ਏਕ ਬਾਰ ਕੀ ਬਾਤ ਹੈ/ਜੂੂੰੰ ਅਰ ਖਟਮਲ
ਜੂੰ ਅਰ ਖਟਮਲ
ਇੱਕ ਰਾਜੇ ਕੇ ਮੈਹਲ ਮਾ ਰਹਿਆ ਕਰੇ ਤੀ ਜੂੰ।
ਰਾਜਾ ਲੋਗਾਂ ਔਹ ਰਾਜੇ ਕਾ ਪੀਆ ਕਰੇ ਤੀ ਖੂੰ।
ਇੱਕ ਦਿਨ ਉਸਕੇ ਮੈਹਲ ਮਾ ਬੜ ਗਿਆ ਖਟਮਲ।
ਜੂੰ ਉਸਕੇ ਗਲ਼ ਪੜ ਗਈ ਕਹੇ ਤੌਂਹ ਬਾਹਰ ਨਿਕਲ।
ਬਾਹਰ ਲਿੱਕੜ ਓ ਕੰਨਕਟੇ! ਪੈਦਾ ਕਰੇ ਕਿਉਂ ਬੈਰ।
ਖਬਰ ਰਾਜੇ ਨੂੰ ਹੋ ਗਈ ਦੋਮਾਂ ਕੀ ਨੀ ਖੈਰ।
ਹਾਥ ਜੋੜ ਖਟਮਲ ਜੀ ਕਹੇ ਭੈਣ ਸੁਣ ਬਾਤ।
ਖੂੰੰਨ ਪੀਣ ਮਾ ਆਪਣੀ ਦੋਮਾਂ ਕੀ ਇੱਕ ਜਾਤ।
ਰਹੀ ਰਾਤ ਤੇਰੇ ਘਰ ਕੀ ਜਿਸਕਾ ਮੈਂ ਮਹਿਮਾਨ।
ਘਰ ਆਇਆ ਮਹਿਮਾਨ ਤੋ ਖੁਦ ਹੋਆ ਭਗਮਾਨ।
ਊਂ ਤੋਂ ਅੱਜ ਤੱਕ ਲੀਆ ਮੈਂ ਸਬ ਖੂੰਨਾਂ ਕਾ ਸੁਆਦ।
ਰਾਜੇ ਕਾ ਨੀ ਚਾਖਿਆ ਪੀ ਕਾ ਰੱਖੂੰ ਜਾਦ।
ਜੂੰ ਖਟਮਲ ਕੀਆਂ ਮਿੱਠੀਆਂ ਬਾਤਾਂ ਮਾ ਗਈ ਆ।
ਦਈ ਅਜਾਜਤ ਰੈਹਣ ਕੀ ਪੱਣਘ ਪਾ ਦੀਆ ਬਠਾ।
ਰਾਜਾ ਆਇਆ ਪਣਘ ਪਾ ਖਟਮਲ ਮਾਰਿਆ ਦੰਤ।
ਰਾਜਾ ਕੜਕ ਕਾ ਬੋਲਿਆ, “ਭਾਲ਼ੋ ਜੌਣਸਾ ਜੰਤ?”
ਖਟਮਲ ਖਾਟ ਕੀ ਬਿਲ਼ਲ ਮਾ ਲੁਕ ਗਿਆ ਪੱਤੇ ਤੋੜ।
ਜੂੰ ਕੁੜਤੇ ਕੀ ਸੀਊਣ ਮਾ ਚਿਪਲੀ ਦਿਖੀ ਘਰੋੜ।
ਇੱਕ ਨੌਕਰ ਨੇ ਫਕੜਕਾ ਲਈ ਨਖੂਨ ਪਾ ਰੱਖ।
ਦੂਜੇ ਹੱਥ ਕੇ ਗੂੰਠੇ ਗੈਲ ਦੇਈ ਮਾਰ ਪਟੱਕ।
ਜਕੀਨ ਕਰਿਆ ਅਣਜਾਣ ਪਾ ਲੇਗਿਆ ਜੂੰ ਕੀ ਜਾਨ।
ਸਮਝ ਸੋਚ ਕਾ ਬੱਚਿਓ! ਘਰ ਰੱਖੋ ਮਹਿਮਾਨ।