ਏਕ ਬਾਰ ਕੀ ਬਾਤ ਹੈ/ਰਾਜਾ ਅਰ ਮੱਕੜੀ

49564ਏਕ ਬਾਰ ਕੀ ਬਾਤ ਹੈ — ਰਾਜਾ ਅਰ ਮੱਕੜੀਚਰਨ ਪੁਆਧੀ

ਸਕਾਟਲੈਂਡ ਕਾ ਰਾਜਾ ਤਾ ਰਾੱਬਰਟ ਬਰੂਸ ਤਾ ਨਾਮ।
ਪਰ ਉਸਕਾ ਤੋ ਦੇਸ ਤਾ ਅੰਗਰੇਜਾਂ ਕਾ ਗੁਲਾਮ।
ਆਪਣੇ ਸੈਨਕ ਲੇ ਕਾ ਲੜਿਆ ਦੁਸ਼ਮਣ ਗੈਲ।
ਬਹਾਦਰੀ ਕਾ ਨਾ ਅੰਤ ਤਾ ਫੇਰ ਬੀ ਹੋ ਗਿਆ ਫੈਲ਼੍ਹ।
ਕਈ ਹੱਲੇ ਉੱਪਰੋਥਲੀ ਕਰੇ ਓਸ ਨੇ ਫੇਰ।
ਹਰ ਬਾਰੀ ਹਰ ਜਾਹੇ ਤਾ ਆਪਣੇ ਦੇਸ਼ ਕਾ ਛੇਰ।
ਇੱਕ ਦਿਨ ਖੰਡਰ ਕਿਲੇ ਕੀ ਬੈਠਿਆ ਤਾ ਲੇ ਟੇਕ।
ਚਾਣਕ ਉਸਕੀ ਨਿਗਾ ਮਾ ਮੱਕੜੀ ਚੜ੍ਹਗੀ ਏਕ।
ਤੰਦ ਕੇ ਜਰੀਏ ਤਾਹਾਂ ਨੂੰ ਚੜ੍ਹਨੇ ਕੀ ਥੀ ਟੌਂਚ।
ਗਿਰ ਜਾਹੇ ਤੀ ਤਲਾ ਨੂੰ ਹੋਈ ਨਾ ਉਸ ਤੇ ਪੌਂਚ।
ਕਈ ਗੋਲਾ ਕੋਸ਼ਟ ਕਰੀ ਕਈਂਓ ਗੇਲ ਗਈ ਹਾਰ।
ਬਾਰ-ਬਾਰ ਕੇ ਚੜ੍ਹਨ ਤੇ ਜਾ ਉੱਤਰੀ ਔਹ ਪਾਰ।

ਸੋਧੀ ਆਈ ਰਾਜੇ ਨੂੰ ਕੀਟ ਕੀ ਹਿੰਮਤ ਦੇਖ।
ਮੈਂ ਤੋ ਫੇਰ ਬੀ ਮਰਦ ਹਾਂ ਫੁੱਟੇ ਨੀ ਮੇਰੇ ਲੇਖ।
ਜੋਸ਼ ਮਾ ਆ ਕਾ ਓਸਨੇ ਕੱਠੀ ਕਰਲੀ ਫੌਜ।
ਹੱਲਾ ਬੈਰੀ ਪਾ ਬੋਲਿਆ ਹੋਈ ਜਿੱਤ ਕੀ ਮੌਜ।
ਗਿਰ-ਗਿਰ ਚਲਾ ਸਿੱਖਣਾ, ਜਿਮੇ ਬੱਚਾ ਅਣਜਾਣ।
ਮੁੜ ਮੁੜ ਕੋਸ਼ਟ ਕਰੇਂ ਤੇ ਹੋਮਾ ਫਤ੍ਹੇ ਮਦਾਨ।