53780ਬਿਜੈ ਸਿੰਘ — ੭. ਕਾਂਡਭਾਈ ਵੀਰ ਸਿੰਘ

ਦੂਰ ਕਰਦਾ ਹਾਂ ਅਰ ਫੇਰ ਆਪਣੀ ਲੱਤ ਉੱਚੀ ਰੱਖਣ ਲਈ ਥੋੜੇ ਬਹੁਤ ਫਸਾਦ ਸਿੱਖਾਂ ਦੇ ਹੋਣ ਭੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ ਰਹੀ ਸਾਂ*, ਪਰ ਭੈਣ ਜੀ ਐਤਕਾਂ ਇਕ ਗੱਲ ਬੜੀ ਮਾੜੀ ਹੋਈ ਹੈ। ਸਿੱਖਾਂ ਦਾ ਇਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ।

ਦੀਵਾਨਣੀ-ਚੁਪ ਕਰ ਰਹੁ ਭੈਣ! ਹੋ ਗਿਆ ਹੋਊ। ਕੋਈ ਕਾਰਣ ਵਰਤਿਆ ਹੋਊ। ਚਿਰ ਨਹੀਓਂ ਰਹਿਣ ਲੱਗਾ, ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕ ਆਪਣੇ ਭਰਾਵਾਂ ਨਾਲਜਾ ਰਲਣਾ ਹੈ।

੭. ਕਾਂਡ।

ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ, ਯਥਾ-‘ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ’! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਰਕਮ ਰਕਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ ਅਰ ਵਿੱਥਾਂ ਘੱਟ ਹੁੰਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁਖ਼ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ। ਜਿਥੇ ਕੁ ਵਜ਼ੀਰਾਬਾਦ ਹੈ, ਇਹ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ਼ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਕਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇਖਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ। ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ


*ਕੁਛ ਇਸੇ ਕਾਰ ਦੀ ਰਾਇ ਮੁਹੰਮਦ ਲਤੀਫ਼ ਨੇ ਲਿਖੀ ਹੈ।

-੪੧-

ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ਤਰ ਜੰਗਲ ਹੀ ਖਾਲਸੇ ਦਾ ਸ੍ਵਰਗ ਤੇ ਇੰਦ੍ਰਪੁਰੀਆਂ ਹੁੰਦੇ ਸਨ। ਕੋਈ ਜੰਗਲ, ਬਨ, ਬੇਲਾ, ਐਸਾ ਨਹੀਂ ਹੁੰਦਾ ਸੀ ਕਿ ਜਿਸ ਵਿਚ ਦਸ, ਪੰਜ ਯਾ ਸੋ ਸਿੱਖ ਸਿਰ ਲੁਕਾਈ ਦਿਨ-ਕਟੀ ਨਾ ਕਰ ਰਹੇ ਹੋਣ। ਜਿਸ ਵੇਲੇ ਦਾ ਅਸੀਂ ਉਤੇ ਸਮਾਚਾਰ ਦੱਸਿਆ ਹੈ, ਉਸ ਵਿਚ ਇਕ ਖੁਲ੍ਹੇ ਥਾਂ ਪੁਰ ਬਨ ਦੇ ਕੱਖ ਕੰਡਿਆਂ ਦੀ ਬਣੀ ਹੋਈ ਇਕ ਕੁੱਲੀ ਹੈ, ਜਿਸ ਦੇ ਉਦਾਲੇ ਕੰਡਿਆਂ ਦੀ ਵਾੜ ਦੇ ਕੇ ਝਿੜੀ ਜਿਹੀ ਬਣਾਈ ਹੋਈ ਹੈ, ਕੁੱਲੀ ਦੇ ਅੱਗੇ ਤੇ ਝਿੜੀ ਦੇ ਵਿਚ ਇਕ ਵਿਹੜਾ ਬੀ ਹੈ। ਇਹ ਝਿੜੀ ਬਨ-ਪਸ਼ੂਆਂ ਤੋਂ ਬਚਾਉ ਦੀ ਇਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ ਅਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ। ਥੋੜ੍ਹੀ ਦੂਰ ਪਰੇ ਇਕ ਛੰਭ ਹੈ ਜੋ ਮੀਂਹ ਦੇ ਜਲ ਨਾਲ ਅਥਵਾ ਦਰਿਯਾ ਦੇ ਉਛਲਣੇ ਨਾਲ ਭਰਪੂਰ ਰਹਿੰਦਾ ਹੈ। ਇਸ ਦਾ ਜਲ ਚੰਗਾ, ਮਿੱਠਾ ਤੇ ਸੁਥਰਾ ਰਹਿੰਦਾ ਹੈ। ਇਕ ਕੁਟੀਆ ਵਿਚ ਇਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ। ਸੂਰਜ ਦੇਉਤਾ ਧਰਤੀ ਦੇ ਉਹਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਉ ਵਾਲਾ ਚਾਨਣਾ, ਜੋ ਧੁੱਪ ਦੀ ਤੇਜ਼ੀ ਤੋਂ ਮੱਧਮ ਹੋ ਕੇ ਚਾਨਣੇ ਦੇ ਵਿਚਕਾਰ ਹੁੰਦਾ ਹੈ, ਆਪਣੀ ਅਚਰਜ ਰੌਣਕ ਨੂੰ ਬਨ ਦੀ ਸਾਦਗੀ ਵਾਂਗ ਇਕ ਟਿਕਾਉ ਵਾਲਾ ਤੇ ਸਾਦਾ ਸਮਾਂ ਬਣਾ ਰਿਹਾ ਹੈ। ਸੰਘਣੇ ਬਨਾਂ ਵਿਚ ਦਿਨ ਵੇਲੇ ਹੀ ਸੂਰਜ ਕਿਸੇ ਘੁੰਢ ਕੱਢੀ ਦੁਲਹਨ ਦੀ ਨਜ਼ਰ ਵਾਂਗੂੰ ਧੁੱਪ ਦੇ ਬਾਣ ਪੱਤਿਆਂ ਦੀਆਂ ਵਿੱਥਾਂ ਵਿਚੋਂ ਭੇਜਿਆ ਕਰਦਾ ਹੈ ਤੇ ਹੁਣ ਤਾਂ ਵੇਲਾ ਹੀ ਉਹ ਹੋ ਗਿਆ ਹੈ ਕਿ ਜਿਸ ਵੇਲੇ ਬੜੇ ਬੜੇ ਪਹਾੜਾਂ ਪਰ ਹੀ ਧੁੱਪ ਦੇ ਪਿੱਲੇ ਰੰਗ ਦਾ ਪ੍ਰਕਾਸ਼ ਕਿਸੇ ਦੇ ਘਟਦੇ ਪ੍ਰਤਾਪ ਵਾਂਗ ਦ੍ਰਿਸ਼ਟੀ ਪੈਂਦਾ ਹੈ। ਉਸ ਕੁੱਲੀ ਦੇ ਅੱਗੇ ਵਾੜ ਦੇ ਅੰਦਰ ਇਕ ਜਵਾਨ ਸੁੰਦਰ ਇਸਤ੍ਰੀ ਬੈਠੀ ਹੈ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਸੁੰਦਰਤਾ ਬੀ ਦੰਗ ਰਹਿ ਜਾਏ। ਇਸਦੇ ਸੁੰਦਰ ਚਿਹਰੇ ਨੂੰ ਧਰਮ, ਸਹਿਨ ਸ਼ੀਲਤਾ, ਪਤਿਬ੍ਰਤਾ ਭਾਵ ਤੇ ਭਜਨ ਨੇ ਐਸੀ ਅਚਰਜ ਰੰਗਤ ਦਿੱਤੀ ਹੈ ਕਿ ਸ਼ਰਈ ਮੁਸਲਮਾਨ ਦਾ

