ਮਾਤਾ ਹਰੀ (1944)
 ਕਰਤਾਰ ਸਿੰਘ ਐਮ.ਏ
42856ਮਾਤਾ ਹਰੀ1944ਕਰਤਾਰ ਸਿੰਘ ਐਮ.ਏ

ਸਭ ਹੱਕ ਰਾਖਵੇਂ ਹਨ

ਦੂਜੀ ਵਾਰ

ਅਪ੍ਰੈਲ ੧੯੪੪, ੧੦੦੦ ਕਾਪੀ

ਪ੍ਰਿੰਟਰ: ਭਾਈ ਨਰੈਣ ਸਿੰਘ ਗਿਆਨੀ, ਧਰਮ ਪ੍ਰਚਾਰਕ ਪ੍ਰੇਸ

ਚੰਗੜ ਮਹੱਲਾ, ਅਨਾਰਕਲੀ ਲਾਹੌਰ।

ਪਬਲਿਸ਼ਰ: ਸ੍ਰ: ਜੀਵਨ ਸਿੰਘ ਐਮ. ਏ.

ਪਰੋਪ੍ਰਾਈਟਰ-ਲਾਹੌਰ ਬੁੱਕ ਸ਼ਾਪ, ਨਿਸਬਤ ਰੋਡ, ਲਾਹੌਰ।

ਤੱਤਕਰਾ

੧. ”੨੯ ਤ੍ਰੀਖ਼ ਨੂੰ ਕਿਉਂ ......?„
੨. ਜਨਮ-ਭੂਮੀ ਉੱਤੇ ਪੜਦਾ ੧੩
੩. ਘਰੋਗੀ ਜੀਵਨ ਤੇ ਝਾਤ ੧੮
੪. ਜੀਵਨ ਦੀਆਂ ਠੋਕਰਾਂ ੨੩
੫. ਨਾਚੀ ਦੇ ਰਾਹ ਵਲ ੨੭
੬. ਖੁਫੀਆ ਮਹਿਕਮੇ ਵਿਚ ੩੫
੭. ਦਾਇਰੇ ਦੀ ਚੁੜਤੱਣ ੪੮
੮. ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ ੬੨
੯. ਜਾਸੂਸੀ ਕੰਮਾਂ ਉੱਤੇ ਝਾਤ ੮੫
੧੦. ਅਗ ਨਾਲ ਖੇਡਾਂ ੯੭
੧੧. ਛਲਣਹਾਰ ਛਲੀ ਗਈ ੧੨੭
੧੨. ਬੇੜੀਆਂ ਸੜਨ ਲਗੀਆਂ ੧੩੨
੧੩. ਪੈਰਿਸ ਦੀ ਫਾਹੀ ਵਲ ੧੩੯
੧੪. "ਲਕ ਲਕ ਤਾਣੀ ਚੜ੍ਹ ਗਿਆ ਪਾਣੀ" ੧੫੬
੧੫. ਉਡਦੇ ਪੰਛੀ ਦੇ ਖੰਭ ਕੁਤਰੇ ਗਏ ੧੭੬
੧੬. ਦੀਵਾ ਹਿੱਸ ਗਿਆ ੨੦੮

ਭੂਮਿਕਾ


ਮਾਤਾ ਹਰੀ ਦੇ ਰੋਮਾਂਚ ਨਾਲ ਭਰੇ ਕੰਮ ਕੁਝ ਲੋਕਾਂ ਦੇ ਦਿਲਾਂ ਵਿੱਚ ਉਹ ਹਮਦਰਦੀ ਲੈ ਆਂਵਦੇ ਹਨ ਜਿਹੜੀ ਕਦੀ ਹੀ ਜਾਸੂਸਾਂ ਨਾਲ ਕੀਤੀ ਜਾਂਦੀ ਹੈ। ਇਸ ਪੇਸ਼ੇ ਦੇ ਮਨੁੱਖਾਂ ਅਤੇ ਇਸਤ੍ਰੀਆਂ ਨੂੰ ਵੈਰੀ ਹਮੇਸ਼ ਸਰਾਪ ਹੀ ਦੇਂਦੇ ਹਨ। ਅਤੇ ਖ਼ਤਰੇ ਨਾਲ ਪਿਆਰ ਰਖਣ ਵਾਲੇ ਐਵੇਂ ਚੋਰੀ ਛਿਪੀ ਮਾੜੀ ਜਿਹੀ ਸ਼ਲਾਘਾ ਹੀ ਕਰਦੇ ਹਨ। ਤਾਂ ਫਿਰ ਇਹ ਤਾਰਾ ਕਿਉਂ ਦੂਸਰੇ ਜਜ਼ਬਾਤ ਜਗਾਏ? ਇਹਦਾ ਪੱਖ ਕਰਨ ਵਾਲੇ ਕਿਉ ਸ਼ਹਿਜ਼ਾਦੇ ਸਟੇਟਸਮੈਨ ਆਰਟਿਸਟ ਹੋਣ ਤੇ ਉਹ ਵਫਾਦਾਰ ਸ਼ਹਿਰ-ਵਾਸੀ ਹੋਣ ਜਿਨ੍ਹਾਂ ਦੇ ਦੇਸਾਂ ਨੂੰ ਮਾਤਾ ਹਰੀ ਨੇ ਬੜਾ ਹੀ ਹਾਣ ਪਹੁੰਚਾਇਆ ਹੋਵੇ?

