53793ਬਿਜੈ ਸਿੰਘ — ੨੦. ਕਾਂਡਭਾਈ ਵੀਰ ਸਿੰਘ

ਦਾ ਸੁਖ ਪ੍ਰਾਪਤ ਹੁੰਦਾ ਹੈ। ਧਰਮ ਨਾਲ ਹੀ ਪ੍ਰਲੋਕ ਦਾ ਸੁਖ ਹੈ। ਦੇਖੋ ਗੁਰੂ ਮਹਾਰਾਜ ਜੀ ਨੇ ਕੈਸੇ ਕੈਸੇ ਉੱਤਮ ਉਪਦੇਸ਼ ਪਤੀਬ੍ਰਤ ਧਰਮ ਲਈ ਕਹੇ ਹਨ-

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥ ਜੈਸਾ ਸੰਗੁ

ਬਿਸੀਅਰ* ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ+ ॥ [ਆਸਾ ਮ: ੫

੨੦. ਕਾਂਡ।

ਚੰਦ ਵਿਹੂਣੀ ਵਿਧਵਾ ਰਾਤ ਪਤੀ ਹੀਨ ਇਸਤ੍ਰੀ ਦੇ ਦੁਖਤ ਹਿਰਦੇ ਵਾਂਙ ਦੁਖੀ ਹੈ ਤੇ ਠੰਢੇ ਸਾਹ ਭਰ ਰਹੀ ਤੇ ਸੰਗ ਦੀ ਨੀਲੀ ਚੱਦਰਤਾਣੀ ਹੋਈ ਸੂ। ਅਣਪੂਰੀਆਂ ਆਸਾਂ ਦੀ ਘਬਰਾਹਟ ਵਰਗਾ ਹਨੇਰਾ ਚਾਰ ਚੁਫੇਰੇ ਫੈਲ ਰਿਹਾ ਹੈ। ਜਿਵੇਂ ਕਿਸੇ ਬਾਲੀ ਦੇ ਹੱਥੋਂ ਫੁੱਲਿਆਂ ਦਾ ਛਿੱਕੂ ਡੁੱਲ੍ਹ ਕੇ ਫੁੱਲਿਆਂ ਨੂੰ ਤਿੱਤਰ ਬਿੱਤਰ ਕਰ ਦਿੰਦਾ ਹੈ ਤਿਵੇਂ ਕੁਦਰਤ ਬਾਲੀ ਦੇ ਫੁੱਲ, ਏਹ ਤਾਰੇ, ਤਿੱਤਰ ਬਿੱਤਰ ਡੁਲ੍ਹੇ ਪਏ ਹਨ। ਪਸੂਪੰਖੀ ਸਹਿਮ ਤੇ ਚੁੱਪਚਾਪ ਸੁੰਨ-ਵੱਟਾ ਹੋਏ ਪਏ ਹਨ। ਬ੍ਰਿਛ ਮਾਨੋਂ ਚਿੰਤਾ ਵਿਚ ਟਾਹਣੇ ਸਿੱਟੀ ਖੜੇ ਹਨ। ਰਾਤ ਦੀ ਸਹੇਲੀ ਕੁਦਰਤ ਬੀ ਸਾਥਣ ਦੇ ਦੁੱਖ ਵਿਚ ਐਸੀ ਦਰਦ ਵੰਡਾ ਰਹੀ ਹੈ ਕਿ ਮਾਨੋਂ ਉਸੇ ਦਾ ਰੂਪ ਹੋ ਰਹੀ ਹੈ।

ਹੁਣੇ ਹਨੇਰੀ ਦੇ ਹੋਰ ਵਧਣ ਨਾਲ ਬੱਦਲ ਆ ਗਏ। ਅੱਗ ਤਾਂ ਹਨੇਰੀ ਦੀ ਭਯਾਨਕ ਆਵਾਜ਼ ਹਾਇ ਹਾਇ ਦਾ ਨਕਸ਼ਾ ਬੰਨ੍ਹ ਰਹੀ ਸੀ ਹੁਣ ਬੱਦਲਾਂ ਦੀ ਭੈਣ ਮੇਣ ਨੇ ਅੱਥਰੂ ਬੀ ਵਹਾਉਣੇ ਸ਼ੁਰੂ ਕਰ ਦਿਤੇ। ਘਟਾ ਦੀ ਗਰਜ ਨਾਲ ਪਿੱਟਣ ਵਾਂਙੂ ਆਵਾਜ਼ ਆ ਰਹੀ ਹੈ, ਇਸ ਦੀ ਧਰਧਕ ਦੀ ਆਵਾਜ਼ ਨਾਲ ਦੁਨੀਆਂ ਕੰਬ ਰਹੀ ਹੈ। ਬ੍ਰਿਛਾਂ ਦੇ ਟਾਹਣ ਹੁਣ ਧਰਤੀ ਪੁਰ ਢੈ ਢੋ ਕੇ ਉੱਡ ਰਹੇ ਹਨ। ਹਾਇ ਦੁਖੀ ਰਾਤ! ਤੇਰਾ ਤਾਂ ਕਲੇਜਾ ਬੀ ਪਾਟ ਪਿਆ, ਅੰਦਰਲੇ ਜ਼ਖਮ ਐਸੇ ਚਮਕੇ ਕਿ ਚੰਦ ਬੀ ਨਹੀਂ ਕਦੀ ਚਮਕਿਆ। ਹਾਂ ਰਾਤ ਦਾ ਕਲੇਜਾ ਪਾਟਾ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ। ਹੇ ਕਾਲੀ ਰਾਤ! ਪਾਪਾਂ ਦੀ ਮਾਂ! ਜਹਾਨ ਦੇ ਉਪੱਦ੍ਰਵ