-੪੨-

ਜੀ ਵੀ ਸਿਜਦੇ ਵਿਚ ਝੁਕ ਜਾਵੇ। ਪਾਪ ਜਿਸ ਦੇ ਨੇੜੇ ਨਹੀਂ ਕਦੇ ਆਇਆ, ਛਲ ਕਪਟ ਦੀ ਇਹ ਕਦੇ ਜਾਣੂ ਨਹੀਂ ਹੋਈ। ਕਬੂਤਰ ਵਰਗਾ ਭੋਲਾ ਪਨ ਉਸ ਦੇ ਮਨਮੋਹਨ ਚਿਹਰੇ ਨੂੰ ਐਸਾ ਪ੍ਰਭਾਵ ਦੇ ਰਿਹਾ ਹੈ ਕਿ ਕਵੀਆਂ ਦੀ ਕਲਮ ਇਸ ਨੂੰ ਵਰਣਨ ਕਰਨ ਤੇ ਚਿੱਤ੍ਰਕਾਰ ਦੀ ਕਲਮ ਇਸ ਨੂੰ ਅੰਕਿਤ ਕਰਨ ਵੇਲੇ ਡੂੰਘੀਆਂ ਸੋਚਾਂ ਵਿਚ ਪੈ ਪੈ ਜਾਂਦੀਆਂ। ਹਾਂ ਕੋਈ ਈਸ਼ਵਰ ਭਗਤ ਹੀ ਉਸ ਧਰਮਾਵਤਾਰ ਇਸਤ੍ਰੀ ਦੀ ਦੈਵੀ ਸੁੰਦਰਤਾ ਨੂੰ ਸਮਝ ਸਕਦਾ ਹੈ ਕਿ ਆਤਮਾ ਦੀ ਨਿਰਮਲਤਾਈ ਇਨਸਾਨ ਦੇ ਚਿਹਰੇ ਵਿਚ ਕੋਈ ਅਚਰਜ ਤਰ੍ਹਾਂ ਦੀ ਸਤੋਗੁਣੀ ਰੌਣਕ ਭਰ ਦਿਆ ਕਰਦੀ ਹੈ। ਇਸ ਦੇ ਪਾਸ ਇਕ ਸੁੰਦਰ ਬਾਲਕ ਬੈਠਾ ਹੈ ਜੋ ਗਮਲੇ ਵਿਚ ਲੱਗੇ ਹੋਏ ਸਰੂ ਦੀ ਤਰ੍ਹਾਂ ਲੰਮਾਂ, ਪਤਲਾ ਤੇ ਸਡੌਲ ਹੈ। ਇਸਦਾ ਚਿਹਰਾ ਸੁੰਦਰ, ਭਲਾ ਤੇ ਦੂਰ ਦੀ ਸੋਝੀ ਵਾਲਾ ਜਾਪਦਾ ਹੈ, ਧਰਮ ਅਰ ਪਾਪ ਦੀ ਘ੍ਰਿਣਾਂ ਦਾ ਸੁਭਾਵ ਚਿਹਰੇ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਤਰਬੂਜ਼ ਦੀ ਅੰਦਰਲੀ ਲਾਲੀ ਬਾਹਰਲੇ ਸਾਵੇ ਛਿੱਲੜ ਦੇ ਵਿਚ ਦੀ ਪ੍ਰਤੀਤ ਹੋ ਜਾਂਦੀ ਹੈ।