ਪਹਿਲਾ ਕਾਰਨ ਇਹ ਸੀ ਕਿ ਮਾਤਾ ਹਰੀ ਬੜੀ ਹੀ ਸੁਹੱਪਣਤਾ ਦੀ ਮਾਲਕਾਣੀ ਸੀ, ਅਤੇ ਦੂਜੇ ਉਹਨੇ ਆਪਣਾ ਜਾਲ ਪੈਰਿਸ ਵਿਚ ਵਛਾਇਆ। ਉਹਦਾ ਆਰਟ ਤੇ ਉਹਦੀ ਸੂਖਸ਼ਮ ਸ਼ਖਸੀਅਤ ਨੇ ਬੜੀ ਖਿੱਚ ਪਾਈ। ਇਕ ਫ਼ਰਾਂਸੀਸੀ ਕਦੀ ਬਹੁਤਾ ਮੋਟਾ ਬਹੁਤਾ ਬੁੱਢਾ ਜਾਂ ਬਹੁਤਾ ਕੋਝਾ ਨਹੀਂ ਹੋ ਸਕਦਾ ਕਿ ਉਹ ਇਕ ਸੁਹਣੀ ਯੁਵਤੀ ਨੂੰ ਨਾ ਪਿਆਰੇਇਸ ਅਸਲੀਅਤ ਵਿਚ ਵੀ ਇਕ ਸਵਾਲ ਹਲ ਹੈ।

ਆਮ ਜਾਸੂਸਨ ਪਿਆਰ ਕਰਨ ਦੇ ਯੋਗ ਨਹੀਂ ਹੁੰਦੀ। ਪਰ ਕੀ ਉਹ ਇਸਤ੍ਰੀ ਜਿਸਦੀ ਫ਼ਿਤਰਤ ਵਿੱਚ ਰੋਮਾਂਚ ਹੋਵੇ। ਅਮੀਰਾਨਾ ਖ਼ਿਆਲ ਹੋਣ, ਅੰਦਰ ਜਵਾਨੀ ਦੀ ਅਬੁੱਝ ਚਿਣਗ ਹੋਵੇ, ਦਰਦ ਵਾਲੀ ਅਤੇ ਸ਼ਹਿਰਨ ਤਬੀਅਤ ਹੋਵੇਇਕ ਕਾਮਯਾਬ ਨਾਵਲ ਜਾਂ ਨਾਟਕ ਦੀ ਆਦਰਸ਼ਕ ਨਾਇਕਾ ਬਣਨ ਦੀਆਂ ਸਾਰੀਆਂ ਖੂਬੀਆਂ ਨਹੀਂਂ ਰਖਦੀ?

ਮਾਤਾ ਹਰੀ ਦੇ ਜ਼ਿੰਦਗੀ ਅਤੇ ਮੌਤ ਨਾਟਕ ਅਤੇ ਖਾਸ ਕਰਕੇ ਸਿਨੇਮਾਂ ਦੇ ਲਿਖਾਰੀਆਂ ਦੀ ਮਲਕੀਅਤ ਹੋ ਗਈ ਹੈ। ਉਹਦੇ ਜਾਸੂਸਨ ਨਾ ਅਤੇ ਇਸ਼ਕੀਆ ਪਿਆਰ ਦੀ ਪ੍ਰਚਾਰਕ ਹੋਣ ਦਾ ਸਾਰਾ ਇਤਿਹਾਸ ਇਤਨਾ ਦਿਲਚਸਪੀ ਰੋਮਾਂਚ ਅਤੇ ਦੁੱਖਾਂ ਤਕਲੀਫ਼ਾਂ ਨਾਲ ਭਰਿਆ ਹੋਇਆ ਹੈ ਕਿ ਇਹ ਖ਼ਿਆਲੀ-ਸਾਹਿੱਤ ਦੀਆਂ ਲਹਿਰਾਂ ਹੇਠ ਗੋਤੇ ਖਾਈ ਜਾਂਦਾ ਹੈ ਅਤੇ ਸਚਿਆਈ ਬਿਲਕੁਲ ਅਖੀਓਂ ਉਹਲੇ ਹੋਈ ਜਾਂਦੀ ਹੈ। ਕੋਈ ਜਾਸੂਸੀ ਕਹਾਣੀ ਨਹੀਂ ਜਿਹੜੀ ਇਹਦੇ ਨਾਮ ਤੇ ਨਾ ਮੜ੍ਹੀ ਜਾਂਦੀ ਹੋਵੇ ਕੋਈ ਸਾਜ਼ਸ਼ ਨਹੀਂ ਜਿਹੜੀ ਇਹਦੇ ਆਲੇ ਦੁਆਲੇ ਭੌਂਂ ਕੇ ਹੋਰ ਡਰਾਉਣੀ ਨਾ ਹੁੰਦੀ ਹੋਵੇ। ਇਵੇਂ ਕਈ ਗਲਾਂ ਇਹ ਜਿਹੀਆਂ ਮਾਤਾ ਹਰੀ ਦੇ ਨਾਮ ਉੱਤੇ ਪ੍ਰਚਲਤ ਹੋ ਗਈਆਂ ਹਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਮਿਲਦਾ। ਮਾਤਾ ਹਰੀ ਦੀ ਜ਼ਿੰਦਗੀ ਪਹਿਲੇ ਹੀ ਨਿਰਾਲੀਆਂ ਅਤੇ ਦਿਲਕਸ਼ ਗਲਾਂ ਨਾਲ ਭਰੀ ਪਈ ਹੈ ਕਿ ਹੋਰ ਵਾਧੂ ਗਲਾਂ ਲਾਣ ਦੀ ਕੋਈ ਲੋੜ ਹੀ ਨਹੀਂ ਦਿਸਦੀ। ਇਸ ਲਈ ਅਗਲੇ ਸਫਿਆਂ ਵਿਚ "ਖ਼ਿਆਲ" ਨੂੰ ਉਡਾਰੀਆਂ ਨਹੀਂ ਲਾਉਣ ਦਿਤੀਆਂ। ਕੋਈ ਹਾਦਸਾ ਜਾਂ ਗਲ ਬਾਤ ਬਨਾਵਟੀ ਨਹੀਂ ਲਿਖੀ।

