ਚਲੰਤ ਨੋਟ.

(ਲੇਖਾਂ ਦੇ ਨੰਬਰ ਦਿੱਤੇ ਹਨ ਅਰ ਖਾਸ ਖਾਸ ਨੁਕਤਿਆਂ ਉੱਪਰ ਪਾਠਕਾਂ ਲਈ ਨੋਟ ਦਿੱਤੇ ਗਏ ਹਨ)

੧. ਪਿਆਰ-ਖਾਸ ਨੁਕਤਾ ਫਿਲਸਫੇ ਦਾ ਇਹ ਹੈ ਕਿ ਪਿਆਰ ਸਹਿਜ ਸੁਭਾਰਸਿਕ ਕਿਰਤ ਹੈ, ਇਕ ਪ੍ਰਦੀਪਤ ਰੂਹ ਹੈ, ਉਸ ਥੀਂ ਹਿਠਾਹਾਂ ਹਨ ਸਭ ਅਕਲ ਦੇ ਗਿਆਨ ਤੇ ਜਿਸਮ ਦੇ ਕਰਤਬ, ਆਦਿ ਖਿੱਚ ਤੇ ਅੰਤ ਵਿਸਮਾਦ, ਤੇ ਫਿਰ ਖਿੱਚ ਤੇ ਵਿਸਮਾਦ ਦੇ ਹੁਲਾਰਿਆਂ ਵਿੱਚ ਰੂਹ ਦਾ ਪੀਘਾਂ ਝੂਟਨਾ ਪਿਆਰ ਜੀਵਨ ਹੈ, ਪੰਜਾਬ ਵਿੱਚ ਇਹਨੂੰ ਸੁੱਚੀ ਤੇ ਸੱਚੀ ਫਕੀਰੀ ਕਿਹਾ ਜਾਂਦਾ ਹੈ। ਇਸ ਪਿਆਰ ਦੇ ਰੰਗ, ਖਿੱਚ ਵਿੱਚ ਖਚੀਣਾ, ਦਰਦੀਣਾ, ਤੇ “ਹਰ ਹਰ" ਗਾਂਵਣਾ ਤੇ ਮਨ ਵਿੱਚ ਰਜ਼ਾ ਉੱਪਰ ਟਿਕਾ ਵਿੱਚ ਰਹਿਣਾ, ਕਿਸੀ ਤਰਾਂ ਦੀ ਬੇਚੈਨੀ ਵਿੱਚ ਨਾ ਜਾਣਾ, ਨੈਣ ਰੰਗੀ ਫਕੀਰੀ ਦੇ ਲਛਣ ਹਨ।।

ਸਫਾ ੩ ਨਿਰੋਲ ਰੂਪ-ਇਥੇ ਰੂਪ ਦੇ ਅਰਬ ਸੁੰਦਰਯਤਾ, ਸੁਹਣਪ ਦੇ ਹਨ, ਫਿਲਸਫੇ ਦੇ ਨਾਮ ਰੂਪ ਵਲ ਕੋਈ ਇਸ਼ਾਰਾ ਨਹੀਂ, ਰੂਪ ਨੂੰ ਹੀ ਕੀਟਸ ਨੇ ਸੱਚ ਕਿਹਾ ਹੈ। ਰੂਪ ਰੂਹ ਦਾ ਭਾਨ, ਗਿਆਨ, ਤੇ ਖੋਰਾਕ ਹੈ। ਸ਼ੂਨ੍ਯ ਫਿਲਸਫੇ-ਥੀਂ ਕਿਸੀ ਖਾਸ ਫਿਲਸਫੇ ਦੇ ਸਕੂਲ ਥੀਂ ਮੁਰਾਦ ਨਹੀਂ ਇਕ ਕਾਵਯ ਰਸਿਕ ਦ੍ਰਿਸ਼ਟੀ ਨੂੰ ਜੋ ਰੂਪ ਸੱਚ ਦਿਸਦਾ ਹੈ ਉਸ ਥੀਂ ਉਲਟ ਜੋ ਸੱਚ ਨੂੰ ਮਨਤਕੀ ਤਰਾਂ ਸ਼ੂਨਯ ਕਰ ਦੱਸਦੇ ਹਨ ਉਹ ਮੁਰਦਾ ਖਿਆਲ ਹਨ।