ਇਹ ਦੋਵੇਂ ਮਾਂ ਪੁੱਤ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖਕੇ ਇਨ੍ਹਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਅਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹੁਰਾਸ ਦਾ ਪਾਠ ਕਰਨ ਲਈ ਬੈਠ ਗਏ। ਪਰ ਪਾਠ ਕਰਨ ਦੀ ਥਾਵੇਂ ਚੁਪ ਚਾਪ ਬੈਠ ਜਾਣ ਥੀਂ ਮਲੂਮ ਹੁੰਦਾ ਹੈ ਕਿ ਕਿਸੇ ਤੀਸਰੇ ਦੀ ਉਡੀਕ ਕਰ ਰਹੇ ਹਨ ਜੋ ਥੋੜੇ ਹੀ ਚਿਰ ਵਿਚ ਪੂਰੀ ਹੋ ਗਈ ਕਿ ਇਕ ਸੂਰਜ ਵਰਗੇ ਖਿੜੇ ਤੇ ਚੰਦ ਵਰਗੇ ਹਸਮੁੱਖ ਚਿਹਰੇ ਵਾਲੇ ਸੱਜਣ ਆ ਪਹੁੰਚੇ ਅਰ ਆਪਣੀ ਝੁੱਗੀ ਦੀ ਵਾੜ ਦੇ ਵਿਹੜੇ ਵਿਚ ਆਕੇ ਕੁਝ ਪੈਸੇ ਇਸਤ੍ਰੀ ਦੇ ਹੱਥ ਧਰੇ ਤੇ ਕਪੜੇ ਲਾਹ ਮੂੰਹ ਹੱਥ ਧੋ ਕੇ ਪਾਠ ਕਰਨ ਬੈਠ ਗਏ। ਬੀਬੀ ਨੇ ਪਾਠ ਕੀਤਾ ਅਰ ਦੋਵੇਂ ਜਣੇ ਪ੍ਰੇਮ ਨਾਲ ਉਸ ਦੇ ਮਧੁਰ ਪਾਠ ਨੂੰ ਸੁਣਦੇ ਰਹੇ। ਜਦ ਭੋਗ ਪਾ ਕੇ ਅਰਦਾਸਾ ਸੋਧ ਚੁਕੇ, ਤਦ ਬੀਬੀ ਨੇ ਲੂਣ ਪਾ ਕੇ ਸਾਦੇ ਪ੍ਰਸ਼ਾਦੇ ਤਿਆਰ ਕਰ ਲਏ, ਨਾ ਹੀ ਘਿਉ ਲੱਗਾ ਰੋਟੀਆਂ ਨੂੰ ਤੇ ਨਾ ਹੀ

-੪੩-

ਸਲੂਣਾ ਬਣਿਆ ਕੋਈ।

ਇਹ ਪਰਵਾਰ ਸਾਡੇ ਬਿਜੈ ਸਿੰਘ ਜੀ ਸ਼ੀਲ ਕੌਰ ਤੇ ਭੁਜੰਗੀ ਜੀ ਦਾ ਹੈ। ਇਸ ਵੇਲੇ ਚੰਦ ਦੀ ਮਿੱਠੀ ਚਾਨਣੀ ਬ੍ਰਿਛਾਂ ਨੂੰ ਚਾਂਦਨੀ ਦੀ ਰੁਪਹਿਲੀ ਚੱਦਰ ਪਹਿਨਾ ਰਹੀ ਸੀ ਅਰ ਪੱਤਿਆਂ ਵਿਚੋਂ ਛਣ ਛਣ ਕੇ ਚਾਂਦਨੀ ਹੇਠਾਂ ਬੀ ਪੈ ਰਹੀ ਸੀ। ਬਨ ਪਸ਼ੂਆਂ ਦੇ ਘੁਰਾਉਣ ਦੇ ਸ਼ਬਦ ਕਿਸੇ ਕਿਸੇ ਵੇਲੇ ਇਕ ਭਯੰਕਰ ਸੁਰ ਵਿਚ ਗੂੰਜ ਪੈਂਦੇ ਸਨ ਕਿ ਇੰਨੇ ਚਿਰ ਵਿਚ ਇਕ ਮਾਨੁਖੀ ਆਵਾਜ਼ ‘ਹਾਇ! ਹਾਇ! ਹਾਇ!' ਦੀ ਆਉਣ ਲੱਗ ਪਈ, ਜਿਸਦੀ ਚੋਭ ਹਿਰਦਿਆਂ ਨੂੰ ਨੇਜੇ ਵਾਂਗ ਪੂਰੋ ਰਹੀ ਸੀ। ਬਿਜੈ ਸਿੰਘ ਦਾ ਦਯਾ ਪੂਰਤ ਹਿਰਦਾ ਰਹਿ ਨਾ ਸਕਿਆ, ਇਕ ਦੀਣੀ* ਬਾਲ ਕੇ ਆਵਾਜ਼ ਦੀ ਸੋਧ ਪੁਰ ਤੁਰਿਆ; ਨਾਲ ਵਹੁਟੀ ਤੇ ਪੁਤ੍ਰ ਭੀ ਹੋ ਲਏ। ਲਭਦੇ ਲਭਦੇ ਇਕ ਬ੍ਰਿਛ ਦੇ ਹੇਠ ਇਕ ਲੁੱਛਦੇ ਆਦਮੀ ਨੂੰ ਡਿੱਠਾ ਜੋ ਹਾਇ ਹਾਇ ਕਰ ਰਿਹਾ ਸੀ, ਅਰ ਜਿਸ ਦੇ ਬਦਨ ਨੂੰ ਐਸੀਆਂ ਝਰੀਟਾਂ ਲਗ ਰਹੀਆਂ ਸਨ ਕਿ ਜਿਨ੍ਹਾਂ ਕਰਕੇ ਕਈ ਥਾਵਾਂ ਤੋਂ ਲਹੂ ਸਿੰਮ ਰਿਹਾ ਸੀ। ਅੱਖਾਂ ਦੀ ਰੰਗਤ ਐਸੀ ਪਲਟੀ ਹੋਈ ਸੀ ਕਿ ਆਦਮੀ ਵਹਿਸ਼ੀ ਹੋਇਆ ਜਾਪਦਾ ਸੀ। ਬਿਜੈ ਸਿੰਘ ਨੇ ਸਹਿਜ ਨਾਲ ਉਸਨੂੰ ਚੁਕਿਆ ਅਰ ਸੰਭਾਲ ਕੇ ਆਪਣੇ ਸ਼ੀਸ਼ ਮਹਿਲ+ ਵਿਚ ਲਿਆ ਪਾਇਆ, ਪਾਣੀ ਉਸ ਦੇ ਮੂੰਹ ਵਿਚ ਚੋਇਆ ਅਰ ਘਾਉ ਧੋ ਕੇ ਲਾਲ ਤੇਲ ਲਾ ਕੇ ਸ਼ੀਲ ਕੌਰ ਦਾ ਕਪੜਾ ਪਾੜ ਕੇ ਪੱਟੀ ਬੱਧੀ। ਹੁਣ ਜ਼ਰਾ ਉਸ ਨੂੰ ਆਸਙ ਹੋ ਆਈ ਅਰ ਲੱਗਾ ਅਸੀਸਾਂ ਦੇਣ। ਅਸੀਸਾ ਤੋਂ ਝੱਟ ਪਛਾਣਿਆ ਗਿਆ ਕਿ ਇਹ ਤਾਂ ਪਿਤਾ ਜੀ ਦਾ ਪ੍ਰੋਹਿਤ ਹੈ। ਅਚੰਭਾ ਹੋ ਕੇ ਬਿਜੈ ਸਿੰਘ ਨੇ ਉਸ ਨੂੰ ਪੁਛਿਆ ਕਿ ਤੁਸੀਂ ਕਿਵੇਂ ਇਸ ਬਨ ਵਿਚ ਆ ਫਾਥੇ? ਪੰਡਤ ਜੀ ਭੁੱਖੇ ਸਨ ਤੇ ਆਪ ਨੂੰ ਦੁਖੀ ਦੱਸਦੇ ਸਨ। ਕੁਛ ਖਾਧੇ ਬਿਨਾਂ ਗਲਬਾਤ ਕਰ ਸਕਣੀ ਔਖੀ ਸੀ।


