨਾ ਹਾਂ' ਆਖਕੇ ਨੀਵੀਂ ਪਾਈ ਚਲਿਆ ਗਿਆ। ਇਹਦੇ ਚਲੇ ਜਾਣ ਪਿਛੋ, ਹੇਮਾਂਗਨੀ ਪਲੰਘ ਦੇ ਇਕ ਸਿਰੇ ਮੁਰਦਿਆਂ ਵਾਂਗੂ ਪੈਕੇ ਮੂੰਹ ਵਿਚ ਹੀ ਬੁੜਬੁੜਾਉਣ ਲਗੀ, ਇਸ ਨੂੰ ਕਈ ਵਾਰੀ ਆਖਿਆ ਹੈ ਕਿ ਮੇਰੇ ਕੋਲ ਨ ਆਇਆ ਕਰ, ਪਰ ਫੇਰ ਆਕੇ ਉਹ ਭੈਣ ਜੀ ਕੀ...। 'ਉਮਾਂ ਜਾ ਜ਼ਰਾ ਸ਼ੰਭੂ ਨੂੰ ਆਖ ਆ ਕਿ ਇਸ ਨੂੰ ਅੰਦਰ ਨ ਆਉਣ ਦਿਆ ਕਰੇ।

ਉਮਾਂ ਨੇ ਕੋਈ ਜਵਾਬ ਨ ਦਿਤਾ। ਉਹ ਚੁੱਪ ਚਾਪ ਬਾਹਰ ਚਲੀ ਗਈ। ਰਾਤ ਨੂੰ ਹੇਮਾਂਗਨੀ ਨੇ ਆਪਣੇ ਘਰ ਵਾਲੇ ਨੂੰ ਸਦ ਕੇ ਭਰੀ ਹੋਈ ਅਵਾਜ਼ ਨਾਲ ਆਖਿਆ, ਅੱਜ ਤੱਕ ਮੈਂ ਤੁਹਾਥੋਂ ਕੁਝ ਨਹੀਂ ਮੰਗਿਆ। ਅੱਜ ਬੀਮਾਰ ਪਈ ਹੋਈ ਇਕ ਖੈਰ ਮੰਗਦੀ ਹਾਂ। ਦੇਉਗੇ?

ਵਿਪਿਨ ਨੇ ਕਿਹਾ “ਕੀ ਚਾਹੁੰਦੀ ਏਂਂ?"

ਹੇਮਾਂਗਨੀ ਨੇ ਆਖਿਆ ਕਿਸ਼ਨ ਨੇ ਮੈਨੂੰ ਦੇ ਦਿਉ। ਉਹ ਬਹੁਤ ਦੁਖੀ ਹੈ, ਉਸਦਾ ਮਾਂ ਪਿਉ ਹੈ ਨਹੀਂ ਉਹ ਲੋਕ ਉਹਨੂੰ ਬਹੁਤ ਹੀ ਤੰਗ ਕਰ ਰਹੇ ਹਨ। ਮੈਥੋਂ ਆਪਣੀਆਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ।

ਵਿਪਿਨ ਨੇ ਮੁਸਕ੍ਰਾਉਂਦਿਆਂ ਕਿਹਾ, ਬਸ ਅੱਖਾਂ ਬੰਦ ਕਰ ਲੈ ਸਾਰੇ ਝਗੜੇ ਨਿਬੜ ਜਾਣਗੇ।'

ਸੁਆਮੀ ਦਾ ਇਹ ਹਾਸਾ ਹੇਮਾਂਗਨੀ ਦੇ ਕਲੇਜੇ ਵਿਚ ਤੀਰ ਵਾਂਗੂੰ ਲੱਗਾ, ਹੋਰ ਕਿਸੇ ਹਾਲਤ ਵਿਚ ਤਾਂ ਉਹ ਇਹਨੂੰ ਨਾਂ ਸਹਾਰ ਸਕਦੀ, ਪਰ ਅੱਜ ਦੁੱਖ ਨਾਲ ਉਹਦੀ ਜਾਨ ਨਿਕਲਦੀ ਜਾ ਰਹੀ ਸੀ। ਇਸੇ ਕਰਕੇ ਉਸਨੇ ਇਹ ਸਭ ਕੁਝ ਸਹਿ ਲਿਆ। ਹੱਥ ਜੋੜ ਕੇ ਆਖਣ ਲੱਗੀ, " ਮੈਂ ਤੁਹਾਡੇ ਹੀ ਚਰਨਾਂ ਦੀ ਸੌਂਹ ਖਾਕੇ ਆਖਦੀ ਹਾਂ ਕਿ ਮੈਂ ਉਸਨੂੰ ਢਿੱਡ ਦੇ ਜਾਏ ਵਾਂਗੂੰ ਰਖਾਂਗੀ। ਉਹ ਨੂੰ ਖਿਲਾ ਪਿਲਾ ਕੇ ਜਵਾਨ ਕਰਾਂਗੀ, ਇਸਤੋਂ ਪਿੱਛੋਂ ਜਿਦਾਂ ਤੁਹਾਡੀ ਮਰਜ਼ੀ ਹੈ ਕਰ ਲੈਣਾ।

ਵਿਪਿਨ ਨੇ ਕੁਝ ਨਰਮ ਹੋਕੇ ਆਖਿਆ, ਉਹ ਕੋਈ ਮੁਲ ਵਿਕਦੀ ਬਾਜੀ ਹੈ ਜਿਹੜੀ ਮੈਂ ਲਿਆ ਦਿਆਂ? ਕਿਸੇ ਦਾ ਲੜਕਾ ਹੈ ਕਿਸੇ ਦੇ ਘਰ ਆਇਆ ਹੈ ਤੂੰ ਵਿੱਚ ਐਵੇਂ ਹੀ ਲੱਤਾਂ ਅੜਾ ਕੇ ਔਖੀ ਹੋਣ ਡਹੀ ਹੋਈ ਏਂ? "ਤੈਨੂੰ ਐਨਾ ਦਰਦ ਕਿਉਂ ਮਹਿਸੂਸ ਹੁੰਦਾ ਹੈ?" ਹੇਮਾਂਗਨੀ ਰੋ ਪਈ। ਥੋੜੇ ਚਿਰ ਪਿੱਛੋਂ ਉਸ ਅੱਥਰੂ ਪੂੰਝਦੀ ਹੋਈ ਨੇ ਕਿਹਾ, ਜੇ ਤੁਸੀਂ ਚਾਹੋ ਤਾਂ ਜਿਠਾਣੀ ਪਾਸੋਂ ਲੈ ਸਕਦੇ ਹੋ। ਮੈਂ ਤੁਹਾਡੀ ਪੈਰੀ ਪੈਨੀ ਹਾਂ ਕਿ ਜਰੂਰ ਲਿਆ ਦਿਉ।"

ਵਿਪਿਨ ਨੇ ਆਖਿਆ, ਮੰਨ ਲਓ ਕਿ ਏਦਾਂ ਹੋ ਵੀ ਗਿਆ। ਪਰ ਫੇਰ ਅਸੀਂ ਕਿਹੜੇ ਅਮੀਰ ਹਾਂ ਜੋ ਉਹਨੂੰ ਖਆ ਸਕਾਂਗੇ?

