ਮਾਤਾ ਹਰੀ/ਘਰੋਗੀ ਜੀਵਣ ਤੇ ਝਾਤ
ਮਾਤਾ ਹਰੀ ਦੇ ਗੁਨਾਹਾਂ ਨੂੰ ਘਟ ਨਹੀਂ ਕਰ ਸਕਦਾ।
ਮਾਤਾ ਹਰੀ
ਲਾਲ ਨਾਚ ਐਚ. ਕੀ ਅਸਲ ਵਿਚ ਹਾਲੈਂਡ ਦੇਸ ਦੇ ਨਿੱਕੇ ਜਿਹੇ ਪਿੰਡ ਲੀਗਰਡਨ ਵਿਚ ਅਗਸਤ ੭, ੧੮੭੬ ਨੂੰ ਜੰਮੀ ਸੀ। ਏਹਦਾ ਨਾਮ ਮਾਰਗੈਰਟ ਗਰਦਰੂਦ ਰਖਿਆ ਗਿਆ।ਏਹਦਾ ਪਿਤਾ ਐਡਮ ਜ਼ੈਲੀਚੰਗਾ ਬਿਉਪਾਰੀ ਸੀ। ਪਰ ਏਹਦੀ ਅੰਮੀ ਚੰਗੇ ਘਰਾਣੇ ਦੀ ਸੋਹਣੀ ਜਹੀ ਧੀ ਸੀ।ਮਾਤਾ ਹਰੀ ਦੇ ਬਚਪਨ ਵਿੱਚ ਕੋਈ ਖ਼ਾਸ ਦਿਲਚਸਪ ਗੱਲ ਨਾ ਹੋਈ। ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ਵਿਚ ਪੜ੍ਹਦੀ ਰਹੀ ਅਤੇ ਨਹਿਰ ਕਿਨਾਰੇ ਖੇਡਦੀ ਰਹੀ। ਉਹਦਾ ਪਿਤਾ ਏਸ ਗੱਲ ਦਾ ਚਾਹਵਾਨ ਸੀ ਕਿ ਉਨ੍ਹਾਂ ਦੀ ਧੀ ਚੰਗੀ ਤਰ੍ਹਾਂ ਪੜ੍ਹ ਲਿਖ ਜਾਵੇ। ਚੌਦਾਂ ਸਾਲ ਦੀ ਉਮਰ ਵਿਚ ਮਾਰਗੈਰਟ ਨੂੰ ਕੈਥੋਲਿਕ “ਕਨਵੈਂਟ-ਗਿਰਜੇ" ਵਿਚ ਦਾਖ਼ਲ ਕਰਾ ਦਿਤਾ ਗਿਆ।
ਅਠਾਰਾਂ ਸਾਲ ਦੀ ਆਯੂ ਤਕ ਮਾਤਾ ਹਰੀ ਇਥੇ ਰਹੀ। ਫੇਰ ਡਚ ਦੇਸ਼ ਦੀ ਰਾਜਧਾਨੀ ਹੈਗ ਵਿਚ ਆਪਣੀਆਂ ਛੁਟੀਆਂ ਬਿਤਾਣ ਲਈ ਗਈ। ਇਥੋਂ ਏਸ ਯੁਵਤੀ ਨੂੰ ਕਪਤਾਨ ਕੋਮਬਲ ਮੈਕਲੀਡ ਨਾਮੇ ਅਫ਼ਸਰ ਨੇ ਤੱਕ ਲਿਆ। ਉਹ ਕੋਈ ਏਡਾ ਜਵਾਨ ਮਨੁੱਖ ਨਹੀਂ ਸੀ, ਪਰ ਮਾਤਾ ਹਰੀ ਕਹਿੰਦੀ ਸੀ:
"ਉਹਦੀ ਉਮਰ ਉਹਨੂੰ ਹੋਰ ਵੀ ਪਿਆਰਾ ਬਣਾਂਦੀ ਹੈ। ਮਾਤਾ ਹਰੀ ਪਿਛੋਂ ਮੰਨ ਗਈ ਕਿ ਉਹ ਹਮੇਸ਼ ਅਫ਼ਸਰਾਂ ਦਾ ਲਿਹਾਜ਼ ਕਰਕੇ ਦੁਖੀ ਹੋਈ ਸੀ।
'ਜਿਹੜਾ ਅਫ਼ਸਰ ਨਹੀਂ',ਮਾਤਾ ਹਰੀ ਕੁਝ ਮਿੱਤਰਾਂ ਨੂੰ ਦਸਦੀ ਸੀ “ਉਹ ਮੇਰੇ ਲਈ ਕੋਈ ਦਿਲਚਸਪੀ ਨਹੀਂ ਰਖਦਾ। ਅਫ਼ਸਰ ਇਕ ਵਖ਼ਰਾ ਹੀ ਜੀਵ ਹੈਜੰਗ ਲਈ ਤਿਆਰ-ਬਰ-ਤਿਆਰ— ਪਰ ਉਂਝ ਸੀਲਵੰਤ ਅਤੇ ਮਿਲਣਸਾਰ। ਮੇਰੇ ਲਈ ਅਫ਼ਸਰ ਇਕ ਵਖਰੀ ਕੋਮ ਹੈ। ਮੈਂ ਹਮੇਸ਼ ਅਫ਼ਸਰ ਨੂੰ ਹੀ ਪਿਆਰਿਆ ਹੈ, ਪਰ ਕਦੀ ਏਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਉਹ ਜਰਮਨ, ਇਤਾਲਵੀ ਜਾਂ ਫ਼ਰਾਂਸੀਸੀ ਹੈ।
ਉਹ ਇਕ ਤਰ੍ਹਾਂ ਦਾ ਆਰਟਿਸਟ ਹੈ, ਜਿਹੜਾ ਸਿਪਾਹੀਆਨਾ ਲਿਬਾਸ ਵਿਚ ਕੋਈ ਉਚੀ ਹਵਾ ਭਖਦਾ ਹੈ। ਉਹਦੇ ਕਪੜੇ ਹਮੇਸ਼ ਖਿੱਚ ਰਖਦੇ ਨੇ। ਹਾਂ, ਮੇਰੇ ਬੜੇ ਪ੍ਰੀਤਮ ਸਨ, ਪਰ ਸਾਰੇ ਹੀ ਹਰ ਵੇਲੇ ਚੰਗੇ ਸਿਪਾਹੀ, ਤਗੜੇ ਤੇਉਨ੍ਹਾ ਦੀ ਸ਼ਾਦੀ ਹੋ ਗਈ। ਉਹ ਮੈਕਲੀਡ ਦੀ ਭੈਣ ਦੇ ਘਰ ਰਹਿਣ ਲਗ ਪਏ, ਪਰ ਕੁਝ ਚਿਰ ਪਿਛੋਂ ਮਾਤਾ ਹਰੀ ਨੇ ਏਸ ਗੱਲ ਦਾ ਸਬੂਤ ਦੇ ਦਿਤਾ ਕਿ ਜੇਕਰ ਮਨੁਖ ਅਕਲਾ ਨਹੀਂ ਰਹਿ ਸਕਦਾ, ਤਾਂ ਇਸਤ੍ਰੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ। ਉਸ ਨਵ-ਵਿਆਹੇ ਜੋੜੇ ਨੇ ਉਹ ਘਰ ਛਡ ਕੇ ਅਮਸਟਰਡਮ ਵਿਚ ਇਕ ਚੰਗਾ ਜਿਹਾ ਨਵਾਂ ਘਰ ਲੈ ਲਿਆ। ਇਥੇ ਰਹਿੰਦਿਆਂ ਇਕ ਨਿੱਕੀ ਜਿੰਨੀ ਗੱਲ ਹੋਈ, ਜਿਸ ਦਾ ਨਿਸ਼ਾਨ ਮਾਤਾ ਹਰੀ ਦੇ ਜੀਵਣ ਉਤੋਂ ਅੰਤ ਤਕ ਨਾ ਮਿਟਿਆ।
