27049ਬੁਝਦਾ ਦੀਵਾ — ਗੋਰੀ ਮਾਂਕਰਤਾਰ ਸਿੰਘ 'ਸਾਹਣੀ'

ਗੋਰੀ ਮਾਂ

ਈਸਟਰ ਦਾ ਤਿਓਹਾਰ ਨੇੜੇ ਆ ਰਿਹਾ ਸੀ ਤੇ ਅਸਪਰ ਕਸ-ਤਨ-ਤੂੰ ਵਿਚ ਸਾਕਸ਼ਾ ਲੋਫ ਉਤੇ ਗ਼ਮ ਭਰੀ ਉਦਾਸੀ ਛਾ ਰਹੀ ਸੀ । ਐਉਂ ਜਾਪਦਾ ਸੀ ਕਿ ਉਸ ਉਤੇ ਇਹ ਹਾਲਤ ਓਸ ਵੇਲੇ ਵਰਤੀ, ਜਦ ਗੋਰਡਸ਼ੀਊ ਦੇ ਘਰ ਓਸ ਕੋਲੋਂ ਪੁੱਛਿਆ ਗਿਆ ਕਿ ਓਹ ਇਹ ਤਿਓਹਾਰ ਕਿਥੇ ਮਨਾਇਗਾ । ਸ਼ਾਕਸ਼ਾ ਲੋਫ ਨੇ ਕਿਸੇ ਕਾਰਨ ਜਵਾਬ ਦੇਣ ਵਿਚ ਦੇਰ ਕੀਤੀ । ਇਕ ਘਰ ਵਾਲੀ-ਜੋ ਬੇ-ਸਮਝ ਪਰ ਤੇਜ਼ ਤਰਾਰ ਇਸਤ੍ਰੀ-ਨੇ- ਆਖਿਆ-"ਤੁਸੀਂ ਸਾਡੇ ਘਰ ਹੀ ਆ ਜਾਣਾ ਫੇਰ ।"
ਸਾਕਸ਼ਾ ਲੋਫ ਬੜਾ ਦੁਖੀ ਹੋਇਆ; ਸ਼ਾਇਦ ਏਸ ਲਈ ਕਿ ਉਸ ਮੁਟਿਆਰ ਨੱਢੀ ਨੇ ਜੋ ਉਸ ਵੇਲੇ ਇਕ ਪ੍ਰੋਫੈਸਰ ਨਾਲ ਗੱਲਾਂ ਕਰ ਰਹੀ ਸੀ, ਇਸ ਪ੍ਰਸ਼ਨ ਉਤੇ ਓਸ ਵਲ ਟੋਹਦੀਆਂ ਨਜ਼ਰਾਂ ਨਾਲ ਵੇਖਿਆ ਤੇ ਫੇਰ ਛੇਤੀ ਹੀ ਪ੍ਰੋਫੈਸਰ ਨਾਲ ਗੱਲਾਂ ਵਿਚ ਰੁਝ ਗਈ । ਜਾਂ ਫਿਰ ਏਸ ਲਈ ਕਿ ਜਵਾਨ ਕੁੜੀਆਂ ਦੀਆਂ ਮਾਵਾਂ ਓਹਨੂੰ ਇਕ ਯੋਗ ਆਦਮੀ ਸਮਝ ਰਹੀਆਂ ਸਨ, ਹਾਲਾਂ ਕਿ ਓਹ ਆਪਣੇ ਆਪ ਨੂੰ ਬੁਢਾ ਤੇ ਅਣ-ਵਿਆਹਿਆ ਖ਼ਿਆਲ ਕਰਦਾ ਸੀ | ਭਾਵੇਂ ਉਹ ੩੭ ਵਰਿਆਂ ਦਾ ਤਾਂ ਹੋ ਚੁੱਕਾ ਸੀ, ਪਰ ਫੇਰ ਵੀ ਓਸ ਨੇ ਰੁੱਖੇ ਪਨ ਵਚ ਜਵਾਬ ਦਿੱਤਾ- “ਧੰਨਵਾਦ, ਇਹ ਰਾਤ ਮੈਂ ਹਮੇਸ਼ਾ ਘਰ ਹੈ ਬਿਤਾਂਦਾ ਹਾਂ ।
ਇਹ ਗੱਲ ਸੁਣ ਕੇ ਮੁਟਿਆਰ ਨੇ ਓਹਨੂੰ ਇਕ ਵੇਰਾਂ ਫੇਰ

ਧਿਆਨ ਨਾਲ ਵੇਖਿਆ ਤੇ ਫੇਰ ਮੁਸਕ੍ਰਾਉਂਦੀ ਹੋਈ ਬੋਲੀ-ਕਿਸ ਦੇ ਨਾਲ ?"
"ਇਕੱਲਿਆਂ ।"
"ਇਕਾਂਤ ਵਾਸੀ !" ਮਾਦਾਮ ਗੋਰਡੀਸ਼ੀਊ ਨੇ ਟੋਕ ਲਾ ਕੇ ਹਸਦਿਆਂ ਕਿਹਾ |
ਸਾਕਸ਼ਾ ਲੋਫ ਨੂੰ ਆਪਣੀ ਆਜ਼ਾਦੀ ਪਸੰਦ ਸੀ। ਉਹ ਹਮੇਸ਼ਾਂ ਇਸ ਸੋਚ ਵਿਚ ਡੱਬਾ ਰਹਿੰਦਾ ਸੀ ਕਿ ਮੈਂ ਕਿਸ ਤਰਾਂ ਇਕ ਵਾਰ ਵਿਆਹ ਤੋਂ ਵਾਲ ਵਾਲ ਬਚਿਆ ਸਾਂ । ਹੁਣ ਓਹ ਆਪਣੇ ਛੋਟੇ ਜਿਹੇ ਘਰ ਜੋਗਾ ਹੀ ਰਹਿ ਗਿਆ ਸੀ । ਇਸ ਤੋਂ ਛੁਟ ਜੇ ਉਹ ਕਿਸੇ ਨਾਲ ਹਿਲਿਆ ਹੋਇਆ ਵੀ ਸੀ, ਤਾਂ ਓਹ ਸੀ ਓਸ ਦਾ ਨੌਕਰ ਫੈਡਟ ਜਾਂ ਓਸ ਦੀ ਪਤਨੀ ਕ੍ਰਿਸਟਾਇਨ, ਜੋ ਉਸ ਦੀ ਰਸੋਈ 'ਬਣਾਂਦੀ ਸੀ; ਬੜੀ ਹੀ ਸਿਆਣੀ ਤੇ ਭਲੀ ਲੋਕ । ਓਹ ਜਾਣਦੀ ਸੀ ਕਿ ਓਸ ਦੇ ਮਾਲਿਕ ਸਾਕਸ਼ਾ ਲੋਫ ਨੇ ਵਿਆਹ ਏਸ ਲਈ ਨਹੀਂ ਸੀ ਕਰਾਇਆ ਕਿ ਉਹ ਆਪਣੇ ਪਹਿਲੇ ਪਿਆਰ ਵਿਚ ਸਾਬਤ ਕਦਮ ਰਹਿਣਾ ਚਾਹੁੰਦਾ ਹੈ । ਓਸ ਦਾ ਦਿਲ ਪਿਆਰ ਦੀ ਨਿੱਘ ਤੋਂ ਠੰਢਾ ਪੈ ਚੁੱਕਾ ਸੀ ਤੇ ਐਉਂ ਉਹ ਬਿਨ-ਮਨੋਰਥ ਇਕਾਂਤ ਜੀਵਨ ਬਿਤਾਣ ਲਈ ਮਜਬੂਰ ਸੀ। ਪਰ ਓਸ ਦਾ ਇਹ ਜੀਵਨ ਫਿਕਰਾਂ ਤੋਂ ਬੇ-ਨਿਆਜ਼ ਪੂਰੀ ਖ਼ੁਦਮੁਖ਼ਤਾਰੀ ਤੇ ਆਜ਼ਾਦੀ ਨੂੰ ਮਾਣ ਰਿਹਾ ਸੀ। ਮਾਤਾ ਪਿਤਾ ਨੂੰ ਗੁਜ਼ਰਿਆਂ ਬਹੁਤ ਸਮਾਂ ਹੋ ਚੁੱਕਾ ਸੀ ਤੇ ਏਸੇ ਤਰ੍ਹਾਂ ਸਾਰੇ ਰਿਸ਼ਤੇਦਾਰ ਵੀ ਵਾਰੀ ਵਾਰੀ ਖ਼ਤਮ ਹੋ ਚੁੱਕੇ ਸਨ। ਓਹ ਆਪਣੇ ਜੁਗ ਦੇ ਸਾਹਿਤ ਅਤੇ ਹਨਰ ਦਾ ਸ਼ੌਕੀਨ ਵੀ ਸੀ। ਸ਼ਾਇਦ ਇਸੇ ਲਈ ਓਹ ਆਪਣੇ ਜੀਵਨ ਦੇ ਸੁਖੀ ਸਮੇਂ ਨੂੰ ਫਰੰਗੀ ਸੁਆਦ ਮਹਿਸੂਸ ਕਰਦਾ ਸੀ । ਜੀਵਨ ਆਪਣੇ ਆਪ ਵਿਚ ਓਸ ਨੂੰ ਬੇ-ਮਤਲਬ ਤੇ ਬੇ-ਮਜ਼ਾ ਜਾਪਦਾ ਸੀ । ਹਾਂ, ਓਸ ਨੂੰ ਆਪਣਾ ਇਹ ਜੀਵਨ। ਕੀ ਇਹ ਸਭ ਕੁਝ ਓਸ ਸ਼ਰਮੀਲੇ

ਜਿਹੇ ਨੂਰੀ ਤੇ ਪਵਿਤ੍ਰ ਸੁਫਨੇ ਦੀ ਬਦੌਲਤ ਨਹੀਂ ਸੀ, ਜਿਸ ਦੀ ਝਲਕ ਕਦੀ ਨਾ ਕਦੀ ਓਸ ਨੂੰ ਪੈਂਦੀ ਨਜ਼ਰ ਆ ਜਾਂਦੀ ਸੀ । ਓਸ ਦੇ ਜੀਵਨ ਦੀ ਭੋਰਾ ਕੁ ਨਿੱਘ ਖਬਰੇ ਏਸੇ ਸੁਪਨੇ ਕਰ ਕੇ ਕਾਇਮ ਸੀ; ਨਹੀਂ ਤਾਂ ਓਹ ਵੀ ਹੋਰ ਕਈ ਆਦਮੀਆਂ ਵਾਂਗ ਬਿਲਕੁਲ ਕੋਰਾ ਈ,ਹੋ ਜਾਂਦਾ।

