ਬਿਜੈ ਸਿੰਘ/੧੯. ਕਾਂਡ
ਦੇ ਦਿਲ ਨੂੰ ਪੀੜ ਹੈ ਕਿ ਸਿਰ ਨੂੰ। ਕੋਈ ਪਹਿਰ ਦਿਨ ਚੜ੍ਹੇ ਮਗਰੋਂ ਬੇਗਮ ਨੂੰ ਨੀਂਦ ਪੈ ਗਈ। ਸ਼ੁਕਰ ਹੈ ਕਿ ਵਿਚਾਰੀਆਂ ਵਾਸ਼ਨਾ ਜੋ ਇਸ ਦੇ ਤਪਤ ਹਿਰਦੇ ਵਿਚ ਭੱਠੀ ਦੇ ਦਾਣਿਆਂ ਵਾਂਙ ਤੜਫਣੀਆਂ ਲੈ ਰਹੀਆਂ ਸਨ, ਸ਼ਾਂਤਿ ਹੋਈਆਂ ਅਰ ਉਨ੍ਹਾਂ ਨੂੰ ਚਉ ਕਰਕੇ ਬੈਠਣਾ ਮਿਲਿਆ।ਕੋਈ ਲੌਢੇ ਪਹਿਰ ਜਾਗ ਖੁਲ੍ਹੀ। ਬੇਗਮ ਉਂਝ ਤਾਂ ਵੱਲ ਸੀ, ਪਰ ਕਮਜ਼ੋਰ ਹੋ ਗਈ, ਜਿੱਕਰ ਕੋਈ ਤਾਪ ਦੇ ਰੋਗੋਂ ਉਠਦਾ ਹੈ।
੧੯. ਕਾਂਡ।
ਬੇਗਮ ਨੂੰ ਆਰਾਮ ਦਾ ਸੌਣਾ, ਬੇਫ਼ਿਕਰੀ ਦਾ ਖ਼ਾਣਾ, ਅਚਿੰਤਤਾਈ ਵਿਚ ਹੱਸਣਾ ਸਭ ਭੁੱਲ ਗਿਆ। ਦਿਲ ਦੀ ਹੈਂਕੜ ਤੇ ਆਕੜ ਤਾਂ ਭਿਖਾਰੀ ਖ਼ਾਂ ਵਾਲਾ ਦੰਡ ਦੇਣ ਨੂੰ ਕਦੇ ਉੱਮਲ ਪੈਂਦੀ, ਪਰ ਇਥੇ ਡੂੰਘਾ ਪਿਆਰ ਸੀ, ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ। ਨਾਲੇ ਅੱਗੇ ਭਿਖਾਰੀ ਖਾਂ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁਕੀ ਸੀ,ਇਸ ਗੱਲ ਤੋਂ ਬੀ ਡਰਦੀ ਹੁਣਜੋੜਾਂ ਤੋੜਾਂ ਤੇ ਟੇਢੀਆਂ ਚਾਲਾਂ ਦੀ ਸੋਚ ਵਿਚ ਰਹਿੰਦੀ ਸੀ। ਅੰਤ ਬੇਗਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇਕ ਤੰਗ ਕੋਠੜੀ ਵਿਚ ਚੁਪੀਤੇ ਹੀ ਕੈਦ ਕਰ ਦਿੱਤਾ। ਨਿਆਣਾ ਬਾਲਕ, ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ।
ਕੋਠੜੀ ਦੇ ਬਾਹਰ ਪਹਿਰਾ ਰਹਿੰਦਾ ਹੈ। ਇਕ ਦਿਨ ਸਵੇਰੇ ਪਾਠ ਗੋਲੀ ਆਈ, ਜਿਸ ਦੇ ਮਗਰੋਂ ਸ਼ੀਲ ਕੌਰ ਦੇ ਕਮਰੇ ਵਿਚ ਇਕ ਹੱਥ ਵਿਚ ਦੋ ਸੁੰਦਰ ਕੌਲ ਸਨ; ਸ਼ੀਲ ਕੌਰ ਦੇ ਅੱਗੇ ਧਰਕੇ ਬੋਲੀ : ਕਿ ਇਹ ਦੋਵੇਂ ਆਪ ਦੀ ਨਜ਼ਰ, ਇਕ ਆਪ ਪੀ ਲਓ ਤੇ ਇਕ ਬਰਖ਼ੁਰਦਾਰ ਨੂੰ ਪਿਲਾ ਦਿਓ।
ਸ਼ੀਲਾ-ਇਸ ਵਿਚ ਕੀ ਹੈ?
ਗੋਲੀ-ਹੁਕਮ ਤਾਂ ਨਹੀਂ ਦੱਸਾਂ ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ; ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਕ੍ਰਿਤਘਣ ਬਣਦੀ ਹਾਂ। ਹਾਇ! ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ ਅਰ ਲੁਕੀ ਰਹਿਣੇ ਵਾਲੀ ਗੱਲ ਵੀ ਨਹੀਂ। ਬੀਬੀ ਜੀ! ਇਸ ਵਿਚ ਜ਼ਹਿਰ ਹੈ; ਜੋ ਤੁਹਾਡੇ ਵਾਸਤੇ, ਤੁਹਾਡੇ ਪਤੀ ਨੇ ਘੱਲੀ ਹੈ।
ਸ਼ੀਲਾ-ਕਦੀ ਨਹੀਂ, ਪਿਆਰੇ ਪਤੀ ਜੀ ਵੱਲੋਂ ਜੋ ਇਹ ਨਿਆਮਤ ਹੋਵੇ ਤਾਂ ਮੇਰੇ ਧੰਨ ਭਾਗ! ਪਰ ਪਤੀ ਜੀ ਦੀ ਘੱਲੀ ਹੋਈ ਇਹ ਚੀਜ਼ ਨਹੀਂ ਹੈ। ਮੇਰਾ ਤੇ ਪਤੀ ਦਾ ਆਤਮਕ ਸੰਜੋਗ ਹੈ ਮੇਰਾ ਪਤੀ ਇਹ ਕਦੇ ਨਹੀਂ ਕਰ ਸਕਦਾ, ਉਹ ਸੱਚਾ ਸਿੰਘ ਹੈ, ਸੱਚੇ ਸਿੰਘ ਸਦੀਵ ਸੱਚੇ ਪਤੀ ਹੋਇਆ ਕਰਦੇ ਹਨ।
ਗੋਲੀ (ਠਿਠਰਕੇ) -ਬੀਬੀ ਜੀ! ਤੂੰ ਤਾਂ ਡਾਢੀ ਕੋਈ ਦਿਲਾਂ ਦੀ ਜਾਨਣਹਾਰ ਹੈਂ। ਮੈਂ ਤੈਥੋਂ ਸੱਚ ਨਹੀਂ ਲੁਕਾ ਸਕਦੀ। ਇਹ ਬੇਗਮ ਦੀ ਚਲਾਕੀ ਹੈ, ਤੁਹਾਡੇ ਪਤੀ ਦਾ ਦੋਸ਼ ਨਹੀਂ। ਪਤੀ ਤੁਹਾਡੇ ਨੇ ਅਜੇ ਤਕ ਬੇਗਮ ਦਾ ਹੁਕਮ ਨਹੀਂ ਮੰਨਿਆਂ। ਦੁਨੀਆਂ ਦਾ ਕੋਈ ਲਾਲਚ ਨਹੀਂ ਜੋਂ ਬੇਗਮ ਨੇ ਉਨ੍ਹਾਂ ਨੂੰ ਨਾ ਦਿਖਾਇਆ ਹੋਵੇ, ਪਰ ਉਨ੍ਹਾਂ ਪਰ ਕੁਝ ਅਸਰ ਨਹੀਂ ਹੋਇਆ। ਜਿਸ ਵੇਲੇ ਬੇਗਮ ਨੇ ਤੁਹਾਥੋਂ ਉਨ੍ਹਾਂ ਨੂੰ ਅੱਡ ਕੀਤਾ ਹੈ, ਉਸ ਦਿਨ ਤੋਂ ਅਨੇਕ ਗੋਲੀਆਂ ਹਰ ਵੇਲੇ ਉਨ੍ਹਾਂ ਦੇ ਉਦਾਲੇ ਰਹਿੰਦੀਆਂ ਅਰ ਉਨ੍ਹਾਂ ਨੂੰ ਸਮਝਾਉਂਦੀਆਂ ਹਨ, ਪਰ ਉਨ੍ਹਾਂ ਨੇ ਬੀ ਮਨੋਂ ਧਾਰੀ ਜਾਪਦੀ ਹੈ ਅਰ ਗੰਭੀਰ ਹਾਥੀ ਦੇ ਦੁਆਲੇ ਮੱਖੀਆਂ ਉਡਦੀਆਂ ਵਾਂਙ ਉਨ੍ਹਾਂ ਨੂੰ ਦੇਖਦੇ ਹਨ। ਕੱਲ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਹੇ ਬੇਗਮ! ਤੈਂ ਆਪਣਾ ਪ੍ਰਣ ਤੋੜਿਆ ਹੈ, ਹੁਣ ਅਸੀਂ ਵੀ ਚਲੇ ਜਾਵਾਂਗੇ ਪਰ ਬੇਗਮ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ। ਉਹ ਕਹਿੰਦੀ ਹੈ ਕਿ ਤੇਰਾ ਪਿਤਾ ਚੂਹੜ ਮੱਲ ਤੇਰੀ ਵਹੁਟੀ ਨੂੰ ਲੈ ਗਿਆ ਹੈ ਪਰ ਓਹ ਅਰੰਨਾਂ ਨਹੀਂ ਕਰਦੇ।
ਸ਼ੀਲਾ-ਹੱਛਾ ਜੋ ਕਰਤਾਰ ਨੂੰ ਭਾਵੇ। ਅਕਾਲ ਪੁਰਖ ਉਹਨਾਂ ਨੂੰ ਤੱਤੀ ਵਾ ਨਾ ਲੱਗਣ ਦੇਵੇ, ਮੈਂ ਤਾਂ ਉਹ ਜਾਣੇ ਸਦਕੇ ਕੀਤੀ ਉਹਨਾਂ ਦੇ ਚਰਨਾਂ ਉਤੋਂ।
ਗੋਲੀ-ਸ਼ਾਬਾਸ਼ ਤੁਹਾਡੇ ਜਨਮ ਦੇ ਅਰ ਤੁਹਾਡੇ ਧਰਮ ਦੇ, ਪ੍ਰਤਿਬਤਾ ਹੋਣ ਦੇ! ਤੁਸੀਂ ਤਾਂ ਕੋਈ ਦੇਉਤੇ ਹੋ। ਮੂਰਖ ਬੇਗਮ ਤੁਹਾਡੇ ਅਸਲੇ ਨੂੰ ਨਹੀਂ ਸਮਝਦੀ!