ਮੈਕਲੀਡ ਮਾਤਾ ਹਰੀ ਨੂੰ ਬਾਦਸ਼ਾਹ ਨਾਲ ਜਾਣ-ਪਛਾਣ ਕਰਾਣ ਲਈ ਦਰਬਾਰੇ ਲੈ ਗਿਆ। ਖਵਰੇ ਇਥੇ ਪਹਿਲੀ ਵਾਰੀ ਮਾਤਾ ਹਰੀ ਨੇ ਕਿਸੇ ਅਗੇ ਸਿਰ ਝੁਕਾਇਆ ਸੀ। ਨਾ ਜਾਣੀਏ ਕਿ ਉਸ ਦਿਨ ਉਹਦੇ ਉੱਚੇ ਮਾਣ ਨੂੰ ਠੇਸ ਲਗੀ ਸੀ ਕਿ ਉਹਨੇ ਇਰਾਦਾ ਕਰ ਲਿਆ ਜਾਪਦਾ ਸੀ ਕਿ "ਕੀ ਹੋਇਆ, ਅਜ ਏਸ ਤਰ੍ਹਾਂ ਸਿਰ ਝੁਕਾਣਾ ਪਿਆ ਹੈ, ਮੈਂ ਵੀ ਬਾਦਸ਼ਾਹਾਂ ਅਤੇ ਸ਼ਹਿਜ਼ਾਦਿਆਂ ਕੋਲੋਂ ਆਪਣੇ ਅਗੇ ਸਜਦੇ ਕਰਾ ਕੇ ਹੀ ਰਵਾਂਗੀ!"
ਸਚ-ਮੁਚ ਮਾਤਾ ਹਰੀ ਹੁਣ ਮਾਨਮਤੀ ਹੋਣ ਲੱਗੀ: “ਮੇਰੀ ਦਾਦੀ ਬੜੀ ਅਮੀਰ ਸੀਂ ਮਾਤਾ ਹਰੀ ਮੈਕਲੀਡ ਨੂੰ ਯਾਦ ਕਰਾਂਦੀ ਸੀ।
ਕੁਝ ਚਿਰ ਪਿਛੋਂ ਮਾਤਾ ਹਰੀ ਦਾ ਪਤੀ ਫ਼ੌਜ ਵਿਚ ਜਰਨੈਲ ਬਣ ਕੇ ਜਾਵਾ ਵਿਚ ਚਲਾ ਗਿਆ। ਹੁਣ ਤਕ ਉਨ੍ਹਾਂ ਦੇ ਘਰ ਇਕ ਲੜਕੀ ਵੀ ਹੋ ਪਈ ਸੀ। ਉਹਦਾ ਨਾਮ ਜੈਨੀ ਲੂਸੀ ਸੀ।
ਖਵਰੇ ਮਤਾ ਹਰੀ ਵਿਆਉਲ-ਜ਼ਿੰਦਗੀ ਦੀ ਇਕ-ਸੁਰਤਾ ਤੋਂ ਤੰਗ ਆ ਗਈ ਸੀ ਕਿ ਉਹ ਆਪਣੇ ਪਿਤਾ ਨੂੰ ਘੜੀ-ਮੁੜੀ ਆਖਣ ਲਗ ਪਈ ਕਿ ਉਹ ਮੇਕਲੀਡ ਕੋਲੋ ਤਿਲਾਗ਼ ਲੈਣ ਵਿਚ ਮਦਦ ਕਰੇ। ਕਚਹਿਰੀ ਵਿਚ ਰਪੋਟ ਕਰ ਦਿਤੀ ਗਈ। ਫੇਰ ਜਦ ਉਹ ਅਨਸਟਰਡਮ ਆ ਗਏ ਸਨ ਤਾਂ ਮੁਕੱਦਮਾ ਦਾਇਰ ਵੀ ਹੋ ਗਿਆ, ਪਰ ਮਾਤਾ ਹਰੀ ਅਜੇ ਤਕ ਆਪਣੇ ਪਤੀ ਨਾਲ ਉਹਦੀ ਭੈਣ ਦੇ ਘਰ ਰਹਿ ਰਹੀ ਸੀ। ਫੇਰ ਮੈਕਲੀਡ ਇਕ ਨਿੱਕੇ ਜਹੇ ਘਰ ਵਿਚ ਚਲਿਆ ਗਿਆ, ਜਿਹੜਾ ਮਾਤਾ ਹਰੀ ਦੀਆਂ ਉਚੀਆਂ ਆਸਾਂ ਦੇ ਮਕੂਲ ਨਹੀਂ ਸੀ।
ਇਕ ਰਾਤ ਖ਼ਤ ਪਾਉਣ ਦੇ ਬਹਾਨੇ ਮੈਕਲੀਡ ਬਾਹਰ ਚਲਿਆ ਗਿਆ ਤੇ ਨਾਲ ਬੀਮਾਰ ਲੜਕੀ ਨੂੰ ਲੈ ਗਿਆ ਕਿ ਖੁਲ੍ਹੀ ਹਵਾ ਉਹਨੂੰ ਲਾਭ ਪਹੁੰਚਾਵੇਗੀ। ਉਹ ਮੁੜ ਵਾਪਸ ਨਾ ਆਇਆ। ਮਾਤਾ ਹਰੀ ਨੇ ਕਚਹਿਰੀ ਦੀ ਮਦਦ ਨਾਲ ਆਪਣੀ ਕੁੜੀ ਜੀਨ ਨੂੰ ਵਾਪਸ ਲੈ ਲਿਆ। ਮੈਕਲੀਡ ਨੇ ਬਦਲਾ ਲੈਣ ਲਈ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰ ਦਿਤਾ ਕਿ ਉਹ ਮਾਤਾ ਹਰੀ ਦੇ ਕਰਜ਼ੇ ਦਾ ਜ਼ੁਮੇਵਾਰ ਨਹੀਂ ਹੋਵੇਗਾ।
ਏਸ ਬਦਲੇ ਨੇ ਮਾਤਾ ਹਰੀ ਦੇ ਗੁੱਸੇ ਨੂੰ ਭੜਕਾ ਦਿਤਾ, ਕਿਉਂਕਿ ਉਹ ਜਾਣ ਗਈ ਸੀ ਕਿ ਹੁਣ ਉਹ ਕਿਸੇ ਮਿੱਤਰ ਨੂੰ ਮਿਲਣ ਜੋਗੀ ਨਹੀਂ ਰਹਿਣ ਲਗੀ। ਇਥੋਂ ਤਕ ਕਿ ਆਪਣੀ ਚਾਚੀ ਲੈਂਡੀਜ਼, ਜਿਸ ਕੋਲ ਹੁਣ ਉਹ ਰਹਿ ਰਹੀ ਸੀ, ਨੂੰ ਵੀ ਮੂੰਹ ਦਿਖਾਣ ਜੋਗੀ ਨਹੀਂ ਰਵ੍ਹੇਗੀ। ਮਾਤਾ ਹਰੀ ਆਪਣੀ ਬੀਮਾਰ ਬੱਚੀ ਨੂੰ ਲਈ ਸੜਕਾਂ ਤੇ ਫਿਰਨ ਲਗੀ। ਕੋਲ ਪੈਸਾ ਵੀ ਕੋਈ ਨਹੀਂ ਸੀ।
