ਪੂਰਨ ਭਗਤ/ਦੂਸਰੀ ਸਿਹਰਫੀ
ਮਾਤਾ ਝੂਰਨਾ ਆਪਣਿਆਂ ਤਾਲਿਆਂ ਨੂੰ ਏਹ ਲੇਖ ਅਜੀਬ ਲਿਖਾਇਆ ਮੈਂ
ਕਾਦਰਯਾਰ ਕਿਹਾ ਪੂਰਨ ਭਗਤ ਉਥੇ ਮਾਂ ਮਾਤਰੀ ਚੋਰ ਬਣਾਇਆ ਮੈਂ
ਸ਼ੀਨ-ਸਮਝ ਰਾਜ ਤੇਰੀ ਬੁਧ ਹਾਰੀ ਕਹਿੰਦੀ ਇਛਰਾਂ ਵਾਸਤਾ ਪਾਇਕੇ ਜੀ
ਅੰਬ ਵਢਕੇ ਅੰਬਾਂ ਨੂੰ ਵਾੜ ਦੇਵੇ ਪਛੋਤਾਏਂਗਾ ਵਕਤ ਵਿਹਾਇਕੇ ਜੀ
ਜੜਾ ਆਪਣੇ ਆਪ ਦੀਆਂ ਪੁਟਣ ਲਗੋਂ ਰਾਜਾ ਮੁਢਤਾਈਂ ਉਖੜਾਇਕੇ ਜੀ
ਕਾਦ੍ਰਯਾਰ ਜੇ ਪੂਰਨ ਕੋ ਮਾਰਿਓਈ ਬਾਪ ਕੌਣ ਬੁਲਾਇਗਾ ਆਇਕੇ ਜੀ
ਸ਼ੀਨ-ਸ਼ਕਲ ਨਾ ਰਾਜ ਦੀ ਨਰਮ ਹੁੰਦੀ ਕਹਿਰਵਾਨ ਹੋਯਾ ਕਹਿੰਦਾ ਨਾਲ ਗੁੱਸੇ
ਬਾਹਰ ਜਾਇ ਚੀਰੋ ਹਲਾਲ ਖੋਰੇ ਪਾਓ ਛੰਨ ਜਿਤਨੀ ਰਤ ਜੁਸੇ
ਏਸਦੇ ਹਥ ਬਨਾਕੇ ਵਢਿਓ ਜੇ ਵਾਂਗ ਬਕਰੇ ਇਸਦੀ ਜਾਨ ਕੁਸ਼ੇ
ਕਾਦ੍ਰਯਾਰ ਜਰਾਜੋਨ ਹੁਕਮ ਦਿਤਾ ਪਕੜ ਲਿਆ ਜਲਾਦਾ ਨੇ ਵਕਤ ਉਸੇ
ਸੁਆਦ ਸਾਹਿਬ ਨੇ ਲਿਖਿਆ ਲੇਖ ਏਵੇਂ ਪੂਰਨ ਭਗਤ ਨੂੰ ਲੈ ਜਲਾਦ ਚਲੇ
ਕੰਧਾਂ ਕਾਲੀਆਂ ਸ਼ਹਿਰ ਹੜਤਾਲ ਹੋਈ ਰੋਂਦੇ ਕੁਲ ਦੀਵਾਨ ਵਜ਼ੀਰ ਖਲੇ
ਤਦੋਂ ਗਸ਼ ਪਿਆ ਰਾਣੀ ਇੱਛਰਾਂ ਨੂੰ ਨਿਕਲ ਜਾਂਨ ਜਾਂਦੀ ਉਦੀ ਕਿਸੇ ਗਲੇ
ਕਾਦਰਯਾਰ ਦੋਵਾਂ ਨੂੰ ਪੁਤਰਾਂ ਕੋ ਰਾਣੀ ਮਾਰਦੀ ਜ਼ਹਿਰ ਚੜਾ ਪਲੇ
ਜ਼ੁਆਦ-ਜਾਮਨੀ ਦੇ ਛੇਆਵਣੀ ਹਾਂ ਲੂਣਾ ਲਿਖਕੇ ਭੇਜਿਆ ਖਤ ਚੋਰੀ
