ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51162ਨਵਾਂ ਜਹਾਨ — ਮਿਲਾਪ ਦੇ ਪਲ1945ਧਨੀ ਰਾਮ ਚਾਤ੍ਰਿਕ

ਮਿਲਾਪ ਦੇ ਪਲ.

ਉਹ ਆਏ, ਕੁਝ ਹਈ ਤੇ ਅੱਗੇ ਧਰ ਦੇ।
ਹਸ ਪਏ
ਹਥ ਕੱਢਿਆ

ਮੈਂ ਸਹਿਮੀ, ਸਭ ਕੁਝ ਦੇ ਦਾਤੇ,
ਹਾਸਾ ਤੇ ਨਹੀਂ ਕਰਦੇ ?
ਨੀਵੀਂ ਪਾ, ਮੈਂ ਅੰਦਰ ਟੋਹਿਆ,
ਚਾਰੇ ਕੰਨੀਆਂ ਖ਼ਾਲੀ,
ਅਖ ਪੱਟੀ, ਉਹ ਜਾ ਚੁੱਕੇ ਸਨ,
ਹੰਝੂ ਰਹਿ ਗਏ ਭਰਦੇ।

---
ਅਮ੍ਰਿਤ ਛੰਨਾ, ਛੁਲ ਛੁਲ ਕਰਦਾ,
ਉਨ੍ਹਾਂ ਮੇਰੇ ਹੱਥ ਫੜਾਇਆ,
ਆਖਣ ਲੱਗੇ : ਸਾਰਾ ਪੀ ਜਾ,
ਮੈਂ ਤੇਰੇ ਹੀ ਲਈ ਬਣਾਇਆ।
ਮੈਂ ਝਿਜਕੀ, ਮਤ ਕੌੜਾ ਹੋਵੇ,
ਵਹਿਮਾਂ ਨੇ ਮਤ ਮਾਰੀ,
ਸੋਚਾਂ ਕਰਦਿਆਂ, ਛੰਨਾ ਡਿਗ ਪਿਆ,
(ਪਰ) ਬੁੱਲ੍ਹਾਂ ਤੀਕ ਨਾ ਆਇਆ।

---

-੪੨