ਖੰਡ ਮਿਸ਼ਰੀ ਦੀਆਂ ਡਲ਼ੀਆਂ/ਆਉਂਦੀ ਕੁੜੀਏ ਜਾਂਦੀ ਕੁੜੀਏ
ਆਉਂਦੀ ਕੁੜੀਏ ਜਾਂਦੀ ਕੁੜੀਏ
580
ਚਲੀ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਥਾਲੀ
ਤੈਂ ਕੀ ਸ਼ੇਰ ਮਾਰਨਾ-
ਤੇਰੇ ਬਾਪ ਨੇ ਬਿੱਲੀ ਨਾ ਮਾਰੀ
581
ਚਲੀ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ
582
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਘਗਰੇ ਦਾ ਫੇਰ ਦੇਖ ਕੇ
ਠਾਣੇਦਾਰ ਨੇ ਕਚਹਿਰੀ ਬੰਦ ਕੀਤੀ
583
ਆਉਂਦੀ ਕੁੜੀਏ, ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਦਾਣਾ
ਬੋਲਿਆ ਚਲਿਆ ਮਾਫ ਕਰਨਾ
ਅਸੀਂ ਆਪਣਿਆਂ ਘਰਾਂ ਨੂੰ ਉੱਠ ਜਾਣਾ
584
ਖੜੋਤੀਏ ਕੁੜੀਏ
ਗੱਭਰੂ ਤੋਰ ਤੇ ਚੀਨ ਨੂੰ
ਰਹਿਗੇ ਬੁੱਢੇ ਠੇਰੇ
ਹੁੱਕੀਆਂ ਪੀਣ ਨੂੰ
585
ਖੜੋਤੀਏ ਕੁੜੀਏ
ਪਾਣੀ ਡੋਲ੍ਹਿਆ ਤਿਲ੍ਹਕਣ ਨੂੰ
ਵੀਰ ਉਠਗੇ
ਰੁਪਿਆਂ ਵਾਲੀ ਮਿਰਕਣ ਨੂੰ
586
ਆਉਂਦੀ ਕੁੜੀਏ
ਸੱਚ ਦੇ ਬਚਨ ਵਿੱਚ ਤਵੀਤੀ
ਮਰਜੇਂ ਜਨਾਹ ਬੰਦਿਆ
ਸਾਰੀ ਦੁਨੀਆਂ ਦੀ ਹਿਲ ਜੁਲ ਕੀਤੀ
587
ਆਉਂਦੀ ਕੁੜੀਏ
ਚਿਊਕਣੀ ਮਿੱਟੀ ਦੇ ਖਾਰੇ
ਖਦ ਖਦ ਖੀਰ ਰਿਝਦੀ
ਖਾਣਗੇ ਰੁਮਾਲਾਂ ਵਾਲੇ
588
ਆਉਂਦੀ ਕੁੜੀ ਨੇ ਸੁਥਣ ਸਮਾਲੀ
ਕੁੰਦੇ ਚਾਰ ਰੱਖਦੀ
ਮਾਰੀ ਸੌਂਕ ਦੀ
ਹੱਥ ’ਚ ਰੁਮਾਲ ਰੱਖਦੀ
ਮਾਰੀ ਸੌਂਕ ਦੀ
589
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਡੋਈ
ਵੀਰ ਘਰ ਆਉਂਦੇ ਨੂੰ
ਚੰਦ ਵਰਗੀ ਰੌਸ਼ਨੀ ਹੋਈ
590
ਆਉਂਦੀ ਕੁੜੀਏ ਜਾਂਦੀ ਕੁੜੀਏ
ਹਰੀਆਂ ਹਰੀਆਂ ਕਣਕਾਂ
ਉੱਤੇ ਉੱਡਣ ਭੰਬੀਰੀਆਂ
ਬੋਲੋ ਵੀਰੋ ਵੇ
ਭੈਣਾਂ ਮੰਗਣ ਜੰਜੀਰੀਆਂ
591
ਵੀਰ ਮੇਰੇ ਨੇ ਖੂਹ ਲਵਾਇਆ
ਵਿੱਚ ਸੁੱਟੀਆਂ ਤਲਵਾਰਾਂ
ਚਰਖੇ ਸੁੰਨੇ ਪਏ
ਕਿਧਰ ਗਈਆਂ ਮੁਟਿਆਰਾਂ
592
ਆਉਂਦੀ ਕੁੜੀ ਨੇ ਸਭਾ ਲਗਾਈ
ਵਿੱਚ ਨਾ ਹੁੱਕੇ ਵਾਲਾ ਆਵੇ
ਸਭਾ ਦੇ ਵਿੱਚ ਰੰਗ ਵੀਰ ਦਾ
ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ
593
ਆਉਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਛੋਲੇ
ਫੜ ਲੈ ਕੇਸਾਂ ਤੋਂ
ਜੱਟ ਫੇਰ ਨਾ ਬਰਾਬਰ ਬੋਲੇ
594
ਆਉਂਦੀ ਕੁੜੀਏ
ਕਛ ਕੜਾ ਕਰਪਾਨ ਗਾਤਰਾ ਪਾ ਲੈ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
ਤੂੰ ਮੇਰੀ ਕਾਲਣ ਬਣ ਜਾ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
595
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
596
ਆਉਂਦੀ ਕੁੜੀਏ
ਸਬਜ਼ ਬਾਲਟੀ ਭਰ ਲਿਆ
ਨਹਾਉਣਾ ਨੀ
ਗੋਬਿੰਦ ਸਿੰਘ ਮਹਾਰਾਜ ਨੇ
597
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਖੀਰਾ
ਹਰਖਾਂ ਨਾਲ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
598
ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਵਿੱਚ ਦੋਣਾ
ਵੀਰ ਦੇ ਕਮੀਜ਼ ਕੁੜਤਾ
ਬੈਠਾ ਲੱਗਦਾ ਸਭਾ ਦੇ ਵਿੱਚ ਸੋਹਣਾ
599
ਪਾਲੋ ਪਾਲ ਮੈਂ ਡੇਕਾਂ ਲਾਈਆਂ
ਉੱਤੋਂ ਦੀ ਲੰਘ ਗਈ ਤਿੱਤਰੀ
613
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦੀ ਡੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਮਾਂ ਆਲ਼ੇ ਦਾ ਉਜਰ ਨਾ ਕੋਈ |
614
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦਾ ਪਾਵਾ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪੱਟ ਮੰਗਦੇ ਮੁਕਲਾਵਾ
ਭਾਗ ਦੂਜਾ
ਇਕ ਲੜੀਆਂ ਬੋਲੀਆਂ
ਖੰਡ ਮਿਸ਼ਰੀ ਦੀਆਂ ਡਲੀਆਂ
ਰੂਪ ਕੁਆਰੀ ਦਾ
ਤੇਰੇ ਨਾਮ ਦੇ ਬਰਾਬਰ ਹੈਨੀ
ਖੰਡ ਮਖਿਆਲ਼ ਮਿਸ਼ਰੀ
ਭਾਈ ਜੀ ਦੇ ਗੜਵੇ ਦਾ
ਮਿਸ਼ਰੀ ਵਰਗਾ ਪਾਣੀ
ਲਈਏ ਗੁਰਾਂ ਦਾ ਨਾਂ
1
ਗੁਰੂ ਨਾਨਕ
ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ
2
ਹੱਟ ਖੁਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲੇ
3
ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ
4
ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ
5
ਬਾਣੀ ਧੁਰ ਦਰਗਾਹੋਂ ਆਈ
ਪਾਪੀਆਂ ਦੇ ਤਾਰਨੇ ਨੂੰ
6
ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ
7
ਗੁਰੂ ਗੋਬਿੰਦ ਸਿੰਘ
ਸੱਚ ਦਸ ਕਲਗੀ ਵਾਲਿਆ
ਕਿੱਥੇ ਛੱਡ ਆਇਆ ਲਾਲ ਪਰਾਏ
8
ਜਿੱਥੇ ਬੈਠ ਗਏ ਕਲਗੀਆਂ ਵਾਲੇ
ਧਰਤੀ ਨੂੰ ਭਾਗ ਲੱਗ ਗੇ
9
ਦਰਸ਼ਨ ਦੇ ਗੁਰ ਮੇਰੇ
ਸੰਗਤਾਂ ਆਈਆਂ ਦਰਸ਼ਨ ਨੂੰ
10
ਮੈਂ ਜਾਵਾਂ ਬਲਿਹਾਰ
ਕਲਗੀਆਂ ਵਾਲੇ ਤੋਂ
11
ਲਾਲ ਤੇਰੇ ਜੰਝ ਚੜ੍ਹਗੇ
ਜੰਞ ਚੜ੍ਹਗੇ ਮੌਤ ਵਾਲੀ ਘੋੜੀ
12
ਰਾਮ ਤੇ ਲਛਮਣ
ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ
13
ਕੱਲੀ ਹੋਵੇ ਨਾ ਬਣਾਂ ਦੇ ਵਿੱਚ ਲੱਕੜੀ
ਰਾਮ ਕਹੇ ਲਛਮਣ ਨੂੰ
14
ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵੱਸ ਹੋ ਗਿਆ
15
ਤੇਰੇ ਨਾਮ ਦੀ ਬੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ
16
ਯੁਧ ਲੰਕਾ ਵਿੱਚ ਹੋਇਆ
ਰਾਮ ਤੇ ਲਛਮਣ ਦਾ
17
ਭਗਤ
ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ
18
ਖੜੀ ਰੋਂਦੀ ਐ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਨੂੰ
19
ਜ਼ਾਤ ਦਾ ਜੁਲਾਹਾ
ਨਾਮ ਵਾਲਾ ਲਾਹਾ ਲੈ ਗਿਆ
20
ਜਦੋਂ ਸਧਨੇ ਨੇ ਨਾਮ ਉਚਰਿਆ
ਧੜਾ ਧੜ ਕੰਧਾਂ ਡਿੱਗੀਆਂ