ਭੁਜੰਗੀ-ਭਲਾ ਜੇ ਅਸੀਂ ਨਾ ਪੀਵੀਏ ਤਾਂ!
ਗੋਲੀ-ਫੇਰ ਕਤਲ ਕੀਤੇ ਜਾਓਗੇ।ਇਹ ਬੇਗਮ ਫੈਸਲਾ ਕਰ ਚੁਕੀ ਹੈ।
ਸ਼ੀਲਾ-ਸਤਿ ਬਚਨ, (ਪੁੱਤ ਵੱਲ) ਬਰਖ਼ੁਰਦਾਰ! ਇਕ ਦਿਨ ਮਰਨਾ ਹੈ ਅਰ ਮੇਰਾ ਤੇਰਾ ਸਿੰਘ ਹੁਰਾਂ ਦੇ ਨਾਲ ਇਸ ਕਿਲ੍ਹੇ ਵਿਚੋਂ ਜੀਉਂਦੇ ਜੀ ਨਿਕਲਣਾ ਅਨਹੋਣੀ ਗੱਲ ਹੈ, ਤੇਰੇ ਪਿਤਾ ਦਾ ਇਕੱਲਿਆਂ ਨਿਕਲ ਜਾਣਾ ਕੁਛ ਸੌਖਾ ਹੈ। ਉਹ ਸਿੰਘ ਹਨ ਕਿਲ੍ਹੇ ਦੇ ਉਸ ਦਿਨ ਵਾਲੀ ਬਾਹੀ ਤੋਂ ਟੱਪ ਕੇ ਬੀ ਜਾ ਸਕਦੇ ਹਨ, ਪਰ ਮੈਂ ਤੀਵੀਂ ਤੂੰ ਬਾਲਕ, ਸਾਡਾ ਨਿਕਲਣਾ ਔਖਾ ਹੈ। ਦੂਸਰੀ ਗੱਲ ਇਹ ਹੈ ਕਿ ‘ਤੇਰਾ ਪਿਤਾ ਧਰਮ ਹਾਰੇ ਇਹ ਬੀ ਹੋਣ ਵਾਲੀ ਗੱਲ ਨਹੀਂ ਹੈ। ਕੋਈ ਐਸੀ ਪ੍ਰੇਰਨਾ ਨਹੀਂ ਹੈ ਜੋ ਉਨ੍ਹਾਂ ਦੇ ਹਿਰਦੇ ਨੂੰ ਪ੍ਰੇਰ ਸਕੇ। ਉਨ੍ਹਾਂ ਨੂੰ ਜੇ ਕੇਵਲ ਆਪਣਾ ਹੀ ਫਿਕਰ ਹੋਵੇ ਤਦ ਜਿੰਦ ਅਰ ਧਰਮ ਦੋਹਾਂ ਦਾ ਬਚਾ ਲੈਣਾ ਉਨ੍ਹਾਂ ਲਈ ਸੌਖੇਰਾ ਹੈ, ਪਰ ਮੇਰਾ ਨਾਲ ਹੋਣਾ ਉਹਨਾਂ ਦੀ ਜਿੰਦ ਨੂੰ ਜ਼ਰੂਰ ਲੈ ਗਲੋਗਾ, ਤਾਂ ਤੇ ਭਲਾ ਹੈ ਕਿ ਮੈਂ ਮਰ ਜਾਵਾਂ ਤੇ ਸੁਆਮੀ ਜੀ ਸੁਤੰਤ੍ਰ ਹੋਕੇ ਆਪਣਾ ਆਪ ਬਚਾ ਲੈਣ ਤੇਰੇ ਲਈ, ਮੈਂ ਆਂਦਰਾਂ ਵੱਲ ਦੇਖਾਂ ਤਾਂ ਜੀਉਣਾ ਹੀ ਭਲਾ ਹੈ, ਪਰ ਜੇ ਅਕਲ ਦੀ ਗੱਲ ਮੰਨਾਂ ਤਾਂ ਤੇਰਾ ਮੇਰੇ ਨਾਲ, ਮੇਰੇ ਬੱਚੜੇ! ਚਲਣਾ ਹੀ ਚੰਗਾ ਹੈ। ਕਿਉਂਕਿ ਜਦ ਮੈਂ ਮਰ ਗਈ ਤੇਰੇ ਪਿਤਾ ਪਾਸ ਤੈਨੂੰ ਇਨ੍ਹਾਂ ਨੇ ਅੱਪੜਨ ਨਹੀਂ ਦੇਣਾ, ਅਰ ਕਈ ਤਰ੍ਹਾਂ ਦੇ ਦਾਬੇ ਤੇ ਲਾਲਚ ਤੈਨੂੰ ਦੇਣਗੇ, ਤੇਰੀ ਉਮਰ ਛੋਟੀ ਹੈ, ਮਤਾਂ ਤੇਰਾ ਚਿੱਤ ਡੋਲ ਜਾਵੇ, ਤੂੰ ਕੁਝ ਭੁੱਲ ਕਰ ਬੈਠੇ ਤੇ ਖ਼ਾਲਸਾ ਸੁਣੇ, ਤਦ ਮੇਰੀ ਕੁੱਖ ਨੂੰ ਸਾਰਾ ਪੰਥ ਧਿਕਾਰ ਦੇਵੇ ਤੇ ਤੇਰੀ ਆਤਮਾ ਸਾਥੋਂ ਵਿਛੁੜ ਜਾਵੇ। ਭਾਵੇਂ ਮੈਂ ਜਾਣਦੀ ਹਾਂ ਕਿ ਤੂੰ ਸ਼ੇਰ ਬੱਚਾ ਡੋਲਣੇ ਵਾਲਾ ਨਹੀਂ, ਲਹੂ ਪਵਿੱਤ੍ਰ ਤੇ ਦਿਲ ਬਲ ਵਾਲਾ ਹੈ ਪਰ ਅਵਸਥਾ ਛੋਟੀ ਹੋਣ ਕਰਕੇ ਦਿਲ ਤਸੱਲੀ ਨਹੀਂ ਫੜਦਾ। ਇਸ ਲਈ ਪਿਆਰੇ ਲਾਲ! ਚੱਲ ਹੁਣ ਕਰਤਾਰ ਦੇ ਚਰਨਾਂ ਕੰਵਲਾਂ ਵਿਚ ਪਹੁੰਚੀਏ। ਦੁਨੀਆਂ ਦੇਖ ਲਈ ਗੰਢੇ ਦੇ ਛਿੱਲ ਵਾਂਗ ਹੈ, ਇਸ ਦੇ ਅੰਦਰ ਕੁਝ ਨਹੀਂ ਹੈ। ਤੇਰਾ ਮਾਂ ਦਾ ਉਪਦੇਸ਼ ਬੱਚੇ ਦੇ ਦਿਲ ਵਿਚ ਘਰ ਕਰ ਗਿਆ। ਗੌਲੀ ਪਾਸ ਬੈਠੀ ਬਿਟਰ ਬਿਟਰ ਤੱਕ ਰਹੀ ਹੈ। ਮਾਂ ਪੁੱਤ ਨੇ ਗਟ-ਗਟ ਕਰਕੇ ਪਿਆਲੇ ਪੀ ਲਏ, ਗੋਲੀ ਦੀ ਚਰਨੀਂ ਹੱਥ ਲਾਕੇ ਕਿਹਾ ਕਿ ਪਤੀ ਜੀ ਨੂੰ ਕਿਸੇ ਤਰ੍ਹਾਂ ਸੁਨੇਹਾ ਪੁਚਾ ਦੇਈਂ ਕਿ ਅਸੀਂ ਹੁਣ ਸੰਸਾਰ ਪਰ ਨਹੀਂ ਹਾਂ ਤੇ ਤੁਸੀਂ ਆਪਣਾ ਆਪ ਲੈ ਕੇ ਤਿਲਕ ਜਾਓ ! ਗੋਲੀ ਹੱਕੀ ਬੱਕੀ ਪੱਥਰ ਮੂਰਤੀ ਹੋਈ ਦੁਹਾਂ ਦੇ ਚਰਨਾਂ ਉਤੇ ਮੱਥਾ ਟੇਕ ਕੇ ਵਿਦਾ ਹੋਈ ਤੇ ਮਾਂ ਪੁੱਤ ਪਾਠ ਕਰਨ ਲੱਗ ਪਏ।
ਪਲ ਕੁ ਮਗਰੋਂ ਬੇਗਮ ਆ ਪਹੁੰਚੀ। ਸ਼ੀਲਾ ਨੇ ਇਕ ਤੀਲਾ ਅੱਗੇ ਕਰਕੇ ਕਿਹਾ-ਭੈਣ ਜੀ! ਏਥੇ ਹੋਰ ਕੁਝ ਨਹੀਂ ਜੋ ਆਪ ਨੂੰ ਬੈਠਣ ਵਾਸਤੇ ਦੋਵਾਂ। ਬੈਠੀਏ, ਜੀ ਆਇਆਂ ਨੂੰ ਮੇਰੇ ਸਿਰ ਮੱਥੇ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ।