ਬਾਹਰ ਅੰਦਰ ਕੀ? ਯੋਗੀ ਜਨ ਕਹਿੰਦੇ ਹਨ ਅੰਤਰ ਧਿਆਨ ਹੋਕੇ ਕਿਸੀ ਖਾਸ ਮਰਾਕਬੇ ਵਿੱਚ ਜਾਕੇ ਪਰਫੁਲਤ ਹੁੰਦੇ ਹਨ, ਉਹਨੂੰ ਅੰਦਰ ਦਾ ਵਿਗਾਸ ਕਹਿਕੇ ਬੜਾ ਸਲਾਹੁੰਦੇ ਹਨ। ਅੰਦਰ ਬਾਹਰ ਨਿਰੇ ਲਫਜ਼ ਹੀ ਹਨ ਟੇਕ ਵਿੱਚ ਖੜਾ ਬੰਦਾ ਖੁਲ੍ਹੇ ਨੈਣ ਵੀ ਅੰਤਰ ਮੁੱਖੀ ਹੈ ਤੇ ਬੇ ਟੇਕਾ ਯੋਗੀ ਬੰਦ ਨੈਣ ਵੀ ਬਾਹਰ ਮੁੱਖੀ ਹੈ। ਦੀਦ ਵਿੱਚ ਜੇ ਗਗਨ ਆਪਣੇ ਅੰਦਰ ਕਰ ਦੇਖੀਏ ਤਦ ਸਾਰਾ ਬਾਹਰ ਦਾ ਸੰਸਾਰ ਅੰਦਰ ਹੋ ਹੀ ਜਾਂਦਾ ਹੈ, ਬਾਹਰ ਕੁਛ ਨਹੀਂ ਰਹਿੰਦਾ ਤੇ ਜੇ ਬਾਹਰ ਵਲ ਇਕ ਹੋਰ ਤਰਾਂ ਦਾ ਕਾਵ੍ਯ ਕਟਾਖ੍ਯ ਸੁਟੀਏ ਤਦ ਅੰਦਰ ਹਨੇਰਾ ਹੀ ਰਹਿ ਜਾਂਦਾ ਹੈ। ਜੀਵਨ ਦਾ ਵਿਗਾਸ ਸਭ ਅੰਦਰੋਂ ਬਾਹਰ ਆਕੇ ਖੇਡਦਾ ਹੈ!!


੨. ਕਵਿਤਾ-(ਸਫਾ ੨੭ ਸਤਰ ੪) ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ "ਲਖ ਅਕਾਸਾ ਅਕਾਸ" ਅਕਾਸ ਦੇ ਅਰਥ ਸਪੇਸ, ਥਾਂ, ਦੇ ਹਨ, ਇਹ ਦਿਸਦੀ ਪਿਸਦੀ ਅਨੰਤ ਥਾਂ ਸ਼ਾਇਦ ਅੰਤ ਵਾਲੀ ਹੈ ਪਰ ਅੰਤਰਗਤ ਯਾ ਬਾਹਰਗਤ ਇਸ ਵਿੱਚ ਹੀ ਅੰਦਰ ਦੀ ਅਨੇਕਤਾ ਕਰਕੇ ਅਸਗਾਹ ਅਨੰਤਤਾ ਹੈ। ਕਦੀ ਕਦੀ ਕੋਈ ਰਚਨਾ ਇਓਂਂ ਸਹਿਜ ਸੁਭਾ ਰਚੀ ਜਾਂਦੀ ਹੈ ਕਿ ਇਸ ਦਿਸਦੇ ਅਕਾਸ਼ ਵਿੱਚੋਂ ਕਿਸੇ ਅਣਡਿਠੇ ਅਕਾਸ਼ ਵਿੱਚ ਪ੍ਰਕਾਸ਼ ਕਰਨ ਲੱਗ ਪੈਂਦੀ ਹੈ। ਰੂਹਾਂ ਦੇ ਦੇਸ ਪਹੁੰਚ ਜਾਈਦਾ ਹੈ, ਹੋ ਸੱਕਦਾ ਹੈ ਕਿ ਸਾਡੇ ਕਵੀ ਤੇ ਫਕੀਰ ਬਾਜ਼ ਵੇਲੇ ਇਨ੍ਹਾਂ ਡਾਈ ਮਿਨਸ਼ਨਾਂ ਥੀਂ ਉਠ ਵਾਧੂ ਡਾਈਮਿਨਸ਼ਨਾਂ ਦੀ ਜ਼ਿੰਦਗੀ ਨੂੰ ਛੋਹੰਦੇ ਹਨ, ਚੌਥੇ ਪਦ ਦਾ ਤਾਂ ਜ਼ਿਕਰ ਕਈ ਥਾਂ ਆਉਂਦਾ ਹੈ, ਸੋ ਰਸ ਅਰੁੜ ਕਵੀ ਜੀਵਨ ਬੜੇ ਮੁਹਜਜ਼ੇ ਕਰ ਦਿੰਦਾ ਹੈ।

