ਪੂਰਨ ਭਗਤ/ਤੀਸਰੀ ਸਿਹਰਫੀ
ਤੀਸਰੀ ਸਿਹਰਫੀ
ਅਲਫ-ਆਖਦਾ ਪੂਰਨ ਗੁਰੂ ਤਾਈਂ ਕਿੱਸਾ ਦੇ ਦਰਦ ਫਿਰਾ ਕਦਾ ਖੋਲਕੇ ਜੀ
ਨੇਕੀ ਮਾਉਂਤੇ ਬਾਪ ਦੀ ਯਾਦ ਕਰਕੇ ਸਭ ਗੁਰਾਂ ਨੂੰ ਦਸਦਾ ਫੋਲਕੇ ਜੀ
ਗੁਰੂਨਾਥ ਸੁਣਕੇ ਉਸਦੇ ਦਰਦ ਰੋਯਾ ਹੰਝੂ ਖੂਨ ਦੇ ਅੱਖੀਓਂ ਡੋਲਕੇ ਜੀ
ਕਾਦਰਯਾਰ ਸੁਣਾਉ ਗੱਲ ਸਾਰੀਹਾਲ ਵਰਤਿਆਂ ਮੁਖ ਥੀਂ ਬੋਲਕੇ ਜੀ
ਬੇ-ਬਹੁਤ ਸਾ ਲਾਜਲਾ ਜੰਮਿਆਂ ਮੈਂ ਘਤ ਧੌਲਰੀ ਪਾਲਿਆਂ ਬਾਪ ਮੈਨੂੰ
ਬ ਹਰੀਵਰੀਂ ਮੈਂ ਨਾਥ ਦੀ ਬਾਹਰ ਆਯਾ ਬਾਪ ਹੁਕਮ ਕੀਤਾ ਆਪ ਮੈਨੂੰ
ਲਗੇ ਸਦਕੇ ਕਰਨ ਵਿਆਂਹ ਮੇਰਾ ਸੁਣਕੇ ਚੜਿਆ ਸੀ ਗਮ ਦਾ ਤਾਪ ਮੈਨੂੰ
ਕਾਦਰਯਾਰ ਮੈਂ ਆਖਿਆਂ ਬਾਪ ਤਾਈਂ ਨਹੀਂ ਭਾਂਵਦਾ ਇਹ ਸਰਾਪ ਮੈਨੂੰ
ਤੇ -ਤੱਕ ਡਿਗਾਂ ਵਲ ਮੇਰੀ ਦਿਲੋਂ ਸਮਝਿਆ ਮੈਂ ਹੋਈ ਕੈਹਰਵਾਨੀ
ਫੇਰ ਰਬ ਕਰਾਣਾ ਤੇ ਆਖਿਓ ਸੂ ਕਰ ਹੁਕਮ ਜ਼ੁਬਾਂਨ ਥੀਂ ਮੇਹਰਬਾਨੀ
ਜਾ ਪੂਰਨ ਮਾਵਾਂ ਨੂੰ ਟੇਕ ਮਥਾ ਕਰ ਸਮਝਣਾਂ ਨਾਥ ਦੀ ਹੋਸ਼ ਦਾਨੀ
ਕਾਦਰਯਾਰ ਮੈਂ ਜਾਂ ਮਹਲ ਵੜਿਆ ਦੇਖ ਹੋਯਾ ਸੀ ਲੂਣਾ ਦਾ ਸਿਦਕ ਫਾਨੀ
ਸੇ-ਸਾਬਤੀ ਵਿਚ ਨਾ ਰਹੀ ਓਹਦੇ ਮੈਨੂੰ ਪਕੜਕੇ ਪਾਸ ਬਹਾਨ ਲਗੀ
ਜਰਾ ਨਾਥ ਜੀ ਗਲ ਨੂੰ ਸਮਝਣਾਂ ਜੇ ਪਾੜਾ ਜਿਮੀਂ ਅਸਮਾਨ ਦਾ ਪਾਨਲਗੀ
ਕੰਨੀ ਖਿਚਕੇ ਅੰਦਰੋਂ ਬਾਹਰ ਆਂਯਾ ਜਦੋਂ ਡਿੱਠ ਮੈਂ ਧਰਮ ਗਵਾਨ ਲਗੀ
ਕਾਦਰਯਾਰ ਜਾਂ ਰਾਤ ਨੂੰ ਆਂਯਾਂ ਰਾਜਾ ਉਹਨੂੰ ਨਾਲ ਸਾਂਸ ਮਸਾਨ ਲੱਗੀ
ਜੀਮ-ਜਦੋਂ ਸੁਣੀ ਜੇ ਗੱਲ ਮੇਰੀ ਓਸੇ ਵਕਤ ਮੈਨੂੰ ਸਦਵਾਇਕੇ ਜੀ
ਕਹਿਰਵਾਨ ਹੋਯਾ ਓਸੇ ਵੇਲੇ ਧਪਾਂ ਮਾਰਿਆ ਕੋਲ ਬਹਾਇਕੇ ਜੀ
ਓਸੇ ਵਕਤ ਜਲਵਾਂਕੇ ਆਖਯਾ ਸੂ ਖੂਹ ਵਿਚ ਪਾਓ ਇਹਨੂੰ ਜਾਇਕੇ ਜੀ
ਕਾਦ੍ਰਯਾਰ ਮੈਨੂੰ ਏਸ ਅੰਦਰ ਕਰ ਗਏ ਦਾਖਲ ਇਥੇ ਆਇਕੇ ਜੀ
ਹੇ-ਹਾਲ ਸੁਣ ਕੇ ਗੁਰਾਂ ਤਾਈਂ ਕਹਿੰਦਾਂ ਵਰਤਿਆਂ ਇਹ ਨ ਜੂਲ ਮੈਨੂੰ
ਮੇਰੇ ਮਾਂ ਤੇ ਬਾਪ ਦੇ ਵਸ ਨਹੀਂ ਇਹ ਰੱਬ ਦਿਖਾਏ ਮਚੂਲ ਮੈਨੂੰ
ਕਰਮ ਕਰੋ ਭਗਵਾਨ ਦੇ ਵਾਸਤੇ ਦੀ ਹੋਵਣ ਨੈਣ ਪਰਾਣ ਵਸੂਲ ਮੈਨੂੰ
ਕਾਦਰਯਾਰ ਪੁਕਾਰਦਾ ਗੁਰਾਂ ਤਾਈਂ ਪਿਛਾ ਦੇ ਨ ਜਾਵਣਾ ਮੂਲ ਮੈਨੂੰ
ਖੇ-ਖੁਸ਼ੀ ਹੋਈ ਗੋਰਖ ਨਾਥ ਤਾਈਂ ਜਲ ਪਾਕੇ ਨੂਰ ਦਾ ਤੁਰਤ ਸੀਤਾ
ਹਥੀਂ ਅਪਨੇ ਓਮਦੇ ਮੁਖ ਪਾਤਾ ਪੜਦੇ ਖੁਲ ਰਏ ਜਦੋਂ ਘੁਟ ਪੀਤਾ
ਗੁਰੂ ਨਾਥ ਹੋਰਾਂ ਉਤੇ ਪਾ ਪੜਦਾ ਪੂਰਨ ਭਗਤ ਤਾਈਂ ਸਾਵਧਾਨ ਕੀਤਾ
ਕਾਦ੍ਰਯਾਰ ਆਖੇ ਪੂਰਨ ਭਗਤ ਤਾਈਂ ਬਚਾ ਦੁਖ ਭਰਾ ਰਬ ਦੂਰ ਕੀਤਾ
ਦਾਲ-ਦੇਣ ਲਗ ਰੁਖਸਤ ਉਸ ਵੇਲੇ ਨਾਥ ਅਖਿਆਂ ਬਚਾ ਮੁਲਕ ਜਾਓ
ਦੇਖ ਮਾਂ ਤੇ ਬਾਪ ਨੂੰ ਠੰਡ ਪਵੇ ਦੁਖ ਟੁਟਿਆਂ ਜਾਇਕੇ ਸੁਖ ਪਾਓ
