ਪਾਰਸ/ਨਿਸ਼ ਕ੍ਰਿਤਿ/੮.
(੮)
ਦੋ ਵੱਡੇ ਵੱਡੇ ਪਲੰਗ ਲੋਹਾ ਕੇ ਸਿਧੇਸ਼ਵਰੀ ਵਾਸਤੇ ਬਿਸਤਰਾ ਕੀਤਾ ਜਾਂਦਾ ਸੀ। ਐਨੇ ਵੱਡੇ ਬਿਸਤਰੇ ਤੇ ਵੀ ਹਾਲਾਤ ਦੇ ਮੁਤਾਬਕ ਉਹਨੂੰ ਸੁੰਗੜ ਕੇ ਹੀ ਰਾਤ ਕੱਟਣੀ ਪੈਂਦੀ ਸੀ। ਕਦੇ ਕਦੇ ਇਸ ਗੱਲੋਂ ਉਹ ਗੁਸੇ ਵੀ ਹੋ ਜਾਂਦੀ ਸੀ, ੫ਰ ਫੇਰ ਵੀ ਸਾਰਿਆਂ ਬੱਚਿਆਂ ਨੂੰ ਨਾਲ ਸੁਆਏ ਬਿਨਾਂ ਉਹ ਖੁਸ਼ ਨਹੀਂ ਸੀ ਹੋ ਸਕਦੀ। ਸਾਰੀ ਰਾਤ ਉਸਨੂੰ ਜਾਗਣਾ ਪੈਂਦਾ ਸੀ ਤੇ ਕਈ ਵਾਰੀ ਉਠ ਕੇ ਵੀ ਬੈਠਣਾ ਪੈ ਜਾਂਦਾ ਸੀ। ਕਿਸੇ ਦਿਨ ਵੀ ਚੈਨ ਤੇ ਤਸੱਲੀ ਨਾਲ ਉਹ ਨਹੀਂ ਸੀ ਸੌਂ ਸਕਦੀ। ਇਹਦੇ ਨਾਲ ਹੀ ਉਹ ਇਹਨਾਂ ਔਖਿਆਈਆਂ ਤੋਂ ਬਚਣ ਲਈ ਇਹ ਅਧਿਕਾਰ ਸ਼ੈਲਜਾ ਜਾਂ ਹੋਰ ਕਿਸੇ ਨੂੰ ਨਹੀਂ ਸੀ ਦੇ ਸਕਦੀ। ਇਹਦੀ ਬੀਮਾਰੀ ਪੰਨਾ:ਪਾਰਸ.pdf/100 ਦੀ ਹਾਲਤ ਵਿਚ ਵੀ ਕਿਸੇ ਬੱਚੇ ਨੂੰ, ਤਾਈ ਜੀ ਦੇ ਵਛੌਣੇ ਤੋਂ ਛੁੱਟ ਕਿਧਰੇ ਹੋਰ ਸਾਉਣ ਨੂੰ ਥਾਂ ਨਹੀਂ ਸੀ ਲਭ ਸਕਦਾ । ਕਨ੍ਹਿਆਈ ਦੀ ਸੌਣੀ ਚੰਗੀ ਨਹੀਂ ਉਸ ਵਾਸਤੇ ਐਨੀ ਥਾਂ ਚਾਹੀਦੀ ਹੈ । ਛੁਟਨ ਆਮ ਤੌਰ ਤੇ ਇਕ ਗਲਤੀ ਕਰਦਿਆ ਕਰਦਾ ਹੈ, ਉਸਦੇ ਥਲੇ ਮੋਮ ਜਾਮਾ ਵਿਛਾਉਣਾ ਚਾਹੀਦਾ ਹੈ। ਵਿਪਿਨ ਸੁਤਿਆਂ ਹੋਇਆਂ ਚੱਕੀ ਘੇਰੇ ਘੁਮਦਾ ਰਹਿੰਦਾ ਹੈ, ਉਸ ਵਾਸਤੇ ਹੋਰ ਪ੍ਰਬੰਧ ਕਰਨਾ ਪੈਂਦਾ ਸੀ । ਪਟਲ ਨੂੰ ਅੱਧੀ ਰਾਤ ਹੀ ਭੁਖ ਲੱਗ ਆਉਂਦੀ ਸੀ ਇਸ ਕਰਕੇ ਇਸ ਲਈ ਸਿਰਹਾਣੇ ਖਾਣ ਪੀਣ ਦੀਆਂ ਚੀਜ਼ਾਂ ਰੱਖਣ ਦੀ ਜਰੂਰਤ ਸੀ। ਕਿਸੇ ਦੀ ਛਾਤੀ ਤੇ ਕਿਸੇ ਨੇ ਪੈਰ ਤਾਂ ਨਹੀਂ ਰਖ ਦਿੱਤੇ ? ਕਿਸੇ ਦਾ ਨੱਕ ਕਿਸੇ ਦੇ ਗੋਡ ਥਲੇ ਤਾਂ ਨਹੀਂ ਆਗਿਆ ? ਇਹੋ ਹੀ ਵੇਖਦਿਆਂ ੨ ਸਿਧੇਸ਼ਵਰੀ ਦੀ ਸਾਰੀ ਰਾਤ ਲੰਘ ਜਾਂਦੀ ਸੀ । ਅਜ ਰਾਤ ਨੂੰ ਸੌਣ ਲਗਿਆਂ ਵਿਛਾਉਣੇ ਤੇ ਕਿੰਨੀ ਜਗਾ ਖਾਲੀ ਰਹਿ ਜਾਇਗੀ, ਇਸਦਾ ਸ਼ੈਲਜਾ ਦੇ ਜਾਣ ਲੱਗਿਆਂ, ਉਸਨੂੰ ਕੁਝ ਖਿਅਲ਼ ਹੀ ਨਹੀਂ ਸੀ । ਨੈਨਤਾਰਾ ਦੀਆਂ ਸੌਹਾਂ ਸੁਗੰਧਾਂ ਦੇਣ ਤੇ ਉਹ ਰੋਟੀ ਖਾ ਕੇ ਉਤੇ ਤਾਂ ਆ ਗਈ ਸੀ, ਪਰ ਸ਼ੈਲਜਾ ਦੇ ਕਮਰੇ ਨੂੰ ਵੇਖਕੇ ਏਦਾਂ ਮਲੂਮ ਹੁੰਦਾ ਸੀ, ਜਾਣੀ ਦੀ ਉਸਦੀ ਛਾਤੀ ਕਿਸੇ ਨੇ ਮੁਗਦਰਾਂ ਨਲ ਕੁੱਟ ਸੁੱਟੀ ਹੰਦੀ ਹੈ । ਕਮਰੇ ਵਿਚ ਅਨ੍ਹੇਰਾ ਸੀ, ਬੂਹੇ ਬੰਦ ਸਨ । ਉਹ ਛੇਤੀ ਨਾਲ ਮੂੰਹ ਭੁਆਂ ਕੇ ਅਪਣੇ ਕਮਰੇ ਆ ਗਈ। ਵਿਛਾਉਣੇ ਵਲ ਵੇਖਿਆ-ਥੋੜੇ ਜਹੇ ਥਾਂ ਵਿਚ ਵਿਪਨ ਝੇ ਛੁੱਟਨ ਸੌਂ ਰਹੇ ਹਨ। ਬਾਕੀ ਬਿਸਤਰਾ ਤੱਪਦੀ ਹੋਈ ਜ਼ਮੀਨ ਵਾਂਗੂ ਅਡ ਸੜ ਰਿਹਾ ਸੀ, ਉਹ ਆਪਣੇ ਥੋੜੇ ਜਹੇ ਥਾਂ ਵਿਚ ਅੱਖਾਂ ਮੀਟ ਕੇ ਚੁੱਪ ਚਾ੫ ਪੈ ਰਹੀ, ਪਰ ਉਹਨਾਂ ਮੀਟੀਆਂ ਹੋਈਆਂ ਅੱਖਾਂ ਵਿਚ ਗਰਮ ਗਰਮ ਅੱਥਰੂ ਵਹਾਕੇ ਸਿਰਹਾਣਾ ਭਿੱਜ ਗਿਆ ਪਰ ਬਚਿਆਂ ਦੇ ਖਾਣ ਪੀਣ ਸਬੰਧੀ ਉਸ ਨੂੰ ਹਰ ਤਰਾਂ ਵਹਿਮ ਜਿਹਾ ਹੀ ਰਹਿੰਦਾ ਹੁੰਦਾ ਸੀ । ਇਸ ਸਬੰਧ ਵਿਚ ਉਹ ਕਿਸੇ ਤੇ ਵੀ ਭਰੋਸਾ ਨਹੀਂ ਸੀ ਕਰਦੀ ਹੁੰਦੀ, ਉਹਦਾ ਇਹ ਰੋਜ਼ ਦਾ ਪੱਕ ਹੋਇਆ ਸੁਭਾ ਸੀ ਕਿ ਉਹਦੇ ਸਾਹਮਣੇ ਹੀ ਬੱਚੇ ਪੂਰੀ ਰੋਟੀ ਖਾ ਸਕਦੇ ਹਨ। ਨਹੀਂ ਤਾਂ ਉਹ ਕਈ ਬਹਾਨੇ ਘੜ ਘੜ ਕੇ ਰੋਟੀ ਖਾਣਗੇ। ਸੋ ਇਸ ਕਰਕੇ ਓਹਦੇ ਖਿਆਲ ਵਿਚ ਹੋਰ ਕੋਈ ਇਹ ਕੰਮ ਨਹੀਂ ਸੀ ਕਰ ਸਕਦਾ । ਜੇ ਕਿਸੇ ਬੱਚੇ ਨੇ ਉਸ ਦੇ ਅਗੋਂ ਪਿਛੋਂ ਰੋਟੀ ਖਾ ਲਈ ਹੁੰਦੀ ਸੀ ਤਾਂ ਉਹ ਝਗੜਾ ਕਰਕੇ ਉਸ ਦਾ ਢਿੱਡ ਟੋਹਕੇ ਇਹ ਸਾਬਤ ਕਰਨ ਦੀ ਕੋਸ਼ਸ਼ ਕਰਿਆ ਕਰਦੀ ਸੀ ਕਿ ਇਸਨੇ ਪੂਰੀ ਰੋਟੀ ਨਹੀਂ ਖਾਧੀ। ਇਸਦੀ ਸਜ਼ਾ ਇਹ ਹੁੰਦੀ ਸੀ ਕਿ ਉਸ ਵਿਚਾਰੇ ਨੂੰ ਉਸਦੇ ਸਾਮ੍ਹਣੇ ਖੜਿਆਂ ਖਲੋਤਿਆਂ ਇਕ ਦੁੱਧ ਦਾ ਕਟੋਰਾ ਪੀਣਾ ਪੈਂਦਾ ਸੀ । ਸ਼ੈਲਜਾ ਕਈ ਵਾਰੀ ਇਸ ਗੱਲ ਤੋਂ ਲੜ ਪੈਂਦੀ ਸੀ ਤੇ ਜਿਆਦਾ ਖੁਆਉਣ ਦੇ ਨੁਕਸਾਨ ਦੱਸਣ ਲੱਗ ਜਾਂਦੀ ਸੀ, ੫ਰ ਸਿਧੇਸ਼ਵਰੀ ਨੂੰ ਨਾਰਾਜ਼ ਕਰ ਲੈਣ ਤੋਂ ਬਿਨਾਂ ਇਸ ਦਾ ਕੋਈ ਲਾਭ ਨਹੀਂ ਸੀ ਹੁੰਦਾ । ਸਿਧੇਸ਼ਵਰੀ ਜਦੋਂ ਕਿਸੇ ਬੱਚੇ ਵੇਲ ਵੇਖਦੀ ਤਾਂ ਇਹ ਸਮਝਦੀ ਕਿ ਬੱਚਾ ਮਾੜਾ ਹੁੰਦਾ ਜਾ ਰਿਹਾ ਹੈ, ਇਹਨਾਂ ਸਾਰੀਆਂ ਗਲਾਂ ਵਿਚ ਓਹ ਬਹੁਤ ਹੀ ਘਬਰਾ ਜਾਂਦੀ ਤੇ ਉਸਦੇ ਫਿਕਰ ਦਾ ਅੰਤ ਨ ਰਹਿ ਜਾਂਦਾ । ਅਜੇ ਬਿਸਤਰੇ ਤੇ ਪਿਆਂ ਪਿਆਂ ਉਹਨੂੰ ਇਹ ਖਿਆਲ ਆ ਰਿਹ ਸੀ ਕਿ ਸ਼ਾਇਦ ਪਿੰਡ ਦੇ ਘਰ ਜਾਕੇ, ਰੁਝੇਵਿਆਂ ਕਰਕੇ ਕਿਨ੍ਹਾਈ ਦਾ ਢਿਡ ਹੀ ਨ ਭਰ ਸਕਿਆ ਹੋਵੇ ? ਤੇ ਪਹਿਲੇ ਤਾਂ ਜਰੂਰ ਹੀ ਬਿਨਾ ਖਾਧੇ ਪੀਤੇ ਸੌਂ ਗਿਆ ਹੋਵੇਗਾ। ਸ਼ਾਇਦ ਉਹਨੂੰ ਜਗਾਕੇ ਕੋਈ ਖੁਆਏਗਾ ਵੀ ਨਹੀਂ ਤੇ ਇਸੇ ਤਰਾਂ ਉਹ ਸਾਰੀ ਰਾਤ ਭੁਖਾ ਹੀ ਨ ਤੜਫਦਾ ਰਹੇ । ਖਿਆਲ ਖਿਆਲ ਵਿਚ ਹੀ ਜਿਵੇਂ ਜਿਵੇਂ ਉਸ ਨੂੰ ਇਹ ਘਟਨਾ ਸਾਫ ਸਾਫ ਦਿਸ ਰਹੀਆਂ ਸਨ, ਉਸ ਤਰਾਂ ਹੀ ਕ੍ਰੋਧ ਤੇ ਜਲਣ ਨਾਲ ਉਹਦੀ ਛਾਤੀ ਫਟ ਰਹੀ ਸੀ। ਲਾਗੇ ਦੇ ਕਮਰੇ ਵਿਚ ਗਰੀਸ਼ ਮਜ਼ੇ ਨਾਲ ਸੌਂ ਰਿਹਾ ਸੀ, ਜਦੋਂ ਉਸ ਪਾਸੋਂ ਨਹੀਂ ਸਹਾਰਿਆ ਗਿਆ। ਤਾਂ ਉਹ ਬਹੁਤ ਰਾਤ ਗਈ ਆਪਣੇ ਪਤੀ ਦੇ ਘਰ ਵਿਚ ਚਲ ਗਈ । ਉਹਨਾਂ ਨੂੰ ਜਗਾ ਕੇ ਪੁਛਿਆ, ਮੰਨ ਲਿਆ ਪਟਲ ਨੂੰ ਸ਼ੈਲਜਾ ਲਿਜਾ ਸਕਦੀ ਹੈ, ਪਰ ਕਿਨ੍ਹਾਈ ਤੇ ਤਾਂ ਉਹਦਾ ਕੋਈ ਹਕ ਨਹੀਂ, ਕਿਉਂਕਿ ਉਹ ਉਸਦਾ ਸੱਕਾ ਪੁਤਰ ਨਹੀਂ ?
ਗਰੀਸ਼ ਨੇ ਨੀਂਦ ਦੀ ਝੋਕ ਵਿਚ ਹੀ ਆਖਿਆ ਕੋਈ ਨਹੀਂ।
ਸਿਧੇਸ਼ਵਰੀ ਬੇਚੈਨ ਜਹੀ ਹੋਕੇ ਪਲੰਘ ਦੇ ਇਕ ਪਾਸੇ ਬਹਿ ਗਈ, ਆਖਣ ਲਗੀ, ਜੋ ਅਸੀਂ ਉਸ ਉਤੇ ਦਾਹਵਾ ਕਰ ਦਈਏ ਤਾਂ ਉਸ ਨੂੰ ਸਜਾ ਹੋ ਸਕਦੀ ਹੈ ਜਾਂ ਕਿ ਨਹੀ ?
ਗਰੀਸ਼ ਨੇ ਬਿਨਾ ਕਿਸੇ ਸੋਚ ਦੇ ਆਖ ਦਿਤਾ ਹੋ ਸਕਦਾ ਹੈ।
ਸਿਧੇਸ਼ਵਰੀ ਆਸਾ ਤੇ ਅਨੰਦ ਨਾਲ ਖਿੜ ਪਈ । ਕਹਿਣ ਲਗੀ, ਇਹ ਤਾਂ ਹੋਇਆ, ੫ਰ ਪਟਲ ਦੀ ਬਾਬਤ ਤਾਂ ਸੋਚੋ ? ਉਹਨੂੰ ਵੀ ਤਾਂ ਮੈ ਹੀ ਪਾਲ ਪੋਸਕੇ ਵਡਾ ਕੀਤਾ ਹੈ। ਹਾਕਮ ਨੂੰ ਜੇ ਇਹ ਗੱਲ ਸਮਝਾਈ ਜਾਏ ਕਿ ਮੇਰੇ ਬਿਨਾਂ ਉਹ ਨਹੀਂ ਰਹਿ ਸਕਦਾ-ਇਹ ਹੋ ਵੀ ਸਕਦਾ ਹੈ ਕਿ ਮੇਰੇ ਹੇਰਵੇ ਨਾਲ ਉਹ ਬੀਮਾਰ ਵੀ ਪੈ ਜਾਏ । ਤਾਂ ਕੀ ਹਾਕਮ ਦਹ ਰਾਏ ਨਹੀਂ ਦੇਵੇਗਾ ਕਿ ਉਹ ਆਪਣੀ ਤਾਈ ਪਾਸ ਹੀ ਰਹੇ ?' ਵਾਹ ਤੂੰ ਤਾਂ ਘੁਰਾੜੇ ਮਾਰਨ ਲੱਗ ਪਿਆ ਏਂ। ਮੇਰੀ ਗਲ ਦਾ ਜਵਾਬ ਹੀ ਕੋਈ ਨਹੀਂ । ਇਹ ਗਲ ਆਖ ਕੇ ਸਿਧੇਸ਼ਵਰੀ ਨੇ ਆਪਣੇ ਪਤੀ ਦੇ ਪੈਰਾਂ ਨੂੰ ਫੜਕੇ ਹਲੂਣਿਆਂ ।
ਗਰੀਸ਼ ਨੇ ਜਾਗ ਕੇ ਆਖਿਆ 'ਬਿਲਕੁਲ ਨਹੀਂ।'
ਸਿਧੇਸ਼ਵਰੀ ਜੋਸ਼ ਵਿਚ ਆਕੇ ਆਖਣ ਲੱਗੀ, ਕਿਉਂ ਨਹੀਂ? ਕੀ ਉਹ ਮਾਂ ਹੋਣ ਕਰਕੇ ਮੁੰਡੇ ਨੂੰ ਮਾਰ ਹੀ ਸੁਟੇਗੀ? ਮਹਾਰਾਣੀ ਵਿਕਟੋਰੀਆ ਦਾ ਕੋਈ ਇਹੋ ਜਿਹਾ ਹੁਕਮ ਨਹੀਂ ਹੈ। ਕੱਲ ਹੀ ਜੇ ਵਿਚਕਾਰਲੇ ਦੇਉਰ ਪਾਸੋਂ ਅਰਜ਼ੀ ਪੁਆ ਦਿਆਂ ਤਾਂ ਫੇਰ ਕੀ ਹੋਵੇ ?
ਇਹ ਆਖਕੇ ਸਿਧੇਸ਼ਵਰੀ ਜੁਵਾਬ ਦੀ ਉਡੀਕ ਵਿਚ ਕੁਝ ਚਿਰ ਖਲੋਤੀ ਰਹੀ । ਪਰ ਜਵਾਬ ਦੀ ਥਾਂ ਘੁਰਾੜੇ ਸਣਕੇ ਗੁੱਸੇ ਹੋਕੇ ਚਲੀ ਗਈ।
ਰਾਤ ਭਰ ਉਹਨੂੰ ਜਰਾ ਵੀ ਨੀਂਦ ਨਹੀਂ ਆਈ ਕਿ ਕਦੋਂ ਸਵੇਰਾ ਹੋਵੇ ਤੇ ਕਦੋਂ ਉਹ ਹਰੀਸ਼ ਦੀ ਰਾਹੀਂ ਲੜਕੇ ਵਾਸਤੇ ਦਾਹਵਾ ਕਰੇ । ਅਦਾਲਤ ਦਾ ਹੁਕਮ ਮਿਲਦਿਆਂ ਕਿਦਾਂ ਲੋਕੀਂ ਡਰਕੇ ਕਨ੍ਹਿਆਈ ਤੇ ਪਟਲ ਨੂੰ ਇਥੇ ਛਡ ਜਾਣਗੇ, ਇਹਨਾਂ ਹੀ ਸੁਫਨਿਆਂ ਵਿਚ ਉਹਦੀ ਸਾਰੀ ਰਾਤ ਲੰਘ ਗਈ ।
ਦਿਨ ਚੜ੍ਹਦਿਆਂ ਹੀ ਉਹਨੇ ਹਰੀਸ਼ ਦੇ ਬੂਹੇ ਨੂੰ ਜਾ ਖੜਕਾਇਆ, 'ਲਾਲਾ ਜੀ ਉੱਠੋ ।'
ਹਰੀਸ਼ ਨੇ ਘਬਰਾਕੇ ਦਰਵਾਜਾ ਖੋਲ੍ਹ ਦਿਤਾ ਤੇ ਹੈਰਾਨੀ ਨਾਲ ਵੇਖਣ ਲੱਗ ਪਿਆ।
ਸਿਧੇਸ਼ਵਰੀ ਨੇ ਆਖਿਆ, 'ਚਿਰ ਲਾਇਆਂ ਕੰਮ ਨਹੀਂ ਚਲਣਾ ਹੁਣੇ ਛੋਟੇ ਲਾਲਾ ਜੀ ਦੇ ਨਾਂ ਅਦਾਲਤੋਂ ਨੋਟਿਸ ਜਾਰੀ ਕਰਵਾਉਣਾ ਹੋਵੇਗਾ । ਚੰਗੀ ਤਰ੍ਹਾਂ ਲਿਖ ਦੇਣਾ ਕਿ ਜੇ ਚਵੀ ਘੰਟੇ ਦੇ ਅੰਦਰ ਅੰਦਰ ਜਵਾਬ ਨ ਦਿੱਤਾ ਤਾਂ ਦਾਹਵਾ ਕਰ ਦਿਤਾ ਜਾਏਗਾ।'
ਹਰੀਸ਼ ਦਾ ਇਸ ਸਬੰਧੀ ਗਰਮ ਹੋਣਾ ਫਜ਼ੂਲ ਸੀ ਉਸ ਨੇ ਉਸੇ ਵੇਲੇ ਮੰਨਕੇ ਹੌਲੀ ਜਹੀ ਪੁਛਿਆ, 'ਕੀ ਗੱਲ ਹੈ ਭਾਬੀ ਜੀ ? ਬਹਿ ਜਾਓ ।'
'ਕੀ ਕੋਈ ਕੁਝ ਲੈਗਿਆ ਹੈ? ਦਾਹਵਾ ਜ਼ਰਾ ੱਜ਼ਿਆਦਾ ਹੋਣਾ ਚਾਹੀਦਾ ਹੈ । ਸਮਝ ਲਿਆ ?'
ਸਿਧੇਸ਼ਵਰੀ ਨੇ ਮੰਜੇ ਤੇ ਬਹਿਕੇ ਦੋਵੇਂ ਅਖਾਂ ਟੱਡ ੨ ਕੇ ਬੜੇ ਅਸਚਰਜ ਨਾਲ ਆਪਣੀ ਵਾਰਤਾ ਕਹਿ ਦਿਤੀ।
ਸੁਣਕੇ ਹਰੀਸ਼ ਦਾ ਚਮਕਦਾ ਹੋਇਆ ਚਿਹਰਾ ਕਾਲਾ ਹੋ ਗਿਆ । ਆਖਣ ਲੱਗਾ, 'ਕੀ ਤੂੰ ਪਾਗ਼ਲ ਹੋ ਗਈਏਂ ਭਾਬੀ ? ਮੇਰਾ ਖਿਆਲ ਸੀ ਕਿ ਕੋਈ ਹੋਰ ਗਲ ਹੋਵੇਗੀ । ਆਪਣੇ ਲੜਕਿਆਂ ਨੂੰ ਉਹ ਲੋਕ ਲੈ ਗਏ ਹਨ, ਤੂੰ ਕੀ ਕਰ ਸਕਦੀਏਂ ?'
ਸਿਧੇਸ਼ਵਰੀ ਨੂੰ ਯਕੀਨ ਨ ਹੋਇਆ । ਆਖਣ ਲੱਗੀ, 'ਤੁਹਾਡੇ ਭਰਾ ਨੇ ਤਾਂ ਆਖਿਆ ਹੈ, ਦਾਹਵਾ ਕੀਤਿਆਂ ਸਜ਼ਾ ਹੋ ਜਾਇਗੀ ।'
'ਭਰਾ ਇਹ ਗੱਲ ਆਖ ਹੀ ਨਹੀਂ ਸਕਦਾ, ਤੈਨੂੰ ਮਖੌਲ ਕੀਤਾ ਹੋਣਾ ਏਂ।'
ਸਿਧੇਸ਼ਵਰੀ ਨੇ ਆਖਿਆ 'ਐਨੀ ਉਮਰ ਹੋ ਗਈ, ਕੀ ਮੈਂ ਹਾਲੀ ਤਕ ਮਖੌਲ ਨੂੰ ਵੀ ਨਹੀ ਸਮਝ ਸਕਦੀ ? ਜੇ ਤੁਹਾਡੀ ਇਹ ਮਰਜ਼ੀ ਹੈ ਕਿ ਮੈਂ ਬਚਿਆਂ ਨੂੰ ਆਪਣੇ ਕੋਲ ਨ ਰੱਖਾਂ ਤਾਂ ਸਾਫ ਸਾਫ ਕਿਉਂ ਨਹੀਂ ਆਖ ਦੇਂਦੇ ?'
ਹਰੀਸ਼ ਨੇ ਸ਼ਰਮਿੰਦਾ ਹੋਕੇ ਕਈ ਤਰ੍ਹਾਂ ਸਮਝਾਉਣ ਦੀ ਕੋਸ਼ਸ਼ ਕੀਤੀ, ਕਿ ਇਹ ਦਾਹਵਾ ਅਦਾਲਤ ਨੇ ਨਹੀਂ ਮੰਨਣਾ, ਉਹਨਾਂ ਨੂੰ ਕਿਸੇ ਹੋਰ ਮੁਕੱਦਮੇ ਵਿਚ ਅੜਾਇਆ ਜਾ ਸਕਦਾ ਹੈ। ਸਾਨੂੰ ਹੁਣ ਇਹ ਹੀ ਕਰਨਾ ਠੀਕ ਹੈ।
ਸਿਧੇਸ਼ਵਰੀ ਕ੍ਰੋਧ ਦੇ ਮਾਰਿਆਂ ਉਠ ਕੇ ਖਲੋ ਗਈ । ਕਹਿਣ ਲੱਗੀ, 'ਤੁਸੀਂ ਇਹ ਆਪਣੀ ਰਾਏ ਆਪਣੇ ਹੀ ਪਾਸ ਰੱਖੋ ਮੇਰੀ ਉਮਰ ਦੇ ਤਿੰਨ ਹਿਸੇ ਲੰਘ ਗਏ ਨੇ, ਚੌਥਾ ਲੰਘਦਾ ਜਾ ਰਿਹਾ ਹੈ । ਮੈਂ ਝੂਠਾ ਦਾਹਵਾ ਕੋਈ ਨਹੀਂ ਕਰਨਾ। ਅਗਲੇ ਜਹਾਨ ਵਿਚ, ਤੁਸਾਂ ਮੇਰੇ ਥਾਂ ਥੋੜਾ ਹਿਸਾਬ ਦੇ ਦੇਣਾ ਹੈ। ਤੁਸੀਂ ਨ ਲਿਖੋ ਮੈਂ ਮਣੀ ਨੂੰ ਭੇਜ ਕੇ ਨਗੀਨ ਬਾਬੂ ਤੋਂ ਲਿਖਵਾ ਲਊਂਗੀ,' ਇਹ ਆਖ ਕੇ ਉਹ ਉਠ ਕੇ ਤੁਰ ਗਈ। ਦੂਸਰੇ ਦਿਨ ਸਵੇਰੇ ਘਰ ਦੇ ਕਿਸੇ ਖਰਚ ਸਬੰਧੀ ਘਰ ਦੇ ਮੁਨੀਮ 'ਗਨੇਸ਼ ਚੱਕਰਵਰਤੀ' ਨਾਲ ਬਹਿਸ ਕਰ ਰਹੀ ਸੀ। ਉਹ ਵਿਚਾਰਾ ਕਈ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਸ਼ ਕਰ ਰਿਹਾ ਸੀ ਕਿ ਪੂਰੇ ਪੰਜਾਹ ਰੁਪੈ ਖਰਚ ਹੋ ਗਏ ਹਨ। ੫ਰ ਕਿਉਂਕਿ ਹੁਣ ਸਿਧੇਸ਼ਵਰੀ ਨਵੀਂ ਸਿਖਲਾਈ ਲੈ ਕੇ ਘਰ ਦੇ ਖਰਚ ਦਾ ਹਿਸਾਬ ਰੱਖ ਰਹੀ ਹੈ ਇਸ ਕਰਕੇ ਇਸਨੂੰ ਸ਼ੱਕ ਹੈ ਕਿ ਰੁਪੈ ਖਾ ਲਏ ਹਨ। ਉਹ ਖਿਆਲ਼ ਕਰਦੀ ਹੈ ਕਿ ਅਸਾਂ ਲੋਕਾਂ ਨੂੰ ਬੇਵਕੂਫ ਸਮਝਕੇ ਇਹ ਨੌਕਰ ਲੋਕ ਆਪਣਾ ਦਾਅ ਲਾ ਜਾਂਦੇ ਹਨ, ਇਹ ਝਗੜਾ ਕਰ ਰਹੀ ਹੈ।
'ਪੰਜਾਹ ਰੁਪੈ ਤਾਂ ਪੰਡ ਰੁਪਇਆਂ ਦੀ ਹੁੰਦੀ ਹੈ। ਗਨੇਸ਼ ਮੈ ਪੜ੍ਹੀ ਲਿਖੀ ਨਹੀਂ ਇਸੇ ਕਰਕੇ ਮੈਨੂੰ ਸਮਝਾ ਦਿਉਗੇ ਕਿ ਪੰਜਾਹ ਰੁਪੈ ਕਿਦਾਂ ਖਰਚ ਹੋ ਗਏ? ਕੀ ਬਾਕੀ ਕੁਝ ਵੀ ਨ ਬਚਿਆ? ਮੈਂ ਕੋਈ ਬੇਵਕੂਫ ਹਾਂ? ਬਾਰਾਂ ਗੰਢੇ (ਗੰਢਾ ਚਾਰ ਰੁਪੈ ਦਾ ਹੁੰਦਾ ਹੈ) ਤੇ ਦੋ ਰੁਪੈ ਖਰਚ ਹੋਕੇ ਪੰਜਾਹ ਰੁਪੈ ਕਿੱਦਾਂ ਹੋ ਗਏ?'
ਗਣੇਸ਼ ਨੇ ਵਿਆਕੁਲ ਹੋ ਕੇ ਅਖਿਆ, 'ਮਾਂ ਜੀ ਨੀਲਾ ਨੂੰ ਸੱਦ ਕੇ ਪੁਛ ਲੌ...... ..'
ਨੀਲਾ ਨੂੰ ਸਦਕੇ ਹਿਸਾਬ ਸਮਝਾਂ, ਉਹ ਕੋਈ ਮੇਰੇ ਨਾਲੋਂ ਬਹੁਤਾ ਪੜ੍ਹੀ ਹੋਈ ਹੈ? ਗਣੇਸ਼ ਇਹ ਗਲ ਠੀਕ ਨਹੀਂ ਹੈ। ਸ਼ੈਲ ਘਰ ਨਹੀਂ ਇਸੇ ਕਰਕੇ ਜਿਦਾਂ ਤੁਹਾਡਾ ਜੀ ਕਰੇ, ਹਿਸਾਬ ਦੇਉ ਏਦਾਂ ਨਹੀਂ ਹੋ ਸਕਣਾ। ਮੈਂ ਆਖ ਤਾਂ ਰਹੀ ਹਾਂ ਕਿ ਨ ਉਹ ਜਾਂਦੀ ਤੇ ਨ ਮੈਨੂੰ ਇਹ ਪੁਆੜਾ ਕਰਨਾ ਪੈਂਦਾ । ਸਿਰ ਸੜੀ ਨੂੰ ਦਸਾਂ ਸਾਲਾਂ ਦੀ ਛੋਟੀ ਜਹੀ ਨੂੰ ਵਿਆਹ ਕੇ ਲਿਆਂਦਾ ਸੀ । ਪਾਲਪੋਸ ਕੇ ਜੁਵਾਨ ਕੀਤੀ, ਹੁਣ ਉਹ ਆਪਣਾ ਰੋਬ ਵਿਖਾਕੇ ਮੁੰਡਿਆਂ ਨੂੰ ਲੈ ਕੇ ਘਰੋਂ ਹੀ ਨਿਕਲ ਗਈ ਹੈ। ਮੈਂ ਵੀ ਧਿਆਨ ਰਖ ਰਹੀ ਹਾਂ। ਮੁੰਡਿਆਂ ਦੀ ਮਾੜੀ ਜਹੀ ਕੋਈ ਬੁਰੀ ਖਬਰ ਸੁਣ ਲੈਣ ਦਿਹ, ਫੇਰ ਵੇਖਾਂਗੀ ਕਿ ਉਹ ਉਹਨਾਂ ਨੂੰ ਕਿਵੇਂ ਆਪਣੇ ਪਾਸ ਰਖ ਸਕਦੀ ਹੈ । ਤੂੰ ਹੁਣ ਜਾਹ, ਕਿਸੇ ਦਿਨ ਚੁਪਹਿਰ ਨੂੰ ਆ ਕੇ ਹਿਸਾਬ ਦਸ ਜਾਣਾ ਕਿ ਐਨੇ ਰੁਪੈ ਕਿਥੇ ਚਲੇ ਗਏ ?' ਇਹ ਆਖ ਕੇ ਉਹਨਾਂ ਗਣੇਸ਼ ਨੂੰ ਵਿਦਿਆ ਕਰ ਦਿੱਤਾ। ਉਹ ਵਿਚਾਰਾ ਬੁੱਤ ਜਿਹਾ ਬਣ ਕੇ ਬਾਹਰ ਚਲਿਆ ਗਿਆ।
ਵਿਚਕਾਰਲੀ ਨੋਂਹ ਨੇ ਆਕੇ ਅਖਿਆ; 'ਮੈਂ ਵੀ ਟੱਬਰਦਾਰੀ ਚਲਾਉਂਦੀ ਰਹੀ ਹਾਂ, ਕੌਡੀ ਕੌਡੀ ਦਾ ਹਿਸਾਬ ਰਖਦੀ ਰਹੀ ਹਾਂ । ਛੋਟੀ ਨੋਂਹ ਘਰ ਨਹੀਂ ਤੂੰ ਕਿਉਂ ਇਸ ਝੰਬੇਲੇ ਵਿਚ ਪਈ ਹੋਈ ਏਂ । ਇਹ ਸੇਵਾ ਮੈਨੂੰ ਦੇ ਦਿਹ। ਮੇਰੇ ਸਾਹਮਣੇ ਚਾਲਾਕੀ ਕਰਕੇ ਹਿਸਾਬ ਵਿਚ ਗੜਬੜੀ ਪਉਣਾ ਕਿਸੇ ਦੀ ਹਿੰਮਤ ਨਹੀਂ।'
ਸਿਧੇਸ਼ਵਰੀ ਨੇ ਅਖਿਆ; 'ਇਹ ਤਾਂ ਚੰਗੀ ਗਲ ਹੈ ਕਿ ਮੈਂ ਐਨੀ ਮਾੜੀ ਹੋਕੇ ਇਹ ਟੰਟਾ ਖੁਸ਼ੀ ਨਾਲ ਥੋੜਾ ਗਲ ਪਾਇਆ ਹੋਇਆ ਹੈ? ਰੁਪੈ ਦਾ ਹਿਸਾਬ ਰੱਖਣਾ, ਖਰਚ ਕਰਨਾ, ਲੈਣਾ ਦੇਣਾ, ਸਭ ਉਹੋ ਹੀ ਠੀਕ ਕਰਦੀ ਹੁੰਦੀ ਸੀ । ਇਹ ਕੰਮ ਮੈਥੋਂ ਥੋੜਾ ਹੋ ਸਕਣਾ ਹੈ ? ਚੰਗੀ ਗਲ ਹੈ ਤੂੰ ਹੀ ਇਹ ਕੰਮ ਕਰਿਆ ਕਰ।' ਇਹ ਆਖ ਤਾਂ ਦਿੱਤਾ, ਪਰ ਕੁੰਜੀ ਫੇਰ ਅਪਣੇ ਹੀ ਪੱਲੇ ਬੰਨ੍ਹ ਲਈ।
ਦਿਨ ਲੰਘਣ ਲੱਗੇ, ਨੈਨਤਾਰਾ ਹਜ਼ਾਰ ਤਰਕੀਬਾਂ ਕਰਕੇ ਵੀ ਲੋਹੇ ਦੇ ਸੰਦੂਕ ਦੀ ਚਾਬੀ ਆਪਣੇ ਪੱਲੇ ਨ ਬੰਨ੍ਹ ਸਕੀ, ਨੈਨਤਾਰਾ ਬੜੀ ਸਿਆਣੀ ਤੇ ਹੁਸ਼ਿਆਰ ਹੈ। ਬਹੁਤ ਕੁਝ ਸੋਚ ਕੇ ਕੰਮ ਕਰ ਸਕਦੀ ਹੈ, ਪਰ ਏਸ ਮੁਆਮਲੇ ਵਿਚ ਉਸ ਪਾਸੋਂ ਜ਼ਬਰਦਸਤ ਗਲਤੀ ਹੋ ਗਈ ਹੈ। ਉਸ ਨੇ ਸਿੱਧੇ ਸਾਧੇ ਜੀਅ ਦੇ ਮਨ ਵਿਚ ਸ਼ੱਕ ਦਾ ਬੀਜ ਬੀਜ ਦਿਤਾ ਹੈ। ਇਸ ਬੀਜ ਦੇ ਪੱਕਣ ਤੇ ਉਸਦਾ ਫਲ ਖਾਣੋ ਉਹ ਖ਼ੁਦ ਵੀ ਵਿਰਵੀ ਨਹੀਂ ਰਹਿ ਸਕੀ। ਜਿਹੜਾ ਆਦਮੀ ਆਪਣੇ ਦੁਸ਼ਮਣਾਂ ਨੂੰ ਸ਼ੱਕ ਦੀ ਨਜ਼ਰ ਨਾਲ਼ ਵੇਖਦਾ ਹੈ, ਉਹ ਸਜਣਾਂ ਨੂੰ ਵੀ ਸ਼ਕ ਤੋਂ ਬਿਨਾਂ ਨਹੀਂ ਵੇਖ ਸਕਦਾ, ਇਸੇ ਕਰਕੇ ਹੀ ਜੇ ਸਿਧੇਸ਼ਵਰੀ ਦਾ ਅਤਬਾਰ ਛੋਟੀ ਨੋਂਹ ਤੋਂ ਉਠ ਗਿਆ ਹੈ ਤਾਂ ਉਹ ਵਿਚਕਾਰਲੀ ਤੇ ਵੀ ਯਕੀਨ ਨਹੀਂ ਕਰ ਸਕਦੀ।