(ਸਤਰ ੧੨ ਤੇ ੧੩)-ਮੇਰਾ ਮਤਲਬ ਇਹ ਹੈ ਕਿ ਜਦ ਹੱਥ ਲਾਇਆ ਰਾਗ ਦੀ ਬਰੀਕ ਥੀਂ ਬਰੀਕ ਤਰਜਾਂ ਸਾਡੇ ਦਿਲ ਵਿੱਚ ਵੱਜਣ ਲੱਗ ਜਾਂਦੀਆਂ ਹਨ, ਤਦ ਜੋ ਸੁਣਨ ਵਿੱਚ ਮੌਜ ਹੈ ਉਹ ਕਹਿਣ ਵਿੱਚ ਨਹੀਂ।

(ਸਫਾ ੩੨ ਝਮੇਲੇ ਸੱਚ)-ਕਵੀ ਦਾ ਸੱਚ ਸਦਾ ਦਰਸ਼ਨਾਂ ਦਾ ਅਨਭਵੀ ਸੱਚ ਹੈ, ਕੋਈ ਆਪਣੇ ਆਪੇ ਦੀ ਸਹੀ ਪ੍ਰਤੀਤ ਕੀਤੀ ਚੀਜ਼ ਹੈ, ਦੋ ਜਮਾ ਦੇ ਬਣੇ ਚਾਰ

ਦੱਸਣ ਵਾਲੇ ਹੋ ਸੱਕਦਾ ਹੈ ਸੱਚੇ ਨਾ ਹੋਣ, ਹੋ ਸੱਕਦਾ ਹੈ ਦੋ ਜਮਾ ਦੋ ਬਣਿਆ ਸਿਫਰ ਦੱਸਣ ਵਾਲੇ ਜਿਆਦਾ ਤੇ ਦਰ ਹਕੀਕਤ ਸੱਚ ਹੋਣ, ਬਨਫਸ਼ੇ ਨੂੰ ਦੇਖਕੇ ਕਵੀ ਦਾ ਕਹਿਣਾ ਕਿਸੇ ਦੀ ਅਖ ਹੈ ਜਿਆਦਾ ਸੱਚ ਦਾ ਪ੍ਰਕਾਸ਼ਕ ਹੋ ਸੱਕਦਾ ਹੈ ਤੇ ਬਨਫਸ਼ੇ ਨੂੰ ਕੈਮੀਕਲ ਮੁਰਕਬ ਕਹਿਣਾ ਜਿਆਦਾ ਕੂੜ ਦੇ ਨੇੜੇ ਹੋ ਸੱਕਦਾ ਹੈ।