ਪੂਰਨ ਆਖਿਆ ਬਹਿਸਾਬ ਗਲਾਂ ਕੰਨ ਪਾਂਟ ਮੇਰੇ ਅੰਗ ਖਾਕ ਲਾਓ
ਕਾਦਰਯਾਰ ਪੁਕਾਂਰਦਾ ਨਾਥ ਤਾਈਂ ਮੇਹਰਬਾਨਗੀ ਦੇ ਘਰ ਵਿਚ ਆਓ
ਜਾਲ-ਜ਼ਰਾ ਪਵੇ ਖਿਆਲ ਮੇਰੇ ਗੁਰੂ ਆਖਦਾ ਜੋਗ ਕਮੌਣ ਔਖਾ
ਫਾਕਾ ਫਿਕਰ ਤੇ ਸਬਰ ਕਬੂਲ ਕਰਨਾ ਦੁਨੀਆਂ ਛਡਣੀ ਤੇ ਮਰ ਜਾਣ ਔਖਾ
ਨਾਲੇ ਕਾਮ ਕ੍ਰੋਧ ਨੂੰ ਦੂਰ ਕਰਨਾ ਮਨ ਦੀ ਹਿਰਸ ਤਰੋੜਨਾ ਬਾਣ ਔਖਾ
ਕਾਦਰਯਾਰ ਕਿਹਾ ਪੂਰਨ ਭਗਤ ਤਾਈਂ ਏਸ ਰਾਂਹ ਦਾ ਮਕਸਦ ਪਾਨ ਔਖਾ
ਰੇ-ਰੋਇਕੇ ਪੂਰਨ ਨੇ ਹਥ ਜੋੜੇ ਲੜ ਛੋੜ ਤੇਰਾ ਕਿਥੇ ਜਾਵਸਾਂ ਮੈਂ
ਫਾਕਾ ਫਿਕਰ ਤੇ ਸਿਦਕ ਕਬੂਲ ਕਰਕੇ ਤੇਰੇ ਹੁਕਮ ਬਜਾਇ ਲਿਆਸਾਂ ਮੈਂ
ਕਰੇ ਕਰਮ ਤੇ ਸੀਸ ਹੱਥ ਰਖੇ ਖਿਦਮਤਗਾਰ ਗੁਲਾਮ ਕਹਾ ਵਸਾਂ ਮੈਂ
ਕਾਦਰਯਾਰ ਤਵਾਜਿਆਂ ਹੋਰ ਜੇਹੜੀ ਨੀ ਅਤਸਾਬਤੀ ਨਾਲ ਕਮਾਵਸਾਂ ਮੈਂ
ਜੇ-ਜਾਰ ਬੇਜਾਰ ਰੋ ਨਾਥ ਅਗੇ ਪੂਰਨ ਭਗਤ ਅਸੀਸ ਨਿਵਾਉਂਦਾ ਜੇ
ਗੁਰੂ ਇਕ ਸਰੀਰ ਤੋਂ ਜ਼ੁਲਫ ਕਤਰੀ ਕੰਨ ਪਾੜਕੇ ਮੁੰਦਰਾਂ ਪਾਉਂਦਾ ਜੇ
ਗੇਰੀਦਾਰ ਪੁਸ਼ਾਕੀਆਂ ਖੋਲ ਬੁਚਕਾਂ ਹਥੀਂ ਆਪਣੀ ਨਾਥ ਪਹਿਨਾਉਦਾ ਜੇ
ਕਾਦ੍ਰਯਾਰ ਗੁਰੂ ਸਵਾ ਲੱਖਾਂ ਵਿਚੋਂ ਪੂਰਨ ਭਗਤ ਮਹੰਤ ਬਨਾਉਂਦਾ ਜੇ
ਸੀਨ ਸੁਨੋ ਲੋਕ ਕਿਸੇ ਆਸ਼ਕਾਂ ਦੇ ਜਿਨ੍ਹਾਂ ਰੱਬਦੇ ਨਾਮ ਤੋਂ ਜਾਨ ਵਾਰੀ
ਓਹਨਾਂ ਮੌਤ ਦਾ ਜਾਂਮ ਕਬੂਲ ਕੀਤਾ ਪਰ ਸਾਬਤੀ ਦਿਲੋਂ ਨ ਮੂਲ ਹਾਰੀ