*ਸੱਪ ਪਰਾਈ ਇਸਤਰੀ।

-੧੫੦-

ਤੇਰੇ ਵਿਚ ਹੁੰਦੇ ਹਨ। ਆਪਣੇ ਦੁੱਖਾਂ ਨਾਲ ਆਪਣਾ ਆਪ ਜਾਲ, ਗਰੀਬਾਂ ਜੀਵਾਂ ਨੂੰ ਕਿਉਂ ਦੁੱਖ ਦੇਂਦੀ ਹੈਂ! ਅੱਜ ਤੂੰ ਆਪ ਐਸ ਤਰ੍ਹਾਂ ਪਿੱਟ ਰਹੀ ਹੈਂ, ਕਦੇ ਤੇਰੇ ਕਾਲੇ ਹਿਰਦੇ ਵਿਚ ਓਦੋਂ ਬੀ ਤਰਸ ਆਉਂਦਾ ਹੈ ਜਦੋਂ ਤੇਰੀ ਸ਼ਹਿ ਪਾਕੇ ਚੋਰ ਘਰ ਭੰਨ ਲਿਜਾਂਦੇ ਹਨ ਤੇ ਵਿਚਾਰੇ ਬੇਗੁਨਾਹ ਸੁਤੇ ਪਏ ਖਾਕ ਸ਼ਾਹ ਹੋ ਜਾਂਦੇ ਹਨ। ਹਾਂ, ਗ਼ਰੀਬ ਰਾਹੀ ਲੁੱਟੇ ਜਾਂਦੇ ਹਨ। ਹੇ ਰਾਤ! ਤੂੰ ਡਾਕੂਆਂ ਨੂੰ ਸਹਾਰਾ ਦੇਂਦੀ ਹੈਂ। ਤੂੰ ਖੂੰਨੀ ਨੂੰ ਖ਼ੂਨ ਕਰਨ ਵਿਚ ਮਦਦ ਦੇਂਦੀ ਹੈ, ਜਿਸ ਵੇਲੇ ਕਿ ਉਹ ਸੱਜੇ ਹਥ ਵਿਚ ਤਲਵਾਰ ਚੁੱਕਦਾ ਹੈ ਤੂੰ ਖੱਬਾ ਹੱਥ ਬਣ ਕੇ ਉਸ ਦੇ ਦੁਸ਼ਟ ਕਰਮ ਵਿਚ ਸਹੈਤਾ ਕਰਦੀ ਹੈ। ਕਈ ਸਤਵੰਤੀਆਂ ਦੇ ਸਤ ਦੇ ਖਲਵਾੜੇ ਤੇਰੇ ਕਾਲੇ ਹਨੇਰੇ ਵਿਚ ਦੁਸ਼ਟਾਂ ਦੇ ਹੱਥੋਂ ਫੂਕੇ ਜਾਂਦੇ ਹਨ, ਤੇਰੇ ਹਨੇਰੇ ਵਿਚ ਅਨੇਕਾਂ ਵਿਧਵਾ ਤੇ ਅਨੇਕਾਂ ਅਨਾਥ ਹੋਏ। ਅੱਜ ਤੈਨੂੰ ਕੁਛ ਪਤਾ ਲੱਗਾ ਹੈ ਕਿ ਕਿਸੇ ਦਾ ਦਿਲ ਦੁਖਾਉਣਾ ਕੀ ਚੀਜ਼ ਹੁੰਦਾ ਹੈ। ਦੇਖ! ਤੇਰੇ ਬਰੇਪਨ ਦਾ ਕੰਜਾ ਸਹਿਵਾਂ ਅਸਰ ਹੈ ਕਿ ਜੀਵ ਜੰਤ ਸਭ ਤੋਪ ਦੀ ਅਵਾਜ਼ ਸੁਣਕੇ ਡਰੇ ਹੋਏ ਕਾਇਰ ਵਾਂਗ ਬੇਸੁਧ ਹੋਏ ਪਏ ਹਨ। ਹੇ ਸਾਕਤ ਪੁਰਖ ਦੀ ਕਾਲੀ ਕੰਬਲੀ ਵਰਗੀ ਕਾਲੀ ਰਾਤ! ਤੈਨੂੰ ਸੰਗਤ ਦਾ ਅਸਰ ਬੀ ਨਹੀਂ ਹੋਇਆ।ਚੰਦਾ ਤੇਰਾ ਪਤੀ ਨੂਰ ਛਹਿਬਰਾਂ ਲਾਉਂਦਾ ਹੈ ਅਰ ਬੇਅੰਤ ਸਮੇਂ ਤੇਰੇ ਨਾਲ ਰਹਿੰਦਾ ਹੈ, ਪਰ ਤੂੰ ਕਾਲੀ ਦੀ ਕਾਲੀ ਰਹੀ। ਪਤੀ ਦੇ ਡਰ ਦੀ ਮਾਰੀ ਉਸ ਦੇ ਸਾਹਮਣੇ ਤੂੰ ਚਿੱਟੀ ਸ਼ਕਲ ਬਣਾਉਂਦੀ ਹੈਂ, ਪਰ ਤੇਰਾ ਹਨੇਰਾ ਖੱਡਾਂ ਕੰਦਾਂ ਬ੍ਰਿਛਾਂ ਅਰ ਲੁਕਵੇਂ ਥਾਵਾਂ ਪੁਤ ਛਿਪਿਆ ਇਸ ਤੱਕ ਵਿਚ ਰਹਿੰਦਾ ਹੈ ਕਿ ਕਦ ਚੰਦ ਜਾਵੇ ਤੇ ਕਦ ਉਹ ਨਿਕਲੇ। ਜੇ ਤੂੰ ਭਲੀ ਹੁੰਦੀ ਤਾਂ ਤੇਰੀ ਕਾਲਖ ਚੰਦ ਦੀ ਚਾਂਦਨੀ ਦੇ ਜੰਗ ਨਾਲ਼ ਦੂਰ ਹੋ ਜਾਂਦੀ। ਪਰ ਤੂੰ ਕਾਲੀ ਦੀ ਕਾਲੀ ਰਹੀ, ਖ਼ਬਰੇ ਤੇਰੀ ਕੁਸੰਗਤ ਦੇ ਅਸਰ ਨਾਲ ਹੀ ਤਾਂ ਚੰਦ ਵਿਚ ਛਾਈਆਂ ਨਹੀਂ ਪੈ ਗਈਆਂ!