*ਬਨਾਂ ਵਿਚ ਲਕੜੀਆਂ ਦੇ ਟੁਕੜੇ ਤੇ ਕਈ ਤਰ੍ਹਾਂ ਦੇ ਸਿੱਟੇ ਬਾਲ ਕੇ ਉਹਨਾਂ ਤੋਂ ਦੀਵੇ ਦਾ ਕੰਮ ਲਿਆ ਕਰਦੇ ਸਨ। ਪਹਾੜਾਂ ਵਿਚ ਦੀਣੀ ਚੀਲ੍ਹਾਂ ਦੀ ਬਾਲਦੇ ਸਨ।

+ਖਾਲਸੀ ਬੋਲੀ ਵਿਚ, ਸ਼ੀਸ਼ ਮਹਿਲ-ਕੁੱਲੀ।

-੪੪-

ਇਹ ਗੱਲ ਸਮਝ ਕੇ ਕਿ ਆਪ ਭੁੱਖੇ ਹਨ ਤੇ ਭੋਜਨ ਦੀ ਲੋੜ ਹੈ, ਬੀਬੀ ਨੇ, ਜੋ ਹਾਜ਼ਰ ਸੀ, ਅਗੇ ਲਿਆ ਧਰਿਆ। ਤ੍ਰੈ ਸੰਤੋਖੀ ਜੀਆਂ ਦਾ ਭੋਜਨ ਪੰਡਤ ਜੀ ਛਕ ਕੇ ਝੱਟ ਲੰਘਾਉਣ ਜੋਗੇ ਹੋ ਗਏ, ਪੂਰੇ ਤ੍ਰਿਪਤ ਨਹੀਂ ਹੋਏ। ਕੁੱਲੀ ਵਿਚ ਆਟਾ ਮੁਕ ਚੁਕਾ ਹੋਇਆ ਸੀ, ਲੌਢੇ ਵੇਲੇ ਹੋਰ ਆਟਾ ਬਿਜੈ ਸਿੰਘ ਨੇ ਆਂਦਾ ਸੀ, ਪਰ ਰਸਤੇ ਵਿਚ ਕਿਸੇ ਭੁਖਾਤੁਰ ਪੁਰਖ ਨੂੰ ਦੇ ਆਇਆ ਸੀ, ਭਈ ਮੈਂ ਸਵੇਰੇ ਹੋਰ ਲੈ ਆਵਾਂਗਾ ਤੇ ਰਾਤ ਦੇ ਨਿਰਬਾਹ ਜੋਗਾ ਘਰ ਵਿਚ ਹੈ ਹੀ। ਪਰ ਪਤਾ ਨਹੀਂ ਸੀ ਕਿ ਘਰ ਪ੍ਰਾਹੁਣਾ ਪੈਣਾ ਹੈ, ਜਿਸ ਨੇ ਸਾਰਾ ਖਾ ਕੇ ਬੀ ਰਜਣਾ ਨਹੀਂ। ਜਦੋਂ ਪੰਡਤ ਜੀ ਛਕ ਛਕਾ ਕੇ ਤਾਕਤ ਵਿਚ ਆਏ ਤਾਂ ਹੁਣ ਆਪਣੀ ਵਿਥਯਾ ਸੁਨਾਉਣ ਲਗੇ ਕਿ ਮੈਨੂੰ ਆਪ ਦੀ ਮਾਂ ਨੇ ਧਨ ਦੇ ਕੇ ਆਪ ਦੀ ਭਾਲ ਵਿਚ ਤੋਰਿਆ ਸੀ ਕਿ ਜਿਥੇ ਹੋ ਸਕੇ ਤੁਹਾਨੂੰ ਮਿਲਕੇ ਪਦਾਰਥ ਪੁਚਾਵਾਂ। ਤੁਹਾਡੀ ਮਾਂ ਦੀ ਮਰਜ਼ੀ ਹੈ ਕਿ ਕਿਸੇ ਪਹਾੜ ਵਿਚ ਜਾ ਰਹੋ। ਅਜ ਕਲ੍ਹ ਮਾਖੋਵਾਲ ਦੇ ਪਹਾੜੀਂ ਜਾਣਾ ਚੰਗਾ ਹੈ। ਜਦੋਂ ਠਹਿਰ ਨਰ੍ਹੱਮਾ ਹੋਵੇਗਾ ਅਰ ਇਹ ਪਰਲੋ ਮੀਰ ਮੰਨੂੰ ਦੇ ਗੁੱਸੇ ਦੀ ਲੰਘ ਗਈ ਹੋਵੇਗੀ ਤਦੋਂ ਤੁਹਾਨੂੰ ਪਾਸ ਬੁਲਾ ਲਵੇਗੀ।