ਰੱਬ ਜਦ ਕਰ ਓਹਨਾਂ ਨੂੰ ਬਖਸ਼ਦਾ ਏ ਦੁਖ ਦੇਕੇ ਸੁਖਦੀ ਕਰੇ ਕਾਰੀ
ਕਾਦਰਯਾਰ ਜੇ ਉਸਦੇ ਹੋ ਰਹੀਏ ਸ਼ਰਮ ਪੈਂਦੀਏ ਉਸਨੂੰ ਬੜੀ ਭਾਰੀ,
ਸ਼ੀਨ-ਸ਼ੈਹਰ ਰਾਣੀ ਸੁੰਦਰਾਂ ਦੇ ਪੂਰਨ ਚਲਿਆ ਖਾਕ ਲਗਾਇਕੇ ਜੀ
ਕਹਿਆਂ ਜੋਗੀਆਂ ਪੂਰਨਾ ਅੱਜ ਜੇ ਤੂੰ ਆਵੇਂ ਮੁੰਦ੍ਰਾਂ ਤੋਂ ਫਤਹ ਪਾਕੇ ਜੀ
ਅਗੇ ਕਈ ਜੋਗੀ ਓਥੇ ਹੋ ਆਏ ਮਹਲਾਂ ਹੇਠ ਅਲਖ ਜਗਾਇਕੇ ਜੀ
ਕਾਦਰਯਾਰ ਤੇਰੀ ਸਾਨੂੰ ਖਬਰਨਾਹੀ ਰੁਚਕਰੇ ਜੋ ਓਸਨੂੰ ਜਾਇਕੇ ਜੀ
ਸਵਾਦਿ ਸਹਿ ਬਦਾਨਾ ਮਧਿਆ ਕੇ ਜੀ ਪੂਰਨ ਆਖਯਾ ਹੁਕਮ ਦੀ ਢਿਲ ਕੋਈ
ਗੁਰੂ ਨਾਥ ਫੜਾਇਕੇ ਹਥ ਤੂੰਬਾ ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ
ਨਾਂਥ, ਆਖਿਆਂ ਏਹ ਹੈ ਮਤ ਸਾਡੀ ਹਰ ਕਿਸੇ ਨੂੰ ਜਾਂਨਣਾ ਭੈਣ ਮਾਈ
ਕਾਦਰਯਾਰ ਸਮ ਲਮੁਲਕ ਫਿਰਨਾਂ ਮਤਾਂ ਦਾਰੀ ਫਕੀਰੀ ਨੂੰ ਲਗ ਜਾਈਂ
ਜਵਾਦ-ਜ਼ਰੂਰਤ ਜੇ ਦੁਨੀਆਂ ਦੀ ਹੁੰਦੀ ਕਾਨੂੰ ਆਪਣਾ ਆਪ ਕਹਾਉਦਾ ਮੈਂ
ਤਦੋਂ ਲੂਣਾਂ ਦਾ ਆਖਿਆ ਮੰਨ ਲੈਂਦਾ ਖੂਹ ਪੈ ਕਿਉਂ ਵਢਾਓਦਾ ਮੈਂ
ਹੁਣ ਫੇਰ ਤੁਸੀਂ ਮੈਨੂੰ ਘਲ ਰਹੇ ਖੋਟਾ ਹੁੰਦਾ ਜਾਂ ਮੁਲਕ ਟੁਰ ਜਾਉਂਦਾ ਮੈਂ
ਕਾਦਰਯਾਰ ਜੇ ਖੁਸੀ ਦੀ ਲੋੜ ਹੁੰਦੀ ਘਰ ਕਈ ਵਿਆਹ ਕਰਾਉਂਦਾ ਮੈਂ