(ਸਫਾ ੩੪ ਲੈਫਕੈਡੀਉ ਹੈਰਨ)-(ਇਹ ਕਿਤਾਬ ਵਿੱਚ ਲੈਕਫੈਡੀਉ ਹੈਰਨ ਛਪ ਗਿਆ ਹੈ ਸੋਧ ਲੈਣਾ)-ਇਹ ਇਕ ਅੰਗਰੇਜ਼ ਜਾਪਾਨ ਮੁਲਕ, ਜਾਪਾਨ ਦੇ ਜੀ, ਜਾਪਾਨ ਦੇ ਸਾਹਿਤ੍ਯ ਤੇ ਜਾਪਾਨ ਦੇ ਲੋਕਾਂ ਦਾ ਬੜਾ ਆਸ਼ਿਕ ਹੋਇਆ ਹੈ, ਆਪ ਨੇ ਬਹੁਤ ਸਾਰੀਆਂ ਪੁਸਤਕਾਂ ਜਾਪਾਨ ਪਰ ਲਿਖੀਆਂ ਹਨ ਅਰ ਆਪ ਇਕ ਜਾਪਾਨੀ ਸਵਾਣੀ ਨਾਲ ਵਿਆਹ ਕਰਕੇ ਉਥੇ ਹੀ ਰਹਿ ਪਏ॥

ਚੈਰੀ-ਚੈਰੀ ਜਾਪਾਨ ਦਾ ਕੌਮੀ ਫਲ ਹੈ ਚੇਤਰ ਵਿਸਾਖ ਚੜ੍ਹੇ ਸਾਰਾ ਜਾਪਾਨ, ਉਹਦੇ ਬਾਗ ਬਗੀਚੇ ਇਸ ਫੁੱਲ ਨਾਲ ਭਰ ਜਾਂਦੇ ਹਨ। ਸ਼ਗੂਫਾ ਵੇਖਣ ਦੀਆਂ ਛੁੱਟੀਆਂ ਹੁੰਦੀਆਂ ਹਨ। ਜਾਪਾਨੀ ਅਨਮਤ ਹੋਏ ਇਸ ਫੁੱਲ ਦੀਆਂ ਪੰਖੜੀਆਂ ਦੀ ਬਸੰਤ ਬਰਖਾ ਵਿੱਚ ਵਿਚਰਦੇ ਹਨ॥

ਓਏਨੋ-ਇਕ ਰਮਣੀਕ ਬਾਗ਼ ਟੋਕੀਓ ਸ਼ਹਿਰ ਦੇ ਐਨ ਵਿੱਚਕਾਰ।


੩. ਕਵੀ ਦਾ ਦਿਲ-ਕਵੀ ਚਿੱਤ ਦੇ ਅੰਦਰਲੀ ਮਨ-ਬੁਤਸ਼ਾਲਾ ਦਾ ਇਹ ਵਿਯਾਖਯਾਨ ਹੈ, ਕਿਸ ਤਰਾਂ ਉਪਰਲੇ ਮਨ ਥੀਂ ਤਲੇ ਜਾਕੇ ਹੇਠਲਾ ਮਨ ਕਵੀਆਂ ਦਾ ਉਨ ਮਨ ਦੀਆਂ ਛੋਹਾਂ ਵਿੱਚ ਕੰਮ ਕਰਦਾ ਹੈ, ਸਭ ਪ੍ਰਕਾਸ਼ ਅੰਦਰੋਂ ਬਾਹਰ ਆਉਂਦਾ ਹੈ। ਜਦ ਹੇਠਲਾ ਮਨ ਕੰਮ ਕਰਦਾ ਹੈ ਤਦ ਉੱਪਰਲੇ ਮਨ ਨੂੰ ਖਬਰ ਨਹੀਂ ਹੁੰਦੀ ਆਵੈਸ਼ ਸਦਾ ਹੇਠਲੇ ਮਨ ਨੂੰ ਹੁੰਦਾ ਹੈ, ਉਤਲਾ ਮਨ ਇਕ ਵਿਵਹਾਰਕ ਜਿਹਾ ਕਮਕਰੁ ਮਸ਼ੀਨ ਹੈ। ਕਵੀ ਉਹ ਹੈ ਜਿਸਦਾ ਹੇਠਲਾ ਮਨ ਆਤਮਕ ਪ੍ਰਕਾਸ਼ ਤੇ ਆਤਮਕ ਰਸ ਦਾ ਚਸ਼ਮਾ ਹੋ ਗਿਆ ਹੈ, ਉਥੋਂ ਇਕ ਧਾਰਾ ਚਲਦੀ ਹੈ। ਜਿਹੜੀ ਕਵੀ ਦੇ ਚਿਤ ਉੱਪਰ ਬਾਹਰੋਂ ਪਈ ਮੈਲ ਨੂੰ ਰੋਹੜ ਕੇ ਲੈ ਜਾਂਦੀ ਹੈ, ਕਵੀ ਦਾ ਚਿੱਤ ਦੱਸਿਆ ਹੈ ਤੋਂ ਵਰਗੀ ਕੋਈ ਜਿੰਦਾ ਚੀਜ਼ ਹੈ।