ਬੇਗਮ-ਸ਼ੀਲ ਕੌਰ! ਤੂੰ ਡਾਢਾ ਠੰਢਾ ਘੜਾ ਹੈਂ, ਮੈਂ ਸੁਣਿਆ ਹੈ ਕਿ ਤੇਰੇ ਪਤੀ ਨੇ ਤੈਨੂੰ ਜ਼ਹਿਰ ਦੇ ਦਿੱਤੀ ਹੈ, ਮੇਰੇ ਤੇ ਹੱਥਾਂ ਦੇ ਤੋਤੇ ਉੱਡ ਗਏ ਹਨ। ਦੌੜੀ ਆਈ ਹਾਂ, ਕਿਸ ਗੱਲੇ ਤੇਰੇ ਨਾਲ ਧਰੋਹ ਕੀਤਾ ਸੀ ? ਮੈਨੂੰ ਤਾਂ ਤੇਰੀ ਕੈਦ ਦਾ ਪਤਾ ਬੀ ਹੁਣ ਲਗਾ ਹੈ, ਮੇਰੇ ਅੱਗੇ ਬਿਜੈ ਸਿੰਘ ਟਾਲੇ ਕਰਦਾ ਰਿਹਾ ਹੈ, ਮੈਂ ਪੁੱਛਾਂ ਕਿੱਥੇ ਹੈ ਤਦ ਕਹਿ ਛੱਡੋ ਕਿ ਸ਼ਹਿਰ ਵਿਚ ਗਈ ਹੈ। ਮੈਂ ਭੋਲੀ ਕੀ ਜਾਣਾਂ? ਅੱਜ ਪਤਾ ਲੱਗਾ ਜੋ ਉਸ ਦਾ ਦਿਲ ਇਕ ਗੋਲੀ ਨੇ ਭਰਮਾ ਲਿਆ ਹੈ ਤੇ ਉਸਦੇ ਬਦਲੇ ਤੁਹਾਨੂੰ ਮਾਰਦਾ ਹੈ। ਪਰ ਤੂੰ ਘਾਬਰ ਨਹੀਂ, ਮੈਂ ਹਕੀਮ ਨੂੰ ਸੱਦਿਆ ਹੈ; ਹੁਣੇ ਤੁਹਾਡਾ ਇਲਾਜ ਕਰਦਾ ਹੈ। (ਅੱਖਾਂ ਵਿਚ ਹੰਝੂ) ਪਿਆਰੀ ਭੈਣ! ਤੂੰ ਚਿੰਤਾ ਨਾ ਕਰ, ਮੈਂ ਤੇਰਾ ਵਾਲ ਵਿੰਗਾ ਨਹੀਂ ਹੋਣ ਦੇਣਾ।
ਸ਼ੀਲ ਕੌਰ-ਭੈਣ ਜੀ! ਹਕੀਮਾਂ ਦੀ ਲੋੜ ਨਹੀਂ, ਨਾ ਹੀ ਪਤੀ ਜੀ ਨੇ ਮੈਨੂੰ ਜ਼ਹਿਰ ਦਿੱਤੀ ਹੈ; ਇਹ ਫਲ ਤਾਂ ਮੇਰੇ ਹੀ ਖੋਟੇ ਕਰਮਾਂ ਦਾ ਹੈ। ਇਹ ਪ੍ਰਭੂ ਦਾ ਭਾਣਾ ਹੈ ਜੋ ਖੁਸ਼ੀ ਨਾਲ ਝੱਲਣਾ ਹੈ। ਤੁਹਾਨੂੰ ਮੈਂ ਭੈਣ ਕਿਹਾ ਸੀ, ਸੋ ਸ਼ੁਕਰ ਹੈ ਕਿ ਅੰਤ ਤਕ ਮੇਰੀ ਵਲੋਂ ਨਿਭ ਗਿਆ। ਜੇ ਕੋਈ ਮੇਰੀ ਭੁੱਲ ਚੁੱਕ ਹੋਵੇ ਤਾਂ ਬਖ਼ਸ਼ਣੀ। ਬੇਗਮ- ਭੈਣ ਜੀ! ਮੇਰਾ ਕੌਣ ਹੈ (ਅੱਖਾਂ ਵਿਚ ਹੰਝੂ) ਤੂੰ ਮੇਰੀ ਧਿਰ ਸੈਂ, ਤੂੰ ਤੁਰ ਗਈਓਂ ਤਾਂ ਮੈਂ ਕੀ ਕਰਾਂਗੀ? ਮੇਰੀ ਮਾਂ ਤੂੰ ਸੈਂ, ਭੈਣ ਤੂੰ ਸੈਂ, ਦੁੱਖਾਂ ਦੀ ਦਰਦਣ ਤੂੰ ਸੈਂ, ਗਮਾਂ ਦੀ ਵੰਡਣ ਵਾਲੀ ਤੂੰ ਸੈਂ। (ਹੱਥ ਜੋੜ ਕੇ) ਭੈਣ! ਮੈਨੂੰ ਵਾਹ ਲਾ ਲੈਣ ਦੋਹ, ਇਲਾਜ ਕਰਾ ਲੈਣ ਦੇਹ।
ਸ਼ੀਲਾ-ਭੈਣ ਜੀ! ਤੁਸੀਂ ਆਰਾਮ ਕਰੋ। ਮੇਰਾ ਜੀ ਘਾਬਰਦਾ ਹੈ, ਹੁਣੇ ਜਿੰਦ ਟੁੱਟਣੀ ਲਗਣ ਵਾਲੀ ਹੈ, ਤੁਸੀਂ ਦੇਖਕੇ ਘਾਬਰੋਗੇ, ਮੇਰਾ ਗਿਲਾ ਆਪ ਤੇ ਨਹੀਂ, ਮੇਰੀ ਵਲੋਂ ਚਿੱਤ ਨੂੰ ਠੰਢਿਆਂ ਰਖੋ, ਕਿਸੇ ਪ੍ਰਕਾਰ ਦਾ ਰੰਜ ਮੇਰੇ ਚਿਤ ਵਿਚ ਨਹੀਂ, ਜੇ ਹੁੰਦਾ ਬੀ ਤਾਂ ਮੈਂ ਬਖਸ਼ਦੀ ਤੁਸੀਂ ਜਾਓ, ਮੇਰੇ ਪਤੀ ਤੇ ਕ੍ਰਿਪਾ ਕਰਨੀ ਤੇ ਉਸ ਨੂੰ ਇਸ ਕਿਲ੍ਹੇ ਵਿਚੋਂ ਛੁਟਕਾਰਾ ਬਖ਼ਸ਼ ਦੇਣਾ, ਬਸ ! ਇੰਨੀ ਵਾਸ਼ਨਾ ਹੈ ਜੋ ਆਪ ਪੂਰਨ ਕਰੋ ਤਾਂ ਚੰਗਾ।
ਇਸ ਵੇਲੇ ਇਕ ਸਿਖਾਈ ਹੋਈ ਗੋਲੀ ਦੌੜੀ ਦੌੜੀ ਆਈ ਅਰ ਘਾਬਰੀ ਹੋਈ ਬੋਲੀ:-
'ਬੇਗਮ ਜੀ! ਹਨੇਰ ਹੋ ਗਿਆ।' ਇਹ ਸੁਣਕੇ ਬੇਗਮ ਹਫਲਾਤਫਲੀ ਦੀ ਮਾਰੀ ਚਲੀ ਗਈ। ਉਧਰ ਮਾਂ ਪੁਤ੍ਰ ਨੂੰ ਜ਼ੋਰ ਨਾਲ ਉੱਪਰ-ਛਲਾਂ ਸ਼ੁਰੂ ਹੋ ਗਈਆਂ। ਆਂਦਰਾਂ ਤੋੜ ਤੋੜ ਤੇ ਓਝਰੀ ਨੂੰ ਪੁੱਠੇ ਕਰ ਦੇਣ ਵਾਲੀਆਂ ਕੈਆਂ ਨੇ ਜ਼ਹਿਰ ਦੀ ਬਹੁਤ ਸਾਰੀ ਅੰਸ ਕੱਢ ਦਿੱਤੀ: ਪਰ ਕਮਜ਼ੋਰੀ ਅਰ ਬੇਹੋਸ਼ੀ ਨੇ ਦੋਹਾਂ ਨੂੰ ਐਸਾ ਕਰ ਦਿੱਤਾ ਕਿ ਜਿੱਕਰ ਕੋਈ ਜੀਉਂਦਾ ਨਹੀਂ ਹੈ। ਸਾਰਾ ਦਿਨ ਬੇਸੁਧ ਪਿਆਂ ਬੀਤ ਗਈ, ਸੰਝ ਹੋਈ ਤਾਂ ਬੇਗਮ ਦੇ ਹੁਕਮ ਨਾਲ ਲੋਥਾਂ ਦਰਿਯਾ ਵਿਚ ਸੁੱਟਣੇ ਲਈ ਘੱਲੀਆਂ ਗਈਆਂ। ਪਰ ਸੁੱਟਣ ਵਾਲਿਆਂ ਨੇ ਕੁਛ ਦੂਰੋਂ ਰੌਲਾ ਸੁਣ ਕੇ ਤੇ ਡਰ ਕੇ ਕਿ ਮਤੇ ਕੋਈ ਸਿੱਖ ਦਸਤਾ ਨਾ ਆ ਰਿਹਾ ਹੋਵੇ, ਛੇਤੀ ਨਾਲ ਕਿਲ੍ਹੇ ਦੇ ਬਾਹਰ ਉਪਰਲੇ ਪਾਸੇ ਉਜਾੜ ਵਿਚ ਪਵਿੱਤ੍ਰ ਦੇਹੀਆਂ ਮਲਕੜੇ ਰਖ ਦਿੱਤੀਆਂ ਤੇ ਆਪ ਭੱਜ ਆਏ। ਬੇਗਮ ਦੇ ਭਾਣੇ ਉਹ ਮਰ ਚੁੱਕੇ ਸਨ ਅਰ ਚੁੱਕਣ ਵਾਲਿਆਂ ਨੇ ਬੀ ਧਿਆਨ ਨਹੀਂ ਦਿੱਤਾ ਸੀ। ਬੇ-ਖਿਆਲੇ ਉਹ ਹਨੇਰੀ ਰਾਤ ਵਿਚ ਲੋਥਾਂ ਸਮਝ ਕੇ ਉਜਾੜ ਵਿਚ ਧਰ ਆਏ, ਜਿੱਥੇ ਉਹ ਪਈਆਂ ਅੰਤ ਵਿਚ ਮਾਨੋਂ ਅੰਤ ਹੋ ਰਹੀਆਂ ਸਨ। ਮਖ਼ਮਲੀ ਸੇਜਾਂ ਉਤੇ ਲੇਟਣ ਵਾਲੇ ਪਿੰਡੇ ਕਰੜੀ ਜ਼ਮੀਨ ਤੇ ਪਏ ਹੋਏ ਸਨ। ਟੱਬਰਾਂ ਤੋਂ ਵਿਛੁੜੇ ਹੋਏ ਧਰਮੀ ਇਕ ਇਕੱਲੇ ਬਨ ਪਸ਼ੂਆਂ ਦੀਆਂ ਲੋਥਾਂ ਵਾਂਙ ਧਰੇ ਪਏ ਹਨ। ਆਕਾਸ਼ ਵਿਚ ਤਾਰਾ ਮੰਡਲ ਡੂੰਘੀ ਨਜ਼ਰ ਲਾਕੇ ਸੱਚੇ ਧਰਮੀਆਂ ਵੱਲ ਤੱਕ ਰਿਹਾ ਹੈ ਕਿ ਮਤੇ ਸਾਡੀ ਜਿੰਦ ਬਖਸ਼ਣ ਵਾਲੀਆਂ ਕਿਰਨਾਂ ਨਾਲ ਜਿੰਦੜੀ ਦੀਆਂ ਤੰਦੀਆਂ ਬੋਲ ਉਠਣ। ਮੱਧਮ ਮੱਧਮ ਪੌਣ ਇਨ੍ਹਾਂ ਸਰੀਰਾਂ ਪੁਰ ਸਾਰੰਗੀ ਦੇ ਗਜ ਵਾਂਙ ਫਿਰ ਰਹੀ ਹੈ ਕਿ ਮਤਾਂ ਜੀਵਨ ਦੀਆਂ ਤਾਰਾਂ ਕਿਸੇ ਹੀ ਰਗੜ ਨਾਲ ਆਪਣੀ ਸਰਗਮ ਅਲਾਪਣ ਲਗ ਜਾਣ। ਕੁਦਰਤ ਧਰਮੀਆਂ ਨਾਲ ਦਰਦ ਵੰਡ ਰਹੀ ਹੈ, ਪਰ ਕੋਈ ਜੀਉਂਦਾ ਬੰਦਾ ਰੱਬ ਦਾ ਤਰਸ ਖਾ ਕੇ ਵਿਸਾਹ ਦੀ ਜਗਵੇਦੀ ਪੁਰ ਘਾਤ ਹੋਏ ਜੀਵਾਂ ਦੀ ਬਾਹੁੜੀ ਨਹੀਂ ਕਰ ਰਿਹਾ।
ਕਿਲ੍ਹੇ ਦੇ ਅੰਦਰ ਵੇਖੋ ਤਾਂ ਭਾਵੀ ਹੋਰ ਹੀ ਖੇਲ ਰਚਾਏ ਬੈਠੀ ਹੈ ਪਰ ਸਜੇ ਹੋਏ ਕਮਰੇ ਵਿਚ ਇਕ ਮੋਰ ਪੰਖ ਦੀ ਉਣਤ ਪਲੰਘ ਪੁਰ ਬਿਜੈ ਸਿੰਘ ਜੀ ਬਿਰਾਜਮਾਨ ਸੁੰਦਰ ਗੋਲੀਆਂ ਦੇ ਝੁੰਡ ਵਿਚ ਬੈਠੇ ਐਉਂ ਸਜ ਰਹੇ ਹਨ; ਜਿਵੇਂ ਗਿੱਟੀਆਂ ਵਿਚ ਕੋਈ ਤਾਰਾ।ਇਹ ਬੇਗਮ ਦੀਆਂ ਅੰਤ੍ਰਿੰਗ ਸਖੀਆਂ ਹਨ, ਜੋ ਬਿਜੈ ਸਿੰਘ ਨੂੰ ਸਮਝਾ ਰਹੀਆਂ ਹਨ, ਪਰ ਸਭ ਦੀਆਂ ਸਿੱਖ ਸਿੰਧੇ ਘੜੇ ਪੁਰ ਪਾਣੀ ਵਰਗਾ ਅਸਰ ਕਰ ਰਹੀਆਂ ਹਨ। ਕੋਈ ਰਾਤ ਦੇ ਸਵਾ ਪਹਿਰ ਬੀਤੇ ਤਕ ਸਮਝਾ ਬੁਝਾ ਕੇ ਸਖੀਆਂ ਵਿਦਾ ਹੋਈਆਂ। ਹੁਣ ਬੇਗਮ ਆਪ ਆਈ ‘ਸਿੰਘ ਜੀ ਹੁਣ ਤਾਂ ਦਿਲ ਦੀਆਂ ਵਾਗਾਂ ਨੂੰ ਮੋੜੋ। ਜੇਕਰ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਪੰਜਾਬ ਦਾ ਹਾਕਮ ਬਣਾ ਦਿਆਂ, ਇਹ ਮੇਰੇ ਖੱਬੇ ਹੱਥ ਦਾ ਕਰਤਬ ਹੈ। ਆਪਣੇ ਤੇ ਤਰਸ ਕਰੋ, ਇਹ ਸੁੰਦਰਤਾ ਬਨ ਦੇ ਫੁੱਲਾਂ ਵਾਂਙ ਐਵੇਂ ਨਾ ਸੜ ਜਾਵੇ। ਰਚਣਹਾਰ ਨੇ ਕਿਨ੍ਹਾਂ ਸੁਲੱਖਣੇ ਹੱਥਾਂ ਨਾਲ ਤੇਰੇ ਸਰੀਰ ਦੀ ਰਚਨਾ ਰਚੀ ਹੈ, ਮੇਰੇ ਭਾਣੇ ਜਦ ਤੋਂ ਸੰਸਾਰ ਰਚਿਆ ਜਾਣ ਲੱਗਾ ਹੈ, ਤਦ ਤੋਂ ਜੋ ਜੋ ਸੂਰਤ ਰਚਣਹਾਰ ਨੇ ਰਚੀ, ਉਸਦੀ ਸੁੰਦਰਤਾ ਦੀ ਰਤਾ ਰਤਾ ਵੰਨਗੀ ਵੱਖਰੀ ਰੱਖਦਾ ਰਿਹਾ ਹੈ, ਉਹ ਸਾਰੀਆਂ ਸਾਂਭ ਕੇ ਰੱਖੀਆਂ ਸੁੰਦਰਤਾ ਦੀਆਂ ਵੰਨਗੀਆਂ ਨੂੰ ਕੱਠਾ ਕਰਕੇ ਉਸਨੇ ਇਕ ਪੁਤਲਾ ਬਣਾ ਕੇ ਬਿਜੈ ਸਿੰਘ ਨਾਮ ਧਰ ਕੇ ਸੰਸਾਰ ਵਿਚ ਘੱਲ ਦਿੱਤਾ ਹੈ। ਹੇ ਆਪਣਾ ਬੁਰਾ ਕਰਨ ਵਾਲੇ ਪੱਥਰ ਚਿਤ ਸ਼ਾਹਜ਼ਾਦੇ! ਕੁਛ ਬੋਲੋ ਤਾਂ ਸਹੀ?'
