ਨਵਾਂ ਜਹਾਨ/ਪੇਟ ਪੂਜਾ
ਏਜੰਟਾਂ ਨੂੰ ਸੰਮਣ ਆਏ,
ਪੇਟ ਪੂਜਾ.
ਨਾ ਕੋਈ ਠਾਕੁਰ (ਤੇ) ਨਾ ਕੋਈ ਪੂਜਕ,
ਸਭ ਰੋਟੀ ਦੇ ਉਪਰਾਲੇ।
ਚਿਟੀਆਂ ਪੱਗਾਂ (ਤੇ) ਦੂਹਰੇ ਟਿੱਕੇ,
ਅੰਦਰੋਂ ਹਿਰਦੇ ਕਾਲੇ।
ਹਥ ਵਿਚ ਮਾਲਾ (ਤੇ) ਮੂੰਹ ਵਿਚ ਮੰਤਰ,
ਕੱਛ ਵਿਚ ਤੇਜ਼ ਕਟਾਰੀ,
ਐਸੇ ਠੱਗਾਂ ਨਾਲੋਂ ਚੰਗੇ,
ਖੀਸੇ ਕਤਰਨ ਵਾਲੇ।
(ਤੁਸੀਂ) ਹਲਵਾ ਖਾ ਖਾ ਕੇ ਫੁਲ ਗਏ।
ਮੂਰਖ ਪਰਜਾ ਲੁਟ ਲੁਟ ਖਾ ਲਈ,
(ਅਤੇ) ਅਸਲ ਮਨੋਰਥ ਭੁਲ ਗਏ।
ਜਾਗ ਉਠੀ ਹੈ ਦੁਨੀਆ, ਹੁਣ ਤੇ
ਭੇਜ ਦਿਓ ਅਸਤੀਫ਼ੇ,
ਮਜ਼ਦੂਰਾਂ ਕਿਰਸਾਨਾਂ ਖਾਤਰ
ਰੱਬ ਦੇ ਬੂਹੇ ਖੁਲ੍ਹ ਗਏ।