ਓਸ ਦੀ ਪਹਿਲੀ ਤੇ ਅੰਤਲੀ ਪਿਆਰ ਦੀ ਕਲੀ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਈ । ਓਸ ਨੂੰ ਕਦੀ ਕਦਾਈਂ ਸ਼ਾਮ ਵੇਲੇ ਓਸ ਦੀ ਯਾਦ ਆਉਂਦੀ ਸੀ ਤੇ ਇਹ ਯਾਦ ਓਸ ਨੂੰ ਸੁਪਨਿਆਂ ਦੀ ਦੁਨੀਆਂ 'ਚ ਗੁੰਮ ਕਰ ਦੇਂਦੀ ਸੀ। ਇਹ ਸੁਫਨੇ ਉਦਾਸੀ ਵਿਚ ਗਲੇਫੇ ਹੋਣ ਦੇ ਬਾਵਜੂਦ ਵੀ ਉਸ ਨੂੰ ਅਤਿ ਸੁਹਾਣ ਪ੍ਰਤੀਤ ਹੁੰਦੇ ਸਨ।{{nop}

ਪੰਜ ਸਾਲ ਪਹਿਲਾਂ ਦੀ ਗੱਲ ਹੈ ਕਿ ਓਹ ਇਕ ਯਵਤੀ ਨੂੰ ਮਿਲਿਆ ਸੀ ਜੋ ਓਸ ਦੇ ਦਿਲ ਤੇ ਨਾ ਮਿਟਣ ਵਾਲੇ ਨਕਸ਼ੇ ਛਡ ਗਈ |ਯੁਵਤੀ ਇਕ ਪੀਲੇ ਭੂਕ ਖੂਬਸੂਰਤ ਚਿਹਰੇ ਵਾਲੀ, ਜਿਸ ਦੇ ਪਤਲੇ ਲੱਕ, ਨੀਲੀਆਂ ਅੱਖਾਂ ਤੇ ਲੰਮੇ ਵਾਲਾਂ ਨੂੰ ਵੇਖ ਕੇ ਓਸ ਨੇ ਦਿਲ ਹੀ ਦਿਲ ਵਿਚ ਆਖਿਆ-"ਅਸਮਾਨੀ ਸੁਪਨਾ !" ਜਿਵੇਂ ਸੁਪਨੇ ਵਾਂਗ ਨਜ਼ਰ ਆਉਣ ਵਾਲੀ ਤਕਦੀਰ ਨੇ ਓਹਨੂੰ ਥੋੜੇ ਜਹੇ ਸਮੇਂ ਲਈ ਭੇਜ ਦਿੱਤਾ ਹੋਵੇ ।ਓਸ ਦੀ ਮਧੱਮ ਚਾਲ, ਹੌਲਾ ਬੋਲ ਓਸ ਨਦੀ ਦੇ ਪਾਣੀ ਵਾਂਗ ਸੀ, ਜੋ ਪਥਰੀਲੀ ਧਰਤੀ ਤੇ ਮਸਤ ਚਾਲ ਚਲਦਾ ਹੋਇਆ ਗੁਣਗੁਣਾਉਂਦਾ ਹੈ ।
ਇਹ ਗੱਲ ਪਤਾ ਨਹੀਂ ਕੁਦਰਤੀ ਸੀ, ਜਾਂ ਕਿਸੇ ਦੀ ਦਿਲ ਪਸੰਦੀ ਹਰਕਤ ਕਰ ਕੇ ਜੋ ਉਸ ਦੀ ਪੁਸ਼ਾਕ ਦੀ ਸਫੈਦੀ ਦਾ ਖਿਆਲ ਹੋਲੀ ਹੋਲੀ ਸਾਕਸ਼ਾ ਲੋਫ ਦੀ ਪਿਆਰ-ਕਲਪਣਾ ਦਾ ਇਕ ਅੰਗ ਬਣ ਗਿਆ । ਏਨਾ ਹੀ ਨਹੀਂ, ਸਗੋਂ ਓਸ ਦਾ ਨਾਮ

ਤਮਾਰਾ ਵੀ ਓਸ ਨੂੰ ਬਰਫ਼ਾਨੀ ਚੋਟੀਆਂ ਵਾਂਗ ਦੁਧ ਚਿੱਟਾ ਜਾਪਣ ਲਗ ਪਿਆ । ਅੰਤ ਓਸ ਨੇ ਕਦਮ ਵਧਾਇਆ ਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ ।
ਕਈ ਮੁਲਾਕਾਤਾਂ ਹੋਣ ਪਿਛੋਂ ਓਸ ਨੇ ਇਹ ਗੱਲ ਧਾਰ ਲਈ ਕਿ ਮੈਂ ਤਮਾਰਾ ਨੂੰ ਓਹ ਸ਼ਬਦ ਕਹਿ ਦਿਆਂ ਜਿਨ੍ਹਾਂ ਦੀ ਵਰਤੋਂ ਇਕ ਆਦਮੀ ਦੀ ਕਿਸਮਤ ਨੂੰ ਦੂਜੇ ਆਦਮੀ ਦੀ ਕਿਸਮਤ ਨਾਲ ਬੰਨ ਦੇਂਦੀ ਹੈ। ਪਰ ਤਮਾਰਾ ਦੇ ਚਿਹਰੇ ਦੀ ਵਕਤੀ ਦਸ਼ਾ ਓਸ ਨੂੰ ਨਿਰਾਸ ਕਰ ਦੇਂਦੀ ਸੀ । ਓਸ ਦੀਆਂ ਅੱਖੀਆਂ ਵਿਚ ਸਹਿਮ ਤੇ ਦਿਲੀ ਸੋਜ਼ ਉਜਾਗਰ ਸਨ, ਪਤਾ ਨਹੀਂ ਕਿਉਂ ? ਫੇਰ ਓਹ ਕਿਸ ਤੋਂ ਡਰਦੀ ਸੀ ਜਦ ਕਿ ਉਸ ਦੀਆਂ ਅੱਖਾਂ ਵਿਚ ਇਸਤ੍ਰੀ ਪਿਆਰ ਦਾ ਨਸ਼ਾ ਛਲਕ ਰਿਹਾ ਸੀ ? ਓਸ ਦੀਆਂ ਅੱਖਾਂ ਚਮਕ ਹੀ ਤਾਂ ਉੱਠਦੀਆਂ, ਜਦੋਂ ਓਹ ਸਾਕਸ਼ਾ ਲੋਫ ਨੂੰ ਵੇਖ ਲੈਂਦੀ । ਕਿਸੇ ਕਿਸੇ ਵੇਲੇ ਤਾਂ ਓਹਦੇ ਚਿਹਰੇ ਉਤੇ ਲਾਲੀ ਦੀ ਆਭਾ ਵੀ ਫਿਰ ਜਾਂਦੀ ਸੀ।
ਅੰਤ ਇਕ ਕਦੀ ਨਾ ਭੁਲਣ ਵਾਲੀ ਸ਼ਾਮ ਵੇਲੇ ਓਸ ਨੇ ਓਸ ਦੀ ਸੁਣੀ । ਆਰੰਭਕ ਬਸੰਤ ਦੀ ਦਿਲ ਨੂੰ ਮੁਠ ਲੈਣ ਵਾਲੀ ਸੀ ਇਕ ਰਾਤ । ਨਦੀ ਦੀ ਰਵਾਨੀ ਨੂੰ ਤੇਜ਼ ਹੋਇਆਂ ਤੇ ਰੁਖਾਂ ਨੂੰ ਹਰਾ ਲਿਬਾਸ ਪਾਇਆਂ ਵਧੀਕ ਸਮਾ ਨਹੀਂ ਸੀ ਬੀਤਿਆ ਕਿ ਓਹ ਦੋਵੇਂ ਇਕ ਬਸਤੀ ਦੇ ਮਕਾਨ ਦੀ ਇਕ ਬਾਰੀ ਵਿਚ ਬੈਠੇ ਲੇਵਾ ਨਦੀ ਨੂੰ ਵੇਖ ਰਹੇ ਸਨ । ਅਖੀਰ ਰਹਿ ਰਹਿ ਕੇ ਸਾਕਸ਼ਾ ਲੋਫ ਨੇ ਡਰਦਿਆਂ ਝਿਜਕਦਿਆਂ ਓਹਨੂੰ ਕੁਝ ਆਖਿਆ । ਪਰ ਹੋਇਆ ਓਹੋ ਹੀ ਜਿਸਦਾ ਕਿ ਓਸ ਨੂੰ ਡਰ ਸੀ । ਓਹ ਮੁਸਕਰਾਈ ਤਾਂ ਸਹੀ, ਪਰ ਕੰਬਦੀ ਹੋਈ ਉਠ ਕੇ ਖੜੀ ਹੋ ਗਈ ।
“ਕਲ !" ਓਸ ਨੇ ਹੌਲੀ ਜਿਹੀ ਆਖਿਆ ਤੇ ਚਲੀ ਗਈ। ਓਹ ਬੜਾ ਚਿਰ ਉਹਨਾਂ ਦਰਵਾਜ਼ਿਆਂ ਵਲ ਵੇਖਦਾ ਰਿਹਾ, ਜਿਨ੍ਹਾਂ ਨੇ