ਤੋਏ-ਤਾਲਿਆ ਮੰਦ ਫਕੀਰ ਪੂਰਨ ਪਹਿਲੇ ਰੋਜ਼ ਗਾਇਨ ਨੂੰ ਚਲਿਆ ਏ
ਸ਼ਹਿਰ ਜਾ ਵੜਿਆ ਰਾਣੀ ਸੁੰਦਰਾਂ ਕੇ ਬੂਹਾ ਜਾ ਮਹੱਲ ਦਾ ਮਲਿਆ ਏ
ਓਥੇ ਮੁਖ ਥੀਂ ਇਕ ਅਵਾਜ਼ ਕੀਤੀ ਜਾਣੀ ਖੈਰ ਗੋਲੀ ਹਥ ਘਲਿਆ ਏ
ਕਾਦਰਯਾਰ ਗੁਲਾਮ ਬੇਤਾਬ ਹੋਈ ਸੂਰਤ ਵੇਖ ਸੀਨਾ ਥਰਥਲਿਆ ਏ
ਜੋਇ-ਜਾਹਰਾ ਗੋਲੀ ਕੋ ਕਹੇ ਪੂਰਨ ਜਾਹ ਘਲ ਤੂੰ ਰਾਣੀ ਨੂੰ ਖੋਰ ਪਾਏ
ਅਸਾਂ ਖੈਰ ਲੈਣਾ ਰਾਣੀ ਸੁੰਦਰਾਂ ਤੋਂ ਤੁਸਾਂ ਗੋਲੀਆਂ ਤੋਂ ਨਹੀਂ ਲੈਣ ਆਏ
ਪੂਰਨ ਅਗੇਨਾ ਗੋਲੀ ਨੇ ਓਜਰ ਕੀਤਾ ਪਿਛਾ ਪੁਤ੍ਰ ਕੇ ਰਾਣੀ ਦੇ ਪਾਸ ਆਏ
ਕਾਦ੍ਰਯਾਰ ਗੋਲੀ ਰਾਣੀ ਸੁੰਦਰਾਂ ਦੇ ਪਾਸ ਜਾਇਤਾਨਾ ਸੀਨੇ ਵਿਚ ਲਾਏ
ਐਨ-ਅਰਜ਼ ਮੇਰੀ ਸੁਣ ਕਹਿ ਵਡਾ ਸੂਰਤ ਦਾ ਕਰਨੀਏ ਮਾਣ ਰਾਣੀ
ਇਕ ਆਂਯਾ ਹੈ, ਅਜ ਫਕੀਰ ਕੋਈ ਦੇਖ ਹੋਈ ਹਾਂ ਮੈਂ ਹੈਰਾਨ ਰਾਣੀ
ਤੇਰੇ ਨਾਲੋਂ ਵਧੀਕ ਲੱਖ ਹਿਸੇ ਭਾਵੇਂ ਗੈਰਤ ਤੂੰ ਦਿਲ ਵਿਚ ਜਾਨ ਰਾਣੀ
ਕਾਦਰਯਾਰ ਮੈਥੋਂ ਨਹੀਂ ਖੇਰ ਲੈਂਦਾ ਤੇਰੇ ਦੇਖਣ ਨੂੰ ਖਲਾ ਆਨ ਰਾਣੀ
ਗੈਨ-ਗੁਸਾਂ ਆਯਾ ਰਾਣੀ ਸੁੰਦਰਾਂ ਨੂੰ ਤਾਂਕੀ ਖੋਲ ਝਰੋਖੇਦੇ ਵਿਚ ਆਂਈ
ਕਰਨਜੀਰ ਫਕੀਰ ਦੇ ਵਲ ਡਿਠਾ ਸੂਰਤ ਦੇਖਦਿਆਂ ਹੀ ਦਿਲ ਰਸ਼ਕ ਖਾਈ
ਕਰੋ ਗੋਲੀਏ ਸਦ ਲਿਆ ਇਹਨੂੰ ਏਹਦੀ ਸ਼ਕਲ ਕੇਹੀ ਮੇਰੇ ਮਨ ਭਾਈ
ਕਾਦਰਯਾਰ ਆਖੇ ਜੋਗੀਆਂ ਆਈ ਅਦ੍ਰ ਰਾਣੀ ਸੁੰਦਰਾਂ ਦੇ ਮਨ ਮੇਹਰ ਆਈ
ਫੇ-ਫੇਰ ਕਿਹਾ ਪੂਰਨ ਭਗਤ ਅਗੋਂ ਅੰਦਰ ਜਾਨਾ ਫਕੀਰਾਂ ਦਾ ਕ੍ਰਮ ਨਾਂਹੀਂ
ਬਾਹਰ ਆਇਕੇ ਰਾਣੀਏ ਖੈਰ ਪਾਕੇ ਅਸਾਂ ਫਕੀਰਾਂ ਤੋਂ ਛੁਪਨਾ ਧਰਮ ਨਾਂਹੀਂ
ਅਸੀਂ ਆਇ ਤੇ ਲਭ ਦੀਦਾਰ ਕੇ ਕੋਈ ਹੋਰ ਸਾਂਡੇ ਮਨ ਭਰਮ ਨਾਂਹੀਂ
ਕਾਦ੍ਰਯਾਰ ਅਸੀ ਲਾਂਦੇ ਅਸੀਂ ਜਾਕੇ ਕੋਈ ਜਾਤ ਕੁਜਾਤ ਬੇਸ਼ਰਮ ਨਹੀਂ
ਕਾਫ-ਕਲਫ ਸੰਦੂਕ ਖੋਲ ਰਾਣੀ ਮੋਹਰਾਂ ਕਢ ਲਿਆਕੇ ਢੇਰ ਕਰਦੀ
ਹੀਰੇ ਲਾਲ ਜਵਾਹਰ ਤੇ ਮੋਤੀ ਥਾਲੀ ਆਪ ਲਿਆਉਂਦੀ ਪੂਰ ਜ਼ਰਦੀ
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ ਹੱਥ ਬੰਨਕੇ ਪੈਰਾਂ ਤੇ ਸੀਸ ਧਰਦੀ
ਕਾਦਰਯਾਰ ਪਰ ਫੇਰ ਵੀ ਆਵਣਾ ਜੇਹੋ ਰਹਾਂਗੀ ਮੈਂ ਗੁਲਮ ਬਰਦੀ
ਕਾਫ-ਕਰਮ ਕਰਕੇ ਚਲੋ ਘਰ ਮੇਰੇ ਹੱਥ ਬੰਨ ਕੇ ਅਰਜ਼ ਸੁਨਾਉਨੀ ਹਾਂ
ਕਰਾਂ ਟਹਿਲ ਤਵਾਜਿਆਂ ਰੀਝ ਮੈਨੂੰ ਭੋਜਨ ਪਾਓ ਤਾਂ ਤੁਰਤ ਪਕਾਉਨੀ ਹਾਂ
ਅੰਦਰ ਚਲਕੇ ਰੰਗ ਮਹੱਲ ਵੇਖੋ ਖੂਬ ਫਰਸ਼ ਫਰੂਸ਼ ਵਛਾਉਨੀ ਹਾਂ
ਕਾਦਰਯਾਰ ਰਾਣੀ ਖੜੀ ਹੱਥ ਜੋੜੇ ਘਰ ਆਂਓ ਤਾਂ ਜੀਊਨਾ ਪਾਉਨੀ ਹਾਂ
ਲਾਮ-ਲਿਆਂਦੇ ਭਿਛਆ ਕਹੇ ਪੂਰਨ ਅੰਦਰ ਵਾੜ ਨਾਂ ਬਨਾ ਚੋਰ ਸਾਂਨੂੰ
ਅਗੇ ਇਕ ਫਾਹੀ ਵਿਚੋਂ ਨਿਕਲੇ ਹਾਂ ਕੋਈ ਪਾ ਨਾਹੀਂ ਕਿੱਸਾਂ ਹੋਰ ਸਾਂਨੂੰ
ਮਹਿਲਾਂ ਵਿਚ ਸੁਹਾਂਵਦੇ ਤੁਸੀਂ ਰਾਜੇ ਅਸੀਂ ਚਲਦੇ ਭਲੇ ਹਾਂ ਟੋਰ ਸਾਨੂੰ
ਕਾਦਰਯਾਰ ਸਾਡਾ ਗੁਰੂਖਫਾ ਹੁੰ ਦਾਸਵਾ ਪਹਿਰ ਦੇ ਹੁਕਮਦਾ ਜੋਰ ਸਾਨੂੰ
ਮੀਮ-ਮਿਨਤਾਂ ਭੀ ਕਰ ਰਹੀ ਰਾਣੀ ਪੂਰਨ ਲੈ ਭਿਛਿਆ ਗੁਰਾਂ ਪਾਸ ਜਾਏ
ਹਥ ਬਨਕੇ ਤੇ ਗੁਰੂ ਨਾਥ ਅਗੇ ਤੂੰਬਾ ਸਾਹਮਣੇ ਜਾਇਕੇ ਰਖਿਆ ਜਾਏ
ਨਾਥ ਵੇਖ ਹੈਰਾਨ ਅਸਚਰਜ ਹੋਯਾ ਹੀਰੇ ਲਾਲ ਜਵਾਹਰ ਨੇ ਕਿਸ ਪਾਏ
ਕਾਦਰਯਾਰ ਆਖੇ ਰਾਣੀ ਸੁੰਦਰਾ ਨੇ ਇਹ ਖੈਰ ਤੁਸਾਂ ਵਲ ਘੁਲਿਆ ਏ
ਨੂਨ-ਨਾਹੀਂ ਇਹ ਦੌਲਤਾਂ ਕੰਮ ਸਾਡੇ ਗੁਰਾਂ ਆਖਿਆ ਮੋੜਕੇ ਆ ਪੂਤ੍ਰਾ
ਇਹ ਲੈਣਾ ਫਕੀਰਾਂ ਦਾ ਕੰਮ ਨਾਹੀਂ ਪੱਕਾ ਭੋਜਨ ਮੰਗ ਲਿਆ ਪੂਤ੍ਰਾ
ਫਕਰ ਜੇਹੀ ਨ ਦੌਲਤ ਹੋਰ ਕੋਈ ਸਾਨੂੰ ਦਿਤੀ ਹੈ ਆਪ ਖੁਦਾ ਪੂਤ੍ਰਾ
ਕਾਦ੍ਰਯਾਰ ਜਵਾਹਰਾਂ ਨੂੰ ਰੋੜ ਜਾਣਾ ਦੌਲਤ ਦੁਨੀਆਂ ਦੀ ਖਾਕ ਹਵਾ ਪੂਤ੍ਰਾ
ਵ-ਵੰਞ ਪਿਆ ਅਗਲੇ ਦਿਨ ਪੂਰਨ ਹੀਰੇ ਮੋੜਨੇ ਨੂੰ ਸ਼ਹਿਰ ਵਲ ਉਤੇ
ਰਾਣੀ ਸੁੰਦਰਾਂ ਪੂਰਨ ਦੇ ਰਾਹ ਵਲੋਂ ਚੜ ਦੇਖਦੀ, ਰੰਗ ਮਹੱਲ ਉਤੇ
ਜਾਨੀਜਾਨ ਦਲੀਲਾ ਦਾ ਆਪ ਵਾਲੀ ਪੂਰਨ ਆ ਫਿਰਿਆ ਘੜੀ ਪਲ ਉਤੇ
ਕਾਦਰਯਾਰ ਉਸ ਗਲ ਦਾ ਗਾਹਕ ਨਾਹੀ ਹੀ ਲਾਨੀ ਲੋਚਦੀ ਹੈ,ਜੇਹੜੀ ਗੱਲ ਉਤੇ
ਹੱਸ-ਹੱਸਕੇ ਆਣ ਸਲਾਮ ਕੀਤਾ ਰਾਣੀ ਸੁੰਦ੍ਰਾਂ ਨੇ ਪੂਰਨ ਭਗਤ ਤਾਈਂ
ਪੂਰਨ ਭਗਤ ਉਲਟਾਕੇ ਢੇਰ ਕਰਦਾ ਮੋਤੀ ਸਾਂਭ ਰਾਣੀ ਸਾਡੇ ਕੰਮ ਨਹੀਂ
ਪਕੇ ਭੋਜਨ ਦੀ ਵਿਛਿਆ ਪਾ ਸਾਨੂੰ ਹਾਜ਼ਰ ਹੈ ਤਾਂ ਤੁਰਤ ਲਿਆਓ ਨਾਂਹੀਂ
ਕਾਦਰਯਾਰ ਮੇਰਾ ਗਰੂ ਖਫਾ ਹੁੰਦਾ ਕਹਿੰਦਾ ਮੋਤੀਆਂ ਵਲ ਨਾ ਚਿਤ ਨਾਹੀਂ
ਲਾਮ ਲਿਆਉਂਦੀ ਤੁਰਤ ਪਾ ਰਾਣੀ ਛੱਤੀ ਭੋਜਨ ਗਰਮ, ਕਰਾਇਕੇ ਜੀ
ਚਲੀ ਸਿਰੀ ਚੁਕਾਕੇ ਗੋਲੀਆਂ ਦੇ ਆਪ ਨਜ਼ਰ ਲੈਂਦੀ ਝੋਲੀ ਪਾਇਕੇ ਜੀ
ਹੱਥ ਬੰਨਕੇ ਗੋਲੀ ਆਂਚਲ ਪਈਆਂ ਮੱਥਾ ਟੇਕ ਮੰਗਾਂ ਮੈਂ ਭੀ ਜਾਇਕੇ ਜੀ
ਕਾਦ੍ਰਯਾਰ ਲੈ ਚਲਿਆ ਸੁੰਦਰਾ ਨੂੰ ਪੂਰਨ ਹੁਸਨ ਦੀ ਉਂਗਲੀ ਲਾਇਕੇ ਜੀ
ਅਲਫ਼-ਆਖਦੇ ਅੱਲਾਂ ਹੈ ਸੂਰਤ ਅੱਲਾ ਪਾਕ ਜਿਨੂੰ ਸੂਰਤ ਆਪ ਦੇਵੇ
ਸੂਰਤ ਵੰਦ ਨਾ ਕਿਸੇ ਦੇ ਵਲ ਦੇਖੇ ਹਰ ਕੋਈ ਬੁਲਾਂਵਦਾ ਹਸ ਦੇਵੇ
ਮਾਰੇ ਸੂਰਤਾਂ ਦੇ ਮਰ ਗਏ ਆਸ਼ਕ ਇਕ ਅੱਗ ਫਿਰਾਕ ਦੀ ਪਾ ਦੇਵੇ
ਕਾਦਰਯਾਰ ਪਰਵਾਹ ਕੀ ਸੋਹਣਿਆਂ ਨੂੰ ਅਣ ਮੰਗੀਆਂ ਦੌਲਤਾਂ ਆਪ ਦੇਵੇ
ਯੇ-ਯਾਦ ਕਰਕੇ ਜੇੜ੍ਹੀ ਗੱਲ ਨੂੰ ਜੀ ਪੂਰਨ ਆਖਿਆ ਨਾਥ ਜੀ ਆਉਂਦੀ ਏ
ਪਕਾ ਭੋਜਨ ਨਾਥ ਦੇ ਰਖ ਅਗੇ ਹਥ ਜੋੜਕੇ ਅਰਜ਼ ਸੁਨਾਉਂਦੀ ਏ
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ ਚਰਨ ਚੁੰਮਕੇ ਸੀਸ ਨਿਵਾਉਂਦੀ ਏ
ਕਾਦ੍ਰਯਾਰ ਅਸੀਂ ਇਹ ਦੇਖਨੇ ਹਾਂ ਰਾਣੀ ਕੀ ਇਨਾਮ ਲਿਆਉਦੀ ਏ