ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51177ਨਵਾਂ ਜਹਾਨ — ਰੱਬ ਏਜਨਸੀ1945ਧਨੀ ਰਾਮ ਚਾਤ੍ਰਿਕ

ਰੱਬ ਏਜਨਸੀ.

ਜੇ ਰੱਬ ਹੁੰਦਾ ਧਨ ਦਾ ਭੁੱਖਾ,

ਤਾਂ ਮੈਂ ਸੋਨਾ ਚਾਂਦੀ ਢੇਰੀ ਲਾਂਦਾ।


ਜੇ ਉਹ ਚਾਹੁੰਦਾ ਰੋਟੀ ਕਪੜਾ,

(ਤਾਂ ਮੈਂ) ਸਭ ਕੁਝ ਹੱਥ ਫੜਾਂਦਾ।


ਜਿਸ ਦੀਆਂ ਦਾਤਾਂ ਸਭ ਕੋਈ ਖਾਵੇ,

ਉਹ ਕਿਉਂ ਮੰਗਤਾ ਹੋਇਆ?


ਭੋਲੇ ਰਬ ਦੇ ਏਜੰਟਾਂ ਨੂੰ,
ਕੋਈ ਨਹੀਂ ਸਮਝਾਂਦਾ।


————————