ਹੇਮਾਂਗਨੀ ਨੇ ਆਖਿਆ, ਅੱਗੇ ਤੁਸੀਂ ਮੇਰੀ ਮਾਮੂਲੀ ਗਲ ਵੀ ਮੰਨ ਲੈਂਦੇ ਸਾਉ, ਪਰ ਹੁਣ ਮੈਥੋਂ ਕੀ ਅਪ੍ਰਾਧ ਹੋ ਗਿਆ ਹੈ। ਮੈਂ ਸੱਚ ਆਖਦੀ ਹਾਂ ਕਿ ਮੇਰੇ ਪ੍ਰਾਣ ਨਿਕਲਣ ਵਾਲੇ ਹਨ, ਦਿਲ ਸੜ ਰਿਹਾ ਹੈ। ਪਰ ਫੇਰ ਵੀ ਤੁਸੀਂ ਮੇਰੀ ਇਹ ਗੱਲ ਨਹੀਂ ਮੰਨਣਾ ਚਾਹੁੰਦੇ। ਉਹ ਤਾਂ ਵਿਚਾਰਾ ਭੈੜੀ ਕਿਸਮਤ ਵਾਲਾ ਤੁਹਾਡੇ ਵੱਸ ਪੈ ਹੀ ਗਿਆ। ਤੁਸੀਂ ਹੁਣ ਉਹਨੂੰ ਮਾਰਕੇ ਹੀ ਬੱਸ ਕਰਨਾ ਹੈ? ਮੈਂ ਉਹ ਨੂੰ ਆਪਣੇ ਕੋਲ ਜ਼ਰੂਰ ਸੱਦ ਲੈਣਾ ਹੈ, ਵੇਖਾਂਗੀ ਕਿ ਲੋਕੀਂਂ ਕੀ ਆਖਦੇ ਹਨ।

ਵਿਪਨ ਨੇ ਆਖਿਆ, “ਮੈਥੋਂ ਉਸਨੂੰ ਰੋਟੀ ਕਪੜਾ ਨਹੀਂ ਦਿੱਤਾ ਜਾਣਾ।"

ਹੇਮਾਂਗਨੀ ਨੇ ਆਖਿਆ, ਮੈਂ ਦਿਆਂਗੀ ਰੋਟੀ ਕਪੜਾ। ਕੀ ਮੇਰਾ ਘਰ ਨਹੀਂ? ਮੈਂ ਆਪਣੇ ਬੱਚੇ ਨੂੰ ਸਭ ਕੁਝ ਦੇ ਸਕਦੀ ਹਾਂ। ਮੈਂ ਕੱਲ ਹੀ ਉਹਨੂੰ ਸਦਕੇ ਆਪਣੇ ਪਾਸ ਰੱਖਾਂਗੀ। ਜੇ ਜੇਠਾਣੀ ਬਹਤਾ ਉਰਾ ਪਰਾ ਕਰੇਗੀ ਤਾਂ ਉਸਨੂੰ ਠਾਣੇ ਘੱਲ ਦਿਆਂਗੀ।

ਘਰ ਵਾਲੀ ਦੀ ਗਲ ਸੁਣ ਕੇ ਵਿਪਿਨ ਕ੍ਰੋਧ ਤੇ ਅਭਮਾਨ ਨਾਲ ਚੁਪ ਜਿਹਾ ਕਰਕੇ ਕਹਿਣ ਲੱਗਾ, “ਚੰਗ ਵੇਖੀ ਜਾਏਗੀ।" ਇਹ ਆਖਕੇ ਉਹ ਬਾਹਰ ਚਲਿਆ ਗਿਆ।

ਦੂਜੇ ਦਿਨ ਸਵੇਰੇ ਹੀ ਮੀਂਹ ਪੈਣ ਲੱਗ ਪਿਆ। ਹੇਮਾਂਗਨੀ ਆਪਣੇ ਕਮਰੇ ਦੀ ਬਾਰੀ ਖੋਲ੍ਹ ਕੇ ਆਸਮਾਨ ਵੱਲ ਵੇਖ ਰਹੀ ਸੀ। ਇਕ ਵੇਰਾਂ ਹੀ ਉਸ ਨੂੰ 'ਪਾਂਚੂ ਗੋਪਾਲ' ਦਾ ਉੱਚਾ ਬੋਲਣਾ ਸੁਣਿਆਂ ਗਿਆ। ਉਹ ਅੜਿੰਗ ਅੜਿੰਗ ਕੇ ਆਖ ਰਿਹਾ ਸੀ, ਮਾਂ ਆਪਣੇ ਅਕਲ ਦੇ ਕੋਟ ਭਰਾ ਵੱਲ ਵੇਖ, ਪਾਣੀ ਵਿਚ ਭਿੱਜਦਾ ੨ ਪਤਾ ਨਹੀਂ ਕਿਧਰੋਂ ਆਂ ਹਾਜ਼ਰ ਹੋਇਆ ਹੈ।

ਬਹੁਕਰ ਕਿੱਥੇ ਹੈ? ਮੈਂ ਆਉਂਦੀ ਹਾਂ। ਇਹ ਆਖਦੀ ਹੋਈ ਤੇ ਫੁੰਕਾਰਦੀ ਹੋਈ ਕਾਦੰਬਨੀ ਸਿਰ ਤੇ ਕਪੜਾ ਪਾਕੇ ਧਰਰ ਦਰਵਾਜ਼ੇ ਤੱਕ ਜਾ ਪਹੁੰਚੀ।

ਹੇਮਾਂਗਨੀ ਦੀ ਛਾਤੀ ਫੱਟ ਗਈ। ਉਸਨੇ ‘ਲਲਤਾ' ਨੂੰ ਸੱਦ ਕੇ ਆਖਿਆ, ਜਾ ਜਰਾ ਵੇਖ ਤਾਂ ਸਹੀ ਤੇਰਾ ਕਿਸ਼ਨ ਮਾਮਾ ਕਿੱਥੋਂ ਆਇਆ ਹੈ?

ਲਲਤ ਭਜਦਾ ੨ ਗਿਆ ਤੇ ਥੋੜੇ ਚਿਰ ਪਿੱਛੋਂ ਮੁੜ ਕੇ ਆ ਗਿਆ। ਆਖਣ ਲੱਗਾ, “ਪਾਂਚੂ’ ਨੇ ਮਾਮੇ ਨੂੰ ਗੋਡਿਆਂ ਪਰਨੇ ਬਿਠਾ ਰਖਿਆ ਹੈ ਤੇ ਉਸਦੇ ਸਿਰ ਤੇ ਦੋ ਇੱਟਾਂ ਰਖੀਆਂ ਹੋਈਆਂ ਹਨ।"

ਹੇਮਾਂਗਨੀ ਨੇ ਸੁੱਕੇ ਹੋਏ ਮੂੰਹ ਨਾਲ ਪੁਛਿਆ, ਉਹਨੇ ਕੀ ਗੁਨਾਹ ਕੀਤਾ ਸੀ?"

ਲਲਤ ਨੇ ਆਖਿਆ “ਕੱਲ ਦੁਪਹਿਰ ਨੂੰ ਉਹਨੂੰ ਗਵਾਲੇ ਪਾਸੋਂ ਕੁਝ ਰੁਪੈ ਲੈਣ ਘਲਿਆ ਸੀ ਉਹ ਤਿੰਨ ਰੁਪੈ ਲੈਕੇ ਭੱਜ ਗਿਆ ਤੇ ਹੁਣ ਖਰਚ ਕੇ ਵਾਪਸ ਆ ਰਿਹਾ ਹੈ।

ਹੇਮਾਂਗਨੀ ਨੂੰ ਇਸ ਤੇ ਭਰੋਸਾ ਨ ਆਇਆ, ਕਹਿਣ ਲੱਗੀ ਕਿਸ ਨੇ ਦਸਿਆ ਹੈ ਕਿ ਉਹ ਰੁਪੈ ਵਸੂਲ ਕਰ ਚੁੱਕਾ ਹੈ ?

