ਏਕ ਬਾਰ ਕੀ ਬਾਤ ਹੈ/ਸੂਰਜ ਅਰ ਹਬਾ

49565ਏਕ ਬਾਰ ਕੀ ਬਾਤ ਹੈ — ਸੂਰਜ ਅਰ ਹਬਾਚਰਨ ਪੁਆਧੀ

ਕੇਰਾਂ ਸੂਰਜ ਅਰ ਹਬਾ ਆਪੋਚੇ ਪਏ ਲੜ।
ਤਕੜਾ ਨਾ ਤੌਂਹ ਮੇਰੇ ਤੇ ਗਏ ਬਾਤ ਪਾ ਅੜ।
ਫੈਂਸਲਾ ਜੋਹੇ ਕਰਬੌਣ ਲਈ ਪਏ ਉੱਥਾ ਤੇ ਚਲ।
ਕੌਟ ਪਹਿਰਿਆ ਆਦਮੀ ਗਇਆ ਉਨ੍ਹਾਂ ਨੂੰ ਮਿਲ।
ਫੈਂਸਲਾ ਹੋਇਆ ਏਸਕਾ ਜੋ ਤਰਬਾਦੂ ਕੋਟ।
ਤਾਕਤਬਰ ਔਹ ਹੋਆਗਾ ਨਹੀਂ ਬਾਤ ਮਾ ਖੋਟ।
ਪੈਹਲ ਹਬਾ ਨੂੰ ਮਿਲ ਗਈ ਲਗੀ ਲੌਣ ਔਹ ਜੋਰ।
ਬੰਦਾ ਹਬਾ ਨੂੰ ਦੇਖਕਾ ਚੌਕਸ ਹੋ ਗਿਆ ਹੋਰ।
ਕੋਟ ਜੋਰ ਗੈਲ ਫਕੜ ਕਾ ਲਾ ਲੀਏ ਉਨ੍ਹੇ ਗਦਾਮ।
ਜੀਭ ਹਬਾ ਕੀ ਲਿੱਕੜਗੀ ਪਰ ਬਣਿਆ ਨਾ ਕਾਮ।
ਸੂਰਜ ਆਪਣੀ ਬਾਰੀ ਕੀ ਕਰਦਾ ਤਾ ਜੋ ਡੀਕ।
ਬੱਦਲਾਂ ਮਾਂ ਤੇ ਲਿੱਕੜ ਕਾ ਸਿਰ ਪਾ ਆ ਗਿਆ ਠੀਕ।
ਗਰਮੀ ਆਗੀ ਬੰਦੇ ਨੂੰ ਲਗੀ ਜਮਾਂ ਨਾ ਡੇਰ।
ਕੋਟ ਤਾਰਕਾ ਓਸ ਨੇ ਦਿਆ ਪਰ੍ਹਾਂ ਨੂੰ ਗੇਰ।
ਹਾਰ ਹਬਾ ਕੀ ਹੋ ਗਈ ਸੂਰਜ ਤੋ ਗਿਆ ਜਿੱਤ।
ਕਰੀਏ ਕਦੀ ਹੰਕਾਰ ਨਾ ਹੋਆ ਹੰਕਾਰੀ ਚਿੱਤ।