ਤਮਾਰਾ ਨੂੰ ਆਪਣੇ ਪਿੱਛੇ ਲੁਕਾ ਲਿਆ ਸੀ । ਓਸ ਦਾ ਸਿਰ ਚਕਰਾ ਗਿਆ, ਪਰ ਉਹ ਫੇਰ ਵੀ ਉੱਠਿਆ ਤੇ ਤੁਰਨ ਲਈ ਤਿਆਰ ਹੋ ਗਿਆ। ਉਸ ਵੇਲੇ ਅਚਾਨਕ ਹੀ ਉਸ ਦੀ ਨਜ਼ਰ ਇਕ ਚਿੱਟੇ ਫੁੱਲ ਤੇ ਪਈ, ਜਿਸ ਨੂੰ ਓਸ ਨੇ ਚੱਕ ਲਿਆ ਤੇ ਆਪਣੇ ਮੇਜ਼ਬਾਨਾਂ ਨੂੰ ਬਿਨਾਂ ਸਲਾਮ ਕੀਤੇ ਚਲਾ ਗਿਆ।
ਰਾਤ ਨੂੰ ਉਹ ਸੌਂ ਨਾ ਸਕਿਆ ਤੇ ਸਾਰੀ ਰਾਤ ਬਾਰੀ 'ਚ ਖੜਾ ਓਸ ਹਨੇਰੀ ਗਲੀ ਨੂੰ ਵੇਖਦਾ ਰਿਹਾ, ਜੋ ਪਹੁਫੁਟਾਲੇ ਦੇ ਨਾਲ ਨਾਲ ਰੌਸ਼ਨ ਹੋ ਰਹੀ ਸੀ । ਉਹ ਕਦੀ ਚਿੱਟੇ ਫੁੱਲ ਦੀ ਟਹਿਣੀ ਨਾਲ ਖੇਡਣ ਲਗ ਪੈਂਦਾ ਤੇ ਕਦੀ ਓਸ ਤੇ ਹੱਸਦਾ । ਏਥੋਂ ਤਕ ਕਿ ਦਿਨ ਚੜਦੇ ਤਕ ਫੁੱਲ ਦੀਆਂ ਸਾਰੀਆਂ ਪੱਤੀਆਂ ਫਰਸ਼ ਤੇ ਖਿਲਰ ਚੁੱਕੀਆਂ ਸਨ। ਓਹ ਹੋਰ ਵੀ ਹੱਸਿਆ, ਫੁੱਲ ਦੀਆਂ ਖਿਲਰੀਆਂ ਹੋਈਆਂ ਪੱਤੀਆਂ ਵੇਖ ਉਹ ਖਿੜਖੜਾ ਪਿਆ । ਮੁਕਦੀ ਗਲ ਇਹ ਕਿ ਉਹ ਥੱਕ ਗਿਆ ਤੇ ਅੰਤ ਥਕੇਵਾਂ ਉਤਾਰਨ ਲਈ ਨਹਾਣ ਚਲਾ ਗਿਆ।
ਉਸ ਨੂੰ ਦਸਿਆ ਗਿਆ ਕਿ ਸਰਦੀ ਲੱਗਣ ਨਾਲ ਤਮਾਰਾ ਅੱਜ ਬੀਮਾਰ ਹੈ। ਦੋ ਹਫਤਿਆਂ ਵਿਚ ਹੀ ਉਹ ਮੌਤ ਦੀ ਝੋਲੀ ਡਿਗ ਪਈ। ਪਰ ਸਾਕਸ਼ਾ ਲੇਫ ਉਸ ਦੀ ਅਰਥੀ ਨਾਲ ਵੀ ਨਾ ਗਿਆ । ਜਿਵੇਂ ਤਮਾਰਾ ਦੀ ਮੌਤ ਦਾ ਓਸ ਤੇ ਕੋਈ ਅਸਰ ਹੀ ਨਹੀਂ ਹੋਇਆ ਹੁੰਦਾ । ਓਸ ਲਈ ਹੁਣ ਇਹ ਗੱਲ ਇਕ ਬੁਝਾਰਤ ਬਣ ਗਈ ਕਿ ਤਮਾਰਾ ਨਾਲ ਓਸ ਨੇ ਪ੍ਰੇਮ ਸੀ ਕਿ ਨਹੀਂ। ਕੀ ਉਹ ਮੁਲਾਕਾਤਾਂ, ਉਹ ਮੇਲ ਜੋਲ ਖਾਲੀ ਦਿਲ ਪ੍ਰਚਾਵਾ ਹੀ ਸੀ ?
ਤਮਾਰਾ ਦੇ ਪਿਆਰ ਦੀ ਯਾਦ ਧੁੰਦਲਾਨੀ ਸੀ ਸੋ ਧੁੰਧਲਾ ਗਈ | ਬਸ ਸਿਰਫ ਸੁਪਨੇ ਹੀ ਰਹਿ ਗਏ, ਜਿਨ੍ਹਾਂ ਵਿਚ ਉਹ ਤਮਾਰਾ


ਨੂੰ ਵੇਖਿਆ ਕਰਦਾ ਸੀ। ਸਾਕਸ਼ਾ ਲੋਫ ਦੇ ਪਾਸ ਤਮਾਰਾ ਦੀ ਤਸਵੀਰ ਵੀ ਨਹੀਂ ਸੀ। ਹਾਲਾਂ ਕਿ ਪਿਆਰ-ਰਿਸ਼ਤੇ ਦੇ ਆਰੰਭ ਵਿੱਚ ਇਕ ਦੂਜੇ ਦੀ ਤਸਵੀਰ ਲੈਣੀ ਦੇਣੀ ਪਿਆਰ ਦਾ ਮੁੱਢ ਖ਼ਿਆਲ ਕੀਤੇ ਜਾਂਦਾ ਹੈ। ਪਰ ਓਸ ਨੂੰ ਏਸ ਗੱਲ ਦਾ ਕਦੀ ਵੀ ਖ਼ਿਆਲ ਨਾ ਸੀ ਆਇਆ। ਬੇ-ਚੈਨੀ ਸਮੇਂ ਯਾਦ ਕਰਨ ਲਈ ਉਸ ਪਾਸ ਕੁਝ ਵੀ ਨਹੀਂ ਸੀ। ਇਹ ਗੱਲ ਕਈ ਵਰੇ ਪਿੱਛੋਂ ਦੀ ਹੈ ਕਿ ਬਸੰਤ ਰੁੱਤ ਵਿਚ ਉਸ ਨੂੰ ਤਮਾਰਾ ਯਾਦ ਆਈ ਤੇ ਓਹ ਵੀ ਇਕ ਸਫੈਦ ਫੁੱਲ ਵੇਖ ਕੇ, ਜੋ ਇਕ ਹੋਟਲ ਦੀ ਖਿੜਕੀ ਵਿਚ ਪਿਆ ਸੀ। ਕੇਡੀ ਨਾ ਮੁਨਾਸਬ ਥਾਂ ਸੀ ਕਿਸੇ ਦੀ ਯਾਦ ਆਉਣ ਵਾਸਤੇ| ਤਦ ਵੀ ਓਸ ਦੇ ਪਿਛੋਂ ਕਈ ਦਿਨ ਤਕ ਸ਼ਾਮ ਵੇਲੇ ਤਮਾਰਾ ਨੂੰ ਯਾਦ ਕਰ ਕੇ ਉਹ ਆਨੰਦ ਮਾਣਦਾ ਰਿਹਾ। ਓਹ ਯਾਦ ਕਰਦਾ ਕਰਦਾ ਜਾਣ ਬੁਝ ਕੇ ਸੋਂ ਜਾਂਦਾ ਤੇ ਤਮਾਰਾ ਸੁਪਨੇ ਵਿੱਚ ਆ ਕੇ ਉਸ ਦੇ ਸਾਮਣੇ ਬੈਠ ਜਾਂਦੀ ਹੈ, ਉਸ ਨੂੰ ਅਜਿਹੀ ਡੂੰਘੀ ਤਕਣੀ ਨਾਲ ਵੇਖਦੀ, ਜਿਵੇਂ ਉਹ ਆਪਣੇ ਪ੍ਰੀਤਮ ਪਾਸੋਂ ਕੁਛ ਮੰਗ ਰਹੀ ਹੋਵੇ। ਤਮਾਰਾ ਦੀਆਂ ਸੰਗਦੀਆਂ ਸੰਗਦੀਆਂ ਅੱਖੀਆਂ ਦਾ ਖ਼ਿਆਲ ਸਾਕਸ਼ਾ ਲੋਫ ਨੂੰ ਅਕਸਰ ਰੁਆ ਦੇਦਾ ਸੀ।
ਤੇ ਹੁਣ ਜਦ ਉਹ ਗੋਰਡਸ਼ੀਊ ਦੇ ਘਰੋਂ ਤੁਰਿਆ ਤਾਂ ਅਚਾਨਕ ਉਸ ਨੂੰ ਖ਼ਿਆਲ ਆਇਆ-"ਤਮਾਰਾ--! ਉਹ ਅਜ ਈਸ-ਟਰ ਦੀ ਵਧਾਈ ਦੇਣ ਜ਼ਰੂਰ ਆਇਗੀ|
ਅਜ ਉਸ ਨੂੰ ਆਪਣੀ ਇਕੱਲਤਾ ਦਾ ਅਹਿਸਾਸ ਹੋਇਆ |ਅੱਜ ਤੇ ਸਿਰਫ ਅੱਜ। ਓਸ ਦੀ ਤਬੀਅਤ ਸ਼ਕਾਂ ਅਤੇ ਵਸਵਸਿਆਂ ਨਾਲ ਹੱਥੋ ਪਾਈ ਹੋ ਰਹੀ ਸੀ। ਓਸ ਨੇ ਸੋਚਿਆ-"ਮੈਨੂੰ ਹੁਣ ਵਿਆਹ ਕਰ ਲੈਣਾ ਚਾਹੀਦਾ ਹੈ।ਆਖ਼ਰ ਮੈਨੂੰ ਅਜਿਹੀਆਂ ਪਾਕ ਪਵਿਤ੍ਰ ਰਾਤਾਂ ਵਿਚ ਇਕੱਲਿਆਂ ਰਹਿਣ ਦੀ ਕੀ ਸੁਝ ਰਹੀ ਹੈ?"