ਸਿੰਘ ਜੀ-ਹੇ ਪ੍ਰਜਾ ਮਾਤਾ ! ਤੇਰੇ ਸੰਕਲਪ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂੰ, ਜਿਥੋਂ ਕੁਝ ਨਹੀਂ ਬਣਨਾ, ਉਥੋਂ ਸੁਖਾਂ ਦੀ ਆਸ ਕਰ ਰਹੇ ਹਨ, ਤੂੰ ਜਿਨ੍ਹਾਂ ਗੱਲਾਂ ਨੂੰ ਸੁਖ ਰੂਪ ਜਾਣਦੀ ਹੈਂ, ਇਹ ਸਭ ਦੁੱਖ ਰੂਪ ਹਨ। ਜਿਹੜਾ ਇਸ ਵੇਲੇ ਮਨ ਨੂੰ ਮੋੜਨਾ ਹੈ ਸੋ ਬੜਾ ਔਖਾ ਤਾਂ ਹੈ ਪਰ ਫਲ ਬਹੁਤ ਮਿਠਾ ਰੱਖਦਾ ਹੈ, ਤੇ ਜਿਹੜਾ ਮਨ ਦੇ ਮਗਰ ਲੱਗਣਾ ਹੈ, ਇਹ ਅਨੇਕਾਂ ਕਸ਼ਟਾਂ ਵਿਚ ਪਾ ਦੇਵੇਗਾ।
'ਸੁਖੁ ਮਾਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨਾ ਮਾਂਗਿਆ ਭਾਵੈ॥"
ਧਤੂਰੇ ਦਾ ਇਕ ਬੀਜ ਬੀਜੀਏ ਤਾਂ ਕੈਸਾ ਸੁੰਦਰ ਬੂਟਾ ਉਗਦਾ ਹੈ, ਕੈਸੇ ਸੁਹਣੇ ਫਲ ਲਗਦੇ ਹਨ। ਪਰ ਹਾਇ! ਕਿਤਨੇ ਅਨਗਿਣਤ ਜ਼ਹਿਰ ਦੇ ਬੀਜ ਉਸ ਨੂੰ ਪੈਂਦੇ ਹਨ ਅਰ ਕਿਹੀ ਕਰੜੀ ਵਿਹੁ ਉਸ ਵਿਚੋਂ ਫੈਲਦੀ ਹੈ। ਜੜ੍ਹਾਂ, ਪੱਤੇ, ਟਾਹਣੀਆਂ, ਫੁੱਲ ਸਭ ਵਿਚ ਵਿਹ ਭਰੀ ਹੁੰਦੀ ਹੈ ਫਿਰ ਇਕ ਵੇਰ ਵੀ ਬੱਸ ਨਹੀਂ, ਹਰ ਵੇਰ ਵਿਹੂ ਦੇ ਫਲ ਲਗਦੇ ਹਨ, ਮਾਨੋਂ ਉਸ ਬੂਟੇ ਦਾ ਇਕ ਸੋਮਾਂ ਬਣ ਜਾਂਦਾ ਹੈ, ਜਿਸ ਵਿਚੋਂ ਸਦਾ ਵਿਚ ਦੀ ਨਦੀ ਵਗਦੀ ਰਹਿੰਦੀ ਹੈ।
ਭੈੜੀਆਂ ਵਾਸ਼ਨਾਂ ਦਾ ਰੂਪ ਮੋਹ ਨਾਲੋਂ ਸੁਹਣਾ ਲੱਗਦਾ ਹੈ, ਪਰ ਉਨ੍ਹਾਂ ਤੇ ਅਮਲ ਕਰਨਾ ਸੱਪ ਦਾ ਵਿਹੁ ਹੁੰਦਾ ਹੈ। ਭੰਬਟ ਦੀਵੇ ਦੀ ਸੁੰਦਰਤਾ ਪਰ ਮੋਹਿਤ ਹੋ ਜਾਂਦਾ ਹੈ, ਦੂਰ ਰਹੇ ਤਾਂ ਖੈਰ, ਜਦ ਵਾਸ਼ਨਾ, ਅਧੀਨ ਹੋ, ਨੇੜੇ ਢੁੱਕਦਾ ਹੈ ਤਾਂ ਖੰਭ ਸੜਵਾ ਕੇ ਡਿੱਗਦਾ ਹੈ ਤੇ ਤੜਫ ਤੜਫ ਮਰਦਾ ਹੈ। ਬੇਗਮ! ਵਾਸ਼ਨਾ ਅਧੀਨ ਹੋ ਕੇ ਟੁਰਨ ਨੇ ਬੜੇ ਬੜੇ ਰਿਸ਼ੀ, ਮੁਨੀ, ਔਲੀਏ ਡੇਗੇ, ਰਾਜਿਆਂ ਦੇ ਰਾਜ ਗੁਆਏ ਹਨ, ਫਕੀਰਾਂ ਦੀਆਂ ਫਕੀਰੀਆਂ ਮਿੱਟੀ ਵਿਚ ਮਿਲਾਈਆਂ, ਤੇਜੱਲ੍ਹੀਆਂ ਦੋ ਤੇਜ ਇਸ ਨੇ ਗੁਆਏ ਹਨ। ਰਾਜ ਭਾਗ ਨੂੰ ਪਾ ਕੇ ਆਪਣੇ ਪੈਰਾਂ ਤੇ ਮਜ਼ਬੂਤ ਹੋ ਕੇ ਖੜੋਵੇ। ਭਿਖਾਰੀ ਖਾਂਵਾਲਾ ਤਜਰਬਾ ਉਸਤਾਦ ਬਣਨਾ ਚਾਹੀਏ।
ਬੇਗਮ—ਹੇ ਕੋਰੜ ਮੋਠ! ਅਭਿੱਜ ਪੱਥਰ! ਮੁਲਾਣਿਆਂ ਵਾਂਗ ਵਾਇਜ਼ਾਂ ਨਾ ਸੁਣਾ; ਏਹ ਦਿਨ ਮੁੜ ਨਹੀਂ ਆਉਣੇ। ਪਿੱਛੋਂ ਇਹੋ ਪਛਤਾਵਾ ਪੱਲੇ ਰਹਿ ਜਾਂਦਾ ਹੈ ਕਿ ਜ਼ਿੰਦਗੀ ਦੇ ਸੁਹਣੇ ਸੁਹਣੇ ਦਿਨ ਧਰਮ ਦੇ ਡਰ ਕਰ ਕੇ ਗੁਆ ਲਏ।
ਸਿੰਘ-ਹੇ ਪ੍ਰਜਾ ਦੀ ਮਾਤਾ! ਕਾਲ ਬਿਤੀਤ ਹੋ ਰਿਹਾ ਹੈ ਜੇ ਧਰਮ ਵਿਚ ਬੀਤੇ ਤਦ ਬੀ ਜੇ ਅਧਰਮ ਵਿਚ ਬੀਤੇ ਤਦ ਬੀ; ਮਨ ਦੀਆਂ ਮੌਜਾਂ ਮਾਣਨ ਵਿਚ ਬੀਤੇ ਤਦ ਬੀ, ਨਾ ਮਾਣਨ ਵਿਚ ਬੀਤੇ ਤਦ ਬੀ; ਹਾਂ ਕਾਲ ਨੇ ਬੇਪ੍ਰਵਾਹ ਆਪਣੇ ਨਿਯਮਾਂ ਵਿਚ ਤੁਰੇ ਜਾਣਾ ਹੈ। ਪਿੱਛੋਂ ਤਾਂ ਭਲੇ ਕਰਮਾਂ ਦੀ ਖੁਸ਼ੀ ਤੇ ਬਲ ਪੱਲੇ ਰਹਿ ਜਾਂਦਾ ਹੈ ਜਾਂ ਮਾੜਿਆਂ ਦਾ ਪਛੁਤਾਵਾ ਤੇ ਕਮਜ਼ੋਰੀ। ਕਾਲ ਦੇ ਰਥ ਨੂੰ ਭਲਾ ਬੁਰਾ ਦੋ ਪਿੰਜ ਹਨ! ਇਨ੍ਹਾਂ ਪਿੰਜਾਂ ਦੀਆਂ ਦੋ ਲੀਹਾਂ ਪੈਂਦੀਆਂ ਜਾਂਦੀਆਂ ਹਨ, ਇਕ ਪਛੁਤਾਵਾ ਇਕ ਪ੍ਰਸੰਨਤਾਈ। ਰਥ ਪਹੀਆਂ ਸਮੇਤ ਲੰਘ ਜਾਂਦਾ ਹੈ, ਪਰ ਲੀਹਾਂ ਰਹਿ ਜਾਂਦੀਆਂ ਹਨ। ਤੁਸੀਂ ਉੱਚੇ ਘਰਾਣੇ ਦੇ ਹੋ। ਮੁਸਲਮਾਨ ਘਰਾਂ ਦਾ ਮੈਨੂੰ ਠੀਕ ਬਹੁ ਨਹੀਂ, ਪਰ ਹਿੰਦੂ ਘਰਾਂ ਵਿਚ ਜਿਨ੍ਹਾਂ ਇਸਤ੍ਰੀਆਂ ਨੂੰ ਰੰਡੇਪੇ ਦਾ ਦੁੱਖ ਪੈ ਜਾਂਦਾ ਹੈ ਓਹ ਸਤਿ ਧਰਮ ਵਿਚ ਬੈਠਕੇ ਉਮਰ ਕੱਟ ਲੈਂਦੀਆਂ ਹਨ; ਉਨ੍ਹਾਂ ਨੂੰ ਬੇਬੇ ਜੀ ਕਰਕੇ ਸਦਦੇ ਹਨ ਅਰ ਚੰਗਾ ਸਤਿਕਾਰ ਕਰਦੇ ਹਨ, ਪਰ ਜੇ ਇਸਤ੍ਰੀਆਂ ਮਨ ਦੀਆਂ ਖੱਟੀਆਂ ਵਾਸ਼ਨਾਂ ਦੇ ਮਗਰ ਲੱਗ ਕੇ ਅੱਗੇ ਪਿੱਛੇ ਦੀ ਸੋਚ ਛੱਡ ਦਿੰਦੀਆਂ ਹਨ, ਉਨ੍ਹਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ। ਜਿਨ੍ਹਾਂ ਪਾਪੀਆਂ ਨੂੰ ਉਹ ਭੁਲੇਖੇ ਵਿਚ ਫਸ ਕੇ ਸੱਜਣ ਜਾਣ ਬੈਠਦੀਆਂ ਹਨ ਓਹ ਨਾਲ ਨਹੀਂ ਨਿਭਦੇ। ਉਸ ਸਮੇਂ ਉਹਨਾਂ ਵਿਚਾਰੀਆਂ ਨੂੰ ਪਤਾ ਲੱਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿਯਾਂ ਨਾ ਮੰਨੀ ਤੇ ਮਨ ਦੇ ਵੇਗ ਦੇ ਮਗਰ ਲੱਗੀਆਂ ‘ਫਿਰ ਪਛੁਤਾਏ ਕਿਆ ਹੋਇ ਜਬ ਚਿੜੀਆਂ ਚੁਗ ਗਈ ਖੇਤ। ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਉਪਦੇਸ਼। ਦਾ ਸੁਆਦ ਪਿੱਛੋਂ ਮਲੂਮ ਹੁੰਦਾ ਹੈ। ਜੇ ਕੋਈ ਅੱਕ ਦੇ ਫਲ ਨੂੰ ਅੰਬ ਸਮਝੋ ਤੇ ਸਿਆਣੇ ਦਾ ਕਿਹਾ ਨਾ ਮੰਨੇ ਤਾਂ ਕੀ ਹੁੰਦਾ ਹੈ?
