41930ਵਿਚਕਾਰਲੀ ਭੈਣ — ੬.ਸ: ਦਸੌਂਧਾ ਸਿੰਘਸ਼ਰਤਚੰਦਰ

੬.

ਦੂਜੇ ਦਿਨ ਬਾਰੀ ਖੋਲ੍ਹਦਿਆਂ ਹੀ ਹੇਮਾਂਗਨੀ ਦੇ ਕੰਨਾਂ ਵਿੱਚ ਜਠਾਣੀ ਦੀ ਤਿਖੀ ਜਹੀ ਅਵਾਜ਼ ਪਈ, ਉਹ ਸੁਵਾਮੀ ਨੂੰ ਆਖ ਰਹੀ ਸੀ, 'ਉਹ ਲੜਕਾ ਕਲ ਦਾ ਭੱਜਾ ਹੋਇਆ ਹੈ ਤੁਸਾਂ ਉਸਦਾ ਕੋਈ ਪਤਾ ਨਹੀਂ ਕੀਤਾ।'

ਸਵਾਮੀ ਨੇ ਉੱਤਰ ਦਿੱਤਾ, 'ਚੁਲ੍ਹੇ ਵਿੱਚ ਪਏ, ਸਾਨੂੰ ਲੱਭਣ ਦੀ ਕੀ ਲੋੜ ਹੈ।'

ਇਸਤਰੀ ਸਾਰੇ ਮਹੱਲੇ ਨੂੰ ਸੁਣਾਉਂਦੀ ਹੋਈ ਆਖਣ ਲੱਗੀ, "ਤਾਂ ਫੇਰ ਲੋਕਾਂ ਦੀਆਂ ਉਂਗਲਾਂ ਅੱਗੇ ਸਾਡਾ ਪਿੰਡ ਵਿਚ ਰਹਿਣਾ ਮੁਸ਼ਕਲ ਹੋ ਜਾਏਗਾ। ਇੱਥੇ ਸਾਡੇ ਕਈ ਦੁਸ਼ਮਣ ਹਨ। ਜੇ ਕਿਤੇ ਡਿਗ ਡੁਗ ਕੇ ਮਰ ਗਿਆ ਤਾਂ ਸਾਰਿਆਂ ਨੂੰ ਵੱਡੇ ਘਰ ਦੀ ਹਵਾ ਖਾਣੀ ਪਏਗੀ।" ਹੇਮਾਂਗਨੀ ਸਾਰੀਆਂ ਗੱਲਾਂ ਨੂੰ ਸਮਝ ਗਈ । ਉਸ ਨੇ ਇਕ ਲੰਮਾ ਸਾਰਾ ਹੌਕਾ ਲਿਆ ਤੇ ਖਿੜਕੀ ਬੰਦ ਕਰਕੇ ਅੰਦਰ ਚਲੀ ਗਈ।

ਦੁਪਹਿਰ ਦੇ ਵੇਲੇ ਉਹ ਰਸੋਈ ਦੇ ਬਰਾਂਡੇ ਵਿਚ ਬੈਠੀ ਰੋਟੀ ਖਾ ਰਹੀ ਸੀ ਕਿ ਦੱਬੇ ਦੱਬੇ ਪੈਰੀਂ ਕਿਧਰੋਂ ਕਿਸ਼ਨ ਆਕੇ ਸਾਹਮਣੇ ਖੜਾ ਹੋ ਗਿਆ। ਉਹਦੇ ਸਿਰ ਦੇ ਵਾਲ ਰੁਖੇ ਸਨ ਤੇ ਮੂੂੰਹ ਸੁਕਿਆ ਹੋਇਆ ਸੀ । ਹੇਮਾਂਗਨੀ ਨੇ ਪੁਛਿਆ, "ਵੇ ਕਿਸ਼ਨ ਕਿਧਰ ਭੱਜ ਗਿਆ ਸਾਂਏ?"

"ਭੱਜਿਆ ਤਾਂ ਕਿਧਰੇ ਨਹੀਂ ਸਾਂ ਕੱਲ ਤਰਕਾਲਾਂ ਨੂੰ ਦੁਕਾਨ ਤੇ ਹੀ ਸੌਂ ਗਿਆ ਸਾਂ । ਜਦ ਜਾਗ ਆਈ ਤਾਂ ਵੇਖਿਆ ਕਿ ਅੱਧੀ ਰਾਤ ਹੋ ਗਈ ਹੈ । ਭੈਣ ਭੁੱਖ ਲੱਗੀ ਹੈ।"

"ਜਾ ਉਸੇ ਘਰੋਂ ਜਾ ਕੇ ਖਾ।” ਆਖ ਕੇ ਹੇਮਾਂਗਨੀ ਰੋਟੀ ਖਾਣ ਲੱਗ ਪਈ । ਕੋਈ ਇਕ ਮਿੰਟ ਚੁਪ ਚਾਪ ਖੜਾ ਹੋਣ ਤੋਂ ਪਿੱਛੋਂ ਕਿਸ਼ਨ ਜਾਣ ਹੀ ਲੱਗਾ ਸੀ ਕਿ ਹੇਮਾਂਗਨੀ ਨੇ ਉਹਨੂੰ ਸੱਦ ਕੇ ਬੁਲਾਇਆ ਤੇ ਲਾਂਗਰਿਆਣੀ ਨੂੰ ਰੋਟੀ ਦੇਣ ਲਈ ਆਖਿਆ।

ਕਿਸ਼ਨ ਅਜੇ ਅੱਧੀ ਰੋਟੀ ਹੀ ਖਾ ਚੁਕਾ ਸੀ ਕਿ ਬਾਹਰੋਂ ਉਮਾਂ ਘਬਰਾਈ ਹੋਈ ਆਈ ਤੇ ਇਸ਼ਾਰੇ ਨਾਲ ਦਸਿਆ ਕਿ ਬਾਬੂ ਜੀ ਆ ਰਹੇ ਹਨ।

ਲੜਕੀ ਦਾ ਭਾਵ ਜਾਣਕੇ ਮਾਂ ਨੂੰ ਬੜਾ ਅਸਚਰਜ ਹੋਇਆ। ਆਉਂਦੇ ਨੇ ਤਾਂ ਆਉਣ ਦੇਹ ਤੂੰ ਏਦਾਂ ਕਿਉਂ ਕਰ ਰਹੀ ਏਂ?

ਉਮਾਂ ਕਿਸ਼ਨ ਦੇ ਪਿਛਲੇ ਪਾਸੇ ਖੜੀ ਸੀ, ਉਹਨੇ ਉੰਗਲੀ ਨਾਲ ਕਿਸ਼ਨ ਵੱਲ ਸਿਰਫ ਇਸ਼ਾਰਾ ਕਰਦੀ ਨੇ ਸਮਝਾਇਆ ਕਿ ਇਹ ਖਾ ਜੂ ਰਿਹਾ ਏ।