ਇਸ ਰਾਤ ਵਿਚ ਅਸੀਂ ਕੀ ਦੇਖਦੇ ਹਾਂ ਕਿ ਭਾਈ ਬਿਜਲਾ ਸਿੰਘ ਹੁਰੀਂ ਲਾਹੌਰ ਦੇ ਕਿਲ੍ਹੇ ਦੇ ਲਾਗੇ ਫਿਰਦੇ ਫਿਰਦੇ ਬਨ ਵਾਲੇ ਪਾਸੇ

-੧੫੧-

ਨਿਕਲ ਗਏ। ਇਕ ਥਾਂ ਤੇ ਪੈਰ ਨੂੰ ਕੁਝ ਨਰਮ ਨਰਮ ਲਗਣ ਕਰ ਕੇ ਠਿਠਕ ਗਏ। ਜਾਂ ਬਿਜਲੀ ਦਾ ਲਿਸ਼ਕਾਰਾ ਵੱਜਾ ਤਾਂ ਇਕ ਸਿੰਘ ਭੁਜੰਗੀ ਅਰ ਇਕ ਸਿੰਘਣੀ ਉਨ੍ਹਾਂ ਦੀ ਦ੍ਰਿਸ਼ਟੀ ਪਈ, ਦੂਜੇ ਚਮਕਾਰੇ ਵਿਚ ਤਸੱਲੀ ਹੋ ਗਈ ਕਿ ਠੀਕ ਇਹ ਕਿਸੇ ਸਿੰਘ ਦਾ ਪਰਵਾਰ ਹੈ। ਭਾਈ ਜੀ ਨੇ ਹਿਕਮਤ ਨਾਲ ਇਕ ਚੁਕਿਆ ਅਰ ਥੋੜੀ ਦੂਰ ਪੁਰ ਇਕ ਕੱਚੇ ਕੋਠੇ ਦੇ ਅੰਦਰ ਲੈ ਵੜੇ, ਫੇਰ ਦੋ ਜਣੇ ਆ ਕੇ ਸਿੰਘਣੀ ਨੂੰ ਚਾ ਲਿਗਏ। ਇਹ ਉਹ ਅਸਥਾਨ ਸੀ ਜਿਥੇ ਅਜ ਕਲ ਸੁੰਦਰ ਮੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਡੇਹਰਾ ਸਾਹਿਬ ਕਰਕੇ ਸਜ ਰਿਹਾ ਹੈ। ਉਨ੍ਹੀਂ ਦਿਨੀਂ ਦੇਹੁਰੇ ਦੇ ਨਾਲ ਇਕ ਕੱਚਾ ਕੋਠਾ ਤੇ ਵਲਗਣ ਜਿਹੀ ਸੀ ਅਰ ਇਸੇ ਕਰਕੇ ਕਿਸੇ ਦੀ ਨਜ਼ਰ ਘੱਟ ਖਿੱਚ ਹੁੰਦੀ ਸੀ। ਇਕ ਸੂਰਮਾਂ ਸਿਖ ਇਥੇ ਰਹਿੰਦਾ ਸੀ ਅਰ ਪੰਥ ਦੇ ਮੂੰਹੀਆਂ ਲਈ ਬੜੀ ਸਹਾਇਤਾ ਦਾ ਕਾਰਨ ਸੀ। ਜਾਂ ਬਿਜਲਾ ਸਿੰਘ ਜੀ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅੱਗੇ ਦੋ ਤਰੈ ਸਿੰਘ ਭੇਸਵਰੇ ਵਿਚ ਹੋਰ ਬੈਠੇ ਹਨ ਜੋ ਕੂੜਾ ਸਿੰਘ ਦੇ ਜਥੇ ਵਿਚੋਂ ਬਿਜੈ ਸਿੰਘ ਦੀ ਭਾਲ ਵਿਚ ਆਏ ਹੋਏ ਸਨ। ਹੁਣ ਦੋਹਾਂ ਸਿੰਘਾਂ ਨੇ ਸਿੰਘਣੀ ਤੇ ਭੁਜੰਗੀ ਸਿੰਘ ਨੂੰ ਦੇਖਿਆ ਅਰ ਪਛਾਣਿਆ ਕਿ ਇਹ ਤਾਂ ਬਿਜੈ ਸਿੰਘ ਦੇ ਪੁਤ੍ਰ ਅਰ ਇਸਤ੍ਰੀ ਹਨ, ਉਹਨਾ ਦੇ ਭਿੱਜੇ ਕਪੜੇ ਲਾਹ ਕੇ ਸੁੱਕੇ ਚਾਦਰੇ ਲਪੇਟ ਦਿੱਤੇ, ਅੱਗ ਬਾਲ ਕੇ ਸੇਕ ਦਿੱਤਾ, ਅਰ ਕੁਛ ਦਾਰੂ ਦਰਮਲ ਤਾਕਤ ਦਾ ਦਿੱਤਾ। ਸਾਰੀ ਰਾਤ ਧਰਮੀਆਂ ਦੀ ਮਿਹਨਤ ਨੇ ਦੋਹਾਂ ਅਤਿ ਦੇ ਨਿਰਬਲਾਂ ਫੇਰ ਜੀਉਣ ਜੋਗਾ ਕਰ ਦਿੱਤਾ ਅਰ ਤੰਦਰੁਸਤੀ ਦੇ ਨਰੋਏ ਹੱਥ ਨੇ ਪਿਆਰ ਦੇ ਕੇ ਉਹਨਾਂ ਦੀ ਮੁਰਝਾ ਰਹੀ ਜੀਵਨ-ਰੌ ਨੂੰ ਸੁਰਜੀਤ ਕਰ ਦਿੱਤਾ। ਅਸਲ ਵਿਚ ਪਹਿਲੋਂ ਤਾਂ ਮੀਂਹ ਵਿਚ ਭਿੱਜਣਾ ਹੀ ਉਹਨਾਂ ਦੇ ਭਾਰੇ ਆ ਗਿਆ ਸੀ, ਕਿਉਂਕਿ ਜ਼ਹਿਰ ਦਾ ਕਾਹੜਾ ਜੋ ਉਨ੍ਹਾਂ ਨੂੰ ਪਿਲਾਇਆ ਗਿਆ ਸੀ ਉਸ ਵਿਚ ਕੁਛ ਅਫੀਮ ਦੀ ਰਸ ਬੀ ਸੀ। ਜ਼ਹਿਰ ਪੀਂਦੇ ਸਾਰੇ ਉਤਾੜਾਂ ਆ ਜਾਣ ਕਰ ਕੇ ਹੋਰ ਜ਼ਹਿਰ ਤਾਂ ਨਿਕਲ ਗਏ ਸਨ, ਅਰ ਕੈਆਂ ਗੁਣਕਾਰ ਪਈਆਂ ਸਨ, ਪਰ ਅਫੀਮ ਦਾ ਕੁਛ ਅੰਸ਼ ਬਾਕੀ ਸੀ, ਜਿਸ ਦੇ ਨਸ਼ੇ ਨੇ ਕੁਛ ਮਸਤ ਕਰ ਰੱਖਿਆ ਸੀ, ਸੋ ਮੋਹਲੇਧਾਰ ਪਾਣੀ ਪੈਣ ਨੇ ਉਸ ਅਸਰ ਨੂੰ ਬੀ ਤੋੜਿਆ; ਸੱਚ ਹੈ