"ਲਛਮਣ ਆਪ ਹੀ ਆਕੇ ਆਖ ਗਿਆ ਹੈ।"

ਇਹ ਆਖ ਕੇ 'ਲਲਤ’ ਪੜ੍ਹਨ ਚਲਿਆ ਗਿਆ, ਦੋ ਤਿੰਨਾਂ ਘੰਟਿਆਂ ਤਕ ਕੋਈ ਰੌਲਾ ਨ ਸੁਣਿਆ ਗਿਆ। ਦਸ ਵਜੇ ਦੇ ਕਰੀਬ ਲਾਂਗਰਿਆਣੀ ਕੁਝ ਰੋਟੀਆਂ ਦੇ ਗਈ ਸੀ। ਹੇਮਾਂਗਨੀ ਉਠ ਕੇ ਬਹਿਣਾ ਹੀ ਚਾਹੁੰਦੀ ਸੀ ਕਿ ਉਸਦੇ ਸਾਹਮਣੇ ਹੀ ਭਾਰਾ ਭਾਰਤ ਦਾ ਯੁੱਧ ਮੱਚ ਗਿਆ। ਕਦੰਬਨੀ ਦੇ ਪਿਛੇ ਪਿਛੇ ਪਾਂਚੂ ਗੋਪਾਲ ਕਿਸ਼ਨ ਦਾ ਕੰਨ ਫੜੀ ਧੂਹੀ ਲਿਆ ਰਿਹਾ ਸੀ। ਨਾਲ ਵਿਪਨ ਦੇ ਵੱਡੇ ਭਰਾ ਵੀ ਹਨ। ਵਿਪਨ ਨੂੰ ਸੱਦਣ ਵਾਸਤੇ ਹੱਟੀ ਤੇ ਆਦਮੀ ਭੇਜਿਆ ਗਿਆ ਹੈ।

ਹੇਮਾਂਗਨੀ ਨੇ ਘਬਰਾਕੇ ਸਿਰ ਤੇ ਲੀੜਾ ਲਿਆ ਤੇ ਉਠ ਕੇ ਕਮਰੇ ਦੀ ਇੱਕ ਨੁਕਰੇ ਖੜੀ ਹੋ ਗਈ। ਤਦ ਕਦੰਬਨੀ ਨੇ ਲੜਾਈ ਦਾ ਚਾਰਜ ਆਪਣੇ ਹੱਥ ਵਿੱਚ ਲੈ ਲਿਆ। ਦਰਵਾਜੇ ਦੇ ਸਾਹਮਣੇ ਆਕੇ ਖੂਬ ਹੱਥ ਪੈਰ ਮਾਰ ਮਾਰ ਕੇ ਆਖਣਾ ਸ਼ੁਰੂ ਕਰ ਦਿੱਤਾ:-

ਹੇਮਾਂਗਨੀ ਮੈਂ ਤੇਰੀ ਜਿਠਾਣੀ ਹਾਂ। ਤੂੰ ਮੈਨੂੰ ਕੁਤਿਆਂ ਬਿਲਿਆਂ ਵਾਂਗ ਸਮਝਦੀ ਰਹੀਏਂ ਕੋਈ ਹਰਜ ਨਹੀਂ। ਪਰ ਮੈਂ ਤੈਨੂੰ ਹਜ਼ਾਰ ਵਾਰ ਆਖਿਆ ਹੈ ਕਿ ਐਵੇਂ ਝੂਠ ਮੂਠ ਦਾ ਵਿਖਾਵੇ ਦਾ ਪਿਆਰ ਵਿਖਾਕੇ ਮੇਰੇ ਭਰਾ ਦਾ ਝੁੱਗਾ ਚੌੜ ਨ ਕਰ। ਜੋ ਮੈਂ ਆਖਦੀ ਸਾਂ ਅਖੀਰ ਨੂੰ ਉਹੋ ਹੋਇਆ ਕਿ ਨਾ ਦੋ ਦਿਨਾਂ ਦਾ ਪਿਆਰ ਤਾਂ ਹਰ ਕੋਈ ਕਰ ਸਕਦਾ ਹੈ, ਹਮੇਸ਼ਾ ਕੱਟਣੀ ਮੁਸ਼ਕਲ ਹੁੰਦੀ ਹੈ। ਉਹ ਤਾਂ ਅਸੀਂ ਹੀ ਕਟਣੀ ਹੈ।

ਇਹ ਸਿਰਫ ਕੌੜੇ ਸੁਭਾ ਦਾ ਇਕ ਕੋਝਾ ਜਿਹਾ ਹਮਲਾ ਹੈ, ਹੇਮਾਂਗਨੀ ਨੇ ਇਹੋ ਸਮਝਿਆ। ਬੜੀ ਮਿਠੀ ਜਹੀ ਅਵਾਜ਼ ਵਿਚ ਆਖਿਆ, "ਹੋ ਕੀ ਗਿਆ?"

ਕਾਦੰਬਨੀ ਨੇ ਹੋਰ ਵੀ ਜ਼ਿਆਦਾ ਹੱਥ ਪੈਰ ਮਾਰਦੀ ਹੋਈ ਨੇ ਕਿਹਾ, “ਹੋਣਾ ਕੀ ਹੈ, ਤੇਰੀ ਸਿਖਿਆ ਫਲ ਦੇ ਰਹੀ ਹੈ। ਅਜੇ ਤਾਂ ਵਸੂਲ ਕੀਤੇ ਰੁਪੈ ਚੁਰਾਏ ਸੂ, ਕੱਲ ਸੰਦੂਕ ਦਾ ਜੰਦਰਾ ਤੋੜਨਾ ਵੀ ਸਿੱਖ ਜਾਇਗਾ।"

ਇੱਕ ਹੇਮਾਂਗਨੀ ਬੀਮਾਰ, ਦੁਜਾ ਇਹ ਝੂਠਾ ਦੂਸ਼ਣ ਵਿਚਾਰੀ ਦੀ ਜਾਨ ਨਿਕਲਣ ਵਾਲੀ ਹੋਗਈ। ਅੱਜ ਤੱਕ ਇਹ ਆਪਣੇ ਜੇਠ ਦੇ ਸਾਹਮਣੇ ਕਦੇ ਨਹੀਂ ਬੋਲੀ ਸੀ। ਅੱਜ ਉਸ ਪਾਸੋਂ ਨਹੀਂ ਰਿਹਾ ਗਿਆ ਉਸਨੇ ਮਿੱਠੀ ਅਵਾਜ਼ ਵਿੱਚ ਆਖਿਆ, “ਕੀ ਚੋਰੀ ਕਰਨਾਂ ਜਾਂ ਡਾਕਾ ਮਾਰਨਾ ਇਹ ਮੈਂ ਸਿਖਾਏ ਹਨ?"

ਕਾਦੰਬਨੀ ਨੇ ਆਖਿਆ, "ਮੈਨੂੰ ਇਹਦਾ ਕੀ ਪਤਾ ਇਹ ਤੂੰ ਆਪ ਹੀ ਜਾਣ ਸਕਦੀ ਏਂਂ? ਪਰ ਪਹਿਲਾਂਂ ਇਹਦਾ ਇਹ ਸੁਭਾ ਨਹੀਂ ਸੀ। ਜੇ ਇਹ ਗਲ ਨਹੀਂ ਤਾਂ ਤੁਸੀਂ ਲੁੱਕ ਲੁੱਕ ਕੇ ਆਪੋ ਵਿਚ ਦੀ ਕੀ ਸਲਾਹਵਾਂ ਕਰਦੇ ਰਹਿੰਦੇ ਹੋ? ਇਹ ਨੂੰ ਐਨੀ ਸ਼ਹਿ ਕਿਉਂ ਦਿੱਤੀ ਜਾਂਦੀ ਹੈ?"