ਕਿਸ਼ਨ ਨੇ ਖੁਸ਼ੀ ਨਾਲ ਆਪਣੀ ਧੌਣ ਪਿਛਾਂਹ ਮੋੜ ਲਈ ਸੀ । ਉਮਾਂ ਦੀ ਘਬਰਾਈ ਹੋਈ ਨਜ਼ਰ ਤੇ ਸ਼ਕ ਭਰੇ ਮੂੰਹ ਦੇ ਇਸ਼ਾਰੇ ਨੂੰ ਉਸਨੇ ਵੇਖਿਆ ਪਲ ਵਿਚੋਂ ਹੀ ਦਾ ਉਹਦਾ ਚਿਹਰਾ ਚਿੱਟਾ ਹੋਗਿਆ ਉਹ ਕਿੰਨਾਂ ਡਰਿਆ, ਇਹ ਉਹ ਆਪ ਹੀ ਜਾਣਦਾ ਸੀ । "ਉਹ ਭਾਈਆ ਜੀ ਆ ਰਹੇ ਹਨ ।" ਇਹ ਆਖਕੇ ਰੋਟੀ ਦੀ ਥਾਲੀ ਵਿਚੇ ਛੱਡ ਕੇ ਉਹ ਰਸੋਈ ਦੀ ਇਕ ਨਕਰੇ ਜਾ ਖਲੋਤਾ, ਉਸ ਨੂੰ ਵੇਖਕੇ ਉਮਾਂ ਇਕ ਪਾਸੇ ਚਲੀ ਗਈ । ਜਿਦਾਂ ਦੀ ਹਰਕਤ ਮਾਲਕ ਮਕਾਨ ਦੇ ਆ ਜਾਣ ਤੇ ਚੋਰ ਕਰਦੇ ਹਨ ਉਸੇ ਤਰ੍ਹਾਂ ਇਹ ਵੀ ਕਰ ਬੈਠੇ। ਪਹਿਲਾਂ ਤਾਂ ਹੇਮਾਂਗਨੀ ਨੇ ਇਕ ਵਾਰੀ ਉਸ ਪਾਸੇ ਤੇ ਇਕ ਵਾਰੀ ਇਸ ਪਾਸੇ ਵੇਖਿਆ ਤੇ ਇਸ ਤੋਂ ਪਿੱਛੋਂ ਉਹ ਕੰਧ ਤੇ ਸ਼ਾਂਤ ਹੋਕੇ ਬਹਿ ਗਈ । ਜਾਣੀ ਦੀ ਲੱਜਿਆ ਦੀ ਛੁਰੀ ਉਹਦੇ ਕਲੇਜੇ ਵਿਚ ਵੱਜੀ ਸੀ । ਉਸੇ ਵੇਲੇ ਵਿਪਿਨ ਆ ਗਏ। ਸਾਹਮਣੇ ਘਰ ਵਾਲੀ ਨੂੰ ਏਦਾਂ ਬੈਠੀ ਵੇਖਕੇ ਪਾਸ ਜਾਕੇ ਕਾਹਲਾ ਜਿਹਾ ਪੈਕੇ ਪੁਛਿਆ, 'ਇਹ ਕੀ? ਰੋਟੀ ਨੂੰ ਸਾਹਮਣੇ ਰੱਖ ਕੇ ਏਦਾਂ ਕਿਉਂ ਬੈਠੀਏਂ?"

ਹੇਮਾਂਗਨੀ ਨੇ ਕੋਈ ਜਵਾਬ ਨ ਦਿੱਤਾ, ਵਿਪਨ ਨੇ ਹੋਰ ਵੀ ਕਾਹਲਾ ਜਿਹਾ ਪੈਕੇ ਆਖਿਆ, “ਕੀ ਫੇਰ ਬੁਖਾਰ ਹੋ ਗਿਆ? ਇਸ ਤੋਂ ਪਿੱਛੋਂ ਉਸ ਦੀ ਨਜ਼ਰੇ ਉਹ ਥਾਲੀ ਪਈ ਜਿਸ ਵਿਚ ਅੱਧੇ ਚੌਲ ਪਏ ਹੋਏ ਸਨ। ਪੁਛਿਆ, ਇਹ ਐਨੇ ਚੌਲ ਥਾਲੀ ਵਿਚ ਛੱਡ ਕੇ ਕੌਣ ਉਠ ਗਿਆ?" ਹੇਮਾਂਗਨੀ ਉਠ ਕੇ ਬਹਿ ਗਈ, ਕਹਿਣ ਲੱਗੀ, ਨਹੀਂ ਉਸ ਘਰ ਦਾ ਕਿਸ਼ਨ ਖਾ ਰਿਹਾ ਸੀ ਤੈਨੂੰ ਵੇਖਕੇ ਡਰਦਾ ਮਾਰਿਆ ਖਿੜਕੀ ਪਿਛੇ ਲੁਕ ਗਿਆ ਹੈ।

"ਕਿਓਂ?"