"ਜਿਸ ਰਾਖੈ ਤਿਸੁ ਕੋਇ ਨ ਮਾਰੈ।"

ਦੂਸਰਾ ਦਿਨ ਤੇ ਤੀਸਰਾ ਦਿਨ ਤਾਂ ਦੋਹਾਂ ਨੂੰ ਲੇਟਿਆਂ ਬੀਤਿਆ। ਫੇਰ ਸ਼ੀਲ ਕੌਰ ਕੁਛ ਫਿਰ ਪਈ ਅਰ ਧਰਮੀ ਭਰਾਵਾਂ ਨੂੰ ਸਾਰਾ ਸਮਾਚਾਰ ਆਪਣੀ ਬਿਪਤਾ ਅਰ ਪਤੀ ਦੇ ਕਸ਼ਟਾਂ ਦਾ ਕਹਿ ਸੁਣਾਇਆ। ਹੁਣ ਛੋਟੇ ਜਿਹੇ ਭਾਈਚਾਰੇ ਨੇ ਸਲਾਹ ਕੀਤੀ ਅਰ ਪੱਕੀ ਗੋਂਦ ਗੁੰਦੀ ਕਿ ਸੱਭੇ ਜਣੇ ਕੋੜਾ ਸਿੰਘ ਦੇ ਜੱਥੇ ਵਿਚ ਅੱਪੜੀਏ ਤੇ ਬਿਜੈ ਸਿੰਘ ਦੇ ਛੁਟਕਾਰੇ ਦਾ ਉਪਰਾਲਾ ਕਰੀਏ। ਸੌ ਇਕ ਦਿਨ ਘੁਸਮਸਾਲੇ ਹੋਏ ਵੇਸ ਵਟਿਆਂ ਵਿਚ ਸਾਰੇ ਜਣੇ ਤੁਰਦੇ ਹੋਏ।

ਹੁਣ ਸਿੱਖਾਂ ਨੂੰ ਉਤਨਾ ਡਰ ਨਹੀਂ ਰਿਹਾ ਸੀ, ਜਿਤਨਾ ਪਹਿਲੇ ਮੀਰ ਮੰਨੂੰ ਦੇ ਵੇਲੇ ਹੋਇਆ ਕਰਦਾ ਸੀ। ਕਾਰਨ ਇਹ ਸੀ ਕਿ ਸਾਰੇ ਦੋਸ਼ ਵਿਚ ਸਿੰਘਾਂ ਨੇ ਆਪਣੇ ਹੱਥ ਪੈਰ ਮਾਰਨੇ ਆਰੰਭ ਦਿੱਤੇ ਸਨ। ਕਿਉਂਕਿ ਬੇਗਮ ਤਾਂ ਅੰਦਰੇ ਅੰਦਰ ਹੋਰ ਝੇੜਿਆਂ ਵਿਚ ਫਸੀ ਬੈਠੀ ਸੀ, ਕੁਝ ਉਮਰਾਵਾਂ ਤੇ ਬੇਗਮ ਦੀ ਵਿਗੜ ਰਹੀ ਸੀ। ਉਂਞਬੀ ਅਮੀਰ ਵਜ਼ੀਰ ਐਸੇ ਮੁਹਤਾਣੇ ਹੋ ਰਹੇ ਸਨ ਕਿ ਸਭ ਨੇ ਚੋਰੀ ਚੋਰੀ ਦਿੱਲੀ ਚਿੱਠੀਆਂ ਭੇਜ ਦਿੱਤੀਆਂ ਸਨ ਕਿ ਬੇਗਮ ਦੇਸ਼ ਦਾ ਨਾਸ਼ ਕਰ ਰਹੀ ਹੈ, ਅਰ ਸਿੱਖਾਂ ਨੇ ਇਸ ਘਰ ਦੀ ਫੁੱਟ ਨੂੰ ਤਾੜ ਕੇ ਆਪਣਾ ਸਿੱਕਾ ਬਿਠਾਉਣਾ ਫੇਰ ਆਰੰਭ ਦਿੱਤਾ ਹੈ।

ਉਧਰ ਬਿਜੈ ਸਿੰਘ ਦੀਆਂ ਸਮਝੌਤੀਆਂ ਦਾ ਕੁਝ ਅਸਰ ਨਾ ਹੋਯਾ। ਜਿੰਨੀ ਬਿਜੈ ਸਿੰਘ ਨੇ ਆਪਣੇ ਧਰਮ ਪਰ ਦ੍ਰਿੜਤਾ ਦਿਖਲਾਈ ਉਤਨਾ- ਬੇਗਮ ਦਾ ਦਿਲ ਵਧੀਕ ਮੋਹਿਤ ਹੁੰਦਾ ਗਿਆ, ਅਰ - ਇਹ ਨਿਸਚਾ ਬੱਝਦਾ ਗਿਆ ਕਿ ਇਸ ਜੈਸਾ ਪੁਰਸ਼ ਇਹ ਆਪ ਹੀ ਹੈ। ਪਿਆਰ ਦੇ ਕਰੜੇ ਹੱਲਿਆਂ ਦੇ ਅੱਗੇ ਬੜੇ ਬੜੇ ਕਰੜੇ ਹੋਏ ਅੰਤ ਸਰ ਹੋ ਜਾਂਦੇ ਹਨ। ਲਿਖ ਦੇਣਾ ਤੇ ਪੜ੍ਹ ਲੈਣਾ ਕੁਝ ਹੋਰ ਗੱਲ ਹੈ, ਪਰ ਹਿਰਦੇ ਦੀਆਂ ਕੋਮਲ ਕੰਧਾਂ ਪੁਰ ਹਿੱਤ ਦੇ ਗੋਲਿਆਂ ਦੀਆਂ ਸੱਟਾਂ ਸਹਿਣੀਆਂ ਕੁਝ ਹੋਰ ਗੱਲ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ, ਜਿਨ੍ਹਾਂ ਦੇ ਹਿਰਦੇ ਵਿਚ ਓਹ ਕਲਗੀ ਵਾਲਾ ਤੇਜੱਸਵੀ ਰੂਪ ਬੈਠਾ ਹੈ, ਕਿਸੇ ਵੈਰੀ ਦੇ ਅੱਗੇ ਨਹੀਂ ਡਿੱਗਦੇ। ਇਹ ਨਿਰੋਲ ਸੱਚੀ ਗੱਲ ਹੈ ਕਿ ਸਿੱਖ ਸ਼ੱਤਰੂ ਤੋਂ ਸ਼ਰਨ ਮੰਗਣੀ ਜਾਣਦੇ ਹੀ ਨਹੀਂ। ਆਪਣੇ ਭਰਾਵਾਂ ਦੇ ਧਰੋਹ ਦਾ ਸ਼ਿਕਾਰ ਭਾਵੇਂ ਬਣਨ; ਪਰ ਆਪਣਾ ਪਵਿੱਤ੍ਰ ਨਾਮ ਹਾਰ ਮੰਨ ਲੈਣ ਨਾਲ ਜੋੜਕੇ ਸਿੰਘਾਂ ਨੇ ਕਦੇ ਕਲੰਕਤ ਨਹੀਂ ਕੀਤਾ । ਇਸ ਜੰਗ ਵਿਚ ਸਿੰਘ ਹੁਰੀਂ ਹਾਰੇ ਨਹੀਂ ਤੇ ਕੋਈ ਹੀਲਾ ਥਿੰਦੇ ਘੜੇ ਨੂੰ ਨਾ ਪੋਹਿਆ। ਜਾਦੂ ਟੂਨਿਆਂ ਦੀ ਵਾਰੀ ਭੀ ਆਈ ) ਚੋਰੀ ਚੋਰੀ ਇਕ ਫਕੀਰ ਅੱਗਾਂ ਬਾਲ ਤੇ ਕਈ ਉਸ਼ਟੰਡ ਰਚ ਕੇ ਚੁੱਲ੍ਹੇ ਬੈਠਾ। ਇਕ ਫਕੀਰ ਨੇ ਬੇਗਮ ਨੂੰ ਇਹ ਢੰਗ ਦੱਸਿਆ ਕਿ ਬਿਜੈ ਸਿੰਘ ਦੀ ਮੂਰਤ ਸਾਹਮਣੇ ਰੱਖ ਕੇ ਤਿੰਨ ਚਾਰ ਘੰਟੇ ਬੈਠਕੇ ਇਕ ਕਲਾਮ ਦਾ ਪਾਠ ਕਰਿਆ ਕਰੋ ਪਰ ਪੇਸ਼ ਕੁਝ ਨਾ ਗਈ ਤੇ ਅਸਰ ਕੁਝ ਨਾ ਹੋਇਆ। ਕੁਝ ਦਿਨ ਬੀਤੇ ਤਾਂ ਇਕ ਰਾਤ ਬਿਜੈ ਸਿੰਘ ਜੀ ਕੀ ਦੇਖਦੇ ਹਨ ਕਿ ਬੇਗਮ ਨੇ ਆਕੇ ਚਰਨ ਪਕੜ ਲਏ ਹਨ; ਅਰ ਬੜਾ ਰੋਈ ਹੈ, ਸਿੰਘ ਜੀ ਦੇ ਹਿਰਦੇ ਵਿਚ ਦਇਆ ਆ ਗਈ ਸੋਚਣ ਲੱਗੇ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੱਸਦੇ ਹਨ ਕਿ ‘ਜੇ ਤਉ ਪਿਰੀਆ ਦੀ ਸਿਕ ਹਿਆਉ ਨਾ ਠਾਹੇ ਕਹੀਦਾ।' ਤੇ ਮੈਂ ਇਸ ਵਿਚਾਰੀ ਦਾ ਦਿਲ ਬੜਾ ਦੁਖਾਇਆ ਹੈ। ਓਹ ਨਾ ਹੋਵੇ ਕਿ ਕਿਤੇ ਲੈਣੇ ਦੇ ਦੇਣੇ ਪੈ ਜਾਣ, ਮਤਾਂ ਇਕ ਪਾਪ ਤੋਂ ਬਚਦਾ ਦੂਜੇ ਵਿਚ ਪੈ ਜਾਵਾਂ ਹਿੱਤ ਨਾਲ ਪੁੱਛਣ ਲੱਗੇ ਕਿ ਬੇਗਮ ਜੀ! ਤੁਸੀਂ ਕੀ ਮੰਗਦੇ ਹੋ?

ਬੇਗਮ—ਤੁਸੀਂ ਜਾਣਦੇ ਹੀ ਹੋ, ਬਸ ਐਂਤਨੀ ਗੱਲ ਕਿ ਤੁਸੀਂ ਮੇਰੇ ਨਾਲ ਵਿਆਹ ਕਰਾ ਲਵੋ।

ਸਿੰਘ ਜੀ-ਇਹ ਬੜੀ ਔਖੀ ਗੱਲ ਹੈ।

ਬੇਗਮ (ਛੁਰੀ ਕੱਢ ਕੇ)-ਲਓ ਫੇਰ ਮੈਂ ਆਪਣੀ ਜਾਣ ਤੇ ਖੇਡ ਜਾਂਦੀ ਹਾਂ। ਪਿਆਰ ਦੀ ਜਗਵੇਦੀ ਪਰ ਸਦਕੇ ਹੋਣਾ ਬਿਹਤਰ ਹੈ, ਲਓ ਮੈਂ ਚੱਲੀ ਅਰ ਕਟਾਰੀ ਪੇਟ ਵਿਚ ਮਾਰੀ।