ਬਿਜੈ ਸਿੰਘ-ਪੰਡਤ ਜੀ! ਆਪ ਨੇ ਮੈਨੂੰ ਲੱਭਾ ਕਿੱਕੁਰ?

ਪੰਡਤ-ਵੱਡਾ ਔਖਾ,ਕਈ ਸੂਹੀਏਂ ਛਡੇ,ਕਈਆਂ ਨੂੰ ਸੁੰਧਕਾਂ ਕੱਢਣ ਤੇ ਨੌਕਰ ਰਖਿਆ, ਕਿਸੇ ਡਾਢੇ ਸਿਆਣੇ ਨੇ ਸਿਖੀ ਭੇਖ ਧਾਰ ਕੇ ਸਿਖਾਂ ਵਿਚੋਂ ਸੂੰਹ ਕਢੀ ਕਿ ਤੁਸੀਂ ਏਸ ਬਨ ਵਿਚ ਹੋ। ਜਿਥੇ ਮੈਂ ਕਈ ਚਿਰਾਂ ਤੋਂ ਆਇਆ ਤੁਹਾਨੂੰ ਲੱਭ ਰਿਹਾ ਸੀ। ਅਜ ਅਚਾਨਕ ਆਪ ਟੋਕਰੀਆਂ ਵੇਚਦੇ ਮਿਲ ਗਏ। ਚਾਹੇ ਤੁਸੀਂ ਚੰਗੜ ਦੇ ਭੇਸ ਵਿਚ ਸੋ, ਪਰ ਮੈਂ ਸਿਆਣ ਲਿਆ ਸੀ ਤੇ ਤੁਹਾਡੇ ਮਗਰ ਆਇਆ ਸੀ। ਤੁਹਾਨੂੰ ਮੈਂ ਕਿੰਨੀਆਂ ਵਾਜਾਂ ਦਿੱਤੀਆਂ ਪਰ ਤੁਸੀਂ ਨਾ ਬੋਲੇ, ਛੇਕੜ ਮੈਂ ਤੁਹਾਡੇ ਮਗਰ ਬਨ ਵਿਚ ਵੜਿਆ, ਜਿਥੇ ਮੈਨੂੰ ਚੋਰਾਂ ਨੇ ਘੇਰ ਲਿਆ ਅਰ ਘਾਇਲ ਕਰਕੇ ਸੁਟ ਦਿੱਤਾ ਤੇ ਸਭ ਕੁਝ ਲੁਟ ਪੁਟ ਕੇ ਲੈ ਗਏ ਅਰ ਤੜਫ਼ਦੇ ਨੂੰ ਸਿੱਟ ਗਏ।

-੪੫-

ਬਿਜੈ ਸਿੰਘ-ਪੰਡਤ ਜੀ! ਬੜਾ ਸ਼ੌਕ ਹੈ, ਮੇਰੇ ਪਿਛੇ ਆਪ ਨੂੰ ਇੱਡਾ ਕਸ਼ਟ ਹੋਇਆ, ਮੈਂ ਅਨਜਾਣੇ ਤੁਹਾਡੇ ਦੁਖਾਂ ਦਾ ਕਾਰਣ ਹੋਇਆ ਹਾਂ।

ਮਿਸਰ-ਮੈਂ ਆਪਣੀ ਥਾਂ ਸ਼ਰਮ ਵਿਚ ਮਰਦਾ ਜਾਂਦਾ ਹਾਂ ਕਿ ਤੁਹਾਡੀ ਮਾਂ ਦੀ ਮਰਜ਼ੀ ਪੂਰੀ ਕਰਨੇ ਦੀ ਥਾਂ ਮੈਂ ਸਗੋਂ ਨੁਕਸਾਨ ਕੀਤਾ ਅਰ ਤੁਹਾਨੂੰ ਭੀ ਦੁੱਖ ਦਿੱਤਾ।

