ਕੌਡੀ ਬਾਡੀ ਦੀ ਗੁਲੇਲ

ਕੌਡੀ ਬਾਡੀ ਦੀ ਗੁਲੇਲ (2018)
 ਚਰਨ ਪੁਆਧੀ
44067ਕੌਡੀ ਬਾਡੀ ਦੀ ਗੁਲੇਲ2018ਚਰਨ ਪੁਆਧੀ


ਕੌਡੀ-ਬਾਡੀ ਦੀ ਗੁਲੇਲ
(ਬਾਲ ਕਵਿਤਾਵਾਂ)

ਲੇਖਕ
ਚਰਨ ਪੁਆਧੀ


ਸੰਗਮ ਪਬਲੀਕੇਸ਼ਨਜ਼, ਸਮਾਣਾ

Kaudi-Badi Di Gulel

(Punjabi Poems for Children)
by
Charan Puaadhi
Puaadh Book Depot
VPO. Arnauli Bhai Ji Ki
Via. Cheeka, Distt. Kaithal
(Haryana)-136034
Ph. 099964-25988, 085719-16780

ISBN 978-93-5231-309-9

© Author

2018

Published by
Sangam Publications
Sekhon Colony, Near Bus Stand,
Samana (Distt. Patiala)
Ph. 01764-501934
Mob. 99151-03490, 98152-43917
email : sangam541@gmail.com
www.sangampublications.com

Printed & Bound at:
Aarna Printing Solutions, Patiala
Ph. 99148-40666

All rights reserved

This book is sold subject to the condition that it shall not, by way of trade or otherwise, be lent, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means(electronic, mechanical, photocopying, recording or otherwise), without the prior written permission of the copyright owner and the above-mentioned publisher of this book.