ਅਸੀਂ ਹੁਣ ਪੁਰਾਣੀ ਮਾਤਾ ਹਰੀ ਨੂੰ ਛਡਦੇ ਹਾਂ। ਹੁਣ ਨਰਕ ਦੇ ਫ਼ਰਿਸ਼ਤਿਆਂ ਨਾਲ ਯਾਰੀ ਦਾ ਆਰੰਭ ਹੁੰਦਾ ਹੈ।
ਇਹ ਭੀ ਦਸ ਦੇਈਏ ਕਿ ਡਚ ਕੋਰਟ ਨੇ ਮਾਤਾ ਹਰੀ ਦੀ ਤਲਾਗ਼ ਵਾਲੀ ਅਰਜ਼ੀ ਨੂੰ ਰੱਦ ਕਰ ਦਿਤਾ ਸੀ, ਪਰ ਥੋੜੇ ਹੀ ਚਿਰ ਪਿਛੋਂ ਮੈਕਲੀਡ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਸੀ। ਮਾਤਾ ਹਰੀ ਹੁਣ ਮੁੜ ਇਕ "ਕੰਵਾਰੀ" ਇਸਤ੍ਰੀ ਸੀ! ਕਾਂਡ ੪
ਜੀਵਣ ਦੀਆਂ ਠੋਕਰਾਂ
ਜਦ ਅਮਸਟਰਡਮ ਵਿਚ ਸਾਰੇ ਰਾਹ ਬੰਦ ਹੋ ਗਏ ਤਾਂ ਮਾਤਾ ਹਰ ਹਾਰ ਮੰਨ ਕੇ ਆਪਣੇ ਮਾਪਿਆਂ ਦੇ ਘਰ ਹੈਗ ਆ ਗਈ। ਪਰ ਇਥੇ ਵੀ ਉਹਨੂੰ ਦੁਧ ਮਲਾਈਆਂ ਨਾ ਮਿਲੀਆਂ! ਏਸ ਦੇ ਉਲਟ ਉਹਦਾ ਪਿਤਾ ਉਹਨੂੰ ਆਪਣੇ ਗੁਆਂਢ ਤੋਂ ਦੂਰ ਰਖਣ ਦੇ ਰਾਹ ਲਭਦਾ ਸੀ।
ਕੁਝ ਰੁਪਿਆ ਪੈਸਾ ਲੈ ਕੇ ਮਾਤਾ ਹਰੀ ਨੇ ਪੈਰਸ ਜਾਣ ਦਾ ਇਰਾਦਾ ਕਰ ਲਿਆ ਅਤੇ ਨਾਲ ਹੀ ਨਾਚੀ ਦਾ ਪੇਸ਼ਾ ਅਖ਼ਤਿਆਰ ਕਰਨ ਦਾ ਖਿਆਲ ਕੀਤਾ। ਪਰ ਉਹਨੂੰ ਪਹਿਲੇ-ਪਹਿਲ ਤਜਰਬਾ ਨਹੀਂ ਸੀ। ਕੁਝ ਪੈਸੇ ਕਮਾਣ ਲਈ ਉਹ ਇਕ ਪੇਂਟਰ ਕੋਲ ਜਾ ਕੇ ਆਖਣ ਲਗੀ:
“ਮੈਂ ਤੇਰੇ ਲਈ ਮਾਡਲ ਬਣਨ ਨੂੰ ਤਿਆਰ ਹਾਂ।
“ਕੰਬਾ ਸਵਾਮੀ ਦੇ ਸੁਨਹਿਰੀ ਬੁਤ ਸਾਹਮਣੇ......।
ਹੁਣ ਮਾਤਾ ਹਰੀ ੨੭ ਸਾਲ ਦੀ ਆਯੂ ਵਿਚ ਸੀ। ਉਹਨੇ ਇਕ ਸਟੂਡੀਓ ਦਾ ਬੂਹਾ ਜਾ ਖੜਕਾਇਆ।