"ਵੇਖਣ ਵਾਲਿਆਂ ਵੇਖ ਲਿਆ ਤੇ ਸਮਝਣ ਵਾਲਿਆਂ ਸਮਝ ਲਿਆ ਕਿ ਕਈਆਂ ਦਿਨਾਂ ਦਾ ਰੋਕਿਆ ਛੁਪਾਇਆ ਹੋਇਆ ਗੁੱਸਾ ਅਜੇ ਜ਼ਰਾ ਕੁ ਰਾਹ ਮਿਲਣ ਤੇ ਇਕ ਵੇਰਾਂ ਹੀ ਫੁੱਟ ਪਿਆ ਹੈ।"

ਥੋੜੀ ਦੇਰ ਪਹਿਲਾਂ ਹੇਮਾਂਗਨੀ ਪਾਗਲਾਂ ਦੀ ਤਰ੍ਹਾਂ ਰੋ ਰਹੀ ਸੀ। ਜਾਣੀਦਾ ਉਹ ਇਹ ਸਮਝ ਹੀ ਨਹੀਂ ਸੀ ਸਕੀ ਕਿ ਕੋਈ ਮਨੁਖ ਦੁਜੇ ਮਨੁੱਖ ਦਾ, ਏਸ ਤਰ੍ਹਾਂ ਨਾਲ ਨਿਰਾਦਰ ਕਰ ਸਕਦਾ ਹੈ। ਪਰ ਇਹ ਹਾਲਤ ਪਲ ਭਰ ਹੀ ਰਹੀ ਦੁਸਰੇ ਪਲ ਉਹ ਜ਼ਖਮੀ ਸ਼ੇਰਨੀ ਦੀ ਤਰ੍ਹਾਂ ਬਾਹਰ ਨਿਕਲ ਆਈ। ਉਹ ਦੀਆਂ ਅਖਾਂ ਅੱਗ ਵਾਂਗੂੰ ਸੜ ਰਹੀਆਂ ਸਨ। ਜੇਠ ਨੂੰ ਵੇਖ ਕੇ ਆਪਣੇ ਸਿਰ ਦਾ ਕਪੜਾ ਤਾਂ ਅਗੇ ਕਰ ਲਿਆ ਪਰ ਗੁੱਸੇ ਨੂੰ ਨਾ ਰੋਕ ਸਕੀ। ਉਹਨੇ ਜਿਠਾਣੀ ਨੂੰ ਬੁਲਾ ਕੇ ਬੜੀ ਮਿੱਠੀ ਪਰ ਤਾੜਨਾ ਭਰੀ ਅਵਾਜ਼ ਵਿਚ ਆਖਿਆ, "ਤੂੰ ਇਹੋ ਜਹੀ ਨੀਚ ਏਂਂ ਕਿ ਤੇਰੇ ਨਾਲ ਗਲ ਕਰਨ ਨੂੰ ਵੀ ਜੀ ਨਹੀਂ ਕਰਦਾ। ਚੁਮਿਆਰਨੀਏਂ! ਜਿਸ ਜਾਨਵਰ ਨੂੰ ਪਾਲੀ ਦਾ ਹੈ, ਉਹਨੂੰ ਵੀ ਢਿੱਡ ਭਰਕੇ ਖਾਣ ਨੂੰ ਦੇਈਦਾ ਹੈ। ਪਰ ਏਸ ਗਰੀਬ ਪਾਸੋਂ ਤੇ ਵੱਡੇ ਤੋਂ ਨਿੱਕੇ ਤਕ ਸਾਰੇ ਕੰਮ ਕਰਵਾਕੇ ਵੀ ਤੂੰ ਕਦੇ ਰੱਜਵੀਂ ਰੋਟੀ ਨਹੀਂ ਦਿੱਤੀ। ਜੇ ਮੈਂ ਨ ਹੁੰਦੀ ਤਾਂ ਹੁਣ ਤਕ ਭੁੱਖਾ ਹੀ ਮਰ ਜਾਂਦਾ। ਉਹ ਭੁੱਖ ਦਾ ਮਾਰਿਆ ਮੇਰੇ ਕੋਲ ਭੱਜਾ ਆਉਂਦਾ ਹੈ, ਕੋਈ ਮੇਰਾ ਪਿਆਰ ਲੈਣ ਨਹੀਂ ਆਉਂਦਾ।

ਕਾਦੰਬਨੀ ਨੇ ਆਖਿਆ, ਅਸੀ ਤਾਂ ਰੋਟੀ ਨਹੀਂ ਦੇਂਦੇ ਕੰਮ ਹੀਂ ਕਰਵਾਉਂਦੇ ਹਾਂ ਪਰ ਤੂੰ ਇਹਨੂੰ ਖਵਾ ਪਿਆਕੇ ਬਚਾਈ ਰਖਿਆ ਹੈ ਚਲ ਇਹ ਵੀ ਤਾਂ ਠੀਕ ਹੈ ਨਾਂ?

ਹੇਮਾਂਗਨੀ ਨੇ ਆਖਿਆ, 'ਮੈਂ ਬਿਲਕੁਲ ਸਚ ਆਖਦੀ ਹਾਂ ਕਦੇ ਤੂੰ ਦੋਵੇਂ ਵੇਲੇ ਰੱਜਵੀਂ ਰੋਟੀ ਨਹੀਂ ਦਿਤੀ।ਸਿਰਫ ਮਾਰਿਆ ਹੈ ਤੇ ਜਿੰਨੇ ਉਹ ਕੰਮ ਕਰ ਸਕਦਾ ਹੈ, ਕਰਾਉਂਦੀ ਰਹੀ ਏਂ। ਤੁਹਾਡੇ ਲੋਕਾਂ ਦੇ ਸਾੜੇ ਤੋਂ ਡਰਦੀ ਨੇ ਮੈਂ ਉਹਨੂੰ ਕਈ ਵਾਰ ਇਥੋਂ ਆਉਣ ਤੋਂ ਰੋਕਿਆ ਹੈ, ਪਰ ਜਦ ਉਹਨੂੰ ਢਿੱਡ ਦੀ ਲਗਦੀ ਹੈ ਤਾਂ ਆਪਣੇ ਆਪ ਹੀ ਭੱਜਾ ਆਉਂਦਾ ਹੈ। ਕੋਈ ਮੇਰੇ ਪਾਸੋਂ ਚੋਰੀ ਜਾਂ ਡਾਕੇ ਦੀ ਸਲਾਹ ਲੈਣ ਨਹੀਂ ਆਉਂਦਾ। ਪਰ ਤੁਸੀਂ ਲੋਕ ਐਨਾ ਸਾੜਾ ਕਰਦੇ ਹੋ ਕਿ ਇਹ ਵੀ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ।

ਹੁਣ ਜੇਠ ਨੇ ਜੁਵਾਬ ਦਿਤਾ। ਉਹਨੇ ਕਿਸ਼ਨ ਨੂੰ ਅਗਾਂਹ ਖਿੱਚਕੇ ਉਸਦੀ ਧੋਤੀ ਪੱਲਿਓਂ ਇਕ ਡੋਨਾ ਖੋਲ੍ਹਕੇ ਕਹਿਣ ਲੱਗਾ, 'ਅਸੀਂ ਸਾੜਾ ਕਰਦੇ ਹਾਂ, ਤੂੰ ਆਪਣੀ ਅੱਖੀਂਂ ਵੇਖ ਲੈ! ਇਹ ਤੇਰੀ ਸਖੌਤ ਨਹੀਂ ਕਿ ਇਹ ਸਾਡੇ ਰੁਪੈ ਚੁਰਾਕੇ ਤੇਰੇ ਭਲੇ ਵਾਸਤੇ ਕਿਸੇ ਦੇਵੀ ਦੀ ਪੂਜਾ ਦੇਕੇ ਪ੍ਰਸ਼ਾਦ ਲਿਆ ਰਿਹਾ ਏ, ਇਹ ਆਖਕੇ ਉਹਨਾਂ ਨੇ ਡੋਨੇ ਵਿਚੋਂ ਇਕ ਲੱਡੂ ਕੁਝ ਫੁਲ ਤੇ ਕੁਝ ਬੇਲ ਪੱਤ੍ਰ ਕੱਢ ਕੇ ਵਿਖਾ ਦਿੱਤੇ।'

ਕਾਦੰਬਨੀ ਦੀਆਂ ਅੱਖਾਂ ਮੱਥੇ ਤੇ ਚੜ੍ਹ ਗਈਆਂ। ਉਹ ਕਹਿਣ ਲੱਗੀ, ਵੇਖੋ ਨੀ ਭੈਣੋ!ਕਿਡਾ ਸ਼ਰਾਰਤੀ ਲੜਕਾ ਹੈ। ਦੱਸ ਭੈਣ ਇਹ ਜੋ ਪੂਜਾ ਤੇ ਪੈਸੇ ਪੁੱਟ ਆਇਆ ਏ, ਇਹ ਮੇਰੇ ਭਲੇ ਲਈ ਪੁੱਟੇ ਸੂ? ਇਹਨੇ ਇਹ ਚੋਰੀ ਕਿਸ ਵਾਸਤੇ ਕੀਤੀ ਹੈ?