ਸਮਰਪਿਤ
ਮੇਰੀ ਧਰਮ ਪਤਨੀ
ਮਨਜੀਤ ਕੌਰ (ਬਿੰਦਰੀ)
ਦੇ ਨਾਂ

ਤਤਕਰਾ

1.ਗਿਆਨ 'ਚ ਸ਼ਕਤੀ/8

2.ਇੱਕ ਹੋ ਜਾਓ/9

3.ਆਈ ਬਸੰਤ/10

4.ਸੱਚੇ ਬੋਲ/12

5.ਇਮਲੀ/13

6.ਲਾਡੋ/14

7.ਛੁੱਟੀ ਦੀ ਘੰਟੀ/15

8.ਪੁੱਪ ਕਾ 'ਜਾ/16

9.ਚੰਗਾ ਲੱਗਦੈ/17

10.ਬੀਬੇ ਬੱਚੇ/18

11.ਫੱਟੀ ਬਸਤਾ/19

12.ਜੰਗਲਾਂ ਦੇ ਫਾਇਦੇ/21

13.ਵਣ ਮਹਾਂਉਤਸਵ/22

14.ਜੇਜੀ ਰਾਮ/23

15.ਸ਼ਿਕਾਇਤਾਂ/25

16.ਸ਼ਹਿਰ ਗਏ ਸੀ/27

17.ਟੰਗ ਟਵਿੱਟਰ/28

18.ਜੰਗਲ ਬਣਾਉਣ ਸਵਰਗ/31

19.ਰੁੱਖਾਂ ਦਾ ਤਿਓਹਾਰ/32

20.ਹਥਣੀ ਦਾ ਚਰਖਾ/33

21.ਗਿਣਤੀ ਦਾਦਾ-ਦਾਦੀ ਦੀ/35

22.ਬੱਬਰ ਸ਼ੇਰ ਦੀ ਸ਼ਾਦੀ/36

23.ਕੇਲਾ ਪ੍ਰਧਾਨ/38

24.ਕੌਡੀ-ਬਾਡੀ ਦੀ ਗੁਲੇਲ/40

ਭੂਮਿਕਾ

ਚਰਨ ਪੁਆਧੀ ਵੱਖਰੇ ਅੰਦਾਜ਼ ਵਿਚ ਬਾਲ ਸਾਹਿਤ ਦੀ ਰਚਨਾ ਕਰਨ ਵਾਲਾ ਲਿਖਾਰੀ ਹੈ। ਉਸ ਦੀਆਂ ਬਾਲ ਕਵਿਤਾਵਾਂ ਅਤੇ ਨਰਸਰੀ ਗੀਤਾਂ ਵਿਚਲਾ ਆਕਰਸ਼ਣ ਬੱਚਿਆਂ ਨੂੰ ਹੀ ਨਹੀਂ, ਵਡੇਰੀ ਉਮਰ ਦੇ ਪਾਠਕਾਂ ਨੂੰ ਵੀ ਪ੍ਰਭਾਵਿਤ ਕਰਨ ਦਾ ਜਾਦੂ ਰੱਖਦਾ ਹੈ।

ਪੁਆਧੀ ਦੀ ਹੱਥਲੀ ਕਾਵਿ ਪੁਸਤਕ 'ਕੌਡੀ-ਬਾਡੀ ਦੀ ਗੁਲੇਲ ਵਿਚ ਬੱਚਿਆਂ ਲਈ ਬਹੁਭਾਂਤੀ-ਵਿਸ਼ਿਆਂ ਉਪਰ ਲਿਖੀਆਂ ਗਈਆਂ ਕਵਿਤਾਵਾਂ ਹਨ। ਇਹਨਾਂ ਕਵਿਤਾਵਾਂ ਵਿਚ ਉਹ ਉਹਨਾਂ ਵਿਸ਼ਿਆਂ ਬਾਰੇ ਬਾਲ ਪਾਠਕਾਂ ਦੀ ਸਾਂਝ ਪੁਆਉਂਦਾ ਹੈ, ਜਿਨ੍ਹਾਂ ਦਾ ਸਾਡੇ ਸਮਾਜ ਨਾਲ ਸਿੱਧੇ ਰੂਪ ਵਿਚ ਸੰਬੰਧ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਕਵਿਤਾਵਾਂ ਵਿਚ ਫਲ, ਫੁੱਲ, ਰੁੱਖ, ਪਾਣੀ, ਧਰਤੀ, ਪਹਾੜ, ਨਦੀਆਂ, ਵੰਨ ਸੁਵੰਨੇ ਪੰਛੀ ਆਦਿ ਦੇ ਰੂਪ ਵਿਚ ਪ੍ਰਕ੍ਰਿਤੀ ਦੀ ਸੁੰਦਰਤਾ ਨੂੰ ਬਚਾਉਣ ਲਈ ਸੁਨੇਹੇ ਵੀ ਹਨ ਅਤੇ ਸਿੱਖਿਆ ਪ੍ਰਾਪਤੀ ਕਰਕੇ ਉੱਚੀ ਮੰਜ਼ਿਲ ਹਾਸਲ ਕਰਨ ਦੀ ਹੱਲਾਸ਼ੇਰੀ ਵੀ। ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਥਾਪੜਾ ਵੀ ਦਿੱਤਾ ਗਿਆ ਹੈ। ਪੁਆਧੀ ਦੀਆਂ ਇਹਨਾਂ ਕਵਿਤਾਵਾਂ ਅਤੇ ਗੀਤਾਂ ਵਿਚ ਕਿਧਰੇ ਪੇਂਡੂ ਸੱਭਿਆਚਾਰ ਦੇ ਚਿਤ੍ਨ ਵਿਖਾਈ ਦਿੰਦਾ ਹੈ ਅਤੇ ਕਿਧਰੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਬੇਮੁੱਖ ਹੋ ਰਹੇ ਵਿਅਕਤੀਆਂ ਨੂੰ ਸਾਵਧਾਨ ਵੀ ਕੀਤਾ ਗਿਆ ਹੈ। ਉਸ ਦੀ ਇਕ ਕਵਿਤਾ 'ਸੱਚੇ ਬੋਲ' ਦੀਆਂ ਸਤਰਾਂ ਹਨ:

ਘੁੰਮੋ ਚਾਹੇ ਦੇਸ ਵਿਦੇਸ਼।

ਯਾਦ ਮਾਂ ਬੋਲੀ ਰੱਖੋ ਹਮੇਸ਼।

ਇਹ ਕਵਿਤਾਵਾਂ ਕਲਾ ਪੱਖ ਤੋਂ ਵੀ ਵਿਸ਼ੇਸ਼ ਹਨ। ਕਿਤੇ ਕਿਤੇ ਪੁਆਧੀ ਰੰਗ ਇਹਨਾਂ ਵਿਚ ਭਾਸ਼ਾਈ ਵੰਨ ਸੁਵੰਨਤਾ ਲੈ ਆਉਂਦਾ ਹੈ। ਪੰਜਾਬੀ ਵਿਚ ਅਜਿਹੇ ਦਿਲਚਸਪ, ਸਰਲ ਅਤੇ ਸੁਖੈਨ ਸਾਹਿਤ ਦੀ ਬਹੁਤ ਜ਼ਰੂਰਤ ਹੈ। ਬੱਚਿਆਂ ਵਿਚ ਮਾਂ ਬੋਲੀ ਪੰਜਾਬੀ ਪ੍ਰਤੀ ਚੇਤਨਾ ਪੈਦਾ ਕਰਨ ਵਾਲੀ ਇਸ ਪੁਸਤਕ ਦੀ ਪ੍ਰਕਾਸ਼ਨਾ 'ਤੇ ਮੈਂ ਚਰਨ ਪੁਆਧੀ ਨੂੰ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਸ ਪੁਸਤਕ ਨੂੰ ਬੱਚੇ ਚਾਹ ਕੇ ਪੜ੍ਹਨਗੇ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਸੰਪਰਕ: 98144--23703
ਈਮੇਲ-dsaasht@yahoo.co.in

ਨਿੱਕੇ ਹੁੰਦਿਆਂ ਤੀਸਰੀ ਸ਼੍ਰੇਣੀ ਵਿੱਚ ਪੜ੍ਹਦਿਆਂ ਕਵਿਤਾਵਾਂ ਪੜ੍ਹਨ ਦਾ ਬੜਾ ਸ਼ੌਕ ਹੁੰਦਾ ਸੀ। ਆਪਣੀ ਪੁਸਤਕ ਵਿੱਚ ਛਪੀਆਂ ਕਵਿਤਾਵਾਂ ਤਾਂ ਪੜ੍ਹਨੀਆਂ ਤੇ ਯਾਦ ਕਰਨੀਆਂ ਹੀ ਹੁੰਦੀਆਂ ਸਨ, ਆਪ ਤੋਂ ਵੱਡੀ ਸ਼੍ਰੇਣੀ ਦੀਆਂ ਪੁਸਤਕਾਂ ਵੀ ਫਰੋਲ-ਫਰੋਲ ਕੇ ਕਵਿਤਾਵਾਂ ਰਟ ਲੈਂਦੇ ਸਾਂ।ਬਹੁਤ ਸਾਰੀਆਂ ਕਵਿਤਾਵਾਂ ਤੇ ਟੋਟਕੇ ਤਾਂ ਆਪੇ ਹੀ ਘੜ ਲੈਂਦੇ ਸਾਂ। ਜਿਨ੍ਹਾਂ ਵਿੱਚ ਸਾਡੇ ਸਹਿਪਾਠੀਆਂ ਉਨ੍ਹਾਂ ਦੀਆਂ ਆਦਤਾਂ ਤੇ ਸੰਬੰਧਿਤ ਗੱਲਾਂ ਬਾਤਾਂ ਵੀ ਹੁੰਦੀਆਂ ਸਨ। ਪਤਾ ਨਹੀਂ ਕਿਹੋ ਜਿਹਾ ਮਾਹੌਲ ਸੀ ਹਰ ਬੱਚਾ ਆਪਣੇ ਨਾਲ ਸੰਬਧਿਤ ਟੋਟਕਾ ਸੁਣਕੇ ਖਿਝ ਜਾਂਦਾ ਸੀ। ਜਿਵੇਂ:
ਗੰਜੀ ਚੁੱਕੇ ਮੰਜੀ ਣਾਣਾ ਚੁੱਕੇ ਬਾਣ।
ਸੈਂਸੀਆਂ ਦੀ ਕੁੱਤੀ ਮਰਗੀ ਰੀਠਾ ਗਿਆ ਮਕਾਣ।
—————— —————— ——————
ਸਪੇਰਿਆਂ ਦਾ ਟੱਬਰ ਬੀਨਾਂ ਚੱਕੀ ਫਿਰੇ।
ਸਾਡਾ ਪਿੰਡ ਉਨ੍ਹਾਂ ਪਿੱਛੇ ਢੀਮਾਂ ਚੱਕੀ ਫਿਰੇ।
—————— —————— ——————
ਛੱਜੂ ਛੱਜ ਵੇਚਕੇ ਆਇਆ
ਦਾਣਿਆਂ ਦੀ ਮੁੱਠੀ ਨਾਲ ਲਿਆਇਆ।
ਘਰੇ ਗੱਜੂ ਨੇ ਖੜਕਾਇਆ
ਅਰ ਡੁੱਡੇ ਨੇ ਛੁਡਵਾਇਆ।

ਇਹੋ ਖਿਝੌਤੀਆਂ ਹਰ ਕਿਸੇ ਨੂੰ ਨਵੀਆਂ-ਨਵੀਆਂ ਘਤਿੱਤਾਂ ਘੜ੍ਹਨ ਨੂੰ ਪ੍ਰੇਰਦੀਆਂ ਸਨ। ਉਸ ਵੇਲੇ (1975) ਸਕੂਲਾਂ ਤੇ ਘਰਾਂ ਵਿੱਚ ਉਲਾਂਭੇ ਦੇਣ ਦਾ ਰਿਵਾਜ ਨਹੀਂ ਸੀ। ਪਲ ਦੀ ਪਲ ਗੁੱਸਾ ਰੋਸਾ ਤੇ ਖਿੱਝਣਾ ਹੁੰਦਾ ਸੀ। ਥੋੜ੍ਹੀ ਦੇਰ ਬਾਦ ਸਭ ਆਮ ਜਿਹਾ ਹੋ ਜਾਂਦਾ ਸੀ। ਇਹ ਵਰਤਾਰਾ ਸਿਰਫ ਸਕੂਲ ਵਿੱਚ ਅੱਧੀ ਛੁੱਟੀ ਵੇਲੇ ਜਾਂ ਵਿਹਲੇ ਸਮੇਂ ਹੀ ਹੁੰਦਾ ਸੀ। ਸਾਰੀ ਛੁੱਟੀ ਤੋਂ ਬਾਦ ਤਾਂ ਘਰ ਭੱਜਣ ਦੀ ਹੀ ਕਾਹਲੀ ਹੁੰਦੀ ਸੀ। ਸਭੇ ਖਿਝੌਤੀਆਂ ਦੂਸਰੇ ਦਿਨ ਲਈ ਰਾਖਵੀਆਂ ਰੱਖ ਲੈਂਦੇ ਸਾਂ।ਮਾਸਟਰ ਦੂਰ ਸ਼ਿਹਰ 'ਚੋਂ ਆਉਣ ਕਰਕੇ ਪਿੰਡ ਵਿੱਚ ਕਿਸੇ ਨਾ ਕਿਸੇ ਦੇ ਘਰ ਵਿੱਚ ਰਹਿੰਦੇ ਸਨ। ਗੋਲੀਆਂ, ਗੁਲੀ-ਡੰਡਾ ਆਦਿ ਲੁਕ-ਛਿਪ ਕੇ ਹੀ ਖੇਡਦੇ ਸਾਂ। ਜੇ ਫੜੇ ਜਾਂਦੇ ਤਾਂ ਦੂਸਰੇ ਦਿਨ ਪੂਰੀ ਛਿੱਤਰ-ਪਰੇਟ ਹੁੰਦੀ ਸੀ। ਮੁਰਗੇ ਬਣਾ ਕੇ ਸਕੂਲਾਂ ਦੇ ਦੁਆਲੇ ਦੀ ਗੇੜੇ ਕਢਾਏ ਜਾਂਦੇ ਸੀ। ਬੈਠਕਾਂ ਕਢਾਈਆਂ ਜਾਂਦੀਆਂ ਸਨ, ਕਈਆਂ ਤੇ ਤਾਂ ਪੂਰਾ ਅੱਕ ਦਾ ਕਾਮੜਾ ਹੀ ਤੋੜਿਆ ਜਾਂਦਾ ਸੀ। ਅਜਿਹੀ ਛਿਤਰੌਲ ਤੋਂ ਡਰਦਿਆਂ ਕਦੇ ਬੀਹੀਆਂ ਜਾਂ ਧੋੜਿਆਂ ਉੱਤੇ ਖੇਡਣ ਦੀ ਹਿੰਮਤ ਹੀ ਨਹੀਂ ਕੀਤੀ। ਘਰ ਦੇ ਕੱਚੇ ਕੋਟ ਅੰਦਰ ਹੀ ਗਾਰੇ ਦੇ ਬਲਦ, ਮੱਝਾਂ, ਗੱਡੇ, ਖੁਰਲੀਆਂ, ਰੇੜੂਆ ਆਦਿ ਬਣਾ ਕੇ ਹੀ ਖੇਡਿਆ ਜਾਂਦਾ ਸੀ। ਬਲਦਾਂ ਪਿੱਛੇ ਸੁਹਾਗਾ ਪਾ ਕੇ ਗਾਇਆ ਕਰਨਾ :

