ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ॥

________________

ਬਿਜੈ ਸਿੰਘ

--

੧. ਕਾਂਡ

ਲਾਹੌਰ ਸ਼ਹਿਰ ਜੁੱਗਾਂ ਦਾ ਇਕ ਭਾਰੀ ਪਿੜ ਰਹਿ ਚੁੱਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾਂ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਏਥੇ ਸੰਮਤ ੧੮੦੮ ਤੇ ੧੮੦੯ ਬਿਕ੍ਰਮੀ ਦੇ ਲਗਪਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ।

ਮੀਰ ਮੰਨੂੰ* ਨੇ ਕਾਬਲ ਦੇ ਪਾਤਸ਼ਾਹ, ਅਹਿਮਦਸ਼ਾਹ ਦੁੱਰਾਨਾ ਪਾਸੋਂ ਹਾਰ ਖਾ ਕੇ ਸੁਲਹ ਦੀ ਬੇਨਤੀ ਕੀਤੀ, ਜੋ ੫੦ ਲੱਖ ਰੁਪੱਯਾ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ ਅਰ ਮੀਰ ਮੰਨੂੰ ਲਾਹੌਰ ਦੀ ਹਾਕਮ ਪਿਛੇ ਵਾਂਗੂੰ ਦ੍ਰਿੜ ਰਿਹਾ। ਮਹਾਰਾਜਾਂ ਕੌੜਾ ਮੱਲ; ਖਾਲਸੇ ਦਾ ਸੱਚਾ ਮਿੱਤਰ, ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿੱਚੋਂ ਆਪੋ ਆਪਣਾ ਹਿੱਸਾ ਖੇਡ ਕੇ, ਅਕਾਲ ਪੁਰਖ


*ਮੀਰ ਮੰਨੂੰ ਜਿਸ ਦਾ ਨਾਮ ਮੀਰ ਮੁਅੱਯਨਲ ਮੁਲਕ ਸੀ, ਵਜ਼ੀਰ ਕਮਰੁੱਦੀਨ ਦਾ ਪੁੱਤਰ ਅਤੇ ਪੰਜਾਬ ਦਾ ਹਾਕਮ ਸੀ। ਇਸ ਨੇ ਅਬਦਾਲੀ ਦੇ ਪਹਿਲੇ ਹਮਲੇ ਵੇਲੇ ੧੮੦੫ ਬਿ: (੧੭੪੮ ਈ:) ਵਿਚ ਉਸ ਨੂੰ ਹਰਾ ਕੇ ਭਜਾ ਦਿੱਤਾ ਸੀ ਤੇ ਇਸੇ ਬਹਾਦਰੀ ਕਰ ਕੇ ਲਾਹੌਰ ਦਾ ਸੂਬਾ ਬਣਿਆ ਸੀ। ਇਸੇ ਲਈ ਬਰਸਾਤ ਮਗਰੋਂ ਦੁੱਰਾਨੀ ਫੇਰ ਚੜ੍ਹ ਆਇਆ ਤੇ ਮੰਨੂੰ ਨੇ ਕੁਛ ਪਰਗਣਿਆਂ ਦਾ ਮਾਮਲਾ ਦੇ ਕੇ ਸੁਲਹ ਕਰ ਲਈ ਸੀ। ਇਹ ਤੀਸਰਾ ਹਮਲਾ ਸੀ ਸੰਨ ੧੮੦੯ ਵਾਲਾ ਜਿਸ ਦਾ ਕੁਛ ਹਾਲ ਸੁੰਦਰੀ ਵਿਚ ਆ ਚੁੱਕਾ ਹੈ। ਇਸੇ ਵਿਚ ਮਹਾਰਾਜਾ ਕੌੜਾ ਮੱਲ ਜੀ ਸ਼ਹੀਦ ਹੋਏ ਸਨ (੧੭੫੧-੫੨ ਈ:)।

ਮੁਹੰਮਦ ਲਤੀਫ, ਸਫਾ ੨੨੪।

-੧-

ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸੁਆਦ ਚੱਖ ਰਹੇ ਸਨ। ਖਾਲਸੇ ਦਾ ਸਰਕਾਰ ਵਿਚ ਕੋਈ ਮਿੱਤਰ ਨਹੀਂ ਸੀ। ਮੀਰ ਮੰਨੂੰ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁਕਾ ਸੀ, ਪਰ ਉਹ ‘ਗੌਂ ਭੁਨਾਵੇ ਜੌਂ’ ਵਾਲੀ ਗੱਲ ਸੀ, ਉਸ ਦੇ ਕੁਟਿਲ ਹਿਰਦੇ ਵਿਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹੋਂ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੇ ਤੋਂ ਵਧ ਕੇ ਜ਼ੁਲਮ ਕਰਨ ਲੱਗਾ।

ਇਸ ਸਮੇਂ ਲਾਹੌਰ ਵਿਚ ਇਕ ਚੂਹੜ ਮੱਲ ਨਾਮੀ ਵੱਡਾ ਸ਼ਾਹੂਕਾਰ ਅਰ ਸਰਕਾਰੀ ਹੁੱਦੇਦਾਰ, ਵੱਢੀਆਂ ਦੇ ਘਾਊ ਘੱਪ ਭੰਡਾਰ ਜ਼ੁਲਮ ਤੇ ਤਅੱਦੀ ਦਾ ਅਵਤਾਰ ਵੱਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ।

ਇਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜ਼ਨਾਨੇਖਾਨੇ ਵਿਚ ਬੜੀ ਗਹਿਮਾ ਗਹਿਮ ਹੋ ਰਹੀ ਸੀ; ਦੀਵਾਨ ਸਾਹਿਬ ਇਕ ਈਰਾਨੀ ਗ਼ਲੀਚੇ ਪੁਰ ਗਾਉਦੁਮ ਤਕੀਏ ਦੀ ਢੋ ਲਾ ਕੇ ਬੈਠੇ ਹੋਏ ਸਨ, ਸਾਹਮਣੇ ਪਾਸੇ ਇਨ੍ਹਾਂ ਦੀ ਇਸਤ੍ਰੀ ਢਲਦੀ ਅਵਸਥਾ ਦੀ, ਇੱਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਅਰ ਨੂੰਹ ਦਲ੍ਹੀਜਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿਚ ਬਿੱਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਟਹਿਲਣ ਨੇ ਆ ਕੇ ਖ਼ਬਰ ਦਿੱਤੀ ਜੋ ਪ੍ਰੋਹਤ ਹੁਰੀਂ ਆਏ ਹਨ ਅਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ’। ਦੀਵਾਨ ਸਾਹਿਬ ਨੇ ਕਿਹਾ ਕਿ ‘ਉਨ੍ਹਾਂ ਨੂੰ ਐਥੇ ਹੀ ਲੈ ਆਓ’ ਤੇ ਦੂਜੀ ਗੋਲੀ ਨੂੰ ਇਕ ਸੈੱਨਤ ਕੀਤੀ, ਜਿਸ ਨੇ ਝਟ ਪਟ ਇਕ ਚੰਨਣ ਦੀ ਚੌਂਕੀ ਡਾਹ ਕੇ ਉਪਰ ਗ਼ਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ ਆਏ। ਸਰੀਰ ਪਤਲੀ, ਰੰਗ ਪਿੱਲਾ, ਨੁਹਾਰ ਤ੍ਰਿਖੀ ਤੇ ਵਿਚ ਵਿਚ ਐਸੇ ਚਿੰਨ੍ਹ ਚਿਹਰੇ ਪੁਰ ਦਿੱਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦੇਂਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਵਾਰ ਨੇ ਮੱਥਾ ਟੇਕਿਆ, ਪੰਡਤ ਜੀ ਨੇ ਅਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤੇ ਕੀਤੀ, ਫੇਰ ਬੋਲੇ: ‘ਦੀਵਾਨ ਸਾਹਿਬ! ਬੜੇ ਅਸਚਰਜ ਦੀ ਗੱਲ ਹੈ। (ਕੰਠ ਰੁਕ ਗਿਆ, ਸਿਰ ਫੇਰ ਕੇ) ਹੇ ਰਾਮ ਕਲਿਯੁਗ ਆ ਗਿਆ; ਸ਼ਾਸਤ੍ਰ ਵੇਦ ਸੱਚ ਲਿਖੇ ਗਏ ਹਨ ਕਿ ਕਲਿਯੁਗ ਵਿਚ ਬੜੇ ਅਨਰਥ ਹੋਣਗੇ, ਸੋ ਪ੍ਰਤੱਖ ਦੇਖ ਲਿਆ, ਕਲਿਯੁਗ ਆ ਗਿਆ, ਘੋਰ ਕਲਿਯੁਗ!'

ਦੀਵਾਨ (ਅਸਚਰਜ ਹੋ ਕੇ)-ਪੰਡਤ ਜੀ! ਕੀ ਹੋ ਗਿਆ ਹੈ?

ਮਿਸਰ-ਕੀ ਕਹਾਂ? ਹੌਸ਼ ਟਿਕਾਣੇ ਨਹੀਂ, ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ! ਭਗਵਾਨ!!

ਦੀਵਾਨ-ਮਿਸਰ ਜੀ! ਵਾਸਤੇ ਨਰੈਣ ਦੇ ਛੇਤੀ ਦੱਸੋ ਕਿ ਕੀ ਹੋਇਆ?

ਪੰਡਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਂ ਪੁਰ ਐਸਾ ਪਿਆ ਕਿ ਹਥੌੜੀ ਵੱਜੋ ਘੜਿਆਲ ਵਾਂਗੂੰ ਥਰਥਰ ਕੰਬਣ ਲਗੇ ਗਈਆਂ।

ਮਿਸਰ-ਮਹਾਰਾਜ ਕੀ ਕਹਾਂ? ਹੌਸਲਾ ਨਹੀਂ ਪੈਂਦਾ ਕਿ ਐਸੀ ਖ਼ਬਰ ਆਪ ਮੇਰੇ ਮੂੰਹੋਂ ਸੁਣੋ; ਪਰ ਕੀ ਕਰਾਂ ਆਪ ਦਾ ਬਚਾਉ ਇਸੇ ਵਿਚ ਹੀ ਹੈ।

ਦੀਵਾਨ-ਮਿਸਰ ਜੀ! ਫਿਰ ਛੇਤੀ ਦੱਸੋ?

ਮਿਸਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਰੁਕੀ ਹੋਈ ਅਵਾਜ਼ ਵਿਚ ਬੋਲਿਆ: ਜਜਮਾਨ ਭਗਵਾਨ! ਰਾਮ ਲਾਲ, ਰਾਮ ਲਾਲ ਰਾਮ ਲਾ ਆ ਘਘ (ਅਵਾਜ਼ ਰੁਕ ਗਈ!!

ਦੀਵਾਨ-ਹਾਇ! ਪਿਆਰੇ ਰਾਮਲਾਲੇ ਨੂੰ ਕੀ ਹੋਇਆ,ਝਬਦੇ ਦੱਸੋ?

ਮਿਸ਼ਰ-ਰਾਮ ਲਾਲ ਸਿੱਖ ਹੋ ਗਿਆ!!

ਇਹ ਖ਼ਬਰ ਬਿਜਲੀ ਵਾਂਗ ਪਈ। ਇਕਦਮ ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ, ਹਾਇ ਹਾਇ ਨਾਲ ਕਮਰਾ ਗੂੰਜ ਉਠਿਆ, ਨੇਤ੍ਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ, ਸਾਰੇ ਘਰ ਵਿਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਬੀ ਨਾ ਰੁਕ ਸਕੀਆਂ, ਉਹ ਬੀ ਫੁਹਾਰਿਆਂ ਵਾਂਗ ਫੁੱਟ ਫੁੱਟ ਕੇ ਰੋਈਆਂ।

ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫੇਰ ਕੁਝ ਸੋਚ ਕੇ ਉਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ-ਦੀਵਾਨ ਸਾਹਿਬ ਜ਼ਰਾ ਹੋਸ਼ ਕਰੋ, ਇਸ ਤਰ੍ਹਾਂ ਬੇਵਸ ਹੋਇਆਂ ਭਾਰੀ ਕਲੇਸ਼ ਨਿਕਲੇਗਾ; ਬਾਹਰ ਰੌਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖ਼ਬਰ ਹੋ ਜਾਊ, ਫੇਰ ਤੁਸੀਂ ਜਾਣਦੇ ਹੋ ਕਿ ਘਾਣ ਬਚਾ ਪੀੜਿਆ ਜਾਣ ਦਾ ਡਰ ਹੈ। ਹੁਣ ਤਾਂ ਬਾਨ੍ਹਣੂ ਬੰਨ੍ਹਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ। ਇਹ ਸੁਣ ਕੇ ਚੁੱਪ ਹੋ ਗਏ ਗੋਲੀਆਂ ਕਿਸੇ ਬਹਾਨੇ ਬਾਹਰ ਘੱਲੀਆਂ ਤੇ ਸਲਾਹ ਲੱਗੀ ਹੋਣ।

ਦੀਵਾਨ-ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪੱਦਰ ਹੋਇਆ ਕੀਕੂੰ?

ਮਿਸਰ-ਜੀ ਹੋਣਾ ਕਿਕੁਰ ਸੀ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਵੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੋ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ? ਮੈਂ ਤੁਸਾਂ ਨੂੰ ਓਦੋਂ ਬੀ ਹੋੜਦਾ ਸੀ,ਪਰ ਤੁਸੀਂ ਕਿਹਾ ਵੱਡਾ ਹੋਕੇਆਪੇ ਸਮਝ ਜਾਏਗਾ*।

ਦੀਵਾਨ-ਹੁਣ ਕੀ ਕਰੀਏ ਵਖਤ ਵਿਹਾਣੇ ਨੂੰ? ਹਾਇ ਪੁੱਤ੍ਰ! ਤੈਂ ਕੀ ਕੀਤਾ?

ਮਿਸਰ-ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ


*ਉਸ ਸਮੇਂ ਆਮ ਹਿੰਦੂ ਜਨਤਾ ਵਿਚ ਸਿੱਖਾ ਨਾਲ ਕੋਈ ਉਝ ਨਫ਼ਰਤ ਨਹੀਂ ਸੀ। ਸਿੱਖਾਂ ਪਰ ਮੁਗ਼ਲ ਸਰਕਾਰ ਦਾ ਕਹਿਰ ਹੁੰਦਾ ਸੀ ਤੇ ਨਾਲ ਸਾਕਾਂ ਨੂੰ ਖੇਦ ਮਿਲਦਾ ਸੀ, ਇਸ ਕਰ ਕੇ ਲੋਕੀਂ ਸਿੱਖ ਹੋਣ ਨੂੰ ਆਪਣੇ ਲਈ ਮੁਸੀਬਤਾਂ ਦਾ ਸਿਰ ਆ ਜਾਣਾ ਸਮਝ ਕੇ ਕਸ਼ਟ ਮੰਨਦੇ ਸਨ। ਤਕ ਖ਼ਬਰ ਨਾ ਹੋਵੇ।

ਦੀਵਾਨ-ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ।

ਦੀਵਾਨਣੀ—ਹਾਂ ਤੁਸੀਂ ਹੀ ਬਹੁੜ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ!

ਧੀ-ਮਿਸਰ ਜੀ! ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ!

ਮਿਸਰ-ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ ਅਜੇ ਵੇਲਾ ਹੈ ਭਲਾ ਜੇ ਸਮਝ ਜਾਏ। ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫੇਰ ਉਸ ਨੂੰ ਸਮਝਾਏ ਤੇ ਵੀ ਅਸਰ ਨਹੀਂ ਹੋਣਾ।

ਦੀਵਾਨ-ਮਿਸਰ ਜੀ! ਸਭ ਨੌਕਰ ਆਪ ਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਹੋਸ਼ ਟਿਕਾਣੇ ਨਹੀਂ।

ਮਿਸਰ ਜੀ ਉਠੇ ਅਰ ਉਸੇ ਵੇਲੇ ਘਰ ਦੇ ਇਤਬਾਰੀ ਆਦਮੀ ਏਹ ਸੁਨੇਹਾ ਦੇ ਕੇ ਤੋਰੇ ਕਿ ਦੀਵਾਨ ਸਾਹਿਬ ਸਖ਼ਤ ਬੀਮਾਰ ਹਨ ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਅੱਪੜੇ।

ਪੰਡਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ। ਦੀਵਾਨਣੀ ਨੇ ਕੁੱਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਅਰ ਪੈਰਾਂ ਤੇ ਡਿਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇਕ ਵਾਰੀ ਪਹੁੰਚ ਪਵੇ। ਸਾਰੇ ਟੱਬਰ ਨੂੰ ਪਿਆਰ ਦਿਲਾਸੇ ਦੇ ਕੇ ਪੰਡਤ ਜੀ ਤਾਂ ਘਰ ਨੂੰ ਵਿਦਾ ਹੋਏ ਤੇ ਮਗਰੋਂ ਦੀਵਾਨ ਦੇ ਵੱਡੇ ਪੁਤ੍ਰ ਨੇ ਆ ਕੇ ਹਾਲ ਸੁਣਿਆ, ਉਹ ਬੀ ਉਦਾਸ ਹੋ ਕੇ ਟੁਰ ਗਿਆ। ਮਾਪਿਆਂ ਦੇ ਸਾਮ੍ਹਣੇ ਤਾਂ ਰੋਇਆ ਸੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜ ਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ। ਇਕ ਭਰਾ ਅੱਗੇ ਹੀ ਨਲੈਕ ਹੈ, ਇਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ।

੨. ਕਾਂਡ

ਚਾਰ ਕੁ ਦਿਨ ਮਗਰੋਂ ਦੀ ਗੱਲ ਹੈ ਕਿ ਦੀਵਾਨ ਸਾਹਿਬ ਘਰ ਦੇ