ਬੇਗਮ (ਜ਼ਰਾ ਤਿਣਕ ਕੇ)-ਸਿੰਘ ਜੀ! ਸਿਖ੍ਯਾ ਠੀਕ ਹਨ। ਦੇਣੀਆਂ ਸੁਖਾਲੀਆਂ ਹਨ ਪਰ ਮੈਂ ਕੋਈ ਬਦੀ ਦੀ ਗੱਲ ਨਹੀਂ ਕੀਤੀ ਕੀਹ ਤੁਸਾਂ ਵਿਚ ਵਿਵਾਹ ਤੇ ਵਿਧਵਾ ਵਿਵਾਹ ਮਨ੍ਹੇ ਹੈਨ?
ਸਿੰਘ ਜੀ-ਸਿੱਖਾਂ ਵਿਚ ਵਿਵਾਹ ਤੇ ਵਿਧਵਾ ਵਿਵਾਰ ਦੀ ਤਾਂ ਖੁੱਲ੍ਹ ਹੈ, ਪਰ ਵਿਵਾਹ ਹੋਵੇ ਤਾਂ। ਵਿਵਾਹ ਇਕ ਪਵਿੱਤ੍ਰ ਸੰਬੰਧ ਹੈ ਪਵਿੱਤ੍ਰ ਨਿਯਮ ਨਾਲ ਜਾਇਜ਼ ਹੈ, ਪਰ ਮੈਂ ਤਾਂ ਵਿਵਾਹਿਤ ਹਾਂ।
ਬੇਗਮ-ਇਸਤ੍ਰੀ ਤਾਂ ਆਪ ਦੀ ਮਰ ਚੁੱਕੀ ਹੈ; (ਹੰਝੂ ਭਰ ਕੇ) ਯਾਰੀ ਸ਼ੀਲ ਕੂਚ ਕਰ ਗਈ।
ਸਿੰਘ ਜੀ-ਅਸੰਭਵ!
ਬੇਗਮ- ਨਹੀਂ ਸੱਚ! ਚੂੜ੍ਹ ਮਲ ਆਪ ਦਾ ਪਿਤਾ ਉਸ ਨੂੰ ਲੈ ਗਿਆ ਸੀ, ਮੈਂ ਬੀ ਉਸ ਨਾਲ ਤੋਰਨੋਂ ਨਾਂਹ ਨਹੀਂ ਕੀਤੀ ਸੀ, ਤੁਹਾਡੀ ਮਾਤਾ ਬਹੁਤ ਰੋਂਦੀ ਸੀ ਇਸ ਕਰਕੇ ਟੋਰਨਾ ਪਿਆ ਸੀ, ਤੁਹਾਨੂੰ ਮੈਂ ਅੱਗੇ ਬੀ ਦੱਸ ਚੁੱਕੀ ਹਾਂ; ਪਰ ਹੁਣ ਪੱਕੀ ਖਬਰ ਆਈ ਹੈ ਕਿ ਰਾਤ ਛੱਤ ਡਿੱਗ ਪੈਣ ਕਰਕੇ ਤੁਹਾਡੀ ਵਹੁਟੀ ਤੇ ਪੁਤ੍ਰ ਹੇਠ ਦੱਬੇ ਗਏ ਹਨ ਅਰ ਤੁਹਾਡੇ ਭਰਾ ਨੇ ਬੜੀ ਛੇਤੀ ਉਨ੍ਹਾਂ ਦਾ ਦਾਹ ਵੀ ਕਰਵਾ ਦਿੱਤਾ ਹੈ। ਕਾਰਨ ਦਾ ਪਤਾ ਨਹੀਂ, ਪਰ ਇਕ ਮੁਖਬਰ ਨੇ ਖ਼ਬਰ ਦਿੱਤੀ ਹੈ ਕਿ ਤੁਹਾਡੇ ਭਰਾ ਨੇ ਉਨ੍ਹਾਂ ਨੂੰ ਮਰਵਾਇਆ ਹੈ ਛੱਤ ਡਿੱਗਣੀ ਬਹਾਨਾ ਹੈ। ਉਸਦੀ ਨੀਯਤ ਇਹ ਹੈ ਕਿ ਕੋਈ ਵਾਰਸ ਹੋਰ ਬਾਕੀ ਨਾ ਰਹੇ, ਸਾਰਾ ਧਨ ਮੈਂ ਸਾਂਭਾਂ।
ਸਿੰਘ ਜੀ-ਮੈਂ ਨਹੀਂ ਮੰਨਦਾ।
ਬੇਗਮ—ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਸੱਚ ਹੈ, ਮੈਂ ਤੁਹਾਡੇ ਭਰਾ ਦੀ ਗ੍ਰਿਫ਼ਤਾਰੀ (ਫੜਨ) ਦਾ ਹੁਕਮ ਬੀ ਦੇ ਆਈ ਹਾਂ!
ਸਿੰਘ ਜੀ ਨੇ ਅੱਖਾਂ ਮੀਟ ਲਈਆਂ, ਪਿਆਰਿਆਂ ਦੇ ਵਿਯੋਗ ਕਰਕੇ ਹਿਰਦੇ ਵਿਚ ਖੌਹ ਪਈ,ਪਰ ਨਿਸਚੇਵਾਨ ਹਿਰਦੇ ਵਿਚ ਸਤਿਗੁਰਾਂ ਦੀ ਮੂਰਤੀ ਆ ਖੜੋਤੀ ਅਰ ਸਿੰਘ ਜੀ ਦੇ ਗਿਆਨਵਾਨ ਹਿਰਦੇ ਵਿਚ ਆਤਮਾਂ ਦੇ ਨਿੱਤ ਤੇ ਅਮਰ* ਹੋਣ ਦਾ ਨਕਸ਼ਾ ਬੱਝ ਗਿਆ ਅਰ ਕਰਮਾ ਦੀ ਪ੍ਰਬਲਤਾ ਤੇ ਕਰਤਾਰ ਦੀ ਕ੍ਰਿਪਾ ਨੂੰ ਸੋਚ ਕੇ ਆਤਮਾਂ ਨੂੰ ਪ੍ਰਸੰਨ ਕਰਨੇ ਵਾਲਾ ਸ਼ਾਂਤੀ ਦਾ ਸੋਮਾਂ ਫੁੱਟ ਪਿਆ। ਦਸ ਕੁ ਮਿੰਟ ਮਗਰੋਂ ਅੱਖਾਂ ਖੁੱਲ੍ਹੀਆਂ, ਦੋ ਕੁ ਟੇਪੇ ਡਿੱਗੇ ਅਰ ਸਿੰਘ ਜੀ ਦੇ ਮੂੰਹੋਂ ਸ਼ੁਕਰ ਦਾ ਸ਼ਬਦ ਤਿੰਨ ਵਾਰੀ ਨਿਕਲਿਆ । ਬਿਜੈ ਸਿੰਘ ਨੂੰ ਬੇਗਮ ਪਰ ਪਤੀਆ ਤਾਂ ਨਹੀਂ ਆਯਾ ਪਰ ਉਸ ਨੇ ਇਹ ਜਾਣ ਲਿਆ ਕਿ ਮੇਰੇ ਉਜ਼ਰ ਭੰਨਣ ਲਈ ਦੁਇ ਮਰਵਾ ਦਿਤੇ ਗਏ ਹੋਣ ਤਾਂ ਅਚਰਜ ਨਹੀਂ, ਸੋ ਭਾਣਾ ਜਾਣ ਕੇ ਰਜ਼ਾ ਸਿਰ ਤੇ ਧਰ ਲਈ।
ਬੇਗਮ—ਹੁਣ ਦੱਸੋ?