ਗੁੱਸੇ ਦੇ ਮਾਰਿਆਂ ਹੇਮਾਂਗਨੀ ਨੂੰ ਆਪਣੇ ਆਪ ਦੀ ਸੁਰਤ ਨ ਰਹੀ। ਇਕ ਤਾਂ ਇਸਦਾ ਕਮਜ਼ੋਰ ਸਰੀਰ, ਦੂਜੇ ਇਹ ਝੂਠੇ ਉਲ੍ਹਾਮੇ। ਉਸਨੇ ਛੇਤੀ ਨਾਲ ਅਗਾਂਹ ਹੋਕੇ ਉਸਦੇ ਮੂੰਹ ਤੇ ਜ਼ੋਰ ੨ ਦੀਆਂ ਦੋ ਚੁਪੇੜਾਂ ਜੜ ਦਿੱਤੀਆਂ। ਕਹਿਣ ਲੱਗੀ, 'ਹਰਾਮਜ਼ਾਦੇ ਮੈਂ ਤੈਨੂੰ ਚੋਰੀ ਕਰਨ ਲਈ ਕਿਹਾ ਸੀ? ਕਈਵਾਰ ਮਨ੍ਹਾ ਕਰ ਚੁਕੀ ਹਾਂ ਕਿ ਏਥੇ ਨ ਆਇਆ ਕਰ, ਤੇ ਫੇਰ ਵੀ ਪਿੱੱਛਾ ਨਹੀਂ ਛਡਦਾ। ਹੁਣ ਮੈਨੂੰ ਵੀ ਜਾਪਦਾ ਹੈ ਕਿ ਤੂੰ ਚੋਰੀ ਕਰਨ ਦੇ ਇਰਾਦੇ ਨਾਲ ਹੀ ਹਨੇਰੇ ਸਵੇਰੇ ਆਕੇ ਮੈਨੂੰ ਝਾਤੀਆਂ ਮਾਰਿਆ ਕਰਦਾ ਸੈਂ।'

ਇਹਦੇ ਨਾਲੋਂ ਪਹਿਲਾਂ ਹੀ ਘਰ ਦੇ ਸਾਰੇ ਜੀ ਇਥੇ ਆਕੇ ਇਕੱਠੇ ਹੋ ਚੁਕੇ ਸਨ। ਸ਼ਿੱਬੂ ਨੇ ਆਖਿਆ, ਮਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਇਹ ਪਰਸੋਂ ਹਨੇਰੇ ਵਿਚ ਤੇਰੇ ਬੂਹੇ ਅਗੇ ਖਲੋਤਾ ਹੋਇਆ ਸੀ। ਮੈਨੂੰ ਵੇਖਦਿਆਂ ਹੀ ਭੱਜ ਗਿਆ ਸੀ, ਜੇ ਮੈਂ ਨ ਆਉਂਦਾ ਤਾਂ ਖਬਰੇ ਇਹ ਜਰੂਰ ਤੇਰੇ ਕਮਰੇ ਵਿਚ ਆਕੇ ਚੋਰੀ ਕਰਦਾ।

ਪਾਂਚੂ ਗੋਪਾਲ ਨੇ ਆਖਿਆ, ਇਹ ਜਾਣਦਾ ਹੈ ਕਿ ਚਾਚੀ ਦਾ ਜੀ ਨਹੀਂ ਤਕੜਾ ਸੋ ਉਹ ਸਵਖਤੇ ਹੀ ਸੌਂ ਜਾਂਦੀ ਹੈ। ਇਹ ਕੋਈ ਘਟ ਚਲਾਕ ਹੈ?

ਕਿਸ਼ਨ ਨਾਲ ਹੇਮਾਂਗਨੀ ਦੇ ਅੱਜ ਦੇ ਸਲੂਕ ਤੇ ਜਿਨਾਂ ਕਾਦੰਬਨੀ ਖੁਸ਼ ਹੋਈ, ਉਨ੍ਹਾਂ ਕਦੇ ਅਗੇ ਪੰਦਰਾਂ ਸੋਲਾਂ ਸਾਲਾਂ ਵਿਚ ਨਹੀਂ ਸੀ ਹੋਈ। ਉਹਨੇ ਬਹੁਤ ਹੀ ਖੁਸ਼ ਹੋਕੇ ਆਖਿਆ, ਭਿੱਜੀ ਹੋਈ ਬਿੱਲੀ ਵਾਂਗੂੰ ਖਲੋਤਾ ਹੈ। ਮੈਨੂੰ ਕੀ ਪਤਾ ਸੀ ਕਿ ਤੂੰ ਇਹਨੂੰ ਆਪਣੇ ਘਰ ਆਉਣੋਂ ਰੋਕ ਦਿੱਤਾ ਹੈ। ਇਹ ਤਾਂ ਆਖਦਾ ਫਿਰਦਾ ਸੀ ਕਿ ‘ਭੈਣ ਮੈਨੂੰ ਮਾਂ ਨਾਲੋਂ ਵੀ ਚੰਗਾ ਜਾਣਦੀ ਹੈ।' ਇਸ ਤੋਂ ਪਿਛੋਂ ਡੋਨੇ ਸਮੇਤ ਉਸਨੇ ਸਾਰਾ ਪ੍ਰਸਾਦ ਚੁਕਕੇ ਵਗਾਹ ਮਾਰਿਆ। 'ਤਿੰਨ ਰੁਪੈ ਚੁਰਾਕੇ ਪਤਾ ਨਹੀਂ ਇਹ ਡੋਨਾ ਕਿਥੋਂ ਲੈ ਆਇਆ ਹੈ। ਹਰਾਮਜ਼ਾਦਾ ਚੋਰ!'

ਘਰ ਲਿਜਾਕੇ ਦੋਹਾਂ ਤੀਵੀਂ, ਮਾਲਕ ਨੇ ਇਸ ਚੋਰ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ। ਬੜੀ ਬੇਰਹਿਮੀ ਨਾਲ ਮਾਰ ਪੈ ਲੱਗੀ। ਉਹ ਨਾਂ ਰੋਂਦਾ ਸੀ ਤੇ ਨਾਂ ਹੀ ਮੂੰਹੋਂ ਕੁਝ ਹੋਰ ਵੀ ਬੋਲਦਾ ਸੀ। ਜਿਸ ਪਾਸੇ ਵਲੋਂ ਮਾਰਕੇ ਹਟ ਜਾਂਦੇ ਸਨ ਉਹ ਦੂਜਾ ਪਾਸਾ ਕਰ ਦੇਂਦਾ ਸੀ। ਜਿੱਦਾਂ ਕਿਸੇ ਲੱਦੀ ਹੋਈ ਗੱਡੀ ਦਾ ਬੌਲਦ ਖੋਭੇ ਵਿਚ ਫਸਕੇ ਮਾਰ ਖਾਂਦਾ ਹੈ, ਉਸੇਤਰਾਂ ਕਿਸ਼ਨ ਦੀ ਹਾਲਤ ਸੀ। ਐਨੀ ਮਾਰ ਪਈ ਕਿ ਕਾਦੰਬਨੀ ਇਹ ਗਲ ਮੰਨ ਗਈ ਜੋ ਇਸ ਵਰਗਾ ਸਖਤ ਮੁੰਡਾ ਕੋਈ ਘਟ ਹੀ ਹੋਵੇਗਾ। ਇਹ ਮਲੂਮ ਹੁੰਦਾ ਸੀ ਕਿ ਇਹ ਮਾਰ ਖਾਣਾ ਸਿਖਿਆ ਹੋਇਆ ਹੈ, ਪਰ ਇਹ ਗੱਲ ਨਹੀਂ ਸੀ। ਰਬ ਜਾਣਦਾ ਹੈ ਕਿ ਇਥੇ ਆਉਣ ਤੋਂ ਪਹਿਲਾਂ ਉਹਨੂੰ ਕਦੇ ਕਿਸੇ ਫੁਲ ਦੀ ਵੀ ਨਹੀਂ ਸੀ ਲਾਈ।

