ਰਾਜਾ ਧਿਆਨ ਸਿੰਘ/੨
੨.
ਹੁਣ ਧਿਆਨ ਸਿੰਘ ਕੁਝ ਸਾਲ ਪਹਿਲਾਂ ਜਿਹਾ ਧਿਆਨ ਸਿੰਘ ਨਹੀਂ ਸੀ। ਹੁਣ ਉਹ ਸਰਦਾਬ ਡੇਉਢੀ ਦੇ ਸਤਿਕਾਰ ਯੋਗ ਔਹਦੇ ਪਰ ਸੀ ਤੇ ਹਰ ਪਾਸੇ ਰਾਜਾ ਧਿਆਨ ਸਿੰਘ, ਰਾਜਾ ਧਿਆਨ ਸਿੰਘ ਹੀ ਹੋਣ ਲਗ ਪਈ ਸੀ।
ਆਦਮੀ ਦੀ ਜ਼ਮੀਰ ਇਕ ਦਮ ਹੀ ਗ੍ਰਹਿਣੀ ਨਹੀਂ ਜਾਂਦੀ। ਮਨੁਖ ਹਮੇਸ਼ਾਂ ਹੌਲੀ ਹੌਲੀ ਉਪਰ ਉਠਦਾ ਏ ਤੇ ਹੌਲੀ ਹੌਲੀ ਹੀ ਹੇਠਾਂ ਡਿੱਗਦਾ ਏ। ਇਹੋ ਹਾਲ ਇਸ ਸਮੇਂ ਰਾਜਾ ਧਿਆਨ ਸਿੰਘ ਦਾ ਸੀ। ਉਹ ਜਾਣਦਾ ਸੀ ਕਿ ਰਾਮ ਲਾਲ ਦੇ ਅੰਗਰੇਜ਼ੀ ਇਲਾਕੇ ਵਿਚ ਭਜਾਏ ਜਾਣ ਦੀ ਖ਼ਬਰ ਜੋ ਉਸ ਨੇ ਸ਼ੇਰੇ ਪੰਜਾਬ ਦੀ ਕੰਨੀਂ ਪਾਈ ਏ, ਸੋਲਾਂ ਆਨੇ ਸੱਚੀ ਨਹੀਂ। ਇਸ ਲਈ ਜਿਥੇ ਉਹ ਸਿਖ ਰਾਜ ਵਿਚ ਇਸ ਅਤਿ ਸਨਮਾਨ ਜੋਗ ਹੁਦੇ ਤੇ ਪੁਜਣ ਕਰਕੇ ਪ੍ਰਸੰਨ ਸੀ, ਉਥੇ ਆਪਣੇ ਕਿਰਪਾਲੂ ਜਮਾਦਾਰ ਖੁਸ਼ਹਾਲ ਸਿੰਘ ਨਾਲ ਘਾਤ ਕਰਨ ਕਰਕੇ ਉਸਦੀ ਜ਼ਮੀਰ ਉਸ ਨੂੰ ਧਿਰਕਾਰ ਭੀ ਰਹੀ ਸੀ। ਉਸ ਦੇ ਅੰਦਰ ਇਸ ਸਮੇਂ ਬਦੀ ਤੇ ਨੇਕੀ ਦਾ ਤਕੜਾ ਘੋਲ ਹੋ ਰਿਹਾ ਸੀ। ਕਦੇ ਇਕ ਦਾ ਛਾਬਾ ਉਪਰ ਹੋ ਜਾਂਦਾ ਤੇ ਕਦੇ ਦੂਜੀ ਦਾ, ਨੇਕੀ ਕਹਿੰਦੀ ਕਿ ਤੂੰ ਬਹੁਤ ਵੱਡਾ ਅਹਿਸਾਨ ਫਰਾਮੋਸ਼ ਏੱ, ਜੋ ਉਸ ਜਮਾਦਾਰ ਖੁਸ਼ਹਾਲ ਸਿੰਘ ਨਾਲ ਬੁਰਾਈ ਕੀਤੀ ਏ, ਜਿਸ ਦੇ ਸਦਕੇ ਲਾਹੌਰ ਵਿਚ ਪੈਰ ਰੱਖ ਸਕਿਓਂ.... ..ਪਰ ਬਦੀ ਕਹਿੰਦੀ ਇਹ ਰਾਜ ਨੀਤੀ ਏ। ਰਾਜਨੀਤੀ ਵਿਚ ਕੋਈ ਵੀ ਗੱਲ ਅਯੋਗ ਨਹੀਂ ਤੇ ਰਾਜਸੀ ਤਾਕਤ ਹਾਸਲ ਕਰਨ ਲਈ ਜੋ ਭੀ ਕੀਤਾ ਜਾਵੇ ਠੀਕ ਹੈ, ਉਚਿਤ ਹੈ, ਆਖਰ ਇਸ ਘੋਲ ਵਿਚ ਬਦੀ ਦੀ ਜਿਤ ਹੋਈ ਤੇ ਰਾਜਾ ਧਿਆਨ ਸਿੰਘ ਆਪਣੇ ਆਪ ਨੂੰ ਹੱਕ ਬਜਾਨਬ ਸਮਝਣ ਲਗ ਪਿਆ।[1]
