ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਤਲਾਸ਼ ਕਥਾ-ਸ਼ਾਸਤਰ ਦੀ-1

ਤਲਾਸ਼ ਕਥਾ-ਸ਼ਾਸਤਰ ਦੀ -1

(ਪੰਜਾਬੀ ਕਹਾਣੀ ਲੇਖਕਾਂ ਵਲੋਂ)

ਸਾਹਿਤ-ਸ਼ਾਸਤਰ ਨਿਯਮਾਂ ਦਾ ਉਹ ਪੁਲੰਦਾ ਨਹੀਂ, ਜਿਨ੍ਹਾਂ ਅਨੁਸਾਰ ਸਾਹਿਤ ਰਚਿਆ ਜਾਂਦਾ ਹੈ। ਕੋਈ ਸਾਹਿਤ-ਰਚਨਾ ਕਿਵੇਂ ਹੋਂਦ ਵਿਚ ਆਉਂਦੀ ਹੈ? ਜਾਂ ਸਾਹਿਤ ਦੀ ਰਚਨਾ-ਪ੍ਰਕਿਰਿਆ ਦੀ ਪ੍ਰਕਿਰਤੀ ਕੀ ਹੈ? ਇਹ ਵੀ ਬੁਨਿਆਦੀ ਤੌਰ ਉਤੇ ਮਨੋਵਿਗਿਆਨਕ ਖੇਤਰ ਵਿਚ ਵਿਸ਼ੇਸ਼ੱਗਤਾ ਦੀ ਮੰਗ ਕਰਦੀ ਸਮੱਸਿਆ ਹੈ। ਇਹ ਸਮੱਸਿਆ ਆਪਣੇ ਆਪ ਵਿਚ ਇਸ ਤਰ੍ਹਾਂ ਦੀ ਹੈ ਕਿ ਇਸ ਦਾ ਐਸਾ ਕੋਈ ਸਮਾਧਾਨ ਨਹੀਂ ਮਿਲਦਾ ਜਿਸ ਨੂੰ ਤਸੱਲੀਬਖ਼ਸ਼ ਹੋਣ ਦੇ ਨੇੜੇ-ਤੇੜੇ ਦਾ ਕਿਹਾ ਜਾ ਸਕੇ। ਵੱਡੇ ਵੱਡੇ ਕਵੀਆਂ ਦਾ ਵੀ ਕਹਿਣਾ ਇਹੀ ਹੈ ਕਿ "ਮੈਂ ਤੁਹਾਨੂੰ ਕਵਿਤਾ ਲਿਖਣ ਦੇ ਕੋਈ ਨਿਯਮ ਨਹੀਂ ਦੱਸ ਸਕਦਾ, ਕਿਉਂਕਿ ਇਸ ਤਰਾਂ ਦੇ ਨਿਯਮ ਕੋਈ ਹਨ ਹੀ ਨਹੀਂ।" (ਮਾਯਾਕੋਵਸਕੀ)। ਇਹੀ ਗੱਲ ਸਮੁੱਚੇ ਤੌਰ ਉਤੇ ਸਾਹਿਤ ਦੇ ਕਿਸੇ ਵੀ ਰੂਪ ਉਤੇ ਲਾਗੂ ਹੁੰਦੀ ਹੈ।

ਸਾਹਿਤ ਦੇ ਕਿਸੇ ਵੀ ਰੂਪ ਬਾਰੇ ਸ਼ਾਸਤਰ ਦੀ ਤਲਾਸ਼ ਉਸ ਦੀ ਰਚਨਾ-ਪ੍ਰਕਿਰਿਆ ਦੀ ਦ੍ਰਿਸ਼ਟੀ ਤੋਂ ਨਹੀਂ ਕੀਤੀ ਜਾ ਸਕਦੀ। ਫਿਰ ਵੀ ਜੇ ਅਸੀਂ ਆਪਣੀ ਤਲਾਸ਼ ਪੰਜਾਬੀ ਕਹਾਣੀ-ਲੇਖਕਾਂ ਦੇ ਕੰਨਾਂ ਦੀ ਪੁਣ-ਛਾਣ ਤੋਂ ਸ਼ੁਰੂ ਕਰਨ ਲੱਗੇ ਹਾਂ ਤਾਂ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਅਸੀਂ ਆਪਣੇ ਹੀ ਮਿਥਣ ਦੇ ਉਲਟ ਜਾ ਰਹੇ ਹਾਂ। ਪੰਜਾਬੀ ਕਹਾਣੀਕਾਰਾਂ ਵਿਚੋਂ ਕਿਸੇ ਨੇ ਵੀ ਆਪਣੀ ਰਚਨਾ-ਪ੍ਰਕਿਰਿਆ ਦੇ ਨੁਕਤੇ ਤੋਂ ਕਹਾਣੀ ਦੀ ਵਿਧੀ ਬਾਰੇ ਗੱਲ ਨਹੀਂ ਕੀਤੀ। ਆਪੋ ਆਪਣੀ ਰਚਨਾ-ਪ੍ਰਕਿਰਿਆ ਉਤੇ ਕਈਆਂ ਨੇ ਚਾਨਣ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ, ਪਰ ਉਸ ਤੋਂ ਕਹਾਣੀ ਦੀ ਵਿਧੀ ਬਾਰੇ ਨਿਰਣੇ ਨਹੀਂ ਕੱਢੇ।

ਕਿਸੇ ਵੀ ਵਿਧਾ ਦੇ ਸ਼ਾਸਤਰ ਦੀ ਤਲਾਸ਼ ਇਹ ਮਿਥ ਕੇ ਚਲਦੀ ਹੈ ਕਿ ਉਸ ਖੇਤਰ ਵਿਚ ਕਾਫ਼ੀ, ਰਚਨਾ ਹੋ ਚੁੱਕੀ ਹੈ ਅਤੇ ਅਜੇ ਵੀ ਨਿਰੰਤਰ ਤੌਰ ਉਤੇ ਜਾਰੀ ਹੈ। ਵਿਧਾ ਦਾ ਸ਼ਾਸਤਰ ਇਸ ਦੇ ਵੱਖਰੇਪਣ ਦੀ ਚੇਤਨਤਾ ਵਿਚੋਂ ਉਪਜਦਾ ਹੈ, ਉਸ ਵਿਧਾ ਦੇ ਨਿਸ਼ਚਤਕਾਰੀ ਅੰਸ਼ ਲੱਭਣ ਦੀ ਕੋਸ਼ਿਸ਼ ਕਰਦਾ ਹੈ; ਇਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਹਿਤ ਦੇ ਕਿਹੜੇ ਕਿਹੜੇ ਅੰਸ਼ ਉਸ ਵਿਚ ਕਿਵੇਂ ਮਿਲੇ ਹੁੰਦੇ ਹਨ ਅਤੇ ਕੀ ਕੀ ਪ੍ਰਕਾਰਜ ਨਿਭਾ ਰਹੇ ਹੁੰਦੇ ਹਨ। ਵਿਧਾ ਦੀ ਵੱਖਰੀ ਹੋਂਦ ਪਛਾਨਣ ਲਈ ਦੂਜੇ ਸਾਹਿਤ ਰੂਪਾਂ ਨਾਲ ਉਸ ਦੀ ਸਾਂਝ ਨੂੰ ਦੇਖਣਾ ਪੈਂਦਾ ਹੈ।

ਇਹ ਸਾਰਾ ਕੁਝ ਸਾਡੇ ਸਾਹਮਣੇ ਕੁਝ ਸੂਤਰਾਂ ਦੇ ਰੂਪ ਵਿਚ ਉਭਰਦਾ ਹੈ, ਪਰ ਇਹ ਸੂਤਰ ਵਿਗਿਆਨਕ ਨਿਯਮਾਂ ਵਾਲੀ ਨਿਸ਼ਚਤਤਾ ਨਹੀਂ ਰੱਖਦੇ, ਨਾ ਹੀ ਉਹਨਾਂ ਵਾਂਗ ਲਾਗੂ ਕੀਤੇ ਜਾ ਸਕਦੇ ਹਨ, ਕਿਉਂਕਿ ਪ੍ਰਸਪਰ ਅਨੁਕਰਣ ਸਾਹਿਤ-ਰਚਨਾ ਦਾ ਖ਼ਾਸਾ ਨਹੀਂ। ਹਰ ਰਚਨਾ ਆਪਣੀ ਮੌਲਿਕਤਾ ਕਾਰਨ ਹੋਂਦ ਰੱਖਦੀ ਹੈ ਅਤੇ ਇਹ ਮੌਲਿਕਤਾ ਸਥਾਪਤ ਸੂਤਰਾਂ ਤੋਂ ਲਾਂਭੇ ਜਾਣ ਵਿਚ ਹੀ ਹੁੰਦੀ ਹੈ। ਅਸੀਂ ਇਸ ਲਾਂਭੇ ਜਾਣ ਦੀਆਂ ਵੱਧ ਤੋਂ ਵੱਧ ਹੱਦਾਂ ਹੀ ਨਿਸ਼ਚਿਤ ਕਰ ਸਕਦੇ ਹਾਂ, ਜਿਨ੍ਹਾਂ ਤੋਂ ਬਾਹਰ ਗਿਆਂ ਕੋਈ ਵਧਾ ਆਪਣੀ ਹੋਂਦ ਗੁਆ ਬੈਠੇਗੀ।

ਅਸੀਂ ਜਿਵੇਂ ਕਿ ਉਪਰ ਕਹਿ ਆਏ ਹਾਂ, ਰਚਨਾ-ਪ੍ਰਕਿਰਿਆ ਅਤੇ ਸ਼ਸਤਰ ਦਾ ਨਿਰੂਪਣ ਦੇ ਬਿਲਕੁਲ ਵੱਖਰੀ ਤਰ੍ਹਾਂ ਦੇ ਕਾਰਜ ਹਨ। ਰਚਨਾ-ਕਿਰਿਆ ਰਚਨਹਾਰੇ ਦੇ ਅੰਦਰ ਝਾਤੀ ਮਾਰਦੀ ਹੈ, ਅਤੇ ਕਿਉਂਕਿ ਹਰ ਰਚਨਹਾਰ ਆਪਣੀ ਮੌਲਿਕਤਾ ਰੱਖਦਾ ਹੈ, ਇਸ ਲਈ ਹਰ ਇਕ ਦੀ ਰਚਨਾ-ਪ੍ਰਕਿਰਿਆ ਦੇ ਬਣਤਰੀ ਅੰਸ਼ ਅਤੇ ਉਹਨਾਂ ਦੇ ਪ੍ਰਕਾਰਜੇ ਵੱਖ ਵੱਖ ਹੋਣਗੇ। ਸ਼ਾਸਤਰ-ਨਿਰੂਪਣ ਦਾ ਫ਼ਜ਼ਲ-ਰੂਪ ਵਿੱਚ ਬਾਹਰਮੁਖੀ ਕਾਰਜ ਹੈ, ਜਿਸ ਦਾ ਆਧਾਰ-ਇਕ ਵਧਾ ਦੀਆਂ ਵੱਧ ਤੋਂ ਵੱਧ ਵੰਨਗੀਆਂ ਅਤੇ ਸਿਰਜਨਾਵਾਂ ਦਾ ਅਧਿਐਨ, ਵਿਸ਼ਲੇਸ਼ਣ, ਸ਼ਾਮਾਨਕਰਅਤੇ ਖ਼ੜ ਹੁੰਦੀ ਹੈ। ਸ਼ਾਸਤਰ ਦੀ ਸਥਾਪਤੀ ਰਚਨਾ-ਪ੍ਰਕਿਰਿਆ ਲਈ ਬੰਦਸ਼ ਉਸੇ ਹੱਦ ਤੱਕ ਹੀ ਬਣ ਸਕਦੀ ਹੈ, ਜਿਸ ਹੱਦ ਤੱਕ ਰਚਨਾਕਾਰ ਵਿਚ ਮੌਲਿਕਤਾ ਦੀ ਘਾਟ ਹੋਵੇ। ਹਰ ਸਾਹਿਤਕਾਰ ਆਪਣੀ ਵਿਧਾ ਦੀਆਂ ਸੀਮਾਂ ਪਛਾਣਦਾ ਹੈ ਪਰ ਕਦੀ ਵੀ ਨਿਰਖੇਪ ਰੂਪ ਵਿੱਚ ਉਹਨਾਂ ਨੂੰ ਸਵੀਕਾਰਦਾ ਨਹੀਂ, ਨਹੀਂ ਤਾਂ ਸਾਹਿਤ-ਰਚਨਾ ਆਪਣੇ ਆਪ ਵਿਚ ਇਕ ਮਕਾਨਕੀ ਕਾਰਜ ਬਣ ਜਾਏ। ਸਾਹਿਤ-ਆਲੋਚਕ ਲਈ ਵੀ ਸੀਮਾ-ਮੰਨਣ ਅਤੇ ਸੀਮਾ-ਉਲੰਘਣ ਦੀ ਸੰਬਾਦਕਤਾ ਨੂੰ ਪਛਾਨਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਬਿਨਾਂ ਉਸ ਵੱਲੋਂ ਕੀਤਾ ਗਿਆ ਮੁਲਾਂਕਣ ਅਧੂਰਾ ਰਹੇਗਾ। ਰਚਨਾ ਦੀ ਪੱਧਰ ਉਤੇ ਵੀ ਅਤੇ ਰਚਨਾਕਾਰ ਦੀ ਪੱਧਰ ਉਤੇ ਵੀ।

ਪਿਛਲੇ ਲੇਖ ਅੱਜ ਤੋਂ ਛੇ ਸੱਤ ਸਾਲ ਪਹਿਲਾਂ ਸਾਹਿਤ ਦੀ ਇਤਿਹਾਸਕਾਰੀ ਦੇ ਮਸਲਿਆਂ ਉਤੇ ਵਿਚਾਰ ਕਰਨ ਲਈ ਇਕੱਠੇ ਹੋਏ ਵਿਦਵਾਨਾਂ ਸਾਹਮਣੇ ਰੱਖਿਆ ਗਿਆ ਸੀ। ਇਸ ਵਿਚ ਪੰਜਾਬੀ ਨਿੱਕੀ ਕਹਾਣੀ ਦੇ ਅਧਿਐਨ ਅਤੇ ਇਤਿਹਾਸ-ਲੇਖਣ ਵਿੱਚ ਸੰਭਵ ਤੌਰ ਉਤੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਘੋਖਣ ਦਾ ਯਤਨ ਕੀਤਾ ਗਿਆ ਸੀ। ਪਹਿਲੀ ਸਮੱਸਿਆ, ਕੁਦਰਤੀ ਤੌਰ ਉਤੇ, ਇਹ ਨਿਸ਼ਚਿਤ ਕਰਨ ਦੀ ਸੀ ਕਿ ਕਿਹੜੇ ਗੁਣ ਹਨ ਜਿਨ੍ਹਾਂ ਕਰਕੇ 'ਨਿੱਕੀ ਕਹਾਣੀ' 'ਨਿੱਕੀ ਕਹਾਣੀ' ਹੁੰਦੀ ਹੈ। ਇਸ ਵਿਚ ਦੋ ਗੁਣ ਤੇ ਸਪਸ਼ਟ ਹਨ, ਜਿਹੜੇ ਨਿੱਕੀ ਕਹਾਣੀ ਦੇ ਨਾਮਕਰਣ ਵਿੱਚ ਵੀ ਸ਼ਾਮਲ ਹੋ ਜਾਂਦੇ ਹਨ, ਅਰਥਾਤ, ਕ ਇਹ ਕਹਾਣੀ ਹੁੰਦੀ ਹੈ ਅਤੇ ਨਿੱਕੀ ਹੁੰਦੀ ਹੈ। ਪਰ ਉਹ ਮੂਲ ਗੁਣ ਕਿਹੜਾ ਹੈ ਜਿਸ ਦੇ ਹਵਾਲੇ ਨਾਲ ਕਹਾਣੀ ਨੂੰ ਅਤੇ ਇਸ ਦੇ ਨਿੱਕੇਪਣ ਨੂੰ ਨਿਸਚਿਤਤਾ ਮਿਲਦੀ ਹੈ? ਇਥੇ ਮੈਂ ਨਿੱਕੀ ਕਹਾਣੀ ਪੜ੍ਹਨ ਤੋਂ ਪੈਦਾ ਹੁੰਦੇ ਇਕ ਵਿਸ਼ੇਸ਼ ਜਿਹੇ ਅਹਿਸਾਸ ਨੂੰ ਇਹ ਨਿਸ਼ਚਿਤਕਾਰੀ ਅੰਸ਼ ਮੰਨ ਲਿਆ ਸੀ, ਜਿਸ ਤੋਂ ਮੇਰਾ ਭਾਵ ਸਿਰਫ਼ ਇਹ ਸੀ। ਕਿ ਅਜੇ ਤੱਕ ਇਸ ਅਹਿਸਾਸ ਨੂੰ ਜਾਂ ਇਸ ਮੁਲ ਗੁਣ ਨੂੰ ਨਿਸ਼ਚਿਤ ਤਰ੍ਹਾਂ ਨਾਲ ਪਛਾਣਿਆਂ ਨਹੀਂ ਗਿਆ, ਜਿਸ ਕਰਕੇ ਵੱਧ ਤੋਂ ਵੱਧ ਕਹਾਣੀਆਂ ਪੜ ਕੇ ਇਹਨਾਂ ਤੋਂ ਪੈਂਦੇ ਪ੍ਰਭਾਵ ਦੇ ਸਾਮਾਨੀਕਰਨ ਅਤੇ ਦੂਜੇ ਸਾਹਿਤ-ਰੂਪਾਂ ਦੇ ਪੌਦੇ ਪ੍ਰਭਾਵ ਤੋਂ ਨਿਖੇੜ ਦੇ ਆਧਾਰ ਉਤੇ ਅਸੀਂ ਨਿੱਕੀ ਕਹਾਣੀ ਨੂੰ ਵੱਖਰੇ ਰੂਪ ਵਜੋਂ ਪਛਾਣ ਸਕਦੇ ਹਾਂ।

ਹਕੀਕਤ ਇਹ ਹੈ ਕਿ ਅਜੇ ਤੱਕ ਵੀ ਨਿੱਕੀ ਕਹਾਣੀ ਦਾ ਸ਼ਾਸਤਰ ਇਸ ਤੋਂ ਅੱਗੇ ਨਹੀਂ ਵਧਿਆ, ਇਹ ਦੁਨੀਆਂ ਭਰ ਦੇ ਸਾਹਿਤ-ਸ਼ਾਸਤਰੀ ਅਤੇ ਆਲੋਚਕ ਮੰਨਦੇ ਹਨ। ਅਜੇ ਤੱਕ ਵੀ ਉਹ ਇਸ ਦੀ ਖੋਜ ਕਰਨ ਅਤੇ ਇਸ ਨੂੰ ਸੂਤ੍ਰਿਤ ਕਰਨ ਦੇ ਯਤਨਾਂ ਵਿੱਚ ਹਨ। ਇਹਨਾਂ ਯਤਨਾਂ ਨੂੰ ਕਿਥੋਂ ਤੱਕ ਸਫਲਤਾ ਮਿਲੀ ਹੈ, ਇਹ ਅਸੀਂ ਅੱਗੇ ਚੱਲ ਕੇ ਵੇਖਾਂਗੇ।

ਸਰੋਤਿਆਂ ਨੂੰ ਅਤੇ ਮਗਰੋਂ ਪਾਠਕਾਂ/ਆਲੋਚਕਾਂ ਨੂੰ ਦੂਜਾ ਵੱਡਾ ਕਿੰਤੂ ਇਸ ਕਥਨ ਉਤੇ ਸੀ ਕਿ ਨਿੱਕੀ ਕਹਾਣੀ ਦਾ ਮੁੱਢ 'ਜੇ ਵਧੇਰੇ ਕਰੜਾਈ ਨਾਲ ਦੇਖੀਏ ਤਾਂ... ਸੁਜਾਨ ਸਿੰਘ ਤੇ ਸੇਖੋਂ ਨਾਲ ਬੱਝਾ, ਜਿਨ੍ਹਾਂ ਨੇ ਇਸ ਦਾ ਕਾਵਿ-ਸ਼ਾਸਤਰ ਉਲੀਕਿਆ ਅਤੇ ਉਸ ਅਨੁਸਾਰ ਕਹਾਣੀਆਂ ਵੀ ਲਿਖੀਆਂ।' ਸਵਾਲ ਇਹ ਹੈ ਕਿ ਵਿਧਾ ਪਹਿਲਾਂ ਆਉਂਦੀ ਹੈ ਕਿ ਉਸ ਦਾ ਸ਼ਾਸਤਰ? ਇਸ ਦੇ ਜਵਾਬ ਦੇ ਨਹੀਂ ਹੋ ਸਕਦੇ - ਵਿਧਾ ਪਹਿਲਾਂ ਆਉਂਦੀ ਹੈ, ਉਸ ਦਾ ਸ਼ਾਸਤਰ ਮਗਰੋਂ। ਪਰ ਪੰਜਾਬੀ ਨਿੱਕੀ ਕਹਾਣੀ ਦੀ ਵਿਸ਼ੇਸ਼ ਸਥਿਤੀ ਵਿੱਚ ਉਪਰੋਕਤ ਕਥਨ ਵੀ ਗ਼ਲਤ ਨਹੀਂ। ਸਾਡੀ ਨਿੱਕੀ ਕਹਾਣੀ ਪੁਰਾਣੀ ਕਿਸੇ ਤਰ੍ਹਾਂ ਦੀ ਵੀ ਕਹਾਣੀ ਦਾ ਸਹਿਜ-ਵਿਕਾਸ ਨਹੀਂ। ਇਹ ਸਿੱਧ ਪੱਛਮ ਦੇ ਪ੍ਰਭਾਵ ਹੇਠ ਰਚੀ ਜਾਣੀ ਸ਼ੁਰੂ ਹੋਈ, ਜਿੱਥੇ ਇਸ ਦੇ ਪਿੱਛੇ ਡੇਢ ਸੌ ਸਾਲ ਦਾ ਇਤਿਹਾਸ ਮੌਜੂਦ ਸੀ। ਸਾਡੇ, ਲਗਭਗ ਸਾਰੇ ਪਹਿਲੇ ਕਹਾਣੀਕਾਰ ਇਹ ਮੰਨਦੇ ਹਨ ਕਿ ਉਹਨਾਂ ਨੂੰ ਮੂਲ ਨਾ ਪੱਛਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜਨ ਤੋਂ ਮਿਲੀ। ਉਹਨਾਂ ਵਲੋਂ ਸਿਰਜਿਆ ਗਿਆ। ਕਥਾ-ਸ਼ਾਸਤਰ ਵੀ ਪੰਜਾਬੀ ਕਹਾਣੀ ਦੇ ਨਿਯਮ ਲੱਭਣ ਵਿਚੋਂ ਨਹੀਂ ਨਿਕਲਿਆ ਸਗੋਂ ਪੱਛਮ ਵਿਚ ਨਿੱਕੀ ਕਹਾਣੀ ਬਾਰੇ ਜੋ ਕੁਝ ਕਿਹਾ ਗਿਆ ਹੈ, ਉਸ ਵਿਚੋਂ ਹੀ ਨਿਕਲਿਆ ਹੈ। ਇਸ ਨੂੰ ਸੇਧ ਬੇਸ਼ਕ ਨਿੱਜੀ ਹਾਲਤਾਂ, ਤਰਜੀਹਾਂ, ਸਨਕਾਂ ਤੋਂ ਮਿਲਦੀ ਹੈ, ਜਿਸ ਵਿਚ ਇਹ ਅੰਸ਼ ਬਹੁਤੇ ਭਾਰ ਹੈ ਕਿ ਜੋ ਕੁਝ ਉਹ ਲਿਖ ਰਹੇ ਹਨ, ਉਸ ਨੂੰ ਜਿਆਂ ਦੇ ਮੁਕਾਬਲੇ ਉਤੇ ਠੀਕ ਸਿੱਧ ਕਰਨਾ ਹੈ।

ਸਾਡੇ ਆਲੋਚਕਾਂ ਅਤੇ ਸਾਹਿਤ-ਸ਼ਾਸਤਰੀਆਂ ਨੇ ਉਸ ਭਰਪੂਰ ਅਤੇ ਦਿਲਚਸਪ ਸੰਬਾਦ ਨੂੰ ਅੱਖੋਂ ਓਹਲੇ ਕਰ ਛੱਡਿਆ ਹੋਇਆ ਹੈ, ਜਿਹੜਾ ਸਾਡੇ ਕਹਾਣੀਕਾਰਾਂ ਦੀਆਂ ਪੁਸਤਕਾਂ ਦੇ ਮੁਖਬੰਧਾਂ ਜਾਂ ਹੋਰ ਕਥਨਾਂ ਵਿਚੋਂ ਉਭਰਦਾ ਹੈ। ਇਹਨਾਂ ਮੁੱਖਬੰਧਾਂ ਵਿਚ ਬਹੁਤ ਘੱਟ ਕਿਤੇ ਉਹ ਇਕ ਦੂਜੇ ਦਾ ਨਾਂ ਲੈ ਕੇ ਕੋਈ ਗੱਲ ਕਰਦੇ ਹਨ, ਪਰ ਤਾਂ ਵੀ ਇਹ ਗੱਲ 19 ਅਸਪਸ਼ਟ ਨਹੀਂ ਰਹਿਣ ਦੇਂਦੇ ਕਿ ਉਹ ਸੰਕੇਤ ਕਿਸ ਵਲ ਕਰ ਰਹੇ ਹਨ। ਇਸ ਸੰਬਾਦ ਵਿਚੋਂ ਕਈ ਦਿਲਚਸਪ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਉਹ ਇਸ ਗੱਲ ਤੋਂ ਚੇਤੰਨ ਹਨ ਕਿ ਉਹ ਪੰਜਾਬੀ ਵਿਚ ਇਕ ਖ਼ਾਸ ਵਿਧਾ ਦਾ ਪ੍ਰਵੇਸ਼ ਇਸ ਦੇ ਨਵੀਨਤਮ ਰੂਪੀ ਵਿੱਚ ਕਰ ਰਹੇ ਹਨ, ਜਿਸ ਤੋਂ ਪੰਜਾਬੀ ਸਾਹਿਤ ਅਜੇ ਵਾਕਿਫ਼ ਨਹੀਂ। ਇਸ ਲਈ ਇਸ ਵਿਧਾ ਬਾਰੇ ਗਿਆਨ ਦੇਣਾ ਉਹ ਆਪਣਾ ਫ਼ਰਜ਼ ਸਮਝਦੇ ਹਨ, ਤਾਂ ਕਿ ਪੰਜਾਬੀ ਪਾਠਕ ਇਸ ਵਿਧਾ ਨੂੰ ਮਾਣ ਸਕੇ। ਇਸ ਤਰਾਂ ਉਹ ਜਿਹੜਾ ਸ਼ਾਸਤਰ ਘੜਦੇ ਹਨ, ਉਸ ਵਿਚ ਉਹਨਾਂ ਦਾ ਇਹ ਯਤਨ ਬੜਾ ਪ੍ਰਤੱਖ ਦਿੱਸਦਾ ਹੈ ਕਿ ਉਹ ਇਸ ਸ਼ਾਸਤਰ ਨੂੰ ਆਪਣੇ ਹੱਕ ਵਿੱਚ ਅਤੇ ਦੂਜਿਆਂ ਦੇ ਖੰਡਨ ਲਈ ਵਰਤ ਸੱਕਣ, ਭਾਵੇਂ ਇਸ ਲਈ ਉਹਨਾਂ ਨੂੰ ਕਈ ਕਿਤੂੰ ਪਰੰਤ ਲਾਉਣੇ ਪੈਣ। ਆਪਣੇ ਇਹਨਾਂ ਮੁਖਬੰਧਾਂ ਰਾਹੀਂ ਉਹ ਪਾਠਕ ਦੀ ਮਾਨਸਿਕਤਾ ਨੂੰ ਸਾਹਿਤ ਤੋਂ ਬਾਹਰਲੇ ਅਪ੍ਰਮਾਣਿਕ ਤੱਥ ਵਰਤ ਕੇ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਤਾਂ ਵੀ ਇਹਨਾਂ ਵਿਚ, ਬਹੁਤ ਸਾਰਾ ਕੁਝ ਐਸਾ ਕਿਹਾ ਗਿਆ ਹੈ ਜਿਹੜਾ ਮਗਰਲੇ ਕਥਾ-ਸ਼ਾਸਤਰੀ ਚਿੰਤਨ ਵਿਚ ਬਿਨਾਂ ਹਵਾਲੇ ਦੇ ਜਿਉਂ ਦਾ ਤਿਉਂ ਦੁਹਰਾਇਆ ਗਿਆ ਹੈ। ਇਹਨਾਂ ਮੁਖਬੰਧਾਂ ਦੇ ਅੰਦਰੋਂ ਮਿਲਦੀਆਂ ਕਈ ਗਵਾਹੀਆਂ ਨਿੱਕੀ ਕਹਾਣੀ ਦੇ ਇਤਿਹਾਸ-ਲੇਖਣ ਦੇ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹਨ।

ਆਧੁਨਿਕ ਨਿੱਕੀ ਕਹਾਣੀ ਦੇ ਮੋਢੀਆਂ ਵਿਚੋਂ ਭਾਵੇਂ ਕਿਤਾਬੀ ਰੂਪ ਵਿਚ ਸਭ ਤੋਂ ਪਹਿਲਾਂ ਛਪਣ ਵਾਲਾ ਲੇਖਕ ਸੁਜਾਨ ਸਿੰਘ ਨਹੀਂ, ਪਰ ਇਹ ਸੰਬਾਦ ਸ਼ੁਰੂ ਕਰਨ ਵਾਲਾ ਲੇਖਕ ਉਹ ਜ਼ਰੂਰ ਹੈ। ਦੁੱਖ ਸੁਖ ਦੇ ਆਪਣੇ ‘ਮੁਖ-ਵਿਚਾਰ (ਮਿਤੀ 6 ਅਗਸਤ, 1941) ਵਿੱਚ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਹਿਤਕ-ਸਰਮਾਇਦਾਰਾਂ ਵੱਲੋਂ ਮਿਲ ਰਹੇ ਕੁਚਲ ਸੁੱਟਣ ਦੇ ਜ਼ਬਾਨੀ ਸੁਨੇਹਿਆਂ ਦਾ ਅਤੇ ਹਰ ਖ਼ਤਰੇ ਦੇ ਰੂਬਰੂ ਆਪਣੀ ਦਿਤਾ ਦਾ ਜ਼ਿਕਰ ਕਰਦਾ ਹੈ (ਜੋ ਕਿ ਅਪ੍ਰਮਾਣਿਕ ਤੱਥ ਵਰਤ ਕੇ ਪਾਠਕ ਨੂੰ ਉਪਭਾਵਕ ਕਰਦਿਆਂ ਉਸ ਦੀ ਮਾਨਸਿਕਤਾ ਨੂੰ ਆਪਣੇ ਹੱਕ ਵਿਚ ਪ੍ਰਭਾਵਿਤ ਕਰਨ ਦੀ ਇਕ ਉਦਾਹਰਣ ਹੈ), ਫਿਰ ਉਹ ਸਾਹਿਤਕ ਲੇਖ ਅਤੇ ਨਿੱਕੀ ਕਹਾਣੀ ਦੇ ਸੰਬੰਧ ਵਿੱਚ ਆਪਣੇ ਪੁਖਤਾ ਗਿਆਨ ਦਾ ਪ੍ਰਭਾਵ ਪਾ ਕੇ ਅਤੇ ਦੂਜੇ ਮਹਾਨੁਭਾਵਾਂ ਦੀ ਅਗਿਆਨਤਾ ਦਾ ਮਜ਼ਾਕ ਉਡਾ ਕੇ, ਕਥਾ-ਸ਼ਾਸਤਰ ਬਾਰੇ ਸੰਬਾਦ ਰਚਾਉਂਦਾ ਹੈ।

ਅਤੇ ਇਹ ਸੰਬਾਦ ਮੁੱਖ ਰੂਪ ਵਿੱਚ, ਨਾਂ ਲਏ ਤੋਂ ਬਿਨਾਂ, ਕਰਤਾਰ ਸਿੰਘ ਦੁੱਗਲ ਨਾਲ ਰਚਾਇਆ ਗਿਆ ਹੈ। ਲੱਗਦਾ ਹੈ ਕਿ ਉਸ ਦਾ ਪਹਿਲਾ ਕਹਾਣੀ ਸੰਗਹਿ ਸਵੇਰ ਸਾਰ ਅਜੇ ਕੁਝ ਹੀ ਸਮਾਂ ਪਹਿਲਾਂ ਛਪਿਆ ਹੋਵੇਗਾ।

ਪਿੱਛੇ ਜਿਹੇ ਇਕ ਅੱਜ ਕਲ ਦੇ ਨਵੇਂ ਕਹਾਣੀ-ਲੇਖਕ (!) ਦੇ ਕਹਾਣੀਸੰਗ੍ਰਹਿ ਦੀ ਪਹਿਲੀ ਕਹਾਣੀ 'ਤੇ ਵਿਚਾਰ ਕਰਦਿਆਂ ਮੈਂ ਉਹਨਾਂ ਨੂੰ ਸਤਿਕਾਰ ਸਾਹਿਤ ਆਖਿਆ ਕਿ ਇਸ ਕਹਾਣੀ ਵਿਚ ਉੱਕਾ ਹੀ ਅਮਲ ਨਹੀਂ, ਕੋਈ ਪਲਾਟ ਨਹੀਂ, ਇਹ ਕਹਾਣੀ ਕਿਵੇਂ ਹੋਈ। ਜਿਸ ਦੇ ਉੱਤਰ ਵਿਚ ਉਹਨਾਂ ਦੱਸਿਆ, "ਆਧੁਨਿਕ ਪੱਛਮੀ ਸਾਹਿਤ ਐਕਸ਼ਨ ਦੀ ਥਾਂ ਮਨ ਦੀ ਵਿਆਖਿਆ ਉਤੇ ਬਹੁਤਾ ਜ਼ੋਰ ਦੇ ਰਿਹਾ ਹੈ। ਐਕਸ਼ਨ ਨਵੇਂ ਤੋਂ ਨਵੇਂ ਕੱਢ ਲਿਆਉਣ ਦੀ ਸੰਭਾਵਨਾ ਬਹੁਤ ਘੱਟ ਰਹੀ ਹੈ।"

'ਮੈਂ ਜਵਾਬੀ ਉੱਤਰ ਦੇਂਦਿਆਂ ਕਿਹਾ, “ਮਨੋ-ਵਿਆਖਿਆ ਨਾਵਲ-ਲੇਖਕ ਤੇ ਕਹਾਣੀ-ਲੇਖਕ ਲਈ ਜ਼ਰੂਰੀ ਹੈ। ਜੇ ਤੁਸੀਂ ਕਹੋ ਤਾਂ ਮੈਂ ਇਹ ਵੀ ਮੰਨ ਲੈਂਦਾ ਹਾਂ ਕਿ ਇਹ ਕਹਾਣੀ ਦਾ ਪ੍ਰਧਾਨ ਗੁਣ ਹੈ, ਪਰ ਇਹ ਸਭ ਕੁਝ' ਨਹੀਂ। ਇਸ ਤਰਾਂ ਦੀਆਂ ਕਹਾਣੀਆਂ ਕੋਲੋਂ ਤਾਂ ਮਨੋ-ਵਿਗਿਆਨ ਜਾਂ ਮਨ ਦੀ ਵਿਆਖਿਆਂ 'ਤੇ ਲਿਖੀ ਹੋਈ ਕੋਈ ਕਿਤਾਬ ਵਾਹਵਾ ਚੰਗ ਕਹਾਣੀ ਹੋ ਸਕਦੀ ਹੈ। ਤੁਹਾਡੀ ਕਹਾਣੀ ਵਿਚ ਕੰਮ ਹੈ ਨਹੀਂ, ਪਲਾਟ ਕੀ ਬਣਨਾ ਸੀ, ਤੇ ਫੇਰ ਜਿਹੜੇ ਖ਼ਿਆਲ ਹਨ ਉਹਨਾਂ ਦੀ ਵੀ ਕੋਈ ਏਕਤਾ ਨਹੀਂ।"

ਪਰ ਆਦਮੀ ਤਾਂ ਇਕ ਦੇ ਮਨ ਵਿਚੋਂ ਖ਼ਿਆਲ ਉਠ ਰਹੇ ਹਨ। ਉਨ੍ਹਾਂ ਵਿਚ ਵਿਗਿਆਨਕ ਸੁਭਾਵਿਕਤਾ ਹੈ ਤੇ ਖ਼ਿਆਲਾਂ ਦਾ ਸੁਝਾਉ ਸੰਬੰਧ," ਉਨ੍ਹਾਂ ਮੈਨੂੰ ਸਮਝਾਉਂਦਿਆਂ ਆਖਿਆ।

ਮੈਂ ਕੁਝ ਚਿਰ ਪਿੱਛੋਂ ਆਖਿਆ, "ਜੇ ਇਹ ਦੌਰ ਚਾਲੂ ਰਿਹਾ ਤਾਂ ਕੱਲ੍ਹ ਕਵਿਤਾ, ਡਰਾਮੇ, ਨਾਵਲ, ਲੇਖ, ਕਹਾਣੀ ਆਦਿ ਵਿਚ ਕੋਈ ਫ਼ਰਕ ਨਹੀਂ ਰਹਿ ਜਾਏਗਾ। ਜੇ ਸਾਰੇ ਸਾਹਿਤ ਦਾ ਕੰਮ ਨਿਰੋਲ ਮਨੋ-ਵਿਆਖਿਆ - ਅਮਲਾਂ ਤੇ ਅਮਲਾਂ ਦੇ fਪਿੱਛੇ ਲੁਕੇ ਭਾਵਾਂ ਦੀ ਵਿਆਖਿਆਂ ਨਹੀਂ - ਹੋ ਜਾਵੇ ਤੇ ਉਨ੍ਹਾਂ ਦੀ ਬਣਤਰ ਤੇ ਬਾਹਰਲੇ ਸਰੂਪਾਂ ਦਾ ਕੋਈ ਖ਼ਿਆਲ ਨਾ ਰੱਖਿਆ ਜਾਵੇ ਤਾਂ ਸਾਹਿਤ ਦੀਆਂ ਸਾਰੀਆਂ ਟਹਿਣੀਆਂ ਨੂੰ ਮੁੜ ਆਪਣੇ ਮੁੱਢ ਵਿਚ ਸਮਾ ਜਾਣਾ ਪਵੇਗਾ, ਤੇ ਇੰਨਾ ਕੀਤਾ ਕਰਾਇਆਂ ਕੰਮ ਐਵੇਂ ਹੀ ਜ਼ਾਇਆ ਜਾਵੇਗਾ।"

'ਮੇਰੇ ਮਿੱਤਰ ਜੀ ਨੂੰ ਕੁਝ ਕੰਮ ਸੀ, ਜਿਸ ਕਰਕੇ ਉਹ ਚਲੇ ਗਏ। ਮੇਰੀ ਪੁਜ਼ੀਸ਼ਨ ਕਾਇਮ ਹੈ ....


ਅੱਗੇ ਇਕ ਥਾਂ ਉਹ ਫਿਰ ਆਪਣੇ ਪ੍ਰਤਿਦਵੰਦੀ ਦਾ ਚਿਹਰਾ ਸਪਸ਼ਟ ਕਰਦਾ ਹੈ-

‘ਦੇਸ਼ ਕਾਲ ਲਈ ਮੇਰੀ ਕੋਈ ਹੱਦ ਨਹੀਂ, ਕੇਵਲ ਪੰਠਹਾਰ, ਪੰਜਾਬ ਜਾਂ ਹਿੰਦੁਸਤਾਨ ਦਾ ਖ਼ਾਸ ਇਲਾਕਾ ਹੀ ਮੇਰੀਆਂ ਕਹਾਣੀਆਂ ਦੇ ਪਲਾਟ ਖੁੱਲਣ ਦਾ ਥਾਂ ਨਹੀਂ, ਮੇਰੀਆਂ ਕਹਾਣੀਆਂ ਕੁੱਲ ਇਨਸਾਨਾਂ ਦੀਆਂ ਕਹਾਣੀਆਂ ਹਨ।

ਇਸ ਸੰਬਾਦ ਨੂੰ ਜਾਰੀ ਰੱਖਦਿਆਂ ਉਹ ਤੀਜਾ ਨੁਕਤਾ ਉਭਾਰਦਾ ਹੈ -

'ਪੰਜਾਬੀ ਕਹਾਣੀ ਦੀ ਬੋਲੀ ਪੰਜਾਬੀ ਹੋਣੀ ਚਾਹੀਦੀ ਹੈ - ਸਾਹਿਤਕ ਪੰਜਾਬੀ।
ਜੇ ਕੋਈ ਕਿਸੇ ਇਲਾਕੇ ਦਾ ਪਾਤਰ ਹੋਵੇ ਤਾਂ ਉਸ ਦੀ ਬਲੀ ਉਸ ਇਲਾਕੇ ਦੀ ਲਿਖੀ ਜਾ ਸਕਦੀ ਹੈ। ਇਸ ਹਾਲਤ ਵਿਚ ਵੀ ਮੈਂ ਚਾਹੁੰਦਾ ਹਾਂ ਕਿ ਇਕ ਦੋ ਸ਼ਬਦ ਉਸ ਖ਼ਾਸ ਇਲਾਕੇ ਦੀ ਗੱਲ-ਬਾਤ ਵਿਚ ਵਰਤ ਕੇ ਉਸ ਇਲਾਕੇ ਦਾ ਅਸਰ ਦਿਖਾ ਦਿੱਤਾ ਜਾਏ। ਲੇਖਕ ਦੀ ਆਪਣੀ ਬੋਲੀ ਇਲਾਕਾ-ਦੋਸ਼ ਦਾ ਸ਼ਿਕਾਰ ਹੋਵੇ ਤਾਂ ਉਸੇ ਖ਼ਾਸ ਇਲਾਕੇ ਦੇ ਲੋਕਾਂ ਨੂੰ ਭਾਵੇਂ ਚੰਗੀ ਲੱਗੇ। ਮੈਂ ਤਾਂ ਉਪਰ ਦੱਸੇ ਅਸੂਲ ਨੂੰ ਆਪਣੀਆਂ ਕਹਾਣੀਆਂ ਵਿਚ ਵਰਤਣ ਦਾ ਜਤਨ ਕੀਤਾ ਹੈ।

ਅਖ਼ੀਰ ਵਿਚ ਗੱਲ ਬਣਤਰ ਵਾਲੀ ਕਹਾਣੀ ਦੇ ਸੰਜਮ ਨੂੰ ਵਰਤਦਿਆਂ ਉਹ ਗੱਲ ਉਥੇ ਹੀ ਲਿਆ ਮੁਕਾਉਂਦਾ ਹੈ, ਜਿਥੋਂ ਉਸ ਨੇ ਸ਼ੁਰੂ ਕੀਤੀ ਸੀ। ਉਹ ਕੰਤ ਪਰੰਤੂ ਲਾ ਕੇ ਆਪਣੀ ਇਕ ਕਹਾਣੀ "ਚਿੱਠੀ ਦੀ ਉਡੀਕ" ਨੂੰ ਠੀਕ ਸਿੱਧ ਕਰਦਾ ਹੈ, ਜਿਸ ਵਿਚ ਉਸ ਨੇ 'ਸਵੇਰ ਸਾਰ ਵਾਲੀ ਤਕਨੀਕ ਵਰਤੀ ਹੈ।

ਇਹ ਦੋਵੇਂ ਕਹਾਣੀਆਂ ਚੇਤਨਾ-ਪ੍ਰਵਾਹ ਦੀ ਸ਼ੈਲੀ ਵਿਚ ਲਿਖੀਆਂ ਹੋਈਆਂ ਹਨ। ਆਪਣੇ ਸਾਰੇ ਮੁੱਖਬੰਧ ਵਿਚ ਸੁਜਾਨ ਸਿੰਘ ਪਲਾਟ ਅਤੇ ਕਾਰਜ ਉਪਰ ਜ਼ੋਰ ਦਿੰਦਾ ਹੋਇਆਂ, ਇਹਨਾਂ ਨੂੰ ਕਹਾਣੀ ਲਈ ਲਾਜ਼ਮੀ ਠਹਿਰਾਉਂਦਾ ਹੈ। ਆਪਣੀ ਇਸ ਕਹਾਣੀ “ਚਿੱਠੀ ਦੀ ਉਡੀਕ ਨੂੰ ਉਹ 'ਕਹਾਣੀਆਂ ਦੀ ਨਵੀਂ ਸ਼ੈਲੀ' ਅਤੇ 'ਨਵੀਂ ਕਹਾਣੀ ਦਾ ਸੰਵਰਿਆ ਹੋਇਆ ਰੂਪ' ਕਹਿੰਦਾ ਹੈ। ਪਰ ਇਸ ਸੰਵਰੇ ਹੋਏ ਰੂਪ ਵਿਚ ਉਹੀ ਕੁਝ ਗਾਇਬ ਹੋ ਜਾਂਦਾ ਹੈ ਜਿਸ ਉਪਰ ਉਹ ਪਿੱਛੇ ਜ਼ੋਰ ਦੇ'ਦਾ ਆਇਆ ਹੈ, ਅਤੇ ਉਹੀ ਕੁਝ ਆ ਜਾਂਦਾ ਹੈ ਜਿਸ ਦੇ ਵਿਰੁੱਧ ਉਹ ‘ਇਕ ਅੱਜ ਕੱਲ ਦੇ ਨਵੇਂ ਕਹਾਣੀ-ਲੇਖਕ ਨਾਲ ਬਹਿਸ ਕਰਦਾ ਹੈ। ਆਪਣੀ ਇਸ ਨਵੀਂ ਸ਼ੈਲੀ ਦੀ ਕਹਾਣੀ ਬਾਬਤ ਉਹ ਆਪ ਹੀ ਲਿਖਦੇ ਹੈ -

'ਅਮਲ ਇਸ ਵਿਚ ਹੈ ਨਹੀਂ। ਹਾਂ, ਤਸਵੀਰਾਂ ਤੇ ਬੁੱਤਾਂ ਵਾਂਗ ਇਸ ਵਿਚ ਇਸ਼ਾਰੇ ਮਾਤਰ ਅਮਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।...... ਨਾਇਕ ਦੀ ਮਨੋ-ਵਿਆਖਿਆ ਦੇ ਵਿਚ ਹੀ ਕਹਾਣੀ ਚਲਦੀ ਹੈ।

ਸੋ ਸੁਜਾਨ ਸਿੰਘ ਅਨੁਸਾਰ ਨਿੱਕੀ ਕਹਾਣੀ ਲਈ ਪਲਾਟ ਲਾਜ਼ਮੀ ਹੈ। ਪਲਾਟੇ ਅਸਲ ਵਿਚ .. ਅਮਲਾਂ ਜਾਂ ਘਟਨਾਵਾਂ ਦਾ ਸੰਗ੍ਰਹਿ ਹੁੰਦਾ ਹੈ ... ।ਕਿਉਂਕਿ ਇਹ ਕਹਾਣੀ ਦੇ ਨੀਯਤ ਪਾਤਰਾਂ ਨਾਲ ਵਾਪਰਦੇ ਹਨ, ਇਸ ਕਰਕੇ ਇਹ ਖਿਲਰੇ-ਪੁਰੇ ਨਹੀਂ ਹੋ ਸਕਦੇ। ਇਸ ਪਲਾਟ ਵਿਚ ਇਕ ਘਟਨਾ ਵੀ ਹੋ ਸਕਦੀ ਹੈ, ਕਈ ਘਟਨਾਵਾਂ ਵੀ ਹੈ ਸਕਦੀਆਂ ਹਨ। ਕਈਆਂ ਦਾ ਖ਼ਿਆਲ ਹੈ ਕਿ ਇੱਕ ਘਟਨਾ ਦੀ ਕਹਾਣੀ, ਕਹਾਣੀ ਨਹੀਂ ਹੋ ਸਕਦੀ। ਕਹਾਣੀ - ਛੋਟਾ ਕੀਤਾ ਨਾਵਲ ਨਹੀਂ ਹੁੰਦਾ। ਇਹ ਕਿਸੇ ਦੇ_ਜੀਵਨ ਦਾ ਇਕ ਖ਼ਾਸ ਸਮਾਂ ਹੁੰਦਾ ਹੈ। ਉਹ ਸਮਾਂ ਮਿੰਟ ਤੋਂ ਲੈ ਕੇ ਘੰਟਿਆਂ, ਮਹੀਨਿਆਂ-ਸਾਲਾਂ ਤਕ ਦਾ ਹੋ ਸਕਦਾ ਹੈ। ਬੱਸ, ਵੱਡੀ ਗੱਲ ਇਹ ਹੈ ਕਿ ਕਹਾਣੀ, ਜੀਵਨ ਦੇ ਖ਼ਾਸ ਸਰਚਲਾਈਟ ਹੇਠਾਂ ਲਿਆਂਦੇ ਪਹਿਲ ਨੂੰ ਦਰਸਾਵੇ। ... ਮੇਰੇ ਖ਼ਿਆਲ ਵਿਚ ਕਹਾਣੀ ਬਹੁਤੀਆਂ ਘਟਨਾਵਾਂ ਦੀ ਜਾਂ ਇਕ ਘਟਨਾ ਦੀ ਵੀ ਹੋ ਸਕਦੀ ਹੈ ਤੇ ਕੁਝ ਸਤਰਾਂ ਤੋਂ ਲੈ ਕੇ ਸੌ ਸਫ਼ੇ ਤਕ ਦੀਆਂ ਬਣਤਰ ਵਿਚ ਪੂਰੀਆਂ ਉਤਰਨ ਵਾਲੀਆਂ ਕਹਾਣੀਆਂ ਅੱਗੇ ਹੀ ਸਾਹਿਤ ਵਿਚ ਮੌਜੂਦ ਹਨ।

ਕਹਾਣੀ ਇਕ ਘਟਨਾ ਵਾਲੀ ਹੋਵੇ ਜਾਂ ਕਈ ਘਟਨਾਵਾਂ ਵਾਲੀ, ਇਸ ਵਿਚ ਏਕਤਾ ਅਤੇ ਇਕਾਗਰਤਾ ਲਿਆਉਣ ਵਾਲਾ ਅੰਸ਼ ਇਸ ਦਾ 'ਸਿਧਾਂਤ' ਹੈ। ਸਿਧਾਂਤ ਤੋਂ ਸੁਜਾਨ ਸਿੰਘ ਦਾ ਮਤਲਬ ਕਹਾਣੀ ਦਾ 'ਮਕਸਦ' ਹੈ। ਹਰ ਕਹਾਣੀ ਦੇ ਇਕ ਸਿੱਧਾਂਤ ਹੁੰਦਾ ਹੈ। ਹਰ ਕਹਾਣੀ ਦੀ ਦੌੜ ਆਪਣੇ ਸਿਧਾਂਤ ਵੱਲ ਹੁੰਦੀ ਹੈ। "ਕਹਾਣੀ ਕਿਸੇ ਦੇ ਜੀਵਨ ਦੀ ਕਿਸੇ ਖ਼ਾਸ ਮਕਸਦ-ਸਹਿਤ ਘਟਨਾ ਦਾ ਪ੍ਰਕਾਸ਼ ਹੈ।

ਸੋ ਸੁਜਾਨ ਸਿੰਘ ਦੇ ਕਥਾ-ਸ਼ਾਸਤਰ ਵਿੱਚ ਕਹਾਣੀ ਦੇ ਜ਼ਰੂਰੀ ਅੰਸ਼ ਹਨ - (1) ਪਲਾਂਟ, (2) ਜਿਸ ਵਿੱਚ ਇਕ ਘਟਨਾ ਵੀ ਹੋ ਸਕਦੀ ਹੈ, ਕਈ ਘਟਨਾਵਾਂ ਵੀ, (3) ਜਿਹੜਾ ਕੁਝ ਸਤਰਾਂ ਤੋਂ ਲੈ ਕੇ ਸੌ ਸਫ਼ੇ ਤੱਕ ਫੈਲਿਆ ਹੋਇਆ ਵੀ ਹੋ ਸਕਦਾ ਹੈ, (4) ਹਰ ਕਹਾਣੀ ਦਾ ਇਕ ਮਕਸਦ ਹੁੰਦਾ ਹੈ, ਜਿਸ ਵੱਲ ਇਸ ਦੀ ਦੌੜ ਹੁੰਦੀ ਹੈ ਅਤੇ ਜਿਸ ਤੋਂ ਥਿੜਕਿਆਂ ਕਹਾਣੀ ਕਹਾਣੀ ਨਹੀਂ ਰਹਿੰਦੀ। ਇਸ ਤੋਂ ਛੁੱਟ (5) ਕਹਾਣੀ ਦੀ ਬੋਲੀ ਠੇਠ ਹੋਣੀ ਚਾਹੀਦੀ ਹੈ, ਸਿਰਫ਼ ਸਥਾਨਕ ਰੰਗਤ ਦੇਣ ਲਈ ਇਕ ਅੱਧ ਥਾਂ ਉਤੇ ਪਾਤਰਾਂ ਦੇ ਉਹਨਾਂ ਦੀ ਬੋਲੀ ਵਿੱਚ ਗੱਲਾਂ ਕਰਵਾ ਦੇਣੀਆਂ ਚਾਹੀਦੀਆਂ ਹਨ। (6) ਕਹਾਣੀ ਵਿੱਚ ਪਾਤਰ ਕਿੰਨੇ ਕੁ ਹੋਣ? ਇਸ ਬਾਰੇ ਸੁਜਾਨ ਸਿੰਘ ਨੇ ਕੁਝ ਨਹੀਂ ਕਿਹਾ । ਪਰ ਨਤੀਜਾ ਕਢਿਆ ਜਾ ਸਕਦਾ ਹੈ ਕਿ ਜੇ ਘਟਨਾਵਾਂ ਕਈ ਹੋ ਸਕਦੀਆਂ ਹਨ ਤਾਂ ਪਾਤਰ ਵੀ ਕਈ ਹੋ ਸਕਦੇ ਹਨ।

ਲੈ ਦੇ ਕੇ ਗੱਲ ਇਹੀ ਨਿਕਲਦੀ ਹੈ ਕਿ ਕਹਾਣੀ ਕੁਝ ਸਤਰਾਂ ਤੋਂ ਲੈ ਕੇ ਸੌ ਸਫ਼ੇ ਤੱਕ ਦੀ ਰਚਨਾ ਹੁੰਦੀ ਹੈ ਜਿਸ ਵਿੱਚ ਇਕ ਘਟਨਾ ਤੋਂ ਲੈ ਕੇ ਕਈ ਘਟਨਾਵਾਂ ਤੱਕ ਦਾ ਪਲਾਟ ਹੁੰਦਾ ਹੈ, ਜਿਹੜਾ ਇਕ ਮਕਸਦ ਦੁਆਲੇ ਉਣਿਆਂ ਹੁੰਦਾ ਹੈ।

ਪਰ ਇਹ ਸਾਰੇ ਤੱਤ ਤਾਂ ਸਾਹਿਤ ਦੇ ਹੋਰ ਕਈ ਰੂਪਾਂ ਵਿਚ ਵੀ ਹੁੰਦੇ ਹਨ, ਖ਼ਾਸ ਕਰਕੇ ਨਾਵਲ ਵਿੱਚ। ਫਿਰ ਨਿੱਕੀ ਕਹਾਣੀ ਵਿੱਚ ਇਹਨਾਂ ਦੀ ਵਿਸ਼ੇਸ਼ਤਾ ਕੀ ਹੈ? ਇਹ ਸਵਾਲ ਸ਼ਾਇਦ ਓਦੋਂ ਅਜੇ ਬਹੁਤੇ ਅਗੇਤਾ ਸੀ, ਕਿਉਂਕਿ ਮੁਜਾਨ ਸਿੰਘ ਦੇ ਕਿਸੇ ਸਮਕਾਲੀ ਨੇ ਵੀ ਨਿੱਕੀ ਕਹਾਣੀ ਵਿਚ ਇਹਨਾਂ ਤੱਤਾਂ ਦੀ ਵਿਸ਼ੇਸ਼ ਕਿਰਤੀ ਬਾਰੇ ਕੁਝ ਨਹੀਂ ਕਿਹਾ।

ਆਪਣੇ ਕਹਾਣੀ ਸੰਗ੍ਰਹਿ ਨਵਾਂ ਰੰਗ (13 ਅਗਸਤ, 1955) ਦੇ ਆਦਿ ਕਥਨ ਵਿੱਚ ਸੁਜਾਨ ਸਿੰਘ ਨੇ ਹੋਰਨਾਂ ਗੱਲਾਂ ਦੇ ਨਾਲ ਇਕ ਗੱਲ ਕਹੀ ਹੈ ਜਿਹੜੀ ਨਿੱਕੀ ਕਹਾਣੀ ਦੀ ਪ੍ਰਕਿਰਤੀ ਨੂੰ, ਉਸ ਦੇ ਖ਼ਿਆਲ ਅਨੁਸਾਰ ਨਿਸ਼ਚਿਤ ਕਰਦੀ ਅਤੇ ਦੂਜੇ ਸਾਹਿਤ 23 ਰੂਪਾਂ ਨਾਲੋਂ ਨਿਖੇੜਦੀ ਹੈ।

‘ਛੋਟੀ ਕਹਾਣੀ ਬਾਹਰ-ਮੁਖੀ ਸਾਹਿਤ (Objective Literature) ਜਾਂ ਕਥਾ-ਸਾਹਿਤ ਦੀ ਇਕ ਸਫਲ ਸ਼ਾਖ਼ ਹੈ। ਮਹਾਕਾਵਿ ਤੇ ਖੰਡ-ਕਾਵਿ ਕਵਿਤਾ ਵਿੱਚ, ਨਾਵਲ ਤੇ ਛੋਟੀ ਕਹਾਣੀ ਗੱਦ ਵਿੱਚ, ਅਤੇ ਸੰਪੂਰਨ ਨਾਟਕ ਤੇ ਇਕਾਂਗੀ ਮਿਸ੍ਰਿਤ ਹੁਨਰ ਦੇ ਰੂਪ ਵਿੱਚ ਇਕੋ ਟੱਬਰ ਦੇ ਭੈਣ-ਭਾਈ ਹਨ। ਇਹ ਜਨਤਾ 'ਤੇ ਬਹੁਤਾ ਪ੍ਰਭਾਵ ਪਾਉਣ ਵਾਲੇ ਸਾਹਿਤਕ ਰੂਪ ਹਨ। ਇਸ ਵਿਚ ਗਾੜੇ ਵਿਚਾਰ ਸੌਖੇ ਰੂਪ ਵਿਚ ਦਿੱਤੇ ਜਾਂਦੇ ਹਨ। ਨਿੱਜੀ-ਸੰਗੀਤਕ ਤੇ ਵਿਚਾਰ-ਪ੍ਰਧਾਨ ਕਵਿਤਾਵਾਂ ਆਪਣੀ ਸੰਖੇਪਤਾ, ਸੁਝਾਊਪਨ, ਉਚੇਰੀ ਕਲਪਨਾ, ਸੁਖਮਤਾ ਆਦਿ ਕਾਰਨ ਅਤੇ ਦਾਰਸ਼ਨਿਕ ਗੱਦ-ਰਚਨਾਵਾਂ ਆਪਣੀ ਖੁਸ਼ਕ-ਦਲੀਲੀ ਕਾਰਨ ਕਈ ਵਾਰ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੀਆਂ। ਪਰ ਕਹਾਣੀ ਵਿੱਚ ਪਾਤਰ, ਉਨ੍ਹਾਂ ਦੇ ਕੰਮ, ਗੱਲਬਾਤ, ਯਥਾਰਥਵਾਦੀ ਕਲਪਨਾ ਆਦਿ ਵਿਚਾਰਾਂ ਨੂੰ ਆਮ ਜਨਤਾ ਦੇ ਪਚਣ-ਯੋਗ ਹਲਕੀ ਮਾਨਸਕ ਖ਼ੁਰਾਕ ਦੇ ਰੂਪ ਵਿਚ ਲੈ ਆਉਂਦੇ ਹਨ।...... ਸਾਰੀ ਰਚਨਾ ਹੀ ਕਿਸੇ ਵਿਚਾਰ ਦੀ ਮਾਨੇ ਕਥਾ-ਰੂਪ ਵਿਆਖਿਆ ਹੁੰਦੀ ਹੈ ....।'

ਇਸ ਅਨੁਸਾਰ ਸੁਜਾਨ ਸਿੰਘ ਖ਼ਾਸ ਤਰ੍ਹਾਂ ਦੀ ਕਵਿਤਾ ਅਤੇ ਦਾਰਸ਼ਨਿਕ ਗੱਦ ਰਚਨਾਵਾਂ ਨੂੰ ਛੱਡ ਕੇ ਬਾਕੀ ਹਰ ਰਚਣੇਈ ਸਾਹਿਤ ਨੂੰ, ਅਤੇ ਖ਼ਾਸ ਕਰਕੇ ਕਹਾਣੀ ਨੂੰ ਆਮ ਜਨਤਾ ਦੇ ਪਚਣ-ਯੋਗ ਹਲਕੀ ਮਾਨਸਕ ਖੁਰਾਕ' ਸਮਝਦਾ ਹੈ, ਜਿਸ ਤੋਂ ਉਸ ਦਾ ਭਾਵ ਇਹ ਲੱਗਦਾ ਹੈ ਕਿ ਇਹਨਾਂ ਨੂੰ ਆਮ ਜਨਤਾ ਦੇ ਪਚਣ-ਯੋਗ ਹਲਕੀ ਮਾਨਸਕ ਖੁਰਾਕ' ਹੋਣਾ ਚਾਹੀਦਾ ਹੈ ਅਤੇ ਕਹਾਣੀ ਨੂੰ ਕਿਸੇ ਵਿਚਾਰ ਦੀ ਕਥਾ-ਰੂਪ ਵਿਆਖਿਆ ਹੋਣਾ ਚਾਹੀਦਾ ਹੈ।

ਸੁਜਾਨ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਸੰਬਾਦ ਦਾ ਹੁੰਗਾਰਾ, ਸੰਤ ਸਿੰਘ ਸੇਖ ਨੇ ਭਰਆ। ਪ੍ਰੋ. ਮੋਹਨ ਸਿੰਘ ਦੇ ਕਹਾਣੀ-ਸੰਗ੍ਰਹਿ ਨਿੱਕੀ ਨਿੱਕੀ ਵਾਸ਼ਨਾ ਦੇ ਸੰਖੇਪ ਜਿਹੇ ਮੁਖਬੰਧ (1942) ਵਿਚ ਉਹ ਲਿਖਦਾ ਹੈ:

‘ਕਹਾਣੀ, ਕਲਾ ਦਾ ਇਕ ਰੂਪ ਹੈ ਜਿਸ ਬਾਰੇ ਅਜਕਲ ਕਿਸੇ ਦੇਸ਼ ਵਿੱਚ ਵੀ ਕੋਈ ਬਹੁਤ ਕਰੜੀ ਠੁਕ ਨਹੀਂ। ਕਈ ਰਚਨਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਈ ਪਾਰਖੁਆਂ ਲਈ ਕਹਾਣੀ ਕਹਿਣਾ ਕੁਝ ਮੁਸ਼ਕਲ ਜਿਹੀ ਗੱਲ ਜਾਪਦੀ ਹੈ। ਪੰਜਾਬੀ ਵਿੱਚ ਕਹਾਣੀ ਦੀਆਂ ਰੂਪਕ ਹੱਦਾਂ ਬਾਰੇ ਕਾਫ਼ੀ ਮਤ-ਭਦ ਹੈ। ਤੇ ਸਰਦਾਰ ਸੁਜਾਨ ਸਿੰਘ ਨੇ ਆਪਣੀ ਪੁਸਤਕ 'ਦੁਖ ਸੁੱਖ' ਦੇ ਮੁਖਬੰਧ ਵਿੱਚ ਇਸ ਭੇਦ ਨੂੰ ਪਰਗਟ ਕਰ ਕੇ ਇਕ ਸੋਹਣੀ ਗੱਲ ਕੀਤੀ ਹੈ। ਕਿਉਂਕਿ ਇਹਨਾਂ ਭੇਦਾਂ ਨੂੰ ਇਤਨਾ ਦੂਰ ਕਰਨਾ ਨਹੀਂ ਜਿਤਨਾ ਸਮਝਣਾ ਜ਼ਰੂਰੀ ਹੈ। ਮਤਿ-ਭੇਦ ਰਹਿਣਗੇ ਪਰ ਜੇ ਪਾਰਖੂ ਤੇ ਪਾਠਕ ਇਨ੍ਹਾਂ ਨੂੰ ਸਮਝ ਲੈਣ ਤਾਂ ਸਿਰਛ ਉਨ੍ਹਾਂ ਦੇ ਸਾਹਿਤਕ ਆਨੰਦ ਲਈ ਨਹੀਂ ਸਾਹਿਤ ਰਚਨਾ ਲਈ ਵੀ ਲਾਭਦਾਇਕ ਹੋਵੇਗਾ।,

ਇਸ ਪੜਾਅ ਉਤੇ ਸੁਜਾਨ ਸਿੰਘ ਦੀ ਇਕ ਜਾਂ ਕਈ ਘਟਨਾਵਾਂ ਵਾਲੀ ਧਾਰਨਾ ਨੂੰ ਰੱਦ ਕਰਦਿਆਂ ਉਹ ਇਕ ਘਟਨਾ ਉਤੇ ਜ਼ੋਰ ਦੇਂਦਾ ਹੈ ਜਦ ਕਿ ਪਾਤਰ ਇਕ ਤੋਂ ਵੱਧ ਵੀ ਹੋ ਸਕਦੇ ਹਨ। 'ਮੈਂ ਕਹਾਣੀ ਉਸ ਰਚਨਾ ਨੂੰ ਸਮਝਦਾ ਹਾਂ ਜਿਸ ਵਿੱਚ ਇਕ ਪਾਤਰ ਜਾਂ ਪਾਤਰਾਂ ਦੇ ਛੋਟੇ ਜਿਹੇ ਇਕ ਟੱਬਰ ਤੇ ਇਕ ਘਟਨਾ ਦਾ ਵਰਤਣਾ ਦਰਸਾਇਆ ਜਾਵੇ। ਇਹ ਘਟਨਾ ਸਮੇਂ ਦੇ ਇਕ ਅੰਕ ਵਿੱਚ ਖ਼ਤਮ ਹੋ ਜਾਵੇ ਜਾਂ ਜ਼ਿਆਦਾ ਅੰਕਾਂ ਵਿੱਚ ਪਰ ਘਟਨਾ ਚੋਵੇ ਇੱਕੇ ਹੀ। ਕਈ ਵਖਰੀਆਂ ਘਟਨਾਵਾਂ ਦੀ ਇਕ ਢਿੱਲੀਆਂ ਚਲਾਂ ਵਾਲੀ ਮੱਚੀ ਨਾ ਹੋਵੇ। ਫਿਰ ਜਿਥੋਂ ਸੁਜਨ ਸਿੰਘ ਨੇ ਗੱਲ ਸ਼ੁਰੂ ਕੀਤੀ ਸੀ, ਉਸ ਨੁਕਤੇ ਨੂੰ ਲੈਦਿਆਂ ਸੇਖ਼ ਕਹਿੰਦਾ ਹੈ: 'ਪਰ ਕਈ ਵਾਰ ਕਹਾਣੀ ਵਿਚ ਜ਼ਹਿਰ ਘਟਨਾ ਨਹੀਂ ਹੁੰਦੀ, ਪਾਤਰ ਹੀ ਹੁੰਦਾ ਹੈ। ਅਸਲ ਵਿਚ ਐਸੀ ਕਹਾਣੀ ਵਿਚ ਘਟਨਾ ਪਾਤਰ ਦੇ ਮਨ ਵਿਚ ਵਰਤ ਰਹੀ ਹੁੰਦੀ ਹੈ, ਤੇ ਉਹ ਪਾਤਰ ਦੀ ਵਿਅਕਤਗਤ ਵਿਚ ਵਿਖਾਈ ਦੇਂਦੀ ਹੈ ਜਾਂ ਉਸ ਪਾਤਰ ਦੇ ਚੁਗਿਰਦੇ ਦੀਆਂ ਵਿਅਕਤੀਆਂ ਦੇ ਮਨਾਂ ਵਿਚ। ਐਸੀ ਕਹਾਣੀ ਨੂੰ ਕਈ ਪਾਰਖੂ ਕਹਾਣੀ ਕਹਿਣ ਤੋਂ ਸੰਕੋਚ ਕਰਦੇ ਹਨ। ਧਰ ਇਸ ਭੇਦ ਨੂੰ ਸਮਝਾਂਦਿਆਂ ਹੋਇਆਂ ਇਸ ਨੂੰ ਕਹਾਣੀ ਕਹਿ ਲੈਣਾ ਕੋਈ ਦੋਸ਼ ਨਹੀਂ। ਸਗੋਂ ਸੇਖੋਂ ਕਹਾਣੀ ਦੀਆਂ ਦੇ ਹੋਰ ਕਿਸਮਾਂ ਨੂੰ ਨਿਖੇੜਦਾ ਹੈ ਜਿਹੜੀਆਂ ਕਹਾਣੀ ਦੀ ਪਾਤਰ-ਘਟਨਾ ਵਾਲੀ ਪਰਿਭਾਸ਼ਾ ਉਤੇ ਪੂਰੀਆਂ ਨਹੀਂ ਉਤਰਦੀਆਂ ਪਰ ਤਾਂ ਵੀ ਹੁੰਦੀਆਂ ਕਹਾਣੀਆਂ ਹੀ ਹਨ। ਕਈ ਵਾਰੀ ਕਹਾਣੀ ਵਿਚ ਘਟਨਾ ਤੇ ਪਾਤਰ ਦੋਵੇਂ ਹੀ ਨਹੀਂ ਦਿੱਸਦੇ ਹੁੰਦੇ।... ਐਸੀ ਕਹਾਣੀ ਵੀ ਹੁੰਦੀ ਹੈ ਜਿਸ ਵਿਚ ਕੇਵਲ ਵਾਯੂ-ਮੰਡਲ ਹੀ ਰਚਿਆ ਗਿਆ ਹੁੰਦਾ ਹੈ, ਜੋ ਘਟਨਾ ਤੇ ਪਾਤਰ ਦੋਹਾਂ ਦਾ ਘਾਟਾ ਪੂਰਾ ਕਰ ਦੇਂਦਾ ਹੈ।

ਪਰ ਸੁਜਾਨ ਸਿੰਘ ਅਨੁਸਾਰ “ਕਹਾਣੀ ਸੁਭਾ-ਪਰਧਾਨ, ਵਾਯੂ-ਮੰਡਲ ਪਰਧਾਨ ਤੇ ਮਨੋ-ਵਿਆਖਿਆ ਪਰਧਾਨ ਹੋ ਸਕਦੀ ਹੈ। ਪਰ ਉਹ ਪਲਾਟ ਨੂੰ ਕਿਵੇਂ ਛੱਡ ਸਕਦੀ ਹੈ? ਅੱਜਕੱਲ੍ਹ ਨਿਰੇ ਸੁਭਾ-ਚਿਤਰਾਂ, ਵਾਯੂ-ਮੰਡਲ ਜਾਂ ਦ੍ਰਿਸ਼-ਚਿੱਤਰਾਂ, ਮਨੋ-ਵਿਸ਼ਲੇਸ਼ਣ ਤੇ ਲੇਖਾਂ ਨੂੰ ਕਹਾਣੀ ਕਿਹਾ ਜਾ ਰਿਹਾ ਹੈ।... ਦ੍ਰਿਸ਼-ਚਿੱਤਰਣ, ਮਨੋ-ਵਿਸ਼ਲੇਸ਼ਣ ਕਹਾਣੀ ਦੀਆਂ ਸਮੇਂ ਸਮੇਂ ਦੀਆਂ ਲੋੜਾਂ ਹਨ - ਕਹਾਣੀ ਦਾ ਸਭ ਕੁਝ ਨਹੀਂ। ਮੈਂ ਤਾਂ ਇਹ ਕਹਿਣ ਦਾ ਵੀ ਹੌਂਸਲਾ ਕਰਦਾ ਹਾਂ ਕਿ ਇਹ ਇਕੱਲੇ-ਇਕੱਲੇ ਕੋਈ ਕਹਾਣੀ ਦਾ ਬਹੁਤ ਜ਼ਰੂਰੀ ਅੰਗ ਵੀ ਨਹੀਂ ਹੁੰਦੇ!' (ਨਵਾਂ ਰੰਗ, ਆਦਿ ਕਥਨ)।

ਨਿੱਕੀ ਨਿੱਕੀ ਵਾਸ਼ਨਾ ਦੇ ਆਪਣੇ ਮੁਖਬੰਧ ਵਿਚ ਸੇਖੋਂ ਆਪਣੀ ਗੱਲ ਇਹਨਾਂ ਲਫ਼ਜ਼ਾਂ ਨਾਲ ਮੁਕਾਉਂਦਾ ਹੈ - ਇਸ ਦੇ ਉਲਟ ਮੈਂ ਕਈ ਐਸੀਆਂ ਕਹਾਣੀਆਂ ਨੂੰ, ਜਿਨ੍ਹਾਂ ਵਿਚ ਅਮਲ ਇਤਨਾ ਹੁੰਦਾ ਹੈ ਕਿ ਉਸ ਵਿਚੋਂ ਦ੍ਰਿਸ਼ਟੀ ਵਾਲਾ ਲਿਖਾਰੀ ਕੋਈ ਘਟਨਾਂ ਲੱਭ ਸਕਦਾ ਹੈ, ਕਹਾਣੀਆਂ ਨਹੀਂ ਸਮਝਾਂਗਾ। ਐਸੀ ਕਹਾਣੀ ਵਿਚ ਕਿਸੇ ਘਟਨਾ ਦੀਆਂ ਸੰਭਾਵਨਾਵਾਂ ਵੀ ਨਹੀਂ ਪੂਰੀਆਂ ਕੀਤੀਆਂ ਹੁੰਦੀਆਂ ਤੇ ਜੋ ਚੀਜ਼ ਕਿਸੇ ਕਲਾਕਾਰ ਦੇ ਹੱਥ ਵਿਚ ਨਾਵਲ ਬਣ ਜਾਂਦੀ, ਇਕ ਕੱਚ ਪੱਕੀ ਜਿਹੀ ਖਿਚੜੀ ਬਣ ਕੇ ਰਹਿ ਜਾਂਦੀ ਹੈ।

ਇਹ ਕਥਨ ਸੁਜਾਨ ਸਿੰਘ ਦੇ ਕਾਰਜ-ਪਰਧਾਨ ਸਿਧਾਂਤ ਉਪਰ ਟਿੱਪਣੀ ਤਾਂ ਹੈ ਹੀ, ਪਰ ਇਹ ਟਿੱਪਣੀ ਕਰਦਿਆਂ ਸੇੋਖੋਂ ਦੀਆਂ ਨਜ਼ਰਾਂ ਵਿੱਚ ਸੁਜਾਨ ਸਿੰਘ ਦੀਆਂ ਜਾਂ ਕਿਸੇ ਹੋਰਸ ਦੀਆਂ ਕਈ ਕਹਾਣੀਆਂ ਹਨ ਜਾਂ ਨਹੀਂ, ਇਸ ਬਾਰੇ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪਰ ਉਪ੍ਰੋਕਤ ਕਥਨ ਵਿਚ ਇਕ ਗੱਲ ਜ਼ਰੂਰ ਕਹੀ ਗਈ ਹੈ ਜਿਹੜੀ ਕਹਾਣੀ ਦੀ ਪ੍ਰਕਿਰਤੀ ਦੀ ਵਿਆਖਿਆ ਕਰਨ ਵਿੱਚ ਅਗਲਾ ਕਦਮ ਕਹੀ ਜਾ ਸਕਦੀ ਹੈ, ਅਤੇ ਉਹ ਹੈ ਕਿਸੇ ਘਟਨਾ ਦੀਆਂ ਸੰਭਾਵਨਾਵਾਂ ਨੂੰ ਪੂਰਿਆਂ ਕਰਨ ਦੀ ਗੱਲ। ਸੋ ਸੇਖੋਂ ਅਨੁਸਾਰ ਨਿੱਕੀ ਕਹਾਣੀ ਵਿਚ ਘਟਨਾ ਇਕ ਹੋਣੀ ਚਾਹੀਦੀ ਹੈ, ਪਰ ਕਹਾਣੀ ਵਿਚ ਉਸ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਕਥਾ-ਸ਼ਾਸਤਰ ਦੀ ਗੱਲ ਲੇਖਕ ਦੀ ਰਚਨਾ-ਪ੍ਰਕਿਰਿਆ ਨਾਲ ਨਹੀਂ ਸਗੋਂ ਉਸ ਦੀ, ਰਚਨਾ-ਸਮਰੱਥਾ ਨਾਲ ਅਤੇ ਯਥਾਰਥ ਉਪਰ ਉਸ ਦੇ ਕਾਬੂ ਨਾਲ ਜੁੜ ਜਾਂਦੀ ਹੈ। ਇਹ ਨਿੱਕੀ ਕਹਾਣੀ ਦੇ ਆਕਾਰ (ਇਸ ਦੇ ਨਿੱਕੇਪਣ ਅਤੇ ਵਸਤੂ ਨੂੰ ਪਰਿਭਾਸ਼ਤ ਕਰਨ ਵੱਲ ਪਹਿਲਾ ਕਦਮ ਹੈ। ਪਰ ਸੇਖੋਂ ਨੇ ਇਥੇ ਇਸ ਦੀ ਵਿਆਖਿਆ ਨਹੀਂ ਕੀਤੀ।

ਸੇਖੋਂ ਨੇ ਕਥਾ-ਸ਼ਾਸਤਰ ਬਾਰੇ ਵਿਸਤ੍ਰਿਤ ਗੱਲ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਸਮਾਚਾਰ (1943) ਦੇ ਅਖ਼ੀਰ ਉਤੇ 'ਛੋਟੀ ਕਹਾਣੀ 'ਤੇ ਇਕ ਨੋਟ' ਵਿੱਚ ਅਤੇ ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਝੂਠੀਆਂ ਸੱਚੀਆਂ ( 1956) ਦੇ ਮੁਖਬੰਧ ਵਿੱਚ ਕੀਤੀ ਹੈ।

ਸਮਾਚਾਰ ਵਿੱਚ ਸੰਤ ਸਿੰਘ ਸੇਖੋਂ ਛੋਟੀ ਕਹਾਣੀ ਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ: '...ਆਧੁਨਿਕ ਛੋਟੀ ਕਹਾਣੀ ਆਪਣੇ ਸ਼ੁੱਧ ਰੂਪ ਵਿੱਚ ਯੂਨਾਨੀ ਨਾਟਕੇ ਵਾਂਗ ਇਕ ਇਕਾਗਰ ਜਿਹੀ ਵਸਤ ਹੈ, ਜਿਸ ਵਿੱਚ ਸਥਾਨ, ਸਮੇਂ ਤੇ ਕਾਰਜ ਦੀਆਂ ਏਕਤਾ ਨੂੰ ਮੁੱਖ ਰੱਖਦੇ ਹੋਏ ਕਿਸੇ ਅਰਥ ਭਰਪੂਰ, ਭਾਵਮਈ ਅਥਵਾ ਸਾਪਰਦੱਖ ਘਟਨਾ ਦਾ ਸੰਖੇਪ ਵਰਨਣ ਗੱਦ ਰੂਪ ਵਿੱਚ ਹੁੰਦਾ ਹੈ। ਇਸੇ ਪਰਿਭਾਸ਼ਾ ਅਨੁਸਾਰ ਨਿੱਕੀ ਕਹਾਣੀ ਦੇ ਲਾਜ਼ਮੀ ਤੱਤ ਇਹ ਬਣ ਜਾਂਦੇ ਹਨ:

(ਉ) ਅਰਥ ਭਰਪੂਰ ਅਤੇ ਭਾਵਮਈ ਘਟਨਾ

(ਅ) ਸੰਖੇਪ ਵਰਣਨ

(ਇ) ਨਾਟਕੀ ਇਕਾਗਰਤਾ

ਹੁਣ ਤੱਕ ਸੇਖੋਂ ਨਾਟਕੀਅਤਾ ਨੂੰ ਕਹਾਣੀ ਦਾ ਪਰਿਭਾਸ਼ਕ ਗੁਣ ਸਮਝਦਾ ਹੈ, ਇਥੇ ਤੱਕ ਕਿ ਸਾਖੀ ਨੂੰ ਛੋਟੀ ਕਹਾਣੀ ਬਣਨ ਤੋਂ ਰੋਕਣ ਵਾਲੀ ਚੀਜ਼ ਇਸੇ ਨਾਟਕੀ ਅੰਸ਼ ਦਾ ਅਣਹੋਂਦ ਹੈ। ਸਾਖੀਆਂ ਦਾ ਮਨੋਰਥ 'ਇਹਨਾਂ ਵਿਚਲੀ ਘਟਨਾ ਦੀ ਨਾਟਕੀ ਸੂਝ ਕਰਵਾਣਾ 26 ' ਨਹੀਂ, ਸਗੋ’ ਕੋਈ ਹੋਰ ਮੰਤਵ ਸਿੱਧ ਕਰਨਾ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਇਸ ਮਨੋਰਥ ਦੀ ਅਣਹੋਂਦ ਹੀ ਇਹਨਾਂ ਨੂੰ ਆਧੁਨਿਕ ਛੋਟੀ ਕਹਾਣੀ ਤੋਂ ਵੱਖਰਾ ਰੱਖਦੀ ਹੈ।"

ਪਰ ਨਾਟਕ ਵੀ ਸ਼ੁੱਧ (ਯੂਨਾਨੀ, ਤਿੰਨ ਏਕਤਾਵਾਂ ਵਾਲੇ) ਅਤੇ ਵਿਸ਼ੁੱਧ (ਭਾਰਤੀ, ਸ਼ੇਕਸਪੀਅਰੀ ਆਦਿ) ਹੁੰਦੇ ਹਨ। ਇਸੇ ਅਨੁਸਾਰ ਲੇਖ ਛੋਟੀ ਕਹਾਣੀ ਵਿੱਚ ਵੀ ਸੁੱਧ ਵਿਸ਼ੁੱਧ ਰੂਪ ਦੀ ਖੁੱਲ ਦੇਣ ਨੂੰ ਤਿਆਰ ਹੈ।

ਕਹਾਣੀ ਦੀ ਸੰਖੇਪਤਾ ਨੂੰ ਪਰਿਭਾਸ਼ਤ ਕਰਦਿਆਂ ਸ਼ੇਖੋਂ ਦੋ ਤਰ੍ਹਾਂ ਦੇ ਮਾਪ ਦੇਂਦਾ ਹੈ -ਇਕ, ਭੌਤਿਕ (ਆਕਾਰ ਦੋ ਹਜ਼ਾਰ ਤੇ ਛੇ ਹਜ਼ਾਰ ਸ਼ਬਦ ਦੇ ਵਿਚਕਾਰ ਹੋਵੇ, ਪੜ੍ਹਨ ਵਿੱਚ ਨਿਪੁੰਣ ਪਾਠਕ ਨੂੰ ਅੱਧੇ ਕੁ ਘੰਟੇ ਤੋਂ ਵੱਧ ਘੱਟ ਹੀ ਲੱਗੇ)। ਦੂਜਾ, ਬਣਤਰੀ ਜਾਂ ਸੰਰਚਣਾਤਮਕ (ਅਸਲ ਵਿਚ ਛੋਟੀ ਕਹਾਣੀ ਦਾ ਆਕਾਰ ਉਤਨਾ ਹੀ ਚਾਹੀਦਾ ਹੈ ਜਿਤਨੇ ਦੀ ਉਸ ਵਿਚਲੀ ਘਟਨਾ ਅਧਿਕਾਰੀ ਹੋਵੇ)। ਇਹਨਾਂ ਵਿਚੋਂ ਪਹਿਲੇ ਮਾਪ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਨਿਰੋਲ ਅੰਕੜਿਆਂ ਦੇ ਸਿਰ 'ਤੇ ਕਲਾ, ਦਾ ਕੋਈ ਮਾਪ ਨਹੀਂ ਘੜਿਆ ਜਾ ਸਕਦਾ। ਦੂਜੇ ਮਾਪ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਸਾਨੂੰ ਇਹ ਕਿਵੇਂ ਪਤਾ ਲੱਗੇ, ਕਿ ਕੋਈ ਘਟਨਾ ਕਿੰਨੇ ਕੁ ਆਕਾਰ ਦੀ ਅਧਿਕਾਰੀ ਹੈ? ਇਸ ਦਾ ਇਥੇ ਸੇਖ ਨੇ ਕੋਈ ਉੱਤਰ ਨਹੀਂ ਦਿੱਤਾ, ਪਰ ਜੇ ਨਿੱਕੀ ਨਿੱਕੀ ਵਾਸ਼ਨਾ ਵਿਚਲੇ ਮੁਖਬੰਧ ਵਿਚਲੀ ਗੱਲ ਨੂੰ ਮਿਲਾ ਲਈਏ ਤਾਂ ਇਹ ਅਧਿਕਾਰ ਘਟਨਾ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਉਜਾਗਰ ਹੋਣ ਨਾਲ ਜੁੜਿਆ ਹੋਇਆ ਹੈ। ਪਰ ਤਾਂ ਵੀ ਇਹ ਗੱਲ ਅਨਿਸ਼ਚਿਤ ਰਹਿ ਜਾਂਦੀ ਹੈ, ਕਿਉਂਕਿ ਘਟਨਾਵਾਂ ਦਾ ਵਰਗੀਕਰਣ ਨਾ ਤਾਂ ਆਕਾਰ ਅਧਿਕਾਰ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਭਾਵਨਾਵਾਂ ਦੇ ਹਿਸਾਬ ਨਾਲ। ਅਸਲ ਵਿਚ ਇਹ ਨੇ ਸ਼ਬਦ (ਆਕਾਰ ਅਧਿਕਾਰ/ਸੰਭਾਵਨਾ) ਕਹਾਣੀ ਦੀ ਸਮੁੱਚੀ ਸੰਰਚਨਾ ਦੇ ਅੰਦਰ ਹੀ ਅਰਥ ਪਾਉਂਦੇ ਹਨ ਅਤੇ ਇਹਨਾਂ ਦੀ ਸਾਪੇਖਤਾਂ ਉਸ ਵਿਚਾਰ ਨੂੰ ਉਜਾਗਰ ਕਰਨ ਵਿਚ ਲੁਕੀ ਹੋਈ ਹੁੰਦੀ ਹੈ, ਜਿਸ ਨੂੰ ਸੁਜਾਨ ਸਿੰਘ ਕਹਾਣੀ ਦਾ ਮਕਸਦ ਕਹਿੰਦਾ ਹੈ, ਪਰ ਜਿਸ ਦਾ ਇਥੇ ਕੋਈ ਜ਼ਿਕਰ ਨਹੀਂ।

ਇਥੇ ਹੀ ਸੇਖੋਂ ਘਟਨਾ ਨੂੰ ਇਕ ਹੋਰ ਨਕਤੇ ਤੋਂ ਵੀ ਦੇਖਦਾ ਹੈ। ਉਸ ਅਨੁਸਾਰ ਕਈ ਘਟਨਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ।' ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਅਲਪ-ਮਹੱਤਾ ਵਾਲੀਆਂ ਹੀ ਇਹ ਘਟਨਾਵਾਂ ਨਿੱਕੀ ਕਹਾਣੀ ਦਾ ਵਸਤੁ ਬਣਦੀਆਂ ਹਨ? ਅਤੇ ਕੀ ਨਿੱਕੀ ਕਹਾਣੀ ਦੇ ਨਿੱਕੇਪਣ ਦਾ ਭੇਦ ਇਸੇ ਗੱਲ ਵਿੱਚ ਲੁਕਿਆ ਹੋਇਆ ਹੈ ਕਿ, ਇਹ ਅਲਪ-ਮਹੱਤਾ ਵਾਲੀ ਘਟਨਾ ਨਾਲ ਸੰਬੰਧਤੇ ਹੁੰਦੀ ਹੈ? ਤਾਂ ਕਹਾਣੀ ਦੀ ਮਹੱਤਾ ਵੀ ਅਜੀਬ ਹੈ ਜਿਹੜੀ ਘਟਨਾ ਦੀ ਮਹੱਤਵਹੀਣਤਾ ਉਪਰ ਟਿੱਕੀ ਹੋਈ ਹੈ।

ਕਹਾਣੀ ਦੀ ਬਣਤਰ ਦੇ ਪੱਖ, ਸੇਖੋਂ ਨੇ ਇਕ ਹੋਰ ਮਹੱਤਵਪੂਰਨ ਗੱਲ ਕੀਤੀ ਹੈ। 27 ਉਸ ਅਨੁਸਾਰ 'ਛੋਟੀ ਕਹਾਣੀ ਦੀ ਘਟਨਾ ਦਾ ਚੜਾਉ ਤੇ ਉਤਰਾਉ ਵੱਡੇ ਨਾਟਕ ਜਾਂ ਨਾਵਲ ਵਿਚਲਾ ਨਹੀਂ ਹੋ ਸਕਦਾ, ਕਿਉਂਕਿ ਇਸ ਦਾ ਆਕਾਰ ਛੋਟਾ ਹੁੰਦਾ ਹੈ, ਪਰ ਤਾਂ ਵੀ ਇਸ ਵਿਚ ਇਸ ਚੜਾਉ-ਉਤਰਾਉ ਦਾ ਪ੍ਰਤਿਬਿੰਬ ਜਿਹਾ ਹੋਣਾ ਚਾਹੀਦਾ ਹੈ। ਇਸ ਘਟਨਾ ਦੇ ਵੇਗ, ਝਕਾਉ ਤੇ ਤਣਾਉ ਦਾ ਤੋੜ ਅਜਿਹਾ ਨਾਟਕੀ ਜਿਹਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਪਾਠਕ ਦੀ ਨਜ਼ਰ ਅੱਗੇ ਸਾਰੀ ਦੀ ਸਾਰੀ ਘਟਨਾ ਜਾਣੇ ਸਾਕਾਰ ਹੋ ਜਾਵੇ ਤੇ ਇਸ ਦਾ ਨਾਟਕੀ ਮੰਤਵ ਪ੍ਰਗਟ ਹੋ ਜਾਵੇ। ਇਥੇ ਚੜਾਉ, ਉਤਰਾਉ, ਝੁਕਾਉ, ਤਣਾਉ ਆਦਿ ਦਾ ਅਰਥ ਸਿਰਫ਼ ਇਹ ਹੀ ਲਿਆ ਜਾ ਸਕਦਾ ਹੈ ਕਿ ਕਹਾਣੀ ਵਿੱਚ ਕਾਰਜ ਦੀ ਗਤੀ ਹੋਣੀ ਚਾਹੀਦੀ ਹੈ ਅਤੇ ਇਸ ਗਤੀ ਦਾ ਰੁਖ਼ ਆਪਣੇ ਤੋੜ (ਸਿਖਰ?) ਵੱਲ ਹੋਣਾ ਚਾਹੀਦਾ ਹੈ, ਜਿਥੇ ਜਾ ਕੇ ਸਾਰੀ ਘਟਨਾ ਵੀ ਅਤੇ ਇਸ ਦਾ ਮੰਤਵ ਵੀ ਸਪਸ਼ਟ ਹੋ ਜਾਏ। ਇਹ ਨਕਤਾ ਪੰਜਾਬੀ ਵਿੱਚ ਕਥਾ-ਸ਼ਾਸਤਰ ਦਾ ਕਿਸੇ ਨਾ ਕਿਸੇ ਤਰਾਂ ਲਗਭਗ ਸਥਾਈ ਅੰਗ ਬਣ ਗਿਆ ਹੈ।

ਪਰ ਆਪਣੇ ਉਪਰ ਦਿੱਤੇ ਨਿਯਮਾਂ ਨੂੰ ਆਪਣੀਆਂ ਹੀ ਕਹਾਣੀਆਂ ਉਪਰ ਲਾਗੂ ਕਰਨ ਲੱਗਿਆਂ ਸੇਖੋਂ ਨੂੰ ਵੀ ਕਿੰਤੂ ਪਰੰਤੂ ਦਾ ਆਸਰਾ ਲੈਣਾ ਪੈਂਦਾ ਹੈ। ਉਸ ਦੇ ਆਪਣੇ ਬਿਆਨ ਮੁਤਾਬਕ ਹੀ, ਉਪ੍ਰੋਕਤ ਸਾਰੇ ਅੰਸ਼ ਤਾਂ ਕਿਸੇ ਕਹਾਣੀ ਵਿਚ ਵੀ ਮੌਜੂਦ ਨਹੀਂ ਜਦ ਕਿ ਰੀਪੋਰਤਾਜ, ਵੀ ਨਿੱਕੀ ਕਹਾਣੀ ਦਾ ਹੀ ਰੂਪ ਬਣ ਕੇ ਸਾਹਮਣੇ ਆਉਂਦਾ ਹੈ। ਤਾਂ ਕੀ ਇਹ ਸ਼ੁੱਧ ਰੂਪ ਵਿੱਚ ਕਹਾਣੀਆਂ ਨਹੀਂ? ਜਾਂ ਫਿਰ ਉਪਰ ਘੜਿਆ ਗਿਆ ਕੇ ਸ਼ਾਸਤਰ ਕਿਸੇ ਪੱਖੋਂ ਉਣਾ ਹੈ?

ਸੇਖੋਂ ਵੱਲੋਂ ਕਾਇਮ ਕੀਤੇ ਕਥਾ-ਸ਼ਾਸਤਰ ਵਿੱਚ ਕੇਂਦਰੀ ਸਥਾਨ ਘਟਨਾ ਅਤੇ ਉਸ ਦੀ ਨਾਟਕੀਅਤਾ ਨੂੰ ਦਿੱਤਾ ਗਿਆ ਹੈ। ਪਰ ਅੱਧੀ ਵਾਟ (1954) ਵਿੱਚ ਇਹ ਦਸਦਿਆਂ ਹੋਇਆ ਕਿ ਮੇਰੀ ਕਹਾਣੀ ਵਿੱਚ ਕੀ ਕੁਝ ਨਹੀਂ ਉਹ ਲਿਖਦਾ ਹੈ - 'ਮੇਰੀਆ ਕਹਾਣੀਆਂ ਵਿੱਚ ਘਟਨਾ ਦਾ ਵਰਨਣ ਬਹੁਤ ਘੱਟ ਹੁੰਦਾ ਹੈ। ਸੱਚ ਪੁੱਛੋ ਤਾਂ ਇਹ ਇੱਕ ਤਰਾਂ ਨਾਲ ਕਹਾਣੀਆਂ ਹੀ ਨਹੀਂ ਹੁੰਦੀਆਂ। ਇਹ ਕੁਝ ਹੋਰ ਹੁੰਦੀਆਂ। ਲੈ, ਜੇ ਮੈਂ ਇ ਦੱਸਣ ਤੋਂ ਅਸਮਰੱਥ ਹਾਂ, ਕਿਉਂਕਿ ਮੇਰਾ ਸੰਕਲਪ ਇਥੇ ਕੇਵਲ ਇਹ ਦੱਸਣ ਦਾ ਹੈ? ਮੇਰੀਆਂ ਕਹਾਣੀਆਂ ਵਿਚ ਕੀ ਕੁਝ ਹੈ ਨਹੀਂ।' ਸੋ 1943 ਤੋਂ 1951 ਤੱਕ ਪੁੱਜਦੇ ਸੇਖੋਂ ਆਪਣੇ ਕਥਾ-ਸ਼ਾਸਤਰ ਉਪਰ ਅਮਲ ਕਰਨ ਵਿਚ ਪੁਖ਼ਤਗੀ ਦਿਖਾਉਣ ਦਾ ਆਪਣੀ ਕਬਾ-ਸ਼ਾਸਤਰ ਦੀ ਬਿਸਾਤ ਲਪੇਟ ਕੇ ਕੱਛੇ ਮਾਰ ਲੈਂਦਾ ਹੈ। ਪਿੱਛੇ ਫਿਰ ਕੌਰ ਹੀ ਰਹਿ ਜਾਂਦੀ ਹੈ, ਉਸ ਨੂੰ ਤੁਸੀਂ ਜਿਵੇਂ ਮਰਜ਼ੀ ਸਮਝੀ ਜਾਓ।

ਝੂਠੀਆਂ ਸੱਚੀਆਂ (1956) ਦੇ ਮੁੱਖਬੰਧ ਵਿਚ ਸੁਖ ਨੇ ਕਥਾ-ਸ਼ਾਸਤਰ ਕੋਈ ਬਹੁਤ ਵਿਸਤ ਗੱਲ ਨਹੀਂ ਕੀਤੀ, ਪਰ ਤਾਂ ਵੀ ਉਹ ਕੁਝ ਗੱਲਾਂ ਕਹਿ ਗਿਆ ਹੈ ਜਿਹੜੀਆਂ ਪੰਜਾਬੀ ਵਿਚ ਨਿੱਕੀ ਕਹਾਣੀ ਬਾਰੇ ਕਥਾ-ਸ਼ਾਸਤਰੀ ਸੋਚ ਦਾ ਅਨਿਖੜ ਬਣ ਗਈਆਂ ਹਨ। ਇਹਨਾਂ ਵਿਚ ਪਹਿਲੀ ਥਾਂ ਨਿੱਕੀ ਕਹਾਣੀ ਦੇ ਵਿਸ਼ੈ-ਵਸਤੂ ਬਾਰੇ 28 ਹੈ। 'ਜਿੱਥੇ ਨਾਵਲ ਸਾਧਾਰਣ ਮਨੁੱਖ ਨੂੰ ਵੀ ਆਪਣਾ ਨਾਇਕ ਬਣਾ ਕੇ ਅਸਾਧਾਰਣ ਮਹੱਤਾ ਦੇ ਦੇਂਦਾ ਹੈ, ਓਥੇ ਛੋਟੀ ਕਹਾਣੀ ਇਕ ਅਜਿਹਾ ਸਾਹਿਤ-ਰੂਪ ਹੈ ਜੋ ਉਸ ਦੀ ਸਾਧਾਰਣਤਾ ਨੂੰ ਬਰਕਰਾਰ ਰੱਖਦਾ ਹੈ, 'ਸੇਖੋਂ ਲਿਖਦਾ ਹੈ ਅਤੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਹ ਕਹਿੰਦਾ ਹੈ, 'ਸਾਧਾਰਣ ਮਨੁੱਖ ਦੀ ਸਾਧਾਰਣਤਾ ਨੂੰ ਛੋਟੀ ਕਹਾਣੀ ਇਸ ਤਰਾਂ ਬਰਕਰਾਰ ਰੱਖਦੀ ਹੈ ਕਿ ਇਹ ਉਸ ਦੇ ਸਮੁੱਚੇ ਜੀਵਨ ਵਿਚ ਕੋਈ ਮਹਾਨ ਅਰਥ ਨਹੀਂ ਭਰਦੀ ਜਾਂ ਸਿੱਧ ਕਰਦੀ।... ਲੋਕ ਰਾਜ ਦੇ ਯੁਗ ਵਿਚ ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਵਾਂ ਦਾ ਵੀ ਮੁੱਲ ਹੈ। ਇਹ ਮੁੱਲ ਛੋਟੀ ਕਹਾਣੀ ਹੀ ਸਿੱਧ ਕਰ ਸਕਦੀ ਹੈ। ਸੋ ਸਾਧਾਰਣ ਮਨੁੱਖ ਦੇ ਜੀਵਨ, ਦੀ ਸਾਧਾਰਣ ਘਟਨਾ ਛੁੱਟੀ ਕਹਾਣੀ ਦਾ ਵਿਸ਼ੇ ਵਸਤ ਬਣਦੀ ਹੈ। ਜਦੋਂ ਸੇਖੋਂ ਇਹ ਕਹਿੰਦਾ ਹੈ ਕਿ 'ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਵਾਂ ਦੀ ਗਿਣਤੀ ਅਪਾਰ ਹੈ ਇਸ ਲਈ ਛੋਟੀ ਕਹਾਣੀ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ,'ਤਾਂ ਉਹ 'ਇਕ ਅੱਜਕੱਲ ਦੇ ਨਵੇਂ ਕਹਾਣੀ-ਲੇਖਕ' (ਜਿਸ ਨੂੰ ਅਸੀਂ ਦੁੱਗਲ ਵਜੋਂ ਪਛਾਣਿਆ ਹੈ) ਦੇ ਵਿਰੁਧ ਸੁਜਾਨ ਸਿੰਘ ਦੀ ਦਲੀਲ ਦੁਹਰਾਅ ਰਿਹਾ ਹੈ। ਪਰ ਇਹ ਪੁਸ਼ਟੀ ਸਿਰਫ਼ ਇਥੋਂ ਤਕ ਹੀ ਸੀਮਿਤ ਹੈ ਜਦ ਕਿ ਵਖਰੇਵੇਂ ਵਧੇਰੇ ਹਨ। ਸੁਜਾਨ ਸਿੰਘ ਅਨੁਸਾਰ 'ਕਹਾਣੀ ਸੁਭਾ-ਪਰਧਾਨ, ਵਾਯੂ-ਮੰਡਲ ਪਰਧਾਨ ਤੇ ਮਨੋ-ਵਿਆਖਿਆਂ ਪਰਧਾਨ ਹੋ ਸਕਦੀ ਹੈ। ਪਰ ਉਹ ਪਲਾਟ ਨੂੰ ਕਿਵੇਂ ਛੱਡ ਸਕਦੀ ਹੈ?' ਪਰ ਸੇਖੋਂ ਅਨੁਸਾਰ ਇਹ ਤਿੰਨ ਵੰਨਗੀਆਂ ਹਨ - ਘਟਨ-ਪਰਧਾਨ, ਪਾਤਰ-ਪਰਧਾਨ ਤੇ ਭਾਵ-ਪਰਧਾਨ। ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਛੋਟੀ ਕਹਾਣੀ ਇਹਨਾਂ ਤਿੰਨ ਵੰਨਗੀਆਂ ਵਿਚ ਵੀ ਸੀਮਿਤ ਨਹੀਂ ਹੁੰਦੀ। ਹਰ ਇਕ ਸਾਧਾਰਣ ਮਨੁੱਖ ਦੇ ਜੀਵਨ ਦੀਆਂ ਬਹੁਤੀਆਂ ਸਾਧਾਰਣ ਘਟਨਾਵਾਂ ਕਹਾਣੀਆਂ ਬਣ ਸਕਦੀਆਂ ਹਨ।

ਇਸ ਦੇ ਨਾਲ ਹੀ ਸੋਖ ਉਸ ਅੰਸ਼ ਦਾ ਜ਼ਿਕਰ ਕਰਦਾ ਹੈ ਜਿਸ ਦੀ ਘਾਟ ਵਲ ਅਸੀਂ ਪਿੱਛੇ ਸੰਕੇਤ ਕੀਤਾ ਹੈ। ਸਾਧਾਰਣ ਤੋਂ ਸਾਧਾਰਣ ਘਟਨਾ ਨੂੰ ਸਾਹਿਤ ਵਿਚ ਲਿਆਉਣ ਦਾ ਕੋਈ ਮੰਤਵ ਹੁੰਦਾ ਹੈ। ਪਰ ਇਹ ਮੰਤਵ ਕੋਈ ਸਦਾਚਾਰਕ ਸਿਖਿਆ ਨਹੀਂ, ਸਗੋਂ 'ਅਤਿਅੰਤ ਸਾਧਾਰਣ ਸ਼ਬਦਾਂ ਵਿਚ ਅਸੀਂ ਇਹ ਕਹਾਂਗੇ ਕਿ ਛੋਟੀ ਕਹਾਣੀ ਦਾ ਮੰਤਵ ਪੜ੍ਹਨ ਵਾਲੇ ਦੇ ਮਨ ਦੀਆਂ ਸੂਖਮ ਰੁਚੀਆਂ ਦੀ ਸਾਮੱਗਰੀ ਵਿਚ ਕਿਸੇ ਹੋਰ ਸਖਮ ਭਾਵ ਦਾ ਵਾਧਾ ਕਰਨਾ ਹੁੰਦਾ ਹੈ।... ਅਜੋਕੀ ਕਹਾਣੀ ਜੀਵਨ ਦੀ ਇਕ ਆਤਮਾਰਥਿਕ, ਆਪਣੇ ਆਪ ਵਿਚ ਸਵਾਧੀਨ ਅਰਥ ਰੱਖਣ ਵਾਲੀ, ਕਹਾਣੀ ਹੁੰਦੀ ਹੈ, ਜਿਸ ਵਿਚ ਘਟਨਾ ਰਾਹੀਂ ਕਿਸੇ ਗਿਣੇ ਮਿਥੇ ਵਿਚਾਰ, ਧਾਰਮਿਕ ਜਾਂ ਸਦਾਚਾਰਕ ਨੂੰ ਸਿੱਧ ਕਰਨ ਦਾ ਯਤਨ ਨਹੀਂ ਕੀਤਾ ਗਿਆ ਹੁੰਦਾ, ਸਗੋਂ ਕਈ ਸਾਧਾਰਣ ਘਟਨਾ ਵਿਚਲੀ ਸੁੰਦਰਤਾ, ਸੂਖਮਤਾ, ਮਹੱਤਾ ਨੂੰ ਪ੍ਰਗਟ ਕੀਤਾ ਗਿਆ ਹੁੰਦਾ ਹੈ।

ਅਤੇ ਨਿੱਕੀ ਕਹਾਣੀ ਵਿਚ ਇਹ ਪ੍ਰਗਟਾਵੇ ਦਾ ਢੰਗ ਵੀ ਨਿਵੇਕਲਾ ਹੈ। ਇਹ ਪ੍ਰਗਟਾਵਾ ਵੀ ਲੁਕਾਵੇ ਤੋਂ ਰਹਿਤ ਨਹੀਂ ਹੁੰਦਾ। 'ਛੋਟੀ ਕਵਿਤਾ, ਛੋਟੀ ਕਹਾਣੀ ਜਾਂ ਇਕਾਂਗੀ ਵਿਚ ਰਮਜ਼ ਜਾਂ ਇਸ਼ਾਰਾ ਵਧੇਰੇ ਪਦਵੀ ਰੱਖਦਾ ਹੈ। ਸੋ ਜੇ ਅਸੀਂ ਇਹ ਕਹਿ ਦੇਈਏ ਕਿ ਛੋਟੀ ਕਹਾਣੀ ਦਾ ਵਸਤੁ ਬੁਧੀ ਦੀ ਇਕ ਰਮਜ਼, ਇਕ ਇਸ਼ਾਰਾ ਹੁੰਦਾ ਹੈ, ਤਾਂ ਅਯੋਗ ਨਹੀਂ। ਅਤੇ ਜਿਸ ਕਹਾਣੀ ਵਿਚ ਬਹੁਤਾ ਉਪਰੋਕਤ ਭਾਂਤ ਦੇ ਲੁਕਾਵੇ ਤੋਂ ਕੰਮ ਨਹੀਂ ਲਿਆ ਗਿਆ ਹੁੰਦਾ, ਜਿਸ ਵਿਚ ਪਰਖ ਸੰਕੇਤ ਜਾਂ ਰਮਜ਼ ਘੱਟ ਹੁੰਦੀ ਹੈ ਅਤੇ ਸਿੱਧਾ ਵਿਰਤਾਂਤ ਵਧੇਰੇ, ਅਜੇਹੀ ਕਹਾਣੀ ਨੂੰ ਆਮ ਕਰਕੇ ਘਟਨਾ-ਪਰਧਾਨ ਕਹਾਣੀ ਆਖਿਆ ਜਾਂਦਾ ਹੈ, ਜੋ ਕਿ ਸੇਖੋਂ ਅਨੁਸਾਰ ਨਿੱਕੀ ਕਹਾਣੀ ਦੀ ਕੋਈ ਉਤਮ ਵੰਨਗੀ ਨਹੀਂ ਕਹੀ ਜਾਂ ਸਕਦੀ। ਅਤੇ ਇਸ ਦੇ ਉਤਮ ਨਾ ਹੋਣ ਦੇ ਬਹੁਤ ਸਾਰੇ ਕਾਰਨ ਸੇਖੋਂ ਨੇ ਗਿਣਵਾਏ ਹਨ।

ਇਥੇ ਹੀ ਗੁਰਮੁਖ ਸਿੰਘ ਮੁਸਾਫ਼ਰ ਦੀ ਕਹਾਣੀ 'ਆਹਲਣੇ ਦੇ ਬੋਟ' ਦੀ ਗੱਲ ਕਰਦਿਆਂ ਸੰਖੋਂ ਨੇ ਇਕ ਟਿਪਣੀ ਕੀਤੀ ਹੈ ਜਿਹੜੀ ਨਿੱਕੀ ਨਿਕੀ ਵਾਸ਼ਨਾ ਵਿਚ ਪੇਸ਼ ਕੀਤੇ ਗਏ ਉਸ ਦੇ ਸੂਤਰ ਦੀ ਵਿਆਖਿਆ ਕਰਦੀ ਹੈ ਕਿ ਕਹਾਣੀ ਵਿਚ ਕਿਸੇ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋਣੀਆਂ ਚਾਹੀਦੀਆਂ ਹਨ। ਉਸ ਅਨੁਸਾਰ ਮੁਸਾਫ਼ਰ ਦੀ ਇਹ ਕਹਾਣੀ ਕੁਝ ਅਤਿ ਪਰਭਾਵਕ ਘਟਨਾਵਾਂ ਦਾ ਅਤਿ ਸਾਧਾਰਣ ਵਿਰਤਾਂਤ ਹੈ। ਅਸਾਨੂੰ ਰੋਸ ਇਹ ਨਹੀਂ ਕਿ ਉਸ ਦਾ ਪਕਾਇਆ ਹੋਇਆ ਇਹ ਪਦਾਰਥ, ਹਲਵਾ ਕਹਿ ਲਵੋ, ਸੁਆਦੀ ਨਹੀਂ। ਸੁਆਦੀ ਇਹ ਬਹੁਤ ਹੈ। ਅਸਾਨੂੰ ਸ਼ਿਕਾਇਤ ਇਹ ਹੈ ਕਿ ਇਤਨੀ ਵਡਮੁੱਲੀ ਸਾਮਗੱਰੀ ਦਾ ਮੁਸਾਫ਼ਰ ਨੇ ਇਤਨਾ ਸਾਧਾਰਨ ਜਿਹਾ ਹਲਵਾ ਹੀ ਬਣਾਇਆ ਹੈ। ਇਕ ਬੱਚੇ ਦੀ ਮੌਤ, ਇਕ ਨੌਜਵਾਨ ਬੱਚੀ ਦੀ ਮੌਤ ਤੋਂ ਪਹਿਲਾਂ ਦੀ ਬੀਮਾਰੀ, ਜੇਲ ਦੀ ਬੰਦੀ ਤੇ ਹੋਰ ਸੰਬੰਧਤ ਘਟਨਾਵਾਂ ਇਤਨੀਆਂ ਮਹਾਨ ਤੇ ਕਰੁਣਾਮਈ ਹਨ ਕਿ ਇਹਨਾਂ ਸਭਨਾਂ ਨੂੰ ਇਕ ਸਾਧਾਰਣ ਕਹਾਣੀ ਵਿਚ ਲਿਆ ਬੰਦ ਕਰਨਾ ਇਹਨਾਂ ਦਾ ਠੀਕ ਮੁੱਲ ਨਾ ਪਾਉਣਾ ਹੈ।...... ਅਜੋਕਾ ਕਹਾਣੀਕਾਰ ਜੀਵਨ ਦੀ ਸਾਮਗੱਰੀ ਨੂੰ ਇਤਨੀ ਬੇਪਰਵਾਹੀ ਨਾਲ ਨਹੀਂ ਵਰਤਦਾ।

ਇਥੋਂ ਤੱਕ ਪਹੁੰਚਦਿਆਂ ਕਥਾ-ਸ਼ਾਸਤਰ ਵਿੱਚ ਨਿਸ਼ਚਿਤਤਾ ਵਧੀ ਜਾਂ ਨਹੀਂ, ਪਰ ਮੁੱਖ ਸਮੱਸਿਆਵਾਂ ਜ਼ਰੂਰ ਨਿੱਖਰ ਕੇ ਸਾਹਮਣੇ ਆ ਗਈਆਂ ਹਨ।

ਸੇਖੋਂ ਦੇ ਸਮਾਚਾਰ ਅਤੇ ਝੂਠੀਆਂ ਸੱਚੀਆਂ ਵਿਚਕਾਰ ਦੋ ਕਹਾਣੀਕਾਰ ਹਨ, ਜਿਨ੍ਹਾਂ ਨੇ ਇਸ ਸੰਬਾਦ ਵਿੱਚ ਭਰਪੂਰ ਹਿੱਸਾ ਪਾਇਆ, ਅਤੇ ਉਹ ਹਨੇ ਕਰਤਾਰ ਸਿੰਘ ਦੁੱਗਲ ਅਤੇ ਡਾ, ਮੋਹਣ ਸਿੰਘ ਓਬ੍ਹਰਾ ਦੀਵਾਨਾ, ਐਮ.ਏ., ਪੀ.ਐਚ.ਡੀ., ਡੀ. ਲਿਟ,।

ਕਹਾਣੀ ਦੀ ਵਿਧਾ ਬਾਰੇ ਆਧੁਨਿਕ ਨਿੱਕੀ ਕਹਾਣੀ ਦੇ ਮੌਢੀ ਤੰਨ ਲੇਖਕਾਂ ਵਿਚਕਾਰ ਚੱਲੀ ਬਹਿਸ ਦੇ ਕਈ ਦਿਲਚਸਪ ਪਹਿਲੂ ਹਨ। ਇਸ ਸਾਰੀ ਬਹਿਸ ਦਾ ਆਰੰਭਕ ਬਿੰਦ ਦੁੱਗਲ ਹੈ - ਜਾਂ, ਜੇ ਵਧੇਰੇ ਠੀਕ ਕਿਹਾ ਜਾਏ ਤਾਂ ਉਸ ਦੀ ਇਕ ਕਹਾਣੀ "ਸਵੇਰ ਸਾਰ" ਹੈ। ਸੁਜਾਨ ਸਿੰਘ ਇਸ ਕਹਾਣੀ ਨੂੰ ਹੋਂਦ ਦਾ ਹੱਕ ਨਹੀਂ ਦੇਣਾ ਚਾਹੁੰਦਾ, ਇਸ ਉਪਰ ਇਤਰਾਜ਼ ਕਰਦਾ ਹੈ, ਅਤੇ ਬਹਿਸ ਸ਼ੁਰੂ ਹੋ ਜਾਂਦੀ ਹੈ। ਦੁੱਗਲ ਦੀ ਉਮਰ ਸੇਖੋਂ ਅਤੇ ਸੁਜਾਨ ਸਿੰਘ ਨਾਲੋਂ ਦੱਸ ਬਾਰਾਂ ਸਾਲ ਛੋਟੀ ਹੈ। ਅੱਸੀਆਂ ਦੇ ਨੇੜੇ ਤੇੜੇ ਜਾ ਕੇ ਦੱਸ ਸਾਲ ਬਹੁਤਾ ਫ਼ਰਕ ਨਹੀਂ ਪਾਉਂਦੇ, ਪਰ ਬੱਤੀ ਸਾਲ ਅਤੇ ਬਾਈ ਸਾਲ ਵਿਚਲਾ ਫ਼ਰਕ ਉਮਰਾਂ ਦਾ ਫ਼ਰਕ ਲੱਗਦਾ ਹੈ। ਇਸ ਵਿਚ ਸੁਜਾਨ ਸਿੰਘ ਦਾ ਅੱਜਕੱਲ ਦੇ ਇਕ ਨਵੇਂ ਕਹਾਣੀਕਾਰ ਵੱਲ ਵਤੀਰਾ ਕੱਟੜਪੰਥੀ ਬਜ਼ੁਰਗ ਵਾਲਾ ਹੈ, ਜਿਸ ਨੂੰ ਸਥਾਪਤ ਪ੍ਰਤਿਮਾਨ ਤੋਂ ਲਾਂਭੇ ਜਾਂਦੇ ਕਿਸੇ ਨੌਜਵਾਨ ਦੇ ਵਿਹਾਰ ਨੂੰ ਦੇਖ ਕੇ ਲੱਗਣ ਲੱਗ ਪੈਂਦਾ ਹੈ ਕਿ ਬੱਸ ਪਰਲੋ ਆਉਣ ਵਾਲੀ ਹੈ, ਜਿਸ ਨਾਲ ਇਖ਼ਲਾਕ ਦਾ ਅਤੇ ਸਮਾਜ ਦਾ ਸਾਰਾ ਤਾਣਾ-ਬਾਣਾ ਤਹਿਸ਼-ਨਹਿਸ਼ ਹੋ ਜਾਇਗਾ। ਇਸ ਕਰਕੇ ਉਸ ਨੂੰ ਛੇਤੀ ਤੋਂ ਛੇਤੀ ਸਿੱਧੇ ਰਸਤੇ ਉਤੇ ਲਿਆਉਣਾ ਚਾਹੀਦਾ ਹੈ। ਅਤੇ ਸੁਜਾਨ ਸਿੰਘ ਨੇ ਇਹ ਖ਼ਦਸ਼ਾ ਜ਼ਾਹਰ ਵੀ ਕਰ ਦਿੱਤਾ ਹੈ ਕਿ 'ਸਹਿਤ ਦੀਆਂ ਸਾਰੀਆਂ ਟਹਿਣੀਆਂ ਨੂੰ ਮੁੜ ਆਪਣੇ ਮੁੱਢ ਵਿੱਚ ਸਮਾ ਜਾਣਾ ਪਵੇਗਾ ਤੇ ਇੰਨਾ ਕੀਤਾ ਕਰਾਇਆ ਕੰਮ ਐਵੇਂ ਹੀ ਜ਼ਾਇਆ ਜਾਵੇਗਾ ਸੇਖੋਂ ਦਾ ਵਤੀਰਾ ਉਦਾਰਵਾਦੀ ਵਡੇਰੇ ਵਾਲਾ ਹੈ, ਜਿਹੜਾ ਨਵੀਂ ਗੱਲ ਕਰਨ ਲਈ ਨੌਜਵਾਨਾਂ ਦੀ ਪਿੱਠ ਥਾਪੜਦਾ ਅਤੇ ਇਸ ਕਾਰਜ ਲਈ ਆਪਣੀ ਹਿੱਕ ਥਾਪੜਦਾ ਹੈ। ਦੁੱਗਲ ਦਾ ਵਤੀਰਾ ਮਾਣ-ਮੱਤੀ ਜਵਾਨੀ ਵਾਲਾ ਹੈ, ਜਿਸ ਨੂੰ ਆਪਣੇ ਗੁਣ ਦਾ ਅਹਿਸਾਸ ਹੈ ਅਤੇ ਉਸ ਉਤੇ ਮਾਣ ਹੈ। ਮਾਣ-ਮੱਤੀ ਜਵਾਨੀ ਵਾਂਗ ਹੀ ਉਹ ਆਪਣੇ ਵਿਹਾਰ ਬਾਰੇ ਉਠਾਏ ਗਏ ਕਿਸੇ ਵੀ ਕੰਤ ਨੂੰ ਦਕੀਆਨੂਸੀ ਤਬੀਅਤ ਦਾ ਪ੍ਰਗਟਾਵਾ ਸਮਝਦਾ ਹੈ ਅਤੇ ਹੋਰ ਵੀ ਸਾਬਤਕਦਮੀ ਨਾਲ ਆਪਣੇ ਵਿਹਾਰ ਉਤੇ ਪਹਿਰਾ ਦੇਂਦਾ ਹੈ।

ਇਹ ਸਾਰਾ ਕੁਝ ਉਸ ਸਮੇਂ ਦੇ ਬੋਧਕ ਅਤੇ ਭਾਵਕ ਪੱਧਰ ਅਤੇ ਪਿਛੋਕੜ ਨੂੰ ਪਰਿਭਾਸ਼ਤ ਕਰਦਾ ਹੈ। ਇਸ ਨੂੰ ਧਿਆਨ ਵਿਚ ਰੱਖੇ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਆਇਗੀ ਕਿ ਆਖ਼ਰ ਸੁਜਾਨ ਸਿੰਘ ਨੇ 'ਸਵੇਰ ਸਾਰ' ਨੂੰ ਉਹ ਆਖ਼ਰੀ ਤਿਣਕਾ ਸਾਬਤ ਕਰਨ ਦੀ ਕਿਉਂ ਠਾਣ ਲਈ, ਜਿਸ ਨਾਲ ਸਾਹਿਤ ਦਾ ਬੇੜਾ ਡੁੱਬਣ ਦੇ ਆਸਾਰ ਪੈਦਾ ਹੋ ਗਏ ਸਨ, ਜਦ ਕਿ ਇਸੇ ਸੰਨ੍ਹ ਵਿਚ 13 ਹੋਰ ਕਹਾਣੀਆਂ ਵੀ ਸਨ, ਜਿਹੜੀਆਂ ਸ਼ਾਇਦ ਸਾਰੀਆਂ ਹੀ ਸੁਜਾਨ ਸਿੰਘ ਦੇ ਫ਼ਾਰਮਲੇ ਉਤੇ ਪੂਰੀਆਂ ਉਤਰਦੀਆਂ ਸਨ? ‘ਸਵੇਰ ਸਾਰ' ਦੀ ਹੋਂਦ ਨੂੰ ਕਾਨੂੰਨੀ ਅਤੇ ਹੱਕੀ ਸਾਬਤ ਕਰਨ ਦੇ ਦੋਸ਼ ਵਿਚ ਦੁੱਗਲ ਅਤੇ ਸੇਖ ਵੀ ਇਹਨਾਂ 13 ਕਹਾਣੀਆਂ ਦੀ ਹੋਂਦ ਦਾ ਕੋਈ ਹਵਾਲਾ ਨਹੀਂ ਦੇਂਦੇ।

ਪਰ ਜੋ ਵੀ ਹੋਵੇ, ਇਸ ਬਾਰੇ ਕੁਝ ਦਾ ਲਾਭ ਪੰਜਾਬੀ ਨਿੱਕੀ ਕਹਾਣੀ ਨੂੰ ਹੋਇਆ। ਇਕ ਤਾਂ ਇਸ ਦੇ ਸਿਧਾਂਤਕ ਪੱਖਾਂ ਬਾਰੇ ਬਹਿਸ ਸ਼ੁਰੂ ਹੋਈ, ਜਿਸ ਨਾਲ ਇਸ ਦੇ ਕਥਾਸ਼ਾਸਤਰ ਦੀ ਨੀਂਹ ਰੱਖੀ ਗਈ ਅਤੇ ਇਸ ਨੇ ਇਕ ਖਾਸ ਦਿਸ਼ਾ ਵਿਚ ਵਿਕਾਸ ਵੀ ਕੀਤਾ। ਦੂਜੇ, ਪੰਜਾਬੀ ਨਿੱਕੀ ਕਹਾਣੀ ਨੇ ਕੋਈ ਸ਼ਾਸਤਰੀ ਕਿਸਮ ਦੀ ਬੰਦਸ਼ ਕਬੂਲ ਕਰਨ ਦੀ ਥਾਂ ਖਲੇ ਵਾਤਾਵਰਣ ਵਿਚ ਵਿਚਰਨ ਨੂੰ ਤਰਜੀਹ ਦਿੱਤੀ, ਜਿਸ ਨਾਲ ਇਸ ਦੇ ਮਗਰਲੇ ਵਿਕਾਸ ਨੂੰ ਬਹੁਤ ਸਹਾਇਤਾ ਮਿਲੀ। ਇਸ ਦੂਜੀ ਗੱਲ ਵਿਚ ਉਕਤ ਸੰਵਾਦ ਦਾ ਨਿਰਸੰਦੇਹ ਇਕ ਰੋਲ ਸੀ। ਪਰ ਇਹ ਰੋਲ ਸੰਬੰਧਤ ਧਿਰਾਂ ਦੇ ਗਿਆਨ ਅਤੇ ਦਲੀਲ ਦੀ ਮਾਤਰਾ ਅਤੇ ਗੁਣ ਦਾ ਸਿੱਟਾ ਏਨਾ ਨਹੀਂ ਸੀ (ਇਸ ਪੱਖੋਂ ਸਾਰੇ ਹੀ ਪੜ੍ਹੇ-ਲਿਖੇ ਸਨ ਅਤੇ ਸਭ ਦੇ ਸਮੇਂ ਉਹੀ ਸਨ), ਜਿੰਨਾ ਅਮਲੀ ਕਾਰਗੁਜ਼ਾਰੀ ਦਾ। ਅਤੇ ਅਮਲੀ ਕਾਰਗੁਜ਼ਾਰੀ ਵਿਚ ਜਿਥੋਂ ਤੱਕ ਕਲਾਤਮਕਤਾ ਦਾ ਅਤੇ ਸਮਾਜਕ ਯਥਾਰਥ ਦੀ ਪੇਸ਼ਕਾਰੀ ਦਾ ਸਵਾਲ ਸੀ, ਸੇਖੋਂ ਅਤੇ ਦੁੱਗਲ ਨਿਰਸੰਦੇਹ ਸੁਜਾਨ ਸਿੰਘ ਨਾਲੋਂ ਅੱਗੇ ਸਨ। ਪੰਜਾਬੀ ਨਿੱਕੀ ਕਹਾਣੀ ਵਿਚ ਮਿਲਦੀ ਵਿਵਿਧਤਾ ਅਤੇ ਵਿਸਥਾਰ ਦਾ ਸਿਹਰਾ ਕਾਫ਼ੀ ਹੱਦ ਤੱਕ ਇਹਨਾਂ ਦੋਹਾਂ ਦੇ ਸਿਰ ਹੈ, ਜਿਸ ਵਿੱਚ ਮਗਰੋਂ ਆਉਣ ਵਾਲੇ ਕਹਾਣੀਕਾਰ ਆਪਣਾ ਯੋਗਦਾਨ ਪਾਉਂਦੇ ਗਏ।

ਦੁੱਗਲ ਨੇ 'ਨਿੱਕੀ ਕਹਾਣੀ ਬਾਬਤ' ਗੱਲ ਓਦੋਂ ਸ਼ੁਰੂ ਕੀਤੀ ਜਦੋਂ ਉਹ ਉਤੋੜਿਤੀ ਦੋ ਕਹਾਣੀ-ਸੰਗ੍ਰਹਿ ਪੰਜਾਬੀ ਨੂੰ ਦੇ ਚੁੱਕਾ ਸੀ। ਉਸ ਨੇ ਆਪਣੇ ਕਿਸੇ ਕਹਾਣੀ-ਸੰਗ੍ਰਹਿ ਦੇ ਸ਼ੁਰੂ ਵਿਚ ਨਹੀਂ ਸਗੋਂ ਮੇਰੀ ਚੋਣਵੀਂ ਕਹਾਣੀ ਦੇ ਆਰੰਭ ਵਿਚ ਇਹ ਗੱਲ ਕੀਤੀ, ਜਿਸ ਵਿੱਚ ਉਸ ਨੇ ਸੱਤ ਹੋਰ ਕਹਾਣੀਕਾਰਾਂ ਦੀ - ਇਕ ਇਕ ਚੌਣਵੀਂ ਕਹਾਣੀ ਦੇ ਕੇ ਆਪਣੀ ਦਲੀਲ ਦਾ ਘੇਰਾ ਹੋਰ ਵਿਸ਼ਾਲ ਕਰ ਲਿਆ। ਇਸ ਯੁਗਤ ਨਾਲ ਉਹ ਨਿੱਕੀ ਕਹਾਣੀ ਨਾਲ ਦੋ ਪੱਧਰਾਂ ਉਤੇ ਨਿਪਟ ਸਕਿਆ ਹੈ - ਮੁਖਬੰਧ ਵਿਚ ਕਥਾ-ਸ਼ਾਸਤਰ ਦੀ ਪੱਧਰ ਉਤੇ ਅਤੇ ਹੋਰ ਕੋਹਾਣੀ ਦੇ ਆਰੰਭ ਵਿਚ ਕਹਾਣੀ ਦੀ ਆਲੋਚਨਾ ਦੀ ਪੱਧਰ ਉਤੇ।

ਸੁਜਾਨ ਸਿੰਘ ਦੀ ਕਹਾਣੀ "ਰਾਸ-ਲੀਲਾਂ ਤੋਂ ਪਹਿਲਾਂ ਉਹ ਲਿਖਦਾ ਹੈ:-

'ਸੁਜਾਨ ਸਿੰਘ ਕਹਿੰਦਾ ਹੈ ਕਹਾਣੀ ਵਿੱਚ ਗੱਦ ਦਾ ਹੋਣਾ ਬੜਾ ਜ਼ਰੂਰੀ ਹੈ। ਮੈਂ ਕਦੋਂ ਕਹਿੰਦਾ ਹਾਂ ਕਿ ਗੋਂਦ ਤੋਂ ਬਿਨਾਂ ਕਹਾਣੀ ਹੋ ਸਕਦੀ ਹੈ? ਫ਼ਰਕ ਸਿਰਫ਼ ਇਤਨਾ ਹੈ, ਜਿਸ ਚੀਜ਼ ਨੂੰ “ਦੁੱਖ-ਸੁਖ" ਦਾ ਕਰਤਾ ਗੋਂਦ ਕਹਿੰਦਾ ਹੈ, ਸਿਰਫ਼ ਉਸ ਨੂੰ ਮੈਂ ਗੋਂਦ ਮੰਨਣ ਲਈ ਤਿਆਰ ਨਹੀਂ। ਗੋਂਦ, ਮੇਰੀ ਰਾਏ ਵਿਚ, ਹਰ ਉਸ ਕੋਸ਼ਿਸ਼ ਨੂੰ ਕਿਹਾ ਜਾ ਸਕਦਾ ਹੈ, ਜੋ ਇਕ ਕਹਾਣੀ-ਲੇਖਕ ਜਾਂ ਨਾਵਲਿਸਟ ਕਰਦਾ ਹੈ ਇਕ ਖ਼ਾਸ ਤਰ੍ਹਾਂ ਦਾ ਪ੍ਰਭਾਵ ਆਪਣੇ ਪਾਠਕਾਂ 'ਤੇ ਪੈਦਾ ਕਰਨ ਲਈ। ਇਸ ਅਸਲ ਦੇ ਮੁਤਾਬਕ ਚਿੱਠੀ ਦੀ ਉਡੀਕ, ਸੁਜਾਨ ਸਿੰਘ ਦੀ ਕਹਾਣੀ, ਜੋ ਉਸ ਦੇ ਆਪਣੇ ਖ਼ਿਆਲ ਅਨੁਸਾਰ ਬਿਲਕੁਲ ਕਹਾਣੀ ਨਹੀਂ, ਇਕੇ ਕਾਮਯਾਬ ਕਹਾਣੀ ਕਹੀ ਜਾ ਸਕਦੀ ਹੈ, ਤੇ ਹੈ ਵੀ ਉਹ ਜ਼ਰੂਰ। ਸੋ ਦੁੱਗਲ, ਸੁਜਾਨ ਸਿੰਘ ਦੀ ਅਪ੍ਰਮਾਣਿਕਤਾ ਨੂੰ ਪ੍ਰਮਾਣਿਕਤਾ ਦਾ ਦਰਜਾ ਦੇਣ ਨੂੰ ਤਿਆਰ ਹੈ। ਪਰ ਸੁਜਾਨ ਸਿੰਘ ਵਲੋਂ ਉਠਾਏ ਗਏ ਕਿੰਤ ਦਾ ਸਿੱਧਾ ਜਵਾਬ ਦੇਦਿਆਂ ਉਹ ਮੁਖਬੰਧ ਵਿਚ ਵੀ ਲਿਖਦਾ ਹੈ: 'ਕਹਾਣੀ ਵਿਚ ਕਹਾਣੀ ਕੋਈ ਨਹੀਂ, ਇਕ ਹੋਰ ਸ਼ਿਕਾਇਤ ਹੈ, ਜਿਹੜੀ ਆਮ ਲੋਕ ਅੱਜਕੱਲ ਕਰਦੇ ਹਨ। ਅੱਜਕੱਲ੍ਹ ਦੀਆਂ ਕਹਾਣੀਆਂ ਵਿਚ ਪੁਰਾਣੇ ਹਿੱਲਿਆਂ ਹੋਇਆਂ ਨੂੰ ਕੋਈ ਗੱਲ ਨਹੀਂ ਬਣਦੀ ਦਿੱਸਦੀ। ਉਹ ਚਾਹੁੰਦੇ ਹਨ, ਇਕ ਕੁੜੀ ਮੁੰਡਾ ਪਿਆਰ ਕਰਨ, ਕੁਝ ਚਿਰ ਲਈ ਇੰਝ ਲੱਗੇ ਇਕ ਦੂਜੇ ਨੂੰ ਉਹ ਮਿਲ ਨਹੀਂ ਸਕਣਗੇ, ਅਖ਼ੀਰ ਉਹਨਾਂ ਦਾ ਵਿਆਹ ਹੋ ਜਾਏ। ਇਕ ਖ਼ਾਸ ਗੋਂਦ ਤੋਂ ਬਿਨਾਂ ਕਹਾਣੀ ਉਹਨਾਂ ਨੂੰ ਕਹਾਣੀ ਲੱਗਦੀ ਹੀ ਨਹੀਂ।" ਪਰ ਦੁੱਗਲ ਦਾ ਕਹਿਣਾ ਹੈ ਕਿ ਅੱਜਕੱਲ ਮੇਰਾ ਸੁਆਦ ਇਸ ਵਿਚ ਜ਼ਿਆਦਾ ਨਹੀਂ ਕਿ ਕਿਸੇ ਕੁੜੀ ਨੇ ਕਿਸੇ ਮੁੰਡੇ ਨਾਲ ਪਿਆਰ ਕੀਤਾ ਅਤੇ ਉਹਨਾਂ ਦਾ ਵਿਆਹ ਹੋ ਗਿਆ, ਸਗੋਂ ਇਸ ਵਿਚ ਕਿ ਜਦੋਂ ਉਹ ਪਿਆਰ ਵਰਗੇ ਜਜ਼ਬੇ ਵਿਚੋਂ ਗੁਜ਼ਰ ਰਹੇ ਸਨ ਉਹਨਾਂ ਦੇ ਅੰਦਰਲੀ ਹਾਲਤ ਕਿਸ ਤਰ੍ਹਾਂ ਦੀ ਸੀ!' ਪਾਤਰਾਂ ਦੇ ਕੰਮਾਂ ਵਿਚ ਸੁਆਦ ਲੈਣ ਨਾਲੋਂ ਦੁੱਗਲ ਉਹਨਾਂ ਦੇ ਕੰਮ ਕਰਾਉਣ ਵਾਲੀ ਅੰਦਰਲੀ ਹਾਲਤ ਬਿਆਨ ਕਰਨ ਨੂੰ ਤਰਜੀਹ ਦੇਂਦਾ ਹੈ।

ਕਹਾਣੀ ਵਿਚ ਉਪਭਾਸ਼ਾ ਦੀ ਵਰਤੋਂ ਬਾਰੇ ਇਤਰਾਜ਼ ਨੂੰ ਵੀ ਉਹ ਰੱਦ ਕਰਦਾ ਕਹਿੰਦਾ ਹੈ: 'ਕਈ ਪਾਠਕਾਂ ਦਾ ਖ਼ਿਆਲ ਹੈ ਕਿ ਕਿਸੇ ਖ਼ਾਸ ਪਾਸੇ ਦੇ ਪਾਤਰ ਵਰਤ ਕੇ ਕਹਾਣੀ-ਲੇਖਕ ਆਪਣੀ ਅਪੀਲ ਦਾ ਦਾਇਰਾ ਤੰਗ ਕਰ ਦਿੰਦਾ ਹੈ। ਪੋਠੋਹਾਰੀ ਪਾਤਰਾਂ ਬਾਬਤ ਇਸ ਤਰ੍ਹਾਂ ਦੀ ਕਦੀ ਕਦੀ ਸ਼ਕਾਇਤ ਕੀਤੀ ਜਾਂਦੀ ਹੈ। ਪਰ ਵੇਖਣਾ ਅਸੀਂ ਇਹ ਹੈ ਕਿ ਭਾਵੇਂ ਉਨ੍ਹਾਂ ਪਾਤਰਾਂ ਦਾ ਹੱਡ-ਮਾਸ ਪੋਠੋਹਾਰੀ ਹੈ, ਉਹਨਾਂ ਦੇ ਜਜ਼ਬੇ ਤਾਂ ਸਭ ਦੁਨੀਆਂ ਨਾਲ ਸਾਂਝੇ ਹਨ।' ਇਥੇ ਦੁੱਗਲ, ਸੁਜਾਨ ਸਿੰਘ ਦੇ ਇਸ ਗ਼ਲਤ ਦਾਅਵੇ ਦੇ ਰੋਅਬ ਹੇਠ ਆ ਗਿਆ ਹੈ ਕਿ 'ਮੇਰੀਆਂ ਕਹਾਣੀਆਂ ਕੁੱਲ ਇਨਸਾਨਾਂ ਦੀਆਂ ਕਹਾਣੀਆਂ ਹਨ।' ਗਲਪ-ਪਾਤਰ ਦਾ ਸਮੇਂ ਅਤੇ ਸਥਾਨ ਤੋਂ ਨਿਰਪੇਖ 'ਕੁੱਲ-ਇਨਸਾਨੀ' ਸਰੂਪ ਕੋਈ ਨਹੀਂ ਹੁੰਦਾ।

ਆਪਣੇ ਉਤੇ ਅਰੋਪਾਂ ਦਾ ਖੰਡਨ ਕਰਨ ਤੋਂ ਛੁੱਟ ਕਥਾ-ਸ਼ਾਸਤਰ ਦੇ ਦਿਸ਼ਟੀਕੋਣ ਤੋਂ ਦੁੱਗਲ ਨੇ ਗੱਲ ਨੂੰ ਕੁਝ ਅੱਗੇ ਤੋਰਿਆ ਹੈ। ਸੁਜਾਨ ਸਿੰਘ ਨੇ ਕਾਰਜ ਉਤੇ ਜ਼ੋਰ ਦਿੱਤਾ ਸੀ ਜਿਹੜਾ ਇਕ ਜਾਂ ਬਹੁਤ ਪਾਤਰਾਂ ਨਾਲ ਵਾਪਰਦੀਆਂ ਇਕ ਜਾਂ ਬਹੁਤੀਆਂ ਘਟਨਾਵਾਂ ਦੀ ਲੜੀ ਉਪਰ ਆਧਾਰਿਤ ਹੁੰਦਾ ਹੈ, ਜਿਸ ਨੂੰ ਪਲਾਟ ਕਿਹਾ ਜਾਂਦਾ ਹੈ। ਸੇਖੋਂ ਇਕ ਪਾਤਰ ਜਾਂ ਪਾਤਰਾਂ ਦੇ ਇਕ ਟੱਬਰ ਨਾਲ ਵਾਪਰਦੀ ਇਕ ਘਟਨਾ ਉਪਰ ਜ਼ੋਰ ਦੇਂਦਾ ਹੈ। ਪਰ ਦੁੱਗਲ ਦੇ ਕਥਾ-ਸ਼ਾਸਤਰ ਵਿਚ ਘਟਨਾ ਕੋਈ ਬੁਨਿਆਦੀ ਪ੍ਰਵਰਗ ਨਹੀਂ। ਉਸ ਅਨੁਸਾਰ ਘਟਨਾ ਦਾ ਸੰਕਲਪ ਨਿੱਕੀ ਕਹਾਣੀ ਨੂੰ ਸੀਮਾ, ਵਿਚ ਬੰਨ ਦੇਣਾ ਹੈ ਅਤੇ ਇਸ ਦੀਆਂ ਅਸੀਮ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੇ ਰਾਹ ਵਿਚ ਰੁਕਾਵਟ ਬਣਦਾ ਹੈ। ਰੂਪ, ਰੰਗ, ਢੰਗ ਅਤੇ ਆਸ਼ੇ ਵਿਚ ਕਹਾਣੀ ਦੀਆਂ ਸੰਭਾਵਨਾਵਾਂ ਅਸੀਮ ਹਨ। ‘ਕਹਾਣੀਆਂ ਨਾਲ ਕਈ ਪਾਪੜ ਵੇਲੇ ਜਾਂਦੇ ਹਨ। ਹੋਰਨਾਂ ਗੱਲਾਂ ਦੇ ਨਾਲ ਨਾਲ ਕਈ ਕਹਾਣੀਆਂ ਵਿਚ ਸਮਾਜ ਦੇ ਕਿਸੇ ਮਸਲੇ 'ਤੇ ਨਿਰ-ਪੂਰੀ ਵਿਚਾਰ ਹੁੰਦੀ ਹੈ। ਕੋਈਆਂ ਵਿਚ ਕਿਸੇ ਫ਼ਿਲਾਸਫ਼ੀ ਨੂੰ ਸੁਲਝਾਇਆ ਹੋਇਆ ਹੁੰਦਾ ਹੈ। ਕਈ ਕੇਵਲ ਕਿਸੇ ਪਾਤਰ ਦੇ ਚੇਲੈਨ ਦੀ ਉਸਾਰੀ ਨੂੰ ਉਲੀਕਦੀਆਂ ਹਨ, ਕਈਆਂ ਵਿਚ ਵਾਯੂ-ਮੰਡਲ ਹੀ ਵਾਯੂ-ਮੰਡਲ ਹੁੰਦਾ ਹੈ; ਕਈਆਂ ਵਿਚ ਵਯ-ਮੰਡਲ ਤੋਂ ਵੀ ਉਤੇ ਉਠ ਕੇ ਅਰਸ਼ ਉਡਾਰੀਆਂ ਲਾਈਆਂ ਹੁੰਦੀਆਂ ਹਨ। ਕਈਆਂ ਵਿਚ ਦਿਲ ਦੀ ਤਹਿ ਵਿਚ ਲੇਖਕ ਗਤੂੰਦ ਹੋਇਆ ਰਹਿੰਦਾ ਹੈ।'

ਨਿੱਕੀ ਕਹਾਣੀ ਦੀ ਇਸ ਬਹੁ-ਬਧਤਾ ਦੇ ਸਨਮੁਖ ਘਟਨਾ ਲਾਜ਼ਮੀ ਹੋਣ ਦੇ ਬਾਵਜੂਦ ਇਕ ਸੀਮਿਤ ਕਰਨ ਵਾਲਾ ਸੰਕਲਪ ਬਣ ਜਾਂਦੀ ਹੈ, ਭਾਵੇਂ ਘਟਨਾ ਤੋਂ ਬਾਹਰ ਕੁਝ ਹੋ ਵੀ ਨਹੀਂ ਸਕਦਾ। ਇਸ ਲਈ ਦੁੱਗਲੁ 'ਇਕਸਾਰਤਾ' ਨੂੰ 'ਕਹਾਣੀ ਦਾ ਪਹਿਲਾ ਤੇ ਅਖੀਰਲਾ ਜ਼ਰੂਰੀ ਅੰਗ' ਮੰਨਦਾ ਹੈ। ਇਹ ਇਕਸਾਰਤਾ ਸੇਖੋਂ ਦੀ ਨਾਟਕੀ ਏਕਤਾ ਦੇ ਸਮਾਨਾਰਥੀ ਕਈ ਗੁਣ ਹੈ, ਪਰ ਤਿੰਨ ਏਕਿਆਂ ਵਾਲੀ ਇਕਸਾਰਤਾ 'ਯੂਨਾਨ ਦੀ ਵਿਦਵਤਾ ਦੇ ਦੌਰ ਦੀ ਬੁੱਢੀ ਚੀਜ਼ ਹੈ। ਨਵੀਨ ਆਦਮੀ ਨੂੰ ਇਹਨਾਂ ਵਿਚੋਂ ਕਿਸੇ ਇਕ 'ਤੇ ਵੀ ਇਹਤਕਾਦ ਨਹੀਂ।... ਇਹ ਨਿਯਮ ਨਾ ਨਾਟਕ ਵਿਚ, ਜਿਸ ਲਈ ਖ਼ਾਸ ਤੌਰ 'ਤੇ ਇਹ ਬਣਾਏ ਗਏ, ਕਦੀ ਕਾਮਯਾਬ ਤੌਰ 'ਤੇ ਸਾਰੇ ਦੇ ਸਾਰੇ ਅੱਗੇ ਵਰਤੇ ਗਏ, ਨਾ ਹੁਣ ਵਰਤੇ ਜਾ ਰਹੇ ਹਨ, ਕਹਾਣੀ ਵਿਚ, ਤੇ ਇਨ੍ਹਾਂ ਦਾ ਜ਼ਿਕਰ ਹਾਸੋਹੀਣਾ ਹੈ। ਇਸ ਇਕਸਾਰਤਾ ਨੂੰ ਪ੍ਰੀਭਾਸ਼ਤ ਕਰਦਿਆਂ ਦੁੱਗਲ ਲਿਖਦਾ ਹੈ; " ਜਿਹੜੀ ਇਕਸਾਰਤਾ ਨਿੱਕੀ ਕਹਾਣੀ ਵਿਚ ਮੰਨੀ ਜਾਂਦੀ ਹੈ ਉਹ ਪ੍ਰਭਾਵ ਦੀ ਇਕਸਾਰਤਾ ਹੈ; ਕਈ ਚੀਜ਼ ਜਿਹੜੀ ਇਨ੍ਹਾਂ ਉਤੇ ਜ਼ਿਕਰ ਕੀਤੀਆਂ ਤਿੰਨ ਚੀਜ਼ਾਂ ਦੀਆਂ ਆਤਮਾਵਾਂ ਦਾ ਮਿਲ-ਗੋਭਾ ਹੈ।" ਇਸ ਇਕਸਾਰਤਾ ਦੀ ਵਿਆਖਿਆ ਕਰਦਿਆਂ ਦੁੱਗਲ ਨਿੱਕੀ ਕਹਾਣੀ ਦੇ 'ਨਿੱਕੇਪਣ ਦੀ ਸੀਮਾ ਵੀ ਨਿਰਧਾਰਤ ਕਰ ਗਿਆ ਹੈ: 'ਕਹਾਣੀ ਪੜ੍ਹ ਕੇ, ਮੇਰੀ ਰਾਇ ਵਿਚ, ਪਾਠਕ ਨੂੰ ਇੰਝ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਮੂਹ ਤੌਰ 'ਤੇ ਉਸ ਨੇ ਇਕ ਇਕੱਲੀ ਚੀਜ਼ ਦਾ ਤਜਰਬਾ ਕੀਤਾ ਹੈ, ਕੋਈ ਇਕ ਗੱਲ ਸਾਫ਼ ਹੋ ਜਾਵੇ, ਕਿਸੇ ਇਕ ਅੰਗ 'ਤੇ ਰੌਸ਼ਨੀ ਪਵੇ, ਕਿਸੇ ਇਕ ਵਾਕਿਆ ਦਾ ਵਰਨਣ ਹੋਵੇ। ਮੈਂ ਮੰਨਦਾ ਹਾਂ, ਕਿਸੇ ਇਕ ਨੁਕਤੇ 'ਤੇ ਧਿਆਨ ਰੱਖ ਕੇ ਕਲਾਕਾਰ ਜੋ ਮਰਜ਼ੀ ਸੂ ਕਰੇ, ਜਿੱਥੇ ਮਰਜ਼ੀ ਸੂ ਜਾਏ, ਜਦੋਂ ਤੱਕ ਉੱਹ ਪਾਠਕਾਂ ਦੀਆਂ ਨਜ਼ਰਾਂ ਵਿੱਚ ਇਕ-ਇਕੱਲੀ ਚੀਜ਼ ਜਿਸ ਨੂੰ ਉਸ ਸ਼ੁਰੂ ਵਿੱਚ ਹੱਥ ਪਾਇਆ ਸੀ ਰੱਖ ਸਕਦਾ ਹੈ, ਉਹ ਕਾਮਯਾਬ ਕਹਾਣੀ ਲੇਖਕ ਹੈ।'

ਘਟਨਾ-ਪ੍ਰਧਾਨ ਪਲਾਟ ਉਪਰ ਜ਼ੋਰ ਦੇਣ ਦੀ ਸਜਨ ਸਿੰਘ ਦੀ ਕੱਟੜਤਾ ਦੇ ਪ੍ਰਤਿਕਰਮ ਵਿਚ ਕਥਾ-ਸ਼ਾਸਤਰ ਦਾ ਪੈਂਡੂਲਮ ਖੁੱਲ੍ਹ ਵਾਲੇ ਪਾਸੇ ਕੁਝ ਜ਼ਿਆਦਾ ਹੀ ਲਚਕ ਗਿਆ ਹੈ। ਅਤੇ ਇਹ ਭਾਵਵਾਚੀ ਹੱਦਾਂ ਜਾ ਛੂੰਹਦਾ ਹੈ, ਜਦੋਂ ਦੁੱਗਲ ਲਿਖਦਾ ਹੈ ਕਿ ਹਾਅਥਾਰਨ ਦੇ ਆਰਟੀਕਲਾਂ ਨੂੰ ਕਹਾਣੀਆਂ ਵਿਚ ਗਿਣਿਆ ਜਾਂਦਾ ਹੈ, ਇਸ ਲਈ ਕਿ ਜਿਸ ਤਬੀਅਤ ਨੇ ਉਨ੍ਹਾਂ ਨੂੰ ਲਿਖਿਆ, ਉਹ ਅਸਲੋਂ ਇਕ ਕਹਾਣੀ-ਲੇਖਕ ਦੀ ਤਬੀਅਤ ਸੀ।' ਸੋ ਕਹਾਣੀ-ਲੇਖਕ ਦੀ ਤਬੀਅਤ ਰੱਖਣਾ ਜ਼ਰੂਰੀ ਹੈ, ਉਸ ਤੋਂ ਮਗਰੋਂ ਕੋਈ ਜੋ ਮਰਜ਼ੀ ਲਿਖ ਦੇਵੇ - ਲੇਖ, ਕਵਿਤਾ, ਫਿਲਾਸਫ਼ੀ, ਚੁਟਕਲਾ - ਉਹ ਨਿੱਕੀ ਕਹਾਣੀ ਬਣ ਜਾਇਗਾ, ਸਗੋਂ ਉਸ ਦਾ ਨਿੱਕੀ ਕਹਾਣੀ ਸਮਝਿਆ ਜਾਣਾ ਜ਼ਰੂਰੀ ਹੋ ਜਾਇਗਾ, ਕਿਉਂਕਿ ਉਹ ਕਹਾਣੀ-ਲੇਖਕ ਦੀ ਤਬੀਅਤ ਰੱਖਦੇ ਲੇਖਕ ਦੀ ਰਚਨਾ ਹੋਵੇਗੀ! ਸਾਂ ਦੁੱਗਲ ਦਾ ਕਥਾ-ਸ਼ਾਸਤਰ, ਕਹਾਣੀ ਦੇ ਠੋਸ ਨਮੂਨਿਆਂ ਨੂੰ ਆਪਣਾ ਆਧਾਰ ਬਣਾਉਂਦਾ ਬਣਾਉਂਦਾ ‘ਕਹਾਣੀ-ਲੇਖਕ ਦੀ ਤਬੀਅਤ' ਦੇ ਭਾਵਵਾਚੀ ਸੰਕਲਪ ਨੂੰ ਆਪਣਾ ਮਾਪ ਅਤੇ ਕਸੌਟੀ ਬਣਾ ਲੈਂਦਾ ਹੈ।

ਨਿੱਕੀ ਕਹਾਣੀ ਦੀ ਲੰਬਾਈ ਬਾਰੇ ਭੌਤਕ ਮਾਪ (ਸਤਰਾਂ, ਸਫ਼ੇ, ਸਮਾਂ) ਦੇਣ ਦੇ ਨਾਲ ਨਾਲ ਸੁਜਾਨ ਸਿੰਘ ਨੇ 'ਸਰਚ-ਲਾਈਟ ਹੇਠਾਂ ਲਿਆਂਦੇ ਜੀਵਨ ਦੇ ਟੋਟੇ ਨੂੰ ਪੇਸ਼ ਕੇ ਕਰਨ' ਦਾ ਮਾਪ ਦਿੱਤਾ ਹੈ ਅਤੇ ਸੇਖੋਂ ਨੇ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਕਰਨ ਦਾ, ਪਰ ਦੁੱਗਲ ਲਈ ਇਹ ਮਾਪ ਵਿਸ਼ੇ (ਥੀਮ) ਨਾਲ ਸੰਬੰਧਤ ਹੈ। 'ਕਹਾਣੀ ਓਥੋਂ ਸ਼ੁਰੂ ਹੋਵੇ ਜਿਥੇ ਤੁਹਾਡਾ ਵਿਸ਼ਾ ਸ਼ੁਰੂ ਹੁੰਦਾ ਹੈ, ਅਤੇ ਓਥੇ ਮੁੱਕ ਜਾਏ ਜਿਥੇ ਉਹ ਖ਼ਤਮ ਹੁੰਦਾ ਹੈ।

“ਦੋ ਤੇ ਦੋ?" ਉਸ ਨੇ ਉਸ ਤੋਂ ਪੁੱਛਿਆ।

"ਚਾਰ ਰੋਟੀਆਂ" ਅਗਲੇ ਨੇ ਜਵਾਬ ਦਿੱਤਾ

'ਕਹਾਣੀ ਇਤਨੀ ਛੋਟੀ ਹੋ ਸਕਦੀ ਹੈ। ਲੰਬਾਈ ਵਿਚ ਵੀ ਕਿਸੇ ਹੱਦ ਤਕ ਫੈਲ ਸਕਦੀ ਹੈ। ਉਸ ਹੱਦ ਤਕ, ਜਿਥੋਂ ਤਕ ਇਕਸਾਰਤਾ ਕਾਇਮ ਰੱਖੀ ਜਾ ਸਕੇ।

ਸੋ ਦੁੱਗਲ ਅਨੁਸਾਰ ਵਿਸ਼ੇ ਦਾ ਪੂਰੀ ਤਰ੍ਹਾਂ ਸਾਹਮਣੇ ਆਉਣਾ ਅਤੇ ਇਕਸਾਰਤਾ ਕਹਾਣੀ ਦੇ ਆਕਾਰ ਨੂੰ ਨਿਰਧਾਰਤ ਕਰਦੇ ਹਨ।

ਕਥਾ-ਸ਼ਾਸਤਰੀ ਸੰਬਾਦ ਵਿਚ ਸ਼ਾਮਲ ਹੋਣ ਵਾਲੇ ਇਹਨਾਂ ਮੁੱਢਲੇ ਕਹਾਣੀਕਾਰਾਂ ਵਿਚੋਂ ਡਾ. ਮੋਹਨ ਸਿੰਘ ਦੀਵਾਨਾ ਸਭ ਤੋਂ ਵਡੇਰੀ ਉਮਰ ਦਾ ਸੀ ਅਤੇ ਸ਼ਾਇਦ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਵੀ। ਉਸ ਦੇ ਆਪਣੇ ਕਹਿਣ ਅਨੁਸਾਰ ਸਭ ਤੋਂ ਪਹਿਲੀ ਕਹਾਣੀ ਮੈਂ ਉਰਦੂ ਵਿਚ 1914-15 ਵਿਚ ਲਿਖੀ ਸੀ। ਉਸ ਦਾ ਨਾਂ ਸੀ 'ਜੋਗੀ'। ਉਹ ਲਾਹੌਰ ਦੇ ਸ਼ਿਵ ਸ਼ੰਭੂ ਰਸਾਲੇ ਵਿਚ ਛਪੀ ਸੀ। ਉਰਦੂ ਵਿਚ ਪਿੱਛੋਂ ਲਾਹੌਰ ਆ ਕੇ 1928-30 ਵਿਚ ਮੈਂ ਕਈ ਹੋਰ ਕਹਾਣੀਆਂ ਲਿਖੀਆਂ। ਪਰ ਵਿਚਕਾਰ 1925-30 ਵਿਚ ਕਾਹਨਪੁਰ ਤੇ ਲਾਹੌਰ ਰਹਿ ਕੇ ਮੈਂ ਹਿੰਦੀ ਵਿਚ ਗਲਪਕਾਰੀ ਆਰੰਭੀ ਤੇ ਚੰਗਾ ਨਾਮਣਾ ਵੀ ਖਟਿਆ ਤੇ ਕੁਝ ਕੌਡਾਂ ਜਾਂ ਛਿੱਲੜ ਵੀ।'

ਉਮਰ, ਪਦਵੀ ਅਤੇ ਵਿਦਵਤਾ ਵਿਚ ਦੂਜਿਆਂ ਨਾਲੋਂ ਬਜ਼ੁਰਗ ਅਤੇ ਵਡੇਰਾ ਹੋਣ ਕਰਕੇ ਉਹ ਆਪਣੇ ਤੋਂ ਛੋਟਿਆਂ ਦੀਆਂ ਉਹਨਾਂ ਗੱਲਾਂ ਲਈ ਝਾੜ-ਝੰਬ ਕਰਨੀ ਆਂਧਣਾ ਹੱਕ ਸਮਝਦਾ ਹੈ, ਜਿਨਾਂ ਗੱਲਾਂ ਨੂੰ ਉਹ ਵਲੱਲੀਆਂ ਸਮਝਦਾ ਹੈ; ਅਤੇ ਹਰ ਬਜ਼ੁਰਗ ਵਾਂਗ ਵਲੱਲੀਆਂ ਮਾਰਨ ਨੂੰ ਵੀ ਆਪਣਾ ਹੱਕ ਸਮਝਦਾ ਹੈ। ਇਸ ਲਈ ਉਸ ਦੇ ਕਥਨਾਂ ਨੂੰ ਸ਼ੋਕ ਸੰਦੇਹ ਅਤੇ ਚੌਕਸੀ ਨਾਲ ਦੇਖਣਾ ਪੈਂਦਾ ਹੈ, ਪਰ ਉਸ ਦੇ ਕਥਨਾਂ ਨੂੰ ਅਸੀਂ ਵਿਚਾਰਣ ਤੇ ਬਿਨਾਂ ਹੀ ਸੱਟ ਨਹੀਂ ਸਕਦੇ। ਕਿਉਂਕਿ ਬੁਨਿਆਦੀ ਤੌਰ ਉਤੇ ਡਾ. ਦੀਵਾਨਾ ਇਕ ਵਿਦਵਾਨ ਹੈ ਅਤੇ ਉਸ ਦੀ ਵਿਦਵਤਾ ਦੀ ਸਰਬੰਗਤਾ ਇਸੇ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਕਥਾ-ਸ਼ਾਸਤਰ ਬਾਰੇ ਵਿਚਾਰ ਕਰਦਿਆਂ ਉਹ ਕੁਝ ਸੂਤਰ ਐਸੇ ਵੀ ਦੇ ਜਾਂਦਾ ਹੈ ਜਿਹੜੇ ਬੁਨਿਆਦੀ ਤੌਰ ਉਤੇ ਮਾਰਕਸਵਾਦੀ ਸਾਹਿਤ-ਸ਼ਾਸਤਰ ਦੀ ਦੇਣ ਸਨ ਪਰ ਜਿਹੜੇ ਸਾਡੇ ਮਾਰਕਸਵਾਦੀਆਂ ਦੇ ਚਿੰਤਨ ਦਾ ਅਜੇ ਤਕ ਵੀ ਅੰਗ ਨਹੀਂ ਸਨ ਬਣੇ। ਉਦਾਹਰਣ ਵਜੋਂ ਦੇਵਿੰਦਰ ਬੱਤੀਸੀ ਵਿਚ ਬਾਬੇ ਨਾਨਕ ਦੀ ਮੱਝੀਆਂ ਚਾਰਨ ਵਾਲੀ ਸਾਖੀ ਨੂੰ ਆਸਰਾ ਬਣਾ ਕੇ ਆਦਰਸ਼ ਕਹਾਣੀ ਦੇ ਗੁਣ ਦੱਸਦਾ ਹੋਇਆ ਉਹ ਇਕ ਥਾਂ ਕਹਿੰਦਾ ਹੈ:

ਤਬ ਕਾਲੂ ਆਖਿਆ, ਤੂੰ ਦੂਣਾ ਚੌਣਾ ਅਨਾਜ ਮੈਥੀ ਲੈ ਲੈ। ਪਰ ਜੱਟ ਮੰਨੇ ਨਹੀਂ।

ਖੱਤਰੀ ਇਉਂ ਹੀ ਕਹਿੰਦੇ, ਜੱਟ ਏਦਾਂ ਹੀ ਨਹੀਂ ਮੰਨਦਾ। ਦੋਹਾਂ ਦੇ ਜਾਤੀ ਗੁਣ ਅਉਗਣ ਜਾਣਨੇ ਜਣਾਣੇ ਚਾਹੀਦੇ ਨੇ। ਜੇ ਕਲਾਕਾਰ ਅਨੁਭਵ ਨਾਲ ਜਾਤੀ ਵਿਸ਼ੇਸ਼ਤਾਈਆਂ, ਜਾਤੀ, ਕੌਮੀ, ਟੋਲੇਈ, ਜਿਨਸੀ ਖ਼ਾਸੀਅਤਾਂ ਨਹੀਂ ਜਾਣਦਾ ਤਾਂ ਉਹ ਕਲਾਕਾਰ ਕਾਹਦੈ। ਜਾਤ ਦੇ ਅੰਤਰ ਵਿਅਕਤੀਗਤ ਵਿਸ਼ੇਸ਼ਤਾਈਆਂ, ਘਾਟ ਵਾਧ ਹੁੰਦਾ ਹੈ, ਪਾਤਰ ਆਪਣੀ ਜਾਤ, ਜਿਨਸ, ਸ਼ਰੇਣੀ, ਰੁਤਬੇ, ਜਮਾਤ ਦਾ ਵੀ ਰਹੇ ਤੇ ਆਪਣੀ ਨਿਜੀ ਖ਼ਸੀਤ ਵੀ ਨਾ ਛੱਡੇ।

ਇਹ ਸਪਸ਼ਟ ਰੂਪ ਵਿਚ ਅਤੇ ਸੌਖੇ ਸ਼ਬਦਾਂ ਵਿਚ 'ਟਾਈਪ' ਪਾਤਰ ਦਾ ਸੰਕਲਪ ਹੈ, ਜਿਹੜਾ ਮਾਰਕਸਵਾਦੀ ਸਾਹਿਤ-ਸ਼ਾਸਤਰ ਦੀ ਦੇਣ ਹੈ। ਇਸ ਨਾਲ ਬੇਸ਼ਕ ਡਾ. ਦੀਵਾਨਾ ਮਾਰਕਸਵਾਦੀ ਨਹੀਂ ਬਣ ਜਾਂਦਾ, ਪਰ ਮਾਰਕਸਵਾਦੀ ਸਾਹਿਤ-ਸ਼ਾਸਤਰ ਦਾ ਗਿਆਨ ਜਾਂ ਇਸ ਦੇ ਅੰਸ਼ ਉਸ ਦੇ ਬੰਧਕ ਭੰਡਾਰੇ ਦਾ ਅੰਗ ਜ਼ਰ ਸਨ। ਕਿਸੇ ਵੀ ਵਾਦ ਨੇ ਨਾਅਰੇ ਵਜੋਂ ਅਪਣਾਉਣ ਵਾਲਿਆਂ ਦੀ ਉਹ ਰੰਗ-ਤਮਾਸ਼ੇ ਦੀ ਭੂਮਿਕਾ ਵਿਚ ਡਾਂਟਡਪਟ ਵੀ ਕਰਦਾ ਹੈ:

ਤੁਹਾਡਾ ਕੋਈ ਲੱਖ ਵੀ ਹੈ ਸਮਾਜ ਧਰਾਈ ਦਾ, ਸਦਾਚਾਰ ਦਾ, ਰਾਜਨੀਤਕ ਮੁੜ-ਸਿਰਜਨਾ ਦਾ, ਕਲਾ-ਮੰਤਵ ਦਾ? ਜੇ ਹੈ ਤਾਂ ਕੀ ਪਹਿਲਾਂ ਉਸ ਲੱਖ ਬਾਰੇ ਤੁਸੀਂ ਖ਼ੁਦ ਵਿਚਾਰ, ਅਨੁਭਵ ਦੁਆਰਾ ਵਿਸ਼ਵਾਸੀ ਹੋ ਚੁੱਕੇ ਹੋ? ਇਹ ਤਾਂ ਨਹੀਂ ਕਿ ਕਦੇ ਵਿਚਾਰ ਐਧਰੋਂ ਓਧਰੋਂ ਚੁਕੀ, ਪੰਨ, ਤਰੇੜ ਕੇ ਤੁਸੀਂ ਫ਼ੈਸ਼ਨ ਦੀ ਰੌ ਵਿਚ ਵਹਿਣਾ ਚਾਹੁੰਦੇ ਹੋ, ਤੇ Up-to-date ਸਾਬਤ ਹੋਣਾ ਚਾਹੁੰਦੇ ਹੋ? ਜਗਤ ਨੂੰ ਏਸ ਦੁਆਰੇ ਕੀ ਸਮਝਾਉਣਾ ਚਾਹੁੰਦੇ ਹੋ - ਖਾਣਾ ਨਹੀਂ ਸਮਝਾਉਣਾ। ਕੋਈ ਕਿਸੇ ਨੂੰ ਸਿਖਾ ਨਹੀਂ ਸਕਦਾ, ਕੋਈ ਕਿਸੇ ਤੋਂ, ਸੱਕੇ ਪਿਉ ਤੇ ਆਪਣੇ ਮਰਦ ਤੋਂ ਵੀ ਨਹੀਂ ਸਿਖਦਾ।...

ਡਾ. ਦੀਵਾਨਾ ਦੀ ਵਿਦਵਤਾ ਨਾ ਸਿਰਫ਼ ਗਿਆਨ ਵਿਚ ਸਗੋਂ ਸੁਝਾਅ ਅਤੇ ਪੇਸ਼ਕਾਰੀ ਵਿਚ ਵੀ ਪ੍ਰਗਟ ਹੁੰਦੀ ਹੈ। ਇਸੇ ਲਈ ਕਈ ਥਾਵਾਂ ਉਤੇ ਉਹ ਸਿੱਧੀਆਂ ਗੱਲਾਂ ਕਰਦਾ ਹੈ, ਪਰ ਅਕਸਰ ਉਸ ਦੀਆਂ ਗੱਲਾਂ ਦੇ ਅਰਥ ਕੱਢਣੇ ਪੈਂਦੇ ਹਨ। ਅਤੇ ਇਹ ਅਰਥ ਕੱਢਣ ਵਿਚ ਸਾਹਿਤ ਅਤੇ ਜ਼ਿੰਦਗੀ ਵਲ ਉਸ ਦੀ ਆਮ ਪਹੁੰਚ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ।

ਕਥਾ-ਸ਼ਾਸਤਰ ਨਾਲ ਸੰਬੰਧਤ ਗੱਲ ਉਸ ਨੇ ਛੋਟੀਆਂ ਕਹਾਣੀਆਂ ਦੇ ਆਪਣੇ ਦੋ ਸੰਗ੍ਰਹਿਆਂ ਦੇਵਿੰਦਰ ਬੱਤੀਸੀ (1950) ਅਤੇ ਰੰਗ-ਤਮਾਸ਼ੇ (1951) ਦੀਆਂ ਭੂਮਿਕਾਵਾਂ ਵਿਚ ਕੀਤੀ ਹੈ। ਇਹਨਾਂ ਵਿਚ ਬਹੁਤੀਆਂ ਗੱਲਾਂ ਇਹੋ ਜਿਹੇ ਮਸਲਿਆਂ ਨਾਲ ਸੰਬੰਧਤ ਹਨ, ਜਿਵੇਂ ਕਿ ਕਹਾਣੀ ਦਾ ਵਿਸ਼ਾ ਕਿਸੇ ਪ੍ਰਕਾਰ ਦਾ ਹੋਣਾ ਚਾਹੀਦਾ ਹੈ, ਭਾਸ਼ਾ ਕਿਸ ਤਰ੍ਹਾਂ ਦੀ ਹੋਵੇ, ਪਾਤਰ ਕਿਸ ਤਰ੍ਹਾਂ ਦੇ ਹੋਣ ਅਤੇ ਉਹਨਾਂ ਨੂੰ ਕਿਵੇਂ ਚੜ੍ਹਿਆ ਜਾਏ ਦ੍ਰਿਸ਼-ਵਰਣਨ, ਅਤੇ ਆਮ ਕਰਕੇ ਵਿਸਥਾਰ ਦਾ ਕਹਾਣੀ ਵਿਚ ਕੀ ਸਥਾਨ ਹੈ, ਅੰਤ ਕਿਸ ਤਰ੍ਹਾਂ ਦਾ ਹੋਵੇ ਅਤੇ ਇਸ ਦਾ ਕੀ ਪ੍ਰਭਾਵ ਹੋਵੇ, ਆਦਿ। ਇਹ ਸਾਰੀਆਂ ਗੱਲਾਂ ਕਿਉਂਕਿ ਨਿੱਕੀ ਕਹਾਣੀ ਦੇ ਸੰਬੰਧ ਵਿਚ ਕੀਤੀਆਂ ਗਈਆਂ ਹਨ, ਇਸ ਲਈ ਸਮੁੱਚੇ ਕਥਾ-ਸ਼ਾਸਤਰ ਵਿਚ ਇਹਨਾਂ ਦੀ ਥਾਂ ਜ਼ਰੂਰ ਹੈ, ਭਾਵੇਂ ਕਿ ਸਮੁੱਚੇ ਸਾਹਿਤ-ਸ਼ਾਸਤਰ ਨਾਲ ਵੀ ਇਹਨਾਂ ਦਾ ਸੰਬੰਧ ਹੈ। ਪਰ ਹਾਲ ਦੀ ਘੜੀ ਅਸੀਂ ਸਿਰਫ਼ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਅੰਸ਼ ਕਿਹੜੇ ਕਿਹੜੇ ਹਨ, ਜਿਨ੍ਹਾਂ ਕਰਕੇ ਛੋਟੀ ਕਹਾਣੀ ਛੋਟੀ ਕਹਾਣੀ ਹੁੰਦੀ ਹੈ, ਇਸ ਲਈ ਡਾ. ਦੀਵਾਨਾ ਦੀਆਂ ਭੂਮਿਕਾਵਾਂ ਨੂੰ ਅਸੀਂ ਹਾਲ ਦੀ ਘੜੀ ਸਿਰਫ਼ ਇਸੇ ਦ੍ਰਿਸ਼ਟੀਕੋਣ ਤੋਂ ਹੀ ਦੇਖਾਂਗੇ।

ਦੇਵਿੰਦਰ ਬੱਤੀਸੀ ਵਿਚ 'ਆਦਰਸ਼ ਕਹਾਣੀ' ਦੇ ਸਿਰਲੇਖ ਹੇਠ ਉਹ ਆਦਰਸ਼ ਕਹਾਣੀ ਦੇ ਗੁਣ ਦੱਸਦਾ ਹੈ, ਪਰ ਇਹ ਗੁਣ ਦੱਸਣ ਲਈ ਉਹ ਆਪਣਾ ਆਧਾਰ ਬਾਬੇ ਨਾਨਕ ਦੀ ਮੱਝੀਆਂ ਚਾਰਨ ਵਾਲੀ ਸਾਖੀ ਨੂੰ ਬਣਾਉਂਦਾ ਹੈ। ਤਾਂ ਕੀ ਡਾ. ਦੀਵਾਨਾ ਸਿੱਧ ਕਰਨਾ ਚਾਹੁੰਦਾ ਹੈ ਕਿ ਸਾਖੀ ਛੋਟੀ ਕਹਾਣੀ ਹੀ ਹੁੰਦੀ ਹੈ? ਸ਼ਾਇਦ ਨਹੀਂ, ਕਿਉਂਕਿ ਉਸ ਨੇ ਸਾਖੀ ਨੂੰ ਸਾਖੀ ਅਤੇ ਕਹਾਣੀ ਨੂੰ ਕਹਾਣੀ ਆਖਿਆ ਹੈ। ਸਾਖੀ 'ਪਰਮ ਧੁਰਖ ਪਰਥਾਇ ਬੋਲਦੇ ਹਨ, ਜਦ ਕਿ ਕਹਾਣੀ 'ਜੀਵਨ ਦੀ ਝਾਕੀ, ਕਲਪਨਾ ਦਾ ਚਮਤਕਾਰ, ਜਨਤਾ ਦੀ ਪੁਕਾਰ, ਲਲਕਾਰ ਦੀ ਗਵਾਹੀ ਦੇ ਕੇ ਚੁੱਪ ਰਹਿੰਦੀ ਹੈ। ਨਾ ਹੀ ਇਸ ਪੇਸ਼ਕਾਰੀ ਪਿੱਛੇ ਡਾ. ਦੀਵਾਨਾਂ ਦਾ ਰਹੱਸਵਾਦੀ ਹੋਣਾ ਹੀ ਦੇਖਣਾ ਚਾਹੀਦਾ ਹੈ, ਕਿਉਂਕਿ ਉਸ ਦਾ ਰਹੱਸਵਾਦ ਵੀ ਅਖੀਰ ਤੱਕ ਭੁਲੇਖਾ ਹੀ ਬਣਿਆ ਰਿਹਾ ਕਿ ਉਹ ਕਿੰਨਾ ਕੁ ਅਸਲੀ, ਕਿੰਨਾ ਕੁ ਦਿਖਾਵਾ ਅਤੇ ਕਿੰਨਾ ਕੁ ਕਿਸੇ ਮਸਤ ਮਲੰਗ ਵਲੋਂ ਦੁਨੀਆ ਨੂੰ ਸੁੱਟੀ ਗਈ ਵੰਗਾਰ ਹੀ ਸੀ।

ਡਾ. ਦੀਵਾਨਾ ਸਾਖੀ ਨੂੰ ਇਕ ਖ਼ਾਕੇ ਵਜੋਂ ਵਰਤ ਰਿਹਾ ਹੈ, ਜਿਸ ਵਿਚ ਵਿਸਥਾਰ ਉਹ ਉਸ ਚੀਜ਼ ਦਾ ਭਰਦਾ ਹੈ, ਜੋ ਉਸ ਦੇ ਖ਼ਿਆਲ ਵਿਚ ਨਿੱਕੀ ਕਹਾਣੀ ਹੁੰਦੀ ਹੈ। ਉਹਦਾ ਆਪਣੇ ਵਿਚਾਰ ਓਦੋਂ ਪ੍ਰਗਟ ਕਰ ਰਿਹਾ ਹੈ ਜਦੋਂ ਅਜੇ ਲੋਕ-ਰਾਜ ਦੀ ਦਲੀਲ ਦੇ ਕੇ 'ਸਾਧਾਰਨ ਮਨੁੱਖ ਦੀ ਸਾਧਾਰਨਤਾ' ਤੱਕ ਨਿੱਕੀ ਕਹਾਣੀ ਦੇ ਵਿਸ਼ੈ-ਵਸਤੂ ਅਤੇ ਅਪੀਲ ਨੂੰ ਸੀਮਿਤ ਕਰਨ ਦਾ ਵਿਚਾਰ ਸੂਤਰ ਰੂਪ ਵਿਚ ਸਾਹਮਣੇ ਨਹੀਂ ਸੀ ਆਇਆ। ਉਸ ਦਾ ਸੰਬਾਦ ਕੇਵਲ ਇਸ ਤੋਂ ਪਹਿਲਾਂ ਪ੍ਰਗਟ ਕੀਤੇ ਜਾ ਚੁੱਕੇ ਵਿਚਾਰਾਂ ਨਾਲ ਹੈ। ਜਿਥੋਂ ਤਕ ਵਿਸ਼ੈ-ਵਸਤੂ ਅਤੇ ਅਪੀਲ ਦਾ ਸਵਾਲ ਹੈ, ਉਹ ਕਹਾਣੀ ਲਈ ਕੋਈ ਸੀਮਾ ਮੰਨਣ ਨੂੰ ਤਿਆਰ ਨਹੀਂ। 'ਮੇਰੀਆਂ ਕਹਾਣੀਆਂ (ਦੇਖੋ ਦੇਵਿੰਦਰ ਬੱਤੀਸੀ) ਸਭ ਰੰਗਾਂ ਦੀਆਂ ਹਨ, ਸਭ ਤਰਾਂ ਦੀਆਂ ਪਾਠਕਾਂ ਲਈ, ਉਹਨਾਂ ਲਈ ਵੀ ਜੋ ਧਰਮ ਪਰਾਇਣ ਹਨ, ਤੇ ਉਹਨਾਂ ਲਈ ਵੀ ਜੋ ਆਪ-ਹੁਦਰੇ ਹਨ, ਉਹਨਾਂ ਲਈ ਵੀ ਜੋ ਰੋਟੀ ਮੱਖਣ ਬਗ਼ੈਰ ਖਾਣ ਨੂੰ ਤਿਆਰ ਹੀ ਨਹੀਂ ਤੇ ਉਹਨਾਂ ਲਈ ਵੀ ਜੇ ਕਿਸੇ ਕਾਰਨ ਜਾਣ ਬੁੱਝ ਕੇ ਰੋਟੀ ਦੀ ਥਾਂ ਪੱਥਰ ਖਾਂਦੇ ਹਨ। ਸਾਖ ਨੂੰ ਨਿੱਕੀ ਕਹਾਣੀ ਦੇ ਗੁਣ ਦੱਸਣ ਲਈ ਆਧਾਰ ਬਣਾ ਕੇ ਉਹ ਦੋਵੇਂ ਸਿਰੇ ਲਾ ਰਿਹਾ ਹੈ, ਜਿਸ ਵਿਚ ਬਾਕੀ ਸਾਰਾ ਕੁਝ ਆ ਜਾਂਦਾ ਹੈ — ਕਹਾਣੀ ਮੱਝੀਆਂ ਚਰਾਣ ਤੋਂ ਲੈ ਕੇ ਵਾਹਿਗੁਰੂ ਜੀ ਦੇ ਹਰ ਪਹੁੰਚ ਕੇ ਗੋਸ਼ਟ ਕਰਨ ਤੀਕ ਹੋ ਸਕਦੀ ਹੈ। ਤਾਂ ਵੀ ਇਹ ਸੀਮਾ ਸਾਖੀ ਦੀ ਹੈ। ਜਿਥੋਂ ਤਕ ਕਹਾਣੀ ਦੇ ਖਮੀਰ ਦਾ ਸੰਬੰਧ ਹੈ, “ਕਹਾਣੀ ਜਿੰਨੀ ਜ਼ਿੰਮੀ ਦੇ ਨਜ਼ੀਕ ਹੋਵੇਗੀ ਓਨੀ ਹੀ ਡਾਹਡੀ ਟੁੰਬਣ ਵਾਲੀ, ਲੋਕ-ਪਿਆਰੀ ਤੇ ਪ੍ਰਭਾਵਸ਼ਾਲੀ, ਦਿਲ-ਬਦਲਣ ਵਾਲੀ ਹੋਵੇਗੀ। ਵੱਡੇ ਬੰਦੇ ਵੀ ਕਹਾਣੀ ਦੇ ਪਾਤਰ ਬਣ ਸਕਦੇ ਹਨ, ਕਿਉਂਕਿ 'ਵੱਡਿਆਂ ਬਾਰੇ ਨਿੱਕੀਆਂ ਗੱਲਾਂ ਕਹਾਣੀ ਨੂੰ ਹੋਰ ਮਨਮੋਹਕ ਬਣਾ ਦਿੰਦੀਆਂ ਹਨ।'

ਇਹ ਨਿੱਕੀਆਂ ਗੱਲਾਂ ਭਾਵੇਂ ਵੱਡਿਆਂ ਬਾਰੇ ਹੋਣ ਤੇ ਭਾਵੇਂ ਨਿੱਕਿਆਂ ਬਾਰੇ ਆਪਣੇ ਆਪ ਵਿਚ ਮਹੱਤਵਪੂਰਨ ਹਨ।

'ਨਿੱਕੀ ਜੇਹੀ ਗੱਲਬਾਤ, ਨਿੱਕੀ ਜੇਹੀ ਘਟਨਾ, ਨਿੱਕਾ ਜੇਹਾ ਪਾਤਰ ਆਪਣੇ ਅੰਦਰ ਉਹ ਸਭ ਕੁਝ ਲਈ ਬੈਠੇ ਹੁੰਦੇ ਹਨ ਜੋ ਕਿਸੇ "ਵਡ ਕਥਾ", "ਮਹਾਂ ਭਾਰਥ' ਜਾਂ ‘ਰੰਗ ਭੂਮੀ' ਵਿਚੋਂ ਲੱਭਦਾ ਹੈ। ਸਾਡੇ ਮਨ-ਪ੍ਰਚਾਵੇ ਦਾ ਸੁਮਿਆਨ, ਸਾਡੀ ਮਤ ਬਧ ਨੂੰ ਚਮਕਾਉਣ, ਤੇਜ਼ ਕਰਨ, ਵਿਗਸਾਉਣ ਦਾ ਮਸਾਲਾ, ਸਾਡੀ ਆਤਮਾ ਦੇ ਕਲਿਆਨ ਦਾ ਪ੍ਰਬੰਧ, ਸਾਡੇ ਸਾਧਾਰਨ ਆਲੇ-ਦੁਆਲੇ ਵਿਚੋਂ ਵੀ ਸਾਡੀ ਅੰਦਰ ਧਸਦੀ ਅੱਖ ਸਾਡੇ ਮਹੀਨ-ਆਵਾਜ਼ ਸੁਣਦੇ ਕੰਨ ਪਰੇ ਜਤਨ ਨਾਲ ਪੂਰਨ ਰੂਪ ਤੇ ਪਰ ਗਿਣਤੀ ਤੇ ਪੂਰੀ ਮਿਣਤੀ ਤੇ ਤੇਲ ਵਿਚ ਲੱਭ ਸਕਦੇ ਹਨ।'

ਡਾਕਟਰ ਦੀਵਾਨਾ ਅਨੁਸਾਰ ਕੇਵਲ ਉਹੀ ਕਹਾਣੀ ਨਹੀਂ ਜਿਸ ਵਿਚ ਕਤਲ ਹੋਵੇ, ਡਾਕਾ ਹੋਵੇ, ਉਧਾਲਾ ਹੋਵੇ, ਜਸੂਸੀ ਹੋਵੇ, ਵਾਦ ਬਹਿਸ, ਪਾਪ ਤੇ ਪ੍ਰਾਸ਼ਚਿਤ ਹੋਵੇ। ਇਸ ਤਰ੍ਹਾਂ ਦਾ ਨਾਟਕੀਪਣ, ਯਥਾਰਥਕ ਅਤੇ ਅਣਯਥਾਰਥਕ, ਉਸ ਲਈ ਕੋਈ ਜ਼ਰੂਰੀ ਨਹੀਂ।

'ਉਹ ਵੀ ਕਹਾਣੀ ਹੈ ਜਿਸ ਵਿਚ ਪਾਤਰ ਦੀ ਮਨੋਵਿਗਿਆਨੀ ਨਿਖੇੜ, ਚਿਤਹਾਈ: ਉਸਾਰੀ ਹੈ, ਜਿਸ ਵਿਚ ਨਿੱਕੀਆਂ ਬੀਤੀਆਂ ਦੇ ਵੱਡੇ ਵੱਡੇ ਨਤੀਜੇ ਦੇ ਦਰਸਾਏ ਜਾਂਦੇ ਹਨ, ਜਿਸ ਵਿਚ ਬਜਾਇ ਘਟਨਾ ਦੀ ਬਚਿਤਰਤਾ ਤੇ ਅਚੰਭੇ, ਅਚਾਨਚੱਕਪੁਣੇ ਦੇ ਗੱਲਾਂ ਦੀ, ਵਿਚਾਰਾਂ ਦੀ, ਅਜ਼ਗੈਬੀ ਹੋਣੀ ਦੀ ਅਸਾਧਾਰਨਤਾ ਹੈ, ਜਿਸ ਵਿਚ ਅਸੀਂ ਮਮੂਲੀ ਪੱਧਰ 'ਤੇ ਰਹਿੰਦਿਆਂ ਆਪਣੇ ਨਿਰ-ਰਸ, ਨਿਰ-ਰਾਗ, ਬੇ-ਹੁਨਰੇ, ਬੇ ਅਗ-ਪਿਛ ਦੀ ਕਲਪਨਾ ਵਾਲੇ ਜੀਵਨ ਵਿਚ ਵੀ ਕੁਝ ਅਰਥ ਪਰਮਾਰਥ, ਕੁਝ ਕਲਾ, ਕੁਝ ਸਾਰਥਕਤਾ, ਕੁਝ ਵਿਸ਼ਵ ਨਾਲ ਜੋੜ-ਜੁੜਾਈ, ਕੁਝ ਉਤਲਿਆਂ-ਹੇਠਲਿਆਂ ਦੀ ਸਾਂਝ ਤੇ ਦਖ਼ਲ ਵੇਖ ਸਕਦੇ ਹਾਂ ਤੇ ਵੇਖ ਕੇ ਵਧੇਰਾ ਉੱਚਾ, ਚਮਕੀਲਾ ਹਾਸਾ ਹੱਸ ਤੇ ਡੂੰਘਾ, ਕਾਲਾ ਰੋਣਾ ਰੋ ਸਕਦੇ ਹਾਂ।"

ਇਸੇ ਲਈ ਡਾ. ਦੀਵਾਨਾ ਵਿਅੰਗ ਕਰਦਾ ਹੈ:

'ਲੋਕੀ' ਪਲਾਟਾਂ ਦੀ ਭਾਲ ਵਿਚ ਦੂਜੀਆਂ ਭਾਖਾਵਾਂ ਤੇ ਦੂਜਿਆਂ ਲੇਖਕਾਂ ਦੀਆਂ ਰਚਨਾਵਾਂ ਤੋਂ ਸਮਿਆਨ ਉਧਾਰ ਜਾਂ ਚੋਰੀ ਲੈਂਦੇ ਹਨ... ਪਰ ਮੈਂ ਆਪਣੇ ਤੇ ਆਲੇ-ਦੁਆਲੇ ਦੇ ਜੀਉਂਦੇ ਜੀਵਨ ਵਿਚੋਂ ਹੀ ਮਸਾਲਾ ਲੱਭਦਾ ਰਹਿਆ ਹਾਂ। ਲੱਭਦਾ ਨਹੀਂ ਰਹਿਆ, ਮਸਾਲਾ ਮੇਰੇ ਦਿਲ ਉਤੇ ਪਰਭਾਉ ਪਾ ਕੇ ਮੇਰੀ ਕਲਮ ਨੂੰ ਸੁੱਤੇ ਸਿੱਧ ਹੀ ਪਰੇਰਦਾ ਰਹਿਆ ਹੈ, ਕਹਾਣੀ, ਕਵਿਤਾ, ਨਾਟਕ, ਨਿਬੰਧ ਲਿਖਣ ਉਤੇ।'

ਸੋ ਜਿਹੜੀ ਚੀਜ਼ ਮਗਰੋਂ ਜਾ ਕੇ ਸਾਧਾਰਨ ਮਨੁੱਖ ਦੀ ਸਾਧਾਰਨਤਾ ਵਾਲਾ ਸੂਤਰ ਬਣ ਗਈ, ਉਹ ਡਾ. ਦੀਵਾਨ ਵਿਚ ਵੀ ਮਿਲਦੀ ਹੈ, ਪਰ ਉਸ ਲਈ ਸਾਧਾਰਨਤਾ ਦਾ ਮਤਲਬ, ਮਹੱਤਵਹੀਣਤਾ ਜਾਂ ਅਲਪ-ਮਹੱਤਾ ਨਹੀਂ, ਜਿਹੜਾ ਅਰਥ ਕਿ ਮਗਰੋਂ ਕਹਾਣੀਕਾਰਾਂ ਨੇ ਅਤੇ ਕਹਾਣੀ ਦੇ ਆਲੋਚਕਾਂ ਅਤੇ ਕਥਾ-ਸ਼ਾਸਤਰੀਆਂ ਨੇ ਬਣਾ ਦਿੱਤਾ। ਉਪ੍ਰੋਕਤ ਕਥਨਾਂ ਵਿਚ ਉਸ ਨੇ 'ਸਾਧਾਰਨ' ਦੀ ਵਰਤੋਂ ਜਿਥੇ ਵੀ ਕੀਤੀ ਹੈ, ਓਥੇ ਹੀ ਉਸ ਦਾ ਮਤਲਬ ਨਿਤਾਪ੍ਰਤ ਜੀਵਨ ਦੀ ਵਾਸਤਵਿਕਤਾ ਤੋਂ ਹੈ, ਛੋਟੇਪਣ ਜਾਂ ਲਘੂ ਤੋਂ ਨਹੀਂ। ਉਸ ਲਈ 'ਸਾਧਾਰਨ ਆਲੇ-ਦੁਆਲੇ' ਦਾ ਮਤਲਬ ਆਪਣੇ ਤੇ ਆਲੇ ਦੁਆਲੇ ਦੇ ਜੀਉਂਦੇ ਜੀਵਨ ਤੋਂ ਹੈ, 'ਮਾਮੂਲੀ ਪੱਧਰ 'ਤੇ ਰਹਿੰਦਿਆਂ' ਤੋਂ ਹੈ, ਜਿਥੇ ਮਾਮੂਲੀ ਦਾ ਅਰਥ ਵੀ ਅਲਪ-ਮਹੱਤਾ ਨਹੀਂ ਸਗੋਂ ਵਾਸਤਵਿਕਤਾ ਹੀ ਹੈ। ਇਹ ਵਾਸਤਵਿਕ ਜੀਵਨ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਬਣਦਾ ਹੈ, ਪਰ ਇਹਨਾਂ ਵਿਚ ਵੀ ਲੇਖਕ ਦੀ ਦਿਲਚਸਪੀ ਇਹਨਾਂ ਦਾ ਨਿੱਕਾਪਣੇ ਉਜਾਗਰ ਕਰਨ ਅਤੇ ਉਸ ਉਤੇ ਸੰਤੁਸ਼ਟ ਹੋਣ ਵਿਚ ਨਹੀਂ ਹੁੰਦੀ। ਕਹਾਣੀ ਦਾ ਪਰਿਓਜਨ ਕੀ? ਹੈ? ਡਾ ਦੀਵਾਨਾ ਇਸ ਦਾ ਜਵਾਬ ਦੇਂਦਾ ਹੋਇਆ ਕਹਿੰਦਾ ਹੈ - ਤੁਸੀਂ ਪਾਪ ਨੂੰ " ਮਜਬੂਰੀ ਦੱਸ ਕੇ, ਦਿਲ-ਖਿੱਚਵਾਂ ਬਣਾ ਕੇ, ਨਿੱਕੀ ਜਿਹੀ ਗ਼ਲਤੀ ਕਹ ਕੇ, ਉਹਦਾ ਫਲ ਬੋਹੜਾ, ਸਹਿਣ-ਯੋਗ ਤੇ ਅਣਦਿੱਸਦਾ ਵਿਖਾ ਕੇ ਕਿਤੇ ਪਾਪ ਵਲ ਪਰੇਰ ਤਾਂ ਨਹੀਂ ਰਹੇ ਪਾਠਕ ਨੂੰ? ਤੁਸੀਂ ਸਮਾਜੀ, ਰਾਜਨੀਤਕ, ਧਾਰਮਿਕ, ਸਦਾਚਾਰੀ ਕੁਰੀਤੀਆਂ, ਕੁਪੱਬਾਂ, ਕੁਕਰਮ, ਕੁਵਿਚਾਰ ਨੰਗੇ ਕਰ ਕਰ ਕੇ ਨਿਰੀ Drain inspector' 'ਚੂੜਿਆਂ ਦੇ ਜਮਾਂਦਾਰ' ਦੀ ਹੀ ਡਿਉਟੀ ਤਾਂ ਨਹੀਂ ਦੇ ਰਹੇ।" ਡਾ. ਦੀਵਾਨ ਦੇ ਇਹਨਾਂ ਕਥਨਾਂ ਦੀ ਮਹੱਤਾ ਇਸ ਤੋਂ ਵੀ ਪ੍ਰਗਟ ਹੋ ਜਾਂਦੀ ਹੈ ਕਿ ਜਦੋਂ ਦੁੱਗਲ ਨੇ ਆਪਣੇ ਅਤੇ ਹੋਰ 'ਅਗਾਂਹ ਵਧੂਆਂ' ਦੇ ਕੁਰਾਹੇ ਪਏ ਹੋਣਾ ਅਤੇ ਗ਼ਲਤ ਸੋਚਣੀ ਦਾ ਸ਼ਿਕਾਰ ਹੋਏ ਹੋਣਾ ਮੰਨਿਆਂ ਤਾਂ ਉਸ ਨੇ ਤੁਲਨਾ 'ਨਾਲੀਆਂ ਵਿਚੋਂ ਗੰਦ ਉਛਾਲਣ' ਦੀ ਹੀ ਦਿੱਤੀ ਸੀ। ਮਗਰੋਂ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੇ ਨਾਅਰੇ ਹੇਠ ਪ੍ਰਕਿਰਤੀਵਾਦ ਅਤੇ ਨੰਗੀ ਸੈਕਸ ਨੂੰ ਇਨਕਲਾਬੀ ਕਾਰਜ ਦੱਸਣ ਵਾਲੇ ਲੇਖਕਾਂ ਲਈ ਵੀ ਡਾ. ਦੀਵਾਨਾ ਦਾ ਇਹ ਵਰਣਨ ਸਾਰਥਕਤਾ ਰੱਖਦਾ ਹੈ। ਉਹ ਵੀ ਅਸਲ ਵਿਚ ਇਨਕਲਾਬ ਨਹੀਂ ਲਿਆ ਰਹੇ ਸ਼ਰੀ 'ਡਰੇਨ ਇਨਸਪੈਕਟਰੀ' ਹੀ ਕਰ ਰਹੇ ਹਨ, ਬੜੇ ਮਾਨ ਨਾਲ ਅਤੇ ਬਿਨਾਂ ਕਿਸੇ ਖ਼ਰਚ ਭੱਤੇ ਦੇ; ਨਿਰੀ ਵਾਹ ਵਾਹ ਖੱਟਣ ਲਈ।

ਡਾ, ਦੀਵਾਨਾ ਅਨੁਸਾਰ ਨਿੱਕੀਆਂ ਘਟਨਾਵਾਂ ਦਾ ਮਹੱਤਵ ਉਹਨਾਂ ਦੇ ਨਿੱਕੇਪਣ ਕਰਕੇ ਨਹੀਂ। ਜੇ ਕੋਈ ਘਟਨਾ ਤੁਹਾਡਾ ਧਿਆਨ ਖਿੱਚਦੀ ਹੈ ਤਾਂ ਉਸ ਵਿਚ ਜ਼ਰੂਰ ਕੋਈ ਸਮਝਣ ਵਾਲੀ ਗੱਲ ਹੋਵੇਗੀ, ਜਿਹੜੀ ਆਮ ਜੀਵਨ ਲਈ ਮਹੱਤਵ ਰੱਖਦੀ ਹੋਵੇ! ਪਰ ਤਾਂ ਵੀ ਕਹਾਣੀ ਸਿੱਖਿਆ ਨਹੀਂ ਦੇਂਦੀ:

ਕਹਾਣੀ ਨਾ ਕਿਸੇ ਨੂੰ ਕਹਿੰਦੀ ਹੈ ਨਿਆਂ ਕਰ, ਤੇ ਨਾ ਕਹਿੰਦੀ ਹੈ ਅਨਿਆਂ ਕਰ, ਉਹ ਤਾਂ ਕਿਸੇ ਇਕ ਗੱਲ ਦੀ ਗਵਾਹੀ ਹੀ ਭਰਦੀ ਹੈ, ਜੋ ਵੇਖੀ ਹੈ ਅਤੇ ਜਿਸ ਵਿਚ ਕਹਾਣੀ ਨੂੰ ਕੋਈ ਦਿਲ-ਖਿੱਚਵੀ, ਮੂਰਖ ਸੱਚੇ ਦੀ ਕੋਈ ਸਚਿਆਈ, ਵੱਡਿਆਂ ਦੀ ਵਡਿਆਈ, ਮਨੁੱਖ ਦੀ ਕੋਈ ਵਿਸ਼ੇਸ਼-ਬਿਸੇਖ ਮਨੁੱਖਤਾ, ਸ਼ੱਕੀ ਦਾ ਕੋਈ ਖ਼ਾਸ ਹਸਾਊ ਜਾਂ ਰੁਆਉ ਸ਼ੱਕ ਨਜ਼ਰ ਪਾਇਆ ਹੈ।

ਸੋ ਕਹਾਣੀ ਕਿਸੇ ਇਕ ਗੱਲ ਦੀ ਗਵਾਹੀ ਹੀ ਭਰਦੀ ਹੈ। ਪਰ ਇਹ ਗੱਲ ਕੋਈ ਇਕਹਿਰੀ ਜਿਹੀ ਚੀਜ਼ ਨਹੀਂ, ਸਗੋਂ ਕਹਾਣੀਕਾਰ ਗਾਗਰ ਵਿਚ ਸਾਗਰ ਭਰ ਦੇਂਦਾ ਹੈ। ਪਾਤਰਾਂ ਬਾਰੇ ਆਪ ਕੁਝ ਨਾ ਕਹਿ ਕੇ ਉਹਨਾਂ ਦੀ ਨਿੱਕੀ ਜਿਹੀ ਕਬਣੀ ਬਚਨੀ ਤੋਂ ਸਾਰੇ ਲੁਕਾਅ ਉਘੜਵਾ ਦੇਂਦਾ ਹੈ, ਤੇ ਸਾਰਾ ਸੌਦਰਜ ਤੇ ਨੰਗੇਜ ਖੁੱਲਵਾ' ਦੇਂਦਾ ਹੈ। ਕਹਾਣੀ ਵਿਚ ਗੱਲ ਇਕ ਹੀ ਹੋਵੇ, ਪਰ ਉਹ ਗੱਲ ਆਪਣੀ ਸਰਬੰਗਤਾ ਵਿਚ ਉੱਘੜ ਕੇ ਸਾਹਮਣੇ ਆਏ। ਇਸ ਵਾਸਤੇ ਜ਼ਰੂਰੀ ਹੈ ਕਿ ਲੇਖਕ 'ਕਾਰਨਾਂ ਕਾਰਜਾਂ' ਦੇ ਸੰਬੰਧ ਦਾ ਪੂਰਾ ਹਿਸਾਬ ਰੱਖੇ।' ਲੇਖਕ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਉਹ ਜੀਵਨ ਦੇ ਕਿਹੜੇ ਤੇ ਕਿਤਨੇ ਟੋਟੇ ਨੂੰ ਚਿਤਰ ਰਿਹਾ ਹੈ। ਉਸ ਟੋਟੇ ਤੇ ‘ਕੌਣ ਕੌਣ ਤੁਰਦੇ ਹਨ! ਉਹਨਾਂ ਦਾ ਕੀ ਹਸ਼ਰ ਹੁੰਦਾ ਹੈ? ਕਿਵੇਂ ਉਹ ਕੱਲਿਆਂ ਕੰਮ ਕਰ ਕੇ ਜੁੱਟਾਂ 'ਤੇ ਪਰਭਾਉ ਪਾਉਂਦੇ ਹਨ ਤੇ ਜੁੱਟਾਂ ਵਿਚ ਵਿਚਰ ਕੇ ਕੱਲੇ ਦੁਕੱਲੇ ਆਪਣੇ ਆਪੇ ਉਤੇ ਰੰਗ ਚਾੜਦੇ ਹਨ। ਦੂਜੇ ਸ਼ਬਦਾਂ ਵਿਚ, ਇਕ ਵਿਅਕਤੀ ਦੀ ਇਕ ਗੱਲ ਹੁੰਦਿਆਂ ਵੀ ਇਸ ਵਿਚੋਂ ਵਿਅਕਤੀ ਅਤੇ ਸਮੂਹ ਦੀ ਸੰਬਦਕਤਾ ਉਘੜਣੀ ਚਾਹੀਦੀ ਹੈ। ਸੰਤ ਸਿੰਘ ਸੇਖੋਂ ਵੀ ਮਗਰੋਂ ਝੂਠੀਆਂ ਸੱਚੀਆਂ ਵਿਚ ਡਾ. ਦੀਵਾਨਾ ਦੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਜਦੋਂ ਉਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ “ਤੂੜੀ ਦੀ ਪੰਡ" ਉਤੇ ਟਿਪਣੀ ਕਰਦਾ ਲਿਖਦਾ ਹੈ - ਸਪਸ਼ਟ ਸ਼ਬਦਾਂ ਵਿਚ ਆਧੁਨਿਕ ਕਹਾਣੀ ਕੇਵਲ ਇਕ ਵਿਅਕਤੀ ਦੇ ਭਾਵ ਸੁਭਾਵ ਨੂੰ ਹੀ ਨਹੀਂ ਚਿਤਰਦੀ, ਇਹ ਉਸ ਦੀ ਆਪਣੀ ਜਾਂ ਵਿਰੋਧੀ ਸ਼ਰੇਣੀ ਦੇ ਭਾਵ ਸੁਭਾਵ ਦਾ ਚਿੱਤਰ ਵੀ ਹੁੰਦੀ ਹੈ। ਪਰ ਸੇਖੋਂ ਦੀ ਗੱਲ ਜਿਥੇ ਸਿਰਫ਼ ਵਿਰਕ ਦੀ ਕਹਾਣੀ ਦੀ ਤਾਰੀਫ਼ ਕਰਨ ਲਈ ਘੜੀ ਗਈ ਲੱਗਦੀ ਹੈ, ਉਥੇ ਡਾ, ਦੀਵਾਨਾਂ ਦਾ ਕਥਨ ਇਸ ਨੂੰ ਕਹਾਣੀ ਵਿਚਲੀ ਗੱਲ ਦੀ ਸਰਬੰਗੀ ਪੇਸ਼ਕਾਰੀ ਦੀ ਇਕ ਲਾਜ਼ਮੀ ਸ਼ਰਤ ਵਜੋਂ ਪੇਸ਼ ਕਰਦਾ ਲੱਗਦਾ ਹੈ।

ਡਾ. ਦੀਵਾਨਾ ਅਨੁਸਾਰ ਕਹਾਣੀ ਦਾ ਅੰਤ ਵੀ ਉਥੇ ਹੁੰਦਾ ਹੈ ਜਿਥੇ ਆਪ ਤੇ ਉਹ ਮੁੱਕ ਜਾਏ, ਪਰ ਵਿਚਾਰ ਦਾ, ਇਹਸਾਸ ਦਾ, ਇਕ ਅਟੁਟ ਸਿਲਸਲਾ ਛੋੜ ਜਾਏ, ਪਾਠਕ ਦੇ ਮਨ ਵਿਚ।' ਕਹਾਣੀ ਵਿਚ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਤਾਂ ਉਜਾਗਰ ਹੋਣੀਆਂ ਹੀ ਚਾਹੀਦੀਆਂ ਹਨ, ਕਹਾਣੀ ਲਈ ਆਪਣਾ ਮਕਸਦ ਪਰਾਪਤ ਕਰਨਾ ਵੀ ਜ਼ਰੂਰੀ ਹੈ, ਪਰ ਕਹਾਣੀ ਦਾ ਭਾਵ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਇਸ ਦੇ ਨਾਲ ਹੀ ਖ਼ਤਮ ਹੋ ਗਈ ਹੈ। ਮਗਰੋਂ ਪਾਠਕ ਦੇ ਮਨ ਵਿਚ ਵਿਚਾਰ ਦਾ, ਇਹਸਾਸ ਦਾ, ਇਕ ਅਟੁੱਟ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਹੈ।

ਇਹ ਗੱਲ ਆਪਣੇ ਆਪ ਵਿਚ ਸਪੱਸ਼ਟ ਲੱਗਦੀ ਹੈ, ਪਰ ਅਸਲ ਵਿਚ ਇਸ ਦਾ ਅਰਥ ਕੀ ਹੈ? ਕੀ ਡਾ. ਦੀਵਾਨਾ ਇਹ ਕਹਿਣਾ ਚਾਹੁੰਦਾ ਹੈ ਕਿ ਕਹਾਣੀ ਜੀਵਨ ਦੀ ਨਿਰੰਤਰਤਾ ਦਾ ਪ੍ਰਭਾਵ ਦੇਵੇ? ਜਾਂ ਕਹਾਣੀ ਵਿਚਲੀ ਘਟਨਾ ਆਪਣੇ ਆਪ ਵਿਚ ਪੂਰੀ ਹੁੰਦੀ ਹੋਈ ਵੀ ਅਧੂਰੀ ਲੱਗੇ? ਕਿਉਂਕਿ ਜ਼ਿੰਦਗੀ ਵਿਚ ਕਿਸੇ ਵੀ ਘਟਨਾ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇਥੇ ਰੇ, ਹੋਈ ਅਤੇ ਇਥੇ ਆ ਕੇ ਖ਼ਤਮ ਹੋ ਗਈ; ਹਰ ਘਟਣਾ ਕਿਸੇ ਪਹਿਲਾਂ ਵਾਪਰੀ ਘਟਣਾ ਦਾ ਸਿੱਟਾ ਹੁੰਦੀ ਹੈ ਅਤੇ ਸਿੱਟੇ ਵਜੋਂ ਕਈ ਮਗਰਲੀਆਂ ਘਟਨਾਵਾਂ ਦੀ ਜਨਮਦਾਤਾ ਹੁੰਦੀ ਹੈ, ਉਹਨਾਂ ਵਿਚ ਜਿਉਂਦੀ ਰਹਿੰਦੀ ਹੈ। ਜਾਂ ਫਿਰ ਇਸ ਦਾ ਮਤਲਬ ਪਾਠਕ ਦੇ ਮਨ ਵਿਚ ਕੋਈ ਨਵਾਂ ਇਹਸਾਸ ਭਰਨਾ ਹੈ, ਜਿਹੜਾ ਮਗਰੋਂ ਸਾਰਾ ਜੀਵਨ ਉਸ ਦੇ ਨਾਲ ਚੱਲੇ? ਜਾਂ ਕੋਈ ਐਸਾ ਵਿਚਾਰ ਦੇਣਾ ਹੈ, ਜਿਸ ਦੀ ਸਾਰਥਕਤਾ ਪਰਖਣ ਲਈ ਪਾਠਕੇ ਮੁੜ ਮੁੜ ਕੇ ਉਸ ਵੱਲ ਪਰਤਦਾ ਰਹੇ ਅਤੇ ਉਸ ਨੂੰ ਲਖਤ ਵਿਚੋਂ ਮੁੜ ਮੁੜ ਲੱਭਣ ਅਤੇ ਅਨੁਭਵ ਕਰਨ ਲਈ ਯਤਨ ਕਰਦਾ ਰਹੇ? ਡਾ. ਦੀਵਾਨਾ ਦੇ ਇਕ ਵਾਕ ਵਿਚ ਇਹ ਸਾਰਾ ਕੁਝ ਹੀ ਸ਼ਾਮਲ ਹੋ ਸਕਦਾ ਹੈ, 'ਕਉ ਕਿ ਉਹ ਆਪ ਹੋਰ ਵਿਸਥਾਰ ਨਹੀਂ ਦੇਂਦਾ। ਪਰ ਇਕ ਪੱਖ ਇਹ ਕਥਨ ਮਹੱਤਵਰਨ ਹੈ ਵੀ, ਕਿਉਂਕਿ ਇਹ ਰਚਨਾ ਦੀ ਤੱਤਕਾਲੀ ਅਤੇ ਸਰਬਕਾਲੀ ਮਹੱਤਾ ਦਾ ਸਵਾਲ ਉਠਾਉਂਦਾ ਹੈ, ਜਿਹੜਾ ਹੋਰ ਕਿਸੇ ਕਹਾਣੀਕਾਰ ਨੇ ਨਹੀਂ ਉਠਾਇਆ। ਕਹਾਣੀ ਤਾਂ ਇਕ ਵਾਰੀ ਲਿਖੀ ਜਾਂਦੀ ਹੈ, ਪਰ ਵਿਚਾਰਾਂ ਦਾ, ਇਹਸਾਸ ਦਾ ਅਮੁਕ ਸਿਲਸਿਲਾ, ਅੱਗੇ ਤੁਰਦਾ ਰਹੇਗਾ, ਜਦੋਂ ਵੀ ਇਹ ਪੜੀ ਜਾਏਗੀ।

ਜੇ ਉਪ੍ਰੋਕਤ ਸਾਰਾ ਕੁਝ ਹੋਵੇ ਤਾਂ ਕਹਾਣੀ ਕੋਈ ਵੀ ਰੂਪ ਰੱਖ ਸਕਦੀ ਹੈ। 'ਮੇਰੇ ਲਈ ਕਹਾਣੀ ਇਕ ਜਾਲ ਹੈ, ਜਿਵੇਂ ਜੀ ਚਾਹੇ ਤਣ, ਬੁਣ ਲੌ। ਵਿਸ਼ੇ ਨਾਲ, ਪਾਤਰ ਨਾਲ, ਘਟਨਾ ਨਾਲ ਇਕਮਿਕ ਹੋ ਕੇ ਆਪਣਾ ਆਪ ਓਸ ਵਿਚ ਘੱਤ ਦਿਓ, ਜਗਬੀਤੀ ਰਲਾ ਦਿਓ, ਜਿੰਨਾ ਚਾਹੋ ਦੇਸ਼, ਕਾਲ, ਕਾਰਨ ਨੂੰ ਖਿੰਡਾ, ਸੁਕੇੜ ਲੌ ਮੁੱਖ ਗੱਲ ਹੈ, ਇਕ ਮਿਕ ਹੋਣਾ। ਉਸ ਨਾਲ ਅਸਲੀ ਸਚਿਆਰਤਾ ਤੇ ਸਕਾਰਥਕਤਾ ਤੇ ਵਿਸ਼ਵ-ਪਿਆਰੇ ਕਿਰਤ ਵਿਚ ਆ ਜਾਂਦੇ ਨੇ।' ਇਥੇ ਡਾ. ਦੀਵਾਨਾ ਆਪਣੀ ਗੱਲ ਨੂੰ ਵਿਸਥਾਰਦਾ ਹੋਇਆ ਅਸਪੱਸ਼ਟਤਾ ਦੀ ਹੱਦ ਤਕ ਲੈ ਜਾਂਦਾ ਹੈ। ਇਕ ਮਿਕ ਕਿਸ ਨਾਲ ਹੋਣਾ ਹੈ? ਕੀ ਇਸ ਦਾ ਮਤਲਬ ਕਲਾ ਵਿਚ ਸੁਹਿਰਦਤਾ ਤੋਂ ਹੈ? ਜਾਂ ਕਿ ਬੱਝਵੇ ਪ੍ਰਭਾਵ ਤੋਂ ਹੈ? ਜਾਂ ਇਸ ਤੋਂ ਪਹਿਲਾਂ ਗਿਣਵਾਏ ਤੱਤਾਂ ਦੇ ਇਕਮਿਕਤਾ ਦੇ ਪ੍ਰਭਾਵ ਤੋਂ ਹੈ? ਇਹ ਇਕਮਿਕ ਹੋਣਾ ਕੈਸਾ ਹੈ ਜਿਸ ਨਾਲ ਸਚਿਆਰਤਾ ਤੇ ਸਕਾਰਥਕਤਾ ਤਾਂ ਆਉਂਦੇ ਹੀ ਹਨ, ਪਰ ਨਾਲ ਹੀ ਵਿਸ਼ਵ-ਪਿਆਰ ਵੀ ਆ ਜਾਂਦਾ ਹੈ? ਕੀ ਡਾ, ਦੀਵਾਨਾ ਅਗਾਂਹ-ਵਧੂਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਜਿਹੜੇ ਕਹਿੰਦੇ ਹਨ ਕਿ 'ਮੈਂ ਪਿਛਾਂਹ-ਖਿੱਚੂ ਵੀ ਹਾਂ!'

ਪਰ ਸ਼ੈਲੀ ਬਾਰੇ ਡਾ. ਦੀਵਾਨਾ ਸਪੱਸ਼ਟ ਹੈ। ‘ਦੂਜੀ ਮੁੱਖ ਗੱਲ ਹੈ, ਸ਼ੈਲੀ। ਕਹਿਣ ਦਾ ਢੰਗ ਤੇ ਜ਼ਬਾਨ (ਵਿਚੇ ਆ ਗਏ ਮੁਹਾਵਰੇ) ਅਜੇਹੇ ਹੋਣ ਕਿ ਪਾਠਕ ਵਹਿਣ ਵਿਚ ਰੁੜਦਾ ਜਾਏ ਬੇਵੱਸ ਹੋ ਕੇ। ਰੁੜੇ ਇਉਂ ਕਿ ਜਿਵੇਂ ਖ਼ੁਸ਼ ਖ਼ੁਸ਼ ਤਰਦਾ ਜਾ ਰਹਿਆ ਹੈ, ਜਾਂ ਬੇੜੀ ਵਿਚ ਲੰਮਾ ਪਿਆ ਰਾਗ ਸੁਣਦਾ, ਕਿਨਾਰੇ ਵੇਖਦਾ, ਸੁਫ਼ਨੇ ਮਾਣਦਾ, ਨਾਲਦਿਆਂ ਨੂੰ ਛੋਂਹਦਾ ਜਾ ਰਹਿਆ ਹੈ। ਅਰਥਾਤ ਸ਼ੈਲੀ ਜ਼ੋਰਦਾਰ ਵੀ ਹੋਵੇ, ਪਰ ਨਾਲ ਹੀ ਸੁਭਾਉਕੀ ਵੀ ਹੋਵੇ।

ਇਸ ਸਮੁੱਚੀ ਬਹਿਸ ਨੂੰ ਸਮੇਟਦਿਆਂ। ਇਹਨਾਂ ਮੁੱਢਲੇ ਚਾਰ ਕਹਾਣੀਕਾਰਾਂ ਦੀਆਂ ਮਲ-ਸਥਾਪਨਾਵਾਂ ਉਤੇ ਸਮੁੱਚੇ ਤੌਰ ਉਤੇ ਨਜ਼ਰ ਮਾਰਿਆਂ ਕਈ ਗੱਲਾਂ ਸਾਹਮਣੇ ਆਉਣਗੀਆ। ਬਾਵਜੂਦ ਇਸ ਦੇ ਕਿ ਇਹਨਾਂ ਵਿਚੋਂ ਦੋ (ਸੇਖੋਂ ਅਤੇ ਦੀਵਾਨਾ) ਨਾਲ ਹੀ ਸਹਿਤਾਲੋਚਕ, ਸਾਹਿਤ ਦੇ ਇਤਿਹਾਸਕਾਰ ਅਤੇ ਸਾਹਿਤ-ਸ਼ਾਸਤਰੀ ਵੀ ਹਨ, ਪਰ ਉਕਤ ਕਥਨਾਂ ਵਿਚ ਇਹਨਾਂ ਸਾਰਿਆਂ ਦਾ ਮਲ-ਆਧਾਰ ਆਪਣਾ ਆਪਣਾ ਸਿਰਜਣਅਨਭਵ ਹੈ, ਭਾਵੇਂ ਇਸ ਪਿੱਛੇ ਪੱਛਮੀ ਨਿੱਕੀ ਕਹਾਣੀ ਦਾ ਗਿਆਨ ਅਤੇ ਕਹਾਣੀ-ਕਲਾ ਬਾਰੇ ਪੱਛਮੀ ਗਿਆਨ ਵੀ ਕਾਰਜਸ਼ੀਲ ਹੈ। ਮੂਲ-ਆਧਾਰ ਆਪਣਾ ਆਪਣਾ ਸਿਰਜਣਅਨਭਵ ਹੋਣ ਕਰਕੇ ਆਪਣੀ ਸਿਰਜਣਾ ਪ੍ਰਤਿ ਮੋਹ ਅਤੇ ਇਸ ਨੂੰ ਠੀਕ ਸਾਬਤ ਕਰਨੇ ਦਾ ਯਤਨ ਪ੍ਰਤੱਖ ਹੈ। ਇਸੇ ਹੀ ਕਰਕੇ ਇਹਨਾਂ ਵਲੋਂ ਪੇਸ਼ ਕੀਤੇ ਕਥਾ-ਸ਼ਾਸਤਰ ਵਿਚ ਜੀਵਨ ਪ੍ਰਤਿ ਇਹਨਾਂ ਦੀ ਪਹੁੰਚ ਅਤੇ ਜੀਵਨ-ਫ਼ਲਸਫਾ ਵੀ ਕੰਮ ਕਰਦਾ ਦੇਖਿਆ ਜਾ ਸਕਦਾ ਹੈ, ਜਿਹੜਾ ਕਿ ਕਿਸੇ ਲੇਖਕ ਦੇ ਸਿਰਜਨ-ਅਨੁਭਵ ਦਾ ਅਨਿੱਖੜ ਅੰਗ ਹੁੰਦਾ ਹੈ।

ਸੁਜਾਨ ਸਿੰਘ ਦਾ ਕਥ-ਸ਼ਾਸਤਰ ਵੀ ਉਸ ਦੇ ਜੀਵਨ-ਫ਼ਲਸਫ਼ੇ ਅਤੇ ਦ੍ਰਿਸ਼ਟੀਕੋਣ ਵਾਂਗ ਸਰਲ-ਭਾਵੀ ਹੈ। ਇਸ ਵਿਚ ਖ਼ਾਸ ਅਰਥਾਂ ਵਿਚ ਪਲਾਟ ਇਕ ਲਾਜ਼ਮੀ ਤੱਤ ਹੈ, ਜਿਸ ਵਿਚ ਇਕ ਜਾਂ ਇਕ ਤੋਂ ਵਧ ਘਟਨਾਵਾਂ ਹੋਣ, ਜਿਹੜੀਆਂ ਜੀਵਨ ਦੇ ਖ਼ਾਸ ਸਰਚਲਾਈਟ ਹੇਠਾਂ ਲਿਆਂਦੇ ਪਹਿਲੂ ਨੂੰ ਦਰਸਾਣ। ਪਲਾਟ ਸੁਭਾ-ਪ੍ਰਧਾਨ, ਵਾਯੂ-ਮੰਡਲ ਪ੍ਰਧਾਨ ਜਾਂ ਮਨੋ-ਵਿਆਖਿਆ ਪ੍ਰਧਾਨ ਹੋ ਸਕਦੇ ਹਨ, ਪਰ ਉਹ ਪਲਾਟ ਜ਼ਰੂਰ ਹੋਣ। ਦੂਜਾ ਲਾਜ਼ਮੀ ਤੱਤ ਮਕਸਦ ਹੈ, ਜਿਸ ਵਲ ਕਹਾਣੀ ਦੌੜਦੀ ਹੈ, ਜਿਸ ਦੇ ਪੂਰਿਆਂ ਹੋਣ ਨਾਲ ਕਹਾਣੀ ਖ਼ਤਮ ਹੋ ਜਾਂਦੀ ਹੈ, ਜਿਸ ਤੋਂ ਥਿੜਕਣ ਨਾਲ ਕਹਾਣੀ ਕਹਾਣੀ ਨਹੀਂ ਰਹਿੰਦੀ। ਅਤੇ ਕਹਾਣੀ ਆਮ ਜਨਤਾ ਦੇ ਪਚਣ-ਯੋਗ ਹਲਕੀ ਖੁਰਾਕ ਹੋਣੀ ਚਾਹੀਦੀ ਹੈ।

ਸੁਜਾਨ ਸਿੰਘ ਵਿਚ ਸਪਸ਼ਟਤਾਂ ਅਤੇ ਨਿਸ਼ਚਿਤਤਾ ਹੈ। ਪਰ ਇਸ ਦਾ ਕਾਰਨ ਕੋਈ ਸਰਬਾਂਗੀ ਗਿਆਨ ਨਹੀਂ, ਸਗੋਂ ਸੀਮਿਤ ਦ੍ਰਿਸ਼ਟੀ ਹੈ।

'ਸੇਖੋ'ਵਧੇਰੇ ਉਦਾਰ ਬਿਰਤੀ ਰੱਖਦਾ ਹੈ ਅਤੇ ਕਲਾ ਦੀਆਂ ਸੀਮਾਂ ਦੇ ਅੰਦਰ ਰਹਿ ਕੇ ਖੁੱਲ ਲੈਣ ਅਤੇ ਤਜਰਬੇ ਕਰਨ ਲਈ ਤਿਆਰ ਹੈ। ਇਸੇ ਲਈ ਘਟਨਾ ਦੀ ਨਾਟਕੀਅਤਾ ਅਤੇ ਨਾਟਕੀ ਏਕਿਆਂ ਦਾ ਜ਼ਿਕਰ ਕਰਨ ਤੋਂ ਤੁਰਤ ਪਿਛੋਂ ਉਹ ਆਪਣੇ ਕਥਨ ਨੂੰ ਵਿਸਥਾਰਨ ਲੱਗ ਪੈਂਦਾ ਹੈ ਅਤੇ ਸ਼ੁਧ\ਵਿਸ਼ੁਧ ਨਾਟਕ ਦਾ ਸੰਕਲਧ ਪੇਸ਼ ਕਰਦਾ ਹੈ। ਸੁਜਾਨ ਸਿੰਘ ਦੀ 'ਆਮ ਜਨਤਾ ਦੇ ਪਚਣ-ਯੋਗ' ਧਾਰਨਾ ਦੀ ਥਾਂ ਉਹ ਸੂਖਮਤਾ, ਸੰਵੇਦਨਸ਼ੀਲਤਾ, ਰਮਜ਼,ਇਸ਼ਾਰੇ ਅਤੇ ਪਰਖ ਸੰਕੇਤ ਉਤੇ ਜ਼ੋਰ ਦੇਂਦਾ ਹੈ। ਰੂਪ ਦੇ ਪੱਖ ਉਹ ਸ਼ਬਦਾਂ ਦੀ ਗਿਣਤੀ ਅਤੇ ਪਾਠ ਦੀ ਲੰਬਾਈ ਨੂੰ ਵੀ ਮਾਪ ਬਣਾਉਂਦਾ ਹੈ,ਪਰ ਵਧੇਰੇ ਮਹੱਤਵਪੂਰਨ ਗੱਲ ਇਕ ਘਟਨਾ ਅਤੇ ਉਸ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋਣ ਉਤੇ ਜ਼ੋਰ ਹੈ। ਕਹਾਣੀਆਂ ਦੀ ਪਰਕਾਰ-ਵੰਡ ਤਿੰਨ ਤਰ੍ਹਾਂ ਦੀ ਕਰਦਾ ਹੈ, ਪਰ ਇਹ ਵੰਡ ਅੰਤਮ ਨਹੀਂ। ਕਹਾਣੀਆਂ ਅਨੇਕ ਪਰਕਾਰ ਦੀਆਂ ਹੋ ਸਕਦੀਆਂ ਹਨ। ਲੋਕ-ਰਾਜ ਦਾ ਹਵਾਲਾ ਦੇ ਕੇ ਉਹ ਕਹਾਣੀ ਵਿਚ 'ਸਾਧਾਰਣ ਮਨੁੱਖ ਦੀ ਸਾਧਾਰਣਤਾ' ਪੇਸ਼ ਕਰਨ ਦਾ ਸਕੈਲਪ ਪੇਸ਼ ਕਰਦਾ ਹੈ। ਪਰ ਇਥੇ ਉਹ ਵਿਰੋਧਤਾਈਆਂ ਵਿਚ ਫਸ ਜਾਂਦਾ ਹੈ। ਇਕ ਪਾਸੇ ਤਾਂ ਨਿੱਕੀ ਕਹਾਣੀ ਇਸ ਸਾਧਾਰਣ ਘਟਨਾ ਵਿਚ ਕੋਈ ਮਹਾਨ ਅਰਥ ਨਹੀਂ ਭਰਦੀ, ਤਾਂ ਵੀ ਇਸ ਦੀ'ਮਹੱਤਾ' ਨੂੰ ਪ੍ਰਗਟ ਜ਼ਰੂਰ ਕੀਤਾ ਗਿਆ ਹੁੰਦਾ ਹੈ । ਉਸ ਵਲੋਂ' 'ਅਤਿ ਪਰਿਭਾਵਕ ਘਟਨਾਵਾਂ ਦਾ ਅਤਿ ਸਾਧਾਰਨ ਬਿਰਤਾਂਤ' ਕਹਿ ਕੇ ਗੁਰਮੁਖ ਸਿੰਘ ਮੁਸਾਫ਼ਰ ਦੀਆਂ ਕਹਾਣੀਆਂ ਦੀ ਆਲੋਚਨਾ ਉਸ ਦੇ ਇਸ ਸ੍ਹੈ-ਵਿਰੋਧ ਨੂੰ ਹੀ ਪ੍ਰਗਟ ਕਰਦੀ ਹੈ।

ਦੁੱਗਲ ਕਾਰਜ ਨਾਲੋਂ ਇਸ ਪਿੱਛੇ ਖੜੀ ਮਾਨਸਿਕਤਾ ਉਤੇ ਵਧੇਰੇ ਜ਼ੋਰ ਦੇਂਦਾ ਹੈ। ਘਟਨਾਾ ਜ਼ਰੂਰੀ ਹੈ, ਪਰ ਜੇ ਇਸ ਨੂੰ ਕਹਾਣੀ ਲਈ, ਬੁਨਿਆਦੀ ਪਰਵਰਗ ਮੰਨ ਲਿਆ ਜਾਵੇ ਤਾਂ ਇਹ ਕਹਾਣੀ ਨੂੰ ਸਮਾਂ ਵਿਚ ਬੰਨ੍ਹ ਦੇਂਦੀ ਹੈ। ਪ੍ਰਭਾਵ ਦੀ ਇਕਾਗਰਤਾ ਲਾਜ਼ਮੀ ਹੈ, ਪਰ ਨਿੱਕੀ ਕਹਾਣੀ ਵਿਚ ਇਸ ਦਾ ਮਤਲਬ ਹੈ ਇਕ ਨੁਕਤੇ ਉੱਤੇ ਧਿਆਨ ਟਿਕਿਆ ਰਹੇ। ਵਿਸ਼ੇ ਦਾ ਪੂਰੀ ਤਰ੍ਹਾਂ ਪ੍ਰਗਟ ਹੋਣਾ ਅਤੇ ਇਕਸਾਰਤਾ ਕਾਇਮ ਰਹਿਣਾ ਕਹਾਣੀ ਦੇ ਆਕਾਰ ਨੂੰ ਨਿਸ਼ਚਿਤ ਕਰਦੇ ਹਨ।

ਡਾ. ਦੀਵਾਨਾ ਅਨੁਸਾਰ ਵੀ ਕਹਾਣੀਕਾਰ ਕਿਸੇ ਇਕ ਗੱਲ ਦੀ ਗਵਾਹੀ ਦੇਂਦਾ ਹੈ; ਪਰ ਇਸ ਇਕ ਗੱਲ ਪਿੱਛੇ ਵੀ ਧਰਮਾਣਿਕ ਅਨੁਭਵ ਕੰਮ ਕਰਦਾ ਹੋਣਾ ਚਾਹੀਦਾ ਹੈ। ਹਰ ਨਿੱਕੀ ਘਟਨਾ ਦਾ ਵੀ ਕਾਰਨ ਅਤੇ ਅਸਰ ਦਾ ਰਿਸ਼ਤਾ ਪ੍ਰਤੱਖ ਹੋਵੇ ਅਤੇ ਇਹ ਖ਼ਤਮ ਹੋ ਕੇ ਸੋਚਾਂ ਦੀ ਇਕ ਨਿਰੰਤਰ ਲੜੀ ਛੱਡ ਜਾਏ। ਡਾ. ਦੀਵਾਨਾ ਨਿੱਤ ਦੇ ਜੀਵਨ ਅਤੇ ‘ਜ਼ਿੰਮੀ ਦੇ ਨੇੜੇ' ਹੋਣ ਉਤੇ ਜ਼ੋਰ ਦੇਂਦਾ ਹੈ, ਪਰ ਉਸ ਵਿਚ ਅੱਗੋਂ’ ਉਹ ਵੱਡੇ ਛੋਟੇ ਵਿਚਕਾਰ ਨਿਖੇੜ ਕਰਨ ਨੂੰ ਤਿਆਰ ਨਹੀਂ; ਕਿਉਂਕਿ ਵੱਡਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਵਾਦ ਦੇ ਜਾਂਦੀਆਂ ਹਨ ਅਤੇ ਨਿੱਕੇ ਬੰਦੇ ਵੀ ਵੱਡੇ ਕਾਰਨਾਮੇ ਕਰ ਸਕਦੇ ਹਨ।

ਸੋ ਅਸੀਂ ਕਹਿ ਸਕਦੇ ਹਾਂ ਕਿ ਇਸ ਸਦੀ ਦਾ ਪੰਜਵਾਂ ਦਹਾਕਾ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਮਹੱਤਵਪੂਰਨ ਹੈ। ਇਸੇ ਦਹਾਕੇ ਵਿਚ ਹੀ ਇਸ ਵਿਧੀ ਦੇ ਮੋਢੀਆਂ ਦੀਆਂ ਰਚਨਾਵਾਂ ਪੁਸਤਕ ਰੂਪ ਵਿਚ ਛਪੀਆਂ ਅਤੇ ਇਸੇ ਦਹਾਕੇ ਵਿਚ ਹੀ ਇਹਨਾਂ ਕਹਾਣੀਕਾਰਾਂ ਵਲੋਂ ਨਿੱਕੀ ਕਹਾਣੀ ਦੇ ਸ਼ਾਸਤਰ ਦੀ ਨੀਂਹ ਰੱਖੀ ਗਈ ਅਤੇ ਇਸ ਨੂੰ ਅੱਗੇ ਤੋਰਿਆ ਗਿਆ।

ਇਸ ਖੇਤਰ ਵਿਚ ਇਸ ਤੋਂ ਮਗਰਲਾ ਕੰਮ ਸਾਹਿਤਲੋਚਕਾਂ ਅਤੇ ਸਾਹਿਤਸ਼ਾਸਤਰੀਆਂ ਵਲੋਂ ਕੀਤਾ ਗਿਆ, ਜਿਸ ਨੂੰ ਅਸੀਂ ਅਗਲੇ ਕਾਂਡ ਵਿਚ ਲਵਾਂਗੇ।