ਹੇਮਾਂਗਨੀ ਆਪਣੇ ਕਮਰੇ ਦੀਆਂ ਸਾਰੀਆਂ ਬਾਰੀਆਂ ਬੰਦ ਕਰਕੇ ਲਕੜ ਦਾ ਬੁੱਤ ਬਣੀ ਪਈ ਸੀ। ਉਮਾਂ ਮਾਰ ਵੇਖਣ ਗਈ ਸੀ ਉਹਨੇ ਵਾਪਸ ਆ ਕੇ ਆਖਿਆ, ਤਾਈ ਜੀ ਆਖਦੀ ਸੀ ਕਿ ਕਿਸ਼ਨ ਮਾਮਾ ਵੱਡਾ ਡਾਕੂ ਹੋਵੇਗਾ ਉਹਦੇ ਪਿੰਡ ਪਤਾ ਨਹੀਂ ਕੌਣ ਦੇਵੀ ਹੈ।

'ਉਮਾ'।

ਆਪਣੀ ਮਾਂ ਦੀ ਇਹ ਭਿੜਾਈ ਹੋਈ ਅਵਾਜ ਸੁਣ ਉਹ ਚੌਂਕ ਪਈ। ਉਹਨੇ ਕੋਲ ਆਕੇ ਡਰਦੀ ਮਾਰੀ ਨੇ ਪੁਛਿਆ, 'ਕੀ ਏ ਮਾਂ?' "ਕਿਉਂ ਹੁਣ ਵੀ ਉਹਨੂੰ ਉਹ ਲੋਕੀਂ ਮਿਲਕੇ ਮਾਰ ਰਹੇ ਹਨ?"

ਇਹ ਆਖਕੇ ਹੇਮਾਂਗਨੀ ਜ਼ਮੀਨ ਤੇ ਮੂੰਹ ਭਾਰ ਲੇਟ ਗਈ ਤੇ ਰੋਣ ਲੱਗ ਪਈ। ਮਾਂ ਦਾ ਰੋਣਾ ਵੇਖਕੇ ਉਮਾਂ ਵੀ ਰੋਣ ਲੱਗ ਪਈ। ਇਹਦੇ ਪਿਛੋਂ ਉਹ ਮਾਂ ਕੋਲ ਬਹਿਕੇ ਪੱਲੇ ਨਾਲ ਉਸਦੀਆਂ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਪ੍ਰਸਿੰਨੀ ਦੀ ਮਾਂ ਕਿਸ਼ਨ ਮਾਮੇ ਨੂੰ ਬਾਹਰ ਲੈ ਗਈ ਹੈ।

ਹੇਮਾਂਗਨੀ ਨੇ ਹੋਰ ਕੁਝ ਨਹੀਂ ਆਖਿਆ ਉਹ ਚੁਪ ਕਰਕੇ ਉਥੇ ਹੀ ਪਈ ਰਹੀ, ਦੁਪਹਿਰ ਤੋਂ ਪਿਛੋਂ ਉਹਨੂੰ ਕਾਂਬਾ ਲੱਗਕੇ ਜੋਰਦੀ ਬਖਾਰ ਹੋ ਗਿਆ ਤੇ ਪਿਛੋਂ ਵਿਪਿਨ ਆਪਣੀ ਭਾਬੀ ਪਾਸੋਂ ਸਾਰੀਆਂ ਗੱਲਾਂ ਸੁਣਕੇ ਗੁੱਸੇ ਨਾਲ ਭਰੇ ਪੀਤੇ ਆਪਣੇ ਕਮਰੇ ਵਲ ਜਾ ਰਹੇ ਸਨ ਕਿ ਉਮਾ ਨੇ ਪਾਸ ਜਾਕੇ ਆਖਿਆ, 'ਮਾਂ ਤਾਂ ਬੁਖਾਰ ਨਾਲ ਬੇਹੋਸ਼ ਪਈ ਹੈ।'

"ਹੈਂ ਇਹ ਕੀ? ਤਿੰਨਾਂ ਚੌਂਂਹ ਦਿਨਾਂ ਤੋਂ ਅਰਾਮ ਸੀ।

ਵਿਪਿਨ ਦਿਲੋਂ ਆਪਣੀ ਇਸਤ੍ਰੀ ਨੂੰ ਬਹੁਤ ਚਾਹੁੰਦੇ ਸਨ। ਇਹਨਾਂ ਦਾ ਆਪੋ ਵਿਚ ਦੀ ਕਿੰਨਾਂ ਪਿਆਰ ਸੀ, ਇਹ ਆਪਣੇ ਭਰਾ ਤੇ ਭਰਜਾਈ ਪਾਸੋਂ ਅਡ ਹੋਣ ਤੇ ਪਤਾ ਲੱਗਾ ਸੀ। ਉਹ ਘਬਰਾਏ ਹੋਏ ਕਮਰੇ ਵਿਚ ਗਏ। ਵੇਖਿਆ ਕਿ ਹਾਲੀ ਤਕ ਜ਼ਮੀਨ ਤੇ ਪਏ ਹਨ, ਉਹਨਾਂ ਘਬਰਾਕੇ ਪਲੰਘ ਤੇ ਪਾ ਦੇਣ ਲਈ ਸਰੀਰ ਨੂੰ ਹੱਥ ਲਾਇਆ ਹੀ ਸੀ ਕਿ ਉਹਨੇ ਅੱਖਾਂ ਖੋਲ੍ਹ ਦਿੱਤੀਆਂ। ਥੋੜਾ ਚਿਰ ਪਤੀ ਦੇ ਮੂੰਹ ਵੱਲ ਵੇਖਕੇ ਉਸਨੇ ਉਹਨਾਂ ਦੇ ਦੋਵੇਂ ਪੈਰ ਫੜ ਲਏ ਤੇ ਰੋ ਰੋਕੇ ਆਖਣ ਲੱਗੀ, ਕਿਸ਼ਨ ਨੂੰ ਆਪਣੇ ਘਰ ਲੈ ਆਓ ਨਹੀਂ ਤਾਂ ਮੇਰਾ ਇਹ ਤਾਪ ਨਹੀਂ ਟੁੱਟੇਗਾ। ਦੁਰਗਾ ਬਾਈ ਮੈਨੂੰ ਕਿਸੇ ਤਰਾਂ ਮਾਫ ਨਹੀਂ ਕਰੇਗੀ।

ਵਿਪਿਨ ਨੇ ਪੈਰ ਛੁਡਾਕੇ ਉਹਦੇ ਸਿਰ ਤੇ ਹੱਥ ਫੇਰਦੇ ਹੋਏ ਨੇ ਹੌਸਲਾ ਦਿੱਤਾ। ਹੇਮਾਂਗਨੀ ਨੇ ਫੇਰ ਪੁਛਿਆ, ਉਹਨੂੰ ਆਸਰਾ ਦਿਉਗੇ?