8. ਮਜ੍ਹਬ (ਕਾਸਮਿਕ ਸਫਾ ੬੭)-ਅਸੀ ਆਮ ਕਰਕੇ ਕਾਸਮਿਕ ਮਨ ਵਿੱਚ ਨਹੀਂ ਰਹਿੰਦੇ ਪਰ ਫਕੀਰ ਜਿਨ੍ਹਾਂ ਰਜ਼ਾ ਸਮਝ ਲਈ ਹੈ ਉਨ੍ਹਾਂ ਦਾ ਮਨ

ਕਾਸਮਿਕ ਹੋ ਜਾਂਦਾ ਹੈ ਆਪ ਨਹੀਂ ਰਹਿੰਦਾ ਪਰ ਕੁਲ ਜਗਤ ਦਾ ਰੂਹ ਆਪੇ ਵਿੱਚ ਆ ਜਾਂਦਾ ਹੈ। ਅਨੰਤ ਦੀ ਭਾਨ ਹੁੰਦੀ ਹੈ ਤੇ ਅੰਤ ਵਾਲਾ ਵੀ ਅਨੰਤ ਹੋ ਨਿਬੜਦਾ ਹੈ।


੫. ਆਰਟ- ਇਹ ਲੇਖ ਜਾਪਾਨ ਦੇ ਜੀਵਨ ਦੀ ਅਧਾਰ ਪਰ ਲਿਖਿਆ ਹੈ, ਆਰਟ ਜਿਸ ਤਰਾਂ ਜਾਪਾਨ ਵਿੱਚ ਫਲਿਆ ਹੈ ਉਹਦਾ ਜ਼ਿਕਰ ਕੀਤਾ ਹੈ।

(ਸਫਾ ੮੭) ਪੌੜੀਆਂ, ਜਾਪਾਨ ਵਿੱਚ ਸੁਹਣੀਆਂ ਥਾਵਾਂ ਤੇ ਪੱਥਰ ਦੀਆਂ ਪੌਹੜੀਆਂ ਨੀਵੇਂ ਥਾਵਾਂ ਥੀਂ ਉੱਤੇ ਜਾਣ ਦਾ ਜੀਨਾ ਬਣ ਰਹੀਆਂ ਹਨ, ਇਹ ਬੁਧ ਮਤ ਦੇ ਚਿਤ੍ਰ ਹਨ, ਉਹ ਪੌਹੜੀਆਂ ਸਦਾ ਚਾਹੜ ਹੀ ਰਹੀਆਂ ਹਨ, ਕਿਸੀ ਮੰਜ਼ਲ ਮਕਸੂਦ ਨੂੰ ਨਹੀਂ ਲੈ ਜਾ ਰਹੀਆਂ, ਜਿੰਦਗੀ ਉੱਪਰ ਚੜ੍ਹਨਾ ਹੈ, ਅਪੜਨਾ ਕਿਧਰੇ ਨਹੀਂ, ਜਿਵੇਂ-ਬੜੀ ਹੀ ਸੋਹਣੀ ਗੋਂਦ ਦੇ ਕਵਿਤਾ ਰੂਪ ਉਹ ਪੱਥਰ ਹਨ। ਕਹੀਆਂ ਸੋਹਣੀਆਂ ਹਨ ਆਪਣੀ ਬਚੀਲੀ ਜਿਹੀ ਸਾਦਗੀ ਵਿੱਚ ਉੱਚਾ ਕਰਦੀਆਂ ਹਨ, ਰਾਹ ਵੀ ਹਨ, ਪਰ ਕਿਸੀ ਖਾਸ ਥਾਂ ਨੂੰ ਨਹੀਂ ਲੈ ਜਾ ਰਹੀਆਂ।