ਵਲਾਰੀਆ-ਮਚਿਆਵਫਨਾ-ਗੋਰਡਸ਼ ਕੁੜੀ ਅਚਾਨਕ ਓਸ ਦੇ ਦਿਮਾਗ ਵਿਚ ਚੱਕਰ ਲਾਣ ਲਗ ਪਈ । ਵਲਾਰੀਆ ਏਡੀ ਸੁੰਦਰ ਤੇ ਨਹੀਂ ਸੀ, ਪਰ ਫੇਰ ਵੀ ਓਹ ਦਿਲ ਨੂੰ ਮੋਹ ਲੈਣ ਵਾਲੇ ਕੱਪੜੇ ਜ਼ਰੂਰ ਪਾਂਦੀ ਸੀ । ਸਾਕਸ਼ਾ ਲੋਫ ਨੂੰ ਐਉਂ ਜਾਪਿਆ, ਕਿ ਜੇ ਮੈਂ ਓਸ ਦੇ ਸਾਮਣੇ ਵਿਆਹ ਦੀ ਤਜਵੀਜ਼ ਪੇਸ਼ ਕਰਾਂ, ਤਾਂ ਓਹ ਜ਼ਰੂਰ ਮੰਨ ਲਏਗੀ, ਨਾਂਹ ਨਹੀਂ ਕਰੇਗੀ ।
ਏਨੇ ਨੂੰ ਬਾਜ਼ਾਰ ਦੇ ਰਾਮ ਰੌਲੇ ਦੇ ਸ਼ੋਰ ਨੇ ਓਸ ਦੇ ਖ਼ਿਆਲਾਂ ਦੀ ਲੜੀ ਨੂੰ ਤੋੜ ਦਿਤਾ ਤੇ ਗੋਰਡਸ਼ ਕੁੜੀ ਨਾਲ ਮੇਲ ਜੋਲ ਕਰਨ ਬਾਰੇ ਓਸ ਦੇ ਸਾਰੇ ਖ਼ਿਆਲਾਂ ਵਿਚ ਥੋੜੀ ਜਹੀ ਰੁਖਾਈ ਤੇ ਉਦਾਸੀ ਆ ਗਈ। ਕੀ ਓਹ ਕਿਸੇ ਹੋਰ ਲਈ ਤਮਾਰਾ ਨਾਲ ਬੇ-ਵਫਾਈ ਕਰ ਸਕਦਾ ਹੈ ? ਓਸ ਨੇ ਸੋਚਿਆ, ਤੇ ਸਾਰੀ ਦੁਨੀਆ ਓਸ ਨੂੰ ਤੁਛ ਵਿਖਾਈ ਦੇਣ ਲਗੀ । ਓਸ ਨੇ ਫੇਰ ਤਮਾਰਾ ਨੂੰ ਹੀ ਚਾਹਿਆ ਤੋਂ ਓਸ ਨੂੰ ਪੁਕਾਰਿਆ ਕਿ ਓਹ ਆਵੇ ਤੇ ਆ ਕੇ ਓਸ ਨੂੰ ਈਸਟਰ ਦੀ ਵਧਾਈ ਦੇਵੇ ।
“ਪਰ", ਫੇਰ ਓਸ ਨੂੰ ਧਿਆਨ ਆਇਆ-ਓਹ ਮੈਨੂੰ ਲਲਚਾਈਆਂ ਨਜ਼ਰਾਂ ਨਾਲ ਵੇਖੇਗੀ। ਪਵਿਤ੍ਰ ਤੇ ਨੇਕ ਤਮਾਰਾ ਮੇਰੇ ਪਾਸੋਂ ਕੀ ਚਾਹੁੰਦੀ ਹੈ ? ਕੀ ਓਸ ਦੇ ਨਰਮ ਬੁਲ ਮੇਰੇ ਬੁਲਾਂ ਨੂੰ ਚੁੰਮ ਲੈਣਾ ਚਾਹੁੰਦੇ ਹਨ ?"

ਇਨ੍ਹਾਂ ਵਹਿਮ ਭਰੇ ਖ਼ਿਆਲਾਂ ਦੇ ਤੁਫਾਨ ਨੂੰ ਲਈ ਸਾਕਸ਼ਾ ਲੋਫ ਕੋਲੋਂ ਲੰਘ ਰਹੇ ਰਾਹੀਆਂ ਦੇ ਚਿਹਰੇ ਤੱਕਦਾ ਹੋਇਆ ਉਂਗਲਾਂ ਨੂੰ ਨਚਾ ਰਿਹਾ ਸੀ । ਅਜ ਓਸ ਨੂੰ ਤੀਵੀਆਂ ਤੇ ਮਰਦਾਂ ਦੇ ਚਿਹਰੇ ਬੜੇ ਕੁਚੀਲ ਨਜ਼ਰ ਆ ਰਹੇ ਸਨ । ਓਹ ਸੋਚ ਰਿਹਾ ਸੀ ਕਿ ਕੀ ਦੁਨੀਆ ਵਿਚ ਅਜੇਹਾ ਕੋਈ ਆਦਮੀ ਨਹੀਂ, ਜਿਸ ਨਾਲ ਮੈਂ ਖੁਸ਼ੀ ਖੁਸ਼ੀ ਮੁਬਾਰਕਾਂ ਦਾ ਵਟਾਂਦਰਾ ਕਰ ਸਕਾਂ ? ਈਸਟਰ ਦੀ ਈਦ

ਜਦੋਂ ਆਦਮੀ ਆਦਮੀਆਂ ਨੂੰ ਚੁੰਮਣ ਦੇਂਦੇ ਹਨ, ਨਰਮ ਤੇ ਭਰੇ ਭਰੇ ਮਹਿਕਦੇ ਹੋਂਟਾਂ ਦੇ । ਨਹੀਂ, ਹੋਰ ਸਭ ਚੀਜ਼ਾਂ ਓਸ ਵਾਸਤੇ ਤੁਛ ਹਨ। ਈਸਟਰ ਦੇ ਦਿਨ ਜੇ ਉਹ ਕਿਸੇ ਨੂੰ ਚੁੰਮਣਾ ਚਾਹੇ, ਤਾਂ ਓਸ ਲਈ ਛੋਟੇ ਬੱਚਿਆਂ ਤੋਂ ਚੰਗਾ ਹੋਰ ਕੋਈ ਨਹੀਂ ਹੋ ਸਕਦਾ । ਏਸ ਖ਼ਿਆਲ ਦੇ ਆਉਣ ਨਾਲ ਸਾਕਸ਼ਾ ਲੋਫ ਨੂੰ ਬੱਚਿਆਂ ਦੇ ਚਿਹਰੇ ਬੜੇ ਹੀ ਖੁਸ਼ ਜਾਪਣ ਲਗੇ ।
ਓਹ ਬੜਾ ਚਿਰ ਤੁਰਦਾ ਰਿਹਾ, ਅੰਤ ਥੱਕ ਗਿਆ । ਸਾਹ ਲੈਣ ਲਈ ਉਹ ,ਗਲੀ ਤੋਂ ਪਾਰ ਇਕ ਗਿਰਜੇ ਦੇ ਬਰਾਂਡੇ ਵਿਚ ਚਲਾ ਗਿਆ । ਓਸ ਦੀ ਨਜ਼ਰ ਇਕ ਉਦਾਸ ਲੜਕੇ ਤੇ ਪਈ, ਜਹੜਾ ਝਟ ਪਟ ਓਸ ਨੂੰ ਗਹੁ ਨਾਲ ਵੇਖਣ ਲਗ ਪਿਆ । ਸਾਕਸ਼ਾ ਲੋਫ ਠਠੰਬਰਿਆ ਤੇ ਉਸ ਨੂੰ ਆਪ ਮੁਹਾਰਾ ਡੂੰਘੀ ਨਿਗਾਹ ਨਾਲ ਵੇਖਣ ਲਗ ਪਿਆ ।
ਲੜਕਾ ਬਰਾਂਡੇ ਦੀ ਇਕ ਬੈਂਚ ਤੇ ਬੈਠਾ ਸੀ ।ਓਸ ਦੀਆਂ ਨੀਲੀਆਂ ਅੱਖੀਆਂ, ਜਿਨ੍ਹਾਂ ਵਿਚ ਤਮਾਰਾ ਦੀਆਂ ਅੱਖੀਆਂ ਦੀ ਲਿਸ਼ਕ ਸੀ, ਉਦਾਸ ਸਨ, ਪਰ ਉਹ ਸਨ ਬੜੀਆਂ ਹੀ ਪਿਆਰੀਆਂ । ਓਹ ਲੜਕਾ ਏਨਾ ਸੰਖੇਪ ਜਿਹਾ ਸੀ ਕਿ ਉਸ ਦੇ ਪੈਰ ਔਖਿਆਈ ਨਾਲ ਬੈਂਚ ਤੋਂ ਹੇਠਾਂ ਲਮਕ ਸਕਦੇ ਸਨ । ਸਾਕਸ਼ਾ ਲੋਫ ਓਸ ਦੇ ਨੇੜੇ ਹੀ ਇਕ ਪਾਸੇ ਬੈਠ ਗਿਆ ਤੇ ਉਸ ਨੂੰ ਬੜੇ ਪਿਆਰ ਨਾਲ ਵੇਖਣ ਲਗਾ । ਏਸ ਇਕੱਲੇ ਲੜਕੇ ਵਿਚ ਕੋਈ ਖ਼ਾਸ ਸਿਫਤ ਸੀ, ਜੋ ਉਹ ਖ਼ਾਹ-ਮਖ਼ਾਹ ਸਾਕਸ਼ਾ ਲੋਫ ਦੇ ਦਿਲ ਵਿਚ ਇਕ ਖਿੱਚ ਪਾ ਰਹੀ ਸੀ। ਵੇਖਣ ਵਿਚ ਉਹ ਇਕ ਮਾਮੂਲੀ ਬੱਚਾ ਸੀ । ਤਨ ਤੇ ਪਾਟੇ ਹੋਏ ਕੱਪੜੇ, ਸਿਰ ਤੇ ਸਮੂਰੀ ਟੋਪੀ ਤੇ ਪੈਰਾਂ ਵਿਚ ਟੁੱਟੀ ਹੋਈ ਠਿੱਬੀ ਜੁੱਤੀ ।
ਓਹ ਬੜਾ ਚਿਰ ਆਪਣੀ ਸੀਟ ਤੇ ਬੈਠਾ ਰਿਹਾ, ਪਰ ਜਦੋਂ

ਉੱਠਿਆ, ਤਾਂ ਰੋ ਪਿਆ ਤੇ ਉਹ ਵੀ ਡਾਢੀ ਹੀ ਦਰਦ ਭਰੀ ਆਵਾਜ਼ ਵਿਚ। ਦੇਖਦਿਆਂ ਹੀ ਦੇਖਦਿਆਂ ਉਹ ਇਕ ਅਨਜਾਣੇ ਰਸਤੇ ਵਲ ਨੱਸ ਉੱਠਿਆ, ਪਰ ਥੋੜੀ ਦੂਰ ਜਾ ਕੇ ਫੇਰ ਰੁਕ ਗਿਆ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਸੀ ਕਿ ਉਹ ਰਸਤਾ ਭੁਲ ਗਿਆ ਹੈ। ਅੱਥਰੂ ਓਸ ਦੀਆਂ ਅੱਖਾਂ ਵਿਚੋਂ ਵਗ ਕੇ ਓਸੇ ਤਰ੍ਹਾਂ ਓਹਦੀਆਂ ਗਲ੍ਹਾਂ ਉੱਤੇ ਪੈ ਰਹੇ ਸਨ। ਅੰਤ ਰੁਕਦੇ ਗਲੇ ਨਾਲ ਓਹਨੇ ਲੜਕੇ ਨੂੰ ਪੁੱਛਿਆ-"ਕਾਕਾ! ਤੂੰ ਕਿੱਥੇ ਰਹਿੰਦਾ ਏ?"

