ਵਿਕੀਸਰੋਤ:ਵਿਕੀ ਲਵਸ ਲਿਟਰੇਚਰ 2022

ਵਿਕੀ ਲਵਸ ਲਿਟਰੇਚਰ 2022

ਵਿਕੀ ਲਵਸ ਲਿਟਰੇਚਰ 2022 ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ਇਹ ਪਹਿਲੀ ਵਾਰ ਪੰਜਾਬੀ ਵਿਕੀ ਭਾਈਚਾਰੇ ਵਲੋਂ 2021 ਪੰਜਾਬੀ ਵਿਕੀਪੀਡੀਆ ਉੱਪਰ ਹੋਇਆ ਸੀ। ਇਸ ਵਿੱਚ ਸਾਹਿਤ ਨਾਲ ਸੰਬੰਧਿਤ ਅਤੇ ਪੰਜਾਬੀ ਸਾਹਿਤਕਾਰਾਂ ਦੇ ਲੇਖਾਂ ਵਿੱਚ ਮਹੱਤਵਪੂਰਨ ਜਾਣਕਾਰੀਆਂ, ਹਵਾਲੇ, ਤਸਵੀਰਾਂ ਰਾਹੀਂ ਯੋਗਦਾਨ ਪਾਇਆ ਗਿਆ ਸੀ। ਹੁਣ ਇਸ ਮੁਹਿੰਮ ਨੂੰ ਹੋਰਨਾਂ ਵਿਕੀ ਭਾਈਚਾਰਿਆਂ ਅਤੇ ਵਿਕੀ ਪ੍ਰਾਜੈਕਟਾਂ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਪੰਜਾਬੀ ਵਿਕੀਸੋਰਸ ਉੱਤੇ ਉਪਲਬਧ ਪੰਜਾਬੀ ਕਿਤਾਬਾਂ ਵਿੱਚ ਗਿਣਾਤਮਕ ਅਤੇ ਗੁਣਾਤਮਕ ਦੋਵਾਂ ਤਰ੍ਹਾਂ ਵਾਧਾ ਕਰਨਾ ਹੈ। ਆਓ ਇਸ ਨਾਲ ਜੁੜੋ ਤੇ ਆਪਣੇ ਵਿਕੀ-ਵਿਰਸੇ ਨੂੰ ਹੋਰ ਅਮੀਰ ਕਰੋ।

ਹੋਣ ਵਾਲੀਆਂ ਗਤੀਵਿਧੀਆਂ

  1. ਜੁਲਾਈ 1 ਤੋਂ ਜੁਲਾਈ 31 ਤੱਕ ਪੰਜਾਬੀ ਵਿਕੀ ਸਰੋਤ ਉੱਪਰ ਉਪਲਬਧ ਪੰਜਾਬੀ ਕਿਤਾਬਾਂ ਦੀ ਪਰੂਫਰੀਡਿੰਗ, ਪਰੂਫਰੀਡਿੰਗ ਤੇ ਟਰਾਂਸਕਲੂਜ਼ਨ ਦਾ ਕੰਮ ਕੀਤਾ ਜਾਵੇਗਾ।
  2. ਵਰਤੋਂਕਾਰ ਚਾਹੁਣ ਤਾਂ ਉਹ ਵਿਕੀਪੀਡੀਆ, ਵਿਕੀਡਾਟਾ ਤੇ ਵਿਕੀਕਾਮਨਜ਼ ਉੱਪਰ ਵੀ ਇਹ ਮੁਹਿੰਮ ਚਲਾ ਸਕਦੇ ਹਨ।