ਬਿਜੈ ਸਿੰਘ-ਨਹੀਂ ਨਹੀਂ, ਆਪ ਮੇਰੀ ਵਲੋਂ ਫਿਕਰ ਨਾ ਕਰੋ, ਧਨ ਸਹੁਰੇ ਦਾ ਕੀ ਹੈ, ਜਿਸ ਦੇ ਭਾਗਾਂ ਦਾ ਸੀ ਸੋ ਲੈ ਗਿਆ! ਮੈਨੂੰ ਸ਼ੋਕ ਹੈ ਕਿ ਮੈਂ ਤੁਹਾਡੀ ਅਵਾਜ਼ ਨਾ ਸੁਣੀ।

ਮਿਸਰ-ਮੈਂ ਤੁਹਾਡੀ ਮਾਤਾ ਨੂੰ ਕੀ ਮੂੰਹ ਦੇਵਾਂਗਾ? ਹੇ ਧਰਤੀ ਮਾਤਾ ਤੂੰਹੋਂ ਵੇਹਲ ਦੇਹ ਮੈਂ ਗਰਕੂ ਜਾਵਾਂ। ਓਹੋ! ਚੋਰ ਸਹੁਰੇ ਮੈਨੂੰ ਜੀਉਂਦਾ ਕਿਉਂ ਛਡ ਗਏ? ਮਾਰ ਜਾਂਦੇ ਤਾਂ ਲੱਜਯਾਵਾਨ ਤਾਂ ਨਾ ਹੋਣਾ ਪੈਂਦਾ।

ਬਿਜੈ ਸਿੰਘ--ਪੰਡਤ ਜੀ! ਆਪ ਕਿਉਂ ਫਿਕਰ ਕਰਦੇ ਹੋ? ਮੇਰੀ ਮਾਤਾ ਕਦੇ ਗੁੱਸੇ ਨਹੀਂ ਹੋਵੇਗੀ, ਉਹ ਤੁਹਾਡੇ ਬਚਨ ਤੇ ਅਮੰਨਾ ਕਰ ਲਵੇਗੀ, ਤੁਸੀਂ ਜਿਹੇ ਕਿਹੇ ਆਦਮੀ ਥੋੜੇ ਹੋ?

ਮਿਸਰ-ਤੁਸੀਂ ਜੇ ਲਾਜ ਰੱਖ ਤਾਂ ਰਹਿ ਜਾਵੇਗੀ।

ਬਿਜੈ ਸਿੰਘ--ਕਿੱਕੁਰ? ਮੈਂ ਸੁਖ ਦੇਣ ਨੂੰ ਹਾਜ਼ਰ ਹਾਂ।

ਮਿਸਰ-ਦੋ ਅੱਖਰ ਲਿਖ ਦੇਣੇ ਕਿ ਧਨ ਪਹੁੰਚ ਗਿਆ ਹੈ।

ਬਿਜੈ ਸਿੰਘ-ਇਹ ਤਾਂ ਝੂਠ ਹੈ ਜੋ ਮੈਂ ਲਿਖ ਨਹੀਂ ਸਕਦਾ; ਤੁਹਾਡੀ ਮਿਹਨਤ ਅਰ ਦੁੱਖ ਪਾਉਣ ਦਾ ਸਾਰਾ ਸਮਾਚਾਰ ਜੋ ਤੁਸਾਂ ਦੱਸਿਆ ਹੈ ਲਿਖ ਦਿਆਂਗਾ।

ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਪੰਡਤ ਹੁਰੀਂ ਸੁੱਤੇ ਅਰ ਸੰਤੋਖੀ ਟੱਬਰ ਨੇ, ਜਲ ਦੇ ਦੋ ਦੋ ਬੁੱਕ ਪੀ ਕੇ ਕਰਤਾਰ ਦਾ ਸ਼ੁਕਰ ਕੀਤਾ ਅਰ ਸੌਂ ਰਹੇ।

ਸਵੇਰੇ ਉੱਠੇ, ਪੰਡਤ ਹੁਰੀਂ ਮਾਂਦੇ ਤਾਂ ਸਨ ਹੀ ਨਹੀਂ; ਨਾ ਕਿਤੇ ਚਰ ਮਿਲੇ ਸਨ, ਨਾ ਕਿਸੇ ਕੁੱਟਿਆ ਸੀ, ਨਾਂ ਉਨ੍ਹਾਂ ਬਿਜੈ ਸਿੰਘ ਨੂੰ ਹਾਕ ਮਾਰੀ ਸੀ। ਚੋਰ ਸੀ ਤਾਂ ਪੰਡਤ ਜੀ ਦਾ ਆਪਣਾ ਮਨ ਸੀ, ਜ਼ਖਮ ਜਿਹੜੇ