"ਗਲਾਈ ਖੋਫ ਹਾਊਸ।" ਉਸ ਨੇ ਤੁਤਲਾ ਕੇ ਜਵਾਬ ਦਿਤਾ।

"ਕਿਸ ਗਲੀ ਵਿਚ।" ਪੁਲੀਸ ਵਾਲੇ ਨੇ ਪੁੱਛਿਆ।

ਪਰ ਲੜਕਾ ਗਲੀ ਦਾ ਨਾਮ ਨਹੀਂ ਸੀ ਜਾਣਦਾ, ਏਸ ਲਈ ਓਸ ਨੇ ਫੇਰ ਆਖਿਆ-"ਗਲਾਈ ਖੋਫ ਹਾਊਸ।"

ਇਸ ਤੇ ਨੌਜਵਾਨ ਪੁਲੀਸ ਵਾਲਾ ਕੁਝ ਸੋਚਣ ਲਗ ਪਿਆ। ਅੰਤ ਉਹ ਏਸ ਨਤੀਜੇ ਤੇ ਪਹੁੰਚਾ ਕਿ ਓਥੇ ਏਸ ਨਾਂ ਦਾ ਨੇੜੇ ਤੇੜੇ ਕੋਈ ਮਕਾਨ ਨਹੀਂ। "ਤੂੰ ਕਿਸ ਦੇ ਨਾਲ ਰਹਿੰਦਾ ਏਂ?" ਇਕ ਉਦਾਸ ਮਜ਼ਦੂਰ ਨੇ ਪੁੱਛਿਆ-"ਤੇਰੇ ਪਿਓ ਦਾ ਕੀ ਨਾਂ ਏ?"

"ਨਹੀਂ, ਮੇਰਾ ਪਿਓ ਨਹੀਂ।" ਬੱਚੇ ਨੇ ਡੁਬ-ਡੁਬਾਈਆਂ ਅੱਖਾਂ ਨਾਲ ਭੀੜ ਨੂੰ ਵੇਖਦੇ ਹੋਏ ਆਖਿਆ।

"ਕੀ ਤੇਰਾ ਪਿਓ ਨਹੀਂ ਬੇਟਾ?" ਮਜ਼ਦੂਰ ਨੇ ਓਸ ਨੂੰ ਝੰਝੋੜਦਿਆਂ ਹੋਈਆਂ ਸੰਜੀਦਗੀ ਨਾਲ ਪੁਛਿਆ-"ਮਾਂ ਹਈ?"

"ਹਾਂ, ਕਾਲੀ ਮਾਂ।" ਬੱਚੇ ਨੇ ਜਵਾਬ ਦਿੱਤਾ।

ਓਸ ਦਾ ਨਾਂ ਕੀ ਏ?"

"ਮਾਂ, ਕਾਲੀ ਮਾਂ।" ਬੱਚੇ ਨੇ ਕੁਝ ਸੋਚ ਕੇ ਆਖਿਆ।

"ਕਾਲੀ ਮਾਂ! ਕੀ ਏਹੋ ਹੈ ਓਸ ਦਾ ਨਾਂ?"

"ਪਹਿਲਾਂ ਮੇਰੀ ਇਕ ਗੋਰੀ ਮਾਂ ਸੀ ਤੇ ਹੁਣ ਇਹ ਕਾਲੀ ਮਾਂ ਹੈ। ਬੱਚੇ ਨੇ ਖੋਲ ਕੇ ਸਮਝਾਇਆ ।
"ਖੂਬ, ਅਸੀਂ ਸਮਝ ਗਏ ਹਾਂ ਤੇਰੀ ਗੱਲ।” ਪੁਲੀਸ ਵਾਲੇ ਨੇ ਆਖਿਆ। ਚੰਗਾ ਹੋਵੇਗਾ ਜੋ ਤੈਨੂੰ ਥਾਣੇ ਪਹੁੰਚਾ ਦਿਆਂ, ਓਹ ਸਭ ਕੁਝ ਟੈਲੀਫੋਨ ਤੇ ਪਤਾ ਕਰ ਲੈਣਗੇ।
ਪਰ ਬੱਚੇ ਨੇ ਚੀਖ਼ ਮਾਰ ਕੇ ਆਖਿਆ"-ਮੈਨੂੰ ਜਾਣ ਦਿਓ, ਮੈਂ ਆਪੇ ਰਸਤਾ ਲੱਭ ਲਵਾਂਗਾ ।" ਇਹ ਕਹਿੰਦਾ ਹੋਇਆ ਉਹ ਉੱਠ ਨੱਸਿਆ ਤੇ ਸਾਕਸ਼ਾ ਲੋਫ ਦੀਆਂ ਨਜ਼ਰਾਂ ਤੋਂ ਓਹਲੇ ਗਿਆ।
ਓਹ ਗਲੀ ਦੇ ਵਿਚ ਏਧਰ ਓਧਰ ਭਟਕਦਾ ਆਪਣਾ ਰਾਹ ਲੱਭਣ ਦੀ ਬੇ-ਅਰਥ ਕੋਸ਼ਸ਼ ਕਰ ਰਿਹਾ ਸੀ । ਪਰ ਸਾਕਸ਼ਾ ਲੋਫ ਨੇ ਵੀ ਉਸ ਦਾ ਪਿੱਛਾ ਨਾ ਛਡਿਆ । ਓਹ ਉਸ ਨੂੰ ਬੁਲਾਣਾ ਚਾਹੁੰਦਾ ਸੀ, ਪਰ ਓਸ ਦੀ ਅਕਲ ਕੰਮ ਨਹੀਂ ਕਰਦੀ ਸੀ ਕਿ ਓਹਨੂੰ ਕਿਸ ਤਰ੍ਹਾਂ ਬੁਲਾਵੇ ।
ਆਖ਼ਰ ਬੱਚਾ ਭੱਜਦਾ ਭੱਜਦਾ ਥੱਕ ਗਿਆ ਤੇ ਇਕ ਖੰਭੇ ਦਾ ਸਹਾਰਾ ਲੈ ਕੇ ਖਲੋ ਗਿਆ | ਨੀਲੀਆਂ ਅੱਖੀਆਂ ਵਿਚ ਅਥਰੂ ਅਜੇ ਚਮਕ ਰਹੇ ਸਨ ।
"ਹਾਂ, ਚੰਗੇ ਬੱਚੇ", ਸਾਕਸ਼ਾ ਲੋਫ਼ ਨੇ ਆਖਿਆ-"ਤੈਨੂੰ ਆਪਣਾ ਘਰ ਨਹੀਂ ਲੱਭਾ ?"
ਪਰ ਲੜਕੇ ਨੇ ਕੁਛ ਉੱਤਰ ਨਾ ਦਿੱਤਾ, ਬਲਕਿ ਸਹਿਮੀ ਹੋਈ ਨਜ਼ਰ ਨਾਲ ਓਸ ਵਲ ਵੇਖਣ ਲੱਗ ਪਿਆ । ਹੁਣ ਸਾਕਸ਼ਾ ਲੋਫ ਸਮਝ ਗਿਆ ਕਿ ਓਹ ਚੀਜ਼ ਕੀ ਸੀ, ਜਿਸ ਨੇ ਏਸ ਲੜਕੇ ਦਾ ਪਿੱਛਾ ਕਰਨ ਵਾਸਤੇ ਮੈਨੂੰ ਮਜਬੂਰ ਕੀਤਾ। ਓਸ ਛੋਟੇ ਜਿਹੇ ਅਵਾਰਾ ਬਚੇ ਦੀਆਂ ਅੱਖੀਆਂ ਤੇ ਚਿਹਰਾ ਤਮਾਰਾ ਨਾਲ ਮਿਲਦਾ ਜੁਲਦਾ ਸੀ |
"ਐ ਚੰਗੇ ਬੱਚੇ, ਤੇਰਾ ਨਾਂ ਕੀ ਹੈ ? ਸਾਕਸ਼ਾ ਲੋਫ ਨੇ ਨਰਮੀ

ਨਾਲ ਪੁੱਛਿਆ ।
"ਲੇਸ਼ਾ !"
“ਕੀ ਤੂੰ ਆਪਣੀ ਮਾਂ ਨਾਲ ਰਹਿੰਦਾ ਏ ਕਾਕੇ ?"
"ਹਾਂ, ਪਰ ਓਹ ਕਾਲੀ ਮਾਂ ਹੈ । ਮੇਰੀ ਇਕ ਗੋਰੀ ਮਾਂ ਵੀ ਸੀ।"
ਸਾਕਸ਼ਾ ਲੋਫ ਸਮਝ ਗਿਆ ਕਿ ਕਾਲੀ ਮਾਂ ਤੋਂ ਓਸ ਦੀ ਮੁਰਾਦ ਕੋਈ ਮਾਂ ਨਹੀਂ।
"ਤੂੰ ਕਿਸ ਤਰਾਂ ਗਿਆ ਸੈਂ ?"
"ਮੈਂ ਮਾਂ ਨਾਲ ਜਾ ਰਿਹਾ ਸਾਂ, ਅਸੀਂ ਦੋਵੇਂ ਤੁਰਦੇ ਗਏ ਤੁਰਦੇ ਗਏ, ਓਸ ਨੇ ਆਖਿਆ ਤੂੰ ਏਥੇ ਬੈਠ ਜਾ, ਤੇ ਆਪ ਚਲੀ ਗਈ । ਮੈਂ ਡਰ ਗਿਆ ।"
"ਤੇਰੀ ਮਾਂ ਕੌਣ ਹੈ ?"
“ਮੇਰੀ ਮਾਂ-ਓਹ ਗੁੱਸੇ ਰਹਿੰਦੀ ਹੈ।"
"ਓਹ ਕੀ ਕਰਦੀ ਏ ?"
“ਕਾਹਵਾ ਪੀਂਦੀ ਤੇ ਕਰਾਏਦਾਰਾਂ ਨਾਲ ਲੜਦੀ ਝਗੜਦੀ ਏ।"
"ਤੇ ਓਹ ਤੇਰੀ ਗੋਰੀ ਮਾਂ ?"
"ਓਹ !-ਓਸ ਨੂੰ ਲੈ ਗਏ ਇਕ ਸੰਦੂਕ ਵਿਚ ਬੰਦ ਕਰ ਕੇ ਤੇ ਏਸੇ ਤਰਾਂ ਹੀ ਮੇਰੇ ਪਿਓ ਨੂੰ ।" ਇਹ ਆਖਦਿਆਂ ਲੜਕੇ ਨੇ ਇਕ ਪਾਸੇ ਇਸ਼ਾਰਾ ਕੀਤਾ ਤੇ ਉਹ ਫੇਰ ਰੋ ਪਿਆ।
“ਮੈਂ ਇਸ ਦੀ ਕੀ ਮਦਦ ਕਰ ਸਕਦਾ ਹਾਂ?"ਸਾਕਸ਼ਾ ਲੋਫ ਨੇ ਆਪਣੇ ਦਿਲ ਕੋਲੋਂ ਪੁੱਛਿਆ ਕੁਛ ਸੋਚਣ ਲਗ ਪਿਆ। ਓਸ ਨੇ ਧਰਤੀ ਤੋਂ ਅਜੇ ਅੱਖ ਉੱਚੀ ਹੀ ਕੀਤੀ ਸੀ ਕਿ ਲੜਕਾ ਫੇਰ ਨੱਸ ਗਿਆ । ਪਰ ਸਾਕਸ਼ਾ ਲੋਫ ਨੇ ਇਕ ਦੋ ਗਲੀਆਂ ਦੇ ਮੋੜ ਮੁੜੇ ਹੀ ਸਨ ਕਿ ਓਸ ਨੂੰ ਫੇਰ ਜਾ ਮਿਲਿਆ |ਲੇਸ਼ਾ ਦੇ ਚਿਹਰੇ ਤੇ

