ਏਕ ਬਾਰ ਕੀ ਬਾਤ ਹੈ/ਬੁਗਲਾ ਅਰ ਕੇਕੜਾ

49547ਏਕ ਬਾਰ ਕੀ ਬਾਤ ਹੈ — ਬੁਗਲਾ ਅਰ ਕੇਕੜਾਚਰਨ ਪੁਆਧੀ

ਬੁਗਲਾ ਅਰ ਕੇਕੜਾ

ਏਕ ਬਾਰ ਇੱਕ ਢਾਬ ਮਾ ਰਹੇਂ ਤੇ ਨੇਕੋੋਂਂ ਜੀਬ।
ਆਪਚ ਕੋਈ ਨਾ ਝਗੜਦਾ ਰਹੇਂ ਤੇ ਕਰੀਬ ਕਰੀਬ।
ਓਸੇ ਮਾ ਇੱਕ ਬੁਗਲਾ ਖਾਸੀਓ ਹੋਇਆ ਬੁਢੈਲ।
ਮੱਛਲੀ ਫਕੜ ਨਾ ਸਕੇ ਤਾ ਔੜਗੀ ਉਸਨੂੰ ਭੈੜ।
ਢਾਬ ਕੇ ਢਾਹੇ ਬੈਠ ਕਾ ਲਗਿਆ ਕਰਨ ਬਰਲਾਪ।
ਬੜੇ-ਬੜੇ ਇੰਝੂ ਗਿਰੇ ਚੜਿਆ ਸਬ ਨੂੰ ਤਾਪ।
ਕੈਹਣ ਲਗੇ ਸਬ ਭਗਤ ਜੀ! ਜੋਹ ਕੈਸਾ ਉਪਬਾਸ।
ਦੁਸ਼ਟ ਕਹੇ ਥ੍ਹਾਰੀ ਸੋਚ ਨੇ ਮੇਰੇ ਸੁਕਾ ਦਏ ਸਾਂਸ।
ਸੁਣਿਆ ਮੰਨੇ ਪਬਾਗਾ ਬਾਰਾਂ ਬਰਸ ਕਾ ਕਾਲ਼।
ਦਿਖਣੀ ਜਲ ਕੀ ਬੂੰਦ ਨਾ ਕੋਈ ਸਕਾ ਨਾ ਟਾਲ਼।
ਮੈਂ ਤੋਂ ਉੜਕਾ ਬਗ ਜਾਊਂਂ ਦੂਰ ਪਾਣੀ ਕੇ ਦੇਸ।
ਫੇਰ ਥ੍ਹਾਰਾ ਕੇ ਬਣਾਂਗਾ ਛਿੜਿਆ ਜੋਹੇ ਕਲੇਸ।
ਕਹੇ ਕੇਕੜਾ ਭਗਤ ਜੀ! ਥਮੀਓਂ ਕਰੋ ਬਚਾਰ।
ਦੁਸ਼ਟ ਕਹਾ ਮੈਂ ਲੈ ਜਾਊਂ ਸਬ ਨੂੰ ਬਾਰਮਬਾਰ।

ਮੰਨਗੇ ਸਬ ਇਸ ਬਾਤ ਨੂੰ ਮਨ ਮਾ ਹੰਸਾ ਚੰਡਾਲ।
ਇੱਕ-ਇੱਕ ਮੱਛੀ ਫਕੜਕਾ ਗੇਰੇ ਤਾ ਬੁਰੇ ਹਾਲ।
ਰੋਜ ਕੀ ਕਈਂ ਕਈਂ ਮਛਲੀਆਂ ਲਏ ਤਾ ਦੁਸ਼ਟ ਨਿਘਾਰ।
ਇੱਕ ਦਿਨ ਕਹਿਆ ਕੇਕੜੇ ਮੇਰਾ ਬੀ ਕਰੋ ਉੱਧਾਰ।
ਸਬਾਦ ਜੀਭ ਕਾ ਬਦਲੀਏ ਸੋਚਿਆ ਬੁਗਲੇ ਨੀਚ।
ਪਿਠ ਕੇ ਉਪਰ ਬਿਠਾ ਲੀਆ ਉੜ ਗਿਆ ਅੰਖਾਂ ਮੀਚ।
ਜਾ ਪ੍ਹੌਚਿਆ ਠਾਹਰ ਪਾ ਜਿੱਥਾ ਕਰੇ ਤਾ ਮਾਰ।
ਕੇਕੜੇ ਦੇਖਿਆ ਗੌਰ ਗੈਲ ਹੱਡੀਆਂ ਕਾ ਖਿਲਿਆਰ।
ਦੇਖ ਕਾ ਮੰਜਰ ਕੇਕੜਾ ਭਾਂਪ ਗਿਆ ਜੌਹ ਬਾਤ।
ਬੁਗਲੇ ਨੇ ਬਿਸ਼ਬਾਸ਼ ਕਾ ਕਰਿਆ ਭਾਰੀ ਘਾਤ।
ਇਬ ਮੌਕਾ ਫੇਰ ਮਿਲੂ ਨਾ ਦਿਆਂ ਨਾ ਹੱਥ ਤੇ ਜਾਣ।
ਕਰ ਕਾ ਵਾਰ ਚੰਡਾਲ ਕੇ ਹਰ ਲੀਏ ਉਸਨੇ ਪ੍ਰਾਣ।
ਬੱਚਿਓ ! ਕਦੀ ਬੀ ਦੁਸ਼ਟ ਪਾ ਕਰਨਾ ਨੀ ਅਤਬਾਰ।
ਮਿੱਠੀਆਂ ਬਾਤਾਂ ਮਾਰ ਕਾ ਕਰਾਂ ਜੌਣਸੇ ਮਾਰ।