-੪੬-

ਸਨ ਸੋ ਕੰਡਿਆਲੀਆਂ ਝਾੜੀਆਂ ਦੀਆਂ ਝਰੀਟਾਂ ਦੇ ਸਨ ਜੋ ਆਪਣੀਆਂ ਸੂਲਾਂ ਤੇ ਕੰਡਿਆਂ ਨਾਲ ਉਸ ਦੇ ਕਪੜਿਆਂ ਨਾਲ ਅੜ ਅੜਕੇ, ਮਾਨੋਂ ਉਸ ਨੂੰ ਫੜ ਫੜ ਕੇ ਰੋਕਦੇ ਸਨ ਕਿ ਐਸੇ ਅਪਵਿਤ੍ਰ ਸਰੀਰ ਨੂੰ ਮਹਾਤਮਾਂ ਦੇ ਆਸ਼ਰਮ ਵਿਚ ਨਾ ਲਿਜਾ। ਜੜ੍ਹ ਵਸਤੂਆਂ ਦੀ ਮਾਰ ਪੰਡਤ ਜੀ ਦੇ ਪਿੰਡੇ ਪੁਰ ਉਹਨਾਂ ਦੇ ਮਾੜੇ ਮਨਸੂਬੇ ਦੀ ਰੋਕ ਲਈ ਚਾਬਕ ਵਾਂਗੂ ਪਈ ਸੀ, ਜਿਸ ਨੂੰ ਉਹਨਾਂ ਨੇ ਚੋਰਾਂ ਦੀ ਮਾਰ ਦੱਸਕੇ ਸਿੰਘ ਜੀ ਨੂੰ ਧੋਖਾ ਦਿੱਤਾ। ਪੰਡਤ ਜੀ ਚਾਹੁੰਦੇ ਸਨ ਕਿ ਕਿਵੇਂ ਛੇਤੀ ਘਰ ਅੱਪੜੀਏ, ਸੋ ਸਵੇਰੇ ਉਠ ਜਜਮਾਨ ਦੇ ਗਿਰਦੇ ਹੋ ਗਏ ਕਿ ਸਾਨੂੰ ਤੋਰੋ।

ਬਿਜੈ ਸਿੰਘ-ਸਤਿ ਬਚਨ।

ਪੰਡਤ-ਪਰ ਮੇਰੇ ਪਾਸ ਤਾਂ ਖਰਚ ਭੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਅਰ ਪ੍ਰਦੇਸੀ ਹਾਂ, ਕੀ ਕਰਾਂ?

ਬਿਜੈ ਸਿੰਘ--ਪਿਆਰੀ ਸ਼ੀਲ ਕੌਰਾਂ! ਕੁਛ ਹੈ?

ਸ਼ੀਲਾ-ਸੁਆਮੀ ਜੀ! ਰਾਤ ਵਾਲੇ ਪੈਸੇ ਹਨ ਜੋ ਆਪ ਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ।

ਪੰਡਤ-ਹੂੰ! ਜਜਮਾਨ ਭਗਵਾਨ! ਇਨ੍ਹਾਂ ਨਾਲ ਕੀਹ ਬਣੇਗਾ। ਮੇਰੇ ਅੱਗੇ ਤਾਂ ਬੜੀ ਪੰਧ ਹੈ।

ਬਿਜੈ ਸਿੰਘ-ਪ੍ਰਿਯਾ! ਕੋਈ ਰੱਖੀ ਰਖਾਈ ਚੀਜ ਕੱਢੋ, ਪ੍ਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ?

ਸ਼ੀਲਾ-ਮਹਾਰਾਜ ਜੀ! ਆਪ ਦੀ ਬਖਸ਼ੀ ਹੋਈ ਵਿਵਾਹ ਗੰਢ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ।

ਬਿਜੈ ਸਿੰਘ-ਸੱਚ ਹੈ, ਮੈਂ ਬੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ; ਪਰ ਪਿਆਰੀ! ਅੰਤ ਵੇਲੇ ਸਭ ਕੁਛ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਅਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ?

ਸ਼ੀਲਾ--ਸੁਆਮੀ ਜੀ! ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ

-੪੭-

ਅਰ ਗੁਰੂ ਦੇ ਰਸਤੇ ਦੇਣਾ ਮਹਾਂ ਸੁਖਦਾਈ ਹੈ! ਫੇਰ ਮੈਂ ਇਸ ਮਿਟੀ ਦੇ ਪੁੱਤਰ* ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖ਼ੁਸ਼ੀ ਨਾਲ ਨਾ ਦੇਵਾਂ?

ਇਹ ਕਹਿ ਮੁੰਦਰੀ ਲਾਹ ਦਿਤੀ; ਜੋ ਪੰਡਤ ਹੁਰਾਂ ਨੂੰ ਦਿਤੀ ਗਈ। ਪੰਡਤ ਜੀ ਨੇ ਇਕ ਵੇਰੀ ਵੀ ਨਾਂਹ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਅਰ ਤੁਰ ਪਿਆ। ਰਾਹ ਵਿਚ ਨਖਰੇ ਕਰ ਕਰ ਕੇ ਤੁਰੇ ਇਹ ਬਹਾਨਾ ਬਣਾਵੇ ਕਿ ਤੁਰ ਨਹੀਂ ਹੁੰਦਾ। ਸੋ ਬਿਜੈ ਸਿੰਘ ਜੀ ਨੇ ਕਈ ਥਾਂ ਚੁਕ ਚੁਕ ਕੇ ਉਸ ਨੂੰ ਜੰਗਲੋਂ ਪਾਰ ਪੁਚਾਇਆ। ਫੇਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿਚ ਪਹੁੰਚੇ।