ਡਰ ਤੇ ਘਬਰਾਹਟ ਦੀ ਦਸ਼ਾ ਸੀ।
“ਇਹ ਹੈ ਗਲਾਈ ਖੋਫ ਹਾਊਸ ।" ਓਸ ਨੇ ਇਕ ਪੰਜ ਮੰਜ਼ਲੇ ਮਕਾਨ ਵਲ ਇਸ਼ਾਰਾ ਕਰਦੇ ਹੋਏ ਆਖਿਆ। ਉਸੇ ਵੇਲੇ ਗਲਾਈ ਖੋਫ ਹਾਊਸ ਦੇ ਦਰਵਾਜ਼ੇ ਤੇ ਇਕ ਭੂਰੀ ਅੱਖਾਂ ਵਾਲੀ ਇਸਤ੍ਰੀ ਦਿਸੀ, ਜਿਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਆਪਣੇ ਕਾਲੇ ਵਾਲਾਂ ਉੱਤੇ ਕਾਲਾ ਰੁਮਾਲ ਬੱਧਾ ਹੋਇਆ ਸੀ । ਓਹਨੂੰ ਵੇਖ ਕੇ ਲੜਕਾ ਸਹਿਮ ਗਿਆ ਤੇ ਬੇ-ਇਖ਼ਤਿਆਰ ਪਿੱਛੇ ਹਟ ਗਿਆ ।
“ਹਾਂ”, ਓਸ ਨੇ ਹੌਲੀ ਜਿਹੀ ਆਖਿਆ ।
“ਤੂੰ ਏਥੇ ਕਿਸ ਤਰ੍ਹਾਂ ਪਹੁੰਚਿਆ। ਬਦਮਾਸ਼ ?"ਓਹ ਗਰਜੀ ।
"ਮੈਂ ਤਾਂ ਤੇਨੂੰ ਓਥੇ ਬਹਿਣ ਲਈ ਆਖਿਆ ਸੀ ?"
ਓਹ ਉਸ ਨੂੰ ਜ਼ਰੂਰ ਹੀ ਮਾਰਦੀ ਕੁੱਟਦੀ, ਜੇ ਪਾਸ ਖੜੇ ਸ਼ਰੀਫ ਆਦਮੀ ਦਾ ਓਸ ਨੂੰ ਖ਼ਿਆਲ ਨਾ ਆ ਜਾਂਦਾ। ਸਾਕਸ਼ਾ ਲੋਫ ਓਸ ਕਾਲੀ ਸਿਆਹ ਔਰਤ ਵਲ ਇਕ ਟੱਕ ਵੇਖਦਾ ਰਿਹਾ ।
ਔਰਤ ਨੇ ਜਾਣ ਬੁੱਝ ਕੇ ਆਪਣੇ ਲਹਿਜੇ ਨੂੰ ਨਰਮ ਕਰ ਲਿਆ ਤੇ ਉਹ ਬੋਲੀ-“ਕੀ ਤੂੰ ਅੱਧਾ ਘੰਟਾ ਵੀ ਅਵਾਰਾ ਗਰਦੀ ਕੀਤੇ ਬਿਨਾਂ ਨਹੀਂ ਰਹਿ ਸਕਦਾ ? ਤੈਨੂੰ ਲੱਭ ਲੱਭ ਕੇ ਮੈਂ ਥੱਕ ਗਈ ਹਾਂ; ਪਾਜੀ ਲੜਕੇ ।"
ਏਸ ਤੋਂ ਪਿੱਛੋਂ ਓਸ ਨੇ ਲੇਸ਼ਾ ਦੇ ਛੋਟੇ ਜਿਹੇ ਹੱਥ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਤੇ ਉਸ ਨੂੰ ਘਸੀਟਦੀ ਹੋਈ ਮਕਾਨ ਦੇ ਅੰਦਰ ਲੈ ਗਈ।
ਸਾਕਸ਼ਾ ਲੋਫ ਗਲੀ ਤੇ ਮਕਾਨ ਦਾ ਨਿਸ਼ਾਨ ਵੇਖ ਕੇ ਚਲਾ ਗਿਆ ।
ਸਾਕਸ਼ਾ ਲੋਫ ਨੂੰ ਫੈਡਟ ਦੀ ਚੰਗੀ ਰਾਏ ਬੜੀ ਪਸੰਦ ਆਈ ! ਘਰ ਪਹੁੰਚਦਿਆਂ ਹੀ ਉਸ ਨੇ ਲੇਸ਼ਾ ਦੀ ਸਾਰੀ ਗੱਲ ਬਾਤ ਜਿਉਂ

ਦੀ ਤਿਉਂ ਸੁਣਾ ਦਿੱਤੀ ਸੀ।
“ਓਹ ਉਸ ਨੂੰ ਜਾਣ ਬੁੱਝ ਕੇ ਛੱਡ ਕੇ ਚਲੀ ਗਈ ਸੀ ਮੇਰੇ ਮਾਲਿਕ ।" ਫੈਡਟ ਨੇ ਕਿਹਾ, “ਕਿਤਨੀ ਚਾਲਾਕ ਔਰਤ ਹੈ; ਬੱਚੇ ਨੂੰ ਘਰ ਤੋਂ ਏਨੀ ਦੂਰ ਛੱਡ ਆਈ।"
"ਆਖਰ ਓਸ ਨੇ ਏਸ ਤਰਾਂ ਕਿਉਂ ਕੀਤਾ ?" ਸਾਕਸ਼ਾ ਲੋਫ ਨੇ ਆਖਿਆ।
ਕੀ ਪਤਾ; ਉਸ ਪਾਜੀ ਤੀਵੀਂ ਦਾ ਖ਼ਿਆਲ ਹੋਵੇਗਾ ਕਿ ਲੜਕਾ ਗਲੀਆਂ ਵਿਚ ਭਟਕਦਾ ਫਿਰੇਗਾ ਤੇ ਕੋਈ ਰੱਬ ਤਰਸੀ ਕਰਨ ਵਾਲਾ ਆਦਮੀ ਉਸ ਨੂੰ ਆਪਣੇ ਨਾਲ ਲੈ ਜਾਵੇਗਾ। ਉਹ ਮਤ੍ਰੇਈ ਮਾਂ ਹੀ ਤਾਂ ਹੈ। ਇਹ ਬੱਚਾ ਉਸ ਦੇ ਕਿਸ ਕੰਮ ?
"ਪਰ ਪੁਲੀਸ ਤਾਂ ਉਸ ਦਾ ਪਤਾ ਜ਼ਰੂਰ ਹੀ ਕੱਢ ਲੈਂਦੀ ?"
"ਜੇ ਉਹ ਬਸਤੀ ਹੀ ਛੱਡ ਦੇਂਦੀ, ਤਾਂ ਪੁਲੀਸ ਕਿਸ ਦਾ ਪਤਾ ਕੱਢਦੀ ?"
ਸਾਕਸ਼ਾ ਲੋਫ ਮੁਸਕ੍ਰਇਆ ਤੇ ਦਿਲ ਵਿਚ ਸੋਚਣ ਲੱਗਾ ਕਿ ਫੈਡਟ ਨੂੰ ਜ਼ਰੂਰ ਹੀ ਮੈਜਿਸਟਰੇਟ ਹੋਣਾ ਚਾਹੀਦਾ ਸੀ। ਉਹ ਅਨਮਨੇ ਮਨ ਨਾਲ ਹੀ ਲੈਂਪ ਦੇ ਪਾਸ ਇਕ ਕਿਤਾਬ ਲੈ ਕੇ ਬੈਠ ਗਿਆ ਤੇ ਬੈਠਾ ਬੈਠਾ ਸੌਂ ਗਿਆ ।
ਅੱਜ ਸੁਪਨੇ ਵਿਚ ਉਸ ਨੇ ਚੰਗੀ ਤਮਾਰਾ ਨੂੰ ਫੇਰ ਵੇਖਿਆ ।
ਤਮਾਰਾ ਆਈ ਤੇ ਓਸ ਦੇ ਪਾਸ ਬੈਠ ਗਈ । ਉਸ ਦਾ ਚਿਹਰਾ ਲੇਸ਼ਾ ਦੇ ਚਿਹਰੇ ਨਾਲ ਮਿਲਦਾ ਜੁਲਦਾ ਸੀ । ਓਹ ਨੀਝ ਲਾ ਸਾਕਸ਼ਾ ਲੋਫ ਨੂੰ ਵੇਖਦੀ ਰਹੀ । ਓਸ ਦੀਆਂ ਅੱਖਾਂ ਵੇਖ ਕੇ ਸਾਕਸ਼ਾ ਦਾ ਦਿਲ ਫੇਰ ਧੜਕ ਉਠਿਆ । ਤਮਾਰਾ ਦੀਆਂ ਚਮਕੀਲੀਆਂ ਤੇ ਲਲਚਾਈਆਂ ਅੱਖਾਂ-ਓਹਦੇ ਲਈ ਇਕ ਬੁਝਾਰਤ ਸਨ। ਉਹ ਉੱਠ ਖੜਾ ਹੋਇਆ ਤੇ ਉਸ ਕੁਰਸੀ ਵਲ ਲਪਕਿਆ, ਜਿਸ ਉਤੇ

ਤਮਾਰਾ ਬੈਠੀ ਸੀ । ਸਾਕਸ਼ਾ ਲੋਫ ਓਹਦੇ ਸਾਮਣੇ ਖਲੋ ਗਿਆਂ ਤੇ ਉਸ ਨੇ ਗਿੜ ਗਿੜਾ ਕੇ ਪੁੱਛਿਆ-"ਦਸ ਤੁਮਾਰਾ, ਤੂੰ ਕੀ ਚਾਹੁੰਦੀ ਏਂ ?"
ਪਰ ਹੁਣ ਉਹ ਉਥੋਂ ਅਲੋਪ ਹੋ ਗਈ ਸੀ ।
"ਕੀ ਇਹ ਵੀ ਸੁਪਨਾ ਸੀ ?"ਸਾਕਸ਼ਾ ਲੋਫ ਨੇ ਨਿਰਾਸ ਹੋ ਕੇ ਆਖਿਆ ।
ਸਾਕਸ਼ਾ ਲੋਫ "ਸਾਹਿਤਕ ਨੁਮਾਇਸ਼" ਤੋਂ ਬਾਹਰ ਆ ਹੀ ਰਿਹਾ ਸੀ ਕਿ ਅਚਾਨਕ ਹੀ ਗੋਰਡਸ਼ੀਊ ਨਾਲ ਓਹਦਾ ਮੇਲ ਹੋ ਗਿਆ । ਲੇਸ਼ਾ ਦੀਆਂ ਸਾਰੀਆਂ ਗੱਲਾਂ ਓਸ ਨੇ ਗੋਰਡਸ਼ੀਊ ਨੂੰ ਸੁਣਾ ਦਿਤੀਆਂ ।

