ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦੇ ਵਿਚਾਰ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਲਾਹ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਇਥੇ ਲਿਖ ਸਕਦੇ ਹੋ।

ਲੇਖਾਂ ਨੂੰ ਪ੍ਰਮਾਣਿਤ ਕਰਨਾਸੋਧੋ

ਲਵਪ੍ਰੀਤ ਸਿੰਘ ਸਿੱਧੂ ਜੀ, ਮੈਂ ਦੇਖਿਆ ਕਿ ਤੁਸੀਂ ਵੱਡੀ ਗਿਣਤੀ ਵਿੱਚ ਸਫ਼ਿਆਂ ਨੂੰ ਪ੍ਰਮਾਣਿਤ ਕਰ ਰਹੇ ਹੋ। ਇਹ ਚੰਗਾ ਕੰਮ ਹੈ ਪਰ ਔਖਾ ਵੀ ਹੈ ਕਿਉਂਕਿ ਅਸੀਂ ਦੇਖਣਾ ਹੁੰਦਾ ਹੈ ਕਿ ਇਹਨਾਂ ਸਫ਼ਿਆਂ ਵਿੱਚ ਕੋਈ ਵੀ ਗਲਤੀ ਨਾ ਹੋਵੇ। ਤੁਹਾਡੇ ਵੱਲੋਂ ਪ੍ਰਮਾਣਿਤ ਕੀਤੇ ਸਫ਼ਿਆਂ ਵਿੱਚ ਇੱਕ ਗਲਤੀ ਬਹੁਤ ਆਮ ਹੈ ਕਿ ਇਹਨਾਂ ਸਾਰਿਆਂ ਵਿੱਚ ਫਰਮਾ {{rh}} ਮੁੱਖ ਪੇਜ ਦਾ ਹਿੱਸਾ ਹੈ ਸਗੋਂ ਕਿ ਇਹ ਹੈਡਰ ਜਾਂ ਫੁਟਰ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਡੰਡੀ (।) ਅਤੇ ਲਿਖਤ ਵਿੱਚ ਇੱਕ ਵਾਧੂ ਸਪੇਸ ਹੈ, ਪ੍ਰਮਾਣਿਤ ਕਰਨ ਤੋਂ ਪਹਿਲਾਂ ਇਹ ਸਭ ਗਲਤੀਆਂ ਵੀ ਦਰੁਸਤ ਕਰਨੀਆਂ ਜ਼ਰੂਰੀ ਹਨ। ਉਮੀਦ ਹੈ ਤੁਸੀਂ ਪ੍ਰਮਾਣਿਤ ਕੀਤੇ ਸਫ਼ਿਆਂ ਵਿੱਚ ਇਸ ਗਲਤੀ ਦਾ ਸੁਧਾਰ ਕਰੋਗੇ। ਵੈਸੇ ਆਪਣੇ ਕੋਲ ਵੱਡੀ ਗਿਣਤੀ ਵਿੱਚ ਪਰੂਫਰੀਡ ਕਰਨ ਵਾਲੇ ਸਫ਼ੇ ਬਾਕੀ ਹੈ ਤੁਸੀਂ ਮੁੱਢਲੇ ਦੌਰ ਵਿੱਚ ਉਹਨਾਂ ਉੱਤੇ ਕੰਮ ਕਰੋ ਜਾਂ ਜ਼ਿਆਦਾ ਬਿਹਤਰ ਹੋਵੇਗਾ। --Satdeep Gill (ਗੱਲ-ਬਾਤ) 10:46, 11 ਦਸੰਬਰ 2018 (IST)

Satdeep Gill ਜੀ ਮੈਂ ਅੱਗੇ ਤੋਂ ਧਿਆਨ ਰੱਖਾਂਗਾ। ਦੱਸਣ ਲਈ ਸ਼ੁਕਰੀਆ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 09:02, 13 ਦਸੰਬਰ 2018 (IST)