ਤੱਤਾ-ਤੱਤਾ, ਹੈਰ-ਹੈਰ ਚੱਲ-ਚੱਲ, ਠਹਿਰ-ਠਹਿਰ। ਹਟ-ਹਟ, ਮੁੜ-ਮੁੜ। ਬੈਠ-ਬੈਠ, ਜੁੜ-ਜੁੜ॥ --- ਭੱਜ-ਭੱਜ, ਘੋੜਿਆ। ਗੁਲਾਬੀ ਫੁੱਲ ਤੋੜਿਆ। ਇਹੋ ਜਿਹੀਆਂ ਅਣਗਿਣਤ ਟੂਕਾਂ ਨੇ ਮਨ ਵਿੱਚ ਘਰ ਕਰੀ ਰੱਖਿਆ। ਜਦੋਂ ਵੀ ਕਦੇ ਕੁੱਝ ਲਿਖਣ ਦਾ ਫੁਰਨਾ ਫੁਰਿਆ ਤਾਂ ਕਵਿਤਾ ਉਸਾਰੂ ਚਸ਼ਮੇ ਵਾਂਗ ਉੱਛਲਦੀ ਹੋਈ ਹੀ ਪ੍ਰਤੀਤ ਹੋਈ।ਜਿਸ ਨੂੰ ਕਈ ਵਾਰ ਸੰਭਾਲਣਾ ਵੀ ਮੁਸ਼ਕਿਲ ਹੁੰਦਾ ਰਿਹਾ। ਕਵਿਤਾ ਨੇ ਹਰ ਸੰਚੇ ਦਾ ਆਕਾਰ ਲਿਆ। ਪੇਸ਼ ਹੈ ਤੁਹਾਡੇ ਸਨਮੁੱਖ ਨਿਗੂਣਾ ਜਿਹਾ ਪਰਾਗਾ।

ਤੁਹਾਡਾ ਵੀਰ
ਚਰਨ ਪੁਆਧੀ
ਪੁਆਧ ਬੁੱਕ ਡੀਪੂ
ਪਿੰਡ ਤੇ ਡਾਕਖਾਨਾ : ਅਰਨੌਲੀ ਭਾਈ ਜੀ ਕੀ
ਵਾਇਆ : ਚੀਕਾ, ਜ਼ਿਲ੍ਹਾ ਕੈਥਲ-136034
ਹਰਿਆਣਾ
ਸੰਪਰਕ : 99964-25988