ਪਰ ਸਿੰਘ ਜੀ ਦੇ ਫੁਰਤੇ, ਹੱਥ ਨੇ ਛੁਰੀ ਪੋਟ ਦੇ ਲਾਗੇ ਅੱਪੜਨ ਤੌਂ ਪਹਿਲਾਂ ਹੀ ਬੇਗਮ ਦਾ ਹੱਥ ਫੜ ਲਿਆ ਔਰ ਕਿਹਾ ਕਿ ਤੂੰ ਇਹ ਪਾਪ ਸਾਡੇ ਸਿਰ ਨਾ ਚਾੜ ਤੇ ਅਸੀਂ ਤੇਰੀ ਖ਼ਾਤਰ ਦੁੱਖ ਝੱਲਦੇ ਹਾਂ, ਜਾਹ ਤਿਆਰੀ ਕਰ ਅਸੀਂ ਵਿਆਹ ਕਰ ਲਵਾਂਗੇ। ਉਹ ਤਾਂ ਖੁਸ਼ ਹੋਕੇ ਗਈ, ਉਧਰ ਸਿੰਘ ਹੁਰਾਂ ਦੇ ਸਾਹਮਣੇ ਇਕ ਬਲੀ ਨਿਹੰਗ ਸਿੰਘ-ਜਿਸ ਦਾ ਚਿਹਰਾ ਦੇਖ ਕੇ ਜੀ ਕੰਬ ਜਾਵੇ ਆ ਖੜੋਤਾ ਅਰ ਤਲਵਾਰ ਤੇ ਕੇ ਬਲਿਆ: 'ਸਿੰਘਾ ! ਇਹ ਕੀ ਬਚਨ ਦਿੱਤਾ ਹਈ, ਕਰਾਂ ਦੇ ਟੁਕ ? ਇਹ ਕਹਿ ਤਲਵਾਰ.. ਵਾਹੀ, 'ਇਸ ਧਮੱਕ ਵਿਚ ਸਿੰਘ ਹੋਰਾਂ ਦੀ ਜਾਗ ਖੁਲ ਗਈ ਤੇ ਅੱਖਾਂ ਮਲ ਮਲਕੇ ਚਾਰ ਚੁਫੇਰੇ ਦੇਖਦੇ ਹਨ, ਕਿਤੇ ਬੇਗਮ ਦੀ ਮੁਸ਼ਕ ਨਹੀਂ, ਕਿਤੇ ਨਿਹੰਗ ਸਿੰਘ ਦਾ ਖੋਜ ਨਹੀਂ, ਕਿਤੇ ਤਲਵਾਰ ਨਹੀਂ, ਇਕੱਲਾ ਬਿਜੈ ਸਿੰਘ ਹੈ ; ਕਲੇਜੇ ਨੂੰ ਧਕਧਕੀ ਲੱਗ ਰਹੀ ਹੈ; ਅੱਖਾਂ ਅੱਗੇ ਮੋਮਬੱਤੀ ਦੇ ਜਗਮਗ ਕਰਦਿਆਂ ਬੀ ਹਨੇਰੇ ਦੇ ਗੋਲ ਗੋਲ ਚੱਕਰ ਆ ਜਾ ਰਹੇ ਹਨ। ਘਾਬਰ ਘਾਬਰੋ ਕੇ ਚਾਰ ਚੁਫੇਰੇ ਨਜ਼ਰ ਦੇ ਦੁਤ ਦੌੜ ਰਹੇ ਹਨ, ਪਰ ਥਹੁ ਨਹੀਂ ਲੱਗਦਾ। ਮੱਥਾ ਤਪ ਰਿਹਾ ਹੈ ਸਰੀਰ ਵਿਚੋਂ ਤੱਤੇ ਭਬੂਕੇ ਨਿਕਲੇ ਰਹੇ ਹਨ ਉਠਕੇ ਬਾਹਰ; ਛੱਜੇ ਤੇ ਜਾ ਬੈਠੇ। ਠੰਢੀ ਠੰਢ ਹਵਾ ਨੇ ਆਣਕੇ ਪਿਆਰ ਦਿੱਤਾ ਸੀਤਲਤਾ ਨੇ ਗਰਮੀ ਨੂੰ ਚੁਸਿਆ; ਮਨ ਟਿਕਾਣੇ ਆਯਾ ਅਰ ਬਿਜੈ ਸਿੰਘ ਨੂੰ ਤਸੱਲੀ ਹੋਈ ਕਿ ਇਹ ਸਭ ਸੁਪਨਾ ਸੀ। ਪਰ ਹਾਇ ਕਹਿਰ, ਸਿੰਘ ਜੀ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਹੈ, ਕਿ ਮੈਂ ਸੁਪਨੇ ਵਿਚ ਬੀ ਕਿਉਂ ਪਰਾਈ ਇਸਤੀ ਨੂੰ ਵਿਆਹ ਦਾ ਵਚਨ ਦਿੱਤਾ। ਅੱਗੇ ਮੇਰਾ ਦਿਲ ਸੱਜਣ ਸੀ ਪਰ ਹੁਣ ਵੈਰੀ ਹੋ ਗਿਆ ਜਾਪਦਾ ਹੈ! ਜਦ ਬਗਲ ਵਿਚ ਰਹਿਣ ਵਾਲਾ ਸੱਜਣ ਹੀ ਵੈਰੀ ਹੋ ਗਿਆ ਹੈ, ਚਾਹੇ ਇਸਨੇ ਸੁਪਨੇ ਵਿਚ ਸਾਥ ਛੱਡਿਆ ਹੈ, ਤਦ ਹੁਣ ਕਿਸਤੇ ਆਸ ਰੱਖੀ ਜਾਏ ਕਿ ਅੰਕੜ ਵੇਲੇ ਰਖਿਆ ਕਰੇਗਾ ? ਚਾਰ ਚੁਫੇਰੇ ਸਤ ਧਰਮ ਤੋਂ ਡੇਗਣੇ ਵਿਚ ਲੋਕੀ ਹਨ, ਇਕ ਆਪਣਾ ਮਨ ਸੱਜਣ ਸੀ, ਚਾਹੇ ਇਸ ਨੇ ਨੀਂਦ ਵਿਚ ਸਾਥ ਛੱਡਿਆ ਹੈ, ਪਰ ਛੱਡਿਆ ਤਾਂ ਹੈ ਨਾ, ਖਬਰੇ ਜਾਗਤ ਵਿਚ ਬੀ ਨਾ ਕਦੇ ਧੋਖਾ ਦੇ ਜਾਵੇ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਹੁਕਮ ਹੈ ਕਿ ਸੁਪਨੇ ਵਿਚ ਬੀ ਨਾਮ ਹੀ ਚਿੱਤ ਆਵੇ ਤਾਂ ਚੰਗਾ ਹੈ। ਹਾਂ ਸੁਪਨੇ ਵਿਚ ਬੀ ਸਾਵਧਾਨੀ ਲੋਏ। ਇਹ ਕਹਿੰਦਿਆਂ ਆਪ ਨੇ ਆਪਣੇ ਬੁੱਲ ਟੁੱਕੇ ਅਰ ਕਦੀ ਨਾ ਡੋਲੇ ਸਿੰਘ ਜੀ ਨੇ ਦਿਲ ਤਰਬਾਂ ਨੂੰ ਖਿੱਚਿਆ। ਜਿਨ੍ਹਾਂ ਅੱਖਾਂ ਨੇ ਬੜੇ ਬੜੇ ਕਸ਼ਟਾਂ ਵਿਚ ਹੰਝੂਆਂ ਦੀ ਵਾਕਫੀ ਬੀ ਨਹੀਂ ਸੀ ਕੀਤੀ, ਇਸ ਵੇਲੇ ਕੁਛ ਸਜਲ ਹੋ ਆਈਆਂ ਸਨ।