੬. ਵਤਨ ਦਾ ਪਿਆਰ-(ਸਫਾ ੧੧੦ ਸਤਰ ੮), ਖੱਦਰ ਪਹਿਨਣਾ ਚਿੰਨ੍ਹ ਹੈ, ਜੇ ਅੰਦਰ ਦਰਦ ਨਹੀਂ ਤਦ ਮਖੌਲ ਹੈ, ਜੇ ਅੰਦਰ ਦਰਦ ਹੈ ਤਦ ਚਿੰਨ੍ਹ ਦੇ ਅਰਬ ਚਿੰਨ੍ਹ ਮਾਤਰ ਹੀ ਹੁੰਦੇ ਹਨ। ਚਿੰਨ੍ਹ ਤਾਂ ਹੀ ਹੈ ਜੇ ਅੰਦਰ ਕੁਛ ਹੋਵੇ, ਨਹੀਂ ਤਾਂ ਚਿੰਨ੍ਹ ਸਦਾ ਨਿਰਜਿੰਦ ਹੁੰਦੇ ਹਨ।

੭. ਇਕ ਜਾਪਾਨੀ ਨਾਇਕਾ ਦੀ ਜੀਵਨ

ਕਥਾ।

ਗੈਸ਼ਾ-ਜਾਪਾਨ ਵਿੱਚ ਗੈਸ਼ਾ ਉਹੋ ਹੀ ਹੈ ਜੋ ਮਹਾਰਾਸ਼ਟਰ ਵਿੱਚ ਗਾਣ ਵਾਲੀਆਂ ਬਾਈਆਂ ਹਨ, ਇਹ ਰਾਗ ਅਰ ਨਾਚ ਵਿੱਚ ਨਿਪੁੰਨ ਹੁੰਦੀਆਂ ਹਨ ਹੁਣ ਤਕ ਵੱਡੇ ਵੱਡੇ ਘਰਾਨਿਆਂ ਦੇ ਗਭਰੂ ਗੈਸ਼ਾਂ ਨਾਲ ਵਿਆਹ ਕਰ ਲੈਂਦੇ ਹਨ।

(ਸਫਾ ੧੨੦ ਸਤਰ ੧੪) ਗੁਜਰ ਗਏ ਮਿਤ੍ਰ ਦੀਆਂ ਨਿਸ਼ਾਨੀਆਂ ਰਖਦੇ ਹਨ, ਇਹ ਘਰ ਦਾ ਇਕ ਨਿੱਕਾ ਜਿਹਾ ਮੰਦਰ ਹੁੰਦਾ ਹੈ ਜਿਹੜਾ ਘਰ ਦੇ ਕਿਸੀ ਕਮਰੇ ਦੇ ਕੋਨੇ ਵਿੱਚ ਰਖਿਆ ਹੁੰਦਾ ਹੈ ਤੇ ਇਹ ਗੁਜਰ ਗਈਆਂ ਦੀ ਯਾਦ ਦਾ ਪੂਜਨਯ ਚਿੰਨ੍ਹ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਇਸ ਬੁਧ ਮਤ ਦੇ ਚਿੰਨ੍ਹ ਰੂਪ ਸਿਮਰਨ ਥੀਂ ਹੋਰ ਉੱਪਰ ਕਿਸੀ ਸਾਖਯਾਤ ਦੀ ਹਜ਼ੂਰੀ ਹੈ।


