ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49446ਰੇਲੂ ਰਾਮ ਦੀ ਬੱਸ — ਨਲਕਾਚਰਨ ਪੁਆਧੀ

ਨਲਕਾ

ਗੇੜ ਰਹੀਏ ਏ ਦੀਦੀ ਅਲਕਾ।
ਦੇਖੋ! ਦੇਖੋ! ਸਾਡਾ ਨਲਕਾ।

ਲੋੜ ਮੁਤਾਬਕ ਪਾਣੀ ਲਈਏ।
ਭੋਰਾ ਡੁੱਲ੍ਹਣ ਵੀ ਨਾ ਦਈਏ।

ਪਾਣੀ ਦੀਆਂ ਕਦਰਾਂ ਕਰੀਏ।
ਮੁੱਕ ਜਾਏ ਨਾ ਵਾਹਵਾ ਡਰੀਏ।

ਵਰਤੀਏ ਭਾਂਡੇ ਦੇ ਵਿੱਚ ਲੈ ਕੇ।
ਕਰੀਏ ਜਮ੍ਹਾਂ ਪਿਆਸੇ ਰਹਿ ਕੇ।