ਡੇਉਢੀ ਸ੍ਰਦਾਰ ਦੇ ਔਹਦੇ ਪਰ ਲਾ ਕੇ ਰਾਜਾ ਧਿਆਨ ਸਿੰਘ ਦਾ ਰਸਤਾ ਸਾਫ ਹੋ ਗਿਆ। ਹੁਣ ਉਸਨੂੰ ਸਿੱਖ ਰਾਜ ਦੀ ਵਾਗ ਡੋਰ ਪੂਰੇ ਤੌਰ ਤੇ ਹੱਥ ਵਿਚ ਲੈਣ ਲਈ ਸੜਕ ਦਿਸ ਰਹੀ ਸੀ ਪਰ ਉਸ ਸੜਕ ਪਰ ਹਾਲਾਂ ਬੇ-ਅਥਾਹ ਰੁਕਾਵਟਾਂ ਸਨ, ਧਿਆਨ ਸਿੰਘ ਸੋਚਦਾ..... ..ਇਹਨਾਂ ਉਤੇ ਕਾਬੂ ਪਾਉਣ ਤੋਂ ਬਿਨਾਂ ਅੱਗੇ ਵਧਣਾ ਅਸੰਭਵ ਤੇ ਉਸ ਨੇ ਇਸ ਲਈ ਯਤਨ ਅਰੰਭ ਕਰ ਦਿਤੇ।
ਇਹ ਉਹ ਸਮਾਂ ਸੀ ਜਦ ਕਿ ਖਾਲਸਾ ਫੌਜਾਂ ਹਰ ______________________________________________
- ↑ ਪਿਛੋਂ ਰਾਮ ਲਾਲ ਵਾਪਸ ਆਕੇ ਸਿੰਘ ਸਜ ਗਿਆ। ਇਸ ਤੇ ਸ਼ੇਰੇ ਪੰਜਾਬ ਨੇ ਜਮਾਦਾਰ ਖੁਸ਼ਹਾਲ ਸਿੰਘ ਦਾ ਜਰਮਾਨਾ ਮਾਫ ਕਰ ਦਿਤਾ ਤੇ ਚਾਰ ਹਜ਼ਾਰ ਰੂਪੈ ਦੀ ਜਾਗੀਰ ਭੀ ਦੇ ਦਿਤੀ ਡੇਉਢੀ ਸਰਦਾਰ ਦਾ ਔਹਦਾ ਮੁੜ ਉਸ ਨੂੰ ਨਹੀਂ ਮਿਲਿਆ, ਉਹ ਰਾਜਾ ਧਿਆਨ ਸਿੰਘ ਪਾਸ ਹੀ ਰਿਹਾ।
ਜਦ ਆਦਮੀ ਸ਼ਰਾਬੀ ਹੋ ਜਾਂਦਾ ਹੈ ਤਦ ਉਹ ਵਧ ਤੋਂ ਵਧ ਗਲਾਸ ਚੜ੍ਹਾਈ ਜਾਂਦਾ ਏ। ਉਹ ਇਹ ਅਨਭਵ ਨਹੀਂ ਕਰਦਾ ਕਿ ਵਧੇਰੇ ਸ਼ਰਾਬ ਉਸ ਲਈ ਘਾਤਕ ਸਾਬਤ ਹੋਵੇਗੀ ਏਸੇ ਤਰ੍ਹਾਂ ਹਕੂਮਤ ਇਕ ਨਸ਼ਾ ਹੈ। ਜਦ ਆਦਮੀ ਦੇ ਹੱਥ ਥੋਹੜੀ ਜਿਹੀ ਹਕੂਮਤ ਆਉਂਦੀ ਏ ਤਦ ਉਸ ਦੀ ਹਾਲਤ ਭੀ ਇੰਨ ਬਿੰਨ ਸ਼ਰਾਬੀ ਜਿਹੀ ਹੋ ਜਾਂਦੀ ਏ। ਉਹ ਹਕੂਮਤ ਨੂੰ ਵਧਾਉਣ ਲਈ ਹੱਥ ਪੈਰ ਮਾਰਦਾ ਏ....... ਖ਼ਤਰਿਆਂ ਤੋਂ ਬਿਲਕੁਲ ਬੇਪਰਾਹ ਹੋ ਕੇ।
ਸ਼ੇਰੇ ਪੰਜਾਬ ਦਾ ਕਿਰਪਾ ਪਾਤਰ ਬਣ ਕੇ ਰਾਜਾ ਧਿਆਨ ਸਿੰਘ ਨੇ ਹੁਕਮਤ ਦੀ ਪੀਂਘ ਹੋਰ ਚੜ੍ਹਾਉਣ ਦੇ ਯਤਨ ਅਰੰਭ ਦਿਤੇ। ਕਿਸੇ ਸਿਆਣੇ ਨੇ ਸਚ ਕਿਹਾ ਏ ਕਿ ‘‘ਜਦ ਦਿਨ ਹੋਵਨ ਪਧਰੇ ਭੁੰਨੇ ਉਗਣ ਮੋਠ।’’ ਸੋ ਇਹ ਝੂਠੀ ਨਹੀਂ ਹੈ। ਧਿਆਨ ਸਿੰਘ ਤੇ ਉਹਨਾਂ ਦੇ ਪ੍ਰਵਾਰ ਦੇ ਦਿਨ ਭੀ ਅੱਜ ਪਧਰੇ ਹਨ। ਪੰਜਾਬ ਦੇ ਪਾਤਸ਼ਾਹ ਰਣਜੀਤ ਸਿੰਘ ਦੀ ਜਿਤਨੀ ਕ੍ਰਿਪਾ ਦ੍ਰਿਸ਼ਟੀ ਇਸ ਤੇ ਹੈ, ਆਪਣੇ ਹੋਰ ਰਾਜ ਕੁਮਾਰਾਂ ਪਰ ਭੀ ਨਹੀਂ ਤੇ ਵਲੀਅਹਿਦ ਰਾਜ ਕੁਮਾਰ ਖੜਕ ਸਿੰਘ ਤੇ ਭੀ ਨਹੀਂ। ਧਿਆਨ ਸਿੰਘ ਦੇ ਪੁਤਰ ਹੀਰਾ ਸਿੰਘ ਨਾਲ ਸ਼ੇਰੇ ਪੰਜਾਬ ਨੂੰ ਖਾਸ ਉਨਸ ਹੈ। ਉਸ ਨੂੰ ਉਹ ਇਕ ਪਲ ਲਈ ਭੀ ਅੱਖਾਂ ਤੋਂ ਓਹਲੇ ਨਹੀਂ ਕਰਦੇ। ਬਾਰਾਂ ਸਾਲਾਂ ਦੇ ਇਸ ਬਾਲਕ ਨੂੰ ਰਾਜਾ ਦਾ ਖ਼ਿਤਾਬ ਦੇ ਕੇ ਆਪਣੇ ਸਾਹਮਣੇ ਕੁਰਸੀ ਉਤੇ ਬਹਿਣ ਦਾ ਅਧਿਕਾਰ ਦੇ ਰਖਿਆ ਏ, ਜਦ ਕਿ ਬਾਕੀ ਵੱਡੇ ਵੱਡੇ ਸ੍ਰਦਾਰ ਹੱਥ ਬੱਧੀ ਹਜ਼ੂਰੀ ਵਿਚ ਖੜੇ ਰਹਿੰਦੇ ਹਨ। ਪੰਜ ਸੌ ਰੂਪੈ ਰੋਜ਼ ਹੀਰਾ ਸਿੰਘ ਦੇ ਸਿਰਹਾਣੇ ਸ਼ਾਹੀ ਖ਼ਜ਼ਾਨੇ ਵਿਚੋਂ ਦਾਨ ਲਈ ਰਖੇ ਜਾਂਦੇ ਹਨ, ਇਸ ਨਾਲ ਰਾਜਾ ਧਿਆਨ ਸਿੰਘ ਦੇ ਪੌਂ ਬਾਰਾਂ ਹਨ। ਕੁਝ ਰੁਪੈ ਗ਼ਰੀਬਾਂ ਨੂੰ ਦੇ ਕੇ ਬਾਕੀ ਦੇ ਉਸ ਦੇ ਖ਼ਜ਼ਾਨੇ ਵਿਚ ਆ ਜਾਂਦੇ ਹਨ.............ਨਿਤ ਨਵੇਂ ਸੂਰਜ। ਇਸ ਸਮੇਂ ਪੈਸਾ ਭੀ ਹੈ, ਖ਼ੁਸ਼ੀ ਭੀ ਤੇ ਹਕੂਮਤ ਭੀ ਪਰ ਹਕੂਮਤ ਦੀ ਹਿਰਸ ਖਤਮ ਨਹੀਂ ਹੋਈ। ਦਿਮਾਗ ਪੰਜਾਬ ਦੇ ਤਖ਼ਤ ਪਰ ਬੈਠਣ ਦੇ ਸੁਫਨੇ ਲੈ ਰਿਹਾ ਹੈ, ਰੋਕਾਂ ਨੂੰ ਦੂਰ ਕਰਨ ਲਈ ਸੋਚ ਰਿਹਾ ਹੈ।
_______________