ਖਾਲਸਾ ਜੀ! ਆਪਣੇ ਬਜ਼ੁਰਗਾਂ ਦੇ ਜਤ ਸਤ ਵੱਲ ਧਿਆਨ ਕਰੋ, ਕਿ ਸੁਪਨੇ ਵਿਚ ਨਿਰਾ ਗੱਲਾਂ ਮਾਤ ਦੇ ਕਰਨੇ ਤੇ ਦੁਖੀ ਹੋ ਰਹੇ ਹਨ। ਸਿੱਖਾਂ ਦੇ ਤੇਜ ਪ੍ਰਤਾਪ ਦਾ ਇਹੋ ਭੇਦ ਸੀ, ਜੋ ਸਾਨੂੰ ਮਾਲੂਮ ਨਾ ਰਹਿਣ ਕਰਕੇ ਅਸੀਂ ਔਖੇ ਹੋ ਰਹੇ ਹਾਂ।

ਜਤ ਸਤ ਦੇ ਤਾਪ ਨਾਲ ਸਰੀਰ ਪਸ਼ਟ ਤੇ ਜਵਾਨ ਹੁੰਦਾ ਹੈ, ਅਰ ਸੰਤਾਨੇ ਬਲਵਾਨ ਹੁੰਦੀ ਹੈ, ਆਪਣੀ ਆਤਮਾਂ ਬੁਛ ਔਰ ਸੰਤਾਨ ਦੀ ਆਤਮਾ ਨਿਰਮਤਾਈ ਵੱਲ ਰੁਖ਼ ਕਰਦੀ ਹੈ। ਜੋ ਲੋਕ ਇਸ ਗੁਣ ਨੂੰ ਧਾਰਨ ਕਰਦੇ ਹਨ ਸੋ ਸਦਾ ਸੰਸਾਰ ਪਰ ਵਧਦੇ ਹਨ, ਜੋ ਇਸ ਗੁਣ ਨੂੰ ਛੱਡਦੇ ਹਨ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਭੋਰਥਰੀ ਕਹਿੰਦਾ ਹੈ-ਨਾ ਸਮਝੋ ਕਿ ਤੁਸੀਂ ਭੋਗਾਂ ਨੂੰ ਭੋਗਦੇ ਹੋ, ਨਹੀਂ ਭੋਗ ਤੁਹਾਨੂੰ ਭੋਗਦੇ ਹਨ। ਸ਼ਰੀਰ ਬੁੱਢਾ ਹੋ ਜਾਂਦਾ ਹੈ; ਵਾਸ਼ਨਾਂ ਬੁੱਢੀਆਂ ਨਹੀਂ ਹੁੰਦੀਆਂ, ਇਸ ਤੋਂ ਸਮਝ ਲਵੋ ਕਿ ਭੋਗ ਭੋਗਦੇ ਹੋਏ ਜੀਵੇ ਆਪ ਭੋਗੇ ਜਾਂਦੇ ਹਨ। ਸਰੀਰ ਦੀ ਤਾਕਤ ਤੇ ਅਰੋਗਤਾ ਅਰ ਆਤਮਾ ਦੀ ਸ਼ੁੱਧੀ ਤੇ ਕੌਮੀ ਉੱਨਤੀ ਦਾ ਪਹਿਲਾ ਅਸੂਲ ਉੱਚਾ ਸੁੱਚਾ ਆਚਰਨ ਹੈ ਤੇ ਨਾਲ ਬਾਣੀ ਨਾਮ ਦਾ ਅਭੇਸ!

ਕੁਝ ਸੌ ਵਰ੍ਹਾ ਬੀਤਿਆ ਤਾਂ ਤੁਹਾਡਾ ਐਰਜ ਸੀ; ਅੱਜ ਨਹੀਂ। ਓਦੋਂ ਭਜਨ ਬੰਦਗੀ ਤੇ ਸੁੱਚੇ ਆਚਰਨ ਨਾਲ ਬਹੁਤ ਪਿਆਰ ਸੀ। ਭਾਵੇਂ ਅਜੇ ਬੀ ਸਿਖ ਬਹਾਦਰ ਹਨ, ਪਰ ਕਿਥੇ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਾਲੀਆਂ ਰਾਠ ਸੂਰਮਗਤੀਆਂ, ਓਹ ਰਿਸ਼ਟ