੮. ਆਪਣੇ ਮਨ ਨਾਲ ਗੱਲਾਂ।

ਰਾਯਟੇ-ਜਰਮਨੀ ਦਾ ਉੱਘਾ ਕਵੀ ਜਿਸ ਫੂਓਸਟ ਨਾਟਕ ਰਚਿਆ ਹੈ, ਉਹਨੂੰ ਵੀਹਵੀਂ ਸਦੀ ਦਾ ਪੈਗੰਬਰ ਮੰਨਿਆ ਜਾਂਦਾ ਹੈ।

ਮਾਰਕਟਵੈਨ-ਅਮਰੀਕਾ ਦਾ ਮਖੌਲੀ ਲੇਖਕ ਨੂੰ ਆਪ ਨੇ Diary of Adam ਇਕ ਵਚਿਤ੍ਰ ਕਿਤਾਬ ਲਿਖੀ ਹੈ ਕਿਤਾਬ ਹਸਾ ਹਸਾ ਮਾਰਦੀ ਹੈ ਪਰ ਹੈ ਵੀ ਬੜੀ ਸੰਜੀਦਾ, ਤੇ ਤੀਮੀ ਮਰਦ ਦੇ ਪਿਆਰ ਤੇ ਉਹਦੇ ਅੰਜਾਮ ਤੇ ਉਹਦੇ ਸੁਖ ਦੁਖ ਆਦਿ।


੯. ਕਿਰਤ-ਹੈਨਰੀ ਫੋਰਡ ਅਮਰੀਕਾ ਦਾ ਉਘਾ ਧਨੀ ਕਹਿੰਦਾ ਹੈ, ਕਿਰਤ ਹੀ ਰੂਹਾਨੀਅਤ ਹੈ, ਕਾਰਲੈਲ ਨੂੰ ਵੀ ਕਿਹਾ ਹੈ ਕਿ ਜਿਸ ਨੂੰ ਆਪਣਾ ਕੰਮ ਮਿਲ ਗਿਆ, ਉਹਨੂੰ ਆਪਣਾ ਰੂਹ ਮਿਲ ਗਿਆ, ਪਰ ਅਸਲ ਵਿੱਚ ਜਦ ਜੀ ਦੀਆਂ ਤੇਹਾਂ ਵਿੱਚ ਡੂੰਘਾ ਮਨ ਕਿਸੀ ਦੇ ਰਬੀ ਪਿਆਰ ਦੇ ਅੰਮ੍ਰਿਤ ਤੇ ਪ੍ਰਕਾਸ਼ ਨਾਲ ਭਰ ਜਾਵੇ ਤਦ ਕੀ ਅਕਲ ਤੇ ਕੀ ਜਿਸਮ ਦੇ ਕੰਮ ਸਭ ਪੂਜਾ ਹੁੰਦੇ ਹਨ, ਨਹੀਂ ਤਾਂ ਜੀਵਨ ਨੂੰ ਉਹ ਸੁਗੰਧਿਤ ਸੌ ਨਹੀਂ ਆਈ ਜਿਸ ਨੂੰ ਸੁਣ ਕੇ ਫਿਰ ਕਿਸੀ ਹੋਰ ਗੱਲ ਦੇ ਸੁਣਨ ਦੀ ਲੋੜ ਨਹੀਂ ਰਹਿੰਦੀ।


੧੦ ਮਿਤ੍ਰਤਾ

ਛੂਹੀ ਮੂਹੀ ਤਾ-- ਛੋਹ ਲੱਗਿਆਂ ਹੀ ਖਿੜ ਜਾਣ ਦਾ ਗੁਣ, ਯਾ ਹਿਸ ਜਾਣ ਦਾ ਗੁਣ, ਇਹ ਅਨੇਕ ਅਸਰਾਂ ਹੇਠ ਰੂਹ ਦੇ ਹਲਕਾ ਤੇ ਭਾਰਾ ਹੋ ਜਾਣ ਤੇ ਉਹਦੀ ਗਿਆਤ ਹੋ ਜਾਂਣ ਦੀ ਅੰਦਰਲੀ ਰੂਹਾਨੀ ਨਿਜ਼ਾਕਤ ਹੈ ਜਿਹੜੀ ਸੱਚੀ ਅੰਤਰਯਾਤਮਾ ਹੈ।