ਪੁਤ ਬਣਨ ਲਗੋਂ ਮੇਰਾ ਪੂਰਨਾ ਵੇ ਦੇਖਾ ਕਹੀ ਮੈਂ ਦਿਤੀ ਹੈ ਮਾਂ ਲੋਰੀ
ਅਜ ਹਈ ਵੇਲਾ ਆਖੇ ਲਗ ਜਾਵੇ ਏਸੇ ਵਕਤ ਛੁਡਾਵਾਂਗੀ ਨਾਲ ਜੋਰੀ
ਕਾਦਰਯਾਰ ਕਿਉਂ ਜਾਨ ਗਵਾਉਣਾ ਏ ਲਾ ਦੇਨੀਆਂ ਤੁਹਮਤਾਂ ਵਲ ਹੋਰੀ
ਤੋਏ-ਤਰਫ ਖੁਦਾਈ ਜਾਨ ਦੇਣੀ ਪੂਰਨ ਅਖਿਆ ਵਤਨ ਆਉਨਾ ਏਂ
ਖਤ ਵਾਚ ਕੇ ਪੂਰਨ ਨਥੁਕ ਸੁਟੀ ਕੇਹੜੀ ਗਲਤੇ ਧਰਮ ਗੁਆਉਨਾ ਏਂ
ਭਾਵੇਂ ਜੀਵੀੲ ਲੱਖ ਹਜ਼ਾਰ ਬਰਸਾਂ ਅਕਸਰ ਫਿਰ ਮਾਇ ਮਰ ਜਾਊਨਾ ਏਂ
ਕਾਦ੍ਰਯਾਰ ਅਨਹੋਨੀਆਂ ਕਰਨ ਜੇੜੇ ਅੰਤ ਫੇਰ ਓਹਨਾਂ ਪਛਤਾਓਣਾ ਏਂ
ਜੋਏ-ਜੁਲਮ ਕੀਤਾ ਮਾਤਾ ਮਾਤਰੇਨੀ, ਪੂਰਨ ਆਖਿਆ ਪਵੇਨਾ ਪੂਰੀ ਤੇਰੀ
ਮੰਦਾਂ ਘਾਤ ਕਮਾਇਓ ਨਾਲ ਸਾਂਡੇ ਧਰਮ ਹਾਰਕੇ ਤੁਧ ਦਲੀਲ ਫੇਰੀ
ਜੇਹੜੀ ਬਣੀ ਮੈਨੂੰ ਸਿਰ ਝਲਸਾਂ ਮੈਂ ਮਰ ਜਾਏਗੀ ਰੋਦੜੀ ਮਾਂ ਮੇਰੀ
ਕਾਦਰਯਾਰ ਜਲਾਦਾਂ ਕੋ ਕਹੇ ਪੂਰਨ ਮਿਲ ਲੈਣ ਦਿਓ ਮੈਨੂੰ ਇਕ ਵੇਰੀ
ਐਨ ਅਰਜ਼ ਕੀਤੀ ਸ਼ਰਮਾ ਰਾਜ ਕਰ ਤਰਸ ਜਲਾਦ ਖਲੋਂਵਦੇ ਨੇ
ਰਾਣੀ ਇੱਛਰਾਂ ਤੇ ਪੂਰਨ ਭਗਤ ਉਥੇ ਜਾਂਦੀ ਵਾਰੀ ਮਿਲ ਰੋਂਵਦੇ ਨੇ
ਪਾਣੀ ਪਾਇਕੇ ਆਹੀਂ ਦੀਨੀ ਰਵਾਲਾ ਦਿਲੋਂ ਹਿਰਸ ਜਹਾਨ ਦੀ ਧੌਵਦੇ ਨੇ
ਕਾਦ੍ਰਯਾਰ ਜਲਾਦ ਜਾ ਪਏ ਕਾਹਲੇ ਤੁਰਤ ਮਾ ਪੂਤ੍ਰ ਜੁਦਾ ਹੋਂਵਦੇ ਨੇ
ਗੈਮ-ਗਮ ਕੀਤਾ ਰਾਣੀ ਇੱਛਰਾਂ ਨੇ ਆਹੀ ਮਾਰਦੀ ਰਬਦੇ ਡਿਗੇ ਬੂਹੇ