ਵਿਪਿਨ ਨੇ ਆਖਿਆ, 'ਜਿਸਤਰਾਂ ਤੂੰ ਚਾਹੇਂਗੀ ਉਸ ਤਰਾਂ ਹੀ ਹੋ ਜਾਇਗਾ ਤੂੰ ਜਰਾ ਤਕੜੀ ਹੋ ਜਾਹ।'

ਹੇਮਾਂਗਨੀ ਬਿਨਾ ਕੁਝ ਆਖੇ ਦੇ ਉਠਕੇ ਵਿਛੌਣੇ ਤੇ ਜਾ ਪਈ। ਰਾਤ ਨੂੰ ਹੀ ਤਾਪ ਲਹਿਗਿਆ। ਸਵੇਰੇ ਉਠਕੇ ਜਦ ਵਿਪਿਨ ਨੇ ਵੇਖਿਆ, ਤਾਪ ਨਹੀਂ ਤਾਂ ਉਹ ਬਹੁਤ ਹੀ ਖੁਸ਼ ਹੋਏ। ਉਹ ਮੂੰਹ ਧੋਕੇ ਤੇ ਜਲ ਪਾਣੀ ਪੀਕੇ ਦੁਕਾਨ ਤੇ ਜਾ ਰਹੇ ਸਨ ਕਿ ਹੇਮਾਂਗਨੀ ਨੇ ਉਹਨਾਂ ਦੇ ਪਾਸ ਆਕੇ ਆਖਿਆ ‘ਮਾਰ ਪੈਣ ਕਰਕੇ ਕਿਸ਼ਨ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਹੈ, ਉਹਨੂੰ ਮੈਂ ਆਪਣੇ ਕੋਲ ਲੈ ਆਉਂਦੀ ਹਾਂ।'

ਵਿਪਿਨ ਨੇ ਮਨ ਹੀ ਮਨ ਵਿਚ ਬਹੁਤ ਦੁਖੀ ਜਿਹਾ ਹੋਕੇ ਆਖਿਆ, ਉਹਨੂੰ ਇਥੇ ਲਿਆਉਣ ਦੀ ਕੀ ਲੋੜ ਹੈ, ਜਿੱਥੇ ਹੈਗਾ ਏ ਪਿਆ ਰਹਿਣ ਦੇਹ।
'ਹੇਮਾਂਗਨੀ ਨੇ ਹੈਰਾਨ ਹੋਕੇ ਆਖਿਆ ਕਲ ਰਾਤ ਨੂੰ ਤੁਸਾਂ ਬਚਨ ਦਿਤਾ ਸੀ ਕਿ ਉਸਨੂੰ ਆਸਰਾ ਦਿੱਤਾ ਜਾਵੇਗਾ?'
ਵਿਪਿਨ ਨੇ ਨ ਮੰਨਦਿਆਂ ਹੋਇਆਂ ਸਿਰ ਹਿਲਾਕੇ ਆਖਿਆ, ਉਹ ਸਾਡਾ ਕਿਹੜਾ ਸਕਾ ਹੈ ਜਿਸਨੂੰ ਇਥੇ ਜਰੂਰ ਲਿਆਕੇ ਪਾਲਣਾ ਹੈ? ਤੂੰ ਵੀ ਤਾਂ ਅਜੀਬ ਹੀ ਹੈਂ?'
ਕਲ ਰਾਤ ਨੂੰ ਆਪਣੀ ਇਸਤ੍ਰੀ ਨੂੰ ਬੀਮਾਰ ਵੇਖਕੇ ਜੋ

ਉਹਨਾਂ ਇਕਰਾਰ ਕੀਤਾ ਸੀ ਅੱਜ ਉਸਨੂੰ ਰਾਜੀ ਵੇਖਕੇ ਉਹ ਆਪਣਾ ਇਕਰਾਰ ਭੁੱਲ ਗਏ। ਉਹ ਛਤੜੀ ਨੂੰ ਕੱਛੇ ਮਾਰਕੇ ਜਾਂਦੇ ਹੋਏ ਕਹਿਣ ਲੱਗੇ, ਪਾਗਲਪੁਣਾ ਨਾ ਕਰੋ, ਭਰਾ ਤੇ ਭਰਜਾਈ ਗੱਸੇ ਹੋ ਜਾਣਗੇ।'

ਹੇਮਾਂਗਨੀ ਨੇ ਸ਼ਾਂਤੀ ਦੇ ਪੱਕੇ ਇਰਾਦੇ ਨਾਲ ਆਖਿਆ, 'ਉਹ ਲੋਕ ਗੁੱਸੇ ਹੋਕੇ ਕੀ ਕਰਨਗੇ? ਕੀ ਉਸਨੂੰ ਮਾਰ ਸੁਟਣਗੇ? ਜੇ ਮੈਂ ਉਹਨੂੰ ਲੈ ਆਵਾਂਗੀ ਤਾਂ ਮੈਨੂੰ ਕੌਣ ਰੋਕ ਸਕੇਗਾ? ਅੱਗੇ ਮੇਰੇ ਦੋ ਬੱਚੇ ਸਨ ਹੁਣ ਤਿੰਨ ਹੋ ਜਾਣਗੇ, ਮੈਂ ਕਿਸ਼ਨ ਦੀ ਮਾਂ ਹਾਂ।'

ਹੱਛਾ ਵੇਖਿਆ ਜਾਏਗਾ ਆਖਕੇ ਵਿਪਿਨ ਜਲਦੀ ਲੰਘੇ ਸਨ ਕਿ ਹੇਮਾਂਗਨੀ ਨੇ ਰਾਹ ਰੋਕਕੇ ਆਖਿਆ, 'ਕੀ ਇਸ ਘਰ ਵਿਚ ਨਹੀਂ ਲਿਆਉਣ ਦਿਓਗੇ?'

‘ਹੱਟ ਜਾ ਅੱਗੋਂ ਕਮਲ ਨਾਂ ਖੰਡਾ, ਆਖਕੇ ਵਿਪਿਨ ਲਾਲ ਅੱਖਾਂ ਕਢਦਾ ੨ ਚਲਿਆ ਗਿਆ।

ਹੇਮਾਂਗਨੀ ਨੇ ਸ਼ਿਬੂ ਨੂੰ ਸਦਕੇ ਆਖਿਆ, 'ਜਾਹ ਸ਼ਿੱਬੂ ਇਕ ਗੁੜਬਹਿਲ ਲੈ ਆ, ਮੈਂ ਆਪਣੇ ਪੇਕੇ ਜਾਵਾਂਗੀ।'

ਵਿਪਿਨ ਇਹ ਸੁਣਕੇ ਆਪਣੇ ਮਨ ਹੀ ਮਨ ਵਿਚ ਹੱਸੇ, ਮੁਲਾਂ ਦੀ ਦੌੜ ਮਸੀਤ ਤਕ ਤੇ ਜੇ ਇਸਤਰੀ ਧੌਂਂਸ ਦੱਸੇ ਤਾਂ ਉਸਦੀ ਧੌਂਂਸ, “ਮੈਂ ਪੇਕੀ ਚਲੀ ਜਾਵਾਂਗੀ,' ਤਾਂ ਇਹ ਸੋਚਕੇ ਉਹ ਹੱਟੀ ਤੇ ਚਲੇ ਗਏ।

ਕਿਸ਼ਨ ਚੰਡੀ ਮੰਡਪ ਦੇ ਕੋਲ ਬੁਖਾਰ ਤੇ ਦਿਲ ਦੇ ਦਰਦ ਨਾਲ ਬਿਹੋਸ਼ ਜਿਹਾ ਪਿਆ ਹੋਇਆ ਸੀ। ਹੇਮਾਂਗਨੀ ਨੇ ਅਵਾਜ਼ ਦਿੱਤੀ, 'ਵੇ ਕਿਸ਼ਨ?' ਕਿਸ਼ਨ ਏਸਤਰਾਂ ਉਠਕੇ ਤਿਆਰ ਹੋ ਗਿਆ ਜਾਣੀ ਦਾ ਪਹਿਲਾਂ ਹੀ ਤਿਆਰ ਸੀ ਕਹਿਣ ਲੱਗਾ, ਭੈਣ! ਇਹਦੇ ਨਾਲ ਹੀ ਲੱਜਾ ਭਰੀ ਹਾਸੀ ਨਾਲ ਉਹਦਾ ਸਾਰਾ ਮੂੰਹ ਭਰ ਗਿਆ ਜਾਣੀਦੀ ਉਸਦੇ ਸਰੀਰ ਵਿਚ ਕੋਈ ਪੀੜ ਜਾਂ ਦੁਖ ਹੈ ਈ ਨਹੀਂ ਸੀ। ਉਹ ਸਤਕਾਰ ਪੂਰਬਕ ਉੱਠ ਕੇ ਖਲੋ ਗਿਆ ਤੇ ਆਪਣੀ ਪਾਟੀ ਹੋਈ ਧੋਤੀ ਦੇ ਪੱਲੇ ਨਾਲ ਪਾਟੀ ਹੋਈ ਸਫ ਨੂੰ ਝਾੜਦਾ ੨ ਕਹਿਣ ਲੱਗਾ, 'ਬਹਿ ਜਾ ਭੈਣ।