"ਕਿਓ" ਦਾ ਮੈਨੂੰ ਕੀ ਪਤਾ, ਇਹ ਤਾਂ ਤੁਸੀ ਹੀਂ ਜਾਣੋ। ਇਹੋ ਨਹੀਂ ਤੁਹਾਡੇ ਆਉਣ ਦੀ ਖਬਰ ਸੁਣ ਕੇ ਉਮਾਂ ਵੀ ਭੱਜ ਗਈ ਹੈ।

ਵਿਪਿਨ ਨੇ ਮਨ ਹੀ ਮਨ ਵਿਚ ਸਮਝ ਲਿਆ ਕਿ ਇਸਤ੍ਰੀ ਦੀਆਂ ਗੱਲਾਂ ਟੇਢੇ ਪਾਸੇ ਜਾ ਰਹੀਆਂ ਹਨ। ਸ਼ਾਇਦ ਇਸੇ ਕਰਕੇ ਸਿਧੇ ਰਾਹ ਤੇ ਲਿਆਉਣ ਲਈ ਕਿਹਾ, ਪਰ ਫੇਰ ਉਹ ਭੱਜ ਕਿਉਂ ਗਈ? ਕਿਸ ਡਰ ਤੋਂ ਭੱਜੀ?"

ਹੇਮਾਂਗਨੀ ਨੇ ਆਖਿਆ, “ਸ਼ਾਇਦ ਮਾਂ ਦਾ ਅਪਮਾਨ ਆਪਣੀਆਂ ਅੱਖਾਂ ਨਾਲ ਨਾ ਵੇਖ ਸਕਣ ਦੇ ਡਰ ਤੋਂ ਹੀ ਭੱਜ ਗਈ ਹੋਵੇ। ਇਹਦੇ ਨਾਲ ਹੀ ਉਹਨੇ ਹੌਕਾ ਭਰਕੇ ਆਖਿਆ, ਕਿਸ਼ਨ ਪਰਾਇਆ ਪੁੱਤ੍ਰ ਹੈ, ਉਸ ਤਾਂ ਡਰ ਦੇ ਮਾਰਿਆਂ ਲੁਕਣਾ ਹੀ ਹੋਇਆ,ਪਰ ਢਿੱਡ ਦੀ ਲੜਕੀ ਨੂੰ ਇਹ ਹੌਸਲਾ ਨਹੀਂ ਪਿਆ ਕਿ ਆਖ ਸਕੇ ਕਿ ਕੀ ਮਾਂ ਨੂੰ ਐਨਾਂ ਵੀ ਅਖਤਿਆਰ ਨਹੀਂ ਜੋ ਕਿਸੇ ਨੂੰ ਸਦਕੇ ਮੱਠ ਚੌਲ ਹੀ ਖੁਆ ਦੇਵੇ।"

ਹੁਣ ਵਿਪਨ ਨੂੰ ਪਤਾ ਲੱਗਾ ਕਿ ਗੱਲ ਸਚ ਮੁਚ ਹੀ ਵਿਗੜ ਚੁਕੀ ਹੈ। ਕਿਤੇ ਇਹ ਹੋਰ ਅਗਾਂਹ ਜਾਕੇ, ਏਦੂੰ ਵਧ ਵੀ ਨਾ ਵਿਗੜ ਜਾਏ।

ਇਸ ਕਰਕੇ ਉਸਨੇ ਗੱਲ ਹਾਸੇ ਪਾਉਂਦਿਆਂ ਹੋਇਆਂ ਅੱਖਾਂ ਮਟਕਾ ਕੇ ਧੌਣ ਹਿਲਾਕੇ ਆਖਿਆ, "ਨਹੀਂ, ਤੈਨੂੰ ਕੋਈ ਵੀ ਅਖਤਿਆਰ ਨਹੀਂ। ਮੰਗਤੇ ਨੂੰ ਖੈਰ ਪਾਉਣ ਦਾ ਵੀ ਕੋਈ ਅਖਤਿਆਰ ਨਹੀਂ, ਚਲ ਜਾਣ ਦਿਓ, ਕੱਲ ਤੋਂ ਫੇਰ ਸਿਰ ਦਰਦ ਤਾਂ ਨਹੀਂ ਹੋਈ? ਮੈਂ ਸੋਚਿਆ ਹੈ ਕਿ ਸ਼ਹਿਰੋਂ ਕਿਦਾਰ ਡਾਕਟਰ ਨੂੰ ਸਦਵਾ ਲਵਾਂ ਜਾਂ ਫੇਰ ਇਕ ਵਾਰੀ ਕਲਕੱਤੇ........."