ਸਿੰਘ ਜੀ-ਕੀ ਦੱਸਾਂ? ਮੇਰਾ ਜਨਮ ਇਸ ਲਈ ਨਹੀਂ ਕਿ ਇਕ ਅਮੀਰਜ਼ਾਦੀ ਨਾਲ ਵਿਆਹ ਕਰਕੇ ਆਪਣੇ ਸੁੱਖਾਂ ਵਿਚ ਪੈ ਜਾਵਾਂ, ਮੈਂ ਤਾਂ ਧਰਮ ਤੇ ਪਰਜਾ ਦੀ ਸੇਵਾ ਲਈ ਜਨਮਿਆ ਹਾਂ। ਸੁੰਦਰ ਪਲੰਘ ਮੇਰੇ ਲਈ ਸੂਲਾਂ ਦੀ ਸੇਜਾਂ ਹਨ, ਬਨਾਂ ਵਿਚ ਕੰਡਿਆਂ ਪਰ ਭਰਾਵਾਂ ਨਾਲ ਸੌਣਾਂ ਮੇਰੇ ਲਈ ਮਖ਼ਮਲ ਨਾਲੋਂ ਭਲਾ ਹੈ, ਵੀਰਾਂ ਨਾਲ ਵਣ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਨੂੰ ਮੈਂ ਪਰਮ ਪ੍ਰਸੰਨਤਾ ਸਮਝਦਾ ਹਾਂ। ਉਹ ਧਰਮ ਹੈ, ਆਪਨੀਆਂ ਮੌਜ ਬਹਾਰਾਂ ਐਸ਼ਾਂ ਅਧਰਮ ਹਨ। ਆਤਮਾਂ ਨਿੱਤ ਹੈ ਸਰੀਰ ਅਨਿੱਤ । ਅਨਿੱਤ ਦੇ ਦੁੱਖਾਂ ਦੀ ਪਰਵਾਹ ਨਹੀਂ, ਕਿਉਂ ? ਝਬਦੇ ਮੁੱਕ ਜਾਂਦੇ ਹਨ,ਨਿੱਤ ਦੇ ਸੁਖ ਸਦਾ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕਰਨੀ ਚਾਹੀਏ । ਫਿਰ ਹੋਰ ਸੋਚੋ ਜੋ ਪੁਰਖ ਜਿਸ ਕੰਮ ਲਈ ਜੰਮਿਆਂ ਹੋਵੇ, ਉਸ ਨੂੰ ਉਹੋ ਕਰਨਾ ਹੀ ਸੁਹਣਾ ਹੈ, ਨਹੀਂ ਤਾਂ ਫੇਰ ਇਉਂ ਦੇ ਉਲਾਂਭੇ ਮਿਲਦੇ ਹਨ:-‘ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ।।
ਬੇਗਮ-ਮੈਂ ਕਦੇ ਕਿਸੇ ਅੱਗੇ ਨਹੀਂ ਨਵੀਂ, ਮੈਂ ਸਭ ਨੂੰ ਸਦਾ ਹੁਕਮ ਹੇਠ ਰਖਿਆ ਹੈ, ਏਥੇ ਨਵੀਂ ਹਾਂ, ਨਵੀਂ ਦੀ ਲਾਜ ਰਖੋ, ਕਿਹਾ ਮੰਨੋ *ਮੌਤ ਰਹਿਤ ਜੌ ਕਦੀ ਨਾ ਮਰੇ। ਕੁਛ ਦੇਰ ਗੁਪਤ ਰਹੋ, ਫੇਰ ਮੈਂ ਤੇਰੇ ਲਈ ਕਾਬਲ ਤੋਂ ਫੁਰਮਾਨ ਸ਼ਾਹੀ ਮੰਗਾ ਦਿਆਂਗੀ। ਦਿੱਲੀ ਵਾਲੇ ਆਪ ਮੋਏ ਪਏ ਹਨ; ਕੋਈ ਤੇਰੀ ਵਾ ਵੱਲ ਨਹੀਂ ਤੱਕੇਗਾ, ਬਿਨਾਂ ਯਤਨ ਪਾਤਸ਼ਾਹ ਬਣ ਜਾਹ। ਤੇਰਾ ਫਰਜ਼ ਬੀ ਪੂਰਾ ਹੋ ਜਾਏਗਾ। ਹੁਣ ਤਾਂ ਸਿੱਖਾਂ ਵਿਚ ਰਹਿ ਕੇ ਕਿਤੇ ਮਰ ਜਾਏਂਗਾ ਅਤੇ ਰਾਜਾ ਬਣਨ ਦਾ ਵੇਲਾ ਸਿਖਾਂ ਲਈ ਦੂਰ ਹੈ। ਜੇ ਕੋਈ ਜ਼ਾਲਮ ਨਵਾਬ ਆ ਗਿਆ ਤਾਂ ਖਬਰੇ ਸਿਖਾਂ ਦਾ ਖੁਰਾ ਖੋਜ ਹੀ ਮਿਟ ਜਾਵੇ। ਇਸ ਵੇਲੇ ਨੂੰ ਹੱਥੋਂ ਨਾ ਜਾਣ ਦੇਹ। ਪੱਕੀ ਪਕਾਈ ਮਿਲਦੀ ਹੈ, ਬਿਨਾਂ ਲਹੂ ਵੀਟੇ ਹੀ ਰਾਜ ਬੱਝਦਾ ਹੈ।
ਸਿੰਘ ਜੀ-ਪ੍ਰਜਾ ਮਾਤਾ! ਆਪ ਦੇ ਰਾਜ-ਭਾਗ ਦੇਣ ਦਾ ਸ਼ੁਕਰੀਆ ਹੈ। ਪਰ ਮੈਂ ਉਸ ਕੌਮ ਵਿਚੋਂ ਹਾਂ, ਜੋ ਆਪਣੇ ਡੌਲਿਆਂ ਪਰ ਬੜਾ ਭਰੋਸਾ ਰੱਖਦੀ ਹੈ। ਉਨ੍ਹਾਂ ਕਦੇ ਨਹੀਂ ਮੰਨਣਾ ਕਿ ਐਉਂ ਰਾਜ ਲਵੀਏ, ਜਦ ਰਾਜ ਲਵਾਂਗੇ ਤਲਵਾਰ ਦੀ ਧਾਰ ਨਾਲ ਲਵਾਂਗੇ। ਦੂਸਰੇ-ਅਬਦਾਲੀ ਐਸਾ ਬੱਧੂ ਨਹੀਂ ਜੈਸਾ ਤੁਸੀਂ ਸਮਝਦੇ ਹੋ। ਇਧਰੋਂ ਤੁਸੀਂ ਮੇਰੇ ਨਾਲ ਵਿਆਹ ਕੀਤਾ ਉਧਰੋਂ ਕੁਫਰ ਦਾ ਫਤਵਾ ਤੁਹਾਡੇ ਤੇ ਲਗੇਗਾ ਅਰ ਇਕ ਦਮ ਤਖਤੋਂ ਉਤਾਰੇ ਜਾਓਗੇ। ਅਬਦਾਲੀ ਤਾਂ ਆਉਂਦਾ ਕੁਝ ਚਿਰ ਲਾਊ, ਆਪਦੇ ਉਮਰਾਉ ਹੀ ਕੰਮ ਬਰਾਬਰ ਕਰ ਦੇਣਗੇ। ਕੋਈ ਮੁਸਲਮਾਨ ਇਹ ਗੱਲ ਨਹੀਂ ਸਹੇਗਾ ਕਿ ਤੁਸੀਂ ਇਕ ਨਾ-ਮੁਸਲਿਮ ਨਾਲ ਵਿਆਹ ਕਰੋ ਹਾਂ ਮੈਂ ਮੁਸਲਮਾਨ ਹੋ ਜਾਵਾਂ ਤਾਂ... ਪਰ ਇਹ ਅਸੰਭਵ ਹੈ। ਮੈਂ ਚੌਦਾਂ ਲੋਕਾਂ ਦੀ ਪਾਤਸ਼ਾਹੀ ਨੂੰ ਸਿਖ ਧਰਮ ਤੋਂ ਵਾਰ ਕੇ ਸੁੱਟ ਦਿਆਂ, ਜੇ ਕਹੇਂ ਕਿ ਤੇਰੇ ਸਿੱਖ ਹੋ ਜਾਣ ਨਾਲ ਸਿਖ ਰਾਜ ਹੋ ਜਾਇਗਾ, ਤਾਂ ਮੈਂ ਇੰਨੀ ਰਾਜਨੀਤੀ ਜਾਣਦਾ ਹਾਂ, ਕਿ ਇਹ ਹੋਣ ਨਹੀਂ ਲੱਗਾ। ਤੀਸਰੇ ਦਿੱਲੀ ਵਾਲੇ ਭਾਵੇਂ ਕੁਝ ਨਹੀਂ ਰਹੇ, ਪਰ ਪੰਜਾਬ ਲਈ ਅਜੇ ਕੁਛ ਬਲ ਹੈਨੇ। ਗਾਜ਼ੀਉੱਦੀਨ ਵਜ਼ੀਰ ਦੀ ਅੱਖ ਤੁਸਾਂ ਦੀ ਕਾਕੀ ਪਰ ਹੈ। ਉਸ ਨੇ ਵਿਆਹ ਪਰ ਜ਼ੋਰ ਦੇਣਾ ਹੈ ਤੇ ਆਪ ਦੇ ਸਿਰ ਤੇ ਕੁੰਡਾ ਰੱਖਣਾ ਹੈ, ਸੋ ਇਹ ਸਾਰੇ ਖਿਆਲ ਨੀਤੀ ਵਿਰੁੱਧ ਹਨ।
ਬੇਗਮ-ਕਿਸੇ ਭੁੱਖੇ ਨੂੰ ਰੋਟੀ ਮਿਲੇ ਤਾਂ ਨਾਂਹ ਕਰਦਾ ਹੈ? ਸਿੱਖਾਂ ਨੂੰ
-੧੪੭-
