ਏਕ ਬਾਰ ਕੀ ਬਾਤ ਹੈ/ਸੱਪ ਅਰ ਕਿਰਸਾਣ

ਡੰਕ ਮਾਰ ਦਿਆਂ ਸੱਪ ਨੇ ਛੋਕਰਾ ਥੋੜੇ ਪੂਰਾ ਹੋਇਆ।
ਜਦ ਕਿਰਸਾਣ ਨੇ ਆ ਕਾ ਦੇਖਿਆ ਲੇਰਾਂ ਮਾਰ ਕਾ ਰੋਇਆ।
ਕਹੇ ਦੇਬਤਾ ਅੱਜ ਤਿੱਕਰ ਤੈਂ ਦਇਆ ਨਾ ਬਰ ਕੋਈ।
ਸੇਬਾ ਕਰੀ ਕਾ ਕਿਆ ਫਲ ਮਿਲਿਆ ਜਾਗੀ ਕਿਸਮਤ ਸੋਈ।
ਲੇਖਾ-ਜੋਖਾ ਸਬ ਕਰਮਾ ਕਾ ਬਿਨ ਕਰਮਾ ਕੁਸ਼ ਨਾਹੀ।
ਕਰਮ ਕਾਂਡ ਬਾਧੂ ਕੀਆਂ ਬਾਤਾਂ ਫ਼ਲ ਮਿਹਨਤ ਕੇ ਮਾਹੀਂ।

ਲਖੇ ਜਾਹੇਂ ਤੇ ਜੰਗਲ ਬਿੱਚਮਾ ਇੱਕਰਾਂ ਬਈ ਤਿੰਨ ਬੇਲੀ।
ਹੱਥ ਉਨ੍ਹਾਂ ਦੇ ਲਗੀ ਸਿਓਨੇ ਕੀਆਂ ਮੋਹਰਾਂ ਕੀ ਥੈਲੀ।
ਤਿੰਨਿਆਂ ਨੇ ਤਾਂ ਸੋਚਿਆ ਇਸਨੂੰ ਬੰਡੀਏ ਬਰੋ-ਬਰੋਬਰ।
ਭੁੱਖ ਲੱਗੀ ਬੀ ਰੋਟੀ ਲੈਣ ਨੂੰ ਭੇਜ ਦਿਆ ਇੱਕ ਚੋਬਰ।
ਰੋਟੀਆਂ ਆਲੇ ਛੋਕਰੇ ਸੋਚਿਆ ਥੈਲੀ ਪੂਰੀ ਹਥਿਆਮਾ।
ਦੋਮੇ ਖਾ ਕਾ ਮਰ ਜਾਹੇਂਗੇ ਬਿੱਚ ਮਾਂ ਜੈਹਰ ਮਿਲਿਆਮਾ।
ਥੈਲੀ ਆਲਿਆਂ ਸੋਚਿਆ ਥੈਲੀ ਕਰੂੰਗੇ ਅਧੋ-ਬਿੱਚੀ।
ਦੇਦਿਆਂ ਉਸਕੇ ਗਲ-ਗੂੰਠਾ ਰੋਟੀ ਲਿਆਣ ਕਾ ਦਿੱਤੀ।
ਦੋਮੇ ਰੋਟੀ ਖਾ ਕਾ ਮਰਗੇ ਥੈਲੀ ਹੰਸਾ ਬਚਾਰੀ।
ਦੇਖੋ ਬੱਚਿਓ! ਲਾਲਚ ਨੇ ਥੀ ਤਿੰਨਾਂ ਕੀ ਮੱਤ ਮਾਰੀ।