"ਵਿਚਾਰਾ”, ਵਲਾਰੀਆ ਨੇ ਤਰਸ ਭਰੇ ਲਹਿਜੇ ਨਾਲ ਆਖਿਆ। “ਓਸ ਦੀ ਮਤੇਈ ਮਾਂ ਤਾਂ ਓਸ ਕੋਲੋਂ ਛੁਟਕਾਰਾ ਪਾਉਣ ਚਾਹੁੰਦੀ ਏ ।

"ਵਲਾਰੀਆ ਤੂੰ ਨਿਰਾਸ ਕਿਉਂ ਏਂ ?" ਸਾਕਸ਼ਾ ਲੋਫ ਨੇ ਹੌਲੀ ਜਿਹੀ ਆਖਿਆ । “ਤੁਸੀਂ ਓਹਨੂੰ ਮੁਤਬੰਨਾ ਕਿਉਂ ਨਹੀਂ ਬਣਾ ਲੈਂਦੇ ?" ਵਲਾਰੀਆ ਨੇ ਸਲਾਹ ਦਿਤੀ।
"ਮੈਂ-", ਓਹ ਹੈਰਾਨੀ ਨਾਲ ਚੋਂਕਿਆ।
"ਤੁਸੀਂ ਇਕੱਲੇ ਹੀ ਤਾਂ ਰਹਿੰਦੇ ਹੋ|" ਉਹ ਬੋਲੀ “ਤਹਾਡਾ ਹੋਰ ਕੌਣ ਹੈ ? ਈਸਟਰ ਵਿਚ ਇਹੋ ਇਕ ਨੇਕ ਕੰਮ ਕਰੋ; ਘੱਟੋ ਘੱਟ ਦਿਲ ਪ੍ਰਚਾਵੇ ਲਈ ਤੁਹਾਨੂੰ ਇਕ ਮੁਨਾਸਬ ਵਿਅਕਤੀ ਮਿਲ ਜਾਵੇਗਾ|"
ਪਰ ਮੈਂ ਬੱਚੇ ਨੂੰ ਰਖ ਕਿਸ ਤਰਾਂ ਸਕਾਂਗਾ ਵਲਾਰੀਆ ?"
“ਉਸ ਲਈ ਤੁਸੀਂ ਇਕ ਆਇਆ ਰਖ ਲੈਣਾ । ਇਹ

ਬੱਚਾ ਤਕਦੀਰ ਨੇ ਤੁਹਾਡੇ ਵਾਸਤੇ ਹੀ ਸਾਜਿਆ ਹੈ ।"
ਇਹ ਕਹਿਣ ਵੇਲੇ ਵਲਾਰੀਆ ਦੇ ਚਿਹਰੇ ਤੇ ਲਾਲੀ ਦੀ ਆਭਾ ਛਾ ਗਈ ।
ਸਾਕਸ਼ਾ ਲੋਫ ਉਸ ਨੂੰ ਹੈਰਾਨੀ ਨਾਲ ਵੇਖ ਰਿਹਾ ਸੀ । ਓਸ ਦਾ ਦਿਲ ਭਰ ਆਇਆ ਤੇ ਉਸ ਰਾਤ ਜਦ ਤਮਾਰਾ ਫਿਰ ਸੁਪਨੇ ਵਿਚ ਮਿਲਨ ਆਈ, ਤਾਂ ਸਾਕਸ਼ਾ ਲੋਫ ਨੂੰ ਐਉਂ ਜਾਪਿਆ, ਜਿਵੇਂ ਉਹ ਜਾਣਦਾ ਹੈ ਕਿ ਓਹ ਕੀ ਚਾਹੁੰਦੀ ਹੈ । ਕਮਰੇ ਅੰਦਰ ਓਸ ਦੇ ਇਹ ਸ਼ਬਦ ਧੀਮੀ ਧੀਮੀ ਸੁਰ ਵਿਚ ਅਜੇ ਤੀਕ ਗੂੰਜ ਰਹੇ ਸਨ-"ਓਹੋ ਕਰੋ, ਜੋ ਉਹ ਚਾਹੁੰਦੀ ਹੈ ।"
ਅਜ ਸਾਕਸ਼ਾ ਲੋਫ ਨੀਂਦ ਤੋਂ ਖੁਸ਼ੀ ਖੁਸ਼ੀ ਉੱਠਿਆ । ਓਸ ਦੇ ਹੱਥ ਆਪਣੇ ਆਪ ਖ਼ੁਮਾਰੀ ਭਰੀਆਂ ਅੱਖਾਂ ਉੱਤੇ ਫਿਰਨ ਲਗ ਪਏ । ਨੀਂਦ ਤੋਂ ਜਾਗਦਿਆਂ ਹੀ ਉਸ ਦੀ ਨਜ਼ਰ ਇਕ ਫੁੱਲ ਤੇ ਪਈ, ਜੋ ਮੇਜ਼ ਉੱਤੇ ਪਿਆ ਸੀ । "ਇਹ ਕਿਥੋਂ ਆਇਆ ? ਕੀ ਤਮਾਰਾ ਇਸ ਨੂੰ ਆਪਣੀ ਨਿਸ਼ਾਨੀ ਵਜੋਂ ਛੱਡ ਗਈ ਹੈ ?"
ਉਹ ਮੁਸਕ੍ਰਾ ਪਿਆ ਤੇ ਓਹਨੂੰ ਇਕ ਖ਼ਿਆਲ ਅਇਆ । ਇਹ ਸੀ ਤਮਾਰਾ ਦੀ ਇਛਾ ਦਾ ਖ਼ਿਆਲ |ਓਹ ਹੁਣ ਜ਼ਰੂਰ ਹੀ ਵਲਾਰੀਆ ਨਾਲ ਵਿਆਹ ਕਰ ਲਵੇਗਾ ਤੇ ਲੇਸ਼ਾ ਨੂੰ ਸਦਾ ਲਈ ਆਪਣਾ ਬਣਾ ਲਵੇਗਾ । ਓਸ ਨੇ ਬੜੇ ਸ਼ੌਕ ਨਾਲ ਫੁੱਲ ਨੂੰ ਚੁੱਕ ਕੇ ਬਾਰ ਬਾਰ ਸੁੰਘਿਆ। ਓਹਨੂੰ ਯਾਦ ਆ ਗਿਆ ਕਿ ਇਹ ਫੁੱਲ ਤਾਂ ਓਹ ਆਪ ਹੀ ਮੁੱਲ ਲੈ ਕੇ ਆਇਆ ਸੀ; ਪਰ ਦੂਸਰੇ ਹੀ ਪਲ ਓਸ ਨੇ ਸੋਚਿਆ-
“ਕੀ ਹੋਇਆ ਕਿ ਇਹਨੂੰ ਮੈਂ ਲਿਆਇਆ ਹਾਂ, ਜਾਂ ਕੋਈ ਦੂਸਰਾ | ਏਸ ਦਾ ਏਸ ਤਰਾਂ ਵਿਖਾਈ ਦੇਣਾ ਇਕ ਸ਼ੱਕੀ ਗੱਲ ਹੈ । ਆਪ ਹੀ ਖ਼ਰੀਦ ਕੇ ਆਪ ਹੀ ਭੁੱਲ ਜਾਣਾ; ਖੂਬ, ਬਹੁਤ ਖੂਬ |"
ਸਵੇਰ ਹੁੰਦਿਆਂ ਹੀ ਉਹ ਲੇਸ਼ਾ ਦੀ ਭਾਲ ਵਿਚ ਉੱਠ

