ਬੁਝਦਾ ਦੀਵਾ/ਅਣਖ਼ ਦਾ ਪੁਤਲਾ


ਅਣਖ਼ ਦਾ ਪੁਤਲਾ


ਓਹ ਧਨੀ ਸੀ, ਪਰ ਧਨ ਨੂੰ ਜਮਾ ਨਹੀਂ ਸੀ ਕਰਦਾ। ਕੋਈ ਦੀ ਸਵਾਲੀ ਓਸ ਦੇ ਬੂਹੇ ਤੋਂ ਖਾਲੀ ਨਹੀਂ ਸੀ ਜਾਂਦਾ । ਨੌਜਵਾਨ ਸੀ, ਪਰ ਡਾਢਾ ਹੀ ਮਿਠ-ਬੋਲਾ ਤੇ ਹਰ ਮਨ ਪਿਆਰਾ । ਦੁਨੀਆ ਵਿਚ ਕੋਈ ਵੀ ਐਸਾ ਆਦਮੀ ਨਹੀਂ ਸੀ, ਜਿਸ ਨੂੰ ਓਸ ਤੇ ਕੋਈ ਗਿਲਾ ਹੋਵੇ । ਪ੍ਰੇਮ ਕਰਦਾ ਸੀ, ਪਰ ਬੇ-ਗਰਜ਼ । ਪ੍ਰੇਮ ਨੂੰ ਰੱਬ ਵਾਂਗ ਅਮਰ ਵਸਤੂ ਸਮਝਦਾ ਸੀ।

ਉਸ ਨੂੰ ਦੁਨੀਆ ਵਿਚ ਸਭ ਨਾਲੋਂ ਪਿਆਰੇ ,ਆਪਣੇ ਮਿੱਤ੍ਰ ਸਨ। ਓਹਨਾਂ ਦੀ ਖੁਸ਼ੀ ਉਹਦੀ ਆਪਣੀ ਖੁਸ਼ੀ ਤੇ ਓਹਨਾਂ ਦਾ ਦੁੱਖ ਉਹਦਾ ਆਪਣਾ ਦੁੱਖ ਹੁੰਦਾ ਸੀ ।

ਧਨ ਨੂੰ ਹਮੇਸ਼ਾ "ਢਲਦਾ ਪਰਛਾਵਾਂ" ਸਮਝਦਾ ਤੇ ਧਨ ਜਮਾ ਕਰਨ ਦੀ ਥਾਂ ਆਪਣੇ ਮਿੱਤ੍ਰਾ ਨੂੰ ਖੁਆ ਪਿਆ ਕੇ ਖੁਸ਼ ਹੁੰਦਾ | ਜੇ ਉਸ ਨੂੰ ਕਦੀ ਧਨ ਦੀ ਲਾਲਸਾ ਹੁੰਦੀ ਵੀ ਸੀ, ਤਾਂ ਏਸ ਲਈ ਕਿ ਹੋਰ ਖੁਲ-ਦਿਲੀ ਨਾਲ ਆਪਣੇ ਮਿੱਤ੍ਰਾ ਦੀ ਸੇਵਾ ਕਰ ਸਕੇ।
ਏਨਾ ਕੁਝ ਕਰਨ ਤੇ ਵੀ ਉਸ ਦੇ ਦਿਲ ਵਿਚ ਇਹ ਖ਼ਿਆਲ ਕਦੀ ਨ ਆਇਆ ਕਿ ਮੈਂ ਆਪਣੇ ਮਿੱਤ੍ਰਾ ਤੇ ਅਹਿਸਾਨ ਕਰ ਰਿਹਾ ਹਾਂ। ਬੇ-ਗ਼ਰਜ਼, ਨਿਰਚਾਹ ਤੇ ਬੇ-ਦਾਗ ਸੀ ਓਸ ਦਾ ਇਹ ਪ੍ਰੇਮ ।
ਜਦ ਕੋਈ ਆਦਮੀ ਓਸ ਨੂੰ ਏਸ ਤਰਾਂ ਕਰਨ ਤੋਂ ਰੋਕਦਾ, ਤਾਂ ਹੱਸ ਕੇ ਆਖਦਾ-"ਤੇਨੂੰ ਧਨ ਦੀ ਅਸਲ ਕਦਰ ਤੇ ਕੀਮਤ ਦਾ ਪਤਾ ਨਹੀਂ ।"

