ਏਕ ਬਾਰ ਕੀ ਬਾਤ ਹੈ/ਧਰਮ ਅਰ ਪਾਪ
ਧਰਮ ਅਰ ਪਾਪ
ਧਰਮ ਬੁੱਧੀ ਅਰ ਪਾਪ ਬੁੱਧੀ ਨਾਮ ਕੇ ਦੋ ਥੇ ਜਾਰ।
ਸੁਭੌਅ ਕੇ ਅੱਡੋ ਅੱਡ ਤੇ ਰੋਟੀ ਤੇ ਲਾਚਾਰ।
ਪਾਪ ਬੁੱਧੀ ਨੇ ਏਕ ਦਿਨ ਮਨ ਮਾ ਲੇਕਾ ਪਾਪ।
ਸੋਚਿਆ ਜਾਈਏ ਦੂਰ ਦੇਸ ਪਰ ਨਾ ਹੋ ਇਨਸਾਪ।
ਧਰਮ ਬੁੱਧੀ ਨੂੰ ਗੈਲ ਲੇ ਗਿਆ ਕਿਸੀ ਪ੍ਰਦੇਸ।
ਖੂਪ ਕਮਾਇਆ ਦੋਆਂ ਨੇ ਸੋਚਿਆ ਜਾਈਏ ਦੇਸ।
ਪਾਪ ਬੁੱਧੀ ਕਹੇ ਧਰਮਿਆ! ਪੈਸਾ ਬੜਾ ਹੈ ਨੀਚ।
ਸਾਰਾ ਲੇ ਕਾ ਜਾਈਏ ਨਾ ਹਮ ਸਾਕਾਂ ਕੇ ਬੀਚ।
ਅੱਧਾ ਧਨ ਦਬਾ ਦਈਏ ਉਰੀਓ ਗੱਢਾ ਖੋਦ।
ਧਰਮ ਤੋ ਭੋਲਾ ਪੰਛੀ ਤਾ ਮੰਨ ਗਿਆ ਅਨਰੋਧ।
ਬਾਗੇ ਘਰ ਨੂੰ ਦੋਮੇ ਜਣੇ ਪਾਪ ਬੁੱਧੀ ਇੱਕ ਰਾਤ।
ਧਨ ਲੇ ਗਿਆ ਕੱਢ ਕਾ ਕਰ ਗਿਆ ਸੁੰਨ-ਸਨਾਤ।
ਦੂਸਰੇ ਦਿਨ ਫੇਰ ਆਪੀਓ ਕਹੇਂ ਧਰਮ ਚੱਲ ਗੈਲ।
ਲਿਆਈਏ ਪੈਸਾ ਕੱਢਕਾ ਥੀ ਪਰ ਮਨ ਮਾ ਮੈਲ।
ਖਾਲੀ ਟੋਆ ਦੇਖ ਕਾ, ਪਾਪ ਕਹੇ ਔ ਨੀਚ।
ਤੌਂਹੇ ਇਸਕਾ ਚੋਰ ਹੈ, ਤੀਸਰਾ ਨਾ ਕੋਈ ਬੀਚ।
ਧਰਮ ਦੁਹਾਈਆਂ ਦੇ ਰਹਿਆ ਮੇਰੀ ਨਾ ਇਹ ਕਾਰ।
ਬਾਤ ਬਿਗੜਦੀ ਪ੍ਹੌਂਚਗੀ ਰਾਜੇ ਕੇ ਦਰਬਾਰ।
ਰਾਜੇ ਕਹਿਆ ਥਮ ਕਿਉਂ ਰਹਿਓਂ ਗੁੱਛਮ-ਗੁੱਛ।
ਚੱਲੋ ਜਾ ਕਾ ਪੇੜ ਤੇ ਲਈਏ ਸਬ ਕੁਸ਼ ਪੁੱਛ।
ਪਿਉ ਪਾਪ ਕਾ ਬੜ ਗਿਆ ਉਸ ਪੇਡੇ ਕੀ ਖੋੜ੍ਹ।
ਪੁੱਛਿਆ ਜਦ ਔਹ ਬੋਲਿਆ, ਧਰਮ ਹੀ ਪੱਕਾ ਚੋਰ।
ਰਾਜੇ ਦੇਖ ਕਾ ਪੇੜ ਨੂੰ ਦਈ ਅੱਗ ਲਗਬਾ।
ਬਾਪ ਪਾਪ ਕਾ ਨਿਕਲਿਆ ਅਧ-ਝੁਲਸਿਆ ਕੁਰਲਾ।
ਦੋਸਤੋ! ਲੁਕਿਆ ਪਾਪ ਨੀ ਹੋਇਆ ਪੜਦਾ ਫਾਸ।
ਪਾਪ ਨੇ ਪਿਉ ਪੁੱਤ ਕਾ ਕਰ ਦਿਆ ਸੱਤਿਆ ਨਾਸ।