ਹੇਮਾਂਗਨੀ ਨੇ ਹਥ ਫੜਕੇ ਉਹਨੂੰ ਕਲੇਜੇ ਨਾਲ ਲਾ ਲਿਆ ਤੇ ਆਖਿਆ ਨਹੀਂ ਭਰਾਵਾ ਬਹਿਣਾ ਨਹੀਂ। ਤੂੰ ਮੇਰੇ ਨਾਲ ਚਲ ਤੇ ਮੇਨੂੰ ਆਪਣੇ ਪੇਕੇ ਛਡ ਆ।

"ਚਲੋ!" ਆਖ ਕੇ ਕਿਸ਼ਨ ਨੇ ਆਪਣੀ ਟੁੱਟੀ ਹੋਈ ਸੋਟੀ ਕੱਛੇ ਮਾਰ ਲਈ ਤੇ ਪਾਟੀ ਹੋਈ ਚਾਦਰ ਮੋਢੇ ਤੇ ਰੱਖ ਲਈ।

ਹੇਮਾਂਗਨੀ ਦੇ ਘਰ ਦੇ ਸਾਹਮਣੇ ਗੜਬਹਿਲ ਖਲੋਤਾ ਸੀ। ਕਿਸ਼ਨ ਨੂੰ ਨਾਲ ਲੈ ਕੇ ਹੇਮਾਂਗਨੀ ਇਸ ਤੇ ਚੜ੍ਹ ਗਈ। ਗੁੜਬਹਿਲ ਜਦੋਂ ਪਿੰਡੋਂ ਬਾਹਰ ਨਿਕਲ ਗਈ ਪਿੱਛੋਂ ਰੌਲਾ ਰੱਪਾ ਸੁਣਕੇ ਗੱਡੀਵਾਨ ਨੇ ਗੁੜਬਹਿਲ ਰੋਕ ਲਈ। ਮੁੜ੍ਹਕੋ ਮੁੜ੍ਹਕੀ, ਲਾਲ ਸੂਹੇ ਮੂੰਹ ਨਾਲ ਵਿਪਿਨ ਆ ਗਿਆ ਤੇ ਡਰਦਾ ੨ ਪੁੱਛਣ ਲੱਗਾ, “ਕਿੱਥੇ ਚਲੇ ਹੋ?" ਹੇਮਾਂਗਨੀ ਨੇ ਕਿਸ਼ਨ ਨੂੰ ਵਿਖਾ ਕੇ ਆਖਿਆ, “ਇਹਦੇ ਪਿੰਡ ਜਾ ਰਹੀ ਹਾਂ।"

"ਕਦੋਂ ਮੁੜੋਗੇ?"

ਹੇਮਾਂਗਨੀ ਨੇ ਗੰਭੀਰ ਤੇ ਦ੍ਰਿੜ੍ਹ ਅਵਾਜ਼ ਨਾਲ ਆਖਿਆ, ਜਦੋਂ ਭਗਵਾਨ ਚਾਹੁਣਗੇ ਤਦੋਂ ਹੀ ਮੁੜਾਂਗੀ।

"ਇਸਦਾ ਮਤਲਬ?”

ਹੇਮਾਂਗਨੀ ਨੇ ਕਿਸ਼ਨ ਵੱਲ ਇਸ਼ਾਰਾ ਕਰਦੀ ਹੋਈ ਨੇ ਕਿਹਾ, ਜੇ ਇਹਨੂੰ ਕਿਤੇ ਆਸਰਾ ਮਿਲ ਜਾਇਗਾ ਤਾਂ ਹੀ ਮੈਂ ਮੁੜ ਸਕਾਂਗੀ ਨਹੀਂ ਤਾਂ ਇਹਦੇ ਨਾਲ ਹੀ ਰਹਿਣਾ ਪਏਗਾ।

ਵਿਪਿਨ ਨੂੰ ਯਾਦ ਆਗਿਆ ਕਿ ਉਸ ਦਿਨ ਵੀ ਹੇਮਾਂਗਨੀ ਦੇ ਚਿਹਰੇ ਦਾ ਇਹੋ ਭਾਵ ਸੀ ਜਦੋਂ ਉਹ ਘਮ੍ਹਿਰਾਂ ਦੇ ਨਿਆਸਰੇ ਮੁੰਡੇ ਦਾ ਬਗੀਚਾ ਬਚਾਉਣ ਲਈ ਸਭ ਦੇ ਟਾਕਰੇ ਤੇ ਇਕੱਲੀ ਹੀ ਖੜੀ ਹੋ ਗਈ ਸੀ। ਉਹਨੂੰ ਇਹ ਵੀ ਯਾਦ ਆ ਗਿਆ ਕਿ ਉਹ ਹੁਣ ਪਹਿਲੀ ਹੇਮਾਂਗਨੀ ਨਹੀਂ ਦੇ ਜਿਸਨੂੰ ਘੂਰੀ ਦੇਕੇ ਰੋਕਿਆ ਜਾ ਸਕੇ।

ਵਿਪਿਨ ਨੇ ਨਿਮਰਤਾ ਨਾਲ ਆਖਿਆ, “ਚੰਗਾ ਹੁਣ ਮਾਫ ਕਰ ਦਿਉ ਤੇ ਘਰ ਚਲੋ।”

ਹੇਮਾਂਗਨੀ ਨੇ ਹੱਥ ਜੋੜ ਕੇ ਆਖਿਆ, “ਨਹੀਂ ਤੁਸੀਂ ਹੀ ਮੈਨੂੰ ਮਾਫ ਕਰੋ। ਕੰਮ ਨੂੰ ਪੂਰਾ ਕੀਤੇ ਤੋਂ ਬਿਨਾਂ ਮੈਂ ਕਿਸੇ ਤਰ੍ਹਾਂ ਵੀ ਵਾਪਸ ਨਹੀਂ ਮੁੜ ਸਕਦੀ।"

ਵਿਪਿਨ ਇਕ ਘੜੀ ਹੋਰ ਆਪਣੀ ਘਰ ਵਾਲੀ ਦੇ ਸ਼ਾਂਤ ਤੇ ਪੱਕੇ ਇਰਾਦੇ ਵਾਲੇ ਚਿਹਰੇ ਵੱਲ ਵੇਖਦੇ ਰਹੇ। ਇਕ ਵਾਰੀ ਹੀ ਉਹਨਾਂ ਕਿਸ਼ਨ ਦਾ ਹੱਥ ਫੜਕੇ ਆਖਿਆ, "ਕਿਸ਼ਨ ਆਪਣੀ ਮੰਝਲੀ ਭੈਣ ਨੂੰ ਘਰ ਮੋੜ ਖੜ ਬੀਬਾ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਤਕ ਮੈਂ ਜੀਊਂਦਾ ਤਦੋਂ ਤੱਕ ਦੋਹਾਂ ਭੈਣ ਭਰਾਵਾਂ ਨੂੰ ਕੋਈ ਨਹੀਂ ਨਿਖੇੜ ਸਕਦਾ। ਚਲ ਬੀਬਾ! ਆਪਣੀ ਮੰਝਲੀ ਭੈਣ ਨੂੰ ਘਰ ਮੋੜ ਲੈ ਚਲ।"