ਆਪਣਾ ਕੰਮ ਸਿਰੇ ਚੜ੍ਹਾ ਕੇ ਪੰਡਤ ਹੁਰੀਂ ਜਿਸ ਗਿਰਾਂ ਉਤਰੇ ਹੋਏ ਸੇ ਓਥੇ ਆਪਣੇ ਡੇਰੇ ਅੱਪੜੇ, ਲਗੇ ਹੁਣ ਸੋਚਾਂ ਦੇ ਘੋੜੇ ਦੁੜਾਉਣ ਕਿ ਬਹੁਤ ਹੱਛਾ ਕੰਮ ਭੁਗਤ ਗਿਆ, ਸਾਰਾ ਰੁਪੱਯਾ ਪਚ ਗਿਆ ਅਰ ਪਤ ਬੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸਚਾ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਯਾ ਹਾਂ ਤੇ ਧਨ ਪੁਚਾ ਦਿੱਤਾ ਹੈ। ਇਹ ਉਨ੍ਹਾਂ ਦੀ ਨਿਸ਼ਾਨੀ ਹੈ। ਵਾਹ ਵਾਹ, ਖ਼ੂਬ ਸੱਪ ਮਾਰਿਆ ਤੇ ਲਾਠੀ ਭੀ ਬਚਾਈ। ਪਰ ਨਹੀਂ, ਭੁੱਲ ਕਰਦਾ ਹਾਂ, ਇਹ ਸਿਖ ਬੜੇ ਅਫ਼ਲਾਤੂਨ ਹਨ, ਕੀ ਪਤਾ ਹੈ ਮੀਰ ਮੰਨੂੰ ਦਾ ਅੰਨਯਾਈਂ ਤੇ ਕਰੜਾ ਰਾਜ ਇਨ੍ਹਾਂ ਦੇ ਹੱਥੀਂ ਝਬਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ, ਫੇਰ ਬਿਜੈ ਸਿੰਘ ਮਾਂ ਨੂੰ ਮਿਲੇ ਤੇ ਮੇਰਾ ਪੋਲ ਖੁਲ੍ਹ ਜਾਏ? ਉਸ ਵੇਲੇ ਤਾ ਕਿਤੋ ਹਡੀ ਬੋਟੀ ਬੀ ਨਾ ਲੱਭੇਗੀ। ਮੈਂ ਵਰਮੀ ਮਾਰ ਚਲਿਆ ਹਾਂ, ਸੱਪ ਭੀ ਮਰੇ ਤਦ ਆਨੰਦ ਹੈ, ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸਚਿੰਤ ਹੋ ਜਾਈਏ, ਜੋ ਮਨ ਨੂੰ ਖੁਤ-ਖੁਤੀ ਲਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੇ ਮੇਰੇ ਸਿਆਣੇ ਮਨ! ਕੋਈ ਹੋਰ ਜੁਗਤਿ ਕੱਢ ਜਿਸ ਕਰ ਕੇ ਨਿਸਚਿੰਤ ਹੋ ਜਾਈਏ (ਅੱਖਾਂ ਬੰਦ ਸਿਰ ਨੀਵਾਂ ਪਾ ਲਿਆ) ਆਹ! ਕਿਹੀ ਦੂਰ ਦੀ ਸੁਝੀ ਹੈ!


*ਭਾਵ ਸੋਨਾ।

-੪੮-

ਏਕ ਪੰਥ ਦੋ ਕਾਜ! ਏਸ ਗਿਰਾਂ ਇਕ ਤੁਰਕ ਸਿਰਕਰਦਾ ਵੱਸਦਾ ਹੈ ਅੱਸੀ ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ। ਇਥੇ ਤਿੰਨ ਸਿੱਖ ਹਨ, ਅੱਸੀ ਤਿਆਂ ਦੋ ਸੌ ਚਾਲੀ, ਵਾਹ ਵਾਹ ਨਾਲੇ ਗੱਫਾ ਹੱਥ ਲੱਗੇਗਾ। ਨਾਲੇ ਮੇਰੇ ਜੀ ਦੀ ਖੁਤਖਤੀ ਮਿਟ ਜਾਵੇਗੀ ਹੇ ਮਰੇ ਦਿਲ ਇਹ ਕੀ ਫੁਰਨਾ ਹੈ? ਪਾਪ ਬੁਰਾ; ਇਕ ਕਰੋ ਤਾਂ ਉਸ ਨੂੰ ਠੱਲ੍ਹਣ ਲਈ ਇਕ ਹੋਰ ਦੀ ਲੋੜ ਪੈਂਦੀ ਹੈ। ਉਸ ਨੂੰ ਠੱਲ੍ਹਣ ਲਈ ਫੇਰ ਇਕ ਹੋਰ ਦੀ, ਐਉਂ ਇਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫੇਰ ਬੇਆਸਰਾ ਹੀ ਰਹਿੰਦੀ ਹੈ। ਹਾਂ ਹਾਂ ਪਰ ਸਿੱਖ ਤਾਂ ਸਿਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ। ਏਹ ਤਾਂ ਆਪ ਮੌਤ ਨੂੰ ਵਾਜਾਂ ਮਾਰਦੇ ਫਿਰਦੇ ਹਨ, ਇਨ੍ਹਾਂ ਦਾ ਮਾਰਿਆ ਜਾਣਾ ਇਨ੍ਹਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ। ਇਸ ਵਿਚ ਦੋਸ਼ ਤਾਂ ਨਹੀਂ ਇਹ ਤਾਂ ਪੁੰਨ ਹੀ ਹੈ। ਮੈਂ ਬੀ ਕੈਸਾ ਦਾਨਾ ਹਾਂ ਲੋਕ ਏਕ ਪੰਥ ਦੋ ਕਾਜ ਕਰਦੇ ਹਨ, ਮੈਂ ਇਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ। ਇਕ ਤਾਂ ਗੱਫਾ ਹੋਰ ਲੱਝੇਗਾ, ਇਕ ਮੇਰੇ ਮਨ ਦਾ ਕੰਟਕ ਮਰੇਗਾ; ਇਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ।

੮. ਕਾਂਡ।

ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸੁੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੋ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਫੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ-ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ

-੪੯-