—————

  • ਅੱਖਾਂ ਤੇਰ-ਬਤਰ ਹੋਣਾ।
  • ਪੰਜਾਹ ਕੁ ਵਰਤੇ ਹੋਏ ਤਾਂ ਸਿੱਖ ਸਰਦਾਰੀਆਂ ਨੂੰ ਕੱਚੇ ਕੁਸ਼ਾਮਤੀ ਤੇ ਕੁਸੰਗੀ ਆ ਲੱਗੇ ਸੀ; ਹੁਣ ਪਛਮੀ ਕੁਸੰਗ ਔਖ ਦੇ ਰਿਹਾ ਹੈ। ਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਓਹ ਬਲ, ਉਨ੍ਹਾਂ ਵਰਗਾ ਧਰਮ, ਭਰੋਸਾ, ਸਿੱਖੀ ਸਿੱਦਕ।

੨੧. ਕਾਂਡ।

ਜਿਹਾ ਕੁ ਅਸੀਂ ਪਿੱਛੇ ਕਹਿ ਆਏ ਹਾਂ ਦਰਬਾਰ ਦਾ ਕੰਮ ਵਿਗੜਨ ਲੱਗ ਗਿਆ ਸੀ। ਦਰਬਾਰੀ ਵਿਚਾਰੇ ਬੜੀ ਔਕੜ ਵਿਚ ਫਸ ਗਏ। ਜੇ ਬੇਗਮ ਦੇ ਹੁਕਮ ਨੂੰ ਉਡੀਕਦੇ ਤਦ ਕਈ ਕਈ ਦਿਨ ਐਵੇਂ ਬੀਤ ਜਾਂਦੇ ਜੇ ਬਿਨਾਂ ਪੁੱਛੇ ਕਰਦੇ ਤਦ ਬੇਗਮ ਨਾਰਾਜ਼ ਹੁੰਦੀ ਪਰ ਨਾਰਾਜ਼ ਬੀ ਐਸੀ ਕਰੜੀ ਕਿ ਚੰਗੇ ਚੰਗੇ ਅਮੀਰਾਂ ਦੀ ਇੱਜ਼ਤ ਲਾਹ ਸਿਟਦੀ। ਇਕ ਦਿਨ ਇਕ ਦਲੇਰ ਅਮੀਰ ਨੇ ਸਮਝਾਇਆ, ਸਮਝਣਾ ਤੇ ਕਿਤੇ ਰਿਹਾ ਇਸ ਨੇ ਵਿਚਾਰੇ ਦੀ ਚੰਗੀ ਪਤ ਲਾਹੀ। ਭਿਖਾਰੀ ਖਾਂ ਦੀ ਹੋਣੀ ਅਜੇ ਅੱਖਾਂ ਅੱਗੇ ਤਾਜ਼ਾ ਹੀ ਸੀ, ਸਾਰੇ ਦਰਬਾਰੀਆਂ ਨੇ ਕੱਠੇ ਹੋ ਕੇ ਇਕ ਚਿੱਠੀ ਦਿੱਲੀ ਭੇਜ ਦਿੱਤੀ ਅਰ ਘਰੋਂ ਘਰੀ ਬੈਠ ਗਏ, ਦਰਬਾਰ ਤੇ ਰਿਆਸਤ ਦਾ ਕੰਮ ਛਡ ਦਿੱਤਾ। ਇਹੋ ਜੇਹਾ ਸੁਲੱਖਣਾ ਵੇਲਾ ਸਿੰਘ ਲੱਭਦੇ ਹੀ ਰਹਿੰਦੇ ਸਨ ਸੋ ਓਹ ਕੰਮ ਵਿਚ ਲਗ ਪਏ ਸਨ ਅਰ ਆਪਣਾ ਸਿੱਕਾ ਬਿਠਾਉਣ ਵਿਚ ਤਤਪਰ ਹੋ ਰਹੇ ਸਨ। ਕਰੋੜਾ ਸਿੰਘ ਦੇ ਜਥੇ ਵਿਚ ਇਹ ਵੇਲਾ ਬਿਜੈ ਸਿੰਘ ਦੇ ਛੁਡਾਉਣ ਦਾ ਇਕ ਭਾਰੀ ਉੱਤਮ ਸਮਝਿਆ ਗਿਆ। ਇਕ ਦਿਨ ਰੌਣੀ ਰੱਖ ਵਿਚ ਦੀਵਾਨ ਲੱਗਾ ਹੋਇਆ ਸੀ, ਸਰਦਾਰ ਹੁਰਾਂ ਨੇ ਸ਼ੀਲ ਕੌਰ ਨੂੰ ਅਰ ਭੁਜੰਗੀ ਨੂੰ ਪੰਥ ਦੇ ਸਾਹਮਣੇ ਖੜਾ ਕਰ ਕੇ ਸਭ ਨੂੰ ਇਨ੍ਹਾਂ ਦੇ ਦੁੱਖਾਂ ਅਰ ਧਰਮ ਪਾਲਣ ਦਾ ਹਾਲ ਸੁਣਾਯਾ ਅਰ ਨਾਲ ਹੀ ਬਿਜੈ ਸਿੰਘ ਜੀ ਦੇ ਕਿਲ੍ਹੇ ਵਿਚ ਫਸੇ ਹੋਏ ਹੋਣ ਦੇ ਹਾਲ ਦੱਸੋ ਕਿ ਕਿਸ ਕਿਸ ਪ੍ਰਕਾਰ ਦੇ ਲਾਲਚਾਂ ਦੇ, ਸਮੁੰਦਰ ਵਿਚ ਅਡੋਲ ਖੜੇ ਹਨ! ਇਹ ਸਾਰੇ ਸਮਾਚਾਰ ਸੁਣ ਕੇ ਖ਼ਾਲਸਾ ਜੀ ਨੇ ਧੰਨ ਕੀਤੀ ਅਰ ਫੇਰ ਸਭ ਨੇ ਕਿਹਾ ਕਿ ਚਲੋ ਹੁਣ ਉਨ੍ਹਾਂ ਨੂੰ ਕੱਢੀਏ। ਕਰੋੜਾ ਸਿੰਘ ਨੇ ਪੁਛਿਆ: ਕਿ ਕੀਕੂੰ ਕੰਮ ਕੀਤਾ ਜਾਏ, ਕੁੱਝ ਸਲਾਹ ਦੱਸੋ? ਉਸ ਵੇਲੇ ਕਈ ਸਿੰਘਾਂ ਨੇ ਸਲਾਹ ਦਸੀ। ਇਕ ਨੇ ਕਿਹਾ-ਇਕ ਦਮ ਕੂਚ ਕਰਕੇ