ਨਿਯਮ

  1. ਇਸ ਵਿੱਚ ਮੁੱਖ ਪ੍ਰਾਜੈਕਟ ਵਿਕੀਪੀਡੀਆ ਹੀ ਹੋਵੇਗਾ। ਹਾਲਾਂਕਿ ਵਿਕੀਪੀਡੀਆ ਤੋਂ ਬਿਨਾਂ ਹੋਰ ਪ੍ਰਾਜੈਕਟ ਜਿਵੇਂ ਵਿਕੀਸੋਰਸ, ਵਿਕੀਕਾਮਨਜ਼ ਅਤੇ ਵਿਕੀਡਾਟਾ ਵੀ ਸ਼ਾਮਿਲ ਕੀਤੇ ਗਏ ਹਨ।
  2. ਮੁਹਿੰਮ ਦਾ ਸਮਾਂ 1 ਜੁਲਾਈ 2022 ਸਵੇਰੇ 00:00 ਤੋਂ 31 ਜੁਲਾਈ ਰਾਤ 11:59:59 ਤੱਕ ਹੈ। ਸਿਰਫ ਇਸੇ ਮਿਆਦ ਵਿਚਾਲੇ ਦਿੱਤੇ ਗਏ ਯੌਗਦਾਨ ਨੂੰ ਇਸ ਮੁਹਿੰਮ ਤਹਿਤ ਪ੍ਰਵਾਨਿਆ ਜਾਵੇਗਾ।
  3. ਸਿਰਫ ਸਾਹਿਤ, ਸਾਹਿਤਕਾਰਾਂ ਤੇ ਸਾਹਿਤਕ ਘਟਨਾਵਾਂ ਸੰਬੰਧੀ ਸੋਧਾਂ ਹੀ ਸਵੀਕਾਰੀਆਂ ਜਾਣਗੀਆਂ।
  4. ਵਿਕੀਪੀਡੀਆ ਉੱਪਰ ਇਸ ਸੰਬੰਧੀ ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਤੇ ਪੁਰਾਣੇ ਲੇਖ ਵਿੱਚ ਵੀ ਸੋਧ ਕੀਤੀ ਜਾ ਸਕਦੀ ਹੈ।
  5. ਵਿਕੀਪੀਡੀਆ ਲੇਖ ਵਿੱਚ ਦਿੱਤੇ ਗਏ ਯੋਗਦਾਨ ਸੰਬੰਧੀ 1 ਅੰਕ ਹਾਸਿਲ ਕਰਨ ਲਈ 3000 ਬਾਇਟਸ ਜਾਂ 300 ਸ਼ਬਦਾਂ ਦਾ ਯੋਗਦਾਨ ਲਾਜ਼ਮੀ ਹੈ।
  6. ਕਿਰਪਾ ਕਰਕੇ ਲੇਖ ਦੇ ਹੇਠਾਂ 'ਸ਼੍ਰੇਣੀ:ਵਿਕੀ ਲਵਸ ਲਿਟਰੇਚਰ 2022' ਜੋੜ ਦਿੱਤੀ ਜਾਵੇ।
  7. ਵਿਕੀਸੋਰਸ ਲਈ 1 ਸਫਾ ਪਰੂਫਰੀਡ ਕਰਨ, ਵੈਲੀਡੇਟ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਕਾਮਨਜ਼ ਉੱਪਰ 1 ਤਸਵੀਰ ਸ਼ਾਮਿਲ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ।
  8. ਨਿਰੋਲ ਮਸ਼ੀਨੀ ਅਨੁਵਾਦ ਰਾਹੀਂ ਬਣਾਏ ਗਏ ਲੇਖਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਮਸ਼ੀਨੀ ਅਨੁਵਾਦ ਦੀ ਮਦਦ ਲਈ ਜਾ ਸਕਦੀ ਹੈ ਪਰ ਉਸ ਦਾ ਭਾਸ਼ਾਈ ਪੱਧਰ ’ਤੇ ਦਰੁਸਤ ਹੋਣਾ ਲਾਜ਼ਮੀ ਹੈ।
  9. 10 ਤੋਂ ਵੱਧ ਲੇਖ ਬਣਾਉਣ ਵਾਲੇ ਭਾਗੀਦਾਰਾਂ ਨੂੰ ਕਿਸੇ ਤਰ੍ਹਾਂ ਦੇ ਯਾਦ-ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।

ਨਾਮ ਦਰਜ਼ ਕਰਵਾਓ

ਵਿਕੀ ਲਵਸ ਲਿਟਰੇਚਰ ਦੇ ਵਿਕੀਸਰੋਤ ਮੁਕਾਬਲੇ ਵਿੱਚ ਭਾਗ ਲੈਣ ਲਈ ਆਪਣਾ ਨਾਂ ਹੇਠਾਂ ਦਰਜ਼ ਕਰਵਾਓ।

  1. Gaurav Jhammat (ਗੱਲ-ਬਾਤ) 18:45, 4 ਜੁਲਾਈ 2022 (IST)[ਜਵਾਬ]
  2. Rajdeep ghuman (ਗੱਲ-ਬਾਤ) 19:02, 4 ਜੁਲਾਈ 2022 (IST)[ਜਵਾਬ]
  3. Dugal harpreet (ਗੱਲ-ਬਾਤ) 16:13, 5 ਜੁਲਾਈ 2022 (IST)[ਜਵਾਬ]
  4. Talk
  5. Gill jassu (ਗੱਲ-ਬਾਤ) 15:06, 27 ਜੁਲਾਈ 2022 (IST)[ਜਵਾਬ]

ਕਿਤਾਬਾਂ ਦੀ ਸੂਚੀ

  1. ਏਸ ਜਨਮ ਨ ਜਨਮੇRajdeep ghuman (ਗੱਲ-ਬਾਤ) 22:15, 4 ਜੁਲਾਈ 2022 (IST)[ਜਵਾਬ]
  2. ਪੰਚ ਤੰਤਰ
  3. ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - Gill jassu (ਗੱਲ-ਬਾਤ) 15:22, 27 ਜੁਲਾਈ 2022 (IST)[ਜਵਾਬ]
  4. ਕੂਕਿਆਂ ਦੀ ਵਿਥਿਆ
  5. ਕੋਇਲ ਕੂ
  6. ਹੀਰ ਵਾਰਿਸ ਸ਼ਾਹ

ਜਿਉਰੀ

  1. Rajdeep ghuman (ਗੱਲ-ਬਾਤ) 21:59, 4 ਜੁਲਾਈ 2022 (IST)[ਜਵਾਬ]
  2. Dugal harpreet (ਗੱਲ-ਬਾਤ) 16:13, 5 ਜੁਲਾਈ 2022 (IST)[ਜਵਾਬ]
  3. Talk

ਭਾਗ ਲੈਣ ਵਾਲੇ ਭਾਈਚਾਰੇ

  1. ਪੰਜਾਬੀ ਵਿਕੀਪੀਡੀਆ
  2. ਸੰਥਾਲੀ ਵਿਕੀਪੀਡੀਆ
  3. ਉੜੀਆ ਵਿਕੀਪੀਡੀਆ
  4. ਆਸਾਮੀ ਵਿਕੀਪੀਡੀਆ

ਸੰਯੋਜਕ (Organizer)


ਸਬੰਧਤ ਕੜੀਆਂ

ਵਿਕੀ ਲਵਸ ਲਿਟਰੇਚਰ