ਸਿੰਘ ਜੀ-ਸਿੰਘਾਂ ਦੀ ਸੂਰਬੀਰਤਾ ਅਣਖ, ਹਾਂ ਤਾਬੇਦਾਰੀ ਅਰ ਛਲ ਨੂੰ ਓਹ ਬਹੁਤ ਬੁਰਾ ਜਾਣਦੇ ਹਨ। ਰਾਜੇ ਬਣ ਕੇ ਭਾਵੇਂ ਕੁਝ ਕਰਨ, ਪਰ ਐਹ ਵੇਲਾ ਤਾਂ ਧਰਮ ਔਰ ਬਹਾਦਰੀ ਦਾ ਹੈ। ਜਦੋਂ ਨਵਾਬੀ ਦਾ ਖ਼ਿਤਾਬ ਸਿਖਾਂ ਨੂੰ ਘੱਲਿਆ ਗਿਆ ਸੀ ਤਦੋਂ ਕਿੱਦਾਂ ਨੱਕ ਵੱਟ ਕੇ ਨਾਂਹ ਕੀਤੀ ਸਾਨੇ। ਜਦ ਬਹੁਤ ਕਿਹਾ ਤਦ ਪੱਖਾ ਝਲਦੇ ਸੇਵਕ ਵੱਲ ਸੈਨਤ ਕੀਤੀ ਕਿ ਇਸ ਨੂੰ ਦੇ ਦਿਓ। ਕੀ ਤੁਸੀਂ ਪ੍ਰਤੱਖ ਨਹੀਂ ਦੇਖਦੇ ਕਿ ਜਦ ਅਬਦਾਲੀ ਆਉਂਦਾ ਹੈ ਤਾਂ ਸਿਖ ਸਭ ਆਪਣੇ ਇਲਾਕੇ ਛੱਡ ਕੇ ਨੱਸ ਜਾਂਦੇ ਹਨ; ਮਿਹਨਤਾਂ ਨਾਲ ਪ੍ਰਾਪਤ ਕੀਤੇ ਇਲਾਕੇ ਸਰਪ ਕੁੰਜ ਵਾਂਗ ਤਿਆਗ ਜਾਂਦੇ ਹਨ, ਪਰ ਅਬਦਾਲੀ ਨੂੰ ਨਜ਼ਰਾਨੇ ਲੈ ਕੇ ਮਿਲ ਪੈਣ ਅਰ ਤਾਬੇਦਾਰੀ ਕਰ ਲੈਣ, ਇਸ ਗੱਲ ਤੋਂ ਬੜੀ ਸੂਗ ਕਰਦੇ ਹਨ ਅਰ ਆਪਣੀ ਬਹਾਦਰੀ ਨੂੰ ਕਲੰਕ ਸਮਝਦੇ ਹਨ। ਫਿਰ ਦੋਖੋ ਜਾਂਦੇ ਆਉਂਦੇ ਅਬਦਾਲੀ ਦਾ ਪਿਛਾ ਕਰਕੇ ਉਸਦੀ ਨੱਕ ਜਿੰਦ ਕਰ ਦੇਂਦੇ ਹਨ। ਜਦੋਂ ਕਿ ਓਹ ਦਿੱਲੀ ਵੱਲ ਅਗੇ ਵੱਲ ਵਧਦਾ ਹੈ, ਇਹ ਪੰਜਾਬ ਵਿਚ ਰੌਲਾ ਪਾ ਦਿੰਦੇ ਹਨ, ਉਹ ਝੱਟ ਪਿਛੇ ਮੁੜਦਾ ਹੈ ਤਾਂ ਏਹ ਛੁਪ ਜਾਂਦੇ ਹਨ। ਜਦ ਓਹ ਕਾਬਲ ਨੂੰ ਟੁਰਦਾ ਹੈ ਤੇ ਉਸਦਾ ਛੁਪ ਛੁਪ ਕੇ ਪਿਛਾ ਕਰਦੇ ਹਨ ਅਤੇ ਕਾਬਲ ਗਏ ਨੂੰ ਇਨ੍ਹਾਂ ਦੇ ਕਾਰਨਾਮਿਆਂ ਦੀਆਂ ਖਬਰਾਂ ਚਉ ਨਹੀਂ ਲੈਣ ਦੇਂਦੀਆਂ। ਅਬਦਾਲੀ ਨੂੰ ਸਿਖ ਨਿਸਚਿੰਤ ਨਹੀਂ ਹੋਣ ਦੇਂਦੇ ਕਿ ਓਹ ਹਿੰਦ ਵਿਚ ਪਠਾਣੀ ਸਲਤਨਤ ਮੁੜ ਕਾਇਮ ਕਰ ਲਵੇ। ਐਸੇ ਉੱਚੀ ਮਤ ਵਾਲੇ ਇਹ ਬਹਾਦਰ ਜੋਧੇ ਪਸੰਦ ਨਹੀਂ ਕਰਨਗੇ ਕਿ ਜੋ ਕੁਛ ਤੁਸੀਂ ਕਹਿੰਦੇ ਹੋ ਉਹ ਕੁਛ ਮੰਨ ਲੈਣ। ਇਸ ਲਈ ਮੈਂ ਆਪ ਦਾ ਸ਼ੁਕਰ ਕਰਦਾ ਹੋਇਆ ਆਪ ਦੀਆਂ ਸਾਰੀਆਂ ਗੱਲਾਂ ਤੋਂ ਨਾਂਹ ਕਰਦਾ ਹਾਂ। ਮੈਂ ਇਕ ਬਨ ਦਾ ਪੰਛੀ ਹਾਂ, ਸੋਨੇ ਦੇ ਪਿੰਜਰਿਆਂ ਵਿਚ ਰਹਿਕੇ ਮੌਤੀ ਚੁਗਣ ਨਾਲੋਂ ਮੈਨੂੰ ਸੁਤੰਤ੍ਰਤਾ ਵਿਚ ਰਹਿਕੇ ਬਣ ਦੇ ਕੰਕਰਾਂ ਪੁਰ ਗੁਜ਼ਾਰਾ ਕਰਨਾ ਵਧੇਰੇ ਭਾਉਂਦਾ ਹੈ। ਛੁੱਟੀ।
ਸਿੰਘ ਜੀ ਦੀ ਧਰਮ ਅਰ ਸੁਤੰਤ੍ਰਤਾ ਦੀ ਸੋਚ ਵਲ ਧਿਆਨ ਕੀਤਿਆਂ
-੧੪੮-
ਹੇ ਖਾਲਸਾ ਜੀ! ਆਪਣੇ ਵੱਡਿਆਂ ਦੇ ਉੱਤਮ ਜੀਵਨਾਂ ਵੱਲ ਦੇਖਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ। ਧਰਮ ਪਾਲਣ ਨਾਲ ਹੀ ਸੰਸਾਰ
*ਵਹੁਟੀ ਗੱਭਰੂ। ਉਹ ਪੁਰਖ ਜੋ ਆਪਣੀ ਵਹੁਟੀ ਤੋਂ ਬਿਨਾਂ ਹੋਰ ਵੱਲ ਨਾ ਤੱਕੇ।
-੧੪੯-
ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥ ਜੈਸਾ ਸੰਗੁ
ਬਿਸੀਅਰ* ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ+ ॥ [ਆਸਾ ਮ: ੫
੨੦. ਕਾਂਡ।
ਚੰਦ ਵਿਹੂਣੀ ਵਿਧਵਾ ਰਾਤ ਪਤੀ ਹੀਨ ਇਸਤ੍ਰੀ ਦੇ ਦੁਖਤ ਹਿਰਦੇ ਵਾਂਙ ਦੁਖੀ ਹੈ ਤੇ ਠੰਢੇ ਸਾਹ ਭਰ ਰਹੀ ਤੇ ਸੰਗ ਦੀ ਨੀਲੀ ਚੱਦਰਤਾਣੀ ਹੋਈ ਸੂ। ਅਣਪੂਰੀਆਂ ਆਸਾਂ ਦੀ ਘਬਰਾਹਟ ਵਰਗਾ ਹਨੇਰਾ ਚਾਰ ਚੁਫੇਰੇ ਫੈਲ ਰਿਹਾ ਹੈ। ਜਿਵੇਂ ਕਿਸੇ ਬਾਲੀ ਦੇ ਹੱਥੋਂ ਫੁੱਲਿਆਂ ਦਾ ਛਿੱਕੂ ਡੁੱਲ੍ਹ ਕੇ ਫੁੱਲਿਆਂ ਨੂੰ ਤਿੱਤਰ ਬਿੱਤਰ ਕਰ ਦਿੰਦਾ ਹੈ ਤਿਵੇਂ ਕੁਦਰਤ ਬਾਲੀ ਦੇ ਫੁੱਲ, ਏਹ ਤਾਰੇ, ਤਿੱਤਰ ਬਿੱਤਰ ਡੁਲ੍ਹੇ ਪਏ ਹਨ। ਪਸੂਪੰਖੀ ਸਹਿਮ ਤੇ ਚੁੱਪਚਾਪ ਸੁੰਨ-ਵੱਟਾ ਹੋਏ ਪਏ ਹਨ। ਬ੍ਰਿਛ ਮਾਨੋਂ ਚਿੰਤਾ ਵਿਚ ਟਾਹਣੇ ਸਿੱਟੀ ਖੜੇ ਹਨ। ਰਾਤ ਦੀ ਸਹੇਲੀ ਕੁਦਰਤ ਬੀ ਸਾਥਣ ਦੇ ਦੁੱਖ ਵਿਚ ਐਸੀ ਦਰਦ ਵੰਡਾ ਰਹੀ ਹੈ ਕਿ ਮਾਨੋਂ ਉਸੇ ਦਾ ਰੂਪ ਹੋ ਰਹੀ ਹੈ।
ਹੁਣੇ ਹਨੇਰੀ ਦੇ ਹੋਰ ਵਧਣ ਨਾਲ ਬੱਦਲ ਆ ਗਏ। ਅੱਗ ਤਾਂ ਹਨੇਰੀ ਦੀ ਭਯਾਨਕ ਆਵਾਜ਼ ਹਾਇ ਹਾਇ ਦਾ ਨਕਸ਼ਾ ਬੰਨ੍ਹ ਰਹੀ ਸੀ ਹੁਣ ਬੱਦਲਾਂ ਦੀ ਭੈਣ ਮੇਣ ਨੇ ਅੱਥਰੂ ਬੀ ਵਹਾਉਣੇ ਸ਼ੁਰੂ ਕਰ ਦਿਤੇ। ਘਟਾ ਦੀ ਗਰਜ ਨਾਲ ਪਿੱਟਣ ਵਾਂਙੂ ਆਵਾਜ਼ ਆ ਰਹੀ ਹੈ, ਇਸ ਦੀ ਧਰਧਕ ਦੀ ਆਵਾਜ਼ ਨਾਲ ਦੁਨੀਆਂ ਕੰਬ ਰਹੀ ਹੈ। ਬ੍ਰਿਛਾਂ ਦੇ ਟਾਹਣ ਹੁਣ ਧਰਤੀ ਪੁਰ ਢੈ ਢੋ ਕੇ ਉੱਡ ਰਹੇ ਹਨ। ਹਾਇ ਦੁਖੀ ਰਾਤ! ਤੇਰਾ ਤਾਂ ਕਲੇਜਾ ਬੀ ਪਾਟ ਪਿਆ, ਅੰਦਰਲੇ ਜ਼ਖਮ ਐਸੇ ਚਮਕੇ ਕਿ ਚੰਦ ਬੀ ਨਹੀਂ ਕਦੀ ਚਮਕਿਆ। ਹਾਂ ਰਾਤ ਦਾ ਕਲੇਜਾ ਪਾਟਾ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ। ਹੇ ਕਾਲੀ ਰਾਤ! ਪਾਪਾਂ ਦੀ ਮਾਂ! ਜਹਾਨ ਦੇ ਉਪੱਦ੍ਰਵ
*ਸੱਪ ਪਰਾਈ ਇਸਤਰੀ।
-੧੫੦-