ਤੁਰਿਆ । ਲੇਸ਼ਾ ਉਸ ਨੂੰ ਗਲਾਈ ਖੋਫ ਹਾਉਸ ਦੇ ਬੂਹੇ ਅੱਗੇ ਹੀ ਮਿਲ ਗਿਆ । ਲੇਸ਼ਾ ਦੀ ਮਾਂ ਇਕ ਲਾਲ ਨੱਕ ਵਾਲੇ ਕਿਰਾਏਦਾਰ ਨਾਲ ਝਗੜਦੀ ਹੋਈ ਕਾਹਵਾ ਪੀ ਰਹੀ ਸੀ । ਲੇਜ਼ਾਂ ਬਾਰੇ ਹੇਠ ਲਿਖੇ ਹਾਲ ਸਾਕਸ਼ਾ ਲੋਫ ਨੇ ਪਤਾ ਕੀਤੇ ।
ਇਹ ਬੱਚਾ ਅਜੇ ਸਾਲ ਦਾ ਹੀ ਸੀ ਕਿ ਇਸ ਦੀ ਮਾਂ ਮਰ ਗਈ ।ਇਸ ਦੇ ਪਿਉ ਨੇ ਏਸ ਕਾਲੀ ਸਿਆਹ ਔਰਤ ਨਾਲ ਵਿਆਹ ਕਰ ਲਿਆ ਤੇ ਅੰਤ ਉਹ ਵੀ ਓਸੇ ਸਾਲ ਮਰ ਗਿਆ |
ਉਸ ਕਾਲੀ ਸਿਆਹ ਔਰਤ ਦਾ ਆਪਣਾ ਵੀ ਇਕ ਬੱਚਾ ਸੀ ਤੇ ਹੁਣ ਉਹ ਦੋਬਾਰਾ ਵਿਆਹ ਕਰਨ ਵਾਲੀ ਸੀ |ਵਿਆਹ ਪਿਛੋਂ ਮਰਦ ਔਰਤ ਕਿਸੇ ਦੂਸਰੀ ਜਗਾ ਜਾਣਾ ਚਾਹੁੰਦੇ ਸਨ । ਗਲ ਕੀ ਲੇਸ਼ਾ ਓਹਨਾਂ ਦੇ ਰਾਹ ਦਾ ਰੋੜਾ ਸੀ ਤੇ ਉਸ ਦੀ ਹੈਸੀਅਤ ਇਕ ਓਪਰੇ ਨਾਲੋਂ ਵੀ ਜ਼ਿਆਦਾ ਨਹੀਂ ਸੀ ।
"ਲੇਸ਼ਾ ਮੈਨੂੰ ਦੇ ਦਿਓ |" ਸਾਕਸ਼ਾ ਲੋਫ ਨੇ ਕਾਲੀ ਤੀਵੀਂ ਨੂੰ ਕਿਹਾ ।
"ਬੜੀ ਖੁਸ਼ੀ ਨਾਲ; ਪਰ ਏਸ ਦੇ ਕੱਪੜਿਆਂ ਦੇ ਪੈਸੇ ਦੇ ਜਾਓ-|"
ਓਸ ਤੋਂ ਪਿਛੋਂ ਲੇਸ਼ਾ ਸਾਕਸ਼ਾ ਲੋਫ ਦੇ ਘਰ ਸੀ।
ਵਲਾਰੀਆ ਨੇ ਸਾਕਸ਼ਾ ਲੋਫ ਦੀ ਬੜੀ ਸਹਾਇਤਾ ਕੀਤੀ ਤੇ ਓਸ ਦੀ ਕੋਸ਼ਸ਼ ਨਾਲ ਇਕ ਆਇਆ ਵੀ ਮਿਲ ਗਈ। ਏਸੇ ਤਰਾਂ ਦੀਆਂ ਹੋਰ ਵੀ ਕਈ ਗੱਲਾਂ ਵਲਾਰੀਆ ਨੇ ਓਹਨੂੰ ਦੱਸੀਆਂ | ਏਸ ਸਿਲਸਿਲੇ ਵਿਚ ਅਕਸਰ ਵਲਾਰੀਆ ਨੂੰ ਏਥੇ ਆਉਣਾ ਪੈਂਦਾ ਸੀ |ਜਦੋਂ ਸਾਕਸ਼ਾ ਲੋਫ ਵਲਾਰੀਆ ਨੂੰ ਲੇਸ਼ਾ ਦੇ ਕਈ ਧੰਦਿਆਂ ਵਿੱਚ ਰੁੱਝਾ ਹੋਇਆ ਵੇਖਦਾ, ਤਾਂ ਉਹ ਉਸ ਨੂੰ ਬੜੀ ਹੀ ਅਜੀਬ ਮਲੂਮ ਹੁੰਦੀ। ਉਸ ਦੀਆਂ ਅਦਾਵਾਂ, ਨਫ਼ਾਸਤ ਤੇ ਬਾਂਕਾਪਨ ਬਿਲਕੁਲ ਤਮਾਰਾ

ਨਾਲ ਮੇਲ ਖਾਂਦਾ ਸੀ ।
ਲੇਸ਼ਾ ਦੀ ਗੋਰੀ ਮਾਂ ਦੇ ਕਿੱਸਿਆਂ ਨੇ ਫੈਡਟ ਤੇ ਕ੍ਰਿਸਟਾਇਨ ਨੂੰ ਬੜਾ ਪ੍ਰਭਾਵਿਤ ਕੀਤਾ । ਏਥੇ ਤੀਕ ਕਿ ਓਹਨਾਂ ਨੇ ਲੇਸ਼ਾ ਨੂੰ ਮੰਜੇ ਤੇ ਲਿਟਾ ਦਿਤਾ ਤੇ ਇਕ ਖੰਡ ਦਾ ਅੰਡਾ ਮੰਜੀ ਦੇ ਸਿਰ ਉੱਤੇ ਲਟਕਾ ਦਿਤਾ।
"ਇਹ ਤੇਰੀ ਗੋਰੀ ਮਾਂ ਵਲੋਂ ਆਇਆ ਹੈ ।" ਕ੍ਰਿਸਟਾਇਨ ਨੇ ਆਖਿਆ । "ਪਰ ਏਸ ਨੂੰ ਓਦੋਂ ਤਕ ਹੱਥ ਨਾ ਲਾਈ, ਜਦ ਤੀਕ ਹਜ਼ੂਰ ਪੈਦਾ ਨਹੀਂ ਹੁੰਦੇ ਤੇ ਘੰਟੇ ਨਹੀਂ ਵਜਦੇ ।”
ਲੇਸ਼ਾ ਚੁੱਪ ਚਾਪ ਲੇਟਿਆ ਰਿਹਾ ਤੇ ਬੜਾ ਚਿਰ ਉਸ ਖੂਬਸੂਰਤ ਅੰਡੇ ਨੂੰ ਵੇਖਦਾ ਵੇਖਦਾ ਸੌਂ ਗਿਆ |
ਉਸ ਰਾਤ ਸਾਕਸ਼ਾ ਲੋਫ ਆਪਣੇ ਘਰ , ਇਕੱਲਾ ਹੀ ਬੈਠਾ ਸੀ । ਅੱਧੀ ਰਾਤ ਦੇ ਕਰੀਬ ਨੀਂਦ ਨੇ ਉਸ ਨੂੰ ਅਜਿਹਾ ਘੇਰਿਆ ਕਿ ਉਹ ਸੌਂ ਗਿਆ ।
ਉਸ ਦਾ ਖ਼ਿਆਲ ਸੀ ਕਿ ਅਜ ਤਮਾਰਾ ਨੂੰ ਜ਼ਰੂਰ ਵੇਖੇਗਾ ! ਤੇ ਆਖਰ ਸੁਪਨੇ ਵਿਚ ਓਹ ਆ ਵੀ ਗਈ ।
ਤਮਾਰਾ ਚਿੱਟੇ ਕੱਪੜਿਆਂ ਨਾਲ ਸਜੀ ਚੰਦ੍ਰਮਾ ਦੀ ਟੁਕੜੀ ਜਾਪਦੀ ਸੀ। ਓਸ ਦੇ ਆਉਣ ਸਾਰ ਗਿਰਜੇ ਦੇ ਘੰਟੇ ਧੀਮੀ ਪਰ ਸੁਰੀਲੀ ਆਵਾਜ਼ ਵਿਚ ਵਜਣ ਲਗ ਪਏ ।
ਇਕ ਹਲਕੀ ਜਿਹੀ ਮੁਸਕੁਰਾਹਟ ਨਾਲ ਓਹ ਉਸ ਵਲ ਝੁਕੀ- ਤੇ ਇਕ ਨਾ ਪ੍ਰਗਟ ਕਰਨ ਵਾਲੇ ਸੁਆਦ ਵਿਚ ਸਾਕਸ਼ਾ ਲੋਫ ਨੇ ਆਪਣੇ ਬੁਲ੍ਹਾਂ ਤੇ ਇਕ ਹਲਕਾ ਜਿਹਾ ਚੁੰਮਣ ਮਹਿਸੂਸ ਕੀਤਾ | ਏਨੇ ਨੂੰ ਕਿਸੇ ਨੇ ਸੁਰੀਲੀ ਆਵਾਜ਼ ਵਿਚ ਐਲਾਨ ਕੀਤਾ-"ਯਸੂ ਜਾਗ ਪਏ ।"
ਸਾਕਸ਼ਾ ਲੋਫ ਨੇ ਅੱਖਾਂ ਖੋਲੇ ਬਿਨਾਂ ਹੀ ਆਪਣੀਆਂ ਬਾਹਾਂ ਫੈਲਾ ਦਿਤੀਆਂ ਤੇ ਇਕ ਪਤਲਾ ਜਿਹਾ ਸਰੀਰ ਉਸ ਦੀਆਂ ਬਾਹਾਂ

ਵਿਚ ਲਟਕ ਗਿਆ। ਉਹ ਸੀ ਲੇਸ਼ਾ, ਜੋ ਉਸ ਵੇਲੇ ਦਾ ਰਿੜ੍ਹਦਾ ਰਿੜ੍ਹਦਾ ਉਸ ਦੇ ਗੋਡਿਆਂ ਤੇ ਚੜ ਆਇਆ ਸੀ, ਸਾਕਸ਼ਾ ਲੋਫ ਨੂੰ ਈਸਟਰ ਦੀ ਵਧਾਈ ਦੇਣ ਲਈ ।
ਜਦੋਂ ਗਿਰਜਿਆਂ ਦੇ ਘੰਟਿਆਂ ਦੀ ਭਿਆਨਕ ਆਵਾਜ਼ ਨੇ ਉਸ ਨੂੰ ਜਗਾ ਦਿਤਾ; ਤਾਂ ਜਾਗਦਿਆਂ ਹੀ ਓਸ ਨੇ ਉਹ ਅੰਡਾ ਲਾਹ ਲਿਆ। ਹੁਣ ਉਹ ਅੰਡਾ ਸਾਕਸ਼ਾ ਲੋਫ ਦੀ ਝੋਲੀ ਵਿਚ ਸੀ |
ਲੇਸ਼ਾ ਮੁਸਕ੍ਰਇਆ ਤੇ ਅੰਡੇ ਨੂੰ ਉਪਰ ਵਲ ਚੁੱਕਦਿਆਂ ਬੋਲਿਆ-
“ਇਹ ਮੇਰੀ ਗੋਰੀ ਮਾਂ ਨੇ ਭਜਿਆ ਹੈ।" ਉਹ ਤੁਤਲਾ ਕੇ ਆਖੀ ਜਾ ਰਿਹਾ ਸੀ- "ਮੈਂ ਇਹ ਤੁਹਾਨੂੰ ਦੇਂਦਾ ਹਾਂ, ਤੁਸੀਂ ਆਂਡਾ ਭੂਆ ਵਲਾਰੀਆ ਨੂੰ ਦੇ ਦੇਣਾ |"
“ਬਹੁਤ ਹੱਛਾ ਮੇਰੇ ਲਾਲ, ਮੈਂ ਏਸੇ ਤਰਾਂ ਹੀ ਕਰਾਂਗਾ |" ਸਾਕਸ਼ਾ ਲੋਫ ਨੇ ਉੱਤਰ ਦਿੱਤਾ ।
ਉਸ ਨੇ ਲੇਸ਼ਾ ਨੂੰ ਸੁਆ ਦਿਤਾ ਤੇ ਆਪ ਉਹ ਅੰਡਾ ਲੈ ਕੇ ਵਲਾਰੀਆ ਨੂੰ ਮਿਲਨ ਤੁਰ ਪਿਆ । ਚਿੱਟਾ ਅੰਡਾ ਗੋਰੀ ਮਾਂ ਦੀ ਸੁਗਾਤ ਸੀ । ਸਾਕਸ਼ਾ ਲੋਫ ਨੂੰ ਇਸ ਤਰਾਂ ਜਾਪਿਆ ਜਿਵੇਂ ਇਹ ਸੁਗਾਤ ਉਸ ਨੂੰ ਤਮਾਰਾ ਨੇ ਭੇਜੀ ਹੈ।