ਪ੍ਰੰਤੂ ਮਾਤਾ ਹਰੀ ਦੀ ਜ਼ਿੰਦਗੀ ਦੇ ਕੁਝ ਪਹਿਲੂ ਇਹੋ ਜਿਹੇ ਹਨ, ਜਿਹੜੇ ਉਨ੍ਹਾਂ ਨੂੰ ਸਮਝ ਨਹੀਂ ਆ ਸਕਦੇ ਜਿਹੜੇ ਇਸ ਜਾਸੂਸੀ ਕੰਮ ਦੇ ਭੇਦਾਂ ਨੂੰ ਨਾ ਜਾਣਦੈ ਹੋਣ। ਇਸ ਲਈ ਅੰਗਰੇਜ਼ ਲਿਖਾਰੀ ਮੇਜਰ ਟਾਮਸ ਕੌਲਸਨ, ਜਿਸਦੀ ਲਿਖੀ ਪੁਸਤਕ ਦਾ ਇਥੇ ਬਹੁਤ ਹਦ ਤਕ ਉਲਥਾ ਕੀਤਾ ਗਿਆ ਹੈ, ਲਿਖਦਾ ਹੈ ਕਿ ਇਸ ਕਹਾਣੀ ਨੂੰ ਸੁਖੈਨ ਕਰਨ ਲਈ ਕਈ ਹੋਰ ਜਾਸੂਸਾਂ ਦੇ ਕੰਮਾਂ ਦੀਆਂ ਉਦਾਹਰਨਾਂ ਦਿਤੀਆਂ ਗਈਆਂ ਹਨ। ਬਹੁਤ ਸਾਰੀ ਵਾਕਫ਼ੀਅਤ ਅੰਗਰੇਜ਼ ਲਿਖਾਰੀ ਨੇ ਉਦੋਂ ਹਾਸਲ ਕੀਤੀ ਜਦ ਉਹ ਆਇਰਲੈਂਡ ਇੰਗਲੈਂਡ ਅਤੇ ਫ਼ਰਾਂਸ ਵਿਚ ਜਾਸੂਸ ਬਣ ਕੇ ਕੰਮ ਕਰਦਾ ਰਿਹਾ ਸੀ। ਕੁਝ ਗਲਾਂ ਉਨ੍ਹਾਂ ਲੋਕਾਂ ਕੋਲੋਂ ਸੁਣੀਆਂ ਸਨ ਜਿਹੜੇ ਮਾਤਾ ਹਰੀ ਦੇ ਸਮਕਾਲੀ ਜਾਸੂਸ ਸਨ। ਇਨ੍ਹਾਂ ਜਾਸੂਸਾਂ ਦੇ ਨਾਮ ਦਿਤਿਆਂ ਕਹਾਣੀ ਬਹੁਤੀ ਦਿਲਚਸਪੀ ਵਾਲੀ ਹੋ ਸਕਦੀ ਸੀ ਪਰ ਨਾਮ ਇਸ ਲਈ ਨਹੀਂ ਦਿਤੇ ਗਏ ਕਿਉਂਕਿ ਕਈਆਂ ਲਈ ਮੌਤ ਦਾ ਕਾਰਨ ਹੋ ਜਾਣ ਦਾ ਡਰ ਹੈ।

ਲਾਹੌਰ-ਬੁਕ ਸ਼ਾਪ

ਲਾਹੌਰ

ਜੀਵਨ ਸਿੰਘ ਐਮ. ਏ.

੧੪-੩-੪੨