ਅਖੀਰ ਓਹ ਦਿਨ ਆ ਹੀ ਗਿਆਂ, ਜਦੋਂ ਦੁਨੀਆਂ ਨੇ ਉਸ ਨੂੰ ਧੋਖਾ ਦਿੱਤਾ | ਧਨ ਨੇ ਵੀ ਸਾਥ ਛੱਡ ਦਿੱਤਾ ਤੇ ਮਿੱਤ੍ਰ ਵੀ ਇਕ ਇਕ ਕਰੇ ਕੇ ਖਿਸਕ ਗਏ । ਆਹ, ਓਹ ਏਸ ਦੁਨੀਆਂ ਵਿਚ ਇਕੱਲਾ ਬੇ-ਸਹਾਰਾ ਰਹਿ ਗਿਆ ! ਉਹ ਇਸ ਹਾਲਤ ਵਿਚ ਵੀ ਆਪਣੇ ਆਪ ਤੇ ਗਿਲਾ ਕਰਦਾ ਤੇ ਆਖਦਾ- ਮੈਂ ਕਿਉਂ ਏਸ ਜੋਗਾ ਨਹੀਂ ਰਿਹਾ ਕਿ ਪਹਿਲਾਂ ਵਾਂਗ ਆਪਣੇ ਪਿਆਰੇ ਮਿੱਤ੍ਰਾ ਦੀ ਸੇਵਾ ਕਰ ਸਕਾਂ । ਪਤਾ ਨਹੀਂ ਮੇਰੇ ਕੋਲੋਂ ਕਿਹੜਾ ਉਹ ਪਾਪ ਹੋ ਗਿਆ ਹੈ, ਜਿਸ ਦੀ ਸਜ਼ਾ ਮੈਨੂੰ ਭੁਗਤਣੀ ਪੈ ਰਹੀ ਹੈ |"
ਓਹ ਏਨਾ ,ਅਣਖੀਲਾ ਸੀ ਕਿ ਕਿਸੇ ਦੀ ਮਦਦ ਲੈਣ ਤੋਂ ਪਹਿਲਾਂ ਹੀ ਉਸ ਨੇ “ਸਾਰੀ ਦੁਨੀਆ ਈਸ਼ਵਰ ਦੀ" ਆਖ ਕੇ ਪਰਦੇਸ ਜਾਣ ਦਾ ਫੈਸਲਾ ਕਰ ਲਿਆ ਤੇ ਉਹ ਆਪਣੇ ਸ਼ਹਿਰ ਉਤੇ ਅੰਤਮ ਹਸਰਤ ਭਰੀ ਤਕਣੀ ਸੁਟ ਕੇ ਕਿਸਮਤ ਅਜ਼ਮਾਈ ਲਈ ਉਥੋਂ ਤੁਰ ਪਿਆ।
ਹਨੇਰੀਆਂ ਆਈਆਂ, ਤੂਫਾਨ ਆਏ, ਝਖੜ ਝੱਲੇ, ਪਰ ਉਹ ਜੰਗਲ, ਪਹਾੜ ਤੇ ਦਰਿਆ ਚੀਰਦਾ ਹੋਇਆ ਆਪਣਾ ਸਫਰ ਕਰਦਾ ਰਿਹਾ। ਕੁਝ ਦਿਨਾਂ ਪਿਛੋਂ ਉਹ ਦਿਨ ਚੜਿਆ ਜਦ ਓਸ ਦਾ ਸਫਰ ਮੁੱਕ ਗਿਆ ਸੀ । ਉਹ ਥਕਾਵਟ ਨਾਲ ਚੂਰ ਚੂਰ ਤੇ ਭੁੱਖ ਨਾਲ ਬੇ-ਤ੍ਰਾਣ ਹੋ ਕੇ ਜੀਵਨ ਤੋਂ ਬੇ-ਆਸ ਹੋ ਚਲਿਆ ਸੀ। ਉਸ ਨੂੰ ਦੂਰ, ਇਕ ਆਲੀਸ਼ਾਨ ਮੁਨਾਰਾ ਵਿਖਾਈ ਦਿੱਤਾ | ਓਸ ਦੇ ਦਿਲ ਵਿਚ ਆਸ ਦੀ ਝਲਕ ਪਈ । ਥੱਕੀਆਂ ਹੋਈਆਂ ਲੱਤਾਂ ਵਿਚ ਨਵੇਂ ਸਿਰਿਓਂ ਤਾਕਤ ਆ ਗਈ। ਬੰਜਰ ਦਿਲ ਵਿਚ ਉਮੈਦਾਂ ਦੀ ਅੰਗੁਰੀ ਫੁੱਟ ਪਈ। "ਲੱਖ ਲੱਖ ਸ਼ੁਕਰ ਹੈ ਕਰਤਾਰ ਦਾ ਕਿ ਮੈਨੂੰ ਵਸੋਂ ਦੀਆਂ ਨਿਸ਼ਾਨੀਆਂ ਨਜ਼ਰ ਆਈਆਂ ਹਨ । ਮੇਰਾ ਤਾਂ ਖ਼ਿਆਲ ਸੀ ਕਿ ਏਸੇ ਉਜਾੜ ਬੀਆਬਾਨ ਵਿਚ ਹੀ ਬੇ-ਮੌਤ ਮਰ ਜਾਵਾਂਗਾ, ਪਰ ਦੁਨੀਆ ਦੇ ਮਾਲਿਕ ਨੂੰ ਮੇਰੀ ਮੌਤ ਏਸ ਤਰ੍ਹਾਂ ਮਨਜ਼ੂਰ ਨਹੀਂ ।" ਏਸੇ ਤਰ੍ਹਾਂ ਦੇ ਖ਼ਿਆਲ ਕਰਦਿਆਂ

ਓਸ ਨੇ ਛੇਤੀ ਛੇਤੀ ਕਦਮ ਪੁਟੇ । ਉਹਨੇ ਮਹਿਸੂਸਿਆ ਜਿਸ ਤਰਾਂ ਕਿ ਮੈਂ ਹਵਾ ਵਿਚ ਉੱਡਿਆ ਜਾ ਰਿਹਾ ਹਾਂ । ਉਹ ਵੱਸੋਂ ਦੇ ਬਹੁਤ ਨੇੜੇ ਪਹੁੰਚ ਗਿਆ | ਆਲੀਸ਼ਾਨ ਇਮਾਰਤਾਂ ਚੰਗੀ ਤਰਾਂ ਦਿਸਣ ਲੱਗ ਪਈਆਂ । ਸ਼ਹਿਰ ਦੇ ਪਾਸ ਇਕ ਛੋਟੀ ਜਹੀ ਨਦੀ ਵਗਦੀ ਸੀ। ਓਸ ਨਦੀ ਦੇ ਕੰਢੇ ਤੇ ਬੈਠ ਕੇ ਉਸ ਨੇ ਥੋੜਾ ਚਿਰ ਸਾਹ ਲਿਆ ਤੇ ਫੇਰ ਨਾਤਾ। ਭੁੱਖ ਨੂੰ ਘਟਾਣ ਵਾਸਤੇ ਓਸ ਨੇ ਥੋੜਾ ਜਿਹਾ ਪਾਣੀ ਪੀਤਾ ਤੇ ਫੇਰ ਈਸ਼ਵਰ ਦਾ ਸ਼ੁਕਰ ਕਰ ਕੇ ਪੁਲ ਦੇ ਪਾਰ ਹੋ ਸ਼ਹਿਰ ਵਿਚ ਜਾ ਵੜਿਆ । ਇਹ ਇਕ ਸੁੰਦਰ ਸ਼ਹਿਰ ਸੀ ਜਿਸ ਦੇ ਮਕਾਨ ਆਸਮਾਨ ਨਾਲ ਗੱਲਾਂ ਕਰਦੇ, ਲਾਲ ਤੇ ਚਿਟੇ ਪੱਥਰਾਂ ਨਾਲ ਬਣੇ ਹੋਏ ਸਨ । ਦੁਕਾਨਾਂ ਬਹੁਤ ਵੱਡੀਆਂ ਤੇ ਹਰ ਤਰ੍ਹਾਂ ਦੀਆਂ ਵਪਾਰਕ , ਚੀਜ਼ਾਂ ਨਾਲ ਸਜੀਆਂ ਹੋਈਆਂ ਸਨ । ਸ਼ਹਿਰ ਦੇ ਲੋਕ ਬੜੇ ਸੁਖਲੇ ਜਾਪਦੇ ਸਨ।
ਓਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਵੇਖਦਾ ਹੋਇਆ ਆਪਣਾ ਆਪ ਭੁਲ ਕੇ ਇਨਾਂ ਬਾਜ਼ਾਰਾਂ ਵਿਚੋਂ ਲੰਘਦਾ ਜਾ ਰਿਹਾ ਸੀ । ਓਸ ਨੇ ਕਿਸੇ ਨਾਲ ਕੋਈ ਗੱਲ ਨਾ ਕੀਤੀ । ਅਖੀਰ ਓਹ ਇਕ ਐਸੀ ਜਗਾ ਤੇ ਪਹੁੰਚਾ, ਜਿਥੇ ਖਾਣ ਪੀਣ ਦਾ ਸਾਮਾਨ ਸਜਿਆ ਹੋਇਆ ਸੀ । ਉਸ ਨੇ ਸੋਚਿਆ ਕਿ ਮੈਂ ਏਥੇ ਖੜਾ ਹੋ ਜਾਵਾਂ, ਮੇਰਾ ਕੁਝ ਨਾ ਕੁਝ ਕੰਮ ਬਣ ਹੀ ਜਾਵੇਗਾ । ਪਰ ਓਸ ਨੂੰ ਖੜੇ ਖੜੇ ਆਪਣੇ ਪੁਰਾਣੇ ਦਿਨਾਂ ਦੀ ਯਾਦ ਇਸ ਤਰਾਂ ਆਈ ਕਿ ਉਹ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਨੂੰ, ਏਥੋਂ ਤੀਕ ਕਿ ਆਪਣੇ ਆਪ ਨੂੰ ਵੀ ਭੁਲ ਗਿਆ |
ਪਲ ਕੁ ਪਿਛੋਂ ਉਸ ਨੂੰ ਹੋਸ਼ ਆਈ, ਤਾਂ ਓਸ ਨੇ ਆਪਣੇ ਆਪ ਨੂੰ ਐਉਂ ਕੋਸਣਾ ਸ਼ੁਰੂ ਕੀਤਾ-"ਮੈਂ ਇਹੋ ਜਿਹਾ ਸੁਨਹਿਰੀ ਸਮਾਂ ਕਿਉਂ ਹਥੋਂ ਗਵਾਇਆ ।" ਇਹਨਾਂ ਖ਼ਿਆਲਾਂ ਵਿਚ ਡੁਬਾ ਉਹ ਓਥੋਂ ਤੁਰ ਪਿਆ ਤੇ ਥੋੜੇ ਚਿਰ ਪਿਛੋਂ ਸ਼ਹਿਰ ਦੇ ਓਸ ਹਿੱਸੇ ਵਿਚ ਪਹੁੰਚਾ ,

ਸਨ । ਓਹ ਆਪਣੇ ਖਿਆਲਾਂ ਵਿਚ ਡੁੱਬਿਆ ਸ਼ਹਿਰੋਂ ਬਾਹਰ ਥੋੜੀ ਦੂਰ, ਨਦੀ ਦੇ ਕੰਢੇ ਖੁਲੇ ਮੈਦਾਨ ਵਿਚ ਪਹੁੰਚ ਗਿਆ । ਏਥੇ ਪਤਾ ਨਹੀਂ ਓਸ ਦੇ ਦਿਲ ਵਿਚ ਕੀ ਆਇਆ । ਓਸ ਨੇ ਫੇਰ ਇਕ ਵਾਰ ਹਸਰਤ ਭਰੀਆਂ ਅੱਖਾਂ ਨਾਲ ਸ਼ਹਿਰ ਨੂੰ ਵੇਖਿਆ, ਪਰ ਸੰਧਿਆ ਦੇ ਘੁਸ-ਮੁਸੇ ਵਿਚ ਇਕ ਮੁਨਾਰੇ ਤੋਂ ਸਿਵਾ ਹੋਰ ਕੁਝ ਵੀ ਨਾ ਦਿਸਿਆ ।
ਓਹ ਫੇਰ ਅਗੇ ਵਧਿਆ | ਅਜੇ ਉਹ ਥੋੜੀ ਦੂਰ ਹੀ ਗਿਆ ਹੋਵੇਗਾ ਕਿ ਓਸ ਨੂੰ ਚਿੱਟੇ ਕੱਪੜੇ ਪਾਈ ਇਕ ਬੁੱਢਾ ਆਦਮੀ ਵਿਖਾਈ ਦਿੱਤਾ । ਓਸ ਨੇ ਖ਼ਿਆਲ ਕੀਤਾ ਕਿ ਦੁਨੀਆਂ ਵਾਲੇ ਤਾਂ ਬਿਲਕੁਲ ਅੰਨੇ ਤੇ ਜਗਤ ਦਿਖਾਵਾ ਕਰਦੇ ਹਨ, ਪਰ ਇਹ ਬੁੱਢਾ ਤਾ ਰੱਬ ਦਾ ਭੇਜਿਆ ਹੋਇਆ ਜਾਪਦਾ ਹੈ। ਜ਼ਰੂਰ ਮੇਰੀਆਂ ਲੋੜਾਂ ਨੂੰ ਸਮਝੇਗਾ । ਇਹ ਸੋਚ ਕੇ ਓਹ ਬੁੱਢੇ ਵਲ ਵਧਿਆ । ਓਸ ਰੱਬ ਦੇ ਭੇਜੇ ਬੁੱਢੇ ਨੇ ਓਸ ਨੂੰ ਆਪਣੇ ਵਲ ਆਉਣ ਦਾ ਇਸ਼ਾਰਾ ਕੀਤਾ । ਜਦ ਓਹ ਓਸ ਦੇ ਨੇੜੇ ਪਹੁੰਚਿਆ, ਤਾਂ ਉਸ ਨੇ ਆਪਣੇ ਥੈਲੇ ਵਿਚੋਂ ਕੁਝ ਕੱਢ ਕੇ ਉਸ ਨੂੰ ਦੇਣਾ ਚਾਹਿਆ।
ਓਹ ਸਾਰਾ ਦਿਨ ਸ਼ਹਿਰ ਵਿਚ ਆਪਣੀ ਭੁੱਖ ਮਿਟਾਣ ਵਾਸਤੇ ਮਾਰਿਆ ਮਾਰਿਆ ਫਿਰਦਾ ਰਿਹਾ ਸੀ ਤੇ ਉਸ ਨੂੰ ਹਰ ਜਗਾ ਲਾਚਾਰੀ ਦਾ ਮੂੰਹ ਵੇਖਣਾ ਪਿਆ ਸੀ। ਪਰ ਹੁਣ ਜਦ ਕਿ ਉਸ ਨੂੰ ਕੁਝ ਮਿਲਨ ਦਾ ਸਮਾਂ ਆਇਆ, ਤਾਂ ਓਸ ਦੀ ਅਣਖ਼ ਨੇ ਹੱਥ ਟਡਣ ਦੀ ਆਗਿਆ ਨ ਦਿਤੀ । ਓਸ ਦੀਆਂ ਅੱਖਾਂ ਅੱਗੇ ਪਿਛਲੇ ਸਾਰੇ ਜੀਵਨ ਦਾ ਨਕਸ਼ਾ ਫਿਰ ਗਿਆ । ਉਸ ਨੇ ਆਪਣੇ ਦਿਲ ਵਿਚ ਆਖਿਆ-“ਇਕ ਓਹ ਵੇਲਾ ਸੀ, ਜਦ ਮੈਂ ਸਾਰਾ ਸਾਰਾ ਦਿਨ ਦਾਨ ਕਰਨ ਵਿਚ ਲੰਘਾਂਦਾ ਸਾਂ । ਮੈਂ ਆਪਣੀ ਸਾਰੀ ਉਮਰ ਦੂਸਰਿਆਂ ਨੂੰ ਖੁਆਉਣ ਵਿਚ ਖ਼ਰਚ ਕਰ ਦਿੱਤੀ ਤੇ ਕਦੀ ਆਪਣੇ ਰੱਬ ਤੋਂ ਸਿਵਾ ਕਿਸੇ


ਅੱਗੇ ਹੱਥ ਨਹੀਂ ਅੱਡੇ । ਕੀ ਹੁਣ ਮੇਰੀ ਅਣਖ ਏਥੋਂ ਤੀਕ ਮੁਕ ਗਈ ਹੈ ਕਿ ਮੈਂ ਆਪਣੀ ਜਾਨ ਵਾਸਤੇ ਦੂਸਰਿਆਂ ਦੇ ਸਾਮਣੇ ਹੱਥ ਅੱਡਾਂ ?" ਇਹ ਖ਼ਿਆਲ ਆਉਂਦਿਆਂ ਹੀ ਓਸ ਦਾ ਸਿਰ ਝੁਕ ਗਿਆ, ਅੱਖਾਂ ਵਿਚ ਅੱਥਰੂ ਆ ਗਏ, ਓਹਨੇ ਆਪਣਾ ਹੱਥ ਪਿਛੇ ਹਟਾ ਲਿਆ ਤੇ ਓਹ ਇਕ ਲਫਜ਼ ਕਹੇ ਬਿਨਾਂ ਨਦੀ ਵਲ ਚਲਾ ਗਿਆ । ਕਾਲੀ ਰਾਤ ਨੇ ਉਸ ਨੂੰ ਆਪਣੀ ਗੋਦ ਵਿਚ ਲੈ ਲਿਆ ।