ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49445ਰੇਲੂ ਰਾਮ ਦੀ ਬੱਸ — ਚਮਚਾਚਰਨ ਪੁਆਧੀ

ਚਮਚਾ

ਚਮ-ਚਮ ਕਰਦਾ ਚਮਚਾ ਜੀ।
ਲੈ ਕੇ ਆਏ ਚਾਚਾ ਜੀ।

ਭਾਂਡੇ ਦੇ ਨਾਲ ਜਦ ਟਕਰਾਂਦਾ।
ਚਾਚਾ ਈ ਚਾਚਾ ਕਰਦਾ ਜਾਂਦਾ।

ਚੰਗਾ ਚਮਚੇ ਤੇਰੀ ਚਾਹ।
ਜਿੱਦਾਂ ਚਾਹੇ ਚੀਕੀ ਜਾਹ।

ਚਰਚੇ ਤੇਰੇ ਚੋਖੇ ਮੱਲ।
ਚੜ੍ਹ ਮਚਾਦੇ ਚੱਲੀ ਚੱਲ।