ਰੋਗ ਤੇ ਇਲਾਜ ਦੇ ਪ੍ਰਸੰਗ ਦਾ ਭੋਗ ਇਥੇ ਹੀ ਪੈ ਗਿਆ। ਹੇਮਾਂਗਨੀ ਨੇ ਪੁਛਿਆ ਕੀ ਤੁਸੀਂ ਓਮਾ ਭੇ ਸਾਹਮਣੇ ਕਿਸ਼ਨ ਨੂੰ ਕੁਝ ਆਖਿਆ ਸੀ?"

ਵਿਪਿਨ ਜਾਣੀ ਦਾ ਅਸਮਾਨ ਤੋਂ ਧਰਤੀ ਤੇ ਡਿੱਗ ਪਿਆ ਸੀ। ਕਹਿਣ ਲੱਗਾ, ਮੈਂ? ਕਿੱਥੇ? ਨਹੀਂ ਨਹੀਂ, - ਸੱਚ ਯਾਦ ਆ ਗਿਆ ਉਸ ਦਿਨ ਸ਼ੈਦ ਕੁਛ ਕਿਹਾ ਸੀ। ਭਾਬੀ ਗੁੱਸੇ ਹੁੰਦੀ ਹੈ, ਭਰਾ ਜੀ ਵੀਨਕੇ ਮੂੰਹ ਵੱਟਦੇ ਹਨ। ਮਲੂਮ ਹੁੰਦਾ ਹੈ ਕਿ ਉਨਾਂ ਉਥੇ ਖੜੀ ਹੋਣੀ ਹੈ, ਜਾਣਦੀਏਂ ਨਾਂ.....।"

‘‘ਜਾਣਦੀ ਹਾਂ? ਆਖਕੇ ਹੇਮਾਂਗਨੀ ਨੇ ਗੱਲ ਦਬਾ ਦਿੱਤੀ। ਵਿਪਿਨ ਦੇ ਰਸੋਈ ਘਰੋਂ ਜਾਂਦਿਆਂ ਹੀ ਉਸਨੇ ਕਿਸ਼ਨ ਨੂੰ ਸੱਦ ਕੇ ਆਖਿਆ ਕਿਸ਼ਨ ਆਹ ਚਾਰ ਪੈਸੇ ਲੈ ਲੈ ਤੇ ਬਜ਼ਾਰੋਂ ਜਾਕੇ ਛੜੇ ਛੋਲੇ ਖਾ ਲੈ। ਭੁੱਖ ਲੱਗਣ ਤੇ ਹੁਣ ਮੇਰੇ ਕੋਲ ਨਾ ਆਉਣਾ। ਤੇਰੀ ਵਿਚਕਾਰਲੀ ਭੈਣ ਨੂੰ ਕੋਈ ਅਖਤਿਆਰ ਨਹੀਂ ਕਿ ਉਹ ਕਿਸੇ ਬਾਹਰਦੇ ਆਦਮੀ ਨੂੰ ਇਕ ਰੋਟੀ ਵੀ ਖੁਆ ਸਕੇ।

ਕਿਸ਼ਨ ਚੁਪ ਚਾਪ ਚਲਿਆ ਗਿਆ। ਅੰਦਰ ਖਲੋਤਾ ਹੋਇਆ ਵਿਪਿਨ ਉਸ ਵੇਲੇ ਵੇਖਕੇ ਦੰਦੀਆਂ ਪੀਂਹਦਾ ਰਿਹਾ।