ਪੁਤ੍ਰ ਪਕੜ ਬਿਗਾਨਿਆਂ ਮਾਪਿਆਂ ਦੇ ਪੂਰਨ ਭਗਤ ਨੂੰ ਲੈ ਗਏ ਵਿਚ ਜੂਹੇ
ਹੱਥ ਵੱਢਕੇ ਪੈਰ ਅਜ਼ਾਦ ਕੀਤੇ ਉਹਦੀ ਲੋਥ ਲਟਕਾਇਓ ਨੇ ਵਿਚ ਖੂਹੇ
ਕਾਦਰਯਾਰ ਆਲੂਣਾਦੇ ਮਕਰ ਵੇਖੋ ਜੇਹੜੀ ਲਾਂਵਦੀ ਹਾਰ ਸ਼ੰਗਾਰ ਜੂਹੇ
ਫੇ-ਫੇਰ ਖਲੋਇਕੇ ਸਿਫਤ ਕਰ ਏਹਨਾਂ ਤ੍ਰੀਮਤਾ ਖਾਨ ਨਿਵਾ ਦਿਤੇ
ਰਾਜੇ ਭੋਜ ਉਤੇ ਸਵਾਰ ਹੋਈ ਮਾਰ ਅੱਡੀਆਂ ਅਕਲ ਭੁਲਾ ਦਿਤੇ
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ ਯੂਸਫ ਜਹੇ ਵੀ ਕੈਦ ਕਰਾ ਦਿਤੇ
ਕਾਦਰਯਾਰ ਤ੍ਰੀਮਤਾਂ ਜਾਤ ੜਾਹਢੀ ਦਹਿਸਰ ਜਹੇ ਵੀ ਥਾਂ ਮਰਵਾ ਦਿਤੇ
ਕਾਫ-ਕੋਈ ਜਾਂ ਮੁਦਤਾਂ ਗੁਜ਼ਰ ਗਈਆਂ ਬਾਰਾਂ ਬਰਸ ਹੋਏ ਵਿਚ ਖੂਹੇ ਪਾਏ
ਸਾਈਂ ਕਰਮ ਕੀਤਾ ਬਖਸ਼ਹਾਰ ਹੋਇਆਂ ਇਕ ਆਣ ਦੇ ਵਿਚ ਸਬੱਬ ਲਾਏ
ਖੁਸ਼ੀ ਬਹੁਤ ਹੋਈ ਗੋਰਖਨਾਥ ਤਾਈਂ ਸਯਾਂਲ ਕੋਟਦੀ ਤਰਫ ਨੂੰ ਮੈਰਆਏ
ਕਾਦ੍ਰਯਾਰ ਆਖੂਹਤੇ ਕਰਨ ਵੇਰਾ ਇਕ ਸਾਧੂ ਲੈ ਪਾਣੀ ਨੂੰ ਡੋਲ ਜਾਏ
ਕਾਫ-ਕਰਮ ਜਦ ਬੰਦੇ ਦੇ ਜਾਗਦੇ ਨੇ ਰੱਬ ਆਣ ਸਬੱਬ ਲਗਾਉਂਦਾ ਏ
ਸਿਰੋਪਾ ਪਹਿਨਾ ਇਕ ਕੈਦੀਆਂ ਨੂੰ ਦੁਖ, ਦਇਕੇ ਸੁਖ ਵਖਾਉਂਦਾ ਏ
ਰਬ ਬੇਪ੍ਰਵਾਹ ਬੇਅੰਤ ਹੈਜੀ ਓਹਦਾ ਅੰਤ ਹਿਸਾਬ ਨਾ ਅਉਂਦਾ ਏ
ਕਾਦਰਯਾਰ ਨੂੰ ਰਾਸਤੀ ਮੂਲ ਏਵੇਂ ਪੂਰਨ ਰਾਸਤੀ ਤੇ ਰਬ ਪਾਉਂਦਾ ਏ
ਲਾਮ ਲਜਜਾਂ ਸਾਰੇ ਵਹਾ ਦਿਤੀ ਥਲੇ ਪਾਣੀਦੇ ਵਲ ਧਿਆਨ ਕਰਕੇ
ਵਿਚੋਂ ਆਦਮੀ ਦਾ ਬੁਤ ਨਜ਼ਰ ਆਯਾ ਸਾਂਧ ਦੇਖਦਾ ਬਹੁਤ ਨਜੀਰ ਕਰਕੇ
ਖਾਂਧਾ ਖੌਫ ਤੇ ਸੁਧਨਾ ਰਹੀ ਕਾਈ ਭਜਾ ਉਠ ਫਕੀਰਾਂ ਦੇ ਵਲ ਕਰਕੇ
ਕਾਦਰਯਾਰ ਆਖਦਾ ਹੁਰਾਂਤਾਈ ਹੁਣ ਜੀਵਿਆ ਜੇ ਮੈਂ ਤਾਂ ਅਜ ਮਰਕੇ
ਮੀਮ-ਮੇਂ ਜਦੋਂ ਗੁਰੂ ਜੀ ਵਿਚ ਖੂਹੇ ਪਾਣੀ ਦੇ ਵੱਲ ਧਿਆਨ ਪਾਯਾ
ਹੋਯਾ ਦੇਖ ਹੈਰਾਨ ਅਸਚਰਜ ਉਦੇ ਵਿਚੋਂ ਆਦਮੀ ਦਾ ਬੁਤ ਨਜ਼ਰ ਆਯਾ
ਕਰੀਏ ਕਰਮਤਾਂ ਚਲਕੇ ਆਪ ਵੇਖੋ ਕੋਈ ਆਦਮੀ ਜਾਂ ਚਿੰਨ ਭੂਤ ਸਾਯਾ
ਕਾਦਰਯਾਰ ਅਸਚਰਜ ਦੀ ਗਲ ਸੁਣਕੇ ਝੁੰਡ ਫਕੀਰਾਂ ਲੈ ਨਾਥ ਧਾਯਾ
ਨੂੰਨ-ਨਾਲ ਦੇ ਸਾਧ ਖਾਮੋਸ਼ ਹੋਏ ਨਾਥ ਪੁਛਦਾ ਆਂਪ ਖਲੋਇਕੇ ਜੀ
ਕੌਣ ਹੈਂ ਤੂ ਕੀ ਹੈ ਨਾਮ ਤੇਰਾ ਗੁਰੂ ਪੁਛਦਾ ਕਾਹਲਿਆ ਹੋਇਕੇ ਜੀ
ਬਾਰੀਂ ਵਰੀਂ ਲਗਾ ਮਥੇ ਆਦਮੀ ਦੇ ਪੂਰਨ ਬੋਲਿਆ ਸੀ ਅਗੋਂ ਰੋਕੇ ਜੀ
ਕਾਦ੍ਰਯਾਰ ਮੈਂ ਬੁਤ ਹਾਂ ਆਦਮੀ ਪੂਰਨ ਬੋਲਿਆ ਸੀ ਅਗੋਂ ਰੋਕੇ ਜੀ
ਵਾਓ-ਵਾਸਤਾ ਪਾਕੇ ਕਹੇ ਪੂਰਨ ਮੰਨੋਂ ਸਾਈਂ ਦੇ ਨਾਮ ਸਵਾਲ ਮੇਰਾ
ਅਹਿਲ ਤਰਸ ਹੋ ਸਾਂਈ ਦੇ ਰੂਪ ਤੁਸੀਂ ਬਾਹਰ ਕਢਕੇ ਪੁਛਲੋਂ ਹਾਲ ਮੇਰਾ
ਜੋ ਵਰਤੀ ਹੈ ਆਖ ਸੁਨਾਵਸਾਂ ਮੈਂ ਜਿਸ ਕਾਰਨ ਹੋਯਾ ਇਹ ਹਾਲ ਮੇਰਾ
ਕਾਦਰਯਾਰ ਲੇਖ ਵਿਚ ਇਕ ਨਾਵਾਂ ਸੋਈ ਦਸਦਿਓ ਗੈਰ ਸਾਲ ਮੇਰਾ
ਹੇ-ਹਸਕੇ ਨਾਥ ਨੇ ਹੁਕਮ ਕੀਤਾ ਵਹਿੰਗੀ ਤੁਰਤ ਬਹਾਂਵਦੇ ਬੰਨ ਚੇਲੇ
ਪੂਰਨ ਬਾਹਰ ਆਯਾ ਗੁਰਾਂਲੋਥ ਡਿਠੀ ਜਿਵੇਂ ਘਾਲ ਕੀਤਾ ਵਿਚ ਬੇਲੇ
ਸੋਹਣੀ ਸੂਰਤ ਦੇ ਵਿਚ ਨ ਫਰਕ ਕੋਈ ਸਿਰ ਫੇਰਿਆ ਗੁਰਾਂ ਨੇ ਉਸ ਵੇਲੇ
ਕਾਦਰਯਾਰ ਭਗਵਾਨ ਨੂੰ ਯਾਦ ਕਰਦਾ ਸਾਈਂ ਹੈ ਜੋ ਏਸਦੇ ਜ਼ਖਮ ਮੇਲੇ
ਲਾਮ ਲੋਥ ਚੁਕਾਂਕੇ ਗੁਰਾਂ ਓਥੋਂ ਪੂਰਨ ਭਗਤ ਨੂੰ ਆਂਦਾ ਨੇ ਵਿਚ ਡੇਰੇ
ਬੈਠੇ ਨਾਲ ਤਾਕੀਦ ਦੇ ਪੁਛਦੇ ਨੇ ਕੇਹੜੇ ਸ਼ਹਿਰ ਮੇ ਲੜਕਿਆਂ ਘਰ ਤੇਰੇ
ਕੀਹ ਨਾਮ ਤੇਰੇ ਕਿਸਦਾ ਪੁਤਰ ਹੈਂ ਤੂੰ ਕਿਸ ਖੂਹ ਪਾਇਆ ਵਢ ਹਥ ਤੇਰੇ
ਕਾਦਰਯਾਰ ਪੂਰਨ ਕਹਿੰਦਾ ਗੁਰਾਂ ਤਾਈਂ ਰੱਬ ਜਾਣਦਾ ਜੋ ਵਰਤੀ ਨਾਲ ਮੇਰੇ
ਅਲਫ਼-ਆਖਦਾ ਸ਼ੈਹਰ ਉਜੈਨ ਮੇਰਾ ਰਾਜਾ ਬਿਕ੍ਰਮਾਜੀਤ ਦੀ ਵਲ ਹੈ ਜੀ
ਏਸ ਮੁਲਕ ਆਯਾ ਸਾਡਾ ਬਾਪ ਦਾਦਾ ਸਯਾਲ ਕੋਟ ਬੈਠਾ ਠਾਣਾ ਮੱਲ ਹੈ ਜੀ
ਪੂਰਨ ਨਾਮ ਤੇ ਪੁਤਰ ਸਲਵਾਨ ਦਾ ਮੈਂਜਿਸ ਵਢ ਸੁਟਿਆ ਡੱਲ ਹੈ ਜੀ
ਕਾਦਰਯਾਰ ਜੇ ਆਪਣਾ ਆਪ ਦਸੋ ਅਗੋਂ ਤਦੋ ਮੈਂ ਫੋਲਦਾ ਗੱਲ ਹੈ ਜੀ
ਯੇ-ਯਾਦ ਕਰ ਚੇਲੜਾ ਕਹੇ ਅਗੇਂ ਗੁਰੂ ਨਾਥ ਹੈ ਰੱਬ ਦਾ ਸੰਤ ਭਾਰਾ
ਕੁਝ ਮੰਗ ਲੈ ਬੇਪ੍ਰਾਨਿਆਂ ਓਇ ਟਿਲੇਵਾਲਾ ਹੈ ਸਾਈਂ ਦਾ ਸੰਤ ਭਾਰਾਂ
ਏਹਦਾ ਜੋਗ ਦਰਗਾਹ ਮਨਜ਼ੂਰ ਹੋਇਆ ਮੱਥਾ ਟੇਕਦਾ ਕੁਲ ਜਹਾਨ ਸਾਰਾ
ਕਾਦਰਯਾਂਰ ਫਕੀਰਾਂਦੀ ਗਲ ਸੁਣਦੇ ਪਵੇ ਪੈਰੀਂ ਹੋਵੇ ਮਿੰਨਤ ਦਾਰਾ