੧੧. ਘਲੋਈ ਗਲੇਸ਼ੀਅਰ ਦੀ ਯਾਤ੍ਰਾ।

ਇਹ ਇਕ ਟੱਬਰ ਦੀ ਯਾਤ੍ਰਾ ਦੀ ਡਾਇਰੀ ਹੈ, ਲਿਖਣ ਵਾਲੀ ਬੀਬੀ ਦਯਾ ਕੌਰ ਮਲਕ ਅਤਰ ਸਿੰਘ ਜੀ ਦੀ ਸਪੁਤ੍ਰੀ ਹੈ ਤੇ ਜਿੰਨੇ ਨਾਮ ਆਉਂਦੇ ਹਨ, ਉਹ ਆਪਣੇ ਟੱਬਰ ਦੇ ਨਾਮ ਹਨ। ਗਲੇਸ਼ੀਅਰ ਬਰਫ ਦਾ ਦਰਯ ਹੁੰਦਾ ਹੈ ਜੋ ਉਪਰਲੀਆਂ ਬਰਫਾਨੀ ਚੋਟੀਆਂ ਥੀਂ ਖਿਸਕ ਚਲ ਪੈਂਦਾ ਹੈ।


੧੨. ਕੀਰਤ ਤੇ ਮਿਠਾ ਬੋਲਣਾ।

ਇਹ ਵੈਰਾਗਯ ਥੀਂ ਬਾਹਦ ਰੱਬੀ ਵਸਲ "ਸਦਾ ਵਿਗਾਸ" ਦੀ ਹਾਲਤ ਵਿੱਚ ਜਿਂਦੇ ਮਹਾਂਪੁਰਖ ਅਸਗਾਹ ਮਿਠਤ ਦਾ ਪ੍ਰਕਾਸ਼ ਹੈ, ਉਨ੍ਹਾਂ ਦੀ ਹਜੂਰੀ ਉਨ੍ਹਾਂ ਦੇ ਵਚਨ ਮਿਠੇ, ਉਨ੍ਹਾਂ ਦੀ ਚੁੱਪ ਰਸ ਭਜਨ ਵ ਉਨ੍ਹਾਂ ਦੀ ਨਿਗਾਹ ਅਮ੍ਰਿਤ, ਜਦ ਹੇਠਲਾ ਤੇ : ਰੂਪ ਅਨੰਤ ਵਿੱਚ ਵਸਦਾ ਮੰਨ ਅਮਿਤ ਨਾਲ ਭਰ ? ਹੈ, ਤਦ ਹੀ ਇਹ ਮਿਠਾ ਰਾਗ ਦਿਲ ਦਿਮਾਗ ਤੇ ਕਿ ਅਲਪਣ ਲੱਗ ਜਾਂਦਾ ਹੈ । ੧੩. ਪੰਜਾਬੀ ਸਾਹਿਤ ਪਰ ਕਟਾਖ । ਕੋਲਕੇ ਦੀ ਪੁਰਾਤਨ ਜਨਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪ੍ਰਕਾਸ਼ਤ ਕੀਤੀ ਦਫਤਰ ਖਾਲਸਾ ਸਮਾਚਾਰ ਥੀਂ ਮਿਲਦੀ ਹੈ !! ਸਫਾ ੨੧੪-ਨਮੂਨੇ-ਇਹ ਨਮੂਨੇ ਕਲਨ ਧਰ ਚਮਤਕਾਰ ਵਿੱਚੋਂ ਹਨ-ਪਹਿਲਾ ਨਮੂਨਾ “ ਕੰਡ ਵੀਂ ਸੱਚਖੰਡ’’ ਲੇਖ ਵਿੱਚੋਂ ਹੈ, ਦੂਜਾ